MohanSharma712 ਅਗਸਤ 2020 ਨੂੰ ... ... ਗੁਪਤ ਤੌਰ ’ਤੇ ਦੌਰਾ ਕਰਕੇ ਪ੍ਰਗਟਾਵਾ ਕੀਤਾ ਕਿ ...
(1 ਸਤੰਬਰ 2020)

 

ਪੰਜਾਬੀ ਸਹਿਤ ਦੇ ਸਿਰਮੌਰ ਲੇਖਕ ਮਰਹੂਮ ਜਸਵੰਤ ਸਿੰਘ ਕੰਵਲ ਨੂੰ ਜਦੋਂ ਕੋਈ ਉਨ੍ਹਾਂ ਦਾ ਸੁਭਚਿੰਤਕ ਜਾਂ ਪਾਠਕ ਹਾਲ-ਚਾਲ ਪੁੱਛਦਾ ਸੀ ਤਾਂ ਉਹ 100 ਵਰ੍ਹਿਆਂ ਨੂੰ ਢੁੱਕੇ ਹੋਏ ਚਿੰਤਾਤੁਰ ਲਹਿਜ਼ੇ ਵਿੱਚ ਕਹਿੰਦੇ ਸਨ, “ਮੈਂ ਤਾਂ ਚੜ੍ਹਦੀ ਕਲਾ ਵਿੱਚ ਆਂ, ਪਰ ਪੰਜਾਬ ਬਿਮਾਰ ਐ।” ਜਦੋਂ ਉਹ ਪੰਜਾਬ ਦੇ ਬਿਮਾਰ ਹੋਣ ਦੀ ਚਿੰਤਾ ਕਰਦੇ ਸਨ ਤਾਂ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਮੰਦਹਾਲੀ ਵਿੱਚ ਘਿਰੇ ਪੰਜਾਬ ਦਾ ਵਿਗੜਿਆ ਰੂਪ ਉਨ੍ਹਾਂ ਦੇ ਸਾਹਮਣੇ ਆਉਂਦਾ ਸੀ ਸੱਚਮੁੱਚ ਪੰਜਾਬ ’ਤੇ ਘੋਖਵੀਂ ਨਜ਼ਰ ਮਾਰਦਿਆਂ ਇੰਜ ਲਗਦਾ ਹੈ ਜਿਵੇਂ ਕਿਸੇ ਇਮਾਰਤ ਦੇ ਥਾਂ-ਥਾਂ ਤੋਂ ਖਰੇਪੜ ਲਹੇ ਹੋਏ ਹੋਣ ਅਤੇ ਬੂਹੇ ਬਾਰੀਆਂ ਤੋਂ ਵੀ ਸੱਖਣਾ ਜਿਹਾ ਹੋ ਗਿਆ ਹੋਵੇ ਅਤੇ ਅਜਿਹੀ ਖਸਤਾ ਹੋਈ ਬਿਲਡਿੰਗ ’ਤੇ ਕਲੀ ਕੂਚੀ ਕਰਕੇ ਉਸ ਦੀ ਦਿੱਖ ਨੂੰ ਸੰਵਾਰਨ ਦਾ ਅਸਫ਼ਲ ਯਤਨ ਕੀਤਾ ਗਿਆ ਹੋਵੇਲਿੱਪਾ ਪੋਚੀ ਕਰਨ ਉਪਰੰਤ ਬਿਲਡਿੰਗ ਉੱਤੇ ਸੁਨਹਿਰੀ ਅੱਖ਼ਰਾਂ ਵਿੱਚ ‘ਰੰਗਲੀ ਹਵੇਲੀ’ ਦਾ ਬੋਰਡ ਵੀ ਲੱਗਿਆ ਹੋਵੇ

