MohanSharma8ਸਰਪੰਚ ਦੀ ਸ਼ਿਕਾਇਤ ਆਈ ਹੈ ਕਿ ਤੁਸੀਂ ਉਸ ਦੇ ਵਿਰੁੱਧ ਵਿਦਿਆਰਥੀਆਂ ਕੋਲ ...DrugsInPunjab4
(16 ਫਰਵਰੀ 2025)

DrugsInPunjab4

 

ਅੰਦਾਜ਼ਨ 19 ਕੁ ਵਰ੍ਹੇ ਮੈਂ ਨਸ਼ਾ ਛਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਈ ਹੈ ਨਸ਼ਈਆਂ ਨੂੰ ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਜੋੜ ਕੇ ਮੁੱਖ ਧਾਰਾ ਵਿੱਚ ਲਿਆਉਣ ਦੇ ਹਰ ਸੰਭਵ ਯਤਨ ਕੀਤੇ ਜਾਂਦੇ ਸਨਉਸ ਦਿਨ ਮੈਂ ਬਹੁਤ ਹੀ ਹੈਰਾਨ ਅਤੇ ਪ੍ਰੇਸ਼ਾਨ ਹੋਇਆ, ਜਦੋਂ ਮਾਪੇ ਆਪਣੇ 13-14 ਸਾਲ ਦੇ ਪੁੱਤਰ ਨੂੰ ਨਸ਼ਾ ਛਡਾਉਣ ਲਈ ਲੈ ਕੇ ਆਏਜਿਸ ਸਕੂਲ ਵਿੱਚ ਲੜਕਾ ਪੜ੍ਹਦਾ ਸੀ, ਉਸ ਸਕੂਲ ਦਾ ਅਧਿਆਪਕ ਵੀ ਨਾਲ ਆਇਆ ਸੀਅਧਿਆਪਕ ਨੇ ਦੱਸਿਆ ਕਿ ਅੱਜ ਹੀ ਸਵੇਰ ਦੀ ਪ੍ਰਾਰਥਨਾ ਸਮੇਂ ਇਹ ਬੇਹੋਸ਼ ਹੋ ਕੇ ਡਿਗ ਪਿਆ ਸੀਤੁਰੰਤ ਮਾਪੇ ਵੀ ਬੁਲਾ ਲਏਕੁਝ ਦੇਰ ਬਾਅਦ ਮੁੰਡਾ ਹੋਸ਼ ਵਿੱਚ ਆ ਗਿਆਪਿਆਰ ਨਾਲ ਪੁੱਛਣ ਤੇ ਉਸਨੇ ਦੱਸਿਆ ਕਿ ਉਹ ਚਿੱਟਾ ਪੀਣ ਦਾ ਆਦੀ ਹੋ ਗਿਆ ਹੈਮਾਪੇ ਹੱਦੋਂ ਵੱਧ ਪ੍ਰੇਸ਼ਾਨ ਸਨਬੱਚੇ ਦੀ ਕੌਂਸਲਿੰਗ ਕਰਦਿਆਂ ਸਾਹਮਣੇ ਆਇਆ ਕਿ ਇਹ ਲੜਕਾ ਪਿਛਲੇ ਚਾਰ ਮਹੀਨਿਆਂ ਤੋਂ ਚਿੱਟੇ ਦੀ ਲਪੇਟ ਵਿੱਚ ਆਇਆ ਹੈਉਸ ਨੇ ਇਹ ਵੀ ਦੱਸਿਆ ਕਿ ਸਕੂਲ ਵਿੱਚ ਤਿੰਨ-ਚਾਰ ਹੋਰ ਮੁੰਡੇ ਵੀ ਨਸ਼ੇ ਦੀ ਵਰਤੋਂ ਕਰਦੇ ਹਨਉਸ ਬੱਚੇ ਨੂੰ ਤੁਰੰਤ ਦਾਖਲ ਕਰ ਲਿਆਮਾਪਿਆਂ ਅਤੇ ਅਧਿਆਪਕ ਨੂੰ ਭਰੋਸਾ ਦਿੱਤਾ ਕਿ ਮਹੀਨਾ ਕੁ ਇਹਨੂੰ ਇੱਥੇ ਰੱਖ ਕੇ ਨਸ਼ਾ ਮੁਕਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇਨਸ਼ਿਆਂ ਸੰਬੰਧੀ ਆਲੇ ਦੁਆਲੇ ਦੇ ਸਕੂਲਾਂ ਦੀ ਸਥਿਤੀ ਸੰਬੰਧੀ ਪਤਾ ਕੀਤਾ ਤਾਂ ਸਾਹਮਣੇ ਆਇਆ ਕਿ ਬਹੁਤ ਸਾਰੇ ਸਕੂਲੀ ਬੱਚੇ ਮੈਡੀਕਲ ਨਸ਼ੇ, ਜਰਦਾ ਅਤੇ ਸਿਗਰਟ ਪੀਣ ਲੱਗ ਪਏ ਹਨਅਸੀਂ ਸ਼ਹਿਰ ਦੇ ਪੰਜ ਛੇ ਸਮਾਜ ਚਿੰਤਕ ਇਕੱਠੇ ਹੋਏਇਸ ਗੰਭੀਰ ਸਮੱਸਿਆ ਤੇ ਵਿਚਾਰ ਵਟਾਂਦਰਾ ਕੀਤਾਇਹ ਸੋਚ ਉੱਭਰ ਕੇ ਸਾਹਮਣੇ ਆਈ ਕਿ ਜਿਹੜੇ ਬਾਲਗ ਨਸ਼ੇ ਦੀ ਦਲਦਲ ਵਿੱਚ ਧਸ ਗਏ ਹਨ, ਉਹਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਹਰ ਸੰਭਵ ਯਤਨ ਹੋ ਰਹੇ ਹਨ, ਪਰ ਵਿਦਿਆਰਥੀ ਵਰਗ ਦਾ ਨਸ਼ਿਆਂ ਵੱਲ ਰੁਝਾਨ ਗੰਭੀਰ ਚਿੰਤਾ ਦਾ ਵਿਸ਼ਾ ਹੈਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਉਹਨਾਂ ਨੂੰ ਇਸ ਪਾਸਿਓਂ ਰੋਕਿਆ ਜਾ ਸਕਦਾ ਹੈਇਸ ਸੰਬੰਧ ਵਿੱਚ ਅਸੀਂ ਵਿਉਤਬੰਦੀ ਬਣਾ ਲਈਵਫਦ ਦੇ ਰੂਪ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮਿਲੇਉਹਨਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਜ਼ਿਲ੍ਹਾ ਸਿੱਖਿਆ ਅਫਸਰ ਵੀ ਸੁਣ ਕੇ ਗੰਭੀਰ ਹੋ ਗਿਆਉਸ ਨੇ ਇਸ ਨੇਕ ਕਾਰਜ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾਵਿਚਾਰ ਵਟਾਂਦਰੇ ਅਨੁਸਾਰ ਫੈਸਲਾ ਹੋਇਆ ਕਿ ਸਾਡੀ ਨਸ਼ਾ ਵਿਰੋਧੀ ਟੀਮ ਹਫਤੇ ਵਿੱਚ ਚਾਰ ਦਿਨ ਸਵੇਰ ਦੀ ਪ੍ਰਾਥਨਾ ਸਮੇਂ ਸਕੂਲ ਵਿੱਚ ਜਾਵੇਗੀ15 ਸਕੂਲਾਂ ਦੀ ਲਿਸਟ ਜ਼ਿਲ੍ਹਾ ਸਿੱਖਿਆ ਅਫਸਰ ਸਾਨੂੰ ਹਫਤੇ ਬਾਅਦ ਭੇਜੇਗਾ ਅਤੇ ਸਕੂਲਾਂ ਨੂੰ ਸੂਚਨਾ ਵੀ ਜ਼ਿਲ੍ਹਾ ਸਿੱਖਿਆ ਅਫਸਰ ਰਾਹੀਂ ਪਹਿਲਾਂ ਹੀ ਭੇਜ ਦਿੱਤੀ ਜਾਵੇਗੀਇੰਜ ਸੰਬੰਧਿਤ ਸਕੂਲ ਨਾਲ ਤਾਲਮੇਲ ਕਰਕੇ ਅਸੀਂ ਪ੍ਰਾਰਥਨਾ ਸਮੇਂ ਜਾ ਕੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਨੈਤਿਕ ਸਿੱਖਿਆ ਦਾ ਗਿਆਨ ਦੇਣ ਦੀ ਵੀ ਹਰ ਸੰਭਵ ਕੋਸ਼ਿਸ਼ ਕਰਾਂਗੇਨਾਲ਼ ਵਾਲੇ ਸਾਥੀ ਸਾਰੇ ਹੀ ਸੁਹਿਰਦ ਸਨਅਗਲੇ ਹਫਤੇ ਤੋਂ ਅਸੀਂ ਆਪਣਾ ਕੰਮ ਸ਼ੁਰੂ ਕਰ ਦਿੱਤਾਸਕੂਲ ਦੇ ਮੁਖੀ ਨੂੰ ਸਾਡੇ ਆਉਣ ਸੰਬੰਧੀ ਸੂਚਨਾ ਪਹਿਲਾਂ ਹੀ ਪਹੁੰਚੀ ਹੁੰਦੀ ਸੀਸਕੂਲ ਵਿੱਚ ਨਿਸ਼ਚਿਤ ਸਮੇਂ ’ਤੇ ਪਹੁੰਚ ਕੇ ਅਸੀਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇਨਸ਼ਿਆਂ ਕਾਰਨ ਸਰੀਰਿਕ, ਮਾਨਸਿਕ, ਬੌਧਿਕ ਅਤੇ ਆਰਥਿਕ ਨੁਕਸਾਨ ਦੱਸਣ ਦੇ ਨਾਲ ਨਾਲ ਜ਼ਿੰਦਗੀ ਦੀ ਦੌੜ ਵਿੱਚ ਨਸ਼ਿਆਂ ਕਾਰਨ ਫਾਡੀ ਰਹਿਣ ਵਾਲਿਆਂ ਦੇ ਕਿੱਸੇ ਵੀ ਛੋਹੇ ਜਾਂਦੇਵਿਦਿਆਰਥੀ ਵਰਗ ਵੱਲੋਂ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਸੀਅਧਿਆਪਕ ਵਰਗ ਵੀ ਸਾਡੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਾ ਸੀਕਈ ਸਕੂਲਾਂ ਵਿੱਚ ਨਸ਼ਾ ਕਰਨ ਵਾਲੇ ਵਿਦਿਆਰਥੀ ਵੀ ਸਾਹਮਣੇ ਆਏਉਨ੍ਹਾਂ ਦੇ ਇਲਾਜ ਲਈ ਹਰ ਸੰਭਵ ਯਤਨ ਕੀਤਾ ਗਿਆ

