MohanSharma7“ਇੱਕ ਪੱਖ ਸਾਡਾ ਵੀ --- ਅਵਤਾਰ ਗਿੱਲ”
(25 ਨਵੰਬਰ 2019)

 

ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਲੋਕਾਂ ਦੀਆਂ ਜੇਬਾਂ ਖਾਲੀ ਕਰਨ ਲਈ ਵਿਉਪਾਰੀ ਵਰਗ ਪੱਬਾਂ ਭਾਰ ਹੋਇਆ ਹੁੰਦਾ ਹੈਹਲਵਾਈ ਅੰਦਾਜ਼ਨ ਇੱਕ ਮਹੀਨਾ ਪਹਿਲਾਂ ਮਠਿਆਈ ਦੀ ਰਹਿੰਦ-ਖੂੰਹਦ ਇਕੱਠੀ ਕਰਨੀ ਸ਼ੁਰੂ ਕਰ ਦਿੰਦੇ ਹਨ ਅਤੇ ਇਸ ਵਿੱਚ ਹੋਰ ਗੰਦ-ਮੰਦ ਮਿਲਾ ਕੇ ਜਿਹੜੀ ਮਠਿਆਈ ਤਿਆਰ ਕਰਦੇ ਹਨ, ਉਸ ਨੂੰ ਸਜਾਵਟੀ ਰੂਪ ਦੇ ਕੇ ਗਾਹਕਾਂ ਨੂੰ ਪਰੋਸਦੇ ਹਨਅਗਾਂਹ ਭੀੜਤੰਤਰ ਉਹ ਮਠਿਆਈ ਦਿਵਾਲੀ ਦੇ ਤੋਹਫ਼ੇ ਵਜੋਂ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਦੇ ਘਰੀਂ ਜਾ ਕੇ ਵੰਡਦੇ ਹਨਬੇਕਰੀ ਵਿੱਚ ਤਿਆਰ ਕੀਤਾ ਸਮਾਨ ਅਤੇ ਸੁੱਕੇ ਮੇਵੇ ਖਰੀਦਣ ਵੇਲੇ ਵੀ ਦੁਕਾਨਦਾਰ ਵੱਲੋਂ ਮੂੰਹ ਮੰਗਿਆ ਰੇਟ ਦੇਣ ਵਿੱਚ ਗਾਹਕ ਨੂੰ ਕੋਈ ਇਤਰਾਜ਼ ਨਹੀਂ ਹੁੰਦਾਦਿਵਾਲੀ ਵੇਲੇ ਪਟਾਕੇ ਵੇਚਣ ਵਾਲੇ ਵੀ ਇਸ ਸਮੇਂ ਅੰਨ੍ਹੀ ਕਮਾਈ ਕਰਦੇ ਹਨਹਾਂ, ਇਸ ਤਿਉਹਾਰ ਸਮੇਂ ਮੰਦੀ ਦੀ ਮਾਰ ਦਾ ਸੇਕ ਮਿੱਟੀ ਦੇ ਦੀਵੇ, ਕੁੱਜੇ ਅਤੇ ਠੂਠੀਆਂ ਆਦਿ ਵੇਚਣ ਵਾਲੇ ਕਿਰਤੀ ਵਰਗ ਦੇ ਹਿੱਸੇ ਆਉਂਦਾ ਹੈਆਧੁਨਿਕਤਾ ਦੇ ਦੌਰ ਵਿੱਚ ਰੰਗ-ਬਿਰੰਗੀਆਂ ਲਾਈਟਾਂ, ਸਜਾਵਟੀ ਦੀਵਿਆਂ ਅਤੇ ਫੈਂਸੀ ਮੋਮਬੱਤੀਆਂ ਨੇ ਕਿਰਤੀ ਵਰਗ ਵੱਲੋਂ ਮਿੱਟੀ ਨਾਲ ਮਿੱਟੀ ਹੋ ਕੇ ਤਿਆਰ ਕੀਤੇ ਇਹ ਦੀਵੇ ਅਤੇ ਹੋਰ ਨਿਕ-ਸੁਕ ਨੂੰ ਗ੍ਰਹਿਣ ਜਿਹਾ ਲਾ ਦਿੱਤਾ ਹੈਕੋਈ ਟਾਵਾਂ ਗਾਹਕ ਹੀ ਉਨ੍ਹਾਂ ਵੱਲੋਂ ਤਿਆਰ ਕੀਤਾ ਸਮਾਨ ਲੈਣ ਲਈ ਬਹੁੜਦਾ ਹੈਪ੍ਰਸ਼ਾਸਨ ਵੱਲੋਂ ਦੀਵਾਲੀ ਦਾ ਸਮਾਨ ਵੇਚਣ ਲਈ ਨਿਸ਼ਚਿਤ ਕੀਤੇ ਸਥਾਨ ਉੱਤੇ ਦੁਕਾਨਦਾਰਾਂ ਨੇ ਤਰ੍ਹਾਂ-ਤਰ੍ਹਾਂ ਦਾ ਸਮਾਨ ਸਜਾਇਆ ਹੁੰਦਾ ਹੈ ਅਤੇ ਇਹ ਕਿਰਤੀ ਲੋਕ ਵੀ ਆਪਣਾ ਤਿਆਰ ਕੀਤਾ ਸਮਾਨ ਬੋਰੀਆਂ ਆਦਿ ਵਿਛਾਕੇ ਉਨ੍ਹਾਂ ਉੱਪਰ ਰੱਖ ਲੈਂਦੇ ਹਨਉਨ੍ਹਾਂ ਦੇ ਰੱਖੇ ਸਮਾਨ ਅਤੇ ਦੂਜੇ ਦੁਕਾਨਦਾਰਾਂ ਦੀ ਚਕਾਚੌਂਧ ਵਾਲੀ ਸਮੱਗਰੀ ਵੇਖ ਕੇ ਇੰਝ ਲੱਗਦਾ ਹੈ ਜਿਵੇਂ ਹਵੇਲੀਆਂ ਦੇ ਅਗੜ-ਪਿੱਛੜ ਝੌਂਪੜੀਆਂ ਬਣੀਆਂ ਹੋਣ

