MohanSharma8ਅਧਿਆਪਕ ਦਾ ਕੰਮ ਪੜ੍ਹਾਈ ਦੇ ਨਾਲ ਨਾਲ ਨੈਤਿਕ ਸਿੱਖਿਆ ਦਾ ਪਾਠ ...
(2 ਜੂਨ 2026)


ਸੁਨੀਲ ਡਿਊਟੀ ਤੋਂ ਘਰ ਪਰਤਿਆ ਹੀ ਸੀ, ਅੰਦਰੋਂ ਮਾਂ ਦੀ “ਹਾਏ! ਹਾਏ!” ਦੀ ਦਰਦ ਭਰੀ ਆਵਾਜ਼ ਸੁਣੀ
ਉਹ ਅੰਦਰ ਮਾਂ ਕੋਲ ਗਿਆਮਾਂ ਨੂੰ ਦਵਾਈ ਦਿੱਤੀਉਸ ਨਾਲ ਕੁਝ ਪਲ ਗੱਲਾਂ ਕੀਤੀਆਂ ਗੱਲਾਂਬਾਤਾਂ ਤੋਂ ਪਤਾ ਲੱਗਿਆ ਕਿ ਉਸਨੂੰ ਸਵੇਰ ਦੀ ਦਵਾਈ ਨਹੀਂ ਦਿੱਤੀ ਗਈਉਹ ਦਫਤਰ ਦੇ ਜ਼ਰੂਰੀ ਕੰਮ ਕਾਰਨ ਘਰੋਂ ਛੇਤੀ ਡਿਊਟੀ ’ਤੇ ਚਲਾ ਗਿਆ ਸੀ ਤੇ ਜਾਣ ਲੱਗਿਆਂ ਆਪਣੀ ਪਤਨੀ ਸ਼ੀਲਾ ਨੂੰ ਕਹਿ ਗਿਆ ਸੀ ਕਿ ਉਹ ਡਿਊਟੀ ਤੇ ਜਾਣ ਤੋਂ ਪਹਿਲਾਂ ਮਾਂ ਨੂੰ ਯਾਦ ਕਰਕੇ ਦਵਾਈ ਦੇ ਦੇਵੇਇੱਕ ਤਾਂ ਦਫਤਰੀ ਕੰਮ ਦੀ ਖੱਜਲ-ਖੁਆਰੀ, ਉੱਤੋਂ ਮਾਂ ਨੂੰ ਸ਼ੀਲਾ ਵੱਲੋਂ ਦਵਾਈ ਨਾ ਦੇਣ ਦੀ ਅਣਗਹਿਲੀ ਕਾਰਨ ਸੁਨੀਲ ਪਰੇਸ਼ਾਨ ਹੋ ਗਿਆਕੁਝ ਦੇਰ ਬਾਅਦ ਸ਼ੀਲਾ ਵੀ ਦਫਤਰੋਂ ਆ ਗਈਰਸੋਈ ਵਿੱਚੋਂ ਪਾਣੀ ਪੀਣ ਉਪਰੰਤ ਆਪਣੇ ਪਤੀ ਰਕੇਸ਼ ਕੋਲ ਜਾਣ ਦੀ ਥਾਂ ਉਹ ਡਰਾਇੰਗ ਰੂਮ ਵਿੱਚ ਸੋਫੇ ’ਤੇ ਬੈਠ ਕੇ ਆਰਾਮ ਕਰਨ ਲੱਗੀਉਸਦੇ ਹੱਥ ਮੋਬਾਇਲ ਦੇ ਬਟਨਾਂ ’ਤੇ ਅਤੇ ਨਜ਼ਰਾਂ ਸਕਰੀਨ ’ਤੇ ਲੱਗੀਆਂ ਹੋਈਆਂ ਸਨਕੁਝ ਸਮੇਂ ਬਾਅਦ ਸੁਨੀਲ ਹੀ ਉੱਥੇ ਆ ਗਿਆਉਸਨੇ ਆਉਂਦਿਆਂ ਹੀ ਕਿਹਾ, “ਡਿਊਟੀ ’ਤੇ ਜਾਣ ਤੋਂ ਪਹਿਲਾਂ ਮਾਂ ਨੂੰ ਦਵਾਈ ਤਾਂ ਦੇ ਜਾਂਦੀਦਵਾਈ ਬਿਨਾਂ ਉਹ ਸਾਰਾ ਦਿਨ ਤੜਫਦੀ ਰਹੀ।”