ਇਹ ਉਪਰਾਲਾ ਬੜੀ ਸਫਲਤਾ ਪੂਰਵਕ ਚੱਲਦਾ ਰਿਹਾਸਾਡਾ ਅੱਧਾ ਸਮਾਂ ਇਸ ਕਾਰਜ ਦੇ ਲੇਖੇ ਲੱਗ ਜਾਂਦਾ ਅਤੇ ਬਾਕੀ ਸਮਾਂ ਫਿਰ ਆਪਣੀ ਕਰਮ-ਭੂਮੀ ਵਿੱਚ ਕੰਮ ਸੰਭਾਲ ਲੈਂਦੇਇੱਕ ਦਿਨ ਸਾਡੀ ਟੀਮ ਸੰਸਥਾ ਵਿੱਚ ਗਈਵਿਦਿਆਰਥੀਆਂ ਨੂੰ ਪਹਿਲਾਂ ਦੀ ਤਰ੍ਹਾਂ ਸੰਬੋਧਨ ਕੀਤਾਪਰ ਅਸੀਂ ਮਹਿਸੂਸ ਕੀਤਾ ਕਿ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਦੀ ਘਾਟ ਹੈ। ਜਿੱਥੇ ਅਨੁਸ਼ਾਸਨ ਨਹੀਂ ਹੁੰਦਾ, ਉੱਥੇ ਹੋਰ ਕਮਜ਼ੋਰੀਆਂ ਵੀ ਨਾਲ ਜੁੜ ਜਾਂਦੀਆਂ ਹਨਵਿਦਿਆਰਥੀਆਂ ਨੂੰ ਸੰਬੋਧਨ ਕਰਨ ਤੋਂ ਬਾਅਦ ਮੁੱਖ ਅਧਿਆਪਕ ਨੇ ਸਾਨੂੰ ਦਫਤਰ ਵਿੱਚ ਬੁਲਾ ਲਿਆਦੁਖੀ ਮਨ ਨਾਲ ਉਸਨੇ ਪ੍ਰਗਟਾਵਾ ਕੀਤਾ ਕਿ ਪਿੰਡ ਵਿੱਚ ਖੁੱਲ੍ਹੇ ਹੋਏ ਸ਼ਰਾਬ ਦੇ ਠੇਕੇ ਦਾ ਠੇਕੇਦਾਰ, ਸਰਪੰਚ ਦਾ ਰਿਸ਼ਤੇਦਾਰ ਹੈਉਸ ਨੇ ਆਪਣੇ ਠੇਕੇਦਾਰ ਰਿਸ਼ਤੇਦਾਰ ਨੂੰ ਕਹਿ ਰੱਖਿਆ ਹੈ ਕਿ ਜਿਸ ਨੂੰ ਮੈਂ ਦਸਤਖ਼ਤ ਕਰਕੇ ਪਰਚੀ ਦੇਵਾਂ, ਉਸ ਨੂੰ ਪੰਜ ਰੁਪਏ ਪ੍ਰਤੀ ਬੋਤਲ ਘੱਟ ਲਾਉਣੇ ਹਨ ਅਤੇ ‘ਮਾਲਵੀ ਵਧੀਆ ਦੇਣਾ ਹੈਇੰਜ ਪਿੰਡ ਵਿੱਚ ਪਰਚੀ ਦੇ ਜ਼ੋਰ ’ਤੇ ਸਰਪੰਚ ਨੇ ਆਪਣਾ ਦਬਦਬਾ ਵੀ ਕਾਇਮ ਰੱਖਿਆ ਹੋਇਆ ਹੈ ਅਤੇ ਅਗਾਂਹ ਨੂੰ ਵੋਟ-ਬੈਂਕ ਵੀ ਪੱਕਾ ਕਰਦਾ ਹੈਅਗਲੀ ਦੁੱਖ ਦੀ ਗੱਲ ਇਹ ਹੈ ਕਿ ਮਾਪੇ ਸਰਪੰਚ ਤੋਂ ਪਰਚੀ ਲੈ ਕੇ ਅਗਾਂਹ ਠੇਕੇ ਤੋਂ ਸ਼ਰਾਬ ਲਿਆਉਣ ਲਈ ਪਰਚੀ ਆਪਣੇ ਪੁੱਤ ਨੂੰ ਫੜਾ ਦਿੰਦੇ ਨੇਉਨ੍ਹਾਂ ਵਿੱਚੋਂ ਕਈ ਸਾਡੇ ਸਕੂਲ ਦੇ ਵਿਦਿਆਰਥੀ ਹਨਕਈ ਨੌਂਵੀਂ-ਦਸਵੀਂ ਦੇ ਮੁੰਡੇ ਸਰਪੰਚ ਵਾਲੀ ਪਰਚੀ ਲੈ ਕੇ ਅੱਧੀ ਛੁੱਟੀ ਵੇਲੇ ਹੀ ਬੋਤਲ ਲੈ ਕੇ ਬਾਪੂ ਨੂੰ ਘਰ ਦੇ ਆਉਂਦੇ ਨੇਸਾਨੂੰ ਸ਼ੱਕ ਹੈ ਕਿ ਬੋਤਲ ਵਿੱਚੋਂ ਮੁੰਡੇ ਆਪਣਾ ਹਿੱਸਾ ਪੱਤੀ ਵੀ ਰੱਖਦੇ ਨੇ

