MohdAbbasDhaliwal7ਅਕਸਰ ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ’ਤੇ ਤਿੱਖਾ ਅਤੇ ਕੌੜਾ ਬੋਲਦੇ ਹਨ ਤੇ ਇਨ੍ਹਾਂ ਨੂੰ ਸੁਣਦਿਆਂ ਕਈ ਵਾਰ ਦਿਮਾਗ਼ ...
(13 ਜੂਨ 2022)
ਮਹਿਮਾਨ: 541.


ਦੇਸ਼ ਵਿੱਚ ਮੀਡੀਆ ਦਾ ਮਿਆਰ ਪਿਛਲੇ ਲਗਭਗ ਅੱਠ ਦਸ ਸਾਲਾਂ ਤੋਂ ਲਗਾਤਾਰ ਡਿਗਦਾ ਜਾ ਰਿਹਾ ਹੈ
ਇਸਦੀ ਊਲ ਜਲੂਲ ਰਿਪੋਰਟਿੰਗ ਦੇ ਚੱਲਦਿਆਂ ਦੇਸ਼ ਨੂੰ ਕਈ ਵਾਰ ਅੰਤਰਰਾਸ਼ਟਰੀ ਪੱਧਰ ’ਤੇ ਨਮੋਸ਼ੀ ਝੱਲਣੀ ਪੈਂਦੀ ਹੈ ਅਸੀਂ ਪਿਛਲੇ ਲਗਭਗ ਇੱਕ ਦਹਾਕੇ ਤੋਂ ਦੇਖਦੇ ਆ ਰਹੇ ਹਾਂ ਦੇਸ਼ ਦੇ ਵਧੇਰੇ ਨਿਊਜ਼ ਚੈਨਲ ਸਾਰਥਕ ਖਬਰਾਂ ਦੀ ਥਾਂ ਆਪਣੀਆਂ ਫਜ਼ੂਲ ਕਿਸਮ ਦੀਆਂ ਬਹਿਸਾਂ ਰਾਹੀਂ ਇੱਕ ਵਿਸ਼ੇਸ਼ ਧਰਮ ਦੇ ਲੋਕਾਂ ਦੇ ਖਿਲਾਫ ਬਹੁ ਗਿਣਤੀ ਦੇ ਦਿਲਾਂ ਵਿੱਚ ਨਫਰਤ ਭਰਦੇ ਆ ਰਹੇ ਹਨਦਰਅਸਲ ਉਕਤ ਚੈਨਲਾਂ ਦੁਆਰਾ ਜਾਣ ਬੁੱਝ ਕੇ ਦੇਸ਼ ਦੇ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਲਈ ਉਕਤ ਧਾਰਮਿਕ ਕਿਸਮ ਦੀਆਂ ਬਹਿਸਾਂ ਦਾ ਆਯੋਜਨ ਕੀਤਾ ਜਾਂਦਾ ਹੈਇਨ੍ਹਾਂ ਡਿਬੇਟਸ ਦੌਰਾਨ ਵੱਖ ਵੱਖ ਪ੍ਰਵਕਤਾਵਾਂ ਦੁਆਰਾ ਜਿਸ ਤਰ੍ਹਾਂ ਦੀ ਬਾਜ਼ਾਰੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਨੂੰ ਕੋਈ ਸੱਭਿਅਕ ਸਮਾਜ ਜਾਂ ਦੇਸ਼ ਹਰਗਿਜ਼ ਪਸੰਦ ਨਹੀਂ ਕਰੇਗਾਇਨ੍ਹਾਂ ਬਹਿਸਾਂ ਦੌਰਾਨ ਕੁੱਕੜਾਂ ਵਾਂਗ ਲੜਦੇ ਪ੍ਰਵਕਤਾ ਤੇ ਐਂਕਰ ਆਮ ਵੇਖੇ ਜਾ ਸਕਦੇ ਹਨਦਰਅਸਲ ਜਦੋਂ ਇਨਸਾਨ ਨਫਰਤ ਦੀ ਅੱਗ ਵਿਚਕਾਰ ਘਿਰ ਜਾਂਦਾ ਹੈ ਤਾਂ ਉਸ ਦੀ ਸਮਝ-ਬੂਝ ’ਤੇ ਜਹਾਲਤ ਦਾ ਧੂੰਆਂ ਛਾ ਜਾਂਦਾ ਹੈ ਜਿਸਦੇ ਚੱਲਦਿਆਂ ਫਿਰ ਉਹ ਚੰਗੇ ਬੁਰੇ ਵਿਚਕਾਰ ਫਰਕ ਕਰਨੋ ਅਸਮਰੱਥ ਹੋ ਜਾਂਦਾ ਹੈ ਇਵੇਂ ਹੀ ਅਸੀਂ ਵੇਖਿਆ ਕਿ ਪਿਛਲੇ ਦਿਨੀਂ ਜਾਣ ਬੁੱਝ ਕੇ ਵਾਰਾਨਸੀ ਦੀ ਗਿਆਨਵਾਪੀ ਮਸਜਿਦ ਮਸਲੇ ਨੂੰ ਗੋਦੀ ਮੀਡੀਆ ਨੇ ਬੇਵਜ੍ਹਾ ਤੂਲ ਦੇ ਕੇ ਉਛਾਲਿਆ ਤੇ ਵੱਖ ਵੱਖ ਚੈਨਲਾਂ ਵੱਲੋਂ ਇਸ ਮਾਮਲੇ ’ਤੇ ਬਹਿਸਾਂ ਕਰਕੇ ਆਮ ਦਰਸ਼ਕਾਂ ਦਾ ਦਿਮਾਗੀ ਸ਼ੋਸ਼ਣ ਕੀਤਾ ਗਿਆ