ਮਹਾਨ ਇਨਕਲਾਬੀ, ਦਾਰਸ਼ਨਿਕ ਅਤੇ ਚਿੰਤਕ ਲੈਨਿਨ ਲਿਖਦਾ ਹੈ, “ਤੁਸੀਂ ਮੈਂਨੂੰ ਦੱਸੋ ਕਿ ਜਵਾਨੀ ਦੇ ਹੋਠਾਂ ’ਤੇ ਕਿਸ ਤਰ੍ਹਾਂ ਦੇ ਗੀਤ ਹਨ ਅਤੇ ਮੈਂ ਤੁਹਾਨੂੰ ਉਸ ਦੇਸ਼ ਦਾ ਭਵਿੱਖ ਦੱਸ ਦੇਵਾਂਗਾ।” ਪੰਜਾਬ ਦੇ ਜਵਾਨਾਂ ਦੇ ਹੋਠਾਂ ’ਤੇ ਨਸ਼ੇ ਦੀਆਂ ਕਿਸਮਾਂ, ਸ਼ਰਾਬ ਦੇ ਜਲਵੇ, ਹਥਿਆਰਾਂ ਦੀ ਨੁਮਾਇਸ਼ ਪ੍ਰਗਟਾਉਂਦੇ ਅਯਾਸ਼ੀ, ਬਦਮਾਸ਼ੀ ਅਤੇ ਆਸ਼ਕੀ ਦੇ ਗੀਤਾਂ ਤੋਂ ਉਨ੍ਹਾਂ ਦੇ ਫੁਕਰੇਪਨ, ਜ਼ਿੰਮੇਵਾਰੀ ਤੋਂ ਸੱਖਣੇ ਅਤੇ ਲੋਫ਼ਰਪੁਣੇ ਦੀ ਝਲਕ ਮਿਲਦੀ ਹੈਜਾਂ ਫਿਰ ਬੇਰੁਜ਼ਗਾਰੀ ਦੇ ਭੰਨੇ ਪਏ ਬੇਰੁਜ਼ਗਾਰ ਨੌਜਵਾਨਾਂ ਦੇ ਚਿਹਰਿਆਂ ਉੱਤੇ ਖਾਮੋਸ਼ ਅਤੇ ਉਦਾਸ ਇਬਾਰਤ ਪੜ੍ਹਦਿਆਂ ਉਨ੍ਹਾਂ ਦੀ ਹਾਲਤ ਇੰਜ ਲਗਦੀ ਹੈ, ਜਿਵੇਂ ਭਰੇ ਮੇਲੇ ਵਿੱਚ ਉਨ੍ਹਾਂ ਦਾ ਬਟੂਆ ਗੁੰਮ ਹੋ ਗਿਆ ਹੋਵੇ ਅਤੇ ਉਹ ਲਲਚਾਈਆਂ ਨਜ਼ਰਾਂ ਨਾਲ ਭਾਂਤ-ਭਾਂਤ ਦੀਆਂ ਸਜੀਆਂ ਦੁਕਾਨਾਂ ਵੱਲ ਵਿੰਹਦੇ ਹੋਣਇਸ ਹਾਲਤ ਵਿੱਚ ਦਮੜੀਆਂ ਦੇ ਮੁਥਾਜੀ ਗੋਦੜੀ ਦੇ ਲਾਲਾਂ ’ਤੇ ਤਰਸ ਵੀ ਆਉਂਦਾ ਹੈਅਜਿਹੇ ਹੀ ਨੌਜਵਾਨ ਜਿਸ ਨੇ ਪੜ੍ਹਾਈ ਅਤੇ ਖੇਡਾਂ ਦੋਨਾਂ ਵਿੱਚ ਮੱਲਾਂ ਮਾਰ ਕੇ ਤਮਗਿਆਂ ਨਾਲ ਆਪਣਾ ਕਮਰਾ ਸਜ਼ਾ ਰੱਖਿਆ ਸੀ ਅਤੇ ਸਰਟੀਫਿਕੇਟਾਂ ਦਾ ਥੱਬਾ ਉਸ ਦੀ ਫਾਈਲ ਦਾ ਸ਼ਿੰਗਾਰ ਸਨ, ਜਦੋਂ ਵੀ ਕਦੇ ਇੰਟਰਵਿਊ ’ਤੇ ਜਾਂਦਾ ਤਾਂ ਨਿਰਾਸ਼ਤਾ ਦਾ ਬੁੱਤ ਬਣ ਕੇ ਘਰ ਪਰਤ ਆਉਂਦਾਉਹਦੇ ਉਦਾਸ ਚਿਹਰੇ ਤੋਂ ਉਸ ਦੀ ਮਾਂ ਸਭ ਕੁਝ ਪੜ੍ਹ ਲੈਂਦੀਇੱਕ ਦਿਨ ਮਾਂ ਨੇ ਪੁੱਛ ਹੀ ਲਿਆ, “ਪੁੱਤ, ਤੇਰੇ ਕੋਲ ਤਾਂ ਥੱਬਾ ਸਰਟੀਫਿਕੇਟ ਨੇ, ਆਹ ਮੈਡਲਾਂ ਨਾਲ ਬੈਠਕ ਸਜਾ ਰੱਖੀ ਐਇਨ੍ਹਾਂ ਦੀ ਕੋਈ ਵੁੱਕਤ ਨ੍ਹੀ ਪਾਉਂਦੀ ਸਰਕਾਰ?” ਪੁੱਤ ਨੇ ਗੱਚ ਭਰ ਕੇ ਮਾਂ ਨੂੰ ਜਵਾਬ ਦਿੱਤਾ, “ਬੇਬੇ, ਪਿਛਲੀ ਸਰਕਾਰ ਵੇਲੇ ਤਾਂ ਮੁੱਖ ਮੰਤਰੀ ਦੀਆਂ ਬੱਸਾਂ ਥੱਲੇ ਆ ਕੇ ਜਿਹੜਾ ਵੀ ਮਰਿਆ, ਉਹਦੇ ਪਰਿਵਾਰ ਵਿੱਚੋਂ ਇੱਕ ਨੂੰ ਨੌਕਰੀ ਮਿਲ ਗਈਇਸ ਸਰਕਾਰ ਵਿੱਚ ਜਿਹੜਾ ਨਜਾਇਜ਼ ਜ਼ਹਿਰੀਲੀ ਸ਼ਰਾਬ ਪੀ ਕੇ ਮਰਿਆ, ਉਹਦੇ ਪਰਿਵਾਰ ਵਿੱਚੋਂ ਇੱਕ ਜਣੇ ਨੂੰ ਨੌਕਰੀ ਮਿਲੀ ਐਆਪਾਂ ਤਾਂ ਇਨ੍ਹਾਂ ਕੈਟਾਗਿਰੀਆਂ ਵਿੱਚ ਆਉਂਦੇ ਹੀ ਨਹੀਂਕਈ ਥਾਵਾਂ ’ਤੇ ਤਾਂ ਲੱਗੇ ਰੁਜ਼ਗਾਰ ਮੇਲੇਆਂ ਵਿੱਚ ਵੀ ਗਿਆ ਹਾਂਸਰਕਾਰ ਰੌਲਾ ਵੀ ਪਾਉਂਦੀ ਐ ਕਿ ਉੱਥੇ ਰੁਜ਼ਗਾਰ ਜ਼ਰੂਰ ਦਿੱਤਾ ਜਾਵੇਗਾਪਰ ਉੱਥੇ ਵੀ ਪਸ਼ੂਆਂ ਦੀ ਮੰਡੀ ਵਰਗਾ ਹਾਲ ਹੁੰਦਾ ਹੈ ਥੋੜ੍ਹੇ ਮੋਟਿਆਂ ਨੂੰ ਨਗੂਣੀ ਜਿਹੀ ਤਨਖਾਹ ’ਤੇ ਕੰਪਨੀਆਂ ਰੱਖਦੀਆਂ ਹਨ ਤੇ ਸਰਕਾਰ ਢੰਡੋਰਾ ਪਿੱਟ ਦਿੰਦੀ ਹੈ ਬਈ ਇੰਨ੍ਹੇ ਬੰਦਿਆਂ ਨੂੰ ਰੁਜ਼ਗਾਰ ਦੇ ਦਿੱਤਾ ਹੈ।” ਇਹ ਕਹਿੰਦਿਆਂ ਮੁੰਡੇ ਦੀਆਂ ਅੱਖਾਂ ਵਿੱਚੋਂ ਛਮ-ਛਮ ਅੱਥਰੂ ਵਹਿਣ ਲੱਗੇ

ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਨੌਜਵਾਨਾਂ ਦੇ ਵਿਦੇਸ਼ੀ ਰੁਝਾਨ ਨੂੰ ਅਸਥਾਈ ਤੌਰ ’ਤੇ ਠੱਲ੍ਹ ਪਾਈ ਹੈਉਂਜ ਭਟਕਦੇ ਬੇਰੁਜ਼ਗਾਰ ਨੌਜਵਾਨਾਂ ਨੇ ਆਈਲੈਟਸ ਨੂੰ ਆਪਣੀ ਮੰਜ਼ਿਲ ਮਨਦਿਆਂ ਖੁੰਬਾਂ ਦੀ ਤਰ੍ਹਾਂ ਖੁੱਲ੍ਹੇ ਕੋਚਿੰਗ ਸੈਂਟਰਾਂ ਅਤੇ ਦਲਾਲਾਂ ਦੀ ਸ਼ਰਨ ਵਿੱਚ ਜਾਣ ਨੂੰ ਪਹਿਲ ਦਿੱਤੀ ਹੈਬੇਰੁਜ਼ਗਾਰੀ ਦੇ ਝੰਭੇ ਪਏ ਬਹੁਤ ਸਾਰੇ ਨੌਜਵਾਨਾਂ ਨੇ ਤਾਂ ਇੱਥੋਂ ਦੇ ਮਾਹੌਲ ਤੋਂ ਤੰਗ ਆ ਕੇ ਜੰਗ ਪ੍ਰਭਾਵਿਤ ਇਲਾਕਿਆਂ ਵਿੱਚ ਜਾਣ ਨੂੰ ਵੀ ਤਰਜੀਹ ਦਿੱਤੀ ਹੈਮੈਕਸੀਕੋ ਦੇ ਜੰਗਲਾਂ ਵਿੱਚ ਭੁੱਖਣਭਾਣੇ ਨੌਜਵਾਨਾਂ ਦਾ ਸਫਰ, ਏਜੈਂਟਾਂ ਦੀ ਲੁੱਟ ਅਤੇ ਧੜਕਦੀ ਜ਼ਿੰਦਗੀ ਦਾ ਲਾਸ਼ ਬਣ ਕੇ ਤਾਬੂਤਾਂ ਵਿੱਚ ਆਪਣੇ ਵਤਨ ਪਰਤਣ ਦੀਆਂ ਘਟਨਾਵਾਂ ਰੂਹ ਨੂੰ ਕੰਬਾ ਦਿੰਦੀਆਂ ਹਨਕੱਖੋਂ ਹੌਲੇ ਹੋਏ ਮਾਪਿਆਂ ਨੇ ਆਪਣੇ ਪੁੱਤਾਂ ਨੂੰ ਵਿਦੇਸ਼ ਭੇਜਣ ਦੀ ਇੱਛਾ ਨਾਲ ਜ਼ਮੀਨ ਜਾਇਦਾਦ ਵੀ ਵੇਚ ਦਿੱਤੀ ਅਤੇ ਪੁੱਤ ਵੀ ਨਹੀਂ ਰਹੇਉਨ੍ਹਾਂ ਦੇ ਕੀਰਨੇ, ਅੱਖਾਂ ਵਿੱਚ ਵਹਿੰਦੇ ਖੂਨ ਦੇ ਅੱਥਰੂ ਅਤੇ ਚਿਹਰੇ ’ਤੇ ਅੰਤਾਂ ਦੀ ਉਦਾਸ ਇਬਾਰਤ ‘ਰੰਗਲੇ ਪੰਜਾਬ’ ਦੀ ਤਸਵੀਰ ਪੇਸ਼ ਕਰਦੀ ਹੈਬੀਤੇ ਸਾਢੇ ਚਾਰ ਸਾਲਾਂ ਵਿੱਚ 19305 ਮ੍ਰਿਤਕ ਦੇਹਾਂ ਨੇ ਸਿਵਿਆਂ ਦੀ ਅੱਗ ਨੂੰ ਪ੍ਰਚੰਡ ਕੀਤਾ ਹੈ