ਇਸ ਵਾਰ ਦੀ ਦਿਵਾਲੀ ਤੋਂ ਦੋ ਹਫ਼ਤੇ ਪਹਿਲਾਂ ਮੇਰੇ ਨਜ਼ਦੀਕੀ ਦੋਸਤਾਂ ਨੇ ਫੈਸਲਾ ਕਰ ਲਿਆ ਕਿ ਕਿਰਤੀ ਵਰਗ ਨੂੰ ਦਿਵਾਲੀ ਦੇ ਤਿਉਹਾਰ ਅਤੇ ਭੀੜਤੰਤਰ ਦੇ ਰਹਿਮ ਦਾ ਪਾਤਰ ਨਹੀਂ ਬਣਨ ਦੇਣਾਦਿਵਾਲੀ ਵਾਲੇ ਦਿਨ ਸਜੇ ਬਜ਼ਾਰ ਵਿੱਚ ਅਸੀਂ ਹੋਰਾਂ ਦੁਕਾਨਾਂ ਦੀ ਥਾਂ ਮਿੱਟੀ ਦੇ ਦੀਵੇ ਅਤੇ ਅਜਿਹਾ ਹੀ ਹੋਰ ਨਿਕ-ਸੁਕ ਵੇਚਣ ਵਾਲਿਆਂ ਵੱਲ ਚਲੇ ਗਏਕੁਲ 15-16 ਥਾਵਾਂ ਉੱਤੇ ਉਹ ਆਪਣਾ ਸਮਾਨ ਰੱਖ ਕੇ ਗਾਹਕਾਂ ਦੀ ਉਡੀਕ ਵਿੱਚ ਬੈਠੇ ਸਨਇੱਕ ਥਾਂ ਉੱਤੇ ਤਾਂ ਇਕੱਲੀ ਔਰਤ ਆਪਣੇ ਮਾਸੂਮ ਬੱਚਿਆਂ ਨਾਲ ਬੈਠੀ ਬਿਟਰ-ਬਿਟਰ ਵਿਰਾਨ ਜਿਹੀਆਂ ਨਜ਼ਰਾਂ ਨਾਲ ਭੀੜ ਵੱਲ ਵੇਖ ਰਹੀ ਸੀਅਸੀਂ ਇਕੱਲੀ-ਇਕੱਲੀ ‘ਦੁਕਾਨ’ ਉੱਤੇ ਜਾ ਕੇ ਉਨ੍ਹਾਂ ਦਾ ਸਮਾਨ ਉਨ੍ਹਾਂ ਦੀ ਮੂੰਹ ਮੰਗੀ ਕੀਮਤ ਉੱਤੇ ਖਰੀਦ ਲਿਆਸਾਥੀਆਂ ਵੱਲੋਂ ਫੈਸਲਾ ਲਿਆ ਗਿਆ ਸੀ ਕਿ ਉਨ੍ਹਾਂ ਨਾਲ ਕੋਈ ਸੌਦੇਬਾਜ਼ੀ ਨਹੀਂ ਕਰਨੀਦੋਸਤਾਂ ਦੇ ਕਾਫ਼ਲੇ ਵਿੱਚੋਂ ਹਰ ਇੱਕ ਵਾਰੀ-ਵਾਰੀ ਦੁਕਾਨ ਦਾ ਸਮਾਨ ਖਰੀਦ ਕੇ ਪੈਸਿਆਂ ਦੀ ਅਦਾਇਗੀ ਕਰਦਾ ਰਿਹਾਉਨ੍ਹਾਂ ਦਾ ਸਮਾਨ ਖਰੀਦਣ ਸਮੇਂ ਅਸੀਂ ਇਹ ਵੀ ਕਹਿੰਦੇ ਰਹੇ ਕਿ ਤੁਸੀਂ ਹੁਣ ਘਰ ਜਾ ਕੇ ਆਪਣੇ ਪਰਿਵਾਰ ਨਾਲ ਦਿਵਾਲੀ ਦੀ ਖੁਸ਼ੀ ਸਾਂਝੀ ਕਰੋਉਨ੍ਹਾਂ ਦੇ ਚਿਹਰਿਆਂ ਉੱਤੇ ਤੈਰਦੀ ਮੁਸਕਰਾਹਟ ਨਾਲ ਮਿਲੇ ਸਕੂਨ ਨੇ ਸਾਨੂੰ ਸਾਰਿਆਂ ਨੂੰ ਤਰੋ-ਤਾਜ਼ਾ ਕਰ ਦਿੱਤਾਖਰੀਦੇ ਸਮਾਨ ਦੀਆਂ 15-16 ਬੋਰੀਆਂ ਦੇ ਅਸੀਂ ਮਾਲਕ ਬਣ ਗਏ। ਅਸੀਂ ਇੱਕ-ਇੱਕ ਬੋਰੀ ਇਕੱਲੇ ਇਕੱਲੇ ਨੇ ਸਾਂਭ ਲਈ ਅਤੇ ਆਪਣੇ ਘਰਾਂ ਵੱਲ ਚਾਲੇ ਪਾ ਦਿੱਤੇਇਨ੍ਹਾਂ ਮਿੱਟੀ ਦੇ ਦੀਵਿਆਂ ਨਾਲ ਜਿੱਥੇ ਸਾਡੇ ਆਪਣੇ ਘਰਾਂ ਦੇ ਬਨੇਰੇ ਰੁਸ਼ਨਾਏ ਗਏ, ਉੱਥੇ ਹੀ ਬਾਕੀ ਦੋਸਤਾਂ-ਮਿੱਤਰਾਂ ਅਤੇ ਸਨੇਹੀਆਂ ਨੂੰ ਤੋਹਫ਼ੇ ਵਜੋਂ ਵੰਡ ਕੇ ਇਹ ਵੀ ਕਿਹਾ ਗਿਆ ਕਿ ਵਾਤਾਵਰਨ ਦੀ ਸ਼ੁੱਧਤਾ ਦੇ ਨਾਲ-ਨਾਲ ਅਜਿਹੇ ਕਿਰਤ ਨਾਲ ਜੁੜੇ ਪਰਿਵਾਰਾਂ ਦੀ ਮਦਦ ਕਰਨ ਲਈ ਭਵਿੱਖ ਵਿੱਚ ਪਹਿਲ ਕਦਮੀ ਕੀਤੀ ਜਾਵੇ

