MohanSharma8ਠੀਕ ਐਪਾਂਡੋ ਜੂਆ ਖੇਡਦੇ ਸੀ। ਪਰ ਉਹਨਾਂ ਦੀ ਪਤਨੀ ਦਰੋਪਦੀ ਦੇ ਪੰਜ ਪਤੀ ਸਨ ਮੈਨੂੰ ਵੀ ...
(1 ਮਾਰਚ 2026)


ਪੰਜਾਬ ਦੇ ਉੱਘੇ ਨਾਟਕਕਾਰ
, ਲੇਖਕ, ਸੰਪਾਦਕ ਅਤੇ ਕਾਲਮਨਵੀਸ ਗੁਰਸ਼ਰਨ ਸਿੰਘ ਨੇ ਔਰਤ ਦੀ ਪਰਿਵਾਰਕ ਅਤੇ ਸਮਾਜਿਕ ਦੇਣ ਦਾ ਜ਼ਿਕਰ ਕਰਦਿਆਂ ਲਿਖਿਆ ਹੈ, “ਔਰਤਾਂ ਨੂੰ ਘਰ ਸੰਭਾਲਣ ਲਈ ਜੋ ਕੰਮ ਕਰਨਾ ਪੈਂਦਾ ਹੈ, ਉਸਦੀ ਕੀਮਤ ਮਰਦਾਂ ਨਾਲੋਂ ਕੀਤੇ ਕੰਮ ਤੋਂ ਡਿਉਢੀ ਹੈਪਰ ਔਰਤਾਂ ਦੇ ਕੀਤੇ ਕੰਮ ਦੀ ਮਾਰਕੀਟ ਕੀਮਤ ਨਹੀਂ, ਇਸ ਲਈ ਸਮਾਜਿਕ ਤੌਰ ’ਤੇ ਉਹਨਾਂ ਦੀ ਮਿਹਨਤ ਨੂੰ ਫਾਲਤੂ ਅਤੇ ਫਜ਼ੂਲ ਸਮਝਿਆ ਜਾਂਦਾ ਹੈ।” ਉਪਰੋਕਤ ਕਥਨ ਵਿੱਚ ਇੱਕ ਕੌੜੀ ਸਚਾਈ ਹੈਸਾਰਾ ਦਿਨ ਕੋਹਲੂ ਦੇ ਬੈਲ ਵਾਂਗ ਕੰਮ ਕਰਨ ਵਾਲੀ ਔਰਤ ਦੇ ਸਿਦਕ, ਸਿਰੜ ਅਤੇ ਕਰੜੀ ਮਿਹਨਤ ਨੂੰ ਬਹੁਤ ਵਾਰ ਅੱਖੋਂ ਪਰੋਖੇ ਕੀਤਾ ਜਾਂਦਾ ਹੈਇਹ ਵੀ ਇੱਕ ਦੁਖਾਂਤਕ ਪਹਿਲੂ ਹੈ ਕਿ ਮਰਦ ਦੀ ਮਰਦਾਨਗੀ ਦਾ ਪ੍ਰਗਟਾਵਾ ਕਰਦਿਆਂ ਕੀਤੇ ਅਨੈਤਿਕ ਕੰਮਾਂ ਦਾ ਇਵਜ਼ਾਨਾ ਵੀ ਇੱਕ ਪਤਨੀ ਦੇ ਰੂਪ ਵਿੱਚ, ਇੱਕ ਮਾਂ ਦੇ ਰੂਪ ਵਿੱਚ ਅਤੇ ਇੱਕ ਧੀ ਦੇ ਰੂਪ ਵਿੱਚ ਔਰਤ ਹੀ ਭੋਗਦੀ ਹੈਤਾਹਨਿਆਂ, ਮਿਹਣਿਆਂ, ਕੁਸੈਲੇ ਬੋਲਾਂ ਅਤੇ ਬੇਰੁਖੀ ਦਾ ਸ਼ਿਕਾਰ ਹੋਈ ਔਰਤ ਬਹੁਤ ਵਾਰ ਸ਼ੇਰਨੀ ਵਰਗੀ ਦਹਾੜ ਨਾਲ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਵਿੱਚ ਕਾਮਯਾਬ ਵੀ ਹੋ ਜਾਂਦੀ ਹੈ

