MohanSharma8ਤਸਕਰਾਂ ਵੱਲੋਂ ਛੱਡਿਆ ਸੂਹੀਆ ਰਣਵੀਰ ਸਿੰਘ ਦਾ ਪਿੱਛਾ ਕਰ ਰਿਹਾ ਸੀ। ਸੂਹੀਏ ਵੱਲੋਂ ...
(10 ਜੂਨ 2025)


ਫੌਜ ਵਿੱਚ ਆਪਣੀ ਡਿਊਟੀ ਦਿਆਨਤਦਾਰੀ ਅਤੇ ਵਫਾਦਾਰੀ ਨਾਲ ਨਿਭਾਉਂਦਿਆਂ ਸੂਬੇਦਾਰ ਵਜੋਂ ਸੇਵਾ ਮੁਕਤ ਹੋ ਕੇ ਰਣਵੀਰ ਸਿੰਘ ਆਪਣੇ ਪਿੰਡ ਭਾਈ ਬਖਤਾਵਰ, ਜ਼ਿਲ੍ਹਾ ਬਠਿੰਡਾ ਵਿਖੇ ਆ ਗਿਆ
ਆਉਂਦਿਆਂ ਹੀ ਉਸਨੇ ਇੱਕ ਪਾਸੇ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਆਪਣੀ ਜੱਦੀ ਜ਼ਮੀਨ ’ਤੇ ਖੇਤੀਬਾੜੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਨਾਲ ਹੀ ਖੇਡਾਂ ਵਿੱਚ ਡੂੰਘੀ ਦਿਲਚਸਪੀ ਅਤੇ ਪਿੰਡ ਦਾ ਮੂੰਹ ਮੱਥਾ ਸੰਵਾਰਨ ਦੀ ਸੋਚ ਨਾਲ ਉਸਨੇ ਪਿੰਡ ਦੇ ਗੱਭਰੂਆਂ ਨੂੰ ਖੇਡ ਦੇ ਮੈਦਾਨ ਨਾਲ ਜੋੜਨ ਦੇ ਯਤਨ ਅਰੰਭ ਕੀਤੇਉਸਦੇ ਉਪਰਾਲੇ ਅਤੇ ਪ੍ਰੇਰਨਾ ਨਾਲ ਪਿੰਡ ਦੇ ਗੱਭਰੂ ਖੇਡ ਦੇ ਮੈਦਾਨ ਵਿੱਚ ਆਉਣ ਲੱਗ ਪਏਉਹ ਆਪ ਕਬੱਡੀ, ਕੁਸ਼ਤੀ ਅਤੇ ਬੌਕਸਿੰਗ ਦਾ ਚੰਗਾ ਖਿਡਾਰੀ ਹੋਣ ਕਰਕੇ ਇਨ੍ਹਾਂ ਗੇਮਾਂ ਦੇ ਦਾਅ ਪੇਚਾਂ ਨਾਲ ਨੌਜਵਾਨਾਂ ਨੂੰ ਨਿਪੁੰਨ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨ ਲੱਗਿਆਕੁਝ ਨੌਜਵਾਨਾਂ ਨੂੰ ਪ੍ਰੇਰਨਾ ਅਤੇ ਸਿਖਲਾਈ ਦੇਣ ਉਪਰੰਤ ਫੌਜ ਵਿੱਚ ਭਰਤੀ ਕਰਵਾਉਣ ਵਿੱਚ ਵੀ ਉਸਨੇ ਅਹਿਮ ਭੂਮਿਕਾ ਨਿਭਾਈ