ਅੱਗਿਓਂ ਸ਼ੀਲਾ ਨੇ ਬੇਰੁਖੀ ਨਾਲ ਜਵਾਬ ਦਿੱਤਾ, “ਸਾਰੇ ਕੰਮਾਂ ਦਾ ਮੈਂ ਹੀ ਠੇਕਾ ਲੈ ਰੱਖਿਐਸਵੇਰੇ ਰਸੋਈ ਦਾ ਕੰਮ, ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਣਾ, ਫਿਰ ਆਪ ਦਫਤਰ ਜਾਣਾ, ਉੱਤੋਂ ਤੁਹਾਡੀ ਮਾਂ ਦੀ ਨੌਕਰਾਂ ਵਾਂਗ ਦੇਖ ਭਾਲਮੈਥੋਂ ਨਹੀਂ ਹੁੰਦਾ ਇਹ ਸਾਰਾ ਕੁਝਤੰਗ ਆ ਗਈ ਹਾਂ ਮੈਂ ਇਸ ਖਲਜਗਣ ਤੋਂ।”

ਉਸ ਦਿਨ ਤੋਂ ਬਾਅਦ ਇੱਕ ਖਾਮੋਸ਼ ਪਰ ਵਿਦਰੋਹੀ ਚੁੱਪ ਦੋਨਾਂ ਦਰਮਿਆਨ ਛਾ ਗਈਮਾਂ ਦੀ ਦੇਖ ਭਾਲ, ਮੌਕੇ ਸਿਰ ਦਵਾਈ ਦੇਣੀ ਅਤੇ ਉਸਦੀਆਂ ਨਿੱਕੀਆਂ ਨਿੱਕੀਆਂ ਲੋੜਾਂ ਦਾ ਖਿਆਲ ਰੱਖਣਾ ਹੁਣ ਸੁਨੀਲ ਦਾ ਨਿੱਤ ਨੇਮ ਬਣ ਗਿਆਤੀਜੀ ਅਤੇ ਪੰਜਵੀਂ ਵਿੱਚ ਪੜ੍ਹਦੇ ਦੋਨੋਂ ਪੁੱਤਰ ਵੀ ਆਪਣੇ ਮਾਂ ਬਾਪ ਦੇ ਮੱਥੇ ਦੀਆਂ ਤਿਊੜੀਆਂ ਅਤੇ ਤਣਾਉ ਨੂੰ ਸਾਵਾਂ ਨਹੀਂ ਕਰ ਸਕੇਬੋਝਲ ਉਦਾਸੀ, ਖਾਮੋਸ਼ੀ, ਤਣਾਉ ਅਤੇ ਬੋਲ ਸਾਂਝੇ ਨਾ ਕਰਨ ਕਰਕੇ ਪਤੀ ਪਤਨੀ ਦਰਮਿਆਨ ਸਰੀਰਕ ਅਤੇ ਮਾਨਸਿਕ ਦੂਰੀ ਵਧਦੀ ਗਈਇੱਕ ਦੂਜੇ ਨੂੰ ਸੁਨੇਹਾ ਵੀ ਉਹ ਆਪਣੇ ਬੱਚਿਆਂ ਰਾਹੀਂ ਦੇਣ ਲੱਗ ਪਏ

ਕੁਦਰਤੀ ਹੈ ਕਿ ਜਦੋਂ ਘਰ ਵਿੱਚ ਮੁਸਕਰਾਹਟ ਵੀ ਜਖਮਾਂ ਭਰੀ ਹੋਵੇ, ਇੱਕ ਦੂਜੇ ਨਾਲ ਸਾਂਝ ਦੀ ਡੋਰ ਦਿਨ-ਬ-ਦਿਨ ਕੱਚੀ ਹੁੰਦੀ ਜਾਵੇ ਅਤੇ ਘਰ ਵਿੱਚ ਹੁੰਦਿਆਂ ਵੀ ਬਿਗਾਨੀਗੀ ਦੇ ਅਹਿਸਾਸ ਨਾਲ ਜੀਵਨ ਹੰਢਾਇਆ ਜਾਵੇ ਤਾਂ ਜ਼ਿੰਦਗੀ ਨਰਕ ਭਰੀ ਹੋ ਜਾਂਦੀ ਹੈਇੰਜ ਨਰਕ ਭਰਿਆ ਜੀਵਨ ਦੋਨੋਂ ਹੀ ਬਤੀਤ ਕਰ ਰਹੇ ਸਨਸ਼ੀਲਾ ਨੇ ਆਪਣੀ ਸੱਸ ਵਾਲੇ ਕਮਰੇ ਵਿੱਚ ਜਾਣਾ ਹੀ ਛੱਡ ਦਿੱਤਾਉਹ ਬਿਮਾਰੀ ਦੀ ਹਾਲਤ ਮੰਜੇ ’ਤੇ ਪਈ ਵੀ ਘਰ ਦੇ ਹਾਲਾਤ ਨੂੰ ਸਮਝਦੀ ਸੀਇੱਕ ਦੋ ਵਾਰ ਉਸਨੇ ਸੁਨੀਲ ਨਾਲ ਗੱਲ ਵੀ ਛੇੜੀ, ਪਰ ਸੁਨੀਲ ਨੇ ਸ਼ੀਲਾ ਪ੍ਰਤੀ ਕੋਈ ਅਜਿਹੀ ਗੱਲ ਨਹੀਂ ਕੀਤੀ, ਜਿਸ ਨਾਲ ਮਾਂ ਦਾ ਦਿਲ ਦੁਖੀ ਹੋਵੇ