ਇੱਕ ਨਾਮਵਰ ਨਸ਼ਾ ਛੁੜਾਉ ਕੇਂਦਰ ਦੇ ਡਾਇਰੈਕਟਰ ਵਜੋਂ ਮੇਰੇ ਸੇਵਾ ਕਰਦੇ ਸਮੇਂ ਦੌਰਾਨ ਇੱਕ ਔਰਤ ਆਪਣੇ ਨਸ਼ਈ ਪਤੀ ਨੂੰ ਨਾਲ ਲੈ ਕੇ ਆ ਗਈਪਤੀ ਨਸ਼ਿਆਂ ਦਾ ਝੰਬਿਆ ਪਿਆ ਹੱਡੀਆਂ ਦੀ ਮੁੱਠ ਬਣ ਗਿਆ ਸੀ40 ਕੁ ਸਾਲਾਂ ਦੀ ਉਮਰ ਵਿੱਚ ਹੀ ਉਸਦੀ ਹਾਲਤ ਡਿਗੂੰ ਡਿਗੂੰ ਕਰਦੀ ਇਮਾਰਤ ਵਰਗੀ ਸੀਔਰਤ ਦੇ ਚਿਹਰੇ ’ਤੇ ਉੱਕਰੀ ਸੋਗੀ ਇਬਾਰਤ ਉਸਦੇ ਨਸ਼ਈ ਪਤੀ ਕਾਰਨ ਪੋਟਾ ਪੋਟਾ ਦੁਖੀ ਹੋਣ ਦੀ ਸ਼ਾਹਦੀ ਭਰਦੀ ਸੀਕਮਰੇ ਵਿੱਚ ਕੁਝ ਪਲ ਸੰਨਾਟਾ ਜਿਹਾ ਛਾਇਆ ਰਿਹਾਔਰਤ ਦਾ ਦਰਦ ਉਹਦੇ ਨੈਣਾਂ ਦੇ ਕੋਇਆਂ ਵਿੱਚੋਂ ਅੱਥਰੂਆਂ ਦੇ ਰੂਪ ਵਿੱਚ ਵਹਿ ਰਿਹਾ ਸੀਫਿਰ ਉਹਨੇ ਚੁੰਨੀ ਦੇ ਪੱਲੇ ਨਾਲ ਅੱਥਰੂ ਪੂੰਝਦਿਆਂ ਨਿਮਰਤਾ ਨਾਲ ਕਿਹਾ, “ਇਹ ਮੇਰਾ ਘਰ ਵਾਲਾ ਐ ਜੀਨਸ਼ਾ ਡੱਫਦਾ ਹੈਨਸ਼ਾ ਕਰਕੇ ਜੂਆ ਵੀ ਖੇਡਦੈਡੱਕਾ ਕੰਮ ਨਹੀਂ ਕਰਦਾਦੋ ਖੇਤ ਜ਼ਮੀਨ ਐਨਸ਼ੇ ਦਾ ਝੱਸ ਪੂਰਾ ਕਰਨ ਲਈ ਉਹਨੂੰ ਵੀ ਵੇਚਣ ਨੂੰ ਫਿਰਦਾ ਸੀਉਹ ਤਾਂ ਜੀ ਮੈਂ ਰਿਸ਼ਤੇਦਾਰਾਂ ਦੀ ਮਦਦ ਨਾਲ ਅਦਾਲਤ ਵਿੱਚ ਜ਼ਮੀਨ ਵੇਚਣ ’ਤੇ ਸਟੇਅ ਲੈ ਲਈਪਰ ਘਰ ਵਿੱਚ ਇਹਨੇ ਕੁਝ ਨਹੀਂ ਛੱਡਿਆਜਵਾਕਾਂ ਦੇ ਮੂੰਹ ਵਿੱਚੋਂ ਰੋਟੀ ਖੋਹਣ ਦੀ ਇਹਨੇ ਕੋਈ ਕਸਰ ਨਹੀਂ ਛੱਡੀਇਹ ਜੀ..।”

