MohanSharma8ਫਿਰ ਉਸਨੇ ਖਾਮੋਸ਼ੀ ਤੋੜਦਿਆ ਗੱਲ ਨੂੰ ਅਗਾਂਹ ਤੋਰਿਆ, “ਭੋਗ ’ਤੇ ਹੀ ਮੈਨੂੰ ...
(23 ਅਗਸਤ 2026)


ਉਹ ਨਸ਼ਾ ਛਡਾਊ ਕੇਂਦਰ ਵਿੱਚ ਸਾਝਰੇ ਹੀ ਪਹੁੰਚ ਗਿਆ ਸੀ
ਦਸ ਕੁ ਕਿਲੋਮੀਟਰ ਦਾ ਸਫਰ ਉਸਨੇ ਆਪਣੇ ਵਰਗੇ ਮਾੜਚੂ ਜਿਹੇ ਸਾਈਕਲ ’ਤੇ ਤੈਅ ਕੀਤਾ ਸੀਬੈਂਚ ’ਤੇ ਬਹਿੰਦਿਆਂ ਉਸਨੇ ਆਲੇ ਦੁਆਲੇ ਨਜ਼ਰ ਮਾਰੀਇੱਕਾ ਦੁੱਕਾ ਕਰਮਚਾਰੀ ਪਹੁੰਚ ਗਏ ਸਨ ਨਸ਼ੇੜੀ ਮਰੀਜ਼ ਵੀ ਹੱਥਾਂ ਵਿੱਚ ਪਰਚੀਆਂ ਫੜੀ ਪਹੁੰਚ ਰਹੇ ਸਨਉਸ ਵਾਲੇ ਬੈਂਚ ’ਤੇ ਉਸਦੀ ਉਮਰ ਦਾ ਹੀ ਵਿਅਕਤੀ ਕੁਝ ਪਲ ਸੋਚਣ ਤੋਂ ਬਾਅਦ ਉਸਦੇ ਲਾਗੇ ਹੋਕੇ ਬਹਿ ਗਿਆਦੋਨਾਂ ਦਰਮਿਆਨ ਕੁਝ ਪਲ ਖਾਮੋਸ਼ੀ ਛਾਈ ਰਹੀਫਿਰ ਪਿੱਛੋਂ ਆਏ ਵਿਅਕਤੀ ਨੇ ਪਹਿਲਾਂ ਬੈਠੇ ਵਿਅਕਤੀ ਨੂੰ ਪੁੱਛਿਆ, “ਕਿਹੜਾ ਪਿੰਡ ਐ ਥੋਡਾ?

ਘੜੌਲੀ ਪਿੰਡ ਤੋਂ ਆਇਆ ਹਾਂ।” ਉਸਨੇ ਉਦਾਸ ਲਹਿਜੇ ਵਿੱਚ ਜਵਾਬ ਦਿੱਤਾਫਿਰ ਦੂਜੇ ਵਿਅਕਤੀ ਨੇ ਜਦੋਂ ਇਹੀ ਪ੍ਰਸ਼ਨ ਉਸ ਕੋਲੋਂ ਪੁੱਛਿਆ ਤਾਂ ਉਸਦਾ ਜਵਾਬ ਸੀ, “ਮੈਂ ਨਨਹੇੜੇ ਪਿੰਡ ਤੋਂ ਆਇਆਂਡਾਕਟਰ ਸਾਹਿਬ ਨੂੰ ਮਿਲਣਾ ਹੈ?