ਫਿਰ ਇੱਕ ਦਿਨ ਜਦੋਂ ਸੁਨੀਲ ਡਿਉਟੀ ਤੋਂ ਘਰ ਆਇਆ ਤਾਂ ਘਰ ਵਿੱਚ ਸ਼ੀਲਾ ਅਤੇ ਬੱਚਿਆਂ ਦੀ ਅਣਹੋਂਦ ਉਸਨੂੰ ਰੜਕੀਉਦਾਸ ਜਿਹਾ ਉਹ ਮਾਂ ਕੋਲ ਗਿਆਉਸਦਾ ਹਾਲ ਚਾਲ ਪੁੱਛਿਆਦਵਾਈ ਦੇਣ ਉਪਰੰਤ ਉਹ ਬਾਹਰ ਲਾਅਨ ਵਿੱਚ ਆ ਗਿਆਅਚਾਨਕ ਉਹਦੀ ਨਜ਼ਰ ਟੇਬਲ ’ਤੇ ਰੱਖੇ ਕਾਗਜ਼ ’ਤੇ ਪਈਕਾਗਜ਼ ਇੱਧਰ ਉੱਧਰ ਡਿਗਣ ਤੋਂ ਬਚਾਉਣ ਲਈ ਕਾਗਜ਼ ਦੇ ਉੱਪਰ ਪੇਪਰ ਵੇਟ ਰੱਖਿਆ ਹੋਇਆ ਸੀਉਸਨੇ ਧੜਕਦੇ ਦਿਲ ਨਾਲ ਕਾਗਜ਼ ’ਤੇ ਲਿਖੇ ਹਰਫਾਂ ਨੂੰ ਪੜ੍ਹਿਆ ਉਸਦੀ ਪਤਨੀ ਦਾ ਸੁਨੇਹਾ ਸੀ, “ਇਸ ਦਮ ਘੋਟੂ ਮਾਹੌਲ ਵਿੱਚ ਮੈਂ ਹੋਰ ਜ਼ਿਆਦਾ ਦੇਰ ਨਹੀਂ ਰਹਿ ਸਕਦੀਮੈਂ ਬੱਚਿਆਂ ਨੂੰ ਨਾਲ ਲੈ ਕੇ ਪੇਕੀਂ ਜਾ ਰਹੀ ਹਾਂ ਉਨ੍ਹਾਂ ਦੇ ਸਕੂਲੋਂ ਸਰਟੀਫਿਕੇਟ ਲੈ ਲਏ ਹਨ ਅਤੇ ਹੁਣ ਉਹਨਾਂ ਨੂੰ ਆਪਣੇ ਪੇਕੇ ਪਿੰਡ ਦੇ ਸਕੂਲ ਵਿੱਚ ਦਾਖਲ ਕਰਵਾ ਦਿਆਂਗੀਹਾਂ, ਰੋਜ਼ ਦੀ ਪਰੇਸ਼ਾਨੀ ਤੋਂ ਤੰਗ ਆ ਕੇ ਮੈਂ ਤੁਹਾਡੇ ਕੋਲੋਂ ਤਲਾਕ ਲੈ ਰਹੀ ਹਾਂਅਗਲੀ ਵਾਰ ਅਦਾਲਤ ਵਿੱਚ ਮਿਲਾਂਗੇ।”