ਦਿਵਾਲੀ ਵਾਲੀ ਰਾਤ ਬਨੇਰਿਆਂ ਉੱਤੇ ਜਗਦੇ ਦੀਵਿਆਂ ਦੀ ਰੋਸ਼ਨੀ ਨੇ ਹਨੇਰੇ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਸੀ

*****

ਬਲਰਾਜ ਸਿੰਘ ਸਿੱਧੂ ਦਾ ਇਕ ਲੇਖ ‘ਦੀਵੇ, ਧਰਮ ਅਤੇ ਪ੍ਰਦੂਸ਼ਣ’ ‘ਸਰੋਕਾਰ’ ਵਿੱਚ 11 ਅਕਤੂਬਰ ਨੂੰ ਛਪਿਆ ਸੀ, ਜਿਸ ਦੇ ਮੁੱਖ ਅੰਸ਼ ਹਨ:

26 ਅਕਤੂਬਰ ਨੂੰ, ਦੀਵਾਲੀ ਤੋਂ ਇੱਕ ਦਿਨ ਪਹਿਲਾਂ ਵਿਸ਼ਵ ਰਿਕਾਰਡ ਬਣਾਉਣ ਲਈ ਅਯੁੱਧਿਆ ਵਿਖੇ ਯੂ.ਪੀ. ਸਰਕਾਰ ਵੱਲੋਂ 6 ਲੱਖ ਦੀਵੇ ਬਾਲੇ ਗਏ ਜਿਹਨਾਂ ਲਈ 130 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ। ਜੇ ਇੱਕ ਦੀਵੇ ਵਿੱਚ 30-35 ਮਿਲੀਲੀਟਰ ਸਰ੍ਹੋਂ ਦਾ ਤੇਲ ਵੀ ਪੈਂਦਾ ਹੋਵੇ ਤਾਂ 6 ਲੱਖ ਦੀਵਿਆਂ ਦੁਆਰਾ ਕਰੀਬ 18 ਹਜ਼ਾਰ ਲੀਟਰ ਤੇਲ ਫੂਕ ਦਿੱਤਾ ਗਿਆ, ਜਿਸ ਕਾਰਨ ਹਜ਼ਾਰਾਂ ਟਨ ਜ਼ਹਿਰੀਲੀਆਂ ਗੈਸਾਂ ਭਾਰਤ ਦੇ ਪਹਿਲਾਂ ਤੋਂ ਹੀ ਪਲੀਤ ਵਾਤਾਵਰਣ ਵਿੱਚ ਮਿਲ ਗਈਆਂ।