ਕੁਝ ਪਲ ਦੋਨਾਂ ਦਰਮਿਆਨ ਖਾਮੋਸ਼ੀ ਛਾਈ ਰਹੀ ਪਰ ਦੋਨਾਂ ਦੀ ਹਾਲਤ ਖੰਡਰ ਹੋਈ ਇਮਾਰਤ ਵਰਗੀ ਸੀਵਿਰਾਨ ਅੱਖਾਂ, ਚਿਹਰੇ ’ਤੇ ਛਾਈ ਘੋਰ ਉਦਾਸੀ; ਵਢੂੰ ਵਢੂੰ ਖਾਂਦੀਆਂ ਸੋਚਾਂ ਦੋਨਾਂ ਦਾ ਹੀ ਨਸੀਬ ਬਣੀਆਂ ਲਗਦੀਆਂ ਸਨਫਿਰ ਪਿੱਛੋਂ ਆਏ ਵਿਅਕਤੀ ਨੇ ਪਹਿਲਾਂ ਬੈਠੇ ਵਿਅਕਤੀ ਤੋਂ ਹਮਦਰਦੀ ਨਾਲ ਪੁੱਛਿਆ, “ਡਾਕਟਰ ਸਾਹਿਬ ਨੂੰ ਕਿਵੇਂ ਮਿਲਣਾ ਹੈ? ਘਰ ਸੁਖ ਐ?” ਇਹ ਸੁਣਦਿਆਂ ਹੀ ਪਹਿਲੇ ਦਾ ਮਨ ਛਲਕ ਉੱਠਿਆ, “ਕੀ ਪੁੱਛਦੈਂ ਭਰਾਵਾ, ਪੋਟਾ ਪੋਟਾ ਦੁਖੀ ਹਾਂ ਮੈਂਘਰ ਬਾਰ ਸਭ ਉੱਜੜ ਗਿਆ।” ਇਹ ਕਹਿੰਦਿਆਂ ਉਹਦੇ ਨੈਣਾਂ ਦੇ ਕੋਇਆਂ ਵਿੱਚੋਂ ਪਰਲ ਪਰਲ ਹੰਝੂ ਵਹਿਣ ਲੱਗੇਆਪਣੇ ਪੋਟਿਆਂ ਨਾਲ ਅੱਥਰੂ ਪੂੰਝਦਿਆਂ ਉਸਨੇ ਦਰਦ ਭਰੀ ਅਵਾਜ਼ ਵਿੱਚ ਦੱਸਿਆ, “ਚਾਰ ਸ਼ਤੀਰਾਂ ਵਰਗੇ ਪੁੱਤਾਂ ਦਾ ਬਾਪ ਸੀ ਮੈਂਪਹਿਲਾਂ ਦੋ ਮੁੰਡੇ ਚਿੱਟੇ ’ਤੇ ਲੱਗ ਗਏਬਥੇਰੀ ਭੱਜ ਦੌੜ ਕੀਤੀ, ਉਨ੍ਹਾਂ ਨੂੰ ਬਚਾਉਣ ਦੀਪਿੰਡ ਵਿੱਚ ਹਰਲ ਹਰਲ ਕਰਦੇ ਨਸ਼ੇੜੀ ਅਤੇ ਰਿਉੜੀਆਂ ਵਾਂਗ ਵੇਚਣ ਵਾਲੇ ਚਿੱਟੇ ਦੇ ਸੁਦਾਗਰਾਂ ਸਾਹਮਣੇ ਮੇਰੀ ਕੋਈ ਪੇਸ਼ ਨਾ ਗਈਜੇ ਨਸ਼ਾ ਵੇਚਣ ਵਾਲਿਆਂ ਨੂੰ ਪਿੰਡ ਦੇ ਮੁਹਤਬਰਾਂ ਨੂੰ ਨਾਲ ਲੈ ਕੇ ਨਸ਼ਾ ਵੇਚਣ ਤੋਂ ਰੋਕਣ ਲਈ ਕਹਿੰਦੇ ਤਾਂ ਉਹ ਉਲਟਾ ਸਾਡੇ ਗਲ਼ ਪੈਂਦਿਆਂ ਜਵਾਬ ਦਿੰਦੇ, ਅਸੀਂ ਥੋਡੇ ਮੁੰਡਿਆਂ ਨੂੰ ਨਿਉਂਦਾ ਦੇ ਕੇ ਬੁਲਾਉਨੇ ਆਂ? ਉਨ੍ਹਾਂ ਨੂੰ ਰੋਕੋਉਹ ਨਾ ਆਉਣ ਸਾਡੇ ਕੋਲ ਨਸ਼ਾ ਪੱਤਾ ਲੈਣ ਉੱਧਰ ਜੇ ਮੁੰਡਿਆਂ ਨੂੰ ਟੋਕਦੇ ਤਾਂ ਉਹ ਗਲ਼ ਨੂੰ ਹੱਥ ਪਾਉਣ ਆਉਂਦੇਮੁੰਡਿਆਂ ਦੀ ਮਾਂ ਵੀ ਬਥੇਰਾ ਕਲਪਦੀ ਪਰ ਉਨ੍ਹਾਂ ਨੂੰ ਕਿਸੇ ਦੀ ਵੀ ਲਹੀ ਤਹੀ ਦੀ ਨਹੀਂ ਸੀ

