MohanSharma8ਉਹ ਪਿਛਲੇ ਤਿੰਨ ਚਾਰ ਸਾਲਾਂ ਤੋਂ ਇਨ੍ਹਾਂ ਦੇ ਕਾਲੇ ਕਾਰਨਾਮਿਆਂ ਸੰਬੰਧੀ ਉੱਚ ਅਧਿਕਾਰੀਆਂ ਨੂੰ ...
(8 ਅਪਰੈਲ 2025)

 

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਯੁੱਧ ਇੱਕ ਮਾਰਚ 2025 ਤੋਂ ਸ਼ੁਰੂ ਕੀਤਾ ਗਿਆ ਹੈਸਰਕਾਰ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਸ ਸੰਬੰਧ ਵਿੱਚ ਜ਼ੀਰੋ ਟੌਲਰੈਂਸ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਸੱਥਰ ਵਿਛਾਉਣ ਵਾਲੇ ਨਸ਼ੇ ਦੇ ਵਿਉਪਾਰੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾਇਸ ਸੰਬੰਧ ਵਿੱਚ ਨਸ਼ੇ ਦਾ ਧੰਦਾ ਕਰਨ ਵਾਲੇ ਅੰਦਾਜ਼ਨ 64 ਦੋਸ਼ੀਆਂ ਨੂੰ ਰੋਜ਼ਾਨਾ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਭੇਜਿਆ ਜਾ ਰਿਹਾ ਹੈਕਈ ਥਾਂਵਾਂ ’ਤੇ ਇਸ ਕਾਲੇ ਧੰਦੇ ਰਾਹੀਂ ਬਣਾਈਆਂ ਜਾਇਦਾਦਾਂ ਉੱਤੇ ਬੁਲਡੋਜ਼ਰ ਵੀ ਫਿਰਿਆ ਹੈਇਨ੍ਹਾਂ ਦਲੇਰਾਨਾ ਕਦਮਾਂ ਲਈ ਪੰਜਾਬ ਦੇ ਲੋਕ ਭਾਵੇਂ ਖੁਸ਼ ਹਨ ਪਰ ਉਹਨਾਂ ਦਾ ਕਹਿਣਾ ਹੈ ਕਿ ਇਸ ਧੰਦੇ ਨਾਲ ਸੰਬੰਧਿਤ ਵੱਡੇ ਮਗਰਮੱਛ ਹਾਲਾਂ ਪਹੁੰਚ ਤੋਂ ਬਾਹਰ ਹਨ