ਅਸੀਂ ਇਹ ਸੁਣ ਕੇ ਸੁੰਨ ਹੋ ਗਏਪਿੰਡ ਦਾ ਮੁਖੀ ਹੀ ਵਿਦਿਆਰਥੀ ਜੀਵਨ ਨਾਲ ਖਿਲਵਾੜ ਕਰ ਰਿਹਾ ਹੈਅਸੀਂ ਫਿਰ ਨੌਂਵੀਂ ਦਸਵੀਂ ਦੇ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਉਹਨਾਂ ਨੂੰ ਇਕੱਠੇ ਕਰ ਲਿਆਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਇਸ ਉਮਰ ਵਿੱਚ ਜੇਕਰ ਤੁਸੀਂ ਗਲਤ ਰਸਤਾ ਫੜ ਲਿਆ ਅਤੇ ਦੌੜੇ ਵੀ ਤੇਜ਼ ਤਾਂ ਭਟਕ ਜਾਵੋਂਗੇਜਿੰਨਾ ਤੇਜ਼ ਦੌੜੋਂਗੇ, ਉੰਨਾ ਹੀ ਮੰਜ਼ਲ ਤੋਂ ਦੂਰ ਹੁੰਦੇ ਜਾਉਂਗੇਪਰ ਜੇਕਰ ਰਸਤਾ ਠੀਕ ਚੁਣ ਲਿਆ ਅਤੇ ਤੇਜ਼ ਦੌੜੇ ਤਾਂ ਆਸਾਨੀ ਨਾਲ ਮੰਜ਼ਿਲ ਪ੍ਰਾਪਤ ਕਰ ਲਵੋਂਗੇਉਹਨਾਂ ਨੂੰ ਭਾਰਤ ਦੇ ਮਰਹੂਮ ਰਾਸ਼ਟਰਪਤੀ ਸ਼੍ਰੀ ਅਬਦੁਲ ਕਲਾਮ ਦੇ ਵਿਦਿਆਰਥੀਆਂ ਨੂੰ ਕਹੇ ਹੋਏ ਇਹ ਸ਼ਬਦ ਯਾਦ ਕਰਵਾਏ, “ਤੁਸੀਂ ਉਹ ਸੁਪਨੇ ਲਓ, ਜਿਹੜੇ ਤੁਹਾਡੀ ਨੀਂਦ ਉਡਾ ਦੇਣਤੁਸੀਂ ਉਹ ਸੁਪਨੇ ਪੂਰੇ ਕਰਨ ਲਈ ਹਰ ਸੰਭਵ ਯਤਨ ਕਰੋ