ਖਤ ਪੜ੍ਹ ਕੇ ਸੁਨੀਲ ਨੇ ਹਉਕਾ ਭਰਿਆ, “ਐਡੀ ਵੱਡੀ ਗੱਲ ਨਹੀਂ ਸੀ, ਸ਼ੀਲਾ ਨੇ ਰਾਈ ਦਾ ਪਹਾੜ ਬਣਾ ਦਿੱਤਾਸਾਡੇ ਆਪਸ ਵਿੱਚ ਵਿਗੜੇ ਸੰਬੰਧਾਂ ਦਾ ਬੁਰਾ ਅਸਰ ਬੱਚਿਆਂ ’ਤੇ ਵੀ ਪਵੇਗਾਸ਼ੀਲਾ ਨੂੰ ਹਰ ਰੋਜ਼ ਬੱਸ ਰਾਹੀਂ ਸਕੂਲ ਆਉਣ ਲੱਗਿਆਂ ਵੀ ਖੱਜਲ ਖੁਆਰ ਹੋਣਾ ਪਵੇਗਾ।” ਭਰੇ ਮਨ ਨਾਲ ਸੁਨੀਲ ਨੇ ਸ਼ੀਲਾ ਨੂੰ ਫੋਨ ਕੀਤਾਉਸਨੇ ਫੋਨ ਨਹੀਂ ਚੁੱਕਿਆਸੱਸ-ਸਹੁਰੇ ਨਾਲ ਫੋਨ ’ਤੇ ਗੱਲ ਹੋਈਉਨ੍ਹਾਂ ਨੇ ਵੀ ਤਲਖ਼ੀ ਭਰੀਆਂ ਗੱਲਾਂ ਕਰਦਿਆਂ ਕਿਹਾ, “ਤੁਸੀਂ ਤਾਂ ਕੁੜੀ ਦਾ ਜਿਊਣਾ ਦੁੱਭਰ ਕਰ ਰੱਖਿਐਇਹੋ ਜਿਹਾ ਵਰਤਾਉ ਤਾਂ ਪਸ਼ੂਆਂ ਨਾਲ ਵੀ ਨਹੀਂ ਕੀਤਾ ਜਾਂਦਾ, ਜਿਹੋ ਜਿਹਾ ਤੂੰ ਅਤੇ ਤੇਰੀ ਮਾਂ ਸਾਡੀ ਕੁੜੀ ਨਾਲ ਕਰਦੇ ਹੋਹੁਣ ਅਸੀਂ ਕੁੜੀ ਨਹੀਂ ਭੇਜਦੇ।”

ਸੱਸ-ਸਹੁਰੇ ਦੇ ਇੱਕ ਟੁੱਕ ਜਵਾਬ ਨੇ ਸੁਨੀਲ ਨੂੰ ਧੁਰ ਤਕ ਹਿਲਾ ਦਿੱਤਾਉਹ ਆਪ ਸਹੁਰੇ ਘਰ ਸ਼ੀਲਾ ਨੂੰ ਮਨਾਉਣ ਗਿਆਪਰ ਕਿਸੇ ਨੇ ਵੀ ਉਸ ਨਾਲ ਸਿੱਧੇ ਮੂੰਹ ਗੱਲ ਨਹੀਂ ਕੀਤੀਅੱਕ ਕੇ ਉਸਨੇ ਮਾਂ ਦੀ ਦੇਖਭਾਲ ਲਈ ਸਾਰੇ ਦਿਨ ਵਾਸਤੇ ਨੌਕਰਾਣੀ ਰੱਖ ਲਈਮਾਂ ਦੀ ਦੇਖਭਾਲ ਦੇ ਨਾਲ ਨਾਲ ਰਸੋਈ ਅਤੇ ਘਰ ਦੀ ਸਫਾਈ ਵੀ ਉਹ ਕਰ ਦਿੰਦੀ ਸੀ

ਕੁਝ ਦਿਨਾਂ ਬਾਅਦ ਸੁਨੀਲ ਨੂੰ ਕੋਰਟ ਵੱਲੋਂ ਸੰਮਨ ਪੁੱਜ ਗਏ ਉਸਦੀ ਪਤਨੀ ਨੇ ਤਲਾਕ ਦਾ ਕੇਸ ਪਾਇਆ ਸੀਸੰਮਨ ਲੈ ਕੇ ਉਹ ਇੱਕ ਵਾਰ ਝੰਜੋੜਿਆ ਜਿਹਾ ਗਿਆਘਰ ਦੀ ਬੰਦ ਮੁੱਠੀ ਨੂੰ ਉਹ ਖੋਲ੍ਹਣਾ ਨਹੀਂ ਸੀ ਚਾਹੁੰਦਾ, ਪਰ ਸ਼ੀਲਾ ਨੇ ਤਾਂ ਤਲਾਕ ਦਾ ਕੇਸ ਪਾ ਕੇ ਸਾਰਾ ਕੁਝ ਜੱਗ ਜ਼ਾਹਰ ਕਰ ਦਿੱਤਾ ਸੀਉਸਨੇ ਆਪਣਾ ਵਕੀਲ ਕੀਤਾਸ਼ੀਲਾ ਵੱਲੋਂ ਤਲਾਕ ਦੇ ਕੇਸ ਨਾਲ ਸੰਬੰਧਿਤ ਕਾਗਜ਼ ਕੋਰਟ ਵੱਲੋਂ ਪ੍ਰਾਪਤ ਕੀਤੇਉਹ ਉਸ ਵੇਲੇ ਹੱਦੋਂ ਵੱਧ ਪਰੇਸ਼ਾਨ ਹੋ ਗਿਆ ਜਦੋਂ ਸ਼ੀਲਾ ਨੇ ਉਸ ’ਤੇ ਮਾਰ ਕੁੱਟ ਕਰਨ ਦੇ ਨਾਲ ਨਾਲ ਪੇਕਿਆਂ ਤੋਂ ਮੋਟੀ ਰਕਮ ਲਿਆਉਣ ਦਾ ਦੋਸ਼ ਵੀ ਸੁਨੀਲ ’ਤੇ ਲਾ ਦਿੱਤਾਉਸਨੇ ਇਹ ਵੀ ਦੋਸ਼ ਲਾਇਆ ਕਿ ਉਹ ਜ਼ਿੰਮੇਵਾਰ ਪਤੀ ਅਤੇ ਜ਼ਿੰਮੇਵਾਰ ਪਿਤਾ ਵਾਲੇ ਫਰਜ਼ ਨਹੀਂ ਨਿਭਾ ਰਿਹਾ

