MohanSharma8ਇਸ ਤਬਾਹੀ ਦੇ ਮੰਜ਼ਰ ਦੀ ਖ਼ਬਰ ਇਲਾਕੇ ਵਿੱਚ ਫੈਲ ਗਈ। ਅਗਲੇ ਦਿਨ ...
(1 ਫਰਵਰੀ 2025)

 

1 Feb 2025

ਕੁੜੀ ਦੇ ਵਿਆਹ ਲਈ ਤਿਆਰ ਕੀਤੇ ਦਹੇਜ ਦੀ ਸੜੀ ਹੋਈ ਪੇਟੀ

 

ਪ੍ਰਸਿੱਧ ਸ਼ਾਇਰ ਬਸ਼ੀਰ ਬਦਰ ਦਾ ਸ਼ੇਅਰ ਹੈ:

ਲੋਗ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ
ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ।”

ਉਪਰੋਕਤ ਸ਼ੇਅਰ ਪੜ੍ਹਦਿਆਂ ਸਾਡੇ ਸਾਹਮਣੇ 1947 ਅਤੇ ਫਿਰ 1984 ਦੇ ਉਹ ਦੁਖਾਂਤਮਈ ਦ੍ਰਿਸ਼ ਸਾਹਮਣੇ ਆ ਜਾਂਦੇ ਨੇ ਜਦੋਂ ਖੂਨ ਦੀ ਹੋਲੀ ਖੇਡਦਿਆਂ ਘਰਾਂ ਨੂੰ ਅਗਨੀ ਭੇਂਟ ਕੀਤਾ ਗਿਆਦਹਿਸ਼ਤ ਦੇ ਪ੍ਰਛਾਵੇਂ ਹੇਠ ਲੋਕ ਆਪਣੀ ਜਾਨ ਬਚਾਉਣ ਲਈ ਭਟਕਦੇ ਰਹੇਦਰਿੰਦਗੀ ਦੇ ਇਸ ਦੌਰ ਵਿੱਚ ਲੋਕਾਂ ਦੀਆਂ ਚੀਕਾਂ, ਕੁਰਲਾਹਟਾਂ, ਖੂਨ ਦੇ ਵਹਿੰਦੇ ਅੱਥਰੂਆਂ ਸਾਹਮਣੇ ਜੁਰਮ ਕਰਨ ਵਾਲੇ ਵਹਿਸ਼ੀ ਹਾਸਾ ਹੱਸਦੇ ਰਹੇਉਸ ਕਾਲੇ ਦੌਰ ਨੂੰ ਯਾਦ ਕਰਕੇ ਪੀੜਤ ਹੁਣ ਵੀ ਕੰਬ ਜਾਂਦੇ ਹਨ

ਬਠਿੰਡਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਦਾਨ ਸਿੰਘ ਵਾਲਾ ਦੀ ਬਸਤੀ ਬਾਬਾ ਜੀਵਨ ਸਿੰਘ ਦੇ ਅੱਠ ਘਰਾਂ ਦੇ ਪਰਿਵਾਰਾਂ ਨੂੰ ਵੀ ਇਸ ਤਰ੍ਹਾਂ ਦੇ ਦੁਖਾਂਤ ਦਾ ਸਾਹਮਣਾ ਕਰਨਾ ਪਿਆ9 ਜਨਵਰੀ, 2025 ਦੀ ਰਾਤ ਨੂੰ ਪਿੰਡ ਦੇ ਤਿੰਨ-ਚਾਰ ਭੂਤਰੇ ਹੋਏ ਨੌਜਵਾਨਾਂ ਨੇ ਆਪਣੇ ਵਰਗੇ 60-70 ਹੋਰ ਨੌਜਵਾਨ ਇਕੱਠੇ ਕਰਕੇ ਪਟਰੌਲ ਬੰਬਾਂ ਅਤੇ ਹੋਰ ਦੇਸੀ ਬੰਬਾਂ ਦੀ ਵਰਤੋਂ ਕਰਦਿਆਂ ਘਰਾਂ ਨੂੰ ਅੱਗ ਲਗਾ ਦਿੱਤੀਰਾਤ ਦੇ ਅੰਦਾਜ਼ਨ ਗਿਆਰਾਂ ਵਜੇ ਤੋਂ ਸਵੇਰ ਦੇ ਪੰਜ ਵਜੇ ਤਕ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂੰਹਦੀਆਂ ਰਹੀਆਂਪੀੜਤ ਘਰਾਂ ਦੀਆਂ ਔਰਤਾਂ, ਮਰਦ ਅਤੇ ਬੱਚੇ ਆਪਣੀ ਜਾਨ ਬਚਾਕੇ ਇੱਧਰ-ਉੱਧਰ ਭੱਜ ਗਏਕਈ ਔਰਤਾਂ ਨੇ ਕੰਧ ਟੱਪ ਕੇ ਜਾਨ ਬਚਾਈ, ਮਾਸੂਮ ਬੱਚੇ ਵੀ ਜਾਨ ਦੀ ਤਲੀ ’ਤੇ ਰੱਖ ਕੇ ਬਾਹਰ ਕੱਢੇਅੱਠ ਘਰਾਂ ਦਾ ਸਾਰਾ ਸਮਾਨ ਸੜਕੇ ਰਾਖ ਹੋ ਗਿਆਇੱਕ ਦੁਖੀ ਔਰਤ ਨੇ ਭੁੱਬਾਂ ਮਾਰਦਿਆਂ ਦੱਸਿਆ, “ਮੈਂ ਅਤੇ ਮੇਰੇ ਘਰ ਵਾਲੇ ਨੇ ਦਿਹਾੜੀਆਂ ਕਰਕੇ ਕੁੜੀ ਦੇ ਹੱਥ ਪੀਲੇ ਕਰਨ ਲਈ ਦਾਜ ਦਾ ਸਮਾਨ ਖਰੀਦਿਆ ਸੀ, ਪਰ ਦਰਿੰਦਿਆਂ ਨੇ ਸਭ ਕੁਝ ਸਵਾਹ ਕਰ ਦਿੱਤਾ

ਇਨ੍ਹਾਂ ਅੱਠ ਘਰਾਂ ਦੇ ਵਾਸੀ ਇਹ ਭਾਣਾ ਵਰਤਣ ਤੋਂ ਪਹਿਲਾਂ ਸੂਹ ਲੱਗਣ ਕਾਰਨ ਆਪਣੀ ਜਾਨ ਬਚਾਉਣ ਵਿੱਚ ਤਾਂ ਸਫਲ ਹੋ ਗਏ, ਪਰ ਸੜੇ ਹੋਏ ਮੰਜੇ, ਪੇਟੀਆਂ ਦਾ ਸਮਾਨ, ਤਨ ਪਾਏ ਕੱਪੜਿਆਂ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ ਬਚਿਆਘਰ ਦੇ ਵਿੰਗੇ ਹੋਏ ਗਾਰਡਰ, ਅੱਗ ਦੇ ਸੇਕ ਨਾਲ ਝੁਲਸੀਆਂ ਕੰਧਾਂ, ਫਲੈਸ਼ ਦੀਆਂ ਟੁੱਟੀਆਂ ਸੀਟਾਂ, ਸੜੀ ਹੋਈ ਰਸੋਈ, ਬੁਰੀ ਤਰ੍ਹਾਂ ਸੜਿਆ ਹੋਇਆ ਮੋਟਰ ਸਾਈਕਲ, ਚੁਗਾਠਾਂ, ਬਾਲੇ, ਫਰਨੀਚਰ, ਬੱਚਿਆਂ ਦੇ ਖਿਡਾਉਣੇ, ਸਭ ਕੁਝ ਅੱਗ ਨੇ ਤਬਾਹ ਕਰ ਦਿੱਤਾ ਸੀਪੰਜ ਬੰਦੇ ਆਪਣਾ ਬਚਾਉ ਕਰਦਿਆਂ ਬੁਰੀ ਤਰ੍ਹਾਂ ਜ਼ਖਮੀ ਹੋ ਗਏਪੀੜਤ ਕੁਝ ਲੋਕ ਨੇੜੇ ਦੇ ਥਾਣੇ ਵਿੱਚ ਫਰਿਆਦ ਲੈਕੇ ਗਏਔਰਤਾਂ ਪਿੰਡ ਦੇ ਸਰਪੰਚ ਕੋਲ ਮਦਦ ਲਈ ਬਹੁੜੀਆਂਪੁਲਿਸ ਵੱਲੋਂ ਉਨ੍ਹਾਂ ਦੀ ਅਰਜ਼ੀ ਫੜਨ ਉਪਰੰਤ “ਛੇਤੀ ਗੌਰ” ਕਰਨ ਦਾ ਭਰੋਸਾ ਦੇ ਕੇ ਉਨ੍ਹਾਂ ਨੂੰ ਮੋੜ ਦਿੱਤਾਪਿੰਡ ਦੇ ਮੁਖੀ ਕੋਲ ਜਦੋਂ ਪੀੜਤਾਂ ਉਸਦੇ ਘਰ ਪੁੱਜੀਆਂ ਤਾਂ ਅਗਾਂਹ ਮੁੱਖ ਦੋਸ਼ੀ ਪਹਿਲਾਂ ਹੀ ਉੱਥੇ ਬੈਠਾ ਮੁੱਛਾਂ ਨੂੰ ਵੱਟ ਦੇ ਰਿਹਾ ਸੀਸਰਪੰਚ ਨੇ ਇੱਕ ਪਾਸੇ ਪੀੜਤ ਔਰਤਾਂ ਨੂੰ ਸ਼ਾਂਤ ਰਹਿਣ ਦਾ ‘ਉਪਦੇਸ਼’ ਦਿੱਤਾ, ਪਰ ਦੂਜੇ ਪਾਸੇ ਦਰਿੰਦਗੀ ਦੀਆਂ ਸਭ ਹੱਦਾਂ ਪਾਰ ਕਰਨ ਵਾਲੇ ਦੋਸ਼ੀ ਨੂੰ ਕੁਝ ਨਹੀਂ ਕਿਹਾਅਗਲੇ ਦਿਨ ਜਦੋਂ ਫਾਇਰ ਬਰਗੇਡ ਪੁੱਜਿਆ, ਉਸ ਵੇਲੇ ਵੀ ਅੱਗ ਦਾ ਤਾਂਡਵ ਨਾਚ ਜਾਰੀ ਸੀਕੁਝ ਹੋਰ ‘ਜਰੂਰੀ ਰੁਝੇਵਿਆਂ’ ਤੋਂ ਬਾਅਦ ਜਦੋਂ ਅਗਲੇ ਦਿਨ ਬਾਅਦ ਦੁਪਹਿਰ ਪੁਲਿਸ ਪਹੁੰਚੀ ਤਾਂ ਉਨ੍ਹਾਂ ਨੇ ਮਚੀ ਹੋਈ ਤਬਾਹੀ ਵੇਖਣ ਤੋਂ ਬਾਅਦ ਕਿਹਾ, “ਪੜਤਾਲ ਕਰਨ ਉਪਰੰਤ ਦੋਸ਼ੀ ਬਖਸ਼ੇ ਨਹੀਂ ਜਾਣਗੇ।”