ਅਜਿਹੇ ਹੀ ਇੱਕ ਪ੍ਰੋਗਰਾਮ ਦੌਰਾਨ ਭਾਜਪਾ ਦੀ ਰਾਸ਼ਟਰੀ ਪ੍ਰਵਕਤਾ ਨੂਪੁਰ ਸ਼ਰਮਾ ਨੇ ਇੱਕ ਟੈਲੀਵੀਜ਼ਨ ਸ਼ੋਅ ਵਿੱਚ ਪੈਗੰਬਰ ਮੁਹੰਮਦ (ਸ) ਅਤੇ ਉਨ੍ਹਾਂ ਦੀ ਪਤਨੀ ਬਾਰੇ ਵਿਵਾਦਿਤ ਟਿੱਪਣੀਆਂ ਕੀਤੀਆਂਸੋਸ਼ਲ ਮੀਡੀਆ ਦੇ ਇਸ ਯੁਗ ਵਿੱਚ ਉਕਤ ਟਿੱਪਣੀਆਂ ਅਰਬ ਦੇਸ਼ਾਂ ਵਿੱਚ ਪਹੁੰਚ ਗਈਆਂ ਤੇ ਵੇਖਦੇ ਹੀ ਵੇਖਦੇ ਜੰਗਲ ਦੀ ਅੱਗ ਵਾਂਗ ਆਮ ਲੋਕਾਂ ਵਿੱਚ ਫੈਲ ਗਈਆਂ ਨਤੀਜੇ ਵਜੋਂ ਵੱਖ ਵੱਖ ਖਾੜੀ ਦੇਸ਼ਾਂ ਵਿੱਚ ਇਸਦਾ ਤਿੱਖਾ ਵਿਰੋਧ ਹੋਇਆਉੱਥੇ ਭਾਰਤੀ ਸਾਮਾਨ ਦੇ ਬਾਈਕਾਟ ਕਰਨ ਦੀ ਮੁਹਿੰਮਾਂ ਚੱਲੀਆਂਇੰਨਾ ਹੀ ਨਹੀਂ, ਇਸ ਦੌਰਾਨ ਖਾੜੀ ਦੇਸ਼ਾਂ ਜਿਵੇਂ ਕਤਰ, ਕੁਵੈਤ, ਸਓਦੀ ਅਰਬ ਈਰਾਨ ਇਰਾਕ ਅਫਗਾਨਿਸਤਾਨ ਤੇ ਬਹਿਰੀਨ ਆਦਿ ਵਿੱਚੋਂ ਕੁਝ ਦੇਸ਼ਾਂ ਨੇ ਤਾਂ ਭਾਰਤੀ ਰਾਜਦੂਤਾਂ ਨੂੰ ਬੁਲਾ ਕੇ ਆਪਣਾ ਸਖਤ ਵਿਰੋਧ ਵੀ ਦਰਜ ਕਰਵਾਇਆ