ਫਿਰ ਅਸੀਂ ਵਿਦਿਆਰਥੀਆਂ ਨੂੰ ਸ਼ਰਾਬ ਦੇ ਨੁਕਸਾਨ ਦੱਸ ਕੇ ਉਹਨਾਂ ਕੋਲੋਂ ਬਹੁਤ ਹੀ ਪਿਆਰ ਨਾਲ ਸਰਪੰਚ ਵੱਲੋਂ ਸ਼ਰਾਬ ਲਿਆਉਣ ਲਈ ਦਿੱਤੀਆਂ ਜਾਂਦੀਆਂ ਪਰਚੀਆਂ ਸੰਬੰਧੀ ਪੁੱਛਿਆਵਿਦਿਆਰਥੀ ਐਨੇ ਪ੍ਰਭਾਵਿਤ ਹੋਏ ਕਿ ਉਹਨਾਂ ਵਿਦਿਆਰਥੀਆਂ ਵਿੱਚੋਂ ਪੰਜ ਛੇ ਵਿਦਿਆਰਥੀਆਂ ਨੇ ਸਰਪੰਚ ਵਾਲੀਆਂ ਪਰਚੀਆਂ ਸਾਨੂੰ ਦਿੰਦਿਆਂ ਦੱਸਿਆ ਕਿ ਸਾਡੇ ਬਾਪੂ ਨੇ ਠੇਕੇ ਤੋਂ ਸ਼ਰਾਬ ਲਿਆਉਣ ਲਈ ਦਿੱਤੀਆਂ ਸਨਅਗਾਂਹ ਤੋਂ ਉਹਨਾਂ ਨੇ ਅਜਿਹਾ ਨਾ ਕਰਨ ਦਾ ਪ੍ਰਣ ਵੀ ਕੀਤਾ