ਸੁਨੀਲ ਨੇ ਆਪਣੇ ਵਕੀਲ ਨੂੰ ਵਕਾਲਤਨਾਮਾ ਦਿੰਦਿਆਂ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀ ਪਤਨੀ ਤੋਂ ਤਲਾਕ ਨਹੀਂ ਚਾਹੁੰਦਾਬੱਚੇ ਅਤੇ ਪਤਨੀ ਉਸਦੀ ਜ਼ਿੰਦਗੀ ਦਾ ਅਹਿਮ ਹਿੱਸਾ ਹਨਉਨ੍ਹਾਂ ਦੇ ਜਾਣ ਬਾਅਦ ਘਰ ਹੀ ਸੁੰਨਾ ਸੁੰਨਾ ਜਿਹਾ ਲਗਦਾ ਹੈ

ਅਦਾਲਤ ਵਿੱਚ ਦੋ ਤਿੰਨ ਪੇਸ਼ੀਆਂ ਪਈਆਂਸ਼ੀਲਾ ਵਾਲੇ ਪਾਸਿਓਂ ਉਸਦੇ ਨਾਲ ਰਿਸ਼ਤੇਦਾਰਾਂ ਦਾ ਵੱਡਾ ਕਾਫਲਾ ਆਉਂਦਾ ਸੀਪਰ ਸੁਨੀਲ ਇਕੱਲਾ ਹੀ ਆਪਣੇ ਵਕੀਲ ਨਾਲ ਕੋਰਟ ਵਿੱਚ ਪੇਸ਼ ਹੁੰਦਾ ਰਿਹਾਜੱਜ ਬੜਾ ਸੂਝਵਾਨ ਸੀਕਾਨੂੰਨੀ ਨੁਕਤਿਆਂ ਦੇ ਨਾਲ ਨਾਲ ਉਹ ਨੈਤਿਕ ਫਰਜ਼ਾਂ ਪ੍ਰਤੀ ਵੀ ਬਹੁਤ ਗੰਭੀਰ ਸੀਦੋਨਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਉਪਰੰਤ ਜੱਜ ਇਸ ਨਿਰਣੇ ’ਤੇ ਪੁੱਜ ਗਿਆ ਕਿ ਦੋਨਾਂ ਦਰਮਿਆਨ ਪਾੜਾ ਵਧਾਉਣ ਲਈ ਸ਼ੀਲਾ ਦੇ ਪਰਿਵਾਰ ਅਤੇ ਉਸਦੇ ਰਿਸ਼ਤੇਦਾਰਾਂ ਵੱਲੋਂ ਹਵਾ ਦਿੱਤੀ ਜਾ ਰਹੀ ਹੈ, ਪਰ ਸੁਨੀਲ ਇੱਕੋ ਗੱਲ ਚਾਹੁੰਦਾ ਹੈ ਕਿ ਉਸਦੀ ਬਜ਼ੁਰਗ ਮਾਂ ਦੀ ਦੇਖਭਾਲ ਵਿੱਚ ਸ਼ੀਲਾ ਹੱਥ ਵਟਾਵੇ, ਪਰ ਸ਼ੀਲਾ ਆਪਣੇ ਫਰਜ਼ਾਂ ਦੀ ਪੂਰਤੀ ਨਹੀਂ ਕਰ ਰਹੀ

ਫਿਰ ਇੱਕ ਪੇਸ਼ੀ ’ਤੇ ਦੂਰਅੰਦੇਸ਼ੀ ਜੱਜ ਨੇ ਪਤੀ ਪਤਨੀ ਨੂੰ ਆਪਣੀ ਕੈਬਿਨ ਵਿੱਚ ਬੁਲਾ ਲਿਆਉਹਨਾਂ ਲਈ ਚਾਹ ਵੀ ਮੰਗਵਾ ਲਈਚਾਹ ਪੀਂਦਿਆਂ ਉਸਨੇ ਸ਼ੀਲਾ ਨੂੰ ਮੁਖਾਤਿਬ ਹੁੰਦਿਆਂ ਕਿਹਾ, “ਤੁਸੀਂ ਸਰਕਾਰੀ ਸੇਵਾ ਵਿੱਚ ਹੋ?