ਮੈਂ ਚਾਹੁੰਦਾ ਸੀ ਕਿ ਉਹ ਔਰਤ ਆਪਣੇ ਮਨ ’ਤੇ ਪਿਆ ਬੋਝ ਹਲਕਾ ਕਰ ਲਵੇਉਸਨੇ ਆਪਣੀ ਦਰਦ ਕਹਾਣੀ ਜਾਰੀ ਰੱਖੀ, “ਇਹ ਜੀ, ਅੱਧੀ ਅੱਧੀ ਰਾਤ ਨੂੰ ਘਰ ਵੜਦਾਇਹਦੇ ਕਾਰਨ ਮੈਨੂੰ ਨੀਂਦ ਕਿੱਥੇ ਆਉਂਦੀ? ਜਦੋਂ ਇਹ ਨਸ਼ੇ ਵਿੱਚ ਟੱਲੀ ਹੋਇਆ ਖੌਰੂ ਪਾਉਂਦਾ ਤਾਂ ਬੱਚੇ ਵੀ ਸਹਿਮ ਕੇ ਉੱਠ ਜਾਂਦੇਮੇਰੀ ਕੁੱਟਮਾਰ, ਬੱਚਿਆਂ ਨੂੰ ਝਿੜਕਾਂ ਅਤੇ ਰੋਜ਼ ਦੇ ਕਲੇਸ਼ ਕਾਰਨ ਗੁਆਂਢੀ ਵੀ ਤੰਗ ਆ ਗਏ ਸਨਇਹਦੇ ਜੀ, ਕਿੰਨੇ ਵਾਰ ਥੋਡੇ ਕੋਲ ਇਲਾਜ ਕਰਵਾਉਣ ਲਈ ਤਰਲੇ ਪਾਏ, ਪਰ ਇਹਨੇ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੱਤਾ।”

ਫਿਰ ਇੱਥੇ ਆਉਣ ਲਈ ਇਹ ਕਿਵੇਂ ਮੰਨਿਆ?” ਮੈਂ ਪੁੱਛਿਆ

“ਫਿਰ ਜੀ, ਇੱਕ ਦਿਨ ਮੈਂ ਸੋਚਿਆ ਕਿ ਇਸ ਤਰ੍ਹਾਂ ਢੇਰੀ ਢਾਹ ਕੇ ਤਾਂ ਕੁਝ ਨਹੀਂ ਬਣਨਾਜਵਾਕਾਂ ਦੀ ਜ਼ਿੰਦਗੀ ਵੀ ਰੁਲ ਜਾਣੀ ਐਵੱਡਾ ਮੁੰਡਾ ਸੁੱਖ ਨਾਲ ਨੌਂਵੀਂ ਵਿੱਚ ਐ ਅਤੇ ਕੁੜੀ ਸੱਤਵੀਂ ਵਿੱਚ ਪੜ੍ਹਦੀ ਐਦੋਨੋਂ ਜਵਾਕ ਪੜ੍ਹਨ ਵਿੱਚ ਹੁਸ਼ਿਆਰ ਨੇਅਸੀਂ ਫਿਰ ਤਿੰਨਾਂ ਨੇ ਰਾਏ ਕਰਕੇ ਇਹਦੇ ਨਾਸੀਂ ਧੂੰਆਂ ਲਿਆਉਣ ਦਾ ਫੈਸਲਾ ਕਰ ਲਿਆਫਿਰ ਜੀ, ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਇਹ ਆਪਣੇ ਵਰਗੇ ਤਿੰਨ ਚਾਰ ਮੁਸ਼ਟੰਡਿਆਂ ਨਾਲ ਦਾਰੂ ਪੀਕੇ ਜੂਆ ਖੇਡ ਰਿਹਾ ਹੈ ਮੈਨੂੰ ਤਾਂ ਜੀ ਅੰਦਰੋਂ ਅੱਗ ਲੱਗ ਗਈਘਰੋਂ ਡਾਂਗ ਚੁੱਕ ਕੇ ਮੈਂ ਇਨ੍ਹਾਂ ਦੇ ਟਿਕਾਣੇ ’ਤੇ ਪਹੁੰਚ ਗਈ ਮੈਨੂੰ ਉੱਥੇ ਦੇਖ ਕੇ ਦੂਜੇ ਮਸਟੰਡੇ ਤਾਂ ਠਠੰਬਰ ਜਿਹੇ ਗਏਮੈਂ ਇਹਦੇ ਸੋਟੀ ਦੀ ਹੁੱਝ ਮਾਰਦਿਆਂ ਕਿਹਾ, “ਹੁਣ ਨਸ਼ੇ ਦੇ ਨਾਲ ਜੂਆ ਵੀ ਖੇਡਣ ਲੱਗ ਪਿਐਂਸ਼ਰਮ ਨਹੀਂ ਆਉਂਦੀ ਤੈਨੂੰ?”

ਮੇਰੀ ਸ਼ੇਰਨੀ ਵਰਗੀ ਦੁਹਾੜ ਸੁਣ ਕੇ ਇਸਨੇ ਢੀਠ ਜਿਹਾ ਹੋਕੇ ਕਿਹਾ, “ਫਿਰ ਕੀ ਹੋਇਆ ਜੇ ਜੂਆ ਖੇਡਦਾਂ, ਜੂਆ ਤਾਂ ਪਾਂਡੋ ਵੀ ਖੇਡਦੇ ਸੀ।” ਇਹਦੀ ਇਹ ਗੱਲ ਸੁਣ ਕੇ ਮੈਂ ਫਿਰ ਗਰਜਵੀਂ ਆਵਾਜ਼ ਵਿੱਚ ਕਿਹਾ, “ਠੀਕ ਐ, ਪਾਂਡੋ ਜੂਆ ਖੇਡਦੇ ਸੀਪਰ ਉਹਨਾਂ ਦੀ ਪਤਨੀ ਦਰੋਪਦੀ ਦੇ ਪੰਜ ਪਤੀ ਸਨ ਮੈਨੂੰ ਵੀ ਹੱਕ ਐ, ਦੱਸ ਫਿਰ ਮੈਂ ਵੀ ਪੰਜ ਖਸਮ ਰੱਖਾਂ?” ਇਹ ਕੁਝ ਨਹੀਂ ਬੋਲਿਆਇਹਨੂੰ ਇਹ ਪਤਾ ਲੱਗ ਗਿਆ ਸੀ ਕਿ ਜੇ ਮੈਂ ਹੋਰ ਪੰਜ-ਤਿੰਨ ਕੀਤੀ ਤਾਂ ਇਹ ਡਾਂਗ ਮੇਰੇ ’ਤੇ ਵਰ੍ਹ ਵੀ ਸਕਦੀ ਐਇਹ ਜੀ, ਚੁੱਪ ਕਰਕੇ ਮੇਰੇ ਨਾਲ ਘਰ ਨੂੰ ਤੁਰ ਪਿਆਉਸ ਦਿਨ ਤੋਂ ਬਾਅਦ ਇਹਦੀ ਅਸੀਂ ਪੂਰੀ ਨਾਕਾਬੰਦੀ ਕਰ ਦਿੱਤੀਰਾਤ ਨੂੰ ਦੇਰ ਨਾਲ ਆਉਣ ’ਤੇ ਅਸੀਂ ਬੂਹਾ ਨਹੀਂ ਸੀ ਖੋਲ੍ਹਦੇਜਵਾਕਾਂ ਨੇ ਵੀ ਇਹਨੂੰ ਬੁਲਾਉਣਾ ਛੱਡ ਦਿੱਤਾਰੋਟੀ ਟੁੱਕ ਵੇਲੇ ਜੇ ਇਹ ਘਰ ਹੁੰਦਾ ਤਾਂ ਅਸੀਂ ਦੇ ਦਿੰਦੇ, ਨਹੀਂ ਫਿਰ ਪਹਿਲਾਂ ਵਾਂਗ ਇਹਦੇ ਲਈ ਚੁੱਲ੍ਹਾ ਨਹੀਂ ਸੀ ਬਲਦਾਜਦੋਂ ਜੀ, ਚਾਰੇ ਪਾਸਿਉਂ ਇਹਦੇ ਨਾਸੀਂ ਧੂੰਆਂ ਆ ਗਿਆ, ਫਿਰ ਇਹ ਆਪ ਹੀ ਕਹਿੰਦਾ ਕਿ ਮੇਰਾ ਇਲਾਜ ਕਰਵਾ ਦਿਉਹੁਣ ਜੀ, ਤੁਹਾਡੇ ਲੜ ਲੱਗੇ ਹਾਂ।”