ਸਕੂਲੋਂ ਆ ਕੇ ਮੈਂ ਨਸ਼ਾ ਛਡਾਊ ਕੇਂਦਰ ਵਿੱਚ ਆ ਕੇ ਬੈਠਾ ਹੀ ਸੀ ਕਿ ਡੀ. ਸੀ. ਸਾਹਿਬ ਦੇ ਪੀ.ਏ. ਦਾ ਫੋਨ ਆ ਗਿਆ, “ਡੀ. ਸੀ. ਸਾਹਿਬ ਨੇ ਤੁਹਾਨੂੰ ਦਫਤਰ ਵਿੱਚ ਬੁਲਾਇਆ ਹੈ

ਮੈਂ ਡੀ. ਸੀ. ਕੋਲ ਚਲਾ ਗਿਆ ਮੈਨੂੰ ਕੁਰਸੀ ’ਤੇ ਬੈਠਣ ਦਾ ਇਸ਼ਾਰਾ ਕਰਕੇ ਉਹ ਕੁਝ ਪਲ ਕਾਗਜ਼ਾਂ ਵਿੱਚ ਰੁੱਝੇ ਰਹੇਆਲੇ ਦੁਆਲੇ ਖੜੋਤੇ ਕਰਮਚਾਰੀਆਂ ਨੂੰ ਬਾਹਰ ਭੇਜ ਦਿੱਤਾਫਿਰ ਮੇਰੇ ਵੱਲ ਮੂੰਹ ਕਰਕੇ ਪੁੱਛਿਆ, “ਅੱਜ ਤੁਸੀਂ ਕਿਹੜੇ ਸਕੂਲ ਵਿੱਚ ਗਏ ਸੀ?

ਮੈਂ ਸਕੂਲ ਦਾ ਨਾਂ ਦੱਸ ਦਿੱਤਾਨਾਲ ਹੀ ਸੁਚੇਤ ਵੀ ਹੋ ਗਿਆਉਨ੍ਹਾਂ ਨੇ ਥੋੜ੍ਹੀ ਜਿਹੀ ਬੇਰੁਖੀ ਨਾਲ ਕਿਹਾ, “ਉੱਥੋਂ ਦੇ ਸਰਪੰਚ ਦੀ ਸ਼ਿਕਾਇਤ ਆਈ ਹੈ ਕਿ ਤੁਸੀਂ ਉਸ ਦੇ ਵਿਰੁੱਧ ਵਿਦਿਆਰਥੀਆਂ ਕੋਲ ਬੋਲੇ ਹੋਤੁਹਾਡਾ ਕੰਮ ਵਿਦਿਆਰਥੀਆਂ ਨੂੰ ਸਮਝਾਉਣਾ ਹੈ, ਪਿੰਡ ਦੇ ਮੁਖੀ ਵਿਰੁੱਧ ਬੋਲਣਾ ਉਚਿਤ ਨਹੀਂਅਗਾਂਹ ਤੋਂ …।”