ਜੀ ਹਾਂ, ਮੈਂ ਅਧਿਆਪਕਾ ਹਾਂ।”

ਫਿਰ ਜਦੋਂ ਜੱਜ ਨੇ ਸੁਨੀਲ ਨੂੰ ਇਹੀ ਸਵਾਲ ਕੀਤਾ ਤਾਂ ਉਸਦਾ ਜਵਾਬ ਸੀ, “ਜੀ ਮੈਂ, ਬਿਜਲੀ ਵਿਭਾਗ ਵਿੱਚ ਐੱਸ.ਡੀ.ਓ. ਹਾਂ।”

ਜੱਜ ਨੇ ਉਹਨਾਂ ਦੋਨਾਂ ਦੇ ਜਵਾਬ ਸੁਣਨ ਤੋਂ ਬਾਅਦ ਮੁਸਕਰਾ ਕੇ ਕਿਹਾ, “ਵਾਹ! ਅਧਿਆਪਕ ਦਾ ਕੰਮ ਪੜ੍ਹਾਈ ਦੇ ਨਾਲ ਨਾਲ ਨੈਤਿਕ ਸਿੱਖਿਆ ਦਾ ਪਾਠ ਪੜ੍ਹਾਉਣਾ ਹੁੰਦਾ ਹੈਨੈਤਿਕ ਸਿੱਖਿਆ ਵਿੱਚ ਪਰਿਵਾਰ, ਸਮਾਜ ਅਤੇ ਦੇਸ਼ ਪ੍ਰਤੀ ਫਰਜ਼ਾਂ ਤੋਂ ਜਾਣੂ ਕਰਵਾਕੇ ਏਕਤਾ ਦੀ ਮਹੱਤਤਾ ਦੱਸੀ ਜਾਂਦੀ ਹੈਤੁਸੀਂ ਤਾਂ ਅਧਿਆਪਕ ਹੁੰਦਿਆਂ ਆਪਣਾ ਪਰਿਵਾਰ ਹੀ...।” ਫਿਰ ਜੱਜ ਨੇ ਸੁਨੀਲ ਵੱਲ ਮੂੰਹ ਕਰਕੇ ਕਿਹਾ, “ਤੁਸੀਂ ਬਿਜਲੀ ਵਿਭਾਗ ਵਿੱਚ ਕੰਮ ਕਰਦਿਆਂ ਲੋਕਾਂ ਦੇ ਘਰਾਂ ਵਿੱਚ ਚਾਨਣ ਵੰਡ ਰਹੇ ਹੋ ਪਰ ਆਪਣੇ ਘਰ ਵਿੱਚ ਹਨੇਰਾ ਪਾ ਰੱਖਿਆ ਹੈ।”

ਜੱਜ ਸਾਹਿਬ ਦੀਆਂ ਗੱਲਾਂ ਨੇ ਉਹਨਾਂ ਨੂੰ ਧੁਰ ਅੰਦਰ ਤਕ ਹਿਲਾ ਦਿੱਤਾਦੋਨਾਂ ਦੇ ਹੋਠ ਫਰਕੇ, ਪਰ ਉਹ ਕੁਝ ਕਹਿ ਨਹੀਂ ਸਕੇਜੱਜ ਸਾਹਿਬ ਨੇ ਫਿਰ ਉਹਨਾਂ ਦੀ ਦੁਖਦੀ ਰੱਗ ’ਤੇ ਹੱਥ ਧਰਦਿਆਂ ਕਿਹਾ, “ਥੋਡੇ ਦੋਨੋਂ ਬੱਚੇ ਨਾਬਾਲਗ ਨੇਬੱਚਿਆਂ ਦੀ ਪਾਲਣਾ ਪੋਸ਼ਣਾ ਲਈ ਮਾਂ ਬਾਪ ਦੀ ਸੁਚੱਜੀ ਅਗਵਾਈ ਦੇ ਨਾਲ ਨਾਲ ਉਹਨਾਂ ਲਈ ਰੋਲ ਮਾਡਲ ਦਾ ਫਰਜ਼ ਨਿਭਾਉਣਾ ਵੀ ਜ਼ਰੂਰੀ ਹੈ ਭਲਾ, ਉਹਨਾਂ ਸਾਹਮਣੇ ਕਲੇਸ਼ ਕਰਕੇ ਤੁਸੀਂ ਕਿਹੜੇ ਰੋਲ ਮਾਡਲ ਦਾ ਫਰਜ਼ ਨਿਭਾ ਰਹੇ ਹੋ? ਇਸ ਤਰ੍ਹਾਂ ਤਾਂ ਬੱਚਿਆਂ ਦੀ ਜ਼ਿੰਦਗੀ ਨੂੰ ਵੀ ਤੁਸੀਂ ਦੋਨੋਂ ਹੀ ਬਰਬਾਦ ਕਰ ਰਹੇ ਹੋ।”

