MohanSharma8ਜਦੋਂ ਸ਼ਹਿਰਾਂ ਅਤੇ ਪਿੰਡਾਂ ਦੇ ਲੋਕ ਲਾਮਬੰਦ ਹੋ ਕੇ ਤਸਕਰਾਂ ਵਿਰੁੱਧ ਉੱਠ ਖੜ੍ਹੇ ...”
(20 ਜੁਲਾਈ 2026)


ਪੰਜਾਬ ਸਰਕਾਰ ਵੱਲੋਂ ਦੋ ਪੜਾਵਾਂ ਵਿੱਚ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਗਿਆ ਹੈ
ਪਹਿਲਾ ਪੜਾਅ ਇੱਕ ਮਾਰਚ 2025 ਤੋਂ ਸ਼ੁਰੂ ਹੋਇਆ ਅਤੇ 9 ਜਨਵਰੀ 2026 ਤਕ ਚੱਲਿਆਦੂਜਾ ਪੜਾਅ 10 ਜਨਵਰੀ 2026 ਤੋਂ ਲਗਾਤਾਰ ਜਾਰੀ ਹੈ ਤਸਕਰਾਂ ਵਿਰੁੱਧ ਕਾਨੂੰਨੀ ਕਾਰਵਾਈ, ਨਸ਼ਈਆਂ ਦਾ ਨਸ਼ਾ ਛੁਡਵਾਉਣਾ, ਨਸ਼ਿਆਂ ਦੀ ਸਪਲਾਈ ਲਾਈਨ ’ਤੇ ਸੱਟ ਮਾਰਨੀ ਅਤੇ ਨਸ਼ਾ ਮੁਕਤ ਹੋਏ ਨੌਜਵਾਨਾਂ ਦਾ ਮੁੜ ਵਸੇਬਾ ਕਰਨਾ ਨਸ਼ਿਆਂ ਵਿਰੁੱਧ ਯੁੱਧ ਦਾ ਮੁੱਖ ਮੰਤਵ ਰਿਹਾ ਹੈਸਰਕਾਰੀ ਦਾਅਵਿਆਂ ਅਨੁਸਾਰ ਇਸ ਸਮੇਂ ਦੇ ਦਰਮਿਆਨ 6608 ਕਿਲੋਗ੍ਰਾਮ ਹੈਰੋਇਨ ਫੜੀ ਗਈ ਤਸਕਰਾਂ ਦੀ 847 ਕਰੋੜ ਦੀਆਂ ਨਜਾਇਜ਼ ਜਾਇਦਾਦ ਜ਼ਬਤ ਕੀਤੀਆਂ ਗਈਆਂਪਬਲਿਕ ਵੱਲੋਂ ਪ੍ਰਾਪਤ 45 ਹਜ਼ਾਰ ਗੁਪਤ ਰਿਪੋਰਟਾਂ ਦੇ ਅਧਾਰ ’ਤੇ 22 ਹਜ਼ਾਰ 8 ਸੌ ਤਸਕਰ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਵਿੱਚ 3800 ਨਸ਼ੇ ਦੇ ਵੱਡੇ ਤਸਕਰ ਵੀ ਸ਼ਾਮਲ ਹਨਵੱਖ-ਵੱਖ ਨਸ਼ਾ ਛੁੜਾਉ ਕੇਂਦਰਾਂ ਰਾਹੀਂ 38 ਹਜ਼ਾਰ ਨਸ਼ਈਆਂ ਨੂੰ ਨਸ਼ਾ ਮੁਕਤ ਕੀਤਾ ਗਿਆ10 ਲੱਖ ਨਸ਼ਈਆਂ ਦਾ ਓ.ਪੀ.