ਹੋਰਾਂ ਪਿੰਡਾਂ ਵਾਂਗ ਇਸ ਪਿੰਡ ਵਿੱਚ ਵੀ ਚਿੱਟਾ ਸ਼ਰੇਆਮ ਵਿਕਦਾ ਸੀ ਚਿੱਟੇ ਦੇ ਸੁਦਾਗਰ ਬਿਨਾਂ ਕਿਸੇ ਡਰ ਭੈਅ ਤੋਂ ਸ਼ਰੇਆਮ ਪਿੰਡ ਵਿੱਚ ਚਿੱਟਾ ਵੇਚ ਰਹੇ ਸਨਦੇਸ਼ ਦੀ ਰੱਖਿਆ ਵਿੱਚ ਅਹਿਮ ਯੋਗਦਾਨ ਪਾਉਣ ਵਾਲਾ ਰਣਵੀਰ ਸਿੰਘ ਭਲਾ ਪਿੰਡ ਵਿੱਚ ਗੱਭਰੂਆਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧਸਦਿਆਂ ਦੇਖ ਕੇ ਕਿੰਜ ਚੁੱਪ ਰਹਿੰਦਾ? ਉਸ ਨੇ ਆਪਣੀ ਜ਼ਿੰਦਗੀ ਆਪਣੀ ਜਨਮਭੂਮੀ ਨੂੰ ਸਮਰਪਿਤ ਕਰਦਿਆਂ ਤਿੰਨਾਂ ਫਰੰਟਾਂ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾਪਿੰਡ ਦੀ ਪੰਚਾਇਤ, ਸੁਹਿਰਦ ਅਗਾਂਹਵਧੂ ਲੋਕ ਅਤੇ ਜਵਾਨੀ ਦਾ ਵੱਡਾ ਹਿੱਸਾ ਉਹਦੇ ਨਾਲ ਜੁੜ ਗਿਆਨਸ਼ਾ ਰੋਕੂ ਕਮੇਟੀ ਦਾ ਸੰਗਠਨ ਕਰਕੇ ਰਣਵੀਰ ਸਿੰਘ ਨੇ ਨਸ਼ੇ ਦੇ ਤਸਕਰਾਂ ਨੂੰ ਵੰਗਾਰਿਆਨਸ਼ੇ ਦੇ ਤਸਕਰ ਅਤੇ ਨਸ਼ਈ ਉਸਦੇ ਵਿਰੁੱਧ ਹੋ ਗਏ ਪਰ ਰਣਵੀਰ ਸਿੰਘ ਨੇ ਆਪਣੇ ਨੇਕ ਕਰਮ ਜਾਰੀ ਰੱਖੇ

ਇੱਕ ਪਾਸੇ ਖੇਡ ਦੇ ਮੈਦਾਨ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ, ਖੇਤ ਵਿੱਚ ਹੱਡ ਭੰਨਵੀਂ ਮਿਹਨਤ ਕਰਨਾ, ਨੌਜਵਾਨਾਂ ਨੂੰ ਨਸ਼ਾ ਰਹਿਤ ਜੀਵਨ ਦੀ ਪ੍ਰੇਰਨਾ ਦੇਣਾ ਅਤੇ ਨਸ਼ੇ ਦੇ ਸੁਦਾਗਰਾਂ ਨੂੰ ਮੁੱਖਧਾਰਾ ਵਿੱਚ ਆਉਣ ਲਈ ਹਰ ਸੰਭਵ ਯਤਨ ਕਰਨਾ ਰਣਵੀਰ ਸਿੰਘ ਦਾ ਨਿੱਤ ਨੇਮ ਸੀਨਸ਼ਾ ਰੋਕੂ ਕਮੇਟੀ ਦੇ ਪ੍ਰਧਾਨ ਵਜੋਂ ਆਪਣੇ 30-35 ਸਾਥੀਆਂ ਨੂੰ ਨਾਲ ਲੈ ਕੇ ਉਹ ਉਹਨਾਂ ਘਰਾਂ ਵਿੱਚ ਵੀ ਗਿਆ, ਜਿਨ੍ਹਾਂ ਘਰਾਂ ਵਿੱਚ ਚਿੱਟਾ ਵਿਕਦਾ ਸੀਕਮੇਟੀ ਵੱਲੋਂ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਨਸ਼ਿਆਂ ਕਾਰਨ ਕਈ ਨੌਜਵਾਨ ਮੌਤ ਦਾ ਸ਼ਿਕਾਰ ਹੋ ਗਏ ਹਨ ਅਤੇ ਕਈ ਹੋਰ ਨੌਜਵਾਨ ਚਿੱਟੇ ਦੇ ਮਾਰੂ ਅਸਰ ਕਾਰਨ ਸਿਵਿਆਂ ਵੱਲ ਵਧ ਰਹੇ ਹਨਪਿੰਡ ਦੀ ਜਵਾਨੀ ਅਤੇ ਮਾਪਿਆਂ ਦੀ ਤਰਸਯੋਗ ਹਾਲਤ ਦਾ ਵਾਸਤਾ ਪਾ ਕੇ ਉਸਨੇ ਉਹਨਾਂ ਨੂੰ ਭਵਿੱਖ ਵਿੱਚ ਨਸ਼ਾ ਨਾ ਵੇਚਣ ਦੀ ਅਪੀਲ ਕੀਤੀਪਰ ਭੂਤਰੇ ਹੋਏ ਨਸ਼ਾ ਤਸਕਰਾਂ ਨੇ ਉਹਨੂੰ ਅਤੇ ਉਹਦੇ ਸਾਥੀਆਂ ਨੂੰ ਟਿੱਚ ਸਮਝਿਆ ਅਤੇ ਆਪਣਾ ਮੌਤ ਦਾ ਸਮਾਨ ਰਿਉੜੀਆ ਦੀ ਤਰ੍ਹਾਂ ਵੇਚਦੇ ਰਹੇ। ਨਸ਼ਾ ਤਸਕਰਾਂ ਦੀਆਂ ਅੱਖਾਂ ਵਿੱਚ ਨਸ਼ਾ ਰੋਕੂ ਕਮੇਟੀ ਦਾ ਪ੍ਰਧਾਨ ਰਣਬੀਰ ਸਿੰਘ ਰੜਕਦਾ ਰਿਹਾ