**

ਇਸੇ ਤਰ੍ਹਾਂ ਹੁਣ ਦਰਬਾਰ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਦੇ ਜਨਮ ਦਿਵਸ ਮੌਕੇ ਦੇਸੀ ਘਿਉ ਦੇ ਇੱਕ ਲੱਖ ਦੀਵੇ ਬਾਲੇ ਜਾਣ ਦਾ ਪ੍ਰੋਗਰਾਮ ਬਣ ਰਿਹਾ ਹੈ ਜਿਸ ਕਾਰਨ ਕਰੀਬ 3000 ਲੀਟਰ ਦੇਸੀ ਘਿਉ ਫੂਕ ਦਿੱਤਾ ਜਾਵੇਗਾ। ਸਾਡੇ ਰਹਿਨਨੁਮਾ ਲੋਕਾਂ ਨੂੰ ਇਸ ਗੱਲ ਨਾਲ ਭ੍ਰਮਿਤ ਕਰਦੇ ਹਨ ਕਿ ਦੇਸੀ ਘਿਉ ਦੇ ਦੀਵੇ ਬਾਲਣ ਨਾਲ ਵਾਤਾਵਰਣ ਸ਼ੁੱਧ ਅਤੇ ਸੁਗੰਧਿਤ ਹੁੰਦਾ ਹੈ। ਪਰ ਅਸਲੀਅਤ ਇਹ ਹੈ ਕਿ ਇੱਕ ਲੱਖ ਦੀਵਿਆਂ ਦੇ ਧੂੰਏਂ ਕਾਰਨ ਪਹਿਲਾਂ ਤੋਂ ਹੀ ਪਰਦੂਸ਼ਣ ਦੀ ਮਾਰ ਝੱਲ ਰਿਹਾ ਹਰਿਮੰਦਰ ਸਾਹਿਬ ਦਾ ਆਲਾ ਦੁਆਲਾ ਸਗੋਂ ਹੋਰ ਪ੍ਰਦੂਸ਼ਿਤ ਹੋਵੇਗਾ। ਵੇਖਿਆ ਜਾਵੇ ਤਾਂ 3000 ਲੀਟਰ ਦੇਸੀ ਘਿਉ ਸੈਂਕੜੇ ਗਰੀਬਾਂ ਦੇ ਕੰਮ ਆ ਸਕਦਾ ਹੈ। ਫੂਕਣ ਦੀ ਬਜਾਏ ਇਸ ਨੂੰ ਯਤੀਮਖਾਨਿਆਂ, ਬਿਰਧ ਘਰਾਂ, ਵਿਧਵਾ ਆਸ਼ਰਮਾਂ ਅਤੇ ਪਿੰਗਲਵਾੜਿਆਂ ਨੂੰ ਭੇਂਟ ਕਰ ਦਿੱਤਾ ਜਾਵੇ ਤਾਂ ਜੋ ਬੇਕਾਰ ਸੜਨ ਦੀ ਬਜਾਏ ਇਹ ਕਿਸੇ ਦੇ ਕੰਮ ਆ ਸਕੇ। ਗਰੀਬ ਘਰਾਂ ਦੇ ਅਜਿਹੇ ਵਧੀਆ ਖਿਡਾਰੀਆਂ ਨੂੰ ਦੇ ਦਿੱਤਾ ਜਾਵੇ ਜੋ ਚੰਗੀ ਖੁਰਾਕ ਦੀ ਘਾਟ ਕਾਰਨ ਅੱਗੇ ਨਹੀਂ ਵਧ ਰਹੇ। ਇੰਨੀ ਮਾਤਰਾ ਵਿੱਚ ਦੇਸੀ ਘਿਉ ਅੱਗ ਦੇ ਹਵਾਲੇ ਕਰ ਦੇਣਾ ਪਤਾ ਨਹੀਂ ਕਿਸ ਦੀ ਸੋਚ ਦਾ ਨਤੀਜਾ ਹੈ?