ਪੰਜਾਬ ਸਰਕਾਰ ਵੱਲੋਂ ਇਹ ਵੀ ਪ੍ਰਗਟਾਵਾ ਕੀਤਾ ਗਿਆ ਹੈ ਕਿ ਪੁਲਿਸ ਵਿਭਾਗ ਵਿੱਚ ਅੰਦਾਜ਼ਨ 10-12 ਹਜ਼ਾਰ ਅਜਿਹੀਆਂ ਕਾਲੀਆਂ ਭੇਡਾਂ ਨੇ ਘੁਸਪੈਠ ਕੀਤੀ ਹੋਈ ਹੈ, ਜਿਸ ਕਾਰਨ ਸਾਰਾ ਪੁਲਿਸ ਵਿਭਾਗ ਹੀ ਬਦਨਾਮ ਹੋ ਰਿਹਾ ਹੈਪੰਜਾਬ ਸਰਕਾਰ ਦਾ ਇਹ ਕਥਨ ਉਸ ਵੇਲੇ ਸਚਾਈ ਦਾ ਰੂਪ ਧਾਰ ਗਿਆ ਜਦੋਂ 2 ਅਪਰੈਲ 2025 ਨੂੰ ਬਠਿੰਡਾ ਦੀ ਐਂਟੀ ਨਾਰਕੌਟਿਕਸ ਫੋਰਸ ਅਤੇ ਲੋਕਲ ਪੁਲਿਸ ਨੇ ਆਈ.ਪੀ.ਐੱਸ ਅਧਿਕਾਰੀ ਦੀ ਅਗਵਾਈ ਵਿੱਚ ਨਾਕਾ ਲਾ ਕੇ ਸੀਨੀਅਰ ਮਹਿਲਾ ਕਾਂਸਟੇਬਲ ਨੂੰ 17 ਗ੍ਰਾਮ ਚਿੱਟੇ ਸਮੇਤ ਫੜ ਲਿਆਉਹ ਆਪਣੀ ਕਾਲੇ ਰੰਗ ਦੀ ਨਵੀਂ ਥਾਰ ਗੱਡੀ ਵਿੱਚ ਇਹ ਚਿੱਟਾ ਅਗਾਂਹ ਸਪਲਾਈ ਕਰਨ ਜਾ ਰਹੀ ਸੀਵਰਦੀ ਦੇ ਆੜ ਵਿੱਚ ਉਹ ਇਹ ਕਾਲਾ ਧੰਦਾ ਕਾਫੀ ਸਮੇਂ ਤੋਂ ਕਰ ਰਹੀ ਸੀਮੌਕੇ ’ਤੇ ਉਸ ਕੋਲੋਂ ਦੋ ਮਹਿੰਗੇ ਆਈਫੋਨ ਵੀ ਬਰਾਮਦ ਕੀਤੇ ਗਏਪਤਾ ਲੱਗਿਆ ਹੈ ਕਿ ਫੜਨ ਵਾਲੇ ਅਧਿਕਾਰੀਆਂ ਨਾਲ ਉਹ ਬੜੇ ਰੋਅਬ ਨਾਲ ਪੇਸ਼ ਆਈ ਅਤੇ ਕਿਸੇ ਸੀਨੀਅਰ ਅਧਿਕਾਰੀ ਦਾ ਨਾਂ ਲੈ ਕੇ ਉਸ ਨਾਲ ਗੱਲ ਕਰਵਾਉਣ ਲਈ ਕਿਹਾ, ਪਰ ਮੌਕੇ ਦੇ ਅਧਿਕਾਰੀਆਂ ਨੇ ਉਸ ਦੀ ਕੋਈ ਪੇਸ਼ ਨਾ ਜਾਣ ਦਿੱਤੀ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਪਹਿਲਾਂ ਇੱਕ ਦਿਨ ਦਾ ਅਤੇ ਫਿਰ ਅਦਾਲਤ ਵੱਲੋਂ ਦੋ ਦਿਨ ਦਾ ਹੋਰ ਪੁਲਿਸ ਰਿਮਾਂਡ ਲਿਆ ਗਿਆ