ਖਾੜੀ ਦੇਸ਼ਾਂ ਵਿੱਚ ਹੋ ਰਹੇ ਉਕਤ ਵਿਰੋਧ ਪ੍ਰਦਰਸ਼ਨ ਦੇ ਚੱਲਦਿਆਂ ਭਾਰਤੀ ਜਨਤਾ ਪਾਰਟੀ ਨੇ ਨੂਪੁਰ ਸ਼ਰਮਾ ਤੇ ਭਾਜਪਾ ਦੇ ਦਿੱਲੀ ਇਕਾਈ ਦੇ ਇੱਕ ਹੋਰ ਆਗੂ ਨਵੀਨ ਕੁਮਾਰ ਜਿੰਦਲ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿੱਪ ਤੋਂ ਸਸਪੈਂਡ ਕਰ ਦਿੱਤਾ

ਉੱਧਰ ਕਤਰ ਦੇ ਵਿਦੇਸ਼ ਮੰਤਰਾਲੇ ਨੇ ਨਰਾਜ਼ਗੀ ਜਿਤਾਉਂਦੇ ਹੋਏ ਦੋਹਾ ਵਿੱਚ ਭਾਰਤੀ ਰਾਜਦੂਤ ਦੀਪਕ ਮਿੱਤਲ ਨੂੰ ਤਲਬ ਕੀਤਾ ਅਤੇ ਉਨ੍ਹਾਂ ਨੂੰ ਕਤਰ ਦੀ ਇਸ ਬਾਰੇ ਪ੍ਰਤੀਕਿਰਿਆ ਦਾ ਅਧਿਕਾਰਿਤ ਨੋਟ ਸੌਂਪਿਆਕਤਰ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਭਾਰਤ ਦੀ ਸੱਤਾਧਾਰੀ ਪਾਰਟੀ ਦੇ ਆਗੂ ਦੇ ਵਿਵਾਦਪੂਰਨ ਬਿਆਨ ਉੱਪਰ ਸਖ਼ਤ ਇਤਰਾਜ਼ ਜਿਤਾਇਆ ਗਿਆ ਹੈ ਤੇ ਭਾਰਤੀ ਰਾਜਦੂਤ ਨੂੰ ਆਖਿਆ ਕਿ ‘ਅਜਿਹੀਆਂ ਇਸਲਾਮ ਵਿਰੋਧੀ ਟਿੱਪਣੀਆਂ ਦਾ ਹੋਣਾ ਅਤੇ ਉਸ ਸਬੰਧੀ ਕੋਈ ਸਖ਼ਤ ਕਾਰਵਾਈ ਨਾ ਕਰਨਾ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਨੂੰ ਖ਼ਤਰਾ ਹੈ’ ਇਸਦੇ ਨਾਲ ਹੀ ਕਤਰ ਨੇ ਆਖਿਆ ਕਿ ਇਹ ਹਿੰਸਾ ਅਤੇ ਨਫ਼ਰਤ ਨੂੰ ਵਧਾ ਸਕਦਾ ਹੈ ਕੁਵੈਤ ਨੇ ਵੀ ਭਾਰਤ ਤੋਂ ਇਨ੍ਹਾਂ ਟਿੱਪਣੀਆਂ ਲਈ ਮੁਆਫ਼ੀ ਦੀ ਮੰਗ ਕੀਤੀ ਹੈਕੁਵੈਤ ਵੱਲੋਂ ਆਖਿਆ ਗਿਆ ਕਿ ਅਜਿਹੇ ਬਿਆਨ ਨਫ਼ਰਤ ਨੂੰ ਵਧਾਉਂਦੇ ਹਨ

ਇਸਦੇ ਨਾਲ ਹੀ ਇਰਾਨ ਦੇ ਚੈਨਲ ਈਰਾਨ ਇੰਟਰਨੈਸ਼ਨਲ ਇੰਗਲਿਸ਼ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਦੇ ਰਾਜਦੂਤ ਨੂੰ ਤਲਬ ਕੀਤਾ ਹੈਤਹਿਰਾਨ ਵਿਖੇ ਭਾਰਤੀ ਰਾਜਦੂਤ ਨੂੰ ਆਖਿਆ ਗਿਆ ਕਿ ਇਹ ਟਿੱਪਣੀਆਂ ਹਜ਼ਰਤ ਮੁਹੰਮਦ ਦੀ ਬੇਇੱਜ਼ਤੀ ਹਨ