ਉਹ ਅੱਗੇ ਕੁਝ ਕਹਿਣਾ ਚਾਹੁੰਦੇ ਸਨ, ਮੈਂ ਜੇਬ ਵਿੱਚੋਂ ਵਿਦਿਆਰਥੀਆਂ ਤੋਂ ਲਈਆਂ ਪਰਚੀਆਂ ਕੱਢ ਕੇ ਡੀ.ਸੀ. ਸਾਹਿਬ ਨੂੰ ਦਿੰਦਿਆਂ ਸਾਰੀ ਕਹਾਣੀ ਦੱਸ ਦਿੱਤੀਨਾਲ ਹੀ ਜ਼ੋਰ ਦੇ ਕੇ ਕਿਹਾ ਕਿ ਨਾਬਾਲਗ ਵਿਦਿਆਰਥੀਆਂ ਨੂੰ ਸ਼ਰਾਬ ਲਿਆਉਣ ਲਈ ਠੇਕੇ ’ਤੇ ਭੇਜਣ ਲਈ ਸਰਪੰਚ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ ਅਤੇ ਇਸ ਤਰ੍ਹਾਂ ਕਰਕੇ ਉਹ ਵਿਦਿਆਰਥੀਆਂ ਦੇ ਜੀਵਨ ਨੂੰ ਬਰਬਾਦ ਕਰ ਰਿਹਾ ਹੈ।”

ਮੇਰੀ ਗੱਲ ਸੁਣ ਕੇ ਉਹ ਗੰਭੀਰ ਹੋ ਗਏਉਨ੍ਹਾਂ ਦਾ ਸ਼ਿਕਵੇ ਭਰਪੂਰ ਲਹਿਜਾ ਦਾਦ ਭਰੇ ਸ਼ਬਦਾਂ ਵਿੱਚ ਬਦਲ ਗਿਆ ਮੈਨੂੰ ਮੁਖ਼ਾਤਿਬ ਹੁੰਦਿਆਂ ਕਿਹਾ, “ਵੈੱਲ ਡੰਨ, ਇਹ ਕੰਮ ਜਾਰੀ ਰੱਖੋ।”

ਅਗਲੇ ਦਿਨ ਉਸ ਪਿੰਡ ਦਾ ਠੇਕਾ ਨਾਬਾਲਿਗ ਬੱਚਿਆਂ ਨੂੰ ਸ਼ਰਾਬ ਵੇਚਣ ਦੇ ਦੋਸ਼ ਵਿੱਚ ਹਫਤੇ ਭਰ ਲਈ ਬੰਦ ਕਰ ਦਿੱਤਾ ਗਿਆ ਅਤੇ ਸਰਪੰਚ ਨੂੰ ਵੀ ਦਫਤਰ ਵਿੱਚ ਬੁਲਾ ਕੇ ਡੀ. ਸੀ. ਨੇ ਅਜਿਹਾ ਨਾ ਕਰਨ ਦੀ ਤਾੜਨਾ ਕਰ ਦਿੱਤੀ

ਇਸ ਪਿੱਛੋਂ ਸਾਡੇ ਕਦਮਾਂ ਵਿੱਚ ਹੋਰ ਵੀ ਦ੍ਰਿੜ੍ਹਤਾ ਆ ਗਈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author