ਇਸ ਪੱਖ ਵਿੱਚ ਇੱਕ ਰੋਚਕ ਤੱਥ ਹੋਰ ਸਾਹਮਣੇ ਆਇਆ ਹੈਬਠਿੰਡਾ ਵਿਖੇ ਹੀ ਰਹਿਣ ਵਾਲੀ ਇੱਕ ਔਰਤ ਨੇ ਸੋਸ਼ਲ ਮੀਡੀਆ ’ਤੇ ਸਾਹਮਣੇ ਆਕੇ ਪ੍ਰਗਟਾਵਾ ਕੀਤਾ ਕਿ ਉਸਦਾ ਪਤੀ ਬਲਵਿੰਦਰ ਸਿੰਘ ਸੋਨੂ ਜੋ ਐਂਬੂਲੈਂਸ ਡਰਾਈਵਰ ਹੈ, ਸਾਲ 2022 ਤੋਂ ਉਸ ਨੂੰ ਅਤੇ ਉਸਦੇ ਦੋ ਬੱਚਿਆਂ ਨੂੰ ਛੱਡ ਕੇ ਸ਼ਰੇਆਮ ਉਸ ਮਹਿਲਾ ਕਾਂਸਟੇਬਲ ਨਾਲ ਰਹਿ ਰਿਹਾ ਹੈ ਅਤੇ ਦੋਨੋਂ ਰਲ ਕੇ ਚਿੱਟਾ ਵੇਚਣ ਦਾ ਧੰਦਾ ਕਰਦੇ ਹਨਐਂਬੂਲੈਂਸ ਅਤੇ ਪੁਲਿਸ ਵਰਦੀ ਦੀ ਆੜ ਵਿੱਚ ਬਿਨਾਂ ਕਿਸੇ ਡਰ-ਭੈਅ ਤੋਂ ਇਹ ਕਾਲਾ ਧੰਦਾ ਕਰ ਰਹੇ ਹਨਮਹਿਲਾ ਕਾਂਸਟੇਬਲ ਦੀ ਅਸਲ ਨਿਯੁਕਤੀ ਮਾਨਸਾ ਜ਼ਿਲ੍ਹੇ ਵਿੱਚ ਹੈ ਪਰ ਉਸਨੇ ਆਰਜ਼ੀ ਤੌਰ ’ਤੇ ਬਠਿੰਡਾ ਪੁਲਿਸ ਵਿੱਚ ਬਦਲੀ ਕਰਵਾ ਲਈ ਹੈਪੀੜਿਤ ਔਰਤ ਨੇ ਇਹ ਵੀ ਪ੍ਰਗਟਾਵਾ ਕੀਤਾ ਹੈ ਕਿ ਬਠਿੰਡਾ ਦੀ ਵਿਰਾਟ ਗਰੀਨ ਕਲੋਨੀ ਵਿੱਚ ਇਸਦੀ ਦੋ ਕਰੋੜ ਦੀ ਕੋਠੀ ਹੈਤਿੰਨ-ਚਾਰ ਹੋਰ ਪਲਾਟ ਵੀ ਹਨਮਹਿੰਗੀਆਂ ਗੱਡੀਆਂ, ਮਹਿੰਗੇ ਫੋਨ, ਸ਼ਾਹੀ ਠਾਠ-ਬਾਠ ਨਾਲ ਰਹਿਣ ਵਾਲੀ ਇਹ ਮਹਿਲਾ ਕਾਂਸਟੇਬਲ ਐਨੀ ਵੱਡੀ ਜਾਇਦਾਦ ਦੀ ਮਾਲਕਣ ਕਿੰਜ ਬਣ ਗਈ? ਉਸ ਔਰਤ ਵੱਲੋਂ ਇਹ ਵੀ ਪ੍ਰਗਟਾਵਾ ਕੀਤਾ ਗਿਆ ਕਿ ਉਹ ਇਸ ਮਹਿਲਾ ਪੁਲਿਸ ਕਰਮਚਾਰੀ ਅਤੇ ਆਪਣੇ ਪਤੀ ਬਲਵਿੰਦਰ ਸਿੰਘ ਦੀਆਂ ਗਤੀਵਿਧੀਆਂ ’ਤੇ ਕਰੜੀ ਨਜ਼ਰ ਰੱਖ ਰਹੀ ਸੀ4 ਫਰਵਰੀ 2025 ਨੂੰ ਇਨ੍ਹਾਂ ਵੱਲੋਂ ਚਿੱਟੇ ਰੰਗ ਦੀ ਵਰੁਨਾ ਗੱਡੀ ਵਿੱਚ ਫਾਜ਼ਿਲਕਾ ਤੋਂ 1 ਕਿਲੋ 300 ਗ੍ਰਾਮ ਚਿੱਟਾ ਲਿਆਂਦਾ ਗਿਆਰਾਹ ਵਿੱਚ ਨਾਕੇ ਵਾਲਿਆਂ ਨੇ ਇਨ੍ਹਾਂ ਦੀ ਗੱਡੀ ਰੋਕੀਦੋ ਪੁਲਿਸ ਕਰਮਚਾਰੀਆਂ ਨੇ ਗੱਡੀ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਪਰ ਇਸ ਮਹਿਲਾ ਕਰਮਚਾਰੀ ਦੇ ਰੌਲਾ ਪਾਉਣ ’ਤੇ ਉਹ ਪਿੱਛੇ ਹਟ ਗਏਨਾਕੇ ਵਾਲੇ ਪੁਲਿਸ ਕਰਮਚਾਰੀਆਂ ਨਾਲ ਉਸ ਵੇਲੇ ਲੇਡੀ ਪੁਲਿਸ ਨਾ ਹੋਣ ਕਾਰਨ ਉਹਨਾਂ ਨੂੰ ਮਜਬੂਰ ਹੋਕੇ ਪਿੱਛੇ ਹਟਣਾ ਪਿਆਉਸ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਉਸ ਕੋਲ ਠੋਸ ਸਬੂਤ ਹਨ ਅਤੇ ਉਨ੍ਹਾਂ ਸਬੂਤਾਂ ਦੇ ਅਧਾਰ ’ਤੇ ਹੀ ਪ੍ਰਗਟਾਵਾ ਕਰ ਰਹੀ ਹੈ ਕਿ ਇਸ ਮਹਿਲਾ ਪੁਲਿਸ ਕਰਮਚਾਰੀ ਦੇ ਕਈ ਪੁਲਿਸ ਅਧਿਕਾਰੀਆਂ ਨਾਲ ਨਜਾਇਜ਼ ਸੰਬੰਧ ਹਨਸਮਾਂ ਆਉਣ ’ਤੇ ਉਹ ਉਹਨਾਂ ਦੇ ਨਾਂ ਵੀ ਨਸ਼ਰ ਕਰ ਦੇਵੇਗੀ ਇਨ੍ਹਾਂ ਸੰਬੰਧਾਂ ਕਾਰਨ ਹੀ ਉਹ ਹਰ ਇੱਕ ਨੂੰ ਟਿੱਚ ਸਮਝਦੀ ਰਹੀ