ਦੋਨਾਂ ਦੇ ਚਿਹਰਿਆਂ ’ਤੇ ਗੰਭੀਰ ਖਾਮੋਸ਼ੀ ਛਾਈ ਹੋਈ ਸੀਵਿਦਵਾਨ ਜੱਜ ਨੇ ਅਗਲੀ ਗੱਲ ਛੋਹੀ, “ਸਾਡੇ ਸ਼ਾਸਤਰਾਂ ਵਿੱਚ ਲਿਖਿਆ ਹੈ, ਪਿਤਰ ਦੇਵੋ ਭਵ, ਮਾਤਰ ਦੇਵੋ ਭਵ, ਅਤਿਥੀ ਦੇਵੋ ਭਵ, ਆਚਾਰਿਯਾ ਦੇਵੋ ਭਵ” ਕੀ ਤੁਸੀਂ ਆਪਣੇ ਮਾਤਾ ਪਿਤਾ ਨੂੰ ਦੇਵਤਿਆਂ ਵਾਂਗ ਪੂਜਦੇ ਹੋ?

ਇਸ ’ਤੇ ਸੁਨੀਲ ਨੇ ਜਵਾਬ ਦਿੱਤਾ, “ਸਰ, ਸ਼ੀਲਾ ਗਵਾਹ ਹੈਮੇਰੇ ਪਿਤਾ ਜੀ ਨਹੀਂ ਹਨਮਾਂ ਹੈ, ਮੈਂ ਉਸਦੀ ਪੂਜਾ ਕਰਦਾ ਹਾਂਸ਼ੀਲਾ ਦੇ ਮਾਤਾ ਪਿਤਾ ਨੂੰ ਵੀ ਪੂਰਾ ਸਤਿਕਾਰ ਦਿੰਦਾ ਹਾਂਪਰ ਸ਼ੀਲਾ ਮੇਰੀ ਮਾਂ ਨੂੰ ...।” ਇਹ ਕਹਿੰਦਿਆਂ ਸੁਨੀਲ ਦਾ ਗੱਚ ਭਰ ਆਇਆਸ਼ੀਲਾ ਕੁਝ ਨਹੀਂ ਬੋਲੀਜੱਜ ਸਾਹਿਬ ਨੇ ਫਿਰ ਸ਼ੀਲਾ ਵੱਲ ਮੂੰਹ ਕਰਕੇ ਕਿਹਾ, “ਭਲਾ, ਜੇ ਤੁਹਾਡੇ ਮਾਤਾ ਪਿਤਾ ਨੂੰ ਇੱਥੇ ਤੁਹਾਡੇ ਕੋਲ ਰਹਿਣਾ ਪੈ ਜਾਵੇ ਅਤੇ ਸੁਨੀਲ ਮੱਥੇ ਵੱਟ ਪਾਵੇ, ਉਨ੍ਹਾਂ ਦਾ ਭੋਰਾ ਖਿਆਲ ਨਾ ਰੱਖੇ ਤਾਂ ਤੁਹਾਨੂੰ ਕਿੰਝ ਲੱਗੇਗਾ?”

ਸ਼ੀਲਾ ਕੁਝ ਨਹੀਂ ਬੋਲੀਉਸਦੇ ਨੈਣਾਂ ਦੇ ਕੋਇਆਂ ਵਿੱਚ ਹੰਝੂ ਅਤੇ ਚਿਹਰੇ ’ਤੇ ਪਛਤਾਵੇ ਦੇ ਚਿੰਨ੍ਹ ਸਨ

ਜੱਜ ਨੇ ਕੈਬਿਨ ਵਾਲੀ ਕੁਰਸੀ ਤੋਂ ਉੱਠਦਿਆਂ ਕਿਹਾ, “ਤੁਸੀਂ ਕੈਬਿਨ ਵਿੱਚ ਕੁਝ ਦੇਰ ਬੈਠੋਮੈਂ ਅਗਲੇ ਕੇਸ ਦੀ ਸੁਣਵਾਈ ਕਰ ਲਵਾਂ।”

