MohanSharma8ਕਈ ਐਦਾਂ ਦੇ ਵੀ ਸ਼ਰਧਾਂਜਲੀ ਦਿੰਦੇ ਵੇਖੇ ਗਏ ਹਨ ਜਿਨ੍ਹਾਂ ਨੇ ਸਾਰੀ ਉਮਰ ...
(11 ਜੁਲਾਈ 2026)


ਜ਼ਿੰਦਗੀ ਇੱਕ ਸਫਰ ਹੈ
ਸਫਰ ਕਰਦਿਆਂ ਜ਼ਿੰਦਗੀ ਨੂੰ ਕਈ ਪੜਾਵਾਂ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈਸਫਰ ਵਿਅਕਤੀ ਨੇ ਕਿੱਦਾਂ ਤੈਅ ਕੀਤਾ, ਇਸਦਾ ਪ੍ਰਤੀਕਰਮ ਜ਼ਿੰਦਗੀ ਦਾ ਸਫਰ ਖਤਮ ਹੋਣ ਉਪਰੰਤ ਉਸਦੀ ਅਰਥੀ ਨਾਲ ਅੰਤਿਮ ਸੰਸਕਾਰ ਲਈ ਜਾ ਰਹੇ ਲੋਕਾਂ ਦੇ ਇਕੱਠ ਤੋਂ ਲਗਦਾ ਹੈਜਾਣ ਵਾਲੇ ਦੀ ਜ਼ਿੰਦਗੀ ਸੰਬੰਧੀ ਵਿਚਾਰਾਂ ਦਾ ਪ੍ਰਗਟਾਵਾ ਮਜਲਿਸ ਵਿੱਚ ਸ਼ਾਮਲ ਵਿਅਕਤੀ ਇੱਕ ਦੂਜੇ ਨਾਲ ਘੁਸਰ ਮੁਸਰ ਨਾਲ ਸ਼ੁਰੂ ਕਰਦੇ ਹਨਕਿਤੇ ਚੰਗੀ, ਕਿਤੇ ਮਾੜੀ ਘਟਨਾ ਦਾ ਜ਼ਿਕਰ ਉਹ ਛੂਹ ਲੈਂਦੇ ਹਨ ਸਾਰੀਆਂ ਰਸਮਾਂ ਤੋਂ ਬਾਅਦ ਇੱਕ ਰਸਮ ਆਉਂਦੀ ਹੈ ਅੰਤਿਮ ਅਰਦਾਸਦੀ, ਜਿਸ ਧਰਮ ਨਾਲ ਉਹ ਵਿਅਕਤੀ ਜੁੜਿਆ ਰਿਹਾ ਹੁੰਦਾ ਹੈ। ਉਸ ਧਰਮ ਨਾਲ ਸੰਬੰਧਿਤ ਪਾਠ ਦੇ ਭੋਗ ਉਪਰੰਤ ਮ੍ਰਿਤਕ ਵਿਅਕਤੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਜਾਂਦੀ ਹੈ

ਪਰ ਹੁਣ ਇਸ ਰਸਮ ਨਾਲੋਂ ਸ਼ਰਧਾਂਜਲੀ ਦੀ ਰਸਮ ਜ਼ਿਆਦਾ ਮਹੱਤਵਪੂਰਨ ਹੋ ਗਈ ਹੈਜਾਣ ਵਾਲੇ ਵਿਅਕਤੀ ਸੰਬੰਧੀ ਵੱਖ-ਵੱਖ ਬੁਲਾਰਿਆਂ ਤੋਂ ਬੁਲਾਇਆ ਜਾਂਦਾ ਹੈਉਸ ਵੇਲੇ ਸੁਣਨ ਵਾਲਿਆਂ ਦੀ ਹਾਲਤ ਤਰਸਯੋਗ ਹੋ ਜਾਂਦੀ ਹੈਉਹਨਾਂ ਦਾ ਧਿਆਨ ਵਾਰ-ਵਾਰ ਘੜੀ ਵੱਲ ਜਾਂਦਾ ਹੈਪਿੰਡ ਨੂੰ ਜਾਂਦੀ ਆਖਰੀ ਬੱਸ ਦੇ ਲੰਘ ਜਾਣ ਸੰਬੰਧੀ ਸੋਚ ਕੇ ਕਈ ਪਰੇਸ਼ਾਨ ਵੀ ਹੋ ਜਾਂਦੇ ਹਨਸਭ ਤੋਂ ਪਹਿਲਾਂ ਸਟੇਜ ਸਕੱਤਰ ਜਾਣ ਵਾਲੇ ਸੰਬੰਧੀ ਭੂਮਿਕਾ ਬੰਨ੍ਹਦਾ ਹੈਭਾਵੇਂ ਜਾਣ ਵਾਲੇ ਨੇ ਰੀਂਗ ਰੀਂਗ ਕੇ ਜ਼ਿੰਦਗੀ ਬਤੀਤ ਕੀਤੀ ਹੋਵੇ, ਨਾਂਹ ਪੱਖੀ ਸੋਚ ਦੇ ਦੁਆਲੇ ਉਹਦੀ ਜ਼ਿੰਦਗੀ ਘੁੰਮਦੀ ਰਹੀ ਹੋਵੇਲੋਕਾਂ ਦੇ ਰਾਹਾਂ ਵਿੱਚ ਕੰਡੇ ਖਿਲਾਰਨਾ ਹੀ ਉਹਨੇ ਆਪਣਾ ਸ਼ੁਗਲ ਰੱਖਿਆ ਹੋਵੇ, ਹਰ ਘਟੀਆ ਹਰਕਤ ਉਹਦੇ ਅੰਗ ਸੰਗ ਰਹੀ ਹੋਵੇ ਪਰ ਸਟੇਜ ਸਕੱਤਰ ਉਹਨੂੰ ਇੱਕ ਜੁਝਾਰੂ, ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਤੋਂ ਸੁਚੇਤ, ਅਗਾਂਹ ਵਧੂ ਵਿਚਾਰਾਂ ਦਾ ਧਾਰਨੀ, ਪਰਮ ਮਨੁੱਖ, ਮਹਿਕਾਂ ਬਿਖੇਰ ਰਿਹਾ ਫੁੱਲਆਦਿ ਵਿਸ਼ੇਸ਼ਣਾਂ ਨਾਲ ਸੰਬੋਧਨ ਕਰਦਿਆਂ ਉਹਦੇ ਤੁਰ ਜਾਣ ’ਤੇ ਦੁਨੀਆ ਸੁੰਨੀ ਹੋ ਗਈਜਿਹੇ ਸ਼ਬਦਾਂ ਦਾ ਜਾਲ਼ ਵਿਛਾਉਂਦਿਆਂ ਆਪਣੇ ਆਪ ਨੂੰ ਸੁਲਝਿਆ ਹੋਇਆ ਸਟੇਜ ਸਕੱਤਰ ਹੋਣ ਦਾ ਅਹਿਸਾਸ ਕਰਵਾਉਂਦਾ ਹੈ ਅਤੇ ਫਿਰ ਵਾਰੀ ਵਾਰੀ ਸ਼ਰਧਾਂਜਲੀ ਦੇਣ ਲਈ ਦੋ ਮਿੰਟਸ਼ਬਦਾਂ ’ਤੇ ਜ਼ੋਰ ਦਿੰਦਿਆਂ ਬੁਲਾਰਿਆਂ ਨੂੰ ਬੁਲਾਇਆ ਜਾਂਦਾ ਹੈਸ਼ਰਧਾਂਜਲੀ ਦੇਣ ਵਾਲਾ ਦੋ ਮਿੰਟ ਦੀ ਥਾਂ 15 ਮਿੰਟ ਬੋਲਦਿਆਂ ਜਾਣ ਵਾਲੇ ਪ੍ਰਤੀ ਹੇਜ ਦਾ ਪ੍ਰਗਟਾਵਾ ਕਰਦਿਆਂ ਨਾਲ ਨਾਲ ਆਪਣੀ ਵਿਦਵਤਾ ਦਾ ਪ੍ਰਗਟਾਵਾ ਕਰਨ ਦਾ ਸੁਨਹਿਰੀ ਮੌਕਾ ਹੱਥੋਂ ਨਹੀਂ ਗੁਆਉਂਦਾ

ਦੁਖਾਂਤ ਇਸ ਗੱਲ ਦਾ ਹੈ ਕਿ ਸ਼ਰਧਾਂਜਲੀ ਦੀ ਕਤਾਰ ਵਿੱਚ ਉਹ ਵੀ ਖੜ੍ਹੇ ਹੁੰਦੇ ਹਨ ਜਿਨ੍ਹਾਂ ਨੇ ਕਦੇ ਜਾਣ ਵਾਲੇ ਨੂੰ ਦੇਖਿਆ ਹੀ ਨਹੀਂ ਹੁੰਦਾਬੱਸ, ਉਹ ਵਿਛੜੀ ਰੂਹ ਨੂੰ ਆਪਣਾ ਬਹੁਤ ਹੀ ਨਿਕਟਵਰਤੀ ਦੱਸ ਕੇ ਪਹਿਲਾਂ ਉਸਦੀ ਪ੍ਰਸ਼ੰਸਾ ਦੇ ਪੁਲ ਬੰਨ੍ਹਦੇ ਹਨ ਅਤੇ ਫਿਰ ਉਸਦੇ ਪਰਿਵਾਰਕ ਮੈਂਬਰਾਂ ਦੇ ਸੋਹਲੇ ਵੀ ਗਾਉਂਦੇ ਹਨਪਰ ਬੈਠੀ ਸਾਧ ਸੰਗਤ ਇਹੋ ਜਿਹੀ ਸ਼ਬਦਾਵਲੀ ਸੁਣਦਿਆਂ ਬੋਰ ਹੋ ਰਹੀ ਹੁੰਦੀ ਹੈ ਭਲਾ, ਉਨ੍ਹਾਂ ਨੇ ਇਸ ਬੋਰੀਅਤ ਤੋਂ ਕੀ ਲੈਣਾ ਦੇਣਾ? ਹਾਂ, ਕਈ ਐਦਾਂ ਦੇ ਵੀ ਸ਼ਰਧਾਂਜਲੀ ਦਿੰਦੇ ਵੇਖੇ ਗਏ ਹਨ ਜਿਨ੍ਹਾਂ ਨੇ ਸਾਰੀ ਉਮਰ ਜਾਣ ਵਾਲੇ ਨੂੰ ਗਾਲ੍ਹਾਂ ਕੱਢੀਆਂ ਹੁੰਦੀਆਂ ਹਨਜਾਣ ਵਾਲੇ ਨੂੰ ਅਗਾਂਹ ਵਧਦਿਆਂ ਦੇਖ ਕੇ ਈਰਖਾ ਦਾ ਸ਼ਿਕਾਰ ਹੋਏ ਹੁੰਦੇ ਹਨਉਹਦੀ ਮੌਤ ਸੰਬੰਧੀ ਸੁਣ ਕੇ ਅੰਦਰੋ ਅੰਦਰੀ ਖੁਸ਼ ਵੀ ਹੁੰਦੇ ਹਨ ਪਰ ਸ਼ਰਧਾਂਜਲੀ ਦਿੰਦਿਆਂ ਅਜਿਹਾ ਮਸੋਸਿਆ ਜਿਹਾ ਮੂੰਹ ਬਣਾ ਲੈਂਦੇ ਹਨ, ਜਿਵੇਂ ਜਾਣ ਵਾਲੇ ਨਾਲ ਉਨ੍ਹਾਂ ਦਾ ਖੂਨ ਦਾ ਰਿਸ਼ਤਾ ਹੋਵੇ ਭਲਾ ਕੀ ਥੁੜਿਆ ਪਿਆ ਹੈ ਅਜਿਹੀ ਸ਼ਰਧਾਂਜਲੀ ਤੋਂ?