**

ਸਾਡੇ ਲੋਕਾਂ ਨੂੰ ਬਹੁਤ ਵੱਡਾ ਵਹਿਮ ਹੈ ਕਿ ਸਰ੍ਹੋਂ ਦੇ ਤੇਲ ਜਾਂ ਦੇਸੀ ਘਿਉ ਦੇ ਸੜਨ ਨਾਲ ਵਾਤਾਵਾਰਣ ਸ਼ੁੱਧ ਹੁੰਦਾ ਹੈ। ਕੁਝ ਸਵੈ ਘੋਸ਼ਿਤ ਵਿਦਵਾਨ ਅਜਿਹੀਆਂ ਬਿਨ ਸਿਰ ਪੈਰ ਦੀਆਂ ਗੱਲਾਂ ਨੂੰ ਹਵਾ ਦਿੰਦੇ ਰਹਿੰਦੇ ਹਨ। ਕੈਮਿਸਟਰੀ ਦਾ ਅਟੱਲ ਸਿਧਾਂਤ ਹੈ ਕਿ ਕਿਸੇ ਵੀ ਵਸਤੂ ਦੇ ਸੜਨ ਨਾਲ ਕਾਰਬਨ ਡਾਈਆਕਸਾਈਡ ਅਤੇ ਹੋਰ ਗੈਸਾਂ ਪੈਦਾ ਹੁੰਦੀਆਂ ਹਨ ਤੇ ਆਕਸੀਜਨ ਨਸ਼ਟ ਹੁੰਦੀ ਹੈ। ਗਿਆਨਹੀਣ ਲੋਕਾਂ ਦੇ ਕਹਿਣ ਦੇ ਉਲਟ, ਘਿਉ ਦੇ ਸੜਨ ਨਾਲ ਵੀ ਇਹੀ ਕੁਝ ਹੁੰਦਾ ਹੈ। ਕਿਸੇ ਪ੍ਰਕਾਰ ਦੀ ਸੁਗੰਧ ਜਾਂ ਆਕਸੀਜਨ ਪੈਦਾ ਹੋਣ ਦੀ ਬਜਾਏ, ਕਾਰਬਨ ਡਾਇਆਕਸਾਈਡ, ਕਾਰਬਨ ਮੋਨੋਆਕਸਾਈਡ, ਅਲਕੋਹਲ, ਹਾਈਡਰੋਕਾਰਬਨ, ਫੈਟੀ ਐਸਿਡ ਅਤੇ ਪੰਜ ਛੇ ਤਰ੍ਹਾਂ ਦੇ ਹੋਰ ਹਾਨੀਕਾਰਕ ਰਸਾਇਣ ਪੈਦਾ ਹੁੰਦੇ ਹਨ। ਇਹ ਵੀ ਵਾਤਾਵਰਣ ਨੂੰ ਉੰਨਾ ਹੀ ਪਲੀਤ ਕਰਦਾ ਹੈ, ਜਿੰਨਾ ਕੋਈ ਹੋਰ ਬਾਲਣ। ਜਿਹੜੇ ਲੋਕ ਵੇਦਾਂ ਵਿੱਚ ਲਿਖੀਆਂ ਗੱਲਾਂ ਦਾ ਹਵਾਲਾ ਦਿੰਦੇ ਹਨ, ਉਹ ਭੁੱਲ ਜਾਂਦੇ ਹਨ ਕਿ ਵੈਦਿਕ ਕਾਲ ਵਿੱਚ ਕਿਸੇ ਨੂੰ ਆਕਸੀਜਨ ਬਾਰੇ ਗਿਆਨ ਨਹੀਂ ਸੀ। ਆਕਸੀਜਨ ਦੀ ਖੋਜ ਤਾਂ ਸਵੀਡਨ ਦੇ ਵਿਗਿਆਨੀ ਕਾਰਲ ਵਿਲਹੈਲਮ ਸ਼ੀਲੇ ਨੇ 1771 ਈਸਵੀ ਵਿੱਚ ਕੀਤੀ ਸੀ ਤੇ 1777 ਈਸਵੀ ਵਿੱਚ ਇਸਦਾ ਨਾਮਕਰਨ ਫਰਾਂਸੀਸੀ ਵਿਗਿਆਨੀ ਐਨਟੋਨੀ ਲੈਵੋਜ਼ੀਅਰ ਵੱਲੋਂ ਕੀਤਾ ਗਿਆ। ਗਿਆਨ ਪੱਖੋਂ ਕੋਰੇ ਅਤੇ ਕੱਚ ਘਰੜ ਧਾਰਮਿਕ ਲੋਕਾਂ ਦੀਆਂ ਮੂਰਖਾਨਾ ਗੱਲਾਂ ਸਿਰਫ ਭਾਰਤ ਵਿੱਚ ਪ੍ਰਵਾਨ ਹੋ ਸਕਦੀਆਂ ਹਨ, ਪੱਛਮੀ ਦੇਸ਼ਾਂ ਵਿੱਚ ਨਹੀਂ।

ਪਰ ਵਹਿਮੀ ਬੰਦੇ ਦਾ ਕੋਈ ਇਲਾਜ ਨਹੀਂ। ਅਨਪੜ੍ਹ ਵਿਅਕਤੀ ਜੇ ਅੰਧ ਵਿਸ਼ਵਾਸੀ ਹੋਵੇ ਤਾਂ ਸਰ ਸਕਦਾ ਹੈ, ਪਰ ਪੜ੍ਹਿਆ ਲਿਖਿਆ ਅੰਧ ਵਿਸ਼ਵਾਸੀ ਸਭ ਤੋਂ ਵਧ ਖਤਰਨਾਕ ਹੁੰਦਾ ਹੈ। ਜਿਸ ਦੇਸ਼ ਦੇ ਲੀਡਰ, ਵਿਗਿਆਨੀ, ਡਾਕਟਰ ਅਤੇ ਅਧਿਆਪਕ ਅੰਧ ਵਿਸ਼ਵਾਸੀ ਹੋਣ, ਉਸਦਾ ਭਵਿੱਖ ਮਾੜਾ ਹੀ ਮਾੜਾ ਹੈ।

**

ਇੱਕ ਪੱਖ ਸਾਡਾ ਵੀ --- ਅਵਤਾਰ ਗਿੱਲ

ਮੋਹਨ ਸ਼ਰਮਾ ਜੀ ਦਾ ਲੇਖ ‘ਬਨੇਰਿਆਂ ਉੱਤੇ ਜਗਦੇ ਦੀਵੇ’ ਪੜ੍ਹ ਕੇ ਕੁਝ ਸ਼ੰਕੇ ਆਪ ਮੁਹਾਰੇ ਮਨ ਵਿੱਚ ਪੈਦਾ ਹੁੰਦੇ ਹਨ।