ਉਸ ਔਰਤ ਦੀ ਗੱਲ ਸੁਣਨ ਤੋਂ ਬਾਅਦ ਮੈਂ ਉਹਦੇ ਪਤੀ ਨੂੰ ਪੁੱਛਿਆ, “ਕਿਉਂ ਬਈ, ਇਲਾਜ ਕਰਵਾਉਣੈ?”

ਉਸਨੇ ਪਹਿਲਾਂ ਆਪਣੀ ਪਤਨੀ ਵੱਲ ਦੇਖਿਆ ਅਤੇ ਫਿਰ ਮੇਰੇ ਵੱਲ ਮੂੰਹ ਕਰਕੇ ਕਿਹਾ,” ਆਹੋ ਜੀ, ਮੈਨੂੰ ਦਾਖ਼ਲ ਕਰ ਲਵੋਮੈਂ ਇਹ ਕੁੱਤਾ ਕੰਮ ਛੱਡਣੈ।”

ਅਸੀਂ ਕਾਗਜ਼ੀ ਕਾਰਵਾਈ ਉਪਰੰਤ ਉਸਨੂੰ ਦਾਖਲ ਕਰ ਲਿਆ ਉਸਦੀ ਪਤਨੀ ਨੂੰ ਦਿਲਾਸਾ ਦਿੰਦਿਆਂ ਮੈਂ ਕਿਹਾ, “ਆਪਣੇ ਵੱਲੋਂ ਸਾਡੀ ਪੂਰੀ ਕੋਸ਼ਿਸ਼ ਹੋਵੇਗੀ ਕਿ ਸਿਰਫ ਇਸਦਾ ਨਸ਼ਾ ਹੀ ਨਾ ਛੁਡਵਾਈਏ, ਸਗੋਂ ਚੰਗਾ ਇਨਸਾਨ ਬਣਾਉਣ ਦਾ ਵੀ ਯਤਨ ਕਰੀਏ।”