ਉਸ ਔਰਤ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਉਹ ਪਿਛਲੇ ਤਿੰਨ ਚਾਰ ਸਾਲਾਂ ਤੋਂ ਇਨ੍ਹਾਂ ਦੇ ਕਾਲੇ ਕਾਰਨਾਮਿਆਂ ਸੰਬੰਧੀ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਜਾਣੂ ਕਰਵਾਉਂਦੀ ਰਹੀ ਹੈ ਪਰ ਇਨ੍ਹਾਂ ਦੋਨਾਂ ਨੂੰ ਕਿਸੇ ਨੇ ਹੱਥ ਨਹੀਂ ਪਾਇਆਹਾਂ, ਇੱਕ ਵਾਰ ਇਸ ਉੱਪਰ ਐੱਨ.ਡੀ.ਪੀ.ਐੱਸ ਦਾ ਕੇਸ ਪਾਇਆ ਗਿਆ ਸੀ, ਪਰ ਉੱਚ ਅਧਿਕਾਰੀਆਂ ਨਾਲ ਸੰਬੰਧਾਂ ਕਾਰਨ ਇਸ ਨੇ ਕੇਸ ਰੱਦ ਕਰਵਾ ਲਿਆ ਸੀ

ਦਰਅਸਲ ਜਦੋਂ ਮਾਲੀ ਦਗਾਬਾਜ਼ ਹੋ ਜਾਣ ਤਾਂ ਮਹਿਕਾਂ ਦੀ ਪੱਤ ਰੁਲ ਜਾਂਦੀ ਹੈਜਦੋਂ ਦਰਬਾਨ ਦੀ ਅੱਖ ਚੋਰਾਂ ਨਾਲ ਮਿਲ ਜਾਵੇ ਤਾਂ ਮਾਲਕ ਦੀ ਜਾਨ-ਮਾਲ ਸੁਰੱਖਿਅਤ ਨਹੀਂ ਰਹਿੰਦੀ ਅਤੇ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਕਿਸਾਨ ਦੀ ਹਾਲਤ ਪਾਣੀਉਂ ਪਤਲੀ ਹੋ ਜਾਂਦੀ ਹੈ ਇਸ ਮਹਿਲਾ ਕਰਮਚਾਰੀ ਦੀ ਕੁੱਲ ਸਰਵਿਸ ਅੰਦਾਜ਼ਨ 14 ਸਾਲ ਦੀ ਹੈਆਪਣੀ ਸਰਵਿਸ ਦਰਮਿਆਨ ਇਹ ਕਈ ਵਿਵਾਦਾਂ ਵਿੱਚ ਘਿਰੀ ਰਹੀ ਹੈਆਪਣੀ 14 ਸਾਲਾਂ ਦੀ ਸਰਵਿਸ ਦਰਮਿਆਨ ਇਸਦੀ 31 ਵਾਰ ਬਦਲੀ ਹੋਈ ਅਤੇ ਦੋ ਵਾਰ ਸਸਪੈਂਡ ਵੀ ਹੋਈ ਕੁਝ ਸਮਾਂ ਪਹਿਲਾਂ ਮੁਕਤਸਰ ਦੇ ਇੱਕ ਬਜ਼ੁਰਗ ’ਤੇ ਇਸ ਨੇ ਛੇੜਛਾੜ ਦਾ ਕੇਸ ਕੀਤਾਕੇਸ ਮਾਨਸਾ ਦੀ ਅਦਾਲਤ ਵਿੱਚ ਚਲਦਾ ਰਿਹਾਫਿਰ ਇਸ ਨੇ ਆਪਣਾ ਅਸਰ ਰਸੂਖ਼ ਵਰਤ ਕੇ ਕੇਸ ਬਠਿੰਡਾ ਅਦਾਲਤ ਵਿੱਚ ਟਰਾਂਸਫਰ ਕਰਵਾ ਲਿਆਕੁਝ ਸਮੇਂ ਬਾਅਦ ਬਜ਼ੁਰਗ ਨਾਲ ‘ਸਮਝੌਤਾਕਰਕੇ ਕੇਸ ਵਾਪਸ ਲੈ ਲਿਆ