ਜੱਜ ਸਾਹਿਬ ਦੇ ਜਾਣ ਬਾਅਦ ਸ਼ੀਲਾ ਨੇ ਚੁੱਪ ਤੋੜੀ, “ਤੁਸੀਂ ਆਪਣਾ ਹਾਲ ਕੀ ਬਣਾ ਰੱਖਿਐ? ਦਿਨਾਂ ਵਿੱਚ ਹੀ ਸ਼ਕਲ ਸੂਰਤ ਵਿਗੜ ਗਈ ਹੈਆਪਣਾ ਤੇ ਮੰਮੀ ਦਾ ਖਿਆਲ ਰੱਖੋ। ਮੈਂ ... ...।” ਸ਼ੀਲਾ ਅਗਾਂਹ ਕੁਝ ਕਹਿਣਾ ਚਾਹੁੰਦੀ ਸੀ, ਪਰ ਉਸਦਾ ਗੱਚ ਭਰ ਆਇਆ

ਸੁਨੀਲ ਨੇ ਡਾਢੇ ਹੀ ਮੋਹ ਨਾਲ ਸ਼ੀਲਾ ਦਾ ਹੱਥ ਫੜਦਿਆਂ ਕਿਹਾ, “ਤੇਰਾ ਘਰ ਤੇਰੀ ਉਡੀਕ ਕਰ ਰਿਹਾ ਹੈਤੇਰੇ ਬਿਨਾਂ ਘਰ ਦੀ ਰੌਣਕ ਹੀ ਗੁੰਮ ਹੋ ਗਈ ਹੈ।”

ਸ਼ੀਲਾ ਨੇ ਸੁਨੀਲ ਦੇ ਦੋਨੋਂ ਹੱਥ ਘੁੱਟ ਕੇ ਫੜਦਿਆਂ ਕਿਹਾ, “ਸੱਚੀ, ਤੁਸੀਂ ਮੇਰਾ ਸੰਸਾਰ ਹੋਤੁਹਾਡੇ ਬਿਨਾਂ ...।”

ਦੋਨਾਂ ਦੇ ਹੰਝੂ ਇੱਕ ਦੂਜੇ ਦੀਆਂ ਤਲੀਆਂ ’ਤੇ ਪੈ ਰਹੇ ਸਨ

ਥੋੜ੍ਹੀ ਦੇਰ ਬਾਅਦ ਜੱਜ ਸਾਹਿਬ ਕੈਬਿਨ ਵਿੱਚ ਆਏਦੋਨਾਂ ਦੇ ਮੁਸਕਰਾਉਂਦੇ ਚਿਹਰੇ ਦੇਖ ਕੇ ਉਸਨੇ ਸਭ ਕੁਝ ਭਾਂਪ ਲਿਆਦੋਨਾਂ ਨੇ ਖੜ੍ਹੇ ਹੋ ਕੇ ਹੱਥ ਜੋੜਦਿਆਂ ਕਿਹਾ, “ਸਰ, ਸਾਡਾ ਸਮਝੌਤਾ ਹੋ ਗਿਆ ਹੈ।”

ਸ਼ੀਲਾ ਨੇ ਗੱਲ ਨੂੰ ਅਗਾਂਹ ਤੋਰਦਿਆਂ ਕਿਹਾ, “ਸਰ, ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਮੈਂ ਇਨ੍ਹਾਂ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀਆਪਣੀ ਸੱਸ ਦੀ ਮਾਂ ਵਾਂਗ ਸੇਵਾ ਕਰਾਂਗੀ।”

ਸੁਨੀਲ ਅਤੇ ਸ਼ੀਲਾ ਮੁਸਕਰਾਉਂਦੇ ਹੋਏ ਕੈਬਿਨ ਵਿੱਚੋਂ ਬਾਹਰ ਨਿਕਲੇਜੱਜ ਨੇ ਆਪਣੇ ਫੈਸਲੇ ਵਿੱਚ ਸਮਝੌਤੇ ਦੀ ਸਹੀ ਪਾ ਦਿੱਤੀ

ਸੁਨੀਲ ਅਤੇ ਸ਼ੀਲਾ ਜਦੋਂ ਇੱਕ ਦੂਜੇ ਦਾ ਹੱਥ ਫੜ ਕੇ ਅਦਾਲਤ ਤੋਂ ਬਾਹਰ ਨਿਕਲੇ ਤਾਂ ਜੱਜ ਅਸ਼ੀਰਵਾਦ ਭਰੀਆਂ ਨਜ਼ਰਾਂ ਨਾਲ ਉਹਨਾਂ ਵੱਲ ਦੇਖ ਰਿਹਾ ਸੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author