ਖਾੜੀ ਦੇਸ਼ਾਂ ਵਿੱਚ ਵਿਰੋਧ ਹੁੰਦਾ ਵੇਖ ਭਾਰਤੀ ਜਨਤਾ ਪਾਰਟੀ ਨੇ ਆਪਣੀ ਬੁਲਾਰਨ ਨੂਪੁਰ ਸ਼ਰਮਾ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿੱਪ ਤੋਂ ਸਸਪੈਂਡ ਕਰ ਦਿੱਤਾ ਹੈ ਤੇ ਭਾਰਤ ਵੱਲੋਂ ਆਖਿਆ ਗਿਆ ਹੈ ਕਿ ਇਹ ਵਿਚਾਰ ਭਾਰਤ ਸਰਕਾਰ ਦੇ ਨਹੀਂ ਹਨ ਬਲਕਿ ਕੁਝ ਸ਼ਰਾਰਤੀ ਤੱਤਾਂ ਦੇ ਹਨਭਾਰਤ ਵੱਲੋਂ ਇਹ ਵੀ ਆਖਿਆ ਗਿਆ ਕਿ ਸੱਤਾਧਾਰੀ ਪਾਰਟੀ ਭਾਜਪਾ ਵੱਲੋਂ ਇਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ

ਅਰਬ ਦੇਸ਼ਾਂ ਵਿੱਚ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਖ਼ਿਲਾਫ਼ ਅਭਿਆਨ ਦੀ ਸ਼ੁਰੁਆਤ ਓਮਾਨ ਦੇ ਮੁਫਤੀ ਸ਼ੇਖ ਅਹਿਮਦ ਬਿਨ ਹਮਾਦ ਅਲ ਖਾਲਿਦੀ ਦੀ ਕੀਤੀ ਸੀਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਭਾਰਤ ਦੀ ਸੱਤਾਧਾਰੀ ਪਾਰਟੀ ਦੀ ਆਗੂ ਵੱਲੋਂ ਇਸਲਾਮ ਦੇ ਦੂਤ ਖਿਲਾਫ ਅਸ਼ਲੀਲ ਟਿੱਪਣੀ ਕੀਤੀ ਗਈ ਹੈਉਨ੍ਹਾਂ ਨੇ ਸਾਰੇ ਇਸਲਾਮਿਕ ਦੇਸ਼ਾਂ ਨੂੰ ਇਸਦੇ ਵਿਰੁੱਧ ਇਕੱਠਾ ਹੋਣ ਦੀ ਕੀਤੀ ਸੀ ਇਸ ਬਿਆਨ ਤੋਂ ਬਾਅਦ ਮੱਧ ਪੂਰਬ ਦੇ ਦੇਸ਼ ਕਤਰ, ਓਮਾਨ, ਸਾਊਦੀ ਅਰਬ ਅਤੇ ਮਿਸਰ ਵਿੱਚ ਵੀ ਟਵਿਟਰ ਰਾਹੀਂ ਵੱਡੇ ਪੱਧਰ ਵਿਰੋਧ ਜਿਤਾਇਆ ਗਿਆ ਤੇ ਇਸਦੇ ਨਾਲ ਹੀ ਭਾਰਤ ਤੋਂ ਆਉਣ ਵਾਲੀਆਂ ਵਸਤੂਆਂ ਦੇ ਬਾਈਕਾਟ ਦੀ ਗੱਲ ਵੀ ਸੋਸ਼ਲ ਮੀਡੀਆ ਉੱਪਰ ਛਾਈ ਰਹੀ। ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਵੱਲੋਂ ਸਖ਼ਤ ਸ਼ਬਦਾਂ ਵਿੱਚ ਨੂਪੁਰ ਸ਼ਰਮਾ ਦੇ ਬਿਆਨ ਦੀ ਨਿਖੇਧੀ ਕੀਤੀ ਗਈ ਹੈਮੰਤਰਾਲੇ ਵੱਲੋਂ ਇਸ ਸੰਬੰਧੀ ਇੱਕ ਅਧਿਕਾਰਿਕ ਬਿਆਨ ਵੀ ਜਾਰੀ ਕੀਤਾ ਗਿਆ ਹੈ

ਮਿਸਰ ਤੇ ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤ ਦੇ ਰਾਜਦੂਤ ਰਹੇ ਤੇ ਓਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਖ਼ਾਸ ਫੈਲੋ ਤੇ ਆਪਣੇ ਦਾਦੇ ਨਾਵਲਕਾਰ ਨਾਨਕ ਸਿੰਘ ਦੇ ਪੰਜਾਬ ਵੰਡ ਬਾਰੇ ਨਾਵਲ ‘ਖ਼ੂਨ ਦੇ ਸੋਹਿਲੇ’ ਅਤੇ ਜੱਲਿਆਂਵਾਲੇ ਬਾਗ਼ ਬਾਰੇ ਕਾਵਿ-ਪੁਸਤਕ ‘ਖ਼ੂਨੀ ਵਿਸਾਖੀ’ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਵਾਲੇ ਨਵਦੀਪ ਸੂਰੀ ਹੁਰਾਂ ਨੇ ਉਕਤ ਸੰਦਰਭ ਵਿੱਚ ਆਪਣੇ ਇੱਕ ਕਾਲਮ “ਹਵਾ ਬੀਜੋਗੇ ਤਾਂ ਝੱਖੜ ਵੱਢੋਗੇ” ਵਿੱਚ ਚਿੰਤਾ ਪ੍ਰਗਟ ਕਰਦਿਆਂ ਲਿਖਿਆ ਹੈ:

ਭਾਜਪਾ ਦੀ ਤਰਜਮਾਨ ਨੂਪੁਰ ਸ਼ਰਮਾ (ਜੋ ਹੁਣ ਮੁਅੱਤਲ ਹੈ) ਅਤੇ ਦਿੱਲੀ ਭਾਜਪਾ ਦੇ ਮੀਡੀਆ ਸੈੱਲ ਦੇ ਮੁਖੀ ਨਵੀਨ ਕੁਮਾਰ ਜਿੰਦਲ (ਜਿਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ) ਵੱਲੋਂ ਪੈਗੰਬਰ ਮੁਹੰਮਦ ਸਾਹਿਬ ਬਾਰੇ ਕੀਤੀਆਂ ਘਿਨਾਉਣੀਆਂ ਟਿੱਪਣੀਆਂ ਨਾਲ ਬਿਨਾਂ ਸ਼ੱਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੇ ਖਾੜੀ ਮੁਲਕਾਂ ਨਾਲ ਭਾਰਤ ਦੇ ਸਬੰਧ ਮਜ਼ਬੂਤ ਕਰਨ ਲਈ ਕੀਤੇ ਯਤਨਾਂ ਨੂੰ ਗਹਿਰਾ ਧੱਕਾ ਵੱਜਿਆ ਹੈਮੈਂ ਜਦੋਂ 2016-19 ਤਕ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਭਾਰਤ ਦਾ ਰਾਜਦੂਤ ਸੀ ਤਾਂ ਉਦੋਂ ਇਸ ਤਬਦੀਲੀ ਨੂੰ ਆਪਣੇ ਅੱਖੀਂ ਤੱਕਿਆ ਸੀ ਅਤੇ ਇਸਦਾ ਇਹ ਹਸ਼ਰ ਹੁੰਦਾ ਦੇਖ ਕੇ ਦੁੱਖ ਹੁੰਦਾ ਹੈਪੰਜ ਜੂਨ ਨੂੰ 24 ਘੰਟਿਆਂ ਦੇ ਵਕਫ਼ੇ ਵਿੱਚ ਕਤਰ, ਕੁਵੈਤ ਅਤੇ ਇਰਾਨ ਵਿਚਲੇ ਭਾਰਤੀ ਰਾਜਦੂਤਾਂ ਨੂੰ ਵਿਦੇਸ਼ ਵਿਭਾਗ ਤਲਬ ਕੀਤਾ ਗਿਆ ਅਤੇ ਸਖ਼ਤ ਰੋਸ ਦਰਜ ਕਰਾਇਆ ਗਿਆ ਜੋ ਆਮ ਤੌਰ ’ਤੇ ਭੜਕਾਊ ਬਿਆਨਾਂ ਦੀ ਕੀਤੀ ਜਾਂਦੀ ਨੁਕਤਾਚੀਨੀ ਤੋਂ ਕਿਤੇ ਸਖ਼ਤ ਕਾਰਵਾਈ ਗਿਣੀ ਜਾਂਦੀ ਹੈਕਤਰ ਤੇ ਕੁਵੈਤ ਨੇ ਮੰਗ ਕੀਤੀ ਕਿ ਦੋਸ਼ੀ ਜਨਤਕ ਤੌਰ ’ਤੇ ਮੁਆਫ਼ੀ ਮੰਗਣਨਾਲ ਹੀ ਆਖਿਆ, “ਇਸਲਾਮ ਬਾਰੇ ਹਊਆ ਪੈਦਾ ਕਰਨ ਵਾਲੀਆਂ (ਇਸਲਾਮੋਫੋਬੀਆ) ਇਸ ਕਿਸਮ ਦੀਆਂ ਟਿੱਪਣੀਆਂ ਨੂੰ ਜੇ ਇਵੇਂ ਹੀ ਖੁੱਲ੍ਹ ਦਿੱਤੀ ਜਾਂਦੀ ਰਹੀ ਤਾਂ ਇਨ੍ਹਾਂ ਨਾਲ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ ਅਤੇ ਇਸ ਨਾਲ ਮੁਤੱਸਬ ਹੋਰ ਜ਼ਿਆਦਾ ਵਧ ਸਕਦਾ ਹੈ।”

ਪ੍ਰਸਿੱਧ ਪੱਤਰਕਾਰਾ ਨਿਮਰਤ ਕੌਰ ਰੋਜ਼ਾਨਾ ਸਪੋਰਟਸਮੈਨ ਦੀ ਆਪਣੀ ਇੱਕ ਸੰਪਾਦਕੀ ਵਿੱਚ ਲਿਖਦੇ ਹਨ ਕਿ “ਉਪ ਰਾਸ਼ਟਰਪਤੀ ਦੇ ਵਿਦੇਸ਼ੀ ਦੌਰੇ ਦੌਰਾਨ ਇੱਕ ਭਾਰਤੀ ਟੀ.ਵੀ. ਚੈਨਲ ਦੇ ਵਿਚਾਰ ਵਟਾਂਦਰੇ ਵਿੱਚ ਪੇਸ਼ ਕੀਤੇ ਉਲ ਜਲੂਲ ਵਿਚਾਰਾਂ ਕਾਰਨ ਬੜੀ ਸ਼ਰਮਿੰਦਗੀ ਝੱਲਣੀ ਪਈਕੁਵੈਤ, ਉਮਾਨ, ਕਤਰ ਵਿੱਚ ਗਏ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਦਾ ਇੱਕ ਸਮਾਗਮ ਵੀ ਰੱਦ ਕਰ ਦਿੱਤਾ ਗਿਆ ਕਿਉਂਕਿ ਭਾਜਪਾ ਦੇ ਦੋ ਬੁਲਾਰਿਆਂ ਨੇ ਇੱਕ ਚੈਨਲ ਤੇ ਪੈਗ਼ੰਬਰ ਮੁਹੰਮਦ ਤੇ ਉਨ੍ਹਾਂ ਦੀ ਪਤਨੀ ਵਿਰੁੱਧ ਭੱਦੀ ਸ਼ਬਦਾਵਤੀ ਵਰਤੀ ਸੀਇਨ੍ਹਾਂ ਵਿੱਚ ਇੱਕ ਨੂਪੁਰ ਸ਼ਰਮਾ ਹੈ ਜੋ ਟੀ.ਵੀ. ਚੈਨਲਾਂ ਉੱਤੇ ਵਿਚਾਰ ਵਟਾਂਦਰਿਆਂ ਵਿੱਚ ਕਾਫ਼ੀ ਊਲ ਜਲੂਲ ਬੋਲਦੀ ਹੈ

ਇਹੋ ਜਿਹੇ ਕਈ ਨਾਮ ਹਨ ਜੋ ਅਕਸਰ ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ’ਤੇ ਤਿੱਖਾ ਅਤੇ ਕੌੜਾ ਬੋਲਦੇ ਹਨ ਤੇ ਇਨ੍ਹਾਂ ਨੂੰ ਸੁਣਦਿਆਂ ਕਈ ਵਾਰ ਦਿਮਾਗ਼ ਵੀ ਚਕਰਾ ਜਾਂਦਾ ਹੈਬੁਲਾਰਿਆਂ ਤੋਂ ਜ਼ਿਆਦਾ ਤਾਂ ਟੀ.ਵੀ. ਚੈਨਲਾਂ ’ਤੇ ਬੈਠੇ ਕਈ ਐਂਕਰ ਨਫ਼ਰਤ ਭਰੀਆਂ ਟਿੱਪਣੀਆਂ ਕਰਦੇ ਹਨ ਤੇ ਇਸ ਨਫ਼ਰਤ ਦੀ ਪੱਤਰਕਾਰੀ ਨੇ ਦੁਨੀਆਂ ਭਰ ਵਿੱਚ ਭਾਰਤ ਵਾਸਤੇ ਬਦਨਾਮੀ ਹੀ ਖੱਟੀ ਹੈਇਨ੍ਹਾਂ ਦੀ ਇਕਤਰਫ਼ਾ ਨਫ਼ਰਤ ਭਰੀ ਪੱਤਰਕਾਰੀ ਨੇ ਸਾਡੇ ਸਾਰੇ ਪੱਤਰਕਾਰਾਂ ਨੂੰ ਗੋਦੀ ਮੀਡੀਆ ਦਾ ਨਾਮ ਦਿਵਾ ਦਿੱਤਾ ਹੈ।”

ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ ਆਪਣੇ ਫੇਸਬੁੱਕ ਪੇਜ ’ਤੇ ਉਕਤ ਸੰਦਰਭ ਵਿੱਚ ਲਿਖਦੇ ਹਨ, “ਪਿਛਲੇ ਅੱਠ ਸਾਲਾਂ ਵਿੱਚ ਦੇਸ਼ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਹੈ ਕਿ ਦੇਸ਼ ਦੀਆਂ ਘੱਟ ਗਿਣਤੀਆਂ ਅਤੇ ਸੱਤਾਧਾਰੀ ਪਾਰਟੀ ਤੋਂ ਵੱਖਰੀ ਰਾਇ ਰੱਖਣ ਵਾਲੇ ਲੋਕਾਂ ਦਾ ਲਗਾਤਾਰ ਉਤਪੀੜਨ ਹੋਇਆ ਹੈਵੱਡੀ ਪੱਧਰ ’ਤੇ ਉਨ੍ਹਾਂ ਉੱਪਰ ਝੂਠੇ ਕੇਸ ਦਰਜ ਕਰਵਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ ਹੈਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਗਈਆਂ ਹਨਹੁਣ ਅਮਰੀਕਾ ਸਮੇਤ ਅਰਬ ਦੇਸ਼ਾਂ ਨੇ ਇਸਦਾ ਨੋਟਿਸ ਲੈਣਾ ਸ਼ੁਰੂ ਕਰ ਦਿੱਤਾ ਹੈਭਾਜਪਾ ਦੀ ਬੁਲਾਰਨ ਨੂਪੁਰ ਸ਼ਰਮਾ ਵੱਲੋਂ ‘ਟਾਈਮਜ਼ ਨਾਓਟੀਵੀ ਚੈਨਲ ’ਤੇ ਮੁਹੰਮਦ ਸਾਹਿਬ (ਸ) ਸੰਬੰਧੀ ਇਤਰਾਜ਼ਯੋਗ ਟਿੱਪਣੀਆਂ ਕਰਨ ਕਰਕੇ ਅਰਬ ਦੇਸ਼ਾਂ ਵਿੱਚ ਭਾਰਤ ਦੇ ਵਪਾਰਕ ਬਾਈਕਾਟ ਦੇ ਸੱਦੇ ਦਿੱਤੇ ਜਾ ਰਹੇ ਹਨ।”

ਪਿਛਲੇ ਦਿਨੀਂ ਦੇਸ਼ ਦੇ ਸੰਪਾਦਕਾਂ ਦੀ ਜਥੇਬੰਦੀ ਅਡੀਟਰਜ਼ ਗਿਲਡ ਆਫ ਇੰਡੀਆ ਨੇ ਵੀ ਆਪਣੇ ਇੱਕ ਜਾਰੀ ਬਿਆਨ ਵਿੱਚ ਗੋਦੀ ਮੀਡੀਆ ਚੈਨਲਾਂ ਦੀ ਤਿੱਖੀ ਆਲੋਚਨਾ ਕੀਤੀ ਸੀਇਸ ਸੰਦਰਭ ਵਿੱਚ ਗਿਲਡ ਨੇ ਆਖਿਆ ਕਿ ਉਹ ਕੌਮੀ ਨਿਊਜ਼ ਚੈਨਲਾਂ ਦੇ ਗੈਰ-ਜ਼ਿੰਮੇਵਾਰਾਨਾ ਰਵੱਈਏ ਤੋਂ ਨਿਰਾਸ਼ ਹੈ, ਜਿਹੜੇ ਜਾਣ ਬੁੱਝ ਕੇ ਅਜਿਹੇ ਹਾਲਾਤ ਪੈਦਾ ਕਰ ਰਹੇ ਹਨ ਜੋ ਘੱਟਗਿਣਤੀ ਫਿਰਕਿਆਂ ਪ੍ਰਤੀ ਨਫ਼ਰਤ ਫੈਲਾ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹਨ

ਗਿਲਡ ਨੇ ਅੱਗੇ ਕਿਹਾ ਕਿ ਉਹ ਕੌਮੀ ਨਿਊਜ਼ ਚੈਨਲਾਂ ਦੇ ਗੈਰ ਜ਼ਿੰਮੇਵਾਰਾਨਾ ਰਵੱਈਏ ਤੋਂ ਪ੍ਰੇਸ਼ਾਨ ਹੈ, ਜੋ ਜਾਣਬੁੱਝ ਕੇ ਅਜਿਹੀ ਸਥਿਤੀ ਪੈਦਾ ਕਰਦੇ ਹਨ ਜੋ ਘੱਟ ਗਿਣਤੀ ਵਰਗਾਂ ਪ੍ਰਤੀ ਨਫ਼ਰਤ ਫੈਲਾ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੀ ਹੈਗਿਲਡ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਦੇਸ਼ ਨੂੰ ਝੱਲਣੀ ਪਈ ਸ਼ਰਮਿੰਦਗੀ ਤੋਂ ਬਚਾਇਆ ਜਾ ਸਕਦਾ ਸੀ ਜੇਕਰ ਟੀ ਵੀ ਚੈਨਲ ਧਰਮ ਨਿਰਪੱਖਤਾ ਬਾਰੇ ਦੇਸ਼ ਦੀ ਸੰਵਿਧਾਨਕ ਪ੍ਰਤੀਬੱਧਤਾ ਦੇ ਨਾਲ-ਨਾਲ ਪੱਤਰਕਾਰੀ ਦੀ ਨੈਤਿਕਤਾ ਤੇ ਪ੍ਰੈੱਸ ਕੌਂਸਲ ਆਫ ਇੰਡੀਆ ਵੱਲੋਂ ਜਾਰੀ ਹਦਾਇਤਾਂ ਉੱਤੇ ਪਹਿਰਾ ਦਿੰਦੇਕੁਝ ਚੈਨਲ ਦਰਸ਼ਕਾਂ ਦੀ ਸੰਖਿਆ ਵਧਾ ਕੇ ਲਾਭ ਕਮਾਉਣ ਦੇ ਲਾਲਚ ਵਿੱਚ ‘ਰੇਡੀਓ ਰਵਾਂਡਾ’ ਦੇ ਰਾਹ ਪਏ ਹੋਏ ਹਨ, ਜਿਸਦੇ ਭੜਕਾਊ ਪ੍ਰਸਾਰਣਾਂ ਨੇ ਇਸ ਅਫ਼ਰੀਕੀ ਦੇਸ਼ ਨੂੰ ਕਤਲਗਾਹ ਬਣਾ ਦਿੱਤਾ ਸੀਉਕਤ ਜਥੇਬੰਦੀ ਨੇ ਇਹ ਮੰਗ ਵੀ ਕੀਤੀ ਕਿ, ‘ਗਿਲਡ ਮੰਗ ਕਰਦੀ ਹੈ ਕਿ ਇਹ ਚੈਨਲ ਅਜਿਹੀ ਸਮੱਗਰੀ ਨੂੰ ਪ੍ਰਸਾਰਤ ਕਰਨਾ ਛੱਡ ਦੇਣ ਤੇ ਵੰਡਪਾਊ ਨਫ਼ਰਤੀ ਮਾਹੌਲ ਪੈਦਾ ਕਰਨ ਵਾਲੇ ਜਿਨ੍ਹਾਂ ਪ੍ਰੋਗਰਾਮਾਂ ਰਾਹੀਂ ਕੌਮੀ ਵਿਵਾਦ ਖੜ੍ਹਾ ਹੋਇਆ, ਉਨ੍ਹਾਂ ਦੀ ਆਲੋਚਨਾਤਮਕ ਪੜਚੋਲ ਕਰਨ

ਅੰਤ ਵਿੱਚ ਆਪਣੀ ਗੱਲ ਕਬੀਰ ਜੀ ਦੇ ਇਸ ਦੋਹੇ ਨਾਲ ਹੀ ਸਮਾਪਤ ਕਰਨਾ ਚਾਹਾਂਗਾ:

ਐਸੀ ਬਾਣੀ ਬੋਲੀਏ, ਮਨ ਕਾ ਆਪਾ ਖੋਏ
ਔਰਨ ਕੋ ਸ਼ੀਤਲ ਕਰੇ, ਆਪਹੂੰ ਸ਼ੀਤਲ ਹੋਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3625)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author