ਇਸ ਤਬਾਹੀ ਦੇ ਮੰਜ਼ਰ ਦੀ ਖ਼ਬਰ ਇਲਾਕੇ ਵਿੱਚ ਫੈਲ ਗਈਅਗਲੇ ਦਿਨ ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ ਅਤੇ ਹੋਰ ਮਦਦਗਾਰ ਪਹੁੰਚ ਗਏਈ.ਡੀ. ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਵੀ ਹਾਅ ਦਾ ਨਾਅਰਾ ਮਾਰਨ ਲਈ ਮੌਕੇ ’ਤੇ ਪਹੁੰਚ ਗਏਇਕੱਲੇ ਇਕੱਲੇ ਘਰ ਵਿੱਚ ਜਾਕੇ ਉਨ੍ਹਾਂ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਅਜਿਹਾ ਕਹਿਰ ਵਰਤਾਉਣ ਵਾਲਿਆਂ ਸੰਬੰਧੀ ਪੁੱਛਿਆਪੋਟਾ ਪੋਟਾ ਦੁਖੀ ਔਰਤਾਂ, ਘੋਰ ਨਿਰਾਸਤਾ ਵਿੱਚ ਡੁੱਬੇ ਪਰਿਵਾਰਾਂ ਦੇ ਮੁਖੀ ਅਤੇ ਹੋਰ ਪੀੜਤਾਂ ਨੇ ਭੁੱਬੀਂ ਰੋਂਦਿਆਂ ਪ੍ਰਗਟਾਵਾ ਕੀਤਾ, “ਔਹ ਸਾਹਮਣੇ ਕੋਠੀ ਵਾਲਿਆਂ ਦਾ ਮੁੰਡਾ ਸ਼ਰੇਆਮ ਚਿੱਟਾ ਵੇਚਦਾ ਹੈ ਅਤੇ ਹੋਰ ਜਾਇਜ਼ ਨਜਾਇਜ਼ ਕੰਮ ਵੀ ਕਰਦਾ ਹੈਚਿੱਟੇ ਦੇ ਕਹਿਰ ਕਾਰਨ ਪਿੰਡ ਵਿੱਚ ਪੰਜ ਛੇ ਮੌਤਾਂ ਵੀ ਹੋ ਚੁੱਕੀਆਂ ਹਨਕੁਝ ਦਿਨ ਪਹਿਲਾਂ ਗਲੀ ਵਿੱਚ ਜਾਂਦਿਆਂ ਉਸ ਨੂੰ ਇੱਕ ਮੁੰਡੇ ਨੇ ਰੋਕ ਕੇ ਇਹ ਕਹਿ ਦਿੱਤਾ ਕਿ ਚਿੱਟੇ ਦਾ ਧੰਦਾ ਤੂੰ ਬਾਹਰ ਅੰਦਰ ਕਰ ਲਿਆ ਕਰ, ਪਿੰਡ ’ਤੇ ਤਰਸ ਖਾ, ਇੱਥੇ ਵੇਚਣਾ ਛੱਢ ਦੇਕਿਸੇ ਦੇ ਘਰ ਸੱਥਰ ਵਿਛਾਉਣ ਤੋਂ ਰਹਿਮ ਕਰ” ਉਦੋਂ ਤਾਂ ਉਹ ਕੁਝ ਨਹੀਂ ਬੋਲਿਆਪਰ ਅੰਦਰ ਖੋਰ ਰੱਖਿਆ ਇੱਧਰ ਅਸੀਂ ਸੱਤ-ਅੱਠ ਘਰ ਮੁੰਡੇ ਦੇ ਕਹੇ ਬੋਲਾਂ ਨਾਲ ਸਹਿਮਤ ਸੀ ਅਤੇ ਚਾਹੁੰਦੇ ਸੀ ਕਿ ਪਿੰਡ ਵਿੱਚ ਚਿੱਟੇ ਦਾ ਇਹ ਕਾਲਾ ਧੰਦਾ ਇਸ ਨੂੰ ਬੰਦ ਕਰ ਦੇਣਾ ਚਾਹੁੰਦਾ ਹੈ ਇਹ ਕੋਠੀ ਵਾਲਾ ਆਫਰਿਆ ਹੋਇਆ ਮੁੰਡਾ ਅੰਦਰਖਾਤੇ ਬਦਲਾ ਲੈਣ ਦੀ ਵਿਉਂਤ ਬੰਦੀ ਕਰਦਾ ਰਿਹਾਸਾਨੂੰ ਦੋ ਦਿਨ ਪਹਿਲਾਂ ਸੂਹ ਮਿਲ ਗਈ ਸੀ ਕਿ ਇਹ ਕੋਈ ਕਾਰਾ ਕਰੇਗਾਅਸੀਂ ਥਾਣੇ ਜਾਕੇ ਇਤਲਾਹ ਦੇ ਦਿੱਤੀ ਸੀਅਰਜ਼ੀ ਵਿੱਚ ਇਹ ਵੀ ਲਿਖਿਆ ਸੀ ਕਿ ਇਹ ਚਿੱਟਾ ਵੇਚਣ ਦਾ ਧੰਦਾ ਕਰਦਾ ਹੈ ਚਿੱਟੇ ਦੀ ਰੋਕਥਾਮ ਕਰਕੇ ਪਿੰਡ ਬਚਾਇਆ ਜਾਵੇਅਸੀਂ ਸਰਪੰਚ ਕੋਲ ਵੀ ਇਕੱਠੇ ਹੋ ਕੇ ਗਏ ਸੀ ਪਰ ਕਿਸੇ ਨੇ ਕੱਖ ਨਹੀਂ ਕੀਤਾਜੇ ਕੁਝ ਕੀਤਾ ਹੁੰਦਾ ਤਾਂ ਸਾਨੂੰ ਇਹ ਦਿਨ ਨਾ ਵੇਖਣੇ ਪੈਂਦੇਇਹਦੇ ਨਾਲ ਪਿੰਡ ਦੇ ਹੀ ਤਿੰਨ ਚਾਰ ਮੁੰਡੇ ਸ਼ਾਮਲ ਸਨਬਾਕੀ 60-70 ਮੁੰਡੇ ਇਹਨੇ ਬਾਹਰੋਂ ਇਕੱਠੇ ਕੀਤੇ ਸਨ

ਗਮਗੀਨ ਮਾਹੌਲ ਵਿੱਚ ਨਿਰਾਸਤਾ ਦਾ ਬੁੱਤ ਬਣੇ ਇੱਕ ਵਿਅਕਤੀ ਨੇ ਪ੍ਰਗਟਾਵਾ ਕੀਤਾ, “ਮੈਂ ਜੀ, ਉਸ ਰਾਤ ਦ੍ਰਖਤ ’ਤੇ ਚੜ੍ਹਕੇ ਆਪਣੀ ਜਾਨ ਬਚਾਈਜੇ ਉਨ੍ਹਾਂ ਦੀ ਨਜ਼ਰ ਪੈ ਜਾਂਦੀ ਤਾਂ ਮੈਨੂੰ ਮਾਰ ਦਿੰਦੇ

ਸਾਬਕਾ ਈ.ਡੀ. ਅਧਿਕਾਰੀ ਨੇ ਇਕੱਲੇ ਇਕੱਲੇ ਘਰ ਜਾਕੇ ਰਾਖ ਬਣੇ ਘਰ ਵੇਖੇਇੱਕ ਹੋਰ ਪੀੜਤ ਵਿਅਕਤੀ ਨੇ ਭਰੇ ਮਨ ਨਾਲ ਦੱਸਿਆ, “ਮੈਂ ਆਪਣੇ ਵਾੜੇ ਵਿੱਚ 15 ਕੁ ਬੱਕਰੀਆਂ ਰੱਖੀਆਂ ਹੋਈਆਂ ਸਨਮੇਰੀਆਂ ਬੱਕਰੀਆਂ ਨੂੰ ਜੀਪ ਵਿੱਚ ਲੱਦ ਕੇ ਲੈ ਗਏ ਅਤੇ ਵਾੜੇ ਨੂੰ ਅੱਗ ਲਾ ਗਏ ਇੱਕ ਹੋਰ ਔਰਤ ਨੇ ਘਰ ਪਏ ਗਹਿਣੇ ਚੁੱਕਣ ਅਤੇ ਇੱਕ ਹੋਰ ਵਿਅਕਤੀ ਨੇ ਦਿਹਾੜੀਆਂ ਕਰਕੇ ਜੋੜੇ ਹੋਏ ਤਿੰਨ ਹਜ਼ਾਰ ਰੁਪਏ ਲੈਕੇ ਜਾਣ ਦੀ ਗੱਲ ਵੀ ਕਹੀਜਦੋਂ ਪੀੜਤ ਵਿਅਕਤੀਆਂ ਤੋਂ ਇਹ ਪੁੱਛਿਆ ਗਿਆ ਕਿ ਸਾਹਮਣੀ ਕੋਠੀ ਵਾਲਾ ਇਹ ਮੁੰਡਾ ਕੰਮ ਕੀ ਕਰਦਾ ਹੈ, ਤਾਂ ਲੋਕਾਂ ਦਾ ਜਵਾਬ ਸੀ, “ਕੰਮ ਤਾਂ ਬੱਸ ਚਿੱਟੇ ਦਾ ਹੀ ਕਰਦਾ ਹੈਉਹਦੇ ਸਿਰ ’ਤੇ ਹੀ ਕੋਠੀ ਬਣਾਈ ਐਕਾਰ ਵੀ ਰੱਖੀ ਹੋਈ ਐਦੋ ਵਾਰ ਪੁਲਿਸ ਦੀਆਂ ਗੱਡੀਆਂ ਵੀ ਭੰਨੀਆਂ ਨੇਕਈ ਕੇਸ ਇਸ ’ਤੇ ਪਹਿਲਾਂ ਪਏ ਹੋਏ ਨੇਜ਼ਮਾਨਤ ’ਤੇ ਆਇਆ ਹੋਇਆ ਹੈਹੁਣ ਤਾਂ ਜ਼ਿਆਦਾ ਪਿੰਡ ਦੇ ਸਰਪੰਚ ਕੋਲ ਹੀ ਰਹਿੰਦੈਇਹਦੇ ਕੋਲ ਦੋ ਕਾਰਾਂ ਨੇਸਰਪੰਚ ਦੀਆਂ ਕਾਰਾਂ ਨੂੰ ਵੀ ਇਹ ਹੀ ਚਲਾਉਂਦੈ।”