ਦਰਅਸਲ ਜੇ ਦੇਖਿਆ ਜਾਵੇ ਤਾਂ ਸ਼ਰਧਾਂਜਲੀ ਸਮਾਰੋਹ ਵੀ ਸੰਬੰਧਿਤ ਪਰਿਵਾਰ ਵੱਲੋਂ ਲੋਕਾਂ ਨੂੰ ਇਹ ਵਿਖਾਉਣਾ ਹੁੰਦਾ ਹੈ ਕਿ ਇਸ ਪਰਿਵਾਰ ਦੇ ਸੰਬੰਧ ਉੱਚੀਆਂ ਸ਼ਖਸੀਅਤਾਂ ਨਾਲ ਜੁੜੇ ਹੋਏ ਹਨਕਿੱਡਾ ਦੁਖਾਂਤ ਹੈ ਕਿ ਸ਼ਰਧਾਂਜਲੀ ਸਮਾਰੋਹਵਿਅਕਤੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਦੀ ਥਾਂ ਪਰਿਵਾਰ ਦੀ ਭੂਮਿਕਾ ਬੰਨ੍ਹਣ ਦੇ ਲੇਖੇ ਹੀ ਲੱਗ ਜਾਂਦਾ ਹੈ ਅਤੇ ਸੁਣਨ ਵਾਲਿਆਂ ਦੀ ਘੁਸਰ ਮੁਸਰ ਵਿਚਲਾ ਤਿੱਖਾ ਵਿਅੰਗ ਉਹਨਾਂ ਤਕ ਪੁੱਜਦਾ ਹੀ ਨਹੀਂ

ਉਂਝ ਵੀ ਕਿਸੇ ਮਜ਼ਦੂਰ, ਕਿਰਤੀ ਜਾਂ ਅਸਲੀ ਸ਼ਬਦਾਂ ਵਿੱਚ ਸਮਾਜ ਸੇਵਕ ਨੂੰ ਸ਼ਰਧਾਂਜਲੀ ਇਸ ਕਰਕੇ ਨਹੀਂ ਦਿੱਤੀ ਜਾਂਦੀ ਕਿ ਉਹਦੇ ਪਰਿਵਾਰਕ ਮੈਂਬਰ ਵਿਤੀ ਸਾਧਨਾਂ ਕਾਰਨ ਇੰਜ ਇਕੱਠ ਕਰਨ ਤੋਂ ਅਸਮਰੱਥ ਹੁੰਦੇ ਨੇਉੱਥੇ ਕਿੰਨੇ ਕੁ ਜਾਂਦੇ ਹਨ ਆਪਣੇ ਆਪ ਸ਼ਰਧਾ ਦੇ ਫੁੱਲ ਭੇਟ ਕਰਨ?