ਇਸ ਮਹਿਲਾ ਪੁਲਿਸ ਕਰਮਚਾਰੀ ਦੇ ਕਾਲ਼ੇ ਕਾਰਨਾਮੇ ਸਾਹਮਣੇ ਆਉਣ ’ਤੇ ਇਸ ਤਰ੍ਹਾਂ ਦੇ ਗੰਭੀਰ ਪ੍ਰਸ਼ਨ ਉੱਠ ਰਹੇ ਹਨ:

1) ਇਸ ਮਹਿਲਾ ਕਰਮਚਾਰੀ ਦੀ ਤਾਇਨਾਤੀ ਮਾਨਸਾ ਐੱਸ.ਐੱਸ.ਪੀ. ਦਫਤਰ ਵਿੱਚ ਸੀਕਿਸ ਅਧਿਕਾਰੀ ਦੀ ‘ਮਿਹਰਬਾਨੀਸਦਕਾ ਇਹ ਬਠਿੰਡਾ ਪੁਲਿਸ ਲਾਈਨ ਦੇ ਹਸਪਤਾਲ ਵਿੱਚ ਕੰਮ ਕਰ ਰਹੀ ਸੀ?

2) ਗੁਰਮੀਤ ਕੌਰ ਨਾਂ ਦੀ ਔਰਤ ਨੇ ਪਿਛਲੇ ਅੰਦਾਜ਼ਨ ਤਿੰਨ ਚਾਰ ਸਾਲਾਂ ਤੋਂ ਇਸਦੇ ਕਾਲੇ ਕਾਰਨਾਮਿਆਂ ਸੰਬੰਧੀ ਥੱਬਾ ਭਰ ਅਰਜ਼ੀਆਂ ਮੁੱਖ ਮੰਤਰੀ ਦੇ ਦਫਤਰ ਅਤੇ ਦੂਜੇ ਉੱਚ ਅਧਿਕਾਰੀਆਂ ਨੂੰ ਭੇਜੀਆਂਪਰ ਇਹ ਆਪਣੇ ਅਸਰ ਰਸੂਖ਼ ਨਾਲ ਉਹ ਅਰਜ਼ੀਆਂ ਫਾਈਲ ਕਰਵਾਉਂਦੀ ਰਹੀ

3) ਇਸ ਨੇ ਅਜੇ ਵੀ ਕਾਬੂ ਨਹੀਂ ਸੀ ਆਉਣਾ ਜੇਕਰ ਐਂਟੀ ਨਾਰਕੌਟਿਕਸ ਫੋਰਸ ਅਤੇ ਲੋਕਲ ਪੁਲਿਸ ਆਈ.ਪੀ.ਐੱਸ ਅਧਿਕਾਰੀ ਦੀ ਅਗਵਾਈ ਵਿੱਚ ਨਾਕਾ ਨਾ ਲਾਉਂਦੀ

