MohanSharma7ਬਲੇ ਓ ਤੇਰੇ, ਤੂੰ ਤਾਂ ਸਾਡੇ ਟੱਬਰ ਦੀ ਕੀਮਤ ਗਧੇ ਤੋਂ ਵੀ ਘੱਟ ਪਾ ਰਿਹਾ ਹੈਂ ...
(16 ਅਗਸਤ 2020)

 

ਛੋਟੇ ਹੁੰਦਿਆਂ ਕਾਂ ਅਤੇ ਚਿੜੀ ਦੀ ਕਹਾਣੀ ਸੁਣਿਆ ਕਰਦੇ ਸਾਂਕਾਂ ਦਾ ਚਿੜੀ ਉੱਤੇ ਜ਼ਬਰ ਅਤੇ ਚਿੜੀ ਦੇ ਸਬਰ ਦਾ ਪ੍ਰਗਟਾਵਾ ਇਨ੍ਹਾਂ ਸਬਦਾਂ ਦੇ ਅੰਤ ਨਾਲ ਹੁੰਦਾ ਸੀ, “ਚਿੜੀ ਵਿਚਾਰੀ ਕੀ ਕਰੇ, ਠੰਢਾ ਪਾਣੀ ਪੀ ਮਰੇ।” ਕਹਾਣੀ ਵਿੱਚ ਚਿੜੀ ਦੀ ਹੱਡ ਭੰਨਵੀਂ ਮਿਹਨਤ ਉੱਤੇ ਕਾਂ ਕਾਬਜ਼ ਹੋ ਜਾਂਦਾ ਹੈਵਰਤਮਾਨ ਪਰਿਪੇਖ ਵਿੱਚ ਇਹ ਕਹਾਣੀ ਗਰੀਬ ਜਨਤਾ ਅਤੇ ਘਾਗ ਸਿਆਸਤਦਾਨਾਂ ਉੱਤੇ ਹੂ-ਬ-ਹੂ ਢੁੱਕਦੀ ਹੈਵਿਦਵਾਨ ਲੇਖਕ ਮੈਕਸ ਓ ਹੈਲ ਲਿਖਦਾ ਹੈ, “ਵਕੀਲ ਬਣਨ ਲਈ ਕਾਨੂੰਨ ਦੀ ਪੜ੍ਹਾਈ ਅਤੇ ਡਾਕਟਰ ਬਣਨ ਲਈ ਮੈਡੀਕਲ ਪੜ੍ਹਾਈ ਕਰਨੀ ਪੈਂਦੀ ਹੈਪਰ ਸਿਆਸਤਦਾਨ ਬਣਨ ਲਈ ਸਿਰਫ ਨਿੱਜੀ ਹਿਤਾਂ ਦੀ ਪੂਰਤੀ ਕਰਨ ਦਾ ਗਿਆਨ ਹੋਣਾ ਚਾਹੀਦਾ ਹੈ।” ਦੇਸ਼ ਨੂੰ ਆਜ਼ਾਦ ਹੋਇਆਂ 73 ਵਰ੍ਹੇ ਹੋ ਗਏ ਹਨਸਿਆਸਤਦਾਨਾਂ ਦੇ ਨਿੱਜੀ ਹਿਤਾਂ ਕਾਰਨ ਜਿੱਥੇ ਉਨ੍ਹਾਂ ਦੀ ਜਾਇਦਾਦ ਵਿੱਚ 100 ਫੀਸਦੀ ਤੋਂ ਵੀ ਕਿਤੇ ਵੱਧ ਚੱਲ ਅਤੇ ਅਚੱਲ ਜਾਇਦਾਦ ਦਾ ਵਾਧਾ ਹੋਇਆ ਹੈ ਉੱਥੇ ਹੀ ਭਾਰਤੀ ਨਾਗਰਿਕਾਂ ਨੇ ਭੁੱਖ, ਖਾਲੀ ਜੇਬ ਅਤੇ ਗੁਰਬਤ ਦੀ ਜ਼ਿੰਦਗੀ ਹੰਢਾਉਂਦਿਆਂ ਆਪਣੀਆਂ ਰੀਝਾਂ ਨੂੰ ਛਿਕਲੀ ਪਾ ਕੇ ਜੀਵਨ ਬਤੀਤ ਕੀਤਾ ਹੈਲੋਕ ਸਭਾ ਅਤੇ ਵਿਧਾਨ ਸਭਾ ਦੀ ਚੋਣ 5 ਸਾਲ ਬਾਅਦ ਹੁੰਦੀ ਹੈ4 ਸਾਲ 11 ਮਹੀਨੇ ਆਗੂ ਆਪਣੇ ਬੰਗਲਿਆਂ ਵਿੱਚ ਰਹਿ ਕੇ ਜੋੜ-ਤੋੜ ਦੀ ਨੀਤੀ ਕਰਦੇ ਰਹਿੰਦੇ ਹਨਬਿਮਾਰ ਹੋਣ ’ਤੇ ਉਨ੍ਹਾਂ ਨੂੰ ਸਰਕਾਰੀ ਹਸਪਤਾਲਾਂ ਦਾ ਇਲਾਜ ਰਾਸ ਨਹੀਂ ਆਉਂਦਾਪਬਲਿਕ ਤੋਂ ਉਗਰਾਹੇ ਟੈਕਸਾਂ ਦੇ ਸਿਰ ’ਤੇ ਉਹ ਵਿਦੇਸ਼ਾਂ ਵਿੱਚ ਇਲਾਜ ਕਰਵਾਉਣ ਨੂੰ ਤਰਜੀਹ ਦਿੰਦੇ ਹਨਲੱਖਾਂ ਰੁਪਏ ਦੇ ਮੈਡੀਕਲ ਬਿੱਲਾਂ ਦੀ ਅਦਾਇਗੀ ਵੀ ਹੱਥੋ ਹੱਥ ਹੋ ਜਾਂਦੀ ਹੈਦੂਜੇ ਪਾਸੇ ਪੰਜਾਬ ਦੇ 8788 ਵਿਅਕਤੀਆਂ ਪਿੱਛੇ ਇੱਕ ਡਾਕਟਰ ਆਉਂਦਾ ਹੈ68.84 ਫੀਸਦੀ ਆਬਾਦੀ ਵਾਲੇ ਪਿੰਡਾਂ ਵਿੱਚ ਕਦੇ ਕਦਾਈਂ ਹੀ ਡਾਕਟਰ ਸਰਕਾਰੀ ਡਿਸਪੈਂਸਰੀ ਵਿੱਚ ਗੇੜਾ ਮਾਰਦਾ ਹੈ ਅਤੇ ਲੋਕ ਡਾਕਟਰ ਦੀ ਪਹਿਚਾਣ ‘ਬੁੱਧਵਾਰ ਵਾਲਾ ਡਾਕਟਰ’ ਦੇ ਤੌਰ ’ਤੇ ਕਰਦੇ ਹਨਹਾਂ, ਲੋਕਾਂ ਦੀ ਸੇਵਾ ਲਈ, ਉਨ੍ਹਾਂ ਨੂੰ ਮਾਨਸਿਕ, ਸਰੀਰਕ, ਆਰਥਿਕ ਅਤੇ ਬੌਧਿਕ ਪੱਧਰ ਤੋਂ ਖੁੰਘਲ ਕਰਨ ਲਈ ਸ਼ਰਾਬ ਦਾ ਠੇਕਾ 24 ਘੰਟੇ ਖੁੱਲ੍ਹਾ ਰਹਿੰਦਾ ਹੈਪਬਲਿਕ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜਿਣਸ ਵੇਚਣ ਵਾਲੇ ਕਿਰਸਾਨਾਂ ਲਈ ਅਨਾਜ ਮੰਡੀ ਵਿੱਚ ਵੀ ਠੇਕੇਦਾਰ ਵੱਲੋਂ ਸ਼ਰਾਬ ਦਾ ਖੋਖਾ ਰੱਖ ਦਿੱਤਾ ਜਾਂਦਾ ਹੈ ਤਾਂ ਜੋ ਅੰਨ ਦਾਤੇ ਨੂੰ ਇਸ ਸਬੰਧ ਵਿੱਚ ਕੋਈ ਦਿੱਕਤ ਨਾ ਆਵੇ

ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਲੀਡਰ ਜਨਤਾ ਦੇ ਸੇਵਕ ਵਜੋਂ, ਉਨ੍ਹਾਂ ਦੇ ਹਮਦਰਦ ਵਜੋਂ, ‘ਵਿਕਾਸ ਪੁਰਸ਼’ ਦੇ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰਕੇ ਲੋਕਾਂ ਦੀਆਂ ਵੋਟਾਂ ਬਟੋਰਨ ਦਾ ਯਤਨ ਕਰਦੇ ਹਨਉਸ ਵੇਲੇ ਉਹ ਉੱਥੇ ਵੀ ਪੁਲ ਉਸਾਰਨ ਦਾ ਵਾਅਦਾ ਕਰਦੇ ਹਨ, ਜਿੱਥੇ ਨੇੜੇ-ਤੇੜੇ ਕੋਈ ਨਦੀ ਜਾਂ ਰਜਵਾਹਾ ਨਹੀਂ ਹੁੰਦਾਨਿੱਜੀ ਹਿਤਾਂ ਦੀ ਪੂਰਤੀ ਲਈ ਅਤੇ ਰਾਜ ਸਤਾ ਦੀ ਪੌੜੀ ਦੇ ਸਿਖਰਲੇ ਡੰਡੇ ਉੱਤੇ ਪੁੱਜਣ ਲਈ ਉਹ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਆਪਣੇ ਵੱਲ ਖਿੱਚਦੇ ਹਨਸਿਲੰਡਰ, ਭਾਂਡੇ, ਸਾਇਕਲ, ਸ਼ਰਾਬ, ਔਰਤਾਂ ਲਈ ਸੂਟ, ਸਿਲਾਈ ਮਸ਼ੀਨਾਂ, ਨਗ਼ਦ ਰਾਸ਼ੀ ਆਦਿ ਲਾਲਚ ਦੇ ਕੇ ਉਹ ਆਪਣਾ ਵੋਟ ਬੈਂਕ ਮਜ਼ਬੂਤ ਕਰਦੇ ਹਨਅਗਾਂਹ ਲੋਕਾਂ ਨੂੰ ਵੀ ਇਹ ਗਿਆਨ ਹੋ ਗਿਆ ਹੈ ਕਿ ਸੜਿਹਾਂਦ ਮਾਰਦੀ ਸਿਆਸਤ ਵਿੱਚ ਸਿਆਸਤਦਾਨਾਂ ਨੇ ਰੱਜ ਕੇ ਲੁੱਟ ਮਚਾਈ ਹੈਜਿਹੜਾ ਕੁਝ ਦਿੰਦੇ ਨੇ, ਲੈ ਲਵੋਜਾਂਦੇ ਚੋਰ ਦੀ ਲੰਗੋਟੀ ਹੀ ਸਹੀਉਂਜ ਵੀ ਲੋਕਾਂ ਦਾ ਯਕੀਨ ਬਣ ਚੁੱਕਿਆ ਹੈ ਕਿ ਜਿਹਨੂੰ ਮਰਜ਼ੀ ਵੋਟ ਪਾਈਏ, ਸਾਡਾ ਇਨ੍ਹਾਂ ਨੇ ਕੱਖ ਨਹੀਂ ਸੰਵਾਰਨਾ

ਦਰਅਸਲ ਲੋਕਤੰਤਰ ਦੀ ਪਹਿਚਾਣ ਜਾਇਦਾਦ ਅਤੇ ਦਬਦਬੇ ਵਾਲਿਆਂ ਦੀ ਹਕੂਮਤ ਨਾਲ ਨਹੀਂ ਹੁੰਦੀ, ਸਗੋਂ ਪ੍ਰਤਿਭਾਸ਼ੀਲ, ਲੋਕਾਂ ਦੇ ਦੁੱਖਾਂ ਨੂੰ ਆਪਣੇ ਮਨ ਦੇ ਪਿੰਡੇ ’ਤੇ ਹੰਢਾਉਣ ਵਾਲਿਆਂ ਨੂੰ ਹਕੂਮਤ ਦੇਣ ਵਿੱਚ ਹੁੰਦੀ ਹੈ ਭਲਾ ਇਸ ਕਸਵੱਟੀ ’ਤੇ ਸਾਡਾ ਪ੍ਰਾਂਤ ਅਤੇ ਦੇਸ਼ ਕਿੰਨਾ ਕੁ ਪੂਰਾ ਉੱਤਰਦਾ ਹੈ? ਲਾਰਿਆਂ, ਵਾਅਦਿਆਂ ਅਤੇ ਹਵਾਈ ਕਿਲ੍ਹੇ ਉਸਾਰਨ ਦੀ ਨੀਤੀ ਨਾਲ ਜਿੱਥੇ ਲੋਕਾਂ ਦੇ ਆਜ਼ਾਦੀ ਪ੍ਰਤੀ ਸੁਪਨੇ ਚਕਨਾਚੂਰ ਹੋਏ ਹਨ, ਉੱਥੇ ਹੀ ਗਰੀਬੀ ਰੇਖਾ ਅਤੇ ਵਿਕਾਸ ਦਰ ਦੋਨਾਂ ਦਾ ਗਿਰਾਫ਼ ਹੇਠਾਂ ਨੂੰ ਹੀ ਗਿਆ ਹੈਆਜ਼ਾਦੀ ਪ੍ਰਾਪਤ ਕਰਨ ਲਈ ਕੁੱਲ 127 ਸ਼ਹੀਦਾਂ ਨੇ ਫਾਂਸੀ ਦਾ ਰੱਸਾ ਹੱਸ ਕੇ ਚੁੰਮਿਆਇਨ੍ਹਾਂ ਵਿੱਚੋਂ 94 ਪੰਜਾਬੀ ਸਨਘੋਖਵੀਂ ਨਜ਼ਰ ਮਾਰਦਿਆਂ ਪਤਾ ਲੱਗਦਾ ਹੈ ਕਿ ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਵਿੱਚੋਂ ਇੱਕ ਵੀ ਹਕੂਮਤ ਵਿੱਚ ਭਾਈਵਾਲ ਨਹੀਂ ਹੈਦਰਅਸਲ ਵਰਤਮਾਨ ਸਿਆਸਤਦਾਨਾਂ ਨੇ ਲੋਕਾਂ ਨਾਲ ਇੰਜ ਧ੍ਰੋਹ ਕਮਾਇਆ ਹੈ:

ਸਿਆਸਤ ਇਸ ਕਦਰ ਆਵਾਮ ਪੇ ਅਹਿਸਾਨ ਕਰਤੀ ਹੈ
ਆਂਖੇ ਛੀਨ ਲੇਤੀ ਹੈ ਔਰ ਚਸ਼ਮੇ ਦਾਨ ਕਰਤੀ ਹੈ

ਕਦੇ-ਕਦੇ ਇਨ੍ਹਾਂ ਸਿਆਸਤਦਾਨਾਂ ਦੀ ਜ਼ਮੀਰ ਨੂੰ ਝੰਜੋੜਨ ਵਾਲੇ ਵੀ ਟੱਕਰ ਜਾਂਦੇ ਨੇਇੰਜ ਹੀ ਵੋਟਾਂ ਵਿੱਚ ਕੋਈ ਉਮੀਦਵਾਰ ਲੋਕਾਂ ਨੂੰ ਸਮਾਨ ਵੰਡ ਰਿਹਾ ਸੀਆਪਣੇ ਕਾਫ਼ਲੇ ਨਾਲ ਜਦੋਂ ਉਸ ਨੇ ਇੱਕ ਵਿਅਕਤੀ ਦੇ ਦਰ ’ਤੇ ਦਸਤਕ ਦੇ ਕੇ ਉਸ ਨੂੰ ਰਾਸ਼ਨ ਪਾਣੀ ਅਤੇ ਹੋਰ ਸਮਾਨ ਦੇਣਾ ਚਾਹਿਆ ਤਾਂ ਵਿਅਕਤੀ ਦਾ ਜਵਾਬ ਸੀ, “ਇਹ ਸਮਾਨ ਰਹਿਣ ਦਿਉ ਮੈਂਨੂੰ ਤਾਂ ਇੱਕ ਰਿਸ਼ਟ-ਪੁਸ਼ਟ ਗਧਾ ਹੀ ਲੈ ਦਿਉਘਰ ਦੀਆਂ ਨੌਂ ਵੋਟਾਂ ਥੋਡੀਆਂ ਪੱਕੀਆਂ।” ਆਗੂ ਨੇ ਅਗਲੇ ਦਿਨ ਗਧਾ ਲਿਆਉਣ ਦਾ ਵਾਅਦਾ ਕਰ ਲਿਆਉਸ ਨੇ ਜਦੋਂ ਆਲੇ-ਦੁਆਲਿਉਂ ਗਧਾ ਖਰੀਦਣਾ ਚਾਹਿਆ ਤਾਂ ਗਧਾ 30 ਹਜ਼ਾਰ ਤੋਂ ਘੱਟ ਨਹੀਂ ਸੀ ਮਿਲ ਰਿਹਾਉਸ ਨੇ ਗਧਾ ਖਰੀਦਣ ਦੀ ਸਕੀਮ ਕੈਂਸਲ ਕਰਕੇ ਉਸ ਨੂੰ ਪੰਜ-ਚਾਰ ਹਜ਼ਾਰ ਰੁਪਏ ਦੇਣੇ ਚਾਹੇ ਅਤੇ ਨਾਲ ਹੀ ਦੱਸ ਦਿੱਤਾ ਕਿ ਗਧਾ ਤਾਂ ਜ਼ਿਆਦਾ ਮਹਿੰਗਾ ਹੈਵਿਅਕਤੀ ਨੇ ਚੋਣ ਲੜ ਰਹੇ ਉਮੀਦਵਾਰ ’ਤੇ ਵਿਅੰਗ ਕਰਦਿਆਂ ਕਿਹਾ, “ਬਲੇ ਓ ਤੇਰੇ, ਤੂੰ ਤਾਂ ਸਾਡੇ ਟੱਬਰ ਦੀ ਕੀਮਤ ਗਧੇ ਤੋਂ ਵੀ ਘੱਟ ਪਾ ਰਿਹਾ ਹੈਂਇੰਨਾ ਸਸਤਾ ਨਾ ਸਮਝ ਮੈਂਨੂੰਮੈਂ ਵਿਕਾਉ ਨਹੀਂ ਹਾਂ।” ਕਹਿੰਦਿਆਂ ਉਸ ਨੇ ਬੂਹਾ ਬੰਦ ਕਰ ਲਿਆ

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੁਝ ਸਮਾਂ ਰਹਿੰਦਾ ਹੈਸਿਆਸਤਦਾਨਾਂ ਨੇ ਆਪਣੇ ਕਮਰਕੱਸੇ ਕੱਸ ਲਏ ਹਨਜੇ ਲੋਕ ਸਿਆਣੇ ਅਤੇ ਗੰਭੀਰ ਹੋਣਗੇ, ਵਿਕਾਉ ਨਹੀਂ ਹੋਣਗੇ ਤਾਂ ਹੋ ਸਕਦਾ ਹੈ ਕਿ ਸਿਆਸਤਦਾਨ ਵਾਅਦਿਆਂ ਅਤੇ ਲਾਰਿਆਂ ਦੀ ਫਸਲ ਬੀਜਣ ਦੀ ਥਾਂ ਨਿੱਜੀ ਹਿਤਾਂ ਨੂੰ ਛੱਡ ਕੇ ਲੋਕ ਹਿਤਾਂ ਨੂੰ ਪਹਿਲ ਦੇ ਦੇਣਫਿਰ ਕਾਂ-ਚਿੜੀ ਵਾਲੀ ਕਹਾਣੀ ਵੀ ਝੁਠਲਾਈ ਜਾ ਸਕਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2297)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author