ਸਾਬਕਾ ਈ.ਡੀ. ਅਧਿਕਾਰੀ ਨਿਰੰਜਨ ਸਿੰਘ ਦੇ ਇਹ ਪੁੱਛਣ ’ਤੇ ਕਿ ਤੁਹਾਡੇ ਇਲਾਕੇ ਦਾ ਵਿਧਾਇਕ ਤੁਹਾਡਾ ਦੁੱਖ ਸੁਣਨ ਨਹੀਂ ਆਇਆ? ਤਾਂ ਲੋਕਾਂ ਦਾ ਜਵਾਬ ਸੀ, “ਇੱਧਰ ਨਹੀਂ ਆਇਆ ਜੀ, ਪਿੰਡ ਵਿੱਚ ਆਇਆ ਸੀਸਰਪੰਚ ਅਤੇ ਉਸ ਮੁੰਡੇ ਨੂੰ ਮਿਲਕੇ ਚਲਾ ਗਿਆਪਤਾ ਲੱਗਣ ’ਤੇ ਅਸੀਂ ਹੀ ਸਰਪੰਚ ਦੇ ਘਰ ਉਸ ਕੋਲ ਚਲੇ ਗਏ ਸੀਉਲਟਾ ਉਹ ਤਾਂ ਸਾਨੂੰ ਹੀ ਕਹਿਣ ਲੱਗ ਪਿਆ ਕਿ ਤੁਸੀਂ ਐਵੇਂ ਵਿੱਚ ਸਰਪੰਚ ਦਾ ਨਾਂ ਘੜੀਸ ਰਹੇ ਹੋਂ, ਇਹ ਤਾਂ ਉਸ ਰਾਤ ਮੇਰੇ ਨਾਲ ਚੰਡੀਗੜ੍ਹ ਗਿਆ ਹੋਇਆ ਸੀਜਦੋਂ ਕਿ ਸਾਨੂੰ ਪੱਕਾ ਪਤੈ ਬਈ ਉਸ ਰਾਤ ਉਹ ਪਿੰਡ ਵਿੱਚ ਹੀ ਸੀ।”

ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਪਰਿਵਾਰ ਨੂੰ ਪੰਜਾਹ ਪੰਜਾਹ ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ ਹੈ ਕੁਝ ਭਲੇ ਪੁਰਸ਼ ਵੀ ਉਨ੍ਹਾਂ ਦੀ ਹਰ ਸੰਭਵ ਮਦਦ ਲਈ ਬਹੁੜੇ ਹਨਕੋਠੀ ਵਾਲੇ ਮੁੰਡੇ ਅਤੇ ਕੁਝ ਅਣਪਛਾਤੇ ਵਿਅਕਤੀਆਂ ’ਤੇ ਪੁਲਿਸ ਵੱਲੋਂ ਕੇਸ ਵੀ ਦਰਜ ਕੀਤਾ ਗਿਆ ਹੈ

ਨਿਰੰਜਨ ਸਿੰਘ ਖੰਡਰ ਬਣੇ ਘਰਾਂ ਵਿੱਚ ਖੰਡਰ ਬਣੇ ਲੋਕਾਂ ਨੂੰ ਹੌਸਲਾ ਦਿੰਦਿਆਂ ਕਹਿ ਰਹੇ ਸਨ, “ਹੌਸਲਾ ਰੱਖੋ, ਕੋਈ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂਜੁਰਮ ਦੀ ਹਨੇਰੀ ਜ਼ਿਆਦਾ ਦੇਰ ਨਹੀਂ ਚਲਦੀ

ਚਾਰੇ ਪਾਸੇ ਸੰਨਾਟਾ ਪਸਰਿਆ ਹੋਇਆ ਸੀਲੋਕਾਂ ਦੇ ਉਦਾਸ ਅਤੇ ਬੁਝੇ ਜਿਹੇ ਚਿਹਰਿਆਂ ’ਤੇ ਛਾਈ ਖਾਮੋਸ਼ੀ ਜਿਵੇਂ ਕਹਿ ਰਹੀ ਹੋਵੇ, “ਹੁਣ ਸਾਡੇ ਕੋਲ ਸਬਰ ਕਰਨ ਤੋਂ ਬਿਨਾਂ ਹੋਰ ਬਚਿਆ ਹੀ ਕੀ ਹੈ?

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author