ਸ਼ਰਧਾ ਦੇ ਫੁੱਲਅਜਿਹੇ ਬਜ਼ੁਰਗਾਂ ਨੂੰ ਵੀ ਭੇਟ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਬੁਢੇਪਾ ਉਹਨਾਂ ਦੀ ਔਲਾਦ ਨੇ ਬੁਰੀ ਤਰ੍ਹਾਂ ਰੋਲਿਆ ਹੁੰਦਾ ਹੈਸਰੀਰਕ, ਮਾਨਸਿਕ ਅਤੇ ਆਰਥਿਕ ਤੰਗੀ ਵਿੱਚ ਗੁਜ਼ਰਦਿਆਂ ਉਹਨਾਂ ਦੀਆਂ ਭਾਵਨਾਵਾਂ ਨੂੰ ਬੁਰੀ ਤਰ੍ਹਾਂ ਮਧੋਲਿਆ ਹੁੰਦਾ ਹੈਅਜਿਹੇ ਬਜ਼ੁਰਗ ਜਿਊਂਦੇ ਜੀਅ ਆਪਣੀ ਔਲਾਦ ਨੂੰ ਇਸ ਤਰ੍ਹਾਂ ਦੇ ਨਿਹੋਰੇ ਦਿੰਦੇ ਹਨ:

ਮਰਨ ਤੋਂ ਪਿੱਛੋਂ ਯਾਦ ਕਰੋਂਗੇ, ਮੈਨੂੰ ਕੀ?
ਮੂਰਤ ਅੱਗੇ ਫੁੱਲ ਧਰੋਂਗੇ
, ਮੈਨੂੰ ਕੀ?
ਸਾਰੀ ਉਮਰ ਸੁੱਕੇ ਟੁਕਰ ਖਾਧੇ ਮੈਂ
,
ਲਾਸ਼ ਦੇ ਮੂੰਹ ਵਿੱਚ ਘਿਉ ਧਰੋਂਗੇ
, ਮੈਨੂੰ ਕੀ?
ਤੁਸੀਂ ਬਜ਼ੁਰਗਾਂ ਨੂੰ ਜਿਸ ਮੌਤੇ ਮਾਰੋਂਗੇ
ਉਸੇ ਮੌਤ ਆਪ ਮਾਰੋਂਗੇ
, ਮੈਨੂੰ ਕੀ?

ਅਜਿਹੇ ਬਜ਼ੁਰਗਾਂ ਦੀ ਮੌਤ ਉਪਰੰਤ ਸ਼ਰਧਾਂਜਲੀ ਦਿੰਦਿਆਂ ਪੁੱਤਾਂ ਵੱਲੋਂ ਕੀਤੀ ਸੇਵਾ ਦਾ ਗੁਣਗਾਨ ਕਰਦਿਆਂ ਉਹਨਾਂ ਨੂੰ ਸਰਵਣ ਪੁੱਤਤਕ ਦਾ ਰੁਤਬਾ ਦਿੱਤਾ ਜਾਂਦਾ ਹੈਕਿੰਨਾ ਚੰਗਾ ਹੋਵੇ ਜੇ ਸ਼ਰਧਾਂਜਲੀ ਸਮਾਰੋਹ ਦੀ ਥਾਂ ਘਰ ਦਾ ਕੋਈ ਵੀ ਪਰਿਵਾਰਕ ਮੈਂਬਰ ਜਾਂ ਕੋਈ ਹੋਰ ਨਜ਼ਦੀਕੀ ਰਿਸ਼ਤੇਦਾਰ ਇਸ ਮੌਕੇ ਹਾਜ਼ਰ ਹੋਏ ਸੰਬੰਧੀਆਂ ਅਤੇ ਸਨੇਹੀਆਂ ਦਾ ਸੀਮਿਤ ਸ਼ਬਦਾਂ ਵਿੱਚ ਧੰਨਵਾਦ ਕਰ ਦੇਵੇਇੰਝ ਸਮਾਂ ਵੀ ਬਚੇਗਾ, ਨੁਕਤਾਚੀਨੀ ਵੀ ਨਹੀਂ ਹੋਵੇਗੀ ਅਤੇ ਭੋਗ ’ਤੇ ਆਉਣ ਵਾਲੇ ਸਫਰ ਦੀ ਖੱਜਲ ਖੁਆਰੀ ਤੋਂ ਬਚ ਕੇ ਦਿਨ ਢਲਣ ਤੋਂ ਪਹਿਲਾਂ ਆਪਣੇ ਆਪਣੇ ਘਰੀਂ ਵੀ ਪੁੱਜ ਜਾਣਗੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author