ਜਵਾਨੀ ਦਾ ਕੁਝ ਹਿੱਸਾ ਸਿਆਸਤਦਾਨਾਂ ਦੇ ਮਗਰ ਲੱਗ ਕੇ ਆਪਣੀ ਕਿਸਮਤ ਅਜ਼ਮਾਈ ਕਰ ਰਿਹਾ ਹੈਉਨ੍ਹਾਂ ਦੀ ਸੋਚ ਹੈ ਕਿ ਜੇਕਰ ਘੱਟ ਪੜ੍ਹੇ-ਲਿਖੇ, ਘੱਟ ਲਿਆਕਤ ਵਾਲੇ ਅਤੇ ਘੱਟ ਤਜ਼ਰਬੇਕਾਰ ਸਿਆਸਤ ਵਿੱਚ ਕੁੱਦ ਕੇ ਹਕੂਮਤ ਵਿੱਚ ਭਾਈਵਾਲੀ ਦੇ ਨਾਲ-ਨਾਲ ਨੌਕਰਸ਼ਾਹੀ ਨੂੰ ਹੁਕਮ ਦਿੰਦਿਆਂ ਮਣਾਂ ਮੂੰਹੀਂ ਪੈਸਾ ਇਕੱਠਾ ਕਰ ਸਕਦੇ ਹਨ ਤਾਂ ਫਿਰ ਸਾਡੇ ਕੋਲ ਤਾਂ ਵਿੱਦਿਅਕ ਯੋਗਤਾ, ਚੰਗੀ ਸੂਝ-ਬੂਝ ਅਤੇ ਜ਼ਿੰਦਗੀ ਜਿਊਣ ਦਾ ਅਨੁਭਵ ਹੈਫਿਰ ਅਸੀਂ ਇਨ੍ਹਾਂ ਨਾਲੋਂ ਘੱਟ ਕਿਵੇਂ? ਬੱਸ, ਇਹ ਸੋਚ ਉਨ੍ਹਾਂ ਨੂੰ ਸਿਆਸਤਦਾਨਾਂ ਦੇ ਦਰ ’ਤੇ ਲੈ ਜਾਂਦੀ ਹੈਥੋੜ੍ਹੀ ਜਿਹੀ ਵਫਾਦਾਰੀ ਪਰਖਣ ਤੋਂ ਬਾਅਦ ਸਿਆਸਤਦਾਨ ਉਨ੍ਹਾਂ ਨੂੰ ਆਪਣੇ ‘ਗੈਂਗ’ ਵਿੱਚ ਸ਼ਾਮਲ ਕਰ ਲੈਂਦੇ ਹਨਜਬਰੀ ਉਗਰਾਹੀ, ਜਬਰੀ ਕਬਜ਼ੇ ਅਤੇ ਸਿਆਸਤਦਾਨਾਂ ਦਾ ਗੁਣਗਾਨ ਕਰਨ ਦੀ ਜ਼ਿੰਮੇਵਾਰੀ ਉਹ ਬਾ-ਖੂਬੀ ਨਿਭਾਉਂਦੇ ਹਨਉਂਜ ਵੀ ਸਿਆਸਤਦਾਨਾਂ ਦੇ ਸਿਆਸੀ ਦੌਰੇ ਸਮੇਂ ਅਜਿਹੇ ਨੌਜਵਾਨਾਂ ਦਾ ਕਾਫ਼ਲਾ ਉਨ੍ਹਾਂ ਦੀਆਂ ਰੈਲੀਆਂ ਅਤੇ ਚੋਣ ਜਲਸਿਆਂ ਵਿੱਚ ਭਾਰੀ ਭੀੜ ਇਕੱਠੀ ਕਰਨ ਲਈ ਸਿਰ ਤੋੜ ਯਤਨ ਕਰਦਾ ਹੈਰੇਤ, ਬਜਰੀ ਦੇ ਭਰੇ ਟਰੱਕਾਂ ਦੀ ਜ਼ਬਰੀ ਉਗਰਾਹੀ ਵਿੱਚ ਰਾਜ ਸਤਾ ਵਿੱਚ ਭਾਈਵਾਲ ਆਗੂਆਂ ਦੀ ‘ਮਿਹਰਬਾਨੀ’ ਸਦਕਾ ਅਜਿਹੇ ਨੌਜਵਾਨ ਹੀ ਰੋਅਬ ਅਤੇ ਦਬਦਬੇ ਨਾਲ ਮੋਟੀ ਉਗਰਾਹੀ ਕਰਕੇ ਰਾਜਸੀ ਲੋਕਾਂ ਦੀਆਂ ਤਿਜੌਰੀਆਂ ਭਰਦੇ ਹਨ12 ਅਗਸਤ 2020 ਨੂੰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਨੇ ਗੁਪਤ ਤੌਰ ’ਤੇ ਦੌਰਾ ਕਰਕੇ ਪ੍ਰਗਟਾਵਾ ਕੀਤਾ ਕਿ ਰੋਪੜ ਜ਼ਿਲ੍ਹੇ ਵਿੱਚ ਗੈਰ ਕਾਨੂੰਨੀ ਅਤੇ ਅਣਅਧਿਕਾਰਿਤ ਨਾਕਿਆਂ ’ਤੇ ਰੇਤ ਅਤੇ ਬਜ਼ਰੀ ਨਾਲ ਭਰੇ ਟਰੱਕਾਂ ਤੋਂ ਜਬਰੀ ਗੁੰਡਾ ਟੈਕਸ ਇਕੱਠਾ ਕੀਤਾ ਜਾਂਦਾ ਹੈਮੈਜਿਸਟਰੇਟ ਨੇ ਨਾਕੇ ਤੇ ਖੜ੍ਹੇ ਇੱਕ ਨੌਜਵਾਨ ਤੋਂ ਜਦੋਂ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਪ੍ਰਗਟਾਵਾ ਕੀਤਾ ਕਿ ਉਸ ਨੂੰ ਜਬਰੀ ਉਗਰਾਹੀ ਬਦਲੇ 13 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈਅਜਿਹੇ ਅਨੇਕਾਂ ਨੌਜਵਾਨ ਸਿਆਸੀ ਵਿਅਕਤੀਆਂ ਦੀ ਹਾਜ਼ਰੀ ਵਿੱਚ ‘ਸੇਵਾ’ ਕਰਦੇ ਹੋਏ ਸੁਨਹਿਰੀ ਭਵਿੱਖ ਦੇ ਸੁਪਨੇ ਪਾਲ ਰਹੇ ਹਨ

ਭਲਾ ਸਿਆਸੀ ਲੋਕਾਂ ਦਾ ਬਾਹੂਬਲ, ਪੈਸਾ, ਜੋੜ-ਤੋੜ ਦੀ ਨੀਤੀ ਅਤੇ ਅਪਰਾਧੀਕਰਨ ਨੌਜਵਾਨਾਂ ਦੇ ਤਪਦੇ ਚਿਹਰਿਆਂ ਦੇ ਸੇਕ ਸਾਹਮਣੇ ਕਿੰਨਾ ਕੁ ਚਿਰ ਟਿਕ ਸਕੇਗਾ? ਇਸ ਸਵਾਲ ਦਾ ਜਵਾਬ ਭਵਿੱਖ ਦੇ ਗਰਭ ਵਿੱਚ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2321)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author