MohdAbbasDhaliwal7ਜਿਨ੍ਹਾਂ ਦੇਸ਼ਾਂ ਦੇ ਵੀ ਆਗੂ ਨਫਰਤ ਅਤੇ ਵੰਡ ਪਾਊ ਰਾਜਨੀਤੀ ਵਿੱਚ ਵਿਸ਼ਵਾਸ ...
(4 ਜੂਨ 2020)

 

ਪਿਛਲੇ ਦਿਨੀਂ ਅਮਰੀਕਾ ਵਿੱਚ 46 ਸਾਲਾ ਜਾਰਜ ਫਲੌਇਡ (ਇੱਕ ਕਾਲੇ ਅਮਰੀਕੀ) ਦੀ ਪੁਲਿਸ ਹੱਥੋਂ ਹੋਈ ਮੌਤ ਤੋਂ ਬਾਅਦ ਇਸਦੇ ਵਿਰੋਧ ਵਿੱਚ ਭੜਕੀ ਹਿੰਸਾ ਨੇ ਪੂਰੇ ਦੇਸ਼ ਵਿੱਚ ਕੋਹਰਾਮ ਬਰਪਾ ਕਰ ਦਿੱਤਾ ਹੈਅਮਰੀਕਾ ਦੇ ਉੱਤਰ ਵਿੱਚ ਨਿਊਯਾਰਕ ਤੋਂ ਲੈ ਕੇ ਦੱਖਣ ਵਿੱਚ ਹੂਸਟਨ ਤਕ ਅਤੇ ਪੂਰਬ ਵਿੱਚ ਵਾਸ਼ਿੰਗਟਨ ਤੋਂ ਲੈ ਕੇ ਪੱਛਮ ਵਿਖੇ ਲੌਸ ਐਂਜਲਸ ਤਕ ਕਰੀਬ 140 ਸ਼ਹਿਰਾਂ ਵਿੱਚ ਫੈਲ ਚੁੱਕੇ, ਹਫਤੇ ਭਰ ਤੋਂ ਚੱਲ ਰਹੇ ਮੁਜ਼ਾਹਰੇ ਹਾਲੇ ਤਕ ਰੁਕਣ ਦਾ ਨਾ ਨਹੀਂ ਲੈ ਰਹੇ ਇੱਥੋਂ ਤਕ ਕਿ ਨਿਊਯਾਰਕ ਵਿੱਚ ਵੀ ਸੋਮਵਾਰ ਰਾਤ ਕਰਫਿਊ ਲਾਉਣਾ ਪਿਆਵਿਸ਼ੇਸ਼ਗਿਆ ਦਾ ਮੰਨਣਾ ਹੈ ਕਿ ਕਈ ਦਹਾਕਿਆਂ ਤਕ ਅਮਰੀਕਾ ਵਿੱਚ ਇੰਨੇ ਮਾੜੇ ਹਾਲਾਤ ਨਹੀਂ ਦੇਖੇ ਜੋ ਅੱਜਕਲ ਉੱਥੇ ਨਜ਼ਰ ਆ ਰਹੇ ਹਨ