ਫਿਰ ਇੱਕ ਦਿਨ ਜਦੋਂ ਰਣਵੀਰ ਸਿੰਘ ਖੇਡ ਦੇ ਮੈਦਾਨ ਵੱਲ ਜਾ ਰਿਹਾ ਸੀ ਤਾਂ ਇੱਕ ਨਸ਼ਾ ਤਸਕਰ ਨੇ ਉਸ ਉੱਤੇ ਤਲਵਾਰ ਨਾਲ ਹਮਲਾ ਕਰ ਦਿੱਤਾਫੁਰਤੀਲੇ ਫੌਜੀ ਰਣਵੀਰ ਨੇ ਉਸਦੇ ਤਲਵਾਰ ਦੇ ਵਾਰ ਤੋਂ ਬਚਾਉ ਕਰਦਿਆਂ ਉਸ ਦੀ ਤਲਵਾਰ ਖੋਹ ਕੇ ਉਸ ਨੂੰ ਚੰਗੀ ਤਰ੍ਹਾਂ ਝੰਬਿਆਅੱਗ ਬਗੋਲ਼ਾ ਹੋਇਆ ਤਸਕਰ ਜਾਂਦਾ ਹੋਇਆ ‘ਫਿਰ ਟੱਕਰਾਂਗੇ’ ਦੀ ਧਮਕੀ ਦੇ ਕੇ ਪੱਤਰਾ ਵਾਚ ਗਿਆਰਣਵੀਰ ਸਿੰਘ ਦੇ ਸਾਥੀਆਂ ਨੇ ਭਵਿੱਖ ਵਿੱਚ ਉਸ ਨੂੰ ਸੁਚੇਤ ਰਹਿਣ ਲਈ ਕਿਹਾਪੁਲਿਸ ਵਿਭਾਗ ਕੋਲ ਭੱਜ ਦੌੜ ਕਰਨ ਉਪਰੰਤ ਦੋ ਤਿੰਨ ਤਸਕਰਾਂ ਨੂੰ ਪੁਲਿਸ ਨੇ ਫੜ ਵੀ ਲਿਆ ਪਰ ਲੰਮੀਆਂ ਬਾਹਾਂ ਦੇ ਜ਼ੋਰ ਨਾਲ ਉਹ ਛੇਤੀ ਹੀ ਜ਼ਮਾਨਤ ’ਤੇ ਆ ਗਏ

ਇੱਕ ਪਾਸੇ 1 ਮਾਰਚ 2025 ਤੋਂ 31 ਮਈ 2025 ਤਕ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧਛੇੜਿਆ ਹੋਇਆ ਸੀ, ਸਰਕਾਰੀ ਇਸ਼ਤਿਹਾਰ, ਸੈਮੀਨਾਰ, ਸਰਕਾਰੀ ਬਿਆਨ ਅਤੇ ਪੁਲਿਸ ਪਾਰਟੀਆਂ ਪੰਜਾਬ ਨੂੰ ‘ਨਸ਼ਾ ਮੁਕਤਕਰਨ ਲੱਗੀਆਂ ਹੋਈਆਂ ਸਨਦੂਜੇ ਪਾਸੇ ਸੂਬੇਦਾਰ ਰਣਬੀਰ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਨੰਗੇ ਧੜ ਪਿੰਡ ਦੀਆਂ ਨਸਲਾਂ ਨੂੰ ਬਚਾਉਣ ਲਈ ਤਸਕਰਾਂ ਵਿਰੁੱਧ ਲੜ ਰਿਹਾ ਸੀਖੇਡਾਂ ਦੀਆਂ ਗਤੀਵਿਧੀਆਂ ਅਤੇ ਫਸਲ ਦੀ ਰਾਖੀ ਵਾਲਾ ਕਰਮ ਵੀ ਉਹਦੇ ਅੰਗ ਸੰਗ ਸੀ