ਕੁਝ ਪਲ ਰੁਕਣ ਤੋਂ ਬਾਅਦ ਉਸਨੇ ਗੱਲ ਦੀ ਲੜੀ ਨੂੰ ਅਗਾਂਹ ਤੋਰਿਆ, “ਘਰੋਂ ਜਿਹੜਾ ਕੁਝ ਵੀ ਹੱਥ ਲਗਦਾ, ਉਹ ਲੈ ਜਾਂਦੇਇੱਕ ਦਿਨ ਮੈਂ ਤਾਂ ਕੰਮ ’ਤੇ ਗਿਆ ਹੋਇਆ ਸੀ, ਮੁੰਡਿਆਂ ਦੀ ਮਾਂ ਗੁਆਂਢੀਆਂ ਦੇ ਆਟਾ ਉਧਾਰ ਲੈਣ ਗਈ ਹੋਈ ਸੀ ਪਿੱਛੋਂ ਉਨ੍ਹਾਂ ਨੇ ਕੁਝ ਸਮਾਂ ਪਹਿਲਾ ਲਿਆਂਦਾ ਫਰਿੱਜ ਤਸਕਰ ਨੂੰ ਕੌਡੀਆਂ ਦੇ ਭਾਅ ਵੇਚ ਦਿੱਤਾ ਫਰਿੱਜ ਦੇ ਮਿਲੇ ਪੈਸਿਆਂ ਦੀ ਵੰਡ ਵੰਡਾਈ ਵੇਲੇ ਦੋਨੋਂ ਭਰਾਵਾਂ ਦੀ ਲੜਾਈ ਹੋ ਗਈਵੱਡੇ ਨੇ ਰਸੋਈ ਵਿੱਚੋਂ ਘੋਟਣਾ ਲੈ ਕੇ ਛੋਟੇ ਦੇ ਸਿਰ ’ਤੇ ਅਜਿਹੀ ਸੱਟ ਮਾਰੀ ਕਿ ਉਹ ਮੁੜ ਕੇ ਉੱਠ ਨਹੀਂ ਸਕਿਆ, ਥਾਂਈਂ ਦਮ ਤੋੜ ਗਿਆਵੱਡਾ ਮੁੰਡਾ ਹੁਣ ਜੇਲ੍ਹ ਵਿੱਚ ਹੈ।” ਇਹ ਕਹਿੰਦਿਆਂ ਉਹਦੀ ਭੁੱਬ ਨਿਕਲ ਗਈਦੂਜਾ ਵਿਅਕਤੀ ਉਸਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀਉਸਨੇ ਉਸਨੂੰ ਪਾਣੀ ਦਾ ਗਿਲਾਸ ਪਿਲਾਇਆ