ਦਰਅਸਲ ਉਕਤ ਹਿੰਸਾ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਪਿਛਲੇ ਸੋਮਵਾਰ ਨੂੰ ਪੁਲਿਸ ਨੂੰ ਇੱਕ ਜਨਰਲ ਸਟੋਰ ਤੋਂ ਫ਼ੋਨ ਆਇਆ ਕਿ ਜੌਰਜ ਫਲੌਇਡ ਨਾਂ ਦੇ ਕਾਲੀ ਚਮੜੀ ਵਾਲੇ ਵਿਅਕਤੀ ਨੇ 20 ਡਾਲਰ ਦਾ ਨਕਲੀ ਨੋਟ ਦਿੱਤਾ ਹੈਇਸ ’ਤੇ ਪੁਲਿਸ ਨੇ ਤੁਰਤ ਕਾਰਵਾਈ ਕਰਦਿਆਂ ਫਲੌਇਡ ਨੂੰ ਆਪਣੀ ਵੈਨ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀਪੁਲਿਸ ਮੁਤਾਬਕ ਇਸ ਦੌਰਾਨ ਉਸ ਨੇ ਪੁਲਿਸ ਨਾਲ ਨਾਲ ਹੱਥੋ-ਪਾਈ ਕੀਤੀ ਜਿਸ ਮਗਰੋਂ ਉਸ ਨੂੰ ਹੱਥਕੜੀ ਲਗਾ ਦਿੱਤੀ ਗਈਇਸੇ ਦੌਰਾਨ ਫਲਾਇਡ ਨੇ ਜ਼ਮੀਨ ’ਤੇ ਲੇਟਦਿਆਂ ਸ਼ਾਇਦ ਖੁਦ ਨੂੰ ਹਿਰਾਸਤ ਵਿੱਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀਉਕਤ ਘਟਨਾ ਦੇ ਵਾਇਰਲ ਵੀਡੀਓ ਵਿੱਚ ਝੜਪ ਦੀ ਸ਼ੁਰੂਆਤ ਦੀ ਰਿਕਾਰਡਿੰਗ ਨਹੀਂ ਹੈ ਪ੍ਰੰਤੂ ਵੀਡੀਓ ਵਿੱਚ ਸ਼ਾਵਿਨ ਨੇ ਫਲਾਇਡ ਦੀ ਧੌਣ ’ਤੇ ਗੋਡਾ ਧਰਿਆ ਹੋਇਆ ਹੈ ਤੇ ਫਲਾਇਡ ਨਿਹਾਇਤ ਬੇਵਸੀ ਦੀ ਹਾਲਤ ਵਿੱਚ ਕਹਿ ਰਿਹਾ ਹੈ ਕਿ “ਮੈਨੂੰ ਸਾਹ ਨਹੀਂ ਆ ਰਿਹਾ", “ਮੈਨੂੰ ਨਾ ਮਾਰੋ” ਲੇਕਿਨ ਪੁਲਿਸ ਮੁਲਾਜ਼ਮ ਉਸਦੀ ਧੌਣ ਨੂੰ ਲਗਾਤਾਰ ਆਪਣੇ ਗੋਡੇ ਹੇਠਾਂ ਦੱਬੀ ਬੈਠਾ ਹੈਇਸ ਦੌਰਾਨ ਤਕਰੀਬਨ 3 ਮਿੰਟ ਬਾਅਦ ਫਲਾਇਡ ਨੇ ਹਰਕਤ ਕਰਨੀ ਬੰਦ ਕਰ ਦਿੱਤੀ ਤੇ ਸ਼ਾਵਿਨ ਨਾਂ ਦਾ ਪੁਲਿਸਮੈਨ ਨੇ ਜਦੋਂ ਉੱਠਿਆ ਤਾਂ ਫਲਾਇਡ ਨੂੰ ਸਾਹ ਨਹੀਂ ਆ ਰਿਹਾ ਸੀ ਇਸ ਉਪਰੰਤ ਉਸ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਘੰਟੇ ਬਾਅਦ ਉਸ ਨੂੰ ਮਰਿਆ ਹੋਇਆ ਘੋਸ਼ਿਤ ਕਰ ਦਿੱਤਾ ਗਿਆਪੋਸਟ ਮਾਰਟਮ ਦੀ ਪਹਿਲੀ ਰਿਪੋਰਟ ਮੁਤਾਬਕ ਸ਼ਾਵਿਨ ਨੇ ਫਲਾਇਡ ਦੇ ਗਲੇ ’ਤੇ 8 ਮਿੰਟ 46 ਸਕਿੰਟ ਲਈ ਆਪਣਾ ਗੋਡਾ ਰੱਖਿਆ ਸੀ ਇਸਦੇ ਨਾਲ ਹੀ ਘਟਨਾ ਵੇਲੇ ਮੌਜੂਦ ਤਿੰਨਾਂ ਹੋਰ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ

ਇਸ ਦੌਰਾਨ ਨਸਲਵਾਦੀ ਵਿਚਾਰਾਂ ਵਾਲੇ ਡੌਨਲਡ ਟਰੰਪ ਨੇ ਇਸ ਕਤਲ ਉਪਰੰਤ ਅਜਿਹੀ ਟਿੱਪਣੀ ਦਿੱਤੀ, ਜਿਸ ਨੇ ਪੂਰੇ ਦੇਸ਼ ਵਿੱਚ ਲਾਂਬੂ ਲਾਉਣ ਦਾ ਕੰਮ ਕੀਤਾਆਪਣੇ ਟਵਿਟਰ ’ਤੇ ਟਰੰਪ ਨੇ ਲਿਖਿਆ ਕਿ ਲੁੱਟਮਾਰ ਹੁੰਦੀ ਹੈ ਤਾਂ ਗੋਲੀਆਂ ਚਲਦੀਆਂ ਹਨ (ਵੈੱਨ ਲੂਟਿੰਗ ਸਟਾਰਟਸ, ਸ਼ੂਟਿੰਗ ਸਟਾਰਟਸ) ਇੱਥੇ ਦੱਸਣਯੋਗ ਹੈ ਕਿ ਡੋਨਾਲਡ ਟਰੰਪ ਦੇ ਉਕਤ ਸ਼ਬਦ ਅਚਾਨਕ ਮੂੰਹ ਵਿੱਚੋਂ ਨਿਕਲੀ ਪ੍ਰਤੀਕਿਰਿਆ ਨਹੀਂ ਸਨ ਸਗੋਂ ਨਸਲਵਾਦ ਨਾਲ ਜੁੜਿਆ ਇੱਕ ਪੁਰਾਣਾ ਮੁਹਾਵਰਾ ਜੋ ਉੱਥੇ ਪ੍ਰਚਲਤ ਹੈ, ਉਸ ਸੰਦਰਭ ਵਿੱਚ ਸਨ ਅਰਥਾਤ ਜਦੋਂ ਸੱਠਵਿਆਂ ਦੇ ਦਹਾਕੇ ਵਿੱਚ ਅਮਰੀਕਾ ਵਿੱਚ ਮਾਰਟਿਨ ਲੂਥਰ ਕਿੰਗ (ਜੂਨੀਅਰ) ਦੀ ਅਗਵਾਈ ਵਿੱਚ ਸਮਾਨ ਨਾਗਰਿਕ ਅਧਿਕਾਰਾਂ ਲਈ ਅੰਦੋਲਨ ਚੱਲ ਰਿਹਾ ਸੀ ਤਾਂ ਫਲੌਰਿਡਾ ਦੇ ਇੱਕ ਪੁਲਿਸ ਅਧਿਕਾਰੀ ਵਾਲਟਰ ਹੈਡਲੀ ਨੇ ਕਿਹਾ ਸੀ, ‘ਵਹੈਨ ਲੂਟਿੰਗ ਸਟਾਰਟਸ, ਸ਼ੂਟਿੰਗ ਸਟਾਰਟਸ’ ਹੈਡਲੀ ਦੇ ਇਸ ਨਾਅਰੇ ਦਾ ਉਸ ਸਮੇਂ ਜ਼ੋਰਦਾਰ ਵਿਰੋਧ ਹੋਇਆ ਸੀ

ਟਰੰਪ ਦੇ ਬਿਆਨਾਂ ਉਪਰੰਤ ਜਦੋਂ ਹਾਲਾਤ ਬੇਕਾਬੂ ਹੋਏ ਤਾਂ ਹੂਸਟਨ ਦੇ ਪੁਲਿਸ ਮੁਖੀ ਆਰਟ ਐਸਵੈਡੋ ਨੇ ਟੀ ਵੀ ’ਤੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਟਰੰਪ ਜੇ ਕੁਝ ਚੰਗਾ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਆਪਣਾ ਮੂੰਹ ਬੰਦ ਰੱਖਣਉਨ੍ਹਾਂ ਇਹ ਵੀ ਕਿਹਾ ਕਿ ਟਰੰਪ ਨੌਜਵਾਨਾਂ ਨੂੰ ਖਤਰੇ ਵਿੱਚ ਪਾ ਰਹੇ ਹਨਇਹ ਸਮਾਂ ਤਾਕਤ ਦਿਖਾਉਣ ਦਾ ਨਹੀਂ, ਸਗੋਂ ਲੋਕਾਂ ਦੇ ਦਿਲ ਜਿੱਤਣ ਦਾ ਹੈਦੇਸ਼ ਨੂੰ ਸਾਧਾਰਨ ਨਹੀਂ, ਅਸਾਧਾਰਨ ਲੀਡਰਸ਼ਿੱਪ ਦੀ ਲੋੜ ਹੈਉਨ੍ਹਾਂ ਕਿਹਾ ਕਿ ਇਹ ਹਾਲੀਵੁੱਡ ਨਹੀਂ, ਸਗੋਂ ਹਕੀਕੀ ਦੁਨੀਆਂ ਹੈ ਇਸਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀਉਨ੍ਹਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਦ ਹਿੰਸਾ ਭੜਕੀ ਹੋਈ ਹੈ, ਲੋਕ ਭੰਨਤੋੜ ਕਰ ਰਹੇ ਹਨ ਤਾਂ ਕੁਝ ਲੋਕਾਂ ਨੂੰ ਵੋਟਾਂ ਦੀ ਚਿੰਤਾ ਲੱਗੀ ਹੋਈ ਹੈਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੀ ਆਵਾਜ਼ ਬੁਲੰਦ ਕਰਨਪੋਲਿੰਗ ਬੂਥ ’ਤੇ ਪੁਰਅਮਨ ਢੰਗ ਨਾਲ ਆਪਣੀ ਰਾਇ ਦੇਣਲੋਕਾਂ ਦਾ ਧਿਆਨ ਸਿਰਫ ਖਰਾਬ ਪੁਲੀਸਿੰਗ, ਕ੍ਰਿਮੀਨਲ ਪੁਲੀਸਿੰਗ ’ਤੇ ਹੀ ਨਹੀਂ ਹੋਣਾ ਚਾਹੀਦਾ, ਸਗੋਂ ਸਮਾਜ ’ਤੇ ਹੋਣਾ ਚਾਹੀਦਾ ਹੈਨਫਰਤ ਤਿਆਗ ਕੇ ਇੱਕ-ਦੂਜੇ ਦਾ ਹੱਥ ਫੜੋ

ਇੱਕ ਦਿਨ ਪਹਿਲਾਂ ਨਿਊਯਾਰਕ ਦੇ ਮੇਅਰ ਬਿੱਲ ਡੇ ਬਲਾਸਉ ਨੇ ਸ਼ਹਿਰ ਵਿੱਚ ਫੈਲੇ ਦੰਗਿਆਂ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆਉਨ੍ਹਾਂ ਸਪਸ਼ਟ ਕਿਹਾ ਕਿ ਟਰੰਪ ਨੇ ਲੋਕਾਂ ਵਿੱਚ ਜ਼ਹਿਰ ਫੈਲਾਉਣ ਦਾ ਕੰਮ ਕੀਤਾ, ਜਿਸਦੇ ਚੱਲਦਿਆਂ ਲੋਕਾਂ ਦੇ ਗੁੱਸੇ ਵਿੱਚ ਵਾਧਾ ਹੋਇਆਉਨ੍ਹਾਂ ਅੱਗੇ ਕਿਹਾ ਕਿ “ਟਰੰਪ ਦੇ ਸ਼ਾਸਨ ਵਿੱਚ ਨਫਰਤ ਅਤੇ ਭੇਦਭਾਵ ਵਧਿਆ ਹੈ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਪਾਰਟੀ ਦੇ ਹੋ ਅਤੇ ਕਿਸ ਪਾਰਟੀ ਦਾ ਸਮਰਥਨ ਕਰਦੇ ਹੋ ਇਸ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਅਮਰੀਕੀ ਰਾਸ਼ਟਰਪਤੀ ਬਾਰੇ ਕੀ ਸੋਚਦੇ ਹੋਉਨ੍ਹਾਂ ਕਿਹਾ ਟਰੰਪ ਦੇ ਸ਼ਾਸਨਕਾਲ ਵਿੱਚ ਨਫਰਤ ਅਤੇ ਲੋਕਾਂ ਦੇ ਵਿੱਚ ਤਣਾਉ ਅਤੇ ਭੇਦਭਾਵ ਵਧਿਆ ਹੈ, ਇਹ ਇੱਕ ਤਲਖ ਸੱਚਾਈ ਹੈਉਨ੍ਹਾਂ ਲੋਕਾਂ ਨੂੰ ਸਾਫ ਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਾਨੂੰ ਅਜਿਹੇ ਨੇਤਾਵਾਂ ਕੋਲ ਜਾਣਾ ਪਵੇਗਾ, ਜੋ ਏਕਤਾ ਦੀ ਗੱਲ ਕਰਦੇ ਹਨ