4) ਸਰਕਾਰੀ ਹਸਪਤਾਲ ਬਠਿੰਡਾ ਵਿਖੇ ਇਸ ਨੇ ਡਿਊਟੀ ’ਤੇ ਹਾਜ਼ਰ ਡਾਕਟਰ ਨਾਲ ਦੁਰਵਰਤਾਉ ਕੀਤਾਹਸਪਤਾਲ ਦੇ ਸਾਰੇ ਡਾਕਟਰ ਰੋਸ ਵਜੋਂ ਇੱਕ ਦਿਨ ਦੀ ਹੜਤਾਲ ’ਤੇ ਰਹੇ ਇਸਦੀ ਸ਼ਿਕਾਇਤ ਵੀ ਕੀਤੀ, ਪਰ ਕੁਝ ਨਹੀਂ ਹੋਇਆ

5) ਹਸਪਤਾਲ ਵਿੱਚ ਹੀ ਗੁਰਮੀਤ ਕੌਰ ਨਾਲ ਇਹ ਗੁੱਥਮ-ਗੁੱਥਾ ਵੀ ਹੋਈਸ਼ਿਕਾਇਤ ਕੀਤੀ ਗਈ, ਪਰ ਕੁਝ ਨਹੀਂ ਸੀ ਬਣਿਆ

6) ‘ਇੰਸਟਾਗਰਾਮ ਕੁਈਨਅਤੇ ‘ਮੇਰੀ ਜਾਨਵਜੋਂ ਜਾਣੀ ਜਾਂਦੀ ਇਹ ਮਹਿਲਾ ਕਰਮਚਾਰੀ ਆਪਣੀ ਡਿਊਟੀ ਪ੍ਰਤੀ ਸੁਹਿਰਦ ਨਹੀਂ ਰਹੀਇਹ ਗੰਭੀਰ ਜਾਂਚ ਦਾ ਵਿਸ਼ਾ ਹੈ

7) ਕਿਹੜੇ ਕਿਹੜੇ ਪੁਲਿਸ ਦੇ ਉੱਚ ਅਧਿਕਾਰੀ ਜਾਂ ਸਿਆਸਤਦਾਨ ਇਸਦਾ ਬਚਾਉ ਕਰਦੇ ਰਹੇ, ਇਹ ਸਭ ਕੁਝ ਇਸਦੇ ਦੋਨੋਂ ਆਈਫੋਨ ਖੰਘਾਲਣ ਉਪਰੰਤ ਪਤਾ ਲੱਗ ਸਕਦਾ ਹੈ

8) ਇਹ ਮਹਿਲਾ ਪੁਲਿਸ ਕਰਮਚਾਰੀ ਜ਼ਿਆਦਾਤਰ ਮੈਡੀਕਲ ਛੁੱਟੀ ’ਤੇ ਹੀ ਰਹਿੰਦੀ ਸੀਮੈਡੀਕਲ ਸਰਟੀਫਿਕੇਟ ਕਿਸ ਸਮਰੱਥ ਅਧਿਕਾਰੀ ਤੋਂ ਕਿਸ ਬਿਮਾਰੀ ਕਾਰਨ ਲੈਂਦੀ ਰਹੀ?

9) ਮਹਿੰਗੀ ਕੋਠੀ, ਪਲਾਟ, ਕਾਰਾਂ, ਮੋਟਰਸਾਈਕਲ ਅਤੇ ਹੋਰ ਐਸ਼ ਪ੍ਰਸਤੀ ਦੇ ਸਮਾਨ ਲਈ ਪੈਸਾ ਕਿੱਥੋਂ ਆਇਆ? 60-70 ਹਜ਼ਾਰ ਪ੍ਰਤੀ ਮਹੀਨਾ ਤਨਖ਼ਾਹ ਨਾਲ ਇਹ ਸਭ ਕੁਝ ਬਣਨਾ ਸੰਭਵ ਨਹੀਂ ਹੈ

10) ਗੁਰਮੀਤ ਕੌਰ ਵਰਗੀਆਂ ਹੋਰ ਕਿੰਨੀਆਂ ਕੁ ਔਰਤਾਂ ਦੇ ਇਸਨੇ ਘਰ ਉਜਾੜੇ?

