MohdAbbasDhaliwal7ਬੱਚੀ ਦੀ ਮਾਂ ਦੇ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ...
(7 ਮਾਰਚ 2020)

 

ਔਰਤਾਂ ਦੀ ਦੁਰਦਸ਼ਾ ਸੰਬੰਧੀ ਸਾਹਿਰ ਲੁਧਿਆਣਵੀ ਨੇ ਅੱਜ ਤੋਂ ਲਗਭਗ ਛੇ ਸੱਤ ਦਹਾਕਿਆਂ ਪਹਿਲਾਂ ਜੋ ਨਕਸ਼ਾ ਆਪਣੀਆਂ ਨਜ਼ਮਾਂ ਤੇ ਗੀਤਾਂ ਵਿੱਚ ਪੇਸ਼ ਕੀਤਾ ਸੀ, ਅੱਜ ਵੀ ਹਾਲਾਤ ਉਹੋ ਜਿਹੇ ਹੀ ਹਨਉਨ੍ਹਾਂ ਦੀ ਨਜ਼ਮ ਦੀਆਂ ਚੰਦ ਸਤਰਾਂ ਚੇਤੇ ਆ ਰਹੀਆਂ ਹਨ, ਜਿਨ੍ਹਾਂ ਵਿੱਚ ਉਸ ਨੇ ਔਰਤ ਦੇ ਜੀਵਨ ਵਿਚਲੀ ਤ੍ਰਾਸਦੀ ਨੂੰ ਪੇਸ਼ ਕਰਦਿਆਂ ਕਿਹਾ ਹੈ:

ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ
ਜਬ ਜੀਅ ਚਾਹਾ ਮਸਲਾ ਕੁਚਲਾ, ਜਬ ਜੀਅ ਚਾਹਾ ਧੁਤਕਾਰ ਦੀਆ

ਤਿਤਲੀ ਹੈ ਕਹੀਂ ਦੀਨਾਰੋਂ ਮੇਂ ਬਿਕਤੀ, ਹੈ ਕਹੀਂ ਬਾਜ਼ਾਰੋਂ ਮੇਂ
ਨੰਗੀ ਨਚਵਾਈ ਜਾਤੀ ਹੈ, ਅਯਾਸ਼ੋਂ ਕੇ ਦਰਬਾਰੋਂ ਮੇਂ

ਯੇਹ ਵੋਹ ਬੇਇਜ਼ਤ ਚੀਜ਼ ਹੈ ਜੋ, ਬਟ ਜਾਤੀ ਹੈ ਇੱਜ਼ਤਦਾਰੋਂ ਮੇਂ
ਔਰਤ ਨੇ ਜਨਮ ਦੀਆ ਮਰਦੋਂ ਕੋ ਮਰਦੋਂ ਨੇ ਉਸੇ ਬਾਜ਼ਾਰ ਦੀਆ

ਇੱਥੇ ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਅੱਠ ਮਾਰਚ ਨੂੰ “ਵਿਸ਼ਵ ਔਰਤ ਦਿਵਸ” ਵਜੋਂ ਮਨਾਇਆ ਜਾਂਦਾ ਹੈ। ਇਸ ਅਵਸਰ ’ਤੇ ਔਰਤਾਂ ਦੇ ਸਸ਼ਕਤੀਕਰਨ ਨੂੰ ਲੈ ਕੇ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈਔਰਤਾਂ ਨੂੰ ਅਧਿਕਾਰ ਦਿਵਾਉਣ ਦੀਆਂ ਵੱਡੀਆਂ ਵੱਡੀਆਂ ਡੀਂਗਾਂ ਮਾਰੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਲੰਮੇ ਸਮੇਂ ਤੋਂ ਗੱਲਾਂ ਚੱਲ ਰਹੀਆਂ ਹਨ

ਜੇਕਰ ਅੱਜ ਅਸੀਂ ਆਪਣੇ ਦੇਸ਼ ਵਿਚਲੀਆਂ ਔਰਤਾਂ ਦੇ ਜੀਵਨ ’ਤੇ ਝਾਤ ਮਾਰੀਏ ਤਾਂ ਯਕੀਨਨ ਸਾਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈਜਿਸ ਔਰਤ ਨੂੰ ਦੇਵੀ ਦਾ ਦਰਜਾ ਦਿੱਤਾ ਜਾਂਦਾ ਹੈ, ਕੰਜਕਾਂ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ, ਜਿਸ ਔਰਤ ਦੀ ਕੁੱਖੋਂ ਦੁਨੀਆ ਦੇ ਮਹਾਨ ਮਹਾਪੁਰਸ਼ਾਂ ਨੇ ਜਨਮ ਲਿਆ, ਜਿਸ ਦੀ ਕੁੱਖੋਂ ਵੱਡੇ ਵੱਡੇ ਨਬੀਆਂ ਪੈਗੰਬਰਾਂ ਅਤੇ ਸੂਫੀ ਸੰਤਾਂ ਨੇ ਜਨਮ ਲਿਆ, ਜਿਸ ਨੇ ਕਦੀ ਟੀਪੂ ਸੁਲਤਾਨ, ਕਦੇ ਭਗਤ ਸਿੰਘ, ਕਦੀ ਊਧਮ ਸਿੰਘ, ਕਦੇ ਚੰਦਰ ਸ਼ੇਖਰ ਆਜ਼ਾਦ ਅਤੇ ਕਦੇ ਰਾਮ ਪ੍ਰਸਾਦ ਬਿਸਮਿਲ ਅਤੇ ਕਰਤਾਰ ਸਿੰਘ ਸਰਾਭੇ ਵਰਗੇ ਸੂਰਵੀਰਾਂ ਨੂੰ ਜਨਮ ਦਿੱਤਾ ਅਤੇ ਉਹ ਆਪਣੀਆਂ ਅਦੁੱਤੀ ਤੇ ਬੇਮਿਸਾਲ ਕੁਰਬਾਨੀਆਂ ਸਦਕਾ ਰਹਿੰਦੀਆਂ ਦੁਨੀਆਂ ਤਕ ਆਪਣੇ ਨਾਮਾਂ ਨੂੰ ਅਮਰ ਕਰ ਗਏ

ਔਰਤ ਨੂੰ ਹਰ ਧਰਮ ਵਿੱਚ ਇੱਜ਼ਤ ਤੇ ਅਹਿਤਰਾਮ ਦਿੱਤਾ ਗਿਆ ਹੈਇਸਲਾਮ ਵਿੱਚ ਔਰਤ ਦੇ ਰੁਤਬੇ ਨੂੰ ਬਿਆਨ ਕਰਦਿਆਂ ਸਵਰਗ ਨੂੰ ਮਾਂ ਦੇ ਕਦਮਾਂ ਹੇਠ ਦੱਸਿਆ ਗਿਆ ਹੈ ਜਦੋਂ ਕਿ ਗੁਰੂ ਨਾਨਕ ਦੇਵ ਜੀ ਨੇ ਔਰਤ ਜਾਤੀ ਦੀ ਵਡਿਆਈ ਕਰਦਿਆਂ ਆਖਿਆ ਹੈ:

ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ

ਅੱਜ ਇਸ ਸਮਾਜ ਵਿੱਚ ਔਰਤ ਦੀ ਜੋ ਦੁਰਗਤ ਤੇ ਬੇਕਦਰੀ ਹੋ ਰਹੀ ਹੈ, ਉਸ ਦੀ ਮਿਸਾਲ ਸ਼ਾਇਦ ਪੱਥਰ ਯੁੱਗ ਵਿੱਚੋਂ ਵੀ ਢੂੰਡ ਪਾਉਣਾ ਮੁਸ਼ਕਲ ਹੈਪਿਛਲੇ ਲੰਮੇ ਅਰਸੇ ਤੋਂ ਜਿਸ ਤਰ੍ਹਾਂ ਲੜਕੀਆਂ ਨਾਲ ਇੱਕ ਤੋਂ ਬਾਅਦ ਇੱਕ ਬਲਾਤਕਾਰਾਂ ਦੀਆਂ ਘਟਨਾਵਾਂ ਘਟੀਆਂ ਹਨ, ਜਿਸ ਪ੍ਰਕਾਰ ਵੱਖ ਵੱਖ ਸ਼ੈਲਟਰ ਹਾਊਸਾਂ ਵਿੱਚ ਮੌਜੂਦ ਬੱਚੀਆਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ, ਯਕੀਨਨ ਉਹ ਸਭ ਸਾਡੇ ਸਮਾਜ ਵਿੱਚ ਵਿਚਰਨ ਵਾਲੇ ਲੋਕਾਂ ਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕਰਦੀਆਂ ਹਨ

ਇੱਕ ਲੜਕੀ ਦੇ ਬਲਾਤਕਾਰ ਦਾ ਸ਼ਿਕਾਰ ਹੋ ਜਾਣ ’ਤੇ ਪੀੜਤਾਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਲਈ ਜਿਸ ਤਰ੍ਹਾਂ ਦਰ ਬਦਰ ਜ਼ਲੀਲ ਓ ਖੁਆਰ ਹੋਣਾ ਪੈਂਦਾ ਹੈ, ਉਹ ਯਕੀਨਨ ਦੁਖਦਾਈ ਤੇ ਸ਼ਰਮਨਾਕ ਹੱਦ ਤੱਕ ਖਤਰਨਾਕ ਹੈਉਸ ਸੰਦਰਭ ਵਿੱਚ ਤਾਂ ਸਾਹਿਰ ਲੁਧਿਆਣਵੀ ਦੇ ਸ਼ਬਦਾਂ ਵਿੱਚ ਇਹੋ ਕਿਹਾ ਜਾ ਸਕਦਾ ਹੈ:

ਮਦਦ ਚਾਹਤੀ ਹੈ ਯੇਹ ਹੱਵਾ ਕੀ ਬੇਟੀ
ਯਸ਼ੋਧਾ ਕੀ ਹਮ ਜਿਨਸ ਰਾਧਾ ਕੀ ਬੇਟੀ
ਪੈਅੰਬਰ ਕੀ ਉਮੱਤ ਜ਼ੁਲੇਖਾ ਕੀ ਬੇਟੀ

ਪਿਛਲੇ ਅੱਠ ਸਾਲ ਤੋਂ ਲਟਕਦੇ ਆ ਰਹੇ ਨਿਰਭਿਆ ਕਾਂਡ ਦੇ ਦੋਸ਼ੀਆਂ ਨੂੰ ਅੱਜ ਜਿਸ ਤਰ੍ਹਾਂ ਨਾਲ ਫਾਂਸੀ ਦੇਣ ਦੀ ਤਾਰੀਖਾਂ ਬਾਰ ਬਾਰ ਅੱਗੇ ਪਾਈ ਜਾ ਰਹੀ ਹੈ, ਉਸ ਦੇ ਚੱਲਦਿਆਂ ਅਸੀਂ ਪੂਰੀ ਦੁਨੀਆ ਵਿੱਚ ਮਜ਼ਾਕ ਦੇ ਪਾਤਰ ਬਣ ਰਹੇ ਹਾਂਜੇਕਰ ਉਕਤ ਦੋਸ਼ੀਆਂ ਨੂੰ ਸਮੇਂ ਸਿਰ ਫਾਹੇ ਲਾਇਆ ਹੁੰਦਾ ਤਾਂ ਸ਼ਾਇਦ ਕਠੂਆ, ਉਨਾਓ, ਹੈਦਰਾਬਾਦ ਵਰਗੀਆਂ ਦਰਦਨਾਕ ਘਟਨਾਵਾਂ ਨਾ ਵਾਪਰਦੀਆਂਔਰਤਾਂ ਨਾਲ ਮਰਦ ਪ੍ਰਧਾਨ ਸਮਾਜ ਵਲੋਂ ਕੀਤੀ ਜਾਂਦੀ ਬੇਇਨਸਾਫੀ ਅਤੇ ਜ਼ੁਲਮ ਦੇ ਸੰਦਰਭ ਸਾਹਿਰ ਲਿਖਦੇ ਹਨ:

ਮਰਦੋਂ ਕੇ ਲੀਏ ਹਰ ਜ਼ੁਲਮ ਰਵਾ ਔਰਤ ਕੇ ਲੀਏ ਰੋਣਾ ਭੀ ਖਤਾ
ਮਰਦੋਂ ਕੇ ਲੀਏ ਹਰ ਐਸ਼ ਕਾ ਹੱਕ ਔਰਤ ਕੇ ਲੀਏ ਜੀਨਾ ਭੀ ਖਤਾ

ਮਰਦੋਂ ਕੇ ਲੀਏ ਲਾਖੋਂ ਸੇਜੇਂ ਔਰਤ ਕੇ ਲੀਏ ਬੱਸ ਏਕ ਚਿਤਾ
ਔਰਤ ਨੇ ਜਨਮ ਦੀਆ ਮਰਦੋਂ ਕੋ ਮਰਦੋਂ ਨੇ ਉਸੇ ਬਾਜ਼ਾਰ ਦੀਆ

ਪੀੜਤ ਲੜਕੀਆਂ ਨੂੰ ਸਮੇਂ ਸਿਰ ਇਨਸਾਫ ਨਾ ਮਿਲਣਾ ਯਕੀਨਨ ਸਾਡੇ ਨਿਆਇਕ ਸਿਸਟਮ ਦੀ ਛਵੀ ਨੂੰ ਧੂਮਲ ਕਰਦਾ ਹੈ ਅਤੇ ਇਸਦੇ ਨਾਲ ਇਨਸਾਫ ਵਿੱਚ ਹੁੰਦੀ ਦੇਰੀ ਪੀੜਤਾਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਿੱਚ ਮਾਯੂਸੀ ਅਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਹੱਲਾਸ਼ੇਰੀ ਦਿੰਦਾ ਹੈਪਿਛਲੇ ਸਾਲ ਚਿਮਨੀਆਨੰਦ ਵਾਲੇ ਕੇਸ ਵਿੱਚ ਵਿਦਿਆਰਥਣ ਨਾਲ ਜੋ ਹੋਇਆ, ਉਸ ਬਾਰੇ ਸਾਰੇ ਹੀ ਭਲੀਭਾਂਤੀ ਜਾਣਦੇ ਹਨਅਜਿਹੇ ਹਾਲਾਤ ਦੇ ਕਾਰਨ ਅੱਜ ਕਿੰਨੀਆਂ ਪੀੜਤ ਲੜਕੀਆਂ ਆਪਣੇ ਨਾਲ ਹੋਏ ਸ਼ੋਸ਼ਣ ’ਤੇ ਚੁੱਪੀ ਧਾਰ ਲੈਂਦੀਆਂ ਹਨ

ਬੇਸ਼ੱਕ ਸਰਕਾਰ ਵੱਲੋਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਨਾਹਰੇ ਲਗਾਏ ਜਾਂਦੇ ਹਨ ਪਰ ਕੁਝ ਵਿੱਦਿਅਕ ਸੰਸਥਾਵਾਂ ਵਿੱਚ ਜਿਸ ਤਰ੍ਹਾਂ ਲੜਕੀਆਂ ਨਾਲ ਭੇਦਭਾਵ ਕੀਤਾ ਜਾਂਦਾ ਹੈ, ਉਸ ਨੂੰ ਵੇਖਦਿਆਂ ਇਵੇਂ ਲੱਗਦਾ ਹੈ ਕਿ ਜਿਵੇਂ ਇਹ ਉਕਤ ਨਾਹਰਿਆਂ ਨੂੰ ਦੰਦੀਆਂ ਚਿੜਾ ਰਹੇ ਹੋਣਘਟਨਾ ਗੁਜਰਾਤ ਦੇ ਇੱਕ ਇੰਸਟੀਚਿਊਟ ਦੀ ਹੈ ਜਿੱਥੇ ਇੱਕ ਪ੍ਰਿੰਸੀਪਲ ਦੁਆਰਾ 68 ਵਿਦਿਆਰਥਣਾਂ ਦੇ ਕੱਪੜੇ ਸਿਰਫ ਇਹ ਜਾਨਣ ਲਈ ਲੁਹਾਏ ਗਏ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਸੈਨੇਟਰੀ ਪੈਡ ਕਿਸ ਕੁੜੀ ਦੁਆਰਾ ਸੁੱਟਿਆ ਗਿਆ ਸੀਇਹ ਗੱਲ ਵੀ ਸਾਹਮਣੇ ਆਈ ਕਿ ਉਕਤ ਇੰਸਟੀਚਿਊਟ ਵਿਖੇ ਪੜ੍ਹ ਰਹੀਆਂ ਕੁੜੀਆਂ ਨੂੰ ਜਦੋਂ ਵੀ ਪੀਰੀਅਡ ਆਉਂਦੇ ਹਨ, ਤਾਂ ਉਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਵਾਸਤੇ ਕੁਝ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨਜਿਵੇਂ ਕਿ ਪੀਰੀਅਡ ਦੌਰਾਨ ਲੜਕੀਆਂ ਨੂੰ ਹੋਸਟਲ ਦੀ ਥਾਂ ਬੇਸਮੈਂਟ ਵਿੱਚ ਰਹਿਣਾ ਪੈਂਦਾ ਹੈਉਹ ਰਸੋਈ ਵਿੱਚ ਨਹੀਂ ਵੜ ਸਕਦੀਆਂ ਤੇ ਪੂਜਾ ਆਦਿ ਨਹੀਂ ਕਰ ਸਕਦੀਆਂਪੀਰੀਅਡਾਂ ਵਾਲੀਆਂ ਕੁੜੀਆਂ ਨੂੰ ਕਲਾਸਾਂ ਵਿੱਚ ਵੀ ਪਿਛਲੇ ਬੈਂਚਾਂ ਉੱਤੇ ਬੈਠਣਾ ਪੈਂਦਾ ਹੈ

ਜਿੱਥੋਂ ਤੱਕ ਕਾਲਜਾਂ ਅਤੇ ਯੂਨੀਵਰਸਿਟੀਆਂ ਹਨ, ਅੱਜ ਇਹ ਅਦਾਰੇ ਵੀ ਲੜਕੀਆਂ ਲਈ ਸੁਰੱਖਿਅਤ ਨਹੀਂ ਹਨਪਿਛਲੇ ਦਿਨੀਂ ਅਜਿਹੀ ਹੀ ਇੱਕ ਨਿਊਜ਼ ਰਿਪੋਰਟ ਨੇ ਸਾਡੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾਇਸ ਅਨੁਸਾਰ ਗਾਰਗੀ ਗਰਲਜ਼ ਹੋਸਟਲ ਵਿਖੇ ਗੁੰਡਾਗਰਦ ਅਨਸਰਾਂ ਦੁਆਰਾ ਲੜਕੀਆਂ ਦੀਆਂ ਛਾਤੀਆਂ ਨੂੰ ਮਧੋਲਿਆ ਅਤੇ ਸਤਨਾਂ ਨੂੰ ਨੋਚਿਆ ਗਿਆ ਤੇ ਉਨ੍ਹਾਂ ਲੜਕੀਆਂ ਦੇ ਕੱਪੜੇ ਪਾੜੇ ਗਏ ਆਪਣੀ ਨਜ਼ਮ ਵਿੱਚ ਇੱਕ ਥਾਂ ਸਾਹਿਰ ਲਿਖਦੇ ਹਨ:

ਜਿਨ ਸੀਨੋਂ ਨੇ ਉਨਹੇ ਦੂਧ ਦੀਆਂ, ਉਨ ਸੀਨੋਂ ਕਾ ਬਿਓਪਾਰ ਕੀਆ
ਜਿਸ ਕੋਖ ਮੇਂ ਉਨਕਾ ਜਿਸਮ ਢਲਾ, ਉਸ ਕੋਖ ਕਾ ਕਾਰੋਬਾਰ ਕੀਆ

ਜਿਸ ਤਨ ਸੇ ਉਗੇ ਕੌਂਪਲ ਬਣ ਕਰ, ਉਸ ਤਨ ਕੋ ਜ਼ਲੀਲ ਓ ਖੁਆਰ ਕੀਆ
ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ

ਇਸ ਤੋਂ ਪਹਿਲਾਂ ਜਾਮੀਆ ਦੀਆਂ ਵਿਦਿਆਰਥਣਾਂ ਨਾਲ ਪੁਲਸ ਨੇ ਜੋ ਦੁਰਵਿਵਹਾਰ ਕੀਤਾ, ਉਸ ਨੂੰ ਪੂਰੀ ਦੁਨੀਆ ਨੇ ਹੀ ਵੇਖਿਆਇਸ ਸੰਦਰਭ ਵਿੱਚ ਯੂਨੀਵਰਸਿਟੀ ਵਿਦਿਆਰਥਣਾਂ ਦੇ ਸੰਗਠਨ ਨੇ ਪੁਲਸ ਉੱਤੇ ਤਸ਼ੱਦਦ ਦੇ ਗੰਭੀਰ ਦੋਸ਼ ਲਗਾਏ ਸਨਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਉਹ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਸੰਸਦ ਤੱਕ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ ਤਾਂ ਪੁਲਸ ਨੇ ਉਨ੍ਹਾਂ ਤੇ ਤਸ਼ੱਦਦ ਕੀਤਾਉਨ੍ਹਾਂ ਦੇ ਗੁਪਤ ਅੰਗਾਂ ’ਤੇ ਲੱਤਾਂ ਮਾਰੀਆਂ, ਉਨ੍ਹਾਂ ਦੇ ਕੱਪੜੇ ਅਤੇ ਹਿਜਾਬ ਪਾੜੇ ਗਏ। ਇਸ ਦੌਰਾਨ ਉਨ੍ਹਾਂ ਨਾਲ ਗਾਲੀ ਗਲੋਚ ਵੀ ਕੀਤੀ ਗਈਇਸ ਤੋਂ ਪਹਿਲਾਂ ਅਜਿਹਾ ਕੁਝ ਹੀ ਜੇ ਐੱਨ ਯੂ ਵਿਖੇ ਵਾਪਰਿਆ। ਗੁੰਡਾ ਅਨਸਰਾਂ ਵਲੋਂ ਯੂਨੀਵਰਸਿਟੀ ਕੈਂਪਸ ਵਿੱਚ ਘੁਸ ਕੇ ਵਿਦਿਆਰਥਣਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਇਸ ਦੌਰਾਨ ਵਿਦਿਆਰਥੀ ਆਗੂ ਆਇਸ਼ੀ ਘੋਸ਼ ਦੇ ਸਿਰ ਤੇ ਸੱਟ ਮਾਰ ਕੇ ਉਸ ਨੂੰ ਲਹੂ ਲੁਹਾਣ ਕੀਤਾ ਗਿਆਉਕਤ ਘਟਨਾ ਸਮੇਂ ਵੀ ਪੁਲਸ ਦੇ ਮੂਕ ਦਰਸ਼ਕ ਬਣ ਸਭ ਕੁਝ ਵੇਖਣ ਦੇ ਦੋਸ਼ ਲਗਾਏ ਗਏ

ਪਿਛਲੇ ਦਿਨੀਂ ਇੱਕ ਹੋਰ ਘਟਨਾ ਜਿਸਨੇ ਰੌਂਗਟੇ ਖੜ੍ਹੇ ਕਰ ਦਿੱਤੇ, ਉਹ ਸੀ 14 ਦਿਨਾਂ ਤੱਕ ਜੇਲ ਕੱਟ ਕੇ ਆਈ ਇੱਕ ਉਸ ਵਿਧਵਾ ਮਾਂ ਦੀ ਕਹਾਣੀ ਜਿਸਦਾ ਕੋਈ ਜੁਰਮ ਨਹੀਂ ਸੀਉਸ ਮਾਂ ਨੂੰ ਦੇਸ਼ਧ੍ਰੋਹ ਦੇ ਮੁਕੱਦਮੇ ਵਿੱਚ ਸਲਾਖਾਂ ਦੇ ਪਿੱਛੇ ਡੱਕ ਦਿੱਤਾ ਗਿਆਉਸ ਦਾ ਜੁਰਮ ਸਿਰਫ ਇਹ ਸੀ ਕਿ ਬੀਦਰ ਕਰਨਾਟਕ ਦੇ ਸ਼ਾਹੀਨ ਸਕੂਲ ਵਿੱਚ ਬੱਚਿਆਂ ਦੁਆਰਾ ਸੀਏਏ, ਐੱਨ ਆਰ ਸੀ ਅਤੇ ਐੱਨ ਪੀ ਆਰ ਦੇ ਵਿਰੋਧ ਵਿੱਚ ਇੱਕ ਡਰਾਮਾ ਕੀਤਾ ਗਿਆਉਸ ਡਰਾਮੇ ਵਿੱਚ ਉਸ ਦੀ ਬੇਟੀ ਨੇ ਭਾਗ ਲਿਆ ਸੀ ਅਤੇ ਇਸ ਸੰਦਰਭ ਵਿੱਚ ਬੱਚੀ ਦੀ ਮਾਂ ਦੇ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਇਸਦੇ ਨਾਲ ਹੀ ਮਾਂ ਨੂੰ ਬੱਚੀ ਤੋਂ ਜੁਦਾ ਕਰਦਿਆਂ 14 ਦਿਨਾਂ ਲਈ ਹਿਰਾਸਤ ਵਿੱਚ ਭੇਜ ਦਿੱਤਾ ਗਿਆਅੰਤ ਵਿੱਚ ਸਾਹਿਰ ਦੇ ਇਨ੍ਹਾਂ ਸ਼ਬਦਾਂ ਨਾਲ ਹੀ ਮੈਂ ਆਪਣੀ ਗੱਲ ਨੂੰ ਵਿਰਾਮ ਦੇਵਾਂਗਾ ਕਿ:

ਔਰਤ ਸੰਸਾਰ ਕੀ ਕਿਸਮਤ ਹੈ ਫਿਰ ਭੀ ਤਕਦੀਰ ਕੀ ਬੇਟੀ ਹੈ
ਅਵਤਾਰ ਪੈਗੰਬਰ ਜਣਤੀ ਹੈ ਫਿਰ ਭੀ ਸ਼ੈਤਾਨ ਕੀ ਬੇਟੀ ਹੈ
ਯੇਹ ਵੋਹ ਬਦਕਿਸਮਤ ਮਾਂ ਹੈ ਜੋ ਬੇਟੋਂ ਕੀ ਸੇਜ ਪੇ ਲੇਟੀ ਹੈ
ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1975)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author