ਥੋੜ੍ਹਾ ਜਿਹਾ ਥਹੁ-ਸਿਰ ਹੋਣ ’ਤੇ ਉਸਨੇ ਆਪਣੀ ਦਰਦ ਵਿੱਥਿਆ ਫਿਰ ਸੁਣਾਉਣੀ ਸ਼ੁਰੂ ਕਰ ਦਿੱਤੀ ਦੋਹਰੇ ਮਾਰੂ ਗਮ ਨੇ ਮੈਨੂੰ ਤਾਂ ਮਾੜਾ ਮੋਟਾ ਸੂਤ ਹੀ ਰੱਖਿਆ, ਪਰ ਘਰ ਵਾਲੀ ਵੱਡੇ ਪੁੱਤ ਦਾ ਜੇਲ੍ਹ ਜਾਣਾ ਅਤੇ ਛੋਟੇ ਪੁੱਤ ਦੀ ਮੌਤ ਦੇ ਵਿਗੋਚੇ ਨੂੰ ਝੱਲ ਨਹੀਂ ਸਕੀ ਬੱਸ ਇੱਕ ਰਾਤ ਨੂੰ ਸੁੱਤੀ ਪਈ ਰਹਿ ਗਈਜਵਾਨ ਪੁੱਤ ਦੀ ਅਰਥੀ ਨੂੰ ਮੋਢਾ, ਪਤਨੀ ਦਾ ਹਮੇਸ਼ਾ ਲਈ ਸਾਥ ਛੱਡ ਜਾਣਾ ਅਤੇ ਵੱਡੇ ਮੁੰਡੇ ਦਾ ਜੇਲ੍ਹ ਵਿੱਚ ਭੱਠ ਝੋਕਣਾ, ਇਨ੍ਹਾਂ ਸਦਮਿਆਂ ਨੇ ਮੈਨੂੰ ਅੱਧ ਮਰਿਆ ਜਿਹਾ ਕਰ ਦਿੱਤੈ।”

ਨਾਲ ਵਾਲੇ ਦੇ ਹਮਦਰਦੀ ਦੇ ਬੋਲ ਵੀ ਊਣੇ ਪੈ ਗਏ

ਵਿੱਥਿਆ ਸੁਣਾਉਣ ਵਾਲੇ ਦੀ ਪਰਲ ਪਰਲ ਵਗਦੇ ਅੱਥਰੂਆਂ ਨਾਲ ਦਾੜ੍ਹੀ ਭਿੱਜ ਗਈ ਉਸਨੇ ਗੱਲ ਪੂਰੀ ਕਰਦਿਆਂ ਕਿਹਾ, “ਹੁਣ ਦੋਨੋਂ ਛੋਟੇ ਮੁੰਡੇ ਵੀ ਵੱਡੇ ਮੁੰਡਿਆਂ ਵਾਲੇ ਲੱਛਣਾਂ ’ਤੇ ਆ ਗਏ ਨੇਹਰ ਰੋਜ਼ ਮੇਰੇ ਗਲ਼ ਅੰਗੂਠਾ ਦਿੰਦੇ ਨੇ ਬਈ ਜ਼ਮੀਨ ਗਹਿਣੇ ਰੱਖ ਕੇ ਸਾਨੂੰ ਚਿੱਟੇ ਲਈ ਪੈਸੇ ਦੇਅੱਜ ਡਾਕਟਰ ਕੋਲ ਇਸੇ ਕਰਕੇ ਆਇਆਂ ਬਈ ਇਨ੍ਹਾਂ ਦਾ ਕੋਈ ਬੰਨ੍ਹ ਸੁੱਬ ਹੋ ਜੇ ... ਡਾਕਟਰ ਰਹਿਮ ਕਰਕੇ ਇਨ੍ਹਾਂ ਨੂੰ ਦਾਖਲ ਕਰ ਲੈਣਦੇਖਦਾਂ ਉਨ੍ਹਾਂ ਨੂੰ ਅਰਜ਼ ਕਰਕੇ..।”

ਫਿਰ ਉਸਨੇ ਨਾਲ ਵਾਲੇ ਨੂੰ ਪੁੱਛਿਆ, “ਇੱਥੇ ਤੇਰਾ ਕਿਵੇਂ ਆਉਣਾ ਹੋਇਆ?