ਡੀ. ਰਾਹੀਂ ਇਲਾਜ ਚੱਲ ਰਿਹਾ ਹੈਪੰਜਾਬ ਦੇ ਨਸ਼ਾ ਛੜਾਊ ਕੇਂਦਰਾਂ ਵਿੱਚ 15 ਸੌ ਬਿਸਤਰਿਆਂ ਤੋਂ ਵਧਾ ਕੇ 5 ਹਜ਼ਾਰ ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆਪੰਜਾਬ ਦੀਆਂ ਦਸ ਜੇਲ੍ਹਾਂ ਵਿੱਚ ਓਟ ਕਲੀਨਿਕ ਖੋਲ੍ਹ ਕੇ ਨਸ਼ਈ ਕੈਦੀਆਂ ਦੇ ਇਲਾਜ ਕਰਨ ਦਾ ਉਪਰਾਲਾ ਵੀ ਕੀਤਾ ਗਿਆ ਹੈਵਿਦਿਆਰਥੀ ਵਰਗ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਇਸਦੇ ਬੁਰੇ ਪ੍ਰਭਾਵਾਂ ਤੋਂ ਸੁਚੇਤ ਕਰਨ ਲਈ 35 ਸੌ ਅਧਿਆਪਕਾਂ ਨੂੰ ਇਸ ਸੰਬੰਧ ਵਿੱਚ ਟ੍ਰੇਨਿੰਗ ਦੇਣ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈਪਾਕਿਸਤਾਨ ਦੀ ਸਰਹੱਦ ’ਤੇ 54.41 ਕਰੋੜ ਖਰਚ ਕੇ ਐਂਟੀ ਡਰੋਨ ਪ੍ਰਣਾਲੀ ਵੀ ਚਾਲੂ ਕੀਤੀ ਗਈ ਹੈ6 ਜੁਲਾਈ 2026 ਤੋਂ “ਯੁੱਧ ਨਸ਼ਿਆਂ ਵਿਰੁੱਧ ਐਕਸ਼ਨ ਪਲਾਨ” ਵੀ ਤਿਆਰ ਕੀਤਾ ਹੈ ਜਿਸ ਅਧੀਨ ਲੋਕਾਂ ਦੀ ਸ਼ਮੂਲੀਅਤ ਰਾਹੀਂ ਨਸ਼ਿਆਂ ਦੇ ਤਸਕਰਾਂ ਉੱਤੇ ਸ਼ਿਕੰਜਾ ਕੱਸਣ ਦੇ ਹਰ ਸੰਭਵ ਯਤਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ 42.95 ਕਰੋੜ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਯੋਜਨਾ, ਜਾਗਰੂਕਤਾ ਮੁਹਿੰਮ, ਜੀਵਨ ਕੌਸ਼ਲ ਸਿੱਖਿਆ ਅਤੇ ਨਸ਼ਾ ਮੁਕਤ ਹੋਏ ਨੌਜਵਾਨਾਂ ਦੇ ਪੁਨਰਵਾਸ ਲਈ ਯਤਨ ਕੀਤੇ ਜਾ ਰਹੇ ਹਨ