ਉਹ ਔਰਤ ਸ਼ੁਕਰਾਨੇ ਭਰੇ ਸ਼ਬਦ ਕਹਿ ਕੇ ਚਲੀ ਗਈ

ਦੁਆ ਅਤੇ ਦਵਾਈ ਦੇ ਸੁਮੇਲ ਨਾਲ ਉਹ ਵਿਅਕਤੀ ਦਿਨ-ਬ-ਦਿਨ ਮਾਨਸਿਕ ਅਤੇ ਸਰੀਰਿਕ ਤੌਰ ’ਤੇ ਤੰਦਰੁਸਤ ਹੁੰਦਾ ਗਿਆਸ਼ਾਮ ਨੂੰ ਯੋਗਾ, ਮੈਡੀਟੇਸ਼ਨ ਕਰਵਾਉਣ ਉਪਰੰਤ ਦਾਖ਼ਲ ਮਰੀਜ਼ਾਂ ਦੀ ਕੌਂਸਲਿੰਗ ਕਰਨੀ ਮੇਰੇ ਕਾਰਜ ਦਾ ਅਹਿਮ ਹਿੱਸਾ ਸੀਕੌਂਸਲਿੰਗ ਕਰਦਿਆਂ ਮੈਂ ਦਾਖ਼ਲ ਨਸ਼ਈ ਮਰੀਜ਼ਾਂ ਦੇ ਚਿਹਰਿਆਂ ਵੱਲ ਦੇਖਦਾਮੇਰੀਆਂ ਕਹੀਆਂ ਗੱਲਾਂ ਉਹ ਬੜੇ ਧਿਆਨ ਨਾਲ ਸੁਣਦੇ ਸਨਕੌਂਸਲਿੰਗ ਸਮੇਂ ਇੱਕ ਦਿਨ ਮੈਂ ਉਸ ਔਰਤ ਦੇ ਪਤੀ ਕਰਮ ਸਿੰਘ ਨੂੰ ਖੜ੍ਹਾ ਕਰਕੇ ਪੁੱਛਿਆ, “ਸੱਚ ਦੱਸੀਂ, ਕਰਮ ਸਿਆਂ, ਕੀ ਤੂੰ ਆਪਣੀ ਪਤਨੀ ਦਾ ਚੰਗਾ ਪਤੀ ਬਣਿਆ ਹੈਂ?”

ਉਸਨੇ ਨਾ ਵਿੱਚ ਸਿਰ ਹਿਲਾ ਦਿੱਤਾਮੇਰਾ ਅਗਲਾ ਪ੍ਰਸ਼ਨ ਸੀ, “ਕੀ ਤੂੰ ਆਪਣੇ ਬੱਚਿਆਂ ਦਾ ਚੰਗਾ ਬਾਪ ਬਣ ਸਕਿਆ ਹੈਂ?”

ਉਹਨੇ ਫਿਰ ਨਿਰਾਸ਼ਤਾ ਦਾ ਬੁੱਤ ਬਣ ਕੇ “ਨਹੀਂ ਜੀਕਹਿ ਦਿੱਤਾਫਿਰ ਮੈਂ ਅਗਲਾ ਪ੍ਰਸ਼ਨ ਪੁੱਛਿਆ,” ਕੀ ਤੂੰ ਮਾਂ ਬਾਪ ਦਾ ਚੰਗਾ ਪੁੱਤ ਬਣ ਸਕਿਆ ਹੈਂ?” ਇਸ ਪ੍ਰਸ਼ਨ ਦਾ ਜਵਾਬ ਦੇਣ ਦੀ ਥਾਂ ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆਉਸਦੇ ਇਹ ਪਛਤਾਵੇ ਦੇ ਹੰਝੂ ਬੁਰਿਆਈ ਤੋਂ ਚੰਗਿਆਈ ਵੱਲ ਜਾਣ ਦਾ ਸੰਕੇਤ ਸਨ