31 ਮਈ 2025 ਸਰਕਾਰੀ ਤੌਰ ’ਤੇ ‘ਯੁੱਧ ਨਸ਼ਿਆਂ ਵਿਰੁੱਧਦਾ ਆਖ਼ਰੀ ਦਿਨ ਸੀਉਸ ਦਿਨ ਦੀ ਸ਼ਾਮ ਨੂੰ ਰਣਵੀਰ ਸਿੰਘ ਖੇਤੋਂ ਪਰਤ ਰਿਹਾ ਸੀਤਸਕਰਾਂ ਵੱਲੋਂ ਛੱਡਿਆ ਸੂਹੀਆ ਰਣਵੀਰ ਸਿੰਘ ਦਾ ਪਿੱਛਾ ਕਰ ਰਿਹਾ ਸੀਸੂਹੀਏ ਵੱਲੋਂ ਤਸਕਰਾਂ ਨੂੰ ਇਤਲਾਹ ਦਿੱਤੀ ਗਈ ਕਿ ਉਹ ਖਾਲੀ ਹੱਥ ਘਰ ਨੂੰ ਪਰਤ ਰਿਹਾ ਹੈਬੱਸ, ਉਹ ਘਰ ਦੇ ਨੇੜੇ ਹੀ ਪਹੁੰਚਿਆ ਸੀ ਕਿ ਤਿੰਨ ਹਥਿਆਰ ਬੰਦ ਤਸਕਰਾਂ ਨੇ ਉਸ ਨੂੰ ਘੇਰ ਲਿਆਕੁਲਹਾੜੀ, ਰਾਡ ਅਤੇ ਡਾਂਗਾਂ ਨਾਲ ਵਾਰ ਕਰਦਿਆਂ ਉਸ ਨੂੰ ਛੱਲੀਆਂ ਵਾਂਗ ਕੁੱਟਿਆਉਸ ਦੀ ਇੱਕ ਲੱਤ ਬਿਲਕੁਲ ਨਕਾਰਾ ਕਰ ਦਿੱਤੀ ਅਤੇ ਦੂਜੀ ਲੱਤ ਦੀਆਂ ਵੀ ਦੋ ਤਿੰਨ ਹੱਡੀਆਂ ਤੋੜ ਦਿੱਤੀਆਂਪਿੰਡ ਦੇ ਲੋਕ ਅਤੇ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਜਦੋਂ ਨੂੰ ਇਕੱਠੇ ਹੋਏ ਉਦੋਂ ਤਕ ਤਸਕਰ ਰਣਵੀਰ ਸਿੰਘ ਦੀ ਕੁੱਟਮਾਰ ਕਰਕੇ ਰਫੂ ਚੱਕਰ ਹੋ ਗਏ ਸਨ