ਇਨ੍ਹਾਂ ਉਪਰੋਕਤ ਯਤਨਾਂ ਦੇ ਬਾਵਜੂਦ ਕੀ ਜ਼ਮੀਨੀ ਪੱਧਰ ’ਤੇ ਪੰਜਾਬੀਆਂ ਨੂੰ ਇਸ ਗੰਭੀਰ ਸੰਕਟ ਤੋਂ ਛੁਟਕਾਰਾ ਮਿਲਿਆ ਹੈ? ਪੰਜਾਬ ਦੇ 12673 ਪਿੰਡ ਅਤੇ 237 ਸ਼ਹਿਰ ਨਸ਼ੇ ਦੀ ਕਰੋਪੀ ਦਾ ਸ਼ਿਕਾਰ ਹਨਕੋਈ ਵਿਰਲਾ ਪਿੰਡ ਹੀ ਨਸ਼ਿਆਂ ਦੀ ਮਾਰੂ ਹਨੇਰੀ ਤੋਂ ਬਚਿਆ ਹੋਵੇਗਾ

ਪਿਛਲੇ ਦਿਨੀਂ ਮਾਣਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਨੇ ਤਲਵੰਡੀ ਕਲਾਂ ਦੇ ਪੰਡੋਰੀ ਮੁਹੱਲੇ ਦੀ ਵਿਧਵਾ ਔਰਤ ਦੇ ਉੱਪਰੋਥਲੀ ਚਾਰ ਪੁੱਤਰਾਂ ਅਤੇ ਪਤੀ ਦੀ ਨਸ਼ਿਆਂ ਕਾਰਨ ਮੌਤ ਅਤੇ ਮੌੜ ਮੰਡੀ (ਮਾਨਸਾ) ਵਿਖੇ ਲੋਕਾਂ ਦਾ ਕੰਧਾਂ ’ਤੇ ਇਹ ਲਿਖਣਾ, “ਇੱਥੇ ਨਸ਼ਾ ਆਮ ਵਿਕਦਾ ਹੈ।” ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੂੰ ਜਵਾਨੀ ਦੇ ਹੋ ਰਹੇ ਘਾਣ ਨੂੰ ਬਚਾਉਣ ਦੇ ਨਿਰਦੇਸ਼ ਦਿੱਤੇ ਹਨ

ਪੁਲਿਸ ਵਿਭਾਗ ਨਸ਼ੇ ਦੇ ਤਸਕਰਾਂ ਨੂੰ ਫੜ ਕੇ ਪੰਜਾਬ ਦੀਆਂ 25 ਜੇਲ੍ਹਾਂ ਵਿੱਚ ਭੇਜਣ ਦਾ ਯਤਨ ਕਰਦੀ ਹੈਜੇਲ੍ਹਾਂ ਦਾ ਨਾਂ ਸੁਧਾਰ ਘਰਰੱਖਿਆ ਗਿਆ ਹੈਪਰ ਤਸਕਰਾਂ ਨੇ ਜੇਲ੍ਹਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲਕੇ ਆਪਣਾ ਨੈੱਟਵਰਕ ਕਾਇਮ ਕਰਕੇ ਨਸ਼ੇ ਦੇ ਸੰਗਠਤ ਅਪਰਾਧਾਂ ਦੀ ਲੜੀ ਨੂੰ ਟੁੱਟਣ ਨਹੀਂ ਦਿੱਤਾਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਇੱਕ ਗੈਂਗਸਟਰ ਨੇ ਮੋਬਾਇਲ ਰਾਹੀਂ ਲਾਈਵ ਹੋ ਕੇ ਜੇਲ੍ਹ ਵਿੱਚ ਨਸ਼ਿਆਂ ਦੀ ਸਪਲਾਈ ਅਤੇ ਕੁਰਪਸ਼ਨ ਦੇ ਬੇਹੱਦ ਗੰਭੀਰ ਇਲਜ਼ਾਮ ਲਾਏ ਹਨਉਸਨੇ ਦੱਸਿਆ ਕਿ ਜਿਸ ਮੋਬਾਇਲ ਦੀ ਉਹ ਵਰਤੋਂ ਕਰ ਰਿਹਾ ਹੈ, ਇਹ ਵੀ ਜੇਲ੍ਹ ਕਰਮਚਾਰੀ ਵੱਲੋਂ ਇੱਕ ਲੱਖ ਰੁਪਇਆ ਲੈ ਕੇ ਸਪਲਾਈ ਕੀਤਾ ਹੈਇੱਥੇ ਗੰਭੀਰ ਪ੍ਰਸ਼ਨ ਹੈ ਕਿ ਬੇਹੱਦ ਸੁਰੱਖਿਆ ਵਾਲੀ ਜੇਲ੍ਹ ਵਿੱਚ ਜੇਕਰ ਇਸ ਤਰ੍ਹਾਂ ਨਸ਼ਾ ਅਤੇ ਹੋਰ ਗੈਰ ਕਾਨੂੰਨੀ ਕੰਮ ਹੁੰਦੇ ਹਨ ਤਾਂ ਪੰਜਾਬ ਦੀਆਂ ਦੂਜੀਆਂ ਜੇਲ੍ਹਾਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ

ਪੰਜਾਬ ਦੇ ਵੱਖ-ਵੱਖ ਥਾਂਵਾਂ ’ਤੇ 153 ਨਬਾਲਿਗਾਂ ਦੀ ਨਸ਼ਾ ਸਪਲਾਈ ਵਿੱਚ ਸ਼ਮੂਲੀਅਤ ਗੰਭੀਰ ਚਿੰਤਾ ਦਾ ਵਿਸ਼ਾ ਹੈਇੱਥੇ ਹੀ ਬੱਸ ਨਹੀਂ, ਨਸ਼ੇ ਦੇ ਤਸਕਰਾਂ ਨੇ ਅਗਲਾ ਪੜਾਅ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸ਼ਾਹੀ ਜ਼ਿੰਦਗੀ, ਮਹਿੰਗੇ ਮੋਬਾਇਲ, ਬਰਾਂਡਿਡ ਕੱਪੜੇ, ਮਹਿੰਗੇ ਬਾਈਕਾਂ ਅਤੇ ਅਸਾਨ ਕਮਾਈ ਦਾ ਲਾਲਚ ਦੇ ਕੇ ਨਸ਼ਾ ਸਪਲਾਈ ਚੇਨ ਦਾ ਹਿੱਸਾ ਬਣਾਉਣ ਦਾ ਯਤਨ ਕੀਤਾ ਹੈਵਿਦਿਆਰਥੀਆਂ ਅਤੇ ਨਾਬਾਲਗ ਮੁੰਡਿਆਂ ਉੱਤੇ ਪੁਲਿਸ ਨੂੰ ਸ਼ੱਕ ਨਹੀਂ ਹੁੰਦਾ, ਇਸ ਲਈ ਉਹ ਅਸਾਨੀ ਨਾਲ ਨਸ਼ਾ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਵਿੱਚ ਕਾਮਯਾਬ ਹੋ ਜਾਂਦੇ ਹਨਇਸ ਸੰਬੰਧ ਵਿੱਚ ਕਈ ਵਿਦਿਆਰਥੀ ਅਤੇ ਨਾਬਾਲਗ ਪੁਲਿਸ ਵੱਲੋਂ ਫੜੇ ਵੀ ਗਏ ਹਨਇੱਕ ਲਾਅ ਕਾਲਜ ਦਾ ਵਿਦਿਆਰਥੀ ਤਾਂ ਆਪਣੇ ਕਾਲਜ ਵਿੱਚ ਹੀ ਨਸ਼ਾ ਸਪਲਾਈ ਕਰਦਾ ਫੜਿਆ ਗਿਆ

ਪੰਜਾਬ ਦੇ ਜਗਰਾਓਂ ਸ਼ਹਿਰ ਵਿੱਚ ਲੋਕਾਂ ਨੇ ਲਾਮਬੰਦ ਹੋ ਕੇ ਹੱਥਾਂ ਵਿੱਚ ਨਸ਼ੇ ਕਾਰਨ ਮ੍ਰਿਤਕ ਨੌਜਵਾਨਾਂ ਦੀਆਂ ਫੋਟੋਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾਉਹਨਾਂ ਦਾ ਭਰੇ ਮਨ ਨਾਲ ਕਹਿਣਾ ਸੀ ਕਿ ਦੁਕਾਨਾਂ ਤੋਂ ਆਟਾ ਖਤਮ ਹੋ ਸਕਦਾ ਹੈ, ਪਰ ਚਿੱਟਾ ਨਹੀਂਚਿੱਟਾ ਤਾਂ ਰਿਉੜੀਆਂ ਵਾਂਗ ਵਿਕ ਰਿਹਾ ਹੈ

ਕਈ ਪਿੰਡਾਂ ਵਿੱਚ ਤਾਂ ਨੇੜੀ ਨਸ਼ਾ ਵੇਚਣ ਵਾਲੇ ਦੇ ਘਰ ਵਿੱਚ ਹੀ ਮੌਤ ਦਾ ਸ਼ਿਕਾਰ ਹੋਏ ਹਨ ਤਸਕਰਾਂ ਵੱਲੋਂ ਚਿੱਟੇ ਦੇ ਨਾਲ ਨਾਲ ਸਰਿੰਜ ਵੀ ਸਪਲਾਈ ਕੀਤੀ ਜਾਂਦੀ ਹੈ ਤਸਕਰਾਂ ਦੇ ਘਰਾਂ ਵਿੱਚ ਹੀ ਮੌਤ ਦਾ ਸ਼ਿਕਾਰ ਹੋਏ ਨੌਜਵਾਨਾਂ ਦੀ ਮੌਤ ਦੇ ਰੋਸ ਵਜੋਂ ਲੋਕਾਂ ਨੇ ਪੰਚਾਇਤ ਨੂੰ ਨਾਲ ਲੈ ਕੇ ਤਸਕਰਾਂ ਦੇ ਘਰਾਂ ਅੱਗੇ ਧਰਨੇ ਵੀ ਦਿੱਤੇ ਹਨਕਈ ਅੱਕੀਆਂ ਹੋਈਆਂ ਪੰਚਾਇਤਾਂ ਅਤੇ ਲੋਕਾਂ ਨੇ ਇਕੱਠੇ ਹੋ ਕੇ ਨਸ਼ੇ ਦੇ ਤਸਕਰਾਂ ਨੂੰ ਪਿੰਡ ਛੱਡਣ ਦਾ ਕਰੜਾ ਸੁਨੇਹਾ ਵੀ ਦਿੱਤਾ ਹੈ