ਨਾਲ ਵਾਲਾ ਗੱਚ ਭਰ ਕੇ ਆਪਣਾ ਦੁੱਖ ਦੱਸਣ ਲੱਗਾ, ਕੀ ਪੁੱਛਦੈਂ ਭਰਾਵਾ, ਚਿੱਟੇ ਨੇ ਸਾਡਾ ਘਰ ਵੀ ਉਜਾੜ ਦਿੱਤੈਕੜੀ ਵਰਗਾ ਮੇਰਾ ਜਵਾਨ ਪੁੱਤ! ਕਬੱਡੀ ਦਾ ਕਹਿੰਦਾ ਕਹਾਉਂਦਾ ਖਿਡਾਰੀ ਸੀ ਉਹਇਲਾਕੇ ਵਿੱਚ ਨਾਮ ਸੀ ਉਹਦਾਉਹਦੀਆਂ ਜਿੱਤੀਆਂ ਸ਼ੀਲਡਾਂ ਨਾਲ ਕਮਰਾ ਭਰਿਆ ਪਿਆ ਹੈ ਪਰ ਉਹ ਹਾਣੀਆਂ ਨਾਲ ਰਲਕੇ ਚਿੱਟਾ ਲੈਣ ਲੱਗ ਪਿਆਹਾਲਾਂ ਪੰਜ ਦਿਨ ਪਹਿਲਾਂ ਹੀ ਉਸਦਾ ਭੋਗ ਪਿਆ ਹੈਵਿਆਹਿਆ ਵਰ੍ਹਿਆ ਸੀਨੂੰਹ ਕੋਲ ਛੇ ਮਹੀਨਿਆਂ ਦਾ ਪੁੱਤ ਐ...।”

ਕੁਝ ਦੇਰ ਲਈ ਉਦਾਸ ਖਾਮੋਸ਼ੀ ਉਨ੍ਹਾਂ ਦੇ ਦਰਮਿਆਨ ਛਾਈ ਰਹੀਫਿਰ ਉਸਨੇ ਖਾਮੋਸ਼ੀ ਤੋੜਦਿਆ ਗੱਲ ਨੂੰ ਅਗਾਂਹ ਤੋਰਿਆ, “ਭੋਗ ’ਤੇ ਹੀ ਮੈਨੂੰ ਪਤਾ ਲੱਗਿਆ ਬਈ ਛੋਟਾ ਵੀ ਚਿੱਟੇ ਦੀ ਲਪੇਟ ਵਿੱਚ ਆਇਆ ਹੋਇਆ ਹੈਸਾਡੇ ਪਿੰਡ ਵੀ ਚਿੱਟਾ ਸ਼ਰੇਆਮ ਵਿਕਦਾ16 ਕੁ ਵਰ੍ਹਿਆਂ ਦਾ ਮੁੰਡਾ ਹੈ ਮੇਰਾਜਦੋਂ ਉਹਨੂੰ ਰਿਸ਼ਤੇਦਾਰਾਂ ਵਿੱਚ ਬਿਠਾ ਕੇ ਪੁੱਛਿਆ ਤਾਂ ਉਹ ਮੰਨ ਗਿਆ ਕਿ ਮੈਨੂੰ ਚਿੱਟੇ ਦਾ ਕੋਹੜ ਚਿੰਬੜ ਗਿਆਉਹਦੇ ਇਲਾਜ ਲਈ ਮੈਂ ਵੀ ਡਾਕਟਰ ਸਾਹਿਬ ਤੋਂ ਪੁੱਛਣ ਆਇਆਂ।”

ਦੋਨਾਂ ਨੇ ਇੱਕ ਦੂਜੇ ਦੇ ਹੱਥ ਘੁੱਟ ਕੇ ਫੜੇ ਹੋਏ ਸਨ ਉਨ੍ਹਾਂ ਦੇ ਨੈਣਾਂ ਵਿੱਚੋਂ ਵਹਿੰਦੇ ਖੂਨ ਦੇ ਅੱਥਰੂ ਇੱਕ ਦੂਜੇ ਦੀਆਂ ਤਲੀਆਂ ਨੂੰ ਭਿਉਂ ਰਹੇ ਸਨ

ਡਾਕਟਰ ਸਾਹਿਬ ਹਾਲਾਂ ਆਏ ਨਹੀਂ ਸਨ ਪੀੜਿਤ ਲੋਕਾਂ ਅਤੇ ਨਸ਼ੇੜੀ ਮਰੀਜ਼ਾਂ ਨਾਲ ਨਸ਼ਾ ਛਡਾਊ ਕੇਂਦਰ ਦਾ ਵਿਹੜਾ ਭਰ ਗਿਆ ਸੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author