ਰਣਬੀਰ ਦੇ ਇਲਾਜ ਲਈ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆਉਸ ਨੂੰ ਗੰਭੀਰ ਸੱਟਾਂ ਮਾਰਨ ਉਪਰੰਤ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਛਾ ਗਿਆ ਤਸਕਰਾਂ ਦੇ ਭੈਅ ਕਾਰਨ ਬੱਚੇ ਵੀ ਬਾਹਰ ਨਿਕਲਣ ਤੋਂ ਡਰਨ ਲੱਗ ਪਏਲੋਕ ਗੰਭੀਰ ਹੋ ਕੇ ਸੋਚ ਰਹੇ ਸਨ ਕਿ ਰਣਬੀਰ ਸਿੰਘ ਤੋਂ ਬਾਅਦ ਪਤਾ ਨਹੀਂ ਹੋਰ ਕਿਹੜਾ ਰਣਵੀਰ ਸਿੰਘ ਦੀ ਬੁਰਛਾਗਰਦੀ ਦਾ ਸ਼ਿਕਾਰ ਹੋ ਜਾਵੇਪਿੰਡ ਦੇ ਇੱਕ ਨੌਜਵਾਨ ਨੇ ਉਸੇ ਦਿਨ ਮੋਟੇ ਅੱਖਰਾਂ ਵਿੱਚ ਲਿਖਿਆ ਇੱਕ ਇਸ਼ਤਿਹਾਰ ਕੰਧ ਤੇ ਚੇਪ ਦਿੱਤਾ, “ਇਹ ਪਿੰਡ ਵਿਕਾਊ ਹੈ” ਨਾਲ ਹੀ ਫੇਸਬੁੱਕ ’ਤੇ ਲਾਈਵ ਹੋ ਕੇ ਕਿਹਾ ਕਿ ਜਿੱਥੇ ਜਾਨ ਮਾਲ ਖਤਰੇ ਵਿੱਚ ਹੋਵੇ, ਹਰ ਵੇਲੇ ਦਹਿਸ਼ਤ ਦਾ ਪਰਛਾਵਾਂ ਅੰਗ ਸੰਗ ਰਹੇ, ਜਿੱਥੇ ਨਸ਼ਾ ਤਸਕਰ ਬੇਲਗਾਮ ਹੋ ਕੇ ਗੁੰਡਾਗਰਦੀ ਕਰਨ, ਅਜਿਹੀ ਥਾਂ ’ਤੇ ਰਹਿਣਾ ਬਹੁਤ ਮੁਸ਼ਕਿਲ ਹੈਰਣਬੀਰ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਅਤੇ ‘ਪਿੰਡ ਵਿਕਾਊਵਾਲੀ ਚਰਚਾ ਨੂੰ ਪ੍ਰਿੰਟ ਅਤੇ ਸੋਸ਼ਲ ਮੀਡੀਆ ਨੇ ਲੋਕਾਂ ਸਾਹਮਣੇ ਲਿਆਂਦਾਪੁਲਿਸ ਦੀ ਕਾਰਗੁਜ਼ਾਰੀ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ’ਤੇ ਪ੍ਰਸ਼ਨ ਵੀ ਖੜ੍ਹੇ ਹੋਏਪੁਲਿਸ ਹਰਕਤ ਵਿੱਚ ਆਈ ਅਤੇ ਦੋਂਹ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇੱਕ ਹਾਲਾਂ ਫਰਾਰ ਹੈਪਿੰਡ ਦੇ ਲੋਕ ਸ਼ਰੇਆਮ ਕਹਿ ਰਹੇ ਹਨ ਕਿ ਪਿੰਡ ਵਿੱਚ ਚਿੱਟੇ ਦੀ ਹਨੇਰੀ ਵਗ ਰਹੀ ਹੈਇਸ ਹਨੇਰੀ ਨੂੰ ਠੱਲ੍ਹ ਪਾਉਣ ਵਾਲੀ ਟੀਮ ਦਾ ਆਗੂ ਰਣਬੀਰ ਸਿੰਘ ਸਮਾਜ ਦੋਖੀਆਂ ਦੀ ਕਰੋਪੀ ਦਾ ਸ਼ਿਕਾਰ ਹੋ ਗਿਆ

ਰਾਡਾਂ, ਡਾਂਗਾਂ ਅਤੇ ਕੁਲਹਾੜੀ ਦੇ ਵਾਰਾਂ ਦਾ ਸ਼ਿਕਾਰ ਹੋਏ ਰਣਬੀਰ ਸਿੰਘ ਦਾ ਹੌਸਲਾ ਬੁਲੰਦ ਹੈਉਹ ਹਸਪਤਾਲ ਦੇ ਬੈੱਡ ’ਤੇ ਪਿਆ ਬਹੁਤ ਹੀ ਹੌਸਲੇ ਨਾਲ ਕਹਿੰਦਾ ਹੈ, “ਮੈਂ ਤਾਂ ਸਰਹੱਦ ’ਤੇ ਦੇਸ਼ ਦੀ ਰਾਖੀ ਕਰਦਿਆਂ ਹਥਿਆਰਾਂ ਨਾਲ ਲੈਸ ਦੁਸ਼ਮਣਾਂ ਸਾਹਮਣੇ ਨਹੀਂ ਝੁਕਿਆ, ਪਿੰਡ ਦੀ ਰਾਖੀ ਕਰਦਿਆਂ ਇਨ੍ਹਾਂ ਚਾਰ ਲੰਡੂਆਂ ਸਾਹਮਣੇ ਕਿਵੇਂ ਝੁਕ ਜਾਵਾਂਗਾ?

ਫਿਰ ਉਸਨੇ ਪੀੜ ਭਰੀ ਮੁਸਕਰਾਹਟ ਨਾਲ ਪਾਸ਼ ਦੀ ਕਵਿਤਾ ਦੇ ਇਹ ਬੋਲ ਕਹੇ:

ਨੇਰ੍ਹੀਆਂ ਨੂੰ ਜੇ ਭੁਲੇਖਾ ਹੈ ਹਨੇਰਾ ਪਾਉਣ ਦਾ,
ਨੇਰ੍ਹੀਆਂ ਨੂੰ ਰੋਕ ਵੀ ਪਾਉਂਦੇ ਰਹੇ ਨੇ ਲੋਕ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author