ਇਹ ਮਾਰੂ ਦੁਖਾਂਤ ਹੀ ਹੈ ਕਿ ਕਈ ਥਾਂਵਾਂ ’ਤੇ ਭੂਤਰੇ ਹੋਏ ਤਸਕਰਾਂ ਨੇ ਨਸ਼ਿਆਂ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲਿਆਂ ਉੱਤੇ ਜਾਨਲੇਵਾ ਹਮਲੇ ਵੀ ਕੀਤੇ ਹਨ ਤਸਕਰਾਂ ਨੂੰ ਫੜਨ ਗਈ ਪੁਲਿਸ ਪਾਰਟੀ ਨੂੰ ਵੀ ਕਈ ਥਾਂਵਾਂ ’ਤੇ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵੇਲੇ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਸਪਲਾਈ, ਘਾਤਕ ਕੈਮੀਕਲ ਮਿਲਾ ਕੇ ਤਿਆਰ ਕੀਤਾ ਚਿੱਟਾ, ਦਿੱਲੀ ਤੋਂ ਨਾਈਜੇਰੀਅਨਾਂ ਰਾਹੀਂ ਚਿੱਟੇ ਦੀ ਸਪਲਾਈ ਅਤੇ ਮੈਡੀਕਲ ਨਸ਼ਿਆਂ ਨੇ ਜਵਾਨੀ ਨੂੰ ਖੁੰਘਲ ਕਰ ਦਿੱਤਾ ਹੈਜਦੋਂ ਕੋਈ ਨਸ਼ਈ ਤਸਕਰਾਂ ਤੋਂ ਚਿੱਟਾ ਲੈਣ ਦੀ ਮੰਗ ਕਰਦਾ ਹੈ ਤਾਂ ਅੱਗਿਓਂ ਤਸਕਰ ਦਾ ਜਵਾਬ ਹੁੰਦਾ ਹੈ, “ਕਿਹੜਾ ਲੈਣਾ ਹੈ, ਦਿੱਲੀ ਵਾਲਾ ਜਾਂ ਪਾਕਿਸਤਾਨ ਵਾਲਾ?

ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ਿਆਂ ਦੀ ਸਪਲਾਈ ਲਾਈਨ ਹਾਲਾਂ ਟੁੱਟੀ ਨਹੀਂਹਾਂ, ਉਹਨਾਂ ਨੇ ਹੁਣ ਆਪਣੇ ਅੱਡੇ ਬਦਲ ਲਏ ਹਨਪੰਜਾਬ ਪੁਲਿਸ ਭਾਵੇਂ ਇਸ ਸੰਬੰਧ ਵਿੱਚ ਸਰਗਰਮ ਹੈ ਪਰ ਕਈ ਕਾਲੀਆਂ ਭੇਡਾਂ ਦੀ ਨਸ਼ਿਆਂ ਦੇ ਕਾਰੋਬਾਰੀਆਂ ਨਾਲ ਮਿਲੀ ਭੁਗਤ ਕਾਰਨ ਪੁਲਿਸ ਵਿਭਾਗ ਨੂੰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ ਹੈਬਠਿੰਡਾ ਦੇ ਨੇੜੇ ਇੱਕ ਪਿੰਡ ਵਿੱਚ ਨਸ਼ਈ ਨੌਜਵਾਨਾਂ ਦੀ ਨਮੋਸ਼ੀ ਭਰੀ ਕਰਤੂਤ ਸਾਹਮਣੇ ਆਈ ਹੈਪਿੰਡ ਦੀ ਸ਼ਮਸ਼ਾਨ ਭੂਮੀ ਵਿੱਚ ਸੂਈ ਕੁਤੀ ਦੇ ਕਤੂਰਿਆਂ ਦਾ ਸਰਿੰਜ ਰਾਹੀਂ ਖੂਨ ਕੱਢ ਕੇ ਚਿੱਟਾ ਉਸ ਵਿੱਚ ਘੋਲ ਕੇ ਟੀਕੇ ਲਾਏ10 ਕਤੂਰੇ ਮੌਤ ਦੇ ਘਾਟ ਉਤਾਰ ਦਿੱਤੇ ਅਤੇ ਕਈ ਨਸ਼ਈ ਵੀ ਜਾਨ ਤੋਂ ਹੱਥ ਧੋ ਬੈਠੇ ਹਨ

ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਅਤੇ ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਨਸ਼ਾ ਮੁਕਤ ਭਾਰਤ ਅਭਿਆਨ ਜਾਰੀ ਕੀਤਾ ਹੈਪਰ ਦੋਨਾਂ ਮੁਹਿੰਮਾਂ ਵਿੱਚ ਆਪਸੀ ਤਾਲਮੇਲ ਦੀ ਘਾਟ ਰੜਕਦੀ ਹੈਨਸ਼ਿਆਂ ਕਾਰਨ ਸਿਰਫ ਜਵਾਨੀ ਹੀ ਨਹੀਂ, ਕਿਰਸਾਨੀ ਉੱਤੇ ਵੀ ਗੰਭੀਰ ਖਤਰੇ ਦੇ ਬੱਦਲ ਮੰਡਲਾ ਰਹੇ ਹਨਨਸ਼ਈਆਂ ਦੇ ਝੁੰਡ ਖੇਤਾਂ ਵਿੱਚੋਂ ਟਰਾਂਸਫਾਰਮ ਲਾਹ ਕੇ ਉਨ੍ਹਾਂ ਦਾ ਤੇਲ ਕੱਢ ਕੇ ਅਤੇ ਕੇਬਲ ਤਾਰਾਂ ਵਿੱਚੋਂ ਤਾਂਬਾ ਕੱਢ ਕੇ ਵੇਚ ਰਹੇ ਹਨਇਸ ਕਾਰਨ ਜਿੱਥੇ ਕਿਰਸਾਨ ਨੂੰ ਆਰਥਿਕ ਖੋਰਾ ਲੱਗ ਰਿਹਾ ਹੈ, ਉੱਥੇ ਹੀ ਨਸ਼ਈਆਂ ਦੇ ਹਮਲਿਆਂ ਕਾਰਨ ਹੁਣ ਕਿਰਸਾਨ ਖੇਤ ਵਿੱਚ ਇਕੱਲਾ ਜਾਣ ਤੋਂ ਸੰਕੋਚ ਕਰਦਾ ਹੈ

ਦਰਅਸਲ ਨਸ਼ਿਆਂ ਦੇ ਖਾਤਮੇ ਲਈ ਲੋਕ ਲਹਿਰ ਦੀ ਲੋੜ ਹੈਜਦੋਂ ਸ਼ਹਿਰਾਂ ਅਤੇ ਪਿੰਡਾਂ ਦੇ ਲੋਕ ਲਾਮਬੰਦ ਹੋ ਕੇ ਤਸਕਰਾਂ ਵਿਰੁੱਧ ਉੱਠ ਖੜ੍ਹੇ ਹੋਣਗੇ, ਫਿਰ ਹੀ ਤਸਕਰਾਂ ਦੀਆਂ ਸ਼ੀਸ਼ੀਆਂ ਭੰਨਣ ਦੇ ਨਾਲ ਨਾਲ ਇਨ੍ਹਾਂ ਨੂੰ ਪੈਰਾਂ ਤੋਂ ਉਖੇੜਿਆ ਜਾ ਸਕਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author