ਸਮੇਂ ਸਮੇਂ ਸਿਰ ਉਸਦੀ ਪਤਨੀ ਦਾ ਟੈਲੀਫੋਨ ਆਉਂਦਾ ਰਿਹਾਵੀਹ ਕੁ ਦਿਨਾਂ ਬਾਅਦ ਉਹ ਉਸਨੂੰ ਮਿਲਣ ਆ ਗਈਉਸਦੇ ਪਤੀ ਨੂੰ ਮਿਲਾਇਆ ਗਿਆਉਹ ਆਪਣੀ ਪਤਨੀ ਨੂੰ ਡਾਢੇ ਹੀ ਮੋਹ ਨਾਲ ਮਿਲਿਆ ਰਾਜ਼ੀ-ਖੁਸ਼ੀ ਪੁੱਛਣ ਉਪਰੰਤ ਉਸਨੇ ਪਤਨੀ ਨੂੰ ਪੁੱਛਿਆ, “ਭਲਾ ਆਪਣੀ ਮੀਤੋ ਹੁਣ ਕੈਮੀਂ ਵਿੱਚ ਹੋ ਗਈ? ਬਿੱਕਰ ਕਿਹੜੀ ਜਮਾਤ ਵਿੱਚ ਪੜ੍ਹਦੈ?” ਪੁੱਛਣ ਵੇਲੇ ਉਸਦੇ ਚਿਹਰੇ ’ਤੇ ਜ਼ਿੰਮੇਵਾਰੀ ਦਾ ਅਹਿਸਾਸ ਝਲਕਦਾ ਸੀ

ਪਤੀ ਪਤਨੀ ਦੇ ਮਿਲਣ ਸਮੇਂ ਮੈਂ ਕੁਝ ਸਮੇਂ ਲਈ ਦਫਤਰ ਵਿੱਚੋਂ ਬਾਹਰ ਚਲਾ ਗਿਆਜਦੋਂ ਵਾਪਸ ਆਇਆ ਤਾਂ ਨਜ਼ਰ ਭਰ ਕੇ ਦੇਖਿਆਦੋਨਾਂ ਦੇ ਚਿਹਰਿਆਂ ਤੇ ਮੁਸਕਰਾਹਟ ਝਲਕ ਰਹੀ ਸੀਉਸਨੇ ਪਤਨੀ ਵੱਲ ਵਿਹੰਦਿਆਂ ਦ੍ਰਿੜ੍ਹ ਵਿਸ਼ਵਾਸ ਨਾਲ ਕਿਹਾ, “ਗਾਹਾਂ ਨੂੰ ਆਪਾਂ ਜ਼ਮੀਨ ਠੇਕੇ ’ਤੇ ਨਹੀਂ ਦੇਣੀਮੈਂ ਆਪ ਕਰੂੰਗਾ ਖੇਤੀਆਪਣੇ ਪੁੱਤ-ਧੀ ਨੂੰ ਪੜ੍ਹਾਉਣ ਲਈ ਵੀ ਪੂਰਾ ਟਿੱਲ ਲਾ ਦਿਆਂਗਾ।”

ਉਸ ਔਰਤ ਨੇ ਮੈਨੂੰ ਮੁਖ਼ਾਤਿਬ ਹੁੰਦਿਆਂ ਕਿਹਾ, “ਜਿਹੜੀਆਂ ਗੱਲਾਂ ਅਸੀਂ ਪਿਛਲੇ 15 ਸਾਲਾਂ ਵਿੱਚ ਨਹੀਂ ਕੀਤੀਆਂ, ਉਹ ਥੋੜ੍ਹੇ ਜਿਹੇ ਸਮੇਂ ਹੀ ਕਰ ਲਈਆਂ ਨੇਇਹਨੂੰ ਜੀ ਹੋਰ ਲੋਟ ਕਰ ਦਿਉਫਿਰ ਹੀ ਮੈਂ ਲੈ ਕੇ ਜਾਵਾਂਗੀ।”

ਹੁਣ ਉਸ ਔਰਤ ਦੇ ਚਿਹਰੇ ਤੋਂ ਖੁਸ਼ੀ ਡੁੱਲ੍ਹ ਡੁੱਲ੍ਹ ਪੈਂਦੀ ਸੀਉਹਦੇ ਨੈਣਾਂ ਵਿੱਚ ਸਿਰਜੇ ਹੋਏ ਸੁਪਨੇ ਸਾਕਾਰ ਹੋਣ ਦਾ ਚਾਅ ਵੀ ਝਲਕ ਰਿਹਾ ਸੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author