ਪਹਿਲਾ, ਜੇ ਇਹ ਦੀਵੇ ਨਾ ਖਰੀਦੇ ਜਾਂਦੇ ਤਾਂ ਸੰਭਵ ਹੈ ਕਿ ਇਹ ਸਾਰੇ ਨਹੀਂ ਸਨ ਵਿਕਣੇ। ਜਿੰਨੇ ਘੱਟ ਵਿਕਦੇ, ਉੰਨਾ ਘੱਟ ਤੇਲ ਸੜਦਾ ਅਤੇ ਉੰਨਾ ਹੀ ਘੱਟ ਪ੍ਰਦੂਸ਼ਣ ਵਿੱਚ ਵਾਧਾ ਹੁੰਦਾ।

ਦੂਜਾ, ਪਹਿਲਾਂ ਦੀਵੇ ਬਣਾਉਣ ਸਮੇਂ ਬਾਲਣ ਸੜਿਆ, ਫਿਰ ਦੀਵੇ ਬਾਲਣ ਸਮੇਂ ਤੇਲ। ਦੀਵੇ ਬਣਾ ਕੇ ਵੇਚਣ ਵਾਲੇ ਬੇਹੱਦ ਉਤਸ਼ਾਹਤ ਹੋਏ ਹਨ ਅਤੇ ਉਹ ਅਗਲੇ ਸਾਲ ਇਸ ਨਾਲੋਂ ਵੀ ਵੱਧ ਦੀਵੇ ਬਣਾਉਣਗੇ। ਇਹ ਸਮਾਜ ਸੇਵੀ ਸੰਸਥਾ ਅਗਲੇ ਸਾਲ ਫਿਰ ਦੀਵੇ ਖਰੀਦੇਗੀ ਅਤੇ ਦੀਵੇ ਬਣਾਉਣ ਵਾਲਿਆਂ ਨੂੰ ਹੋਰ ਉਤਸ਼ਾਹਿਤ ਕਰੇਗੀ। ਹੋਰ ਵਧੇਰੇ ਬਾਲਣ ਬਲੇਗਾ, ਹੋਰ ਵਧੇਰੇ ਤੇਲ ਸੜੇਗਾ ਅਤੇ ਹੋਰ ਵਧੇਰੇ ਪ੍ਰਦੂਸ਼ਣ ਵਧੇਗਾ।

ਤੀਜਾ. ਪ੍ਰਦੂਸ਼ਣ ਵਿੱਚ ਵਾਧਾ ਕਰਨਾ ‘ਸਮਾਜ ਸੇਵੀ ਸੰਸਥਾ’ ਦੇ ਮੁੱਢਲੇ ਅਸੂਲਾਂ ਤੋਂ ਉਲਟ ਨਹੀਂ?

4. ਕੀ ਇਸ ਸਮਾਜ ਸੇਵੀ ਸੰਸਥਾ ਨੂੰ ਦੀਵੇ ਬਣਾਕੇ ਵੇਚਣ ਵਾਲਿਆਂ ਨੂੰ ਸਮਝਾ ਕੇ ਇਸ ਕਿੱਤੇ ਤੋਂ ਹਟਾ ਕੇ ਕਿਸੇ ਹੋਰ ਅਜਿਹੇ ਕਿੱਤੇ ਵੱਲ ਨਹੀਂ ਲਾਉਣਾ ਚਾਹੀਦਾ ਜਿਸ ਨਾਲ ਉਨ੍ਹਾਂ ਨੂੰ ਅਤੇ ਸਮੁੱਚੀ ਲੋਕਾਈ ਨੂੰ ਲਾਭ ਹੋਵੇ?

5. ਕੀ ਅਸੀਂ ਜਦੋਂ ਬਨੇਰਿਆਂ ਉੱਤੇ ਦੀਵੇ ਬਾਲ਼ ਰਹੇ ਹੁੰਦੇ ਹਾਂ, ਆਪਣੇ ਮਨਾਂ ਅੰਦਰਲੇ ਅੰਧੇਰੇ ਨੂੰ ਉਜਾਗਰ ਨਹੀਂ ਕਰ ਹੁੰਦੇ?

** 

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1820)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author