MohdAbbasDhaliwal7ਇਸਰਾਇਲ ਨੇ ਫਲਸਤੀਨੀਆਂ ਦੇ ਮਾਮਲੇ ਵਿੱਚ ਅਕਸਰ ਮਾਨਵ ਅਧਿਕਾਰਾਂ ਨੂੰ ...
(19 ਮਈ 2021)

 

ਪਿਛਲੇ ਕੁਝ ਦਿਨਾਂ ਤੋਂ ਇਸਰਾਇਲ ਤੇ ਫਲਸਤੀਨ ਵਿਚਲੇ ਤਣਾਅ ਨੇ ਜਿਸ ਕਦਰ ਸ਼ਿਦਤ ਇਖਤਿਆਰ ਕੀਤੀ ਹੈ ਅਤੇ ਜਿਸ ਤਰ੍ਹਾਂ ਇਸਰਾਇਲ ਵਲੋਂ ਨਿਹੱਥੇ ਫਲਸਤੀਨੀਆਂ ਉੱਤੇ ਬੰਬਾਰੀ ਕਰਕੇ ਲਗਾਤਾਰ ਉਨ੍ਹਾਂ ਨੂੰ ਜਾਨੀ ਅਤੇ ਮਾਲੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਉਸ ਨੂੰ ਲੈ ਕੇ ਦੁਨੀਆਂ ਦੇ ਤਮਾਮ ਅਮਨ ਪਸੰਦ ਲੋਕ ਚਿੰਤਤ ਹਨ। ਇਹੋ ਵਜ੍ਹਾ ਹੈ ਕਿ ਪਿਛਲੇ ਦਸ ਬਾਰਾਂ ਦਿਨਾਂ ਤੋਂ ਉਕਤ ਮਾਮਲੇ ਨੂੰ ਲੈ ਕੇ ਵੱਖ ਵੱਖ ਦੇਸ਼ਾਂ ਤੋਂ ਅਲੱਗ ਅਲੱਗ ਪ੍ਰਤੀਕਿਰਿਆਵਾਂ ਆ ਰਹੀਆਂ ਹਨ, ਜਿਨ੍ਹਾਂ ਨੂੰ ਅੰਤਰ-ਰਾਸ਼ਟਰੀ ਮੀਡੀਆ ਵਿੱਚ ਵਿਸ਼ੇਸ਼ ਥਾਂ ਮਿਲ ਰਹੀ ਹੈ ਅਤੇ ਵਿਸ਼ੇਸ਼ ਕੌਮਾਂਤਰੀ ਅਖਬਾਰਾਂ ਵਿੱਚ ਇਨ੍ਹਾਂ ’ਤੇ ਟੀਕਾ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ

ਇਸ ਸੰਦਰਭ ਵਿੱਚ ਗੱਲ ਭਾਰਤ ਦੀ ਕਰੀਏ ਤਾਂ ਇੱਥੇ ਹਾਲੇ ਤਕ ਖਾਮੋਸ਼ੀ ਸੀ ਪਰ ਦੁਨੀਆਂ ਦੇ ਮੁਲਕਾਂ ਅਤੇ ਵਿਸ਼ੇਸ਼ ਤੌਰ ਭਾਰਤੀ ਲੋਕਾਂ ਨੂੰ ਇਸ ਸੰਦਰਭ ਵਿੱਚ ਡਾਢਾ ਇੰਤਜ਼ਾਰ ਸੀ ਕਿ ਆਖਿਰ ਭਾਰਤ ਇਸ ਮਾਮਲੇ ’ਤੇ ਆਪਣਾ ਕੀ ਸਟੈਂਡ ਲੈਂਦਾ ਹੈ ਜੇਕਰ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਭਾਰਤ ਦੀ ਫਲਸਤੀਨੀਆਂ ਨਾਲ ਪਹਿਲੀ ਘੜੀ ਤੋਂ ਹੀ ਹਮਦਰਦੀ ਭਰੀ ਨੀਤੀ ਰਹੀ ਹੈ ਮੈਂਨੂੰ ਯਾਦ ਹੈ ਕਿ ਅੱਸੀ-ਨੱਬੇ ਦੇ ਦਹਾਕੇ ਦੌਰਾਨ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸਾਂ ਅਕਸਰ ਸਾਡੇ ਦੇਸ਼ ਦੇ ਵੱਖ ਵੱਖ ਆਗੂਆਂ ਦੀਆਂ ਤਸਵੀਰਾਂ ਅਖਬਾਰਾਂ ਵਿੱਚ ਇੱਕ ਵੱਖਰੀ ਕਿਸਮ ਨਾਲ ਸਿਰ ’ਤੇ ਰੁਮਾਲ ਬੰਨ੍ਹੇ ਸ਼ਖਸ ਨਾਲ ਛਪਿਆ ਕਰਦੀਆਂ ਸਨਇਸ ਤੋਂ ਬਾਅਦ ਜਦੋਂ ਥੋੜ੍ਹੀ ਸੁਰਤ ਸੰਭਲੀ ਤਾਂ ਪਤਾ ਲੱਗਿਆ ਕਿ ਦਰਅਸਲ ਉਹ ਵਿਅਕਤੀ ਫਲਸਤੀਨ ਦੇ ਜੁਝਾਰੂ ਆਗੂ ਯਾਸਰ ਅਰਾਫਾਤ ਸਨ ਜੋ ਕਿ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਆਪਣੀ ਭੈਣ ਸਮਝਦੇ ਸਨ ਤੇ ਭਾਰਤ ਨਾਲ ਬੇਹੱਦ ਸਨੇਹ ਰੱਖਦੇ ਸਨ ਤੇ ਇਹੋ ਵਜ੍ਹਾ ਹੈ ਕਿ ਉਹ ਜਦੋਂ ਵੀ ਭਾਰਤ ਆਉਂਦੇ ਸਨ ਤਾਂ ਦੇਸ਼ ਦੇ ਆਗੂ ਤੇ ਲੋਕ ਉਨ੍ਹਾਂ ਦਾ ਬੇਹੱਦ ਗਰਮਜੋਸ਼ੀ ਨਾਲ ਸਵਾਗਤ ਕਰਦੇ ਸਨਫੇਰ ਅਰਾਫਾਤ ਅਕਾਲ ਚਲਾਣੇ ਮਗਰੋਂ ਜਿਵੇਂ ਰਿਸ਼ਤਿਆਂ ਵਿੱਚ ਇੱਕ ਠਹਿਰਾਅ ਜਿਹਾ ਆ ਗਿਆ ਸੀ ਬੇਸ਼ਕ ਅਰਾਫਾਤ ਦੀ ਮੌਤ ਫਲਸਤੀਨ ਲਈ ਇੱਕ ਤਰ੍ਹਾਂ ਨਾਲ ਇੱਕ ਮੋੜ ਸਾਬਤ ਹੋਈ, ਉਨ੍ਹਾਂ ਦੇ ਇਸ ਦੁਨੀਆ ਨੂੰ ਅਲਵਿਦਾ ਕਹਿਣ ਬਾਅਦ ਜਿਵੇਂ ਫਲਸਤੀਨ ਯਤੀਮ ਜਿਹਾ ਹੋ ਗਿਆ ਤੇ ਕੋਈ ਵੀ ਦੂਸਰਾ ਆਗੂ ਸੰਸਾਰ ਵਿੱਚ ਉਨ੍ਹਾਂ ਵਰਗਾ ਸਥਾਨ ਨਾ ਬਣਾ ਸਕਿਆਇਹੋ ਵਜ੍ਹਾ ਹੈ ਕਿ ਇਸ ਦੌਰਾਨ ਇਸਰਾਇਲ ਨੇ ਫਲਸਤੀਨੀਆਂ ਦੇ ਮਾਮਲੇ ਵਿੱਚ ਅਕਸਰ ਮਾਨਵ ਅਧਿਕਾਰਾਂ ਨੂੰ ਅੱਖੋਂ ਪਰੋਖੇ ਕਰਦਿਆਂ ਆਪਣੇ ਮਨ ਮੁਆਫਕ ਫੈਸਲੇ ਕਰਦਿਆਂ ਉਨ੍ਹਾਂ ਦੇ ਅਧਿਕਾਰਾਂ ’ਤੇ ਸਰੇਆਮ ਡਾਕੇ ਮਾਰੇ, ਹਰ ਤਰ੍ਹਾਂ ਦੇ ਤਸੀਹੇ ਦਿੱਤੇ ਤੇ ਉਨ੍ਹਾਂ ਦੇ ਇਲਾਕਿਆਂ ਨੂੰ ਨਾਜਾਇਜ਼ ਰੂਪ ਵਿੱਚ ਆਪਣੇ ਕਬਜ਼ੇ ਵਿੱਚ ਲਿਆ ਕੇ ਆਪਣੇ ਲੋਕਾਂ ਦੀਆਂ ਬਸਤੀਆਂ ਆਬਾਦ ਕੀਤੀਆਂ

ਉਰਦੂ ਦੇ ਸ਼ਾਇਰ ਹਾਲੀ ਨੇ ਇੱਕ ਵਾਰ ਕਿਹਾ ਸੀ ਕਿ:

ਚਲੋ ਤੁਮ ਉੱਧਰ ਕੋ ਹਵਾ ਹੋ ਜਿੱਧਰ ਕੀ
ਸਦਾ ਏਕ ਤਰਫ ਕੋ ਨਾਓ ਨਹੀਂ ਚਲਤੀ

ਉਕਤ ਸ਼ੇਅਰ ਤੇ ਅਮਲ ਕਰਦਿਆਂ ਭਾਵ ਸਮੇਂ ਦੀ ਨਜ਼ਾਕਤ ਅਨੁਸਾਰ ਜੋ ਭਾਰਤ ਕਦੇ ਫਲਸਤੀਨ ਦੇ ਬਹੁਤ ਨੇੜੇ ਸਮਝਿਆ ਜਾਂਦਾ ਸੀ ਉਸ ਨੇ ਵੀ ਪਿਛਲੇ ਕੁਝ ਸਾਲਾਂ ਦੌਰਾਨ ਇਸਰਾਇਲ ਨਾਲ ਵਧੇਰੇ ਨਜ਼ਦੀਕੀਆਂ ਵਧਾਈਆਂ ਇਹੋ ਵਜ੍ਹਾ ਹੈ ਕਿ ਬੀਤੇ ਦਿਨੀਂ ਜਦੋਂ ਇਸਰਾਇਲ ਫਲਸਤੀਨ ਤਣਾਉ ਕਾਰਨ ਹਾਲਾਤ ਪੇਚੀਦਾ ਹੋ ਗਏ ਤਾਂ ਦੁਨੀਆ ਭਰ ਵਿੱਚੋਂ ਵੱਖ-ਵੱਖ ਦੇਸ਼ਾਂ ਦੀਆਂ ਪ੍ਰਤੀਕਿਰਿਆਵਾਂ ਆਈਆਂ ਪਰ ਭਾਰਤ ਦਾ ਇਸ ਸਬੰਧੀ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆਦਰਅਸਲ ਇਸਰਾਇਲ-ਫਲਸਤੀਨ ਮਾਮਲੇ ਨੂੰ ਲੈ ਕੇ ਭਾਰਤ ਇੱਕ ਦੁਚਿੱਤੀ ਵਿੱਚ ਘਿਰਿਆ ਮਹਿਸੂਸ ਹੋਇਆਸ਼ਾਇਦ ਇਸਦੀ ਵੱਡੀ ਵਜ੍ਹਾ ਇਹ ਸੀ ਕਿ ਜੇਕਰ ਭਾਰਤ ਇਸਰਾਇਲ ਦਾ ਪੱਖ ਪੂਰਦਾ ਤਾਂ ਅਰਬ ਦੇਸ਼ਾਂ ਨਾਲ ਉਸ ਦੀ ਮਿੱਤਰਤਾ ਖਟਾਈ ਵਿੱਚ ਪੈਣ ਦਾ ਖਦਸ਼ਾ ਸੀ ਅਤੇ ਜੇਕਰ ਫਲਸਤੀਨ ਦਾ ਪੱਖ ਲੈਂਦਾ ਹੈ ਤਾਂ ਇਸਰਾਇਲ ਨਾਲ ਸੰਬੰਧ ਖਰਾਬ ਹੋਣ ਦਾ ਡਰ ਸੀ ਆਖਿਰ ਲੰਮੇ ਇੰਤਜ਼ਾਰ ਬਾਅਦ ਹੁਣ ਭਾਰਤ ਨੇ ਆਪਣੀ ਖਾਮੋਸ਼ੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਦੌਰਾਨ ਤੋੜੀਇਸ ਦੌਰਾਨ ਭਾਰਤੀ ਰਾਜਦੂਤ ਟੀ ਐੱਸ ਤਿਰੂਮੂਰਤੀ ਦਾ ਜੋ ਪਹਿਲਾ ਪ੍ਰਤੀਕਰਮ ਸਾਹਮਣੇ ਆਇਆ ਉਹ ਇਹੋ ਸੀ ਕਿ ਭਾਰਤ ਯਰੂਸ਼ਲਮ ਅਤੇ ਗਾਜ਼ਾ ਵਿੱਚ ਚੱਲ ਰਹੀ ਹਿੰਸਾ ਤੋਂ ਚਿੰਤਤ ਹੈਉਨ੍ਹਾਂ ਦਾ ਆਖਣਾ ਸੀ ਕਿ “ਭਾਰਤ ਹਰ ਤਰ੍ਹਾਂ ਦੀ ਹਿੰਸਾ ਦੀ ਨਿੰਦਾ ਕਰਦਾ ਹੈ, ਤਣਾਅ ਤੁਰੰਤ ਖ਼ਤਮ ਕਰਨ ਦੀ ਅਪੀਲ ਕਰਦਾ ਹੈ

ਰਾਜਦੂਤ ਤਿਰੂਮੂਰਤੀ ਹੁਰਾਂ ਇਹ ਵੀ ਕਿਹਾ, “ਭਾਰਤ ਫਲਸਤੀਨੀਆਂ ਦੀ ਜਾਇਜ਼ ਮੰਗ ਦੀ ਹਮਾਇਤ ਕਰਦਾ ਹੈ ਅਤੇ ਦੋ-ਰਾਸ਼ਟਰ ਨੀਤੀ ਰਾਹੀਂ ਮਸਲੇ ਦਾ ਹੱਲ ਕੱਢਣ ਲਈ ਵਚਨਬੱਧ ਹੈ

ਇੱਥੇ ਜ਼ਿਕਰਯੋਗ ਹੈ ਕਿ ਸਯੁੰਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ 2016 ਦੇ ਪ੍ਰਸਤਾਵ ਨੰਬਰ 2324 ਵਿੱਚ ਪਾਸ ਕੀਤਾ ਗਿਆ ਸੀ ਕਿ ਪੂਰਵੀ ਯਰੂਸ਼ਲਮ ਸਹਿਤ 1967 ਦੇ ਬਾਅਦ ਕਬਜ਼ੇ ਵਾਲੇ ਫਲਸਤੀਨੀ ਇਲਾਕਿਆਂ ਵਿੱਚ ਇਸਰਾਇਲੀ ਬਸਤੀਆਂ ਦੀ ਸਥਾਪਨਾ ਦੀ ਕੋਈ ਕਾਨੂੰਨੀ ਵੈਧਤਾ ਨਹੀਂ ਸੀ ਇਸ ਪ੍ਰਸਤਾਵ ਵਿੱਚ ਕਿਹਾ ਗਿਆ ਕਿ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਇਨ੍ਹਾਂ ਬਸਤੀਆਂ ਦੀ ਸਥਾਪਨਾ ਇੱਕ ਵੱਡਾ ਉਲੰਘਣ ਸੀ

ਤਿਰੂਮੂਰਤੀ ਨੇ ਅੱਗੇ ਕਿਹਾ ਕਿ, “ਭਾਰਤ ਗਾਜ਼ਾ ਪੱਟੀ ਤੋਂ ਰਾਕੇਟ ਹਮਲਿਆਂ ਦੀ ਨਿੰਦਾ ਕਰਦਾ ਹੈ, ਨਾਲ ਹੀ ਇਜ਼ਰਾਈਲ ਦੇ ਜਵਾਬੀ ਕਾਰਵਾਈ ਵਿੱਚ ਵੱਡੀ ਗਿਣਤੀ ਵਿੱਚ ਆਮ ਨਾਗਰਿਕ ਮਾਰੇ ਗਏ ਹਨ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ, ਜੋ ਬਹੁਤ ਦੁੱਖਦਾਇਕ ਹੈ” ਉਨ੍ਹਾਂ ਇਹ ਵੀ ਕਿਹਾ ਕਿ “ਦੋਵਾਂ ਧਿਰਾਂ ਨੂੰ ਇਕਪਾਸੜ ਢੰਗ ਨਾਲ ਕੰਮ ਨਹੀਂ ਕਰਨਾ ਚਾਹੀਦਾ ਅਤੇ ਮੌਜੂਦਾ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਇਸ ਵਿੱਚ ਯਰੂਸ਼ਲਮ ਵਿੱਚ ਕੋਈ ਤਬਦੀਲੀ ਸ਼ਾਮਲ ਨਹੀਂ ਹੈ

ਬੈਤੂਲ ਮੁਕੱਦਸ ਯਰੂਸ਼ਲਮ ਦੇ ਸੰਦਰਭ ਵਿੱਚ ਉਨ੍ਹਾਂ ਸਪਸ਼ਟ ਕੀਤਾ ਕਿ ਇਹ ਲੱਖਾਂ ਲੋਕਾਂ ਦੀ ਆਸਥਾ ਦਾ ਕੇਂਦਰ ਹੈ। ਭਾਰਤ ਤੋਂ ਹਜ਼ਾਰਾਂ ਲੋਕ ਯਰੂਸ਼ਲਮ ਆਉਂਦੇ ਹਨ ਕਿਉਂਕਿ ਇੱਥੇ ਉਹ ਗੁਫਾ ਹੈ, ਜਿਸ ਵਿੱਚ ਭਾਰਤ ਦੇ ਸੂਫੀ ਸੰਤ ਬਾਬਾ ਫਰੀਦ ਜੀ ਸਾਧਨਾ ਕਰਦੇ ਸਨਭਾਰਤ ਨੇ ਇਸ ਗੁਫਾ ਦੀ ਰੱਖਿਆ ਕੀਤੀ ਹੈਉਨ੍ਹਾਂ ਇਹ ਵੀ ਕਿਹਾ ਕਿ, “ਯਰੂਸ਼ਲਮ ਦੇ ਧਾਰਮਿਕ ਸਥਾਨਾਂ ’ਤੇ ਇਤਿਹਾਸਕ ਤੌਰ ’ਤੇ ਸਥਿਤੀ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿੱਚ ਹਰਮ ਸ਼ਰੀਫ ਅਤੇ ਮੰਦਰ ਪਰਬਤ ਵੀ ਸ਼ਾਮਲ ਹੈ

ਮੌਜੂਦਾ ਤਣਾਉ ਦੇ ਸੰਦਰਭ ਵਿੱਚ ਉਨ੍ਹਾਂ ਕਿਹਾ, ਤਾਜ਼ਾ ਟਕਰਾਅ ਤੋਂ ਬਾਅਦ ਇਜ਼ਰਾਈਲ ਅਤੇ ਫਿਲਸਤੀਨੀ ਪ੍ਰਸ਼ਾਸਨ ਵਿਚਾਲੇ ਫਿਰ ਤੋਂ ਗੱਲਬਾਤ ਸ਼ੁਰੂ ਕਰਨ ਦੀ ਜ਼ਰੂਰਤ ਹੋਰ ਵਧੇਰੇ ਮਹਿਸੂਸ ਹੋ ਰਹੀ ਹੈ“ਸੰਚਾਰ ਨਾ ਹੋਣ ਕਾਰਨ ਦੋਵਾਂ ਧਿਰਾਂ ਵਿੱਚ ਅਵਿਸ਼ਵਾਸ ਦੀ ਭਾਵਨਾ ਵਧ ਰਹੀ ਹੈ” ਇਸਦੇ ਨਾਲ ਹੀ ਉਨ੍ਹਾਂ ਇਹ ਵੀ ਖਦਸ਼ਾ ਪ੍ਰਗਟਾਇਆ ਕਿ ਗੱਲਬਾਤ ਨਾ ਹੋਣ ਦੀ ਸੂਰਤ ਵਿੱਚ ਅਜਿਹੇ ਟਕਰਾਅ ਭਵਿੱਖ ਵਿੱਚ ਵੀ ਵਾਪਰਨਗੇ, ਇਸ ਲਈ ਉਨ੍ਹਾਂ ਨੇ ਗੱਲਬਾਤ ਲਈ ਸਕਾਰਾਤਮਕ ਮਾਹੌਲ ਬਣਾਉਣ ’ਤੇ ਜ਼ੋਰ ਦਿੱਤਾ

ਇੱਥੇ ਜ਼ਿਕਰਯੋਗ ਹੈ ਕਿ ਜਿਸ ਨੂੰ ਬੈਤੂਲ ਮੁਕੱਦਸ ਜਾਂ ਮਸਜਿਦ-ਏ-ਅਕਸਾ ਆਖਦੇ ਹਨ ਉਸ ਦੇ ਨਾਲ ਮੁਸਲਿਮ, ਯਹੂਦੀ ਅਤੇ ਈਸਾਈ ਭਾਈਚਾਰੇ ਦੇ ਲੋਕਾਂ ਦੀਆਂ ਸਮੂਹਿਕ ਰੂਪ ਵਿੱਚ ਆਸਥਾ ਅਤੇ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਇਹੋ ਵਜ੍ਹਾ ਹੈ ਕਿ ਆਏ ਦਿਨ ਤਿੰਨੇ ਸਮੁਦਾਏ ਦੇ ਲੋਕੀਂ ਇਸ ’ਤੇ ਆਪਣਾ ਹੱਕ ਜਿਤਾਉਂਦੇ ਰਹਿੰਦੇ ਹਨ

ਇਸਰਾਇਲ-ਫਲਸਤੀਨੀ ਵਿਵਾਦ ਵਿੱਚ ਜੇਕਰ ਗੱਲ ਅਮਰੀਕਾ ਦੀ ਕਰੀਏ ਤਾਂ ਉਸ ਦੇ ਬਿਆਨਾਂ ਤੋਂ ਜਾਪਦਾ ਹੈ ਕਿ ਉਹ ਆਪਣਾ ਡੱਕਾ ਇਸਰਾਇਲ ਵੱਲ ਸੁੱਟ ਰਿਹਾ ਹੈ ਜਦੋਂ ਕਿ ਇਸ ਸੰਬੰਧੀ ਰੂਸ, ਚੀਨ ਤੁਰਕੀ ਤੇ ਈਰਾਨ ਇਸਰਾਇਲ ਨੂੰ ਸਬਕ ਸਿਖਾਉਣ ਦੇ ਰੌਂ ਵਿੱਚ ਨਜ਼ਰ ਆ ਰਹੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2792)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author