ਇੱਥੇ ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਬੀਤੇ ਸ਼ਨੀਵਾਰ ਉਕਤ ਮੇਅਰ ਦੀ ਤਿੱਖੀ ਆਲੋਚਨਾ ਕੀਤੀ ਸੀ ਅਤੇ ਧਮਕੀ ਦੇਣ ਦੇ ਅੰਦਾਜ਼ ਕਿਹਾ ਸੀ ਕਿ ਜੇਕਰ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਲੁੱਟ ਖਸੁੱਟ ਕਰਦੇ ਹਨ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇਗੀ

ਅਮਰੀਕਾ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਆਪਣੇ ਜੋਬਨ ’ਤੇ ਹੈ ਅਤੇ ਮੌਤਾਂ ਦਾ ਅੰਕੜਾ ਸਵਾ ਲੱਖ ਤਕ ਪੁੱਜ ਚੁੱਕਾ ਹੈਇਸ ਸਮੇਂ ਕਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਅਮਰੀਕਾ ਦੁਨੀਆ ਵਿੱਚੋਂ ਅਵੱਲ ਨੰਬਰ ਤੇ ਹੈਟਰੰਪ ਅਤੇ ਉਸ ਦਾ ਪ੍ਰਸ਼ਾਸਨ ਕੋਰੋਨਾ ਵਿਰੁੱਧ ਲੜਨ ਵਿੱਚ ਬੁਰੀ ਤਰ੍ਹਾਂ ਨਾਕਾਮ ਹੋਇਆ ਹੈ

ਟਰੰਪ ਨੇ ਪਹਿਲਾਂ ਇਸ ਅਸਫ਼ਲਤਾ ਦਾ ਭਾਂਡਾ ਚੀਨ ਸਿਰ ਭੰਨਣ ਦੀ ਕੋਸ਼ਿਸ਼ ਕੀਤੀ, ਫਿਰ ਉਸ ਨੇ ਵਿਸ਼ਵ ਸਿਹਤ ਸੰਗਠਨ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਅਮਰੀਕਾ ਵਲੋਂ ਵਿਸ਼ਵ ਸਿਹਤ ਸੰਗਠਨ ਦੀ ਕੀਤੀ ਜਾਂਦੀ ਮਾਇਕ ਸਹਾਇਤਾ ਨੂੰ ਬੰਦ ਕਰ ਦਿੱਤਾ ਗਿਆਪਰ ਕੋਈ ਲਾਭ ਨਾ ਹੋਇਆ, ਹੁਣ ਉਹ ਨਸਲਵਾਦ ਨੂੰ ਹਵਾ ਦੇ ਕੇ ਸਿਰ ’ਤੇ ਆਈਆਂ ਚੋਣਾਂ ਵਿੱਚੋਂ ਪਾਰ ਲੰਘਣ ਦੀ ਕੋਸ਼ਿਸ਼ ਕਰਦਾ ਜਾਪਦਾ ਹੈ

ਲੇਕਿਨ ਸ਼ਾਬਾਸ਼ੇ ਅਮਰੀਕਾ ਦੇ ਜਾਗਰੂਕ ਲੋਕਾਂ ਦੇ ਕਿ ਉਹ ਆਪਣੇ ਅਤੇ ਆਪਣੇ ਦੇਸ਼ ਦੇ ਭਵਿੱਖ ਬਾਰੇ ਠੀਕ ਫੈਸਲਾ ਕਰਨ ਦੀ ਕਾਬਲੀਅਤ ਰੱਖਦੇ ਹਨ ਸ਼ਾਇਦ ਇਹੋ ਵਜ੍ਹਾ ਹੈ ਕਿ ਫਲੌਇਡ ਦੀ ਹੱਤਿਆ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਵਿੱਚ ਕਾਲਿਆਂ ਨਾਲੋਂ ਗੋਰੇ ਲੋਕ ਵਧੇਰੇ ਗਿਣਤੀ ਵਿੱਚ ਸ਼ਾਮਲ ਹਨ ਹਾਲੇ ਤਕ ਇੱਕ ਵੀ ਅਜਿਹਾ ਅਮਰੀਕੀ ਗੋਰਾ ਸਾਹਮਣੇ ਨਹੀਂ ਆਇਆ, ਜਿਸ ਨੇ ਕਾਤਲ ਪੁਲਸੀਏ ਡੈਰੇਕ ਦੇ ਸਮਰਥਨ ਵਿੱਚ ਨਾਅਰਾ ਮਾਰਿਆ ਹੋਵੇ ਇੱਥੋਂ ਤਕ ਕਿ ਕਾਤਲ ਪੁਲਿਸੀਏ ਦੀ ਪਤਨੀ ਨੇ ਵੀ ਉਸ ਤੋਂ ਤਲਾਕ ਲੈਣ ਦੀ ਕਾਰਵਾਈ ਆਰੰਭ ਦਿੱਤੀ ਹੈ

ਉਕਤ ਸਾਰੀਆਂ ਘਟਨਾਵਾਂ ਯਕੀਨਨ ਉਨ੍ਹਾਂ ਸਭਨਾਂ ਲਈ ਇੱਕ ਤਕੜਾ ਸਬਕ ਹਨ ਜਿਹੜੇ ਹਾਕਮ ਲੋਕਾਂ ਵਿੱਚ ਨਫਰਤ ਦਾ ਜ਼ਹਿਰ ਘੋਲ ਕੇ ਆਪਣੀਆਂ ਲਾਲਸਾਵਾਂ ਦੀ ਪੂਰਤੀ ਲਈ ਤਤਪਰ ਰਹਿੰਦੇ ਹਨ

ਸਾਨੂੰ ਇਹ ਹਰਗਿਜ਼ ਨਹੀਂ ਭੁੱਲਣਾ ਚਾਹੀਦਾ ਕਿ ਕਿਸੇ ਵੀ ਦੇਸ਼ ਦੇ ਲੋਕਾਂ ਵਿੱਚ ਜਾਤੀ, ਨਸਲ ਅਤੇ ਧਰਮ ਦੇ ਆਧਾਰ ’ਤੇ ਫੈਲਾਈ ਜਾਣ ਵਾਲੀ ਨਫਰਤ ਦੀ ਅੱਗ ਹਮੇਸ਼ਾ ਉਸ ਮੁਲਕ ਵਿੱਚ ਤਬਾਹੀ ਅਤੇ ਬਰਬਾਦੀ ਲਿਆਉਂਦੀ ਹੈਚਾਹੇ ਅਮਰੀਕਾ ਜਿਹਾ ਵਿਕਸਿਤ ਦੇਸ਼ ਹੀ ਕਿਉਂ ਨਾ ਹੋਵੇਜਦੋਂ ਕਿ ਏਕਤਾ ਅਤੇ ਭਾਈਚਾਰਕ ਸਾਂਝ ਦਾ ਮਾਹੌਲ ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਅਤੇ ਪ੍ਰਗਤੀ ਦੀ ਕੁੰਜੀ ਹੋਇਆ ਕਰਦੀ ਹੈਸੋ ਅੱਜ ਲੋੜ ਹੈ ਕਿ ਜਿਨ੍ਹਾਂ ਦੇਸ਼ਾਂ ਦੇ ਵੀ ਆਗੂ ਨਫਰਤ ਅਤੇ ਵੰਡ ਪਾਊ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ, ਉਹ ਆਪਣੀ ਨਕਾਰਤਮਕ ਸੋਚ ਨੂੰ ਬਦਲ ਕੇ ਸਾਕਾਰਾਤਮਕ ਬਣਾਉਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2175) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author