11) ਚਿੱਟਾ ਕਿੱਥੋਂ ਖਰੀਦ ਕੇ ਲਿਆਉਂਦੀ ਸੀ ਅਤੇ ਅਗਾਂਹ ਸਪਲਾਈ ਕਿੱਥੇ ਕਿੱਥੇ ਕਰਦੀ ਸੀ?

ਦਰਅਸਲ ਅਜਿਹੀਆਂ ਔਰਤਾਂ ਪੁਲਿਸ ਵਿਭਾਗ ਲਈ ਹੀ ਧੱਬਾ ਨਹੀਂ, ਸਗੋਂ ਸਮਾਜ, ਪ੍ਰਾਂਤ ਅਤੇ ਦੇਸ਼-ਧ੍ਰੋਹੀ ਵੀ ਹਨਲੋਕ ਗੰਭੀਰ ਹੋ ਕੇ ਪੁੱਛ ਰਹੇ ਹਨ ਕਿ ਕੀ ਇਸ ਔਰਤ ਦੀ ਉਸਾਰੀ ਹਵੇਲੀ ਉੱਤੇ ਵੀ ਪੀਲਾ ਪੰਜਾ ਚੱਲੇਗਾ? ਇਸਦੇ ਪਿੱਛੇ ਜਿਹੜੀਆਂ ਵੀ ਤਾਕਤਾਂ ਕੰਮ ਕਰ ਰਹੀਆਂ ਸਨ, ਕੀ ਉਹ ਵੀ ਪਬਲਿਕ ਦੇ ਸਾਹਮਣੇ ਲਿਆਂਦੀਆਂ ਜਾਣਗੀਆਂ? ਭਾਵੇਂ ਇਸ ਮਹਿਲਾ ਪੁਲਿਸ ਕਰਮਚਾਰੀ ਨੂੰ ਗ੍ਰਿਫਤਾਰ ਕਰਨ ਉਪਰੰਤ ਮਾਨਸਾ ਦੇ ਐੱਸ.ਐੱਸ.ਪੀ ਨੇ ਇਸਦੀਆਂ ਸੇਵਾਵਾਂ ਨੂੰ ਖਤਮ ਕਰ ਦਿੱਤਾ ਹੈ ਅਤੇ ਅਗਲੀ ਜਾਂਚ ਪੜਤਾਲ ਬਠਿੰਡਾ ਦੇ ਐੱਸ.ਐੱਸ.ਪੀ ਨੂੰ ਕਰਨ ਦਾ ਹੁਕਮ ਦਿੱਤਾ ਹੈਦਰਅਸਲ ਅਜਿਹੀਆਂ ਕਾਲੀਆਂ ਭੇਡਾਂ ਨੂੰ ਮਿਸਾਲੀ ਸਜ਼ਾ ਦੇਣੀ ਬਹੁਤ ਜ਼ਰੂਰੀ ਹੈ

ਇਹ ਠੀਕ ਹੈ ਕਿ ਸਰਹੱਦ ਤੋਂ ਡਰੋਨ ਰਾਹੀਂ ਨਸ਼ਾ ਸਪਲਾਈ ਕੀਤਾ ਜਾ ਰਿਹਾ ਹੈਉਹ ਸਪਲਾਈ ਲਾਈਨ ਰੋਕਣ ਲਈ ਬੀ.ਐੱਸ.ਐੱਫ, ਸਰਹੱਦੀ ਪੁਲਿਸ, ਖੁਫ਼ੀਆ ਤੰਤਰ ਅਤੇ ਹੋਰ ਏਜੰਸੀਆਂ ਸਰਗਰਮ ਭੂਮਿਕਾ ਨਿਭਾ ਰਹੀਆਂ ਹਨ ਪਰ ਇਸ ਤਰ੍ਹਾਂ ਦੇ ਅੰਦਰੂਨੀ ਹਮਲੇ ਨਸ਼ਿਆਂ ਵਿਰੁੱਧ ਜੰਗ ਵਿੱਚ ਵਰਤਣਯੋਗ ਹਥਿਆਰਾਂ ਨੂੰ ਖੁੰਢਾ ਕਰ ਰਹੇ ਹਨਅਜਿਹੇ ਕੇਸ ਵੀ ਸਾਹਮਣੇ ਆ ਰਹੇ ਹਨ ਜਿੱਥੇ ਪੁਲਿਸ ਕਰਮਚਾਰੀ ਨਸ਼ੇ ਦੇ ਮਾਮਲੇ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਕੇ ਵਸੂਲੀ ਕਰ ਰਹੇ ਹਨਇਸ ਸੰਬੰਧ ਵਿੱਚ ਹੀ ਪਿਛਲੇ ਦਿਨੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਐੱਸ.ਐੱਚ.ਓ. ਅਤੇ ਏ.ਐੱਸ.ਆਈ ਨੂੰ ਵਿਜੀਲੈਂਸ ਵਿਭਾਗ ਨੇ ਰੰਗੇ ਹੱਥੀਂ ਫੜ ਕੇ ਗ੍ਰਿਫਤਾਰ ਕੀਤਾ ਹੈਪੁਲਿਸ ਚੌਂਕੀ ਸ਼ੇਖੂਪੁਰਾ ਵਿੱਚ ਤਾਇਨਾਤ ਏ.ਐੱਸ.ਆਈ ਵੀ ਸਮਾਜ ਵਿਰੋਧੀ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਕਾਰਨ ਗ੍ਰਿਫਤਾਰ ਕੀਤਾ ਹੈਪੁਲਿਸ ਵਿਭਾਗ ਸੰਬੰਧੀ ਹਾਈਕੋਰਟ ਦੇ ਮਾਨਯੋਗ ਜੱਜ ਮੰਜਰੀ ਨਹਿਰੂ ਕੌਲ ਅਤੇ ਸ੍ਰੀ ਸ਼ੇਖਾਵਤ ਦੀਆਂ ਸਖ਼ਤ ਟਿੱਪਣੀਆਂ ਨੇ ਵੀ ਵਿਭਾਗ ਨੂੰ ਝੰਜੋੜਿਆ ਹੈ

ਪੰਜਾਬ ਸਰਕਾਰ ਨੇ ਇੱਕ ਮਾਰਚ 2025 ਤੋਂ ਨਸ਼ਿਆਂ ਵਿਰੁੱਧ ਯੁੱਧ ਛੇੜਿਆ ਹੈ ਅਤੇ ਤਿੰਨ ਮਹੀਨਿਆਂ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਮਿਥਿਆ ਹੈਦੂਜੇ ਸ਼ਬਦਾਂ ਵਿੱਚ ਇੱਕ ਜੂਨ, 2025 ਨੂੰ ਪੰਜਾਬ ‘ਨਸ਼ਾ ਮੁਕਤਕਰਨ ਦਾ ਟੀਚਾ ਹੈਪਰ ਇਸਦੇ ਲਈ ਜਿੱਥੇ ਲੋਕਾਂ ਦੇ ਭਰਵੇਂ ਸਹਿਯੋਗ ਦੀ ਲੋੜ ਹੈ, ਉੱਥੇ ਨਾਲ ਹੀ ਦੁੱਧ ਦੀ ਰਾਖੀ ਲਈ ਅਜਿਹੇ ਬਿੱਲੇ ਅਤੇ ਬਿੱਲੀਆਂ ਨੂੰ ਭਾਜੜਾਂ ਪਾਉਣ ਦੀ ਵੀ ਲੋੜ ਹੈ ਨਹੀਂ ਫਿਰ:

ਦੁੱਧ ਦੀ ਰਾਖੀ ਬਿੱਲਾ ਬੈਠਾ, ਕਦੋਂ ਤਕ ਭਲੀ ਗੁਜ਼ਾਰੂਗਾ
ਪੀ ਨਾ ਸਕਿਆ ਡੋਲ੍ਹ ਦੇਊਗਾਹੱਥ ਪੈਰ ਤਾਂ ਮਾਰੂਗਾ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author