MohdAbbasDhaliwal7ਇਸੇ ਪ੍ਰਕਾਰ ਇਕ ਮੁਸ਼ਾਇਰੇ ਦੇ ਦੇਰ ਰਾਤ ਖਤਮ ਹੋਣ ਉਪਰੰਤ ਮਿਰਜ਼ਾ ਗ਼ਾਲਿਬ ...
(27 ਦਸੰਬਰ 2018)

ਜਦੋਂ ਵੀ ਉਰਦੂ ਵਿਚ ਸ਼ਾਇਰੀ ਦੀ ਗੱਲ ਚੱਲਦੀ ਹੈ ਤਾਂ ਜੋ ਨਾਮ ਸਹਿਜੇ ਹੀ ਸਾਡੇ ਮੂੰਹ ’ਤੇ ਆਉਂਦਾ ਹੈ, ਉਹ ਨਾਂ ਹੈ ਪ੍ਰਸਿੱਧ ਸ਼ਾਇਰ ਮਿਰਜ਼ਾ ਗ਼ਾਲਿਬ ਦਾ! ਜਿਨ੍ਹਾਂ ਦਾ ਅਸਲ ਨਾਮ ਮਿਰਜ਼ਾ ਅਸਦਉੱਲਾਹ ਖਾਂ ਬੇਗ ਸੀ ਅਤੇ ਗ਼ਾਲਿਬ ਉਨ੍ਹਾਂ ਤਖਲੁੱਸ (ਉਹ ਨਾਂ ਜੋ ਕਵੀ ਆਪਣੀਆਂ ਕਵਿਤਾਵਾਂ ਵਿਚ ਲਿਖਦੇ ਹਨ) ਸੀ

ਆਪ ਦਾ ਜਨਮ 27 ਦਸੰਬਰ 1797 ਨੂੰ ਆਗਰਾ (ਉੱਤਰ ਪ੍ਰਦੇਸ਼) ਵਿਖੇ ਇੱਕ ਫੌਜੀ ਪਿੱਠਭੂਮੀ ਵਾਲੇ ਪਰਿਵਾਰ ਵਿੱਚ ਹੋਇਆ ਸੀ (ਉਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿੱਚ ਫੌਜੀ ਅਧਿਕਾਰੀ ਸਨ)ਇਹਨਾਂ ਦੀ ਪਿੱਠਭੂਮੀ ਇੱਕ ਤੁਰਕ ਪਰਵਾਰ ਦੀ ਸੀ ਅਤੇ ਉਨ੍ਹਾਂ ਦੇ ਦਾਦੇ ਮੱਧ ਏਸ਼ੀਆ ਦੇ ਸਮਰਕੰਦ ਤੋਂ ਸੰਨ 1750 ਦੇ ਕਰੀਬ ਭਾਰਤ ਆਏ ਸਨਜਦੋਂ ਗ਼ਾਲਿਬ ਛੋਟੇ ਸਨ ਤਾਂ ਇੱਕ ਨਵ - ਮੁਸਲਮਾਨ ਈਰਾਨ ਤੋਂ ਦਿੱਲੀ ਆਏ ਸਨ ਅਤੇ ਉਨ੍ਹਾਂ ਦੀ ਸੰਗਤ ਵਿੱਚ ਰਹਿ ਕੇ ਗ਼ਾਲਿਬ ਨੇ ਫ਼ਾਰਸੀ ਸਿੱਖੀ

ਬਚਪਨ ਵਿੱਚ ਹੀ ਆਪ ਜੀ ਦੇ ਪਿਤਾ ਦੀ ਮੌਤ ਹੋ ਗਈ ਅਤੇ ਗ਼ਾਲਿਬ ਦਾ ਪਾਲਣ ਪੋਸ਼ਣ ਉਸ ਦੇ ਚਾਚੇ ਨੇ ਕੀਤਾ ਪਰ ਚਾਚੇ ਦੇ ਅਕਾਲ ਚਲਾਣੇ ਤੋਂ ਬਾਅਦ ਪ੍ਰਮੁੱਖ ਤੌਰ ’ਤੇ ਮਿਲਣ ਵਾਲੀ ਪੈਨਸ਼ਨ ਨਾਲ਼ ਗੁਜਾਰਾ ਹੁੰਦਾ ਰਿਹਾਗ਼ਾਲਿਬ ਦੀ ਸ਼ੁਰੂਆਤੀ ਸਿੱਖਿਆ ਦੇ ਬਾਰੇ ਵਿੱਚ ਸਪਸ਼ਟ ਤੌਰ ’ਤੇ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਉਹਨਾਂ ਦੇ ਮੁਤਾਬਕ ਉਨ੍ਹਾਂ ਨੇ 11 ਸਾਲ ਦੀ ਉਮਰ ਤੋਂ ਹੀ ਉਰਦੂ ਅਤੇ ਫਾਰਸੀ ਵਿੱਚ ਗਦ ਅਤੇ ਪਦ ਲਿਖਣਾ ਸ਼ੁਰੂ ਕਰ ਦਿੱਤਾ ਸੀ1810 ਵਿੱਚ ਤੇਰ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਨਵਾਬ ਅਹਿਮਦ ਬਖ਼ਸ਼ ਦੇ ਛੋਟੇ ਭਰਾ ਮਿਰਜ਼ਾ ਅੱਲਹ ਬਖ਼ਸ਼ ਖਾਂ ਮਾਰੂਫ਼ ਦੀ ਧੀ ਅਮਰਾਉ ਬੇਗਮ ਨਾਲ਼ ਹੋਇਆਵਿਆਹ ਦੇ ਬਾਅਦ ਉਹ ਦਿੱਲੀ ਆ ਗਏ ਸਨ ,ਜਿੱਥੇ ਉਨ੍ਹਾਂ ਦੀ ਤਮਾਮ ਉਮਰ ਗੁਜ਼ਰੀਜਦੋਂ ਅੰਗਰੇਜ਼ਾਂ ਦੁਆਰਾ ਉਨ੍ਹਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਤਾਂ ਉਨ੍ਹਾਂ ਨੂੰ ਆਪਣੀ ਪੈਨਸ਼ਨ ਦੇ ਸਿਲਸਿਲੇ ਵਿੱਚ ਕਲਕੱਤਾ ਦਾ ਲੰਬਾ ਸਫ਼ਰ ਵੀ ਤੈਅ ਕਰਨਾ ਪਿਆ, ਜਿਸਦਾ ਜ਼ਿਕਰ ਉਨ੍ਹਾਂ ਦੀਆਂ ਗਜ਼ਲਾਂ ਵਿੱਚ ਜਗ੍ਹਾ–ਜਗ੍ਹਾ ਮਿਲਦਾ ਹੈਜੀਵਨ ਭਰ ਆਪ ਨੂੰ ਜਿਸ ਸੰਘਰਸ਼ ਵਿੱਚੋਂ ਦੀ ਗੁਜ਼ਰਨਾ ਪਿਆ, ਉਸ ਦੀ ਅੱਕਾਸੀ ਉਨ੍ਹਾਂ ਦੀ ਸ਼ਾਇਰੀ ਵਿੱਚੋਂ ਅਕਸਰ ਮਿਲਦੀ ਹੈ ਜਿਵੇਂ ਕਿ ਇਕ ਥਾਂ ਖੁਦ ਆਖਦੇ ਹਨ ਕਿ:

ਦਿਲ ਹੀ ਤੋ ਹੈ ਨਾ ਸੰਗ-ਓ-ਖਿਸ਼ਤ ਦਰਦ ਸੇ ਭਰ ਨਾ ਆਏ ਕਿਉਂ
ਰੋਏਂਗੇ ਹਮ ਹਜ਼ਾਰ ਬਾਰ ਕੋਈ ਹਮੇਂ ਸਤਾਏ ਕਿਉਂ

ਮਿਰਜ਼ਾ ਗ਼ਾਲਿਬ ਨੇ ਉਰਦੂ ਅਤੇ ਫਾਰਸੀ ਦੋਵੇਂ ਭਾਸ਼ਾਵਾਂ ਵਿਚ ਆਪਣੀ ਸ਼ਾਇਰੀ ਅਤੇ ਰਚਨਾਵਾਂ ਰਚੀਆਂ ਹਨ। ਆਪ ਦੀ ਸ਼ਾਇਰੀ ਨੂੰ ਭਾਰਤ ਦੇ ਨਾਲ ਨਾਲ ਵਿਸ਼ਵ ਭਰ ਦੇ ਸਾਹਿਤ ਪ੍ਰੇਮੀ ਪਿਆਰਦੇ ਅਤੇ ਸਤਿਕਾਰਦੇ ਹਨ। ਜੇਕਰ ਇਹ ਕਿਹਾ ਜਾਵੇ ਕਿ ਆਪ ਦੁਨੀਆ ਦੇ ਪ੍ਰਸਿੱਧ ਸ਼ਾਇਰਾਂ ਵਿੱਚੋਂ ਇਕ ਹਨ ਤਾਂ ਯਕੀਨਨ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ

ਬੇਸ਼ੱਕ ਗ਼ਾਲਿਬ ਦੀ ਸ਼ਾਇਰੀ ਸਬੰਧੀ ਸਾਰੇ ਭਲੀਭਾਂਤ ਜਾਣਦੇ ਹਨ ਪਰ ਇਕ ਕਵੀ ਹੋਣ ਦੇ ਨਾਲ-ਨਾਲ ਆਪ ਆਧੁਨਿਕ ਵਾਰਤਾਕਾਰਾਂ ਵੀ ਸਨ

ਉਨ੍ਹਾਂ ਨੇ ਜ਼ਿਆਦਾਤਰ ਫ਼ਾਰਸੀ ਅਤੇ ਉਰਦੂ ਵਿੱਚ ਹਿਕਾਇਤੀ ਭਗਤੀ ਅਤੇ ਸ਼ਿੰਗਾਰ ਰਸ ਵਿਸ਼ਿਆਂ ’ਤੇ ਗ਼ਜ਼ਲਾਂ ਲਿਖੀਆਂਉਨ੍ਹਾਂ ਨੇ ਫ਼ਾਰਸੀ ਅਤੇ ਉਰਦੂ ਦੋਨਾਂ ਵਿੱਚ ਰਵਾਇਤੀ ਗੀਤ-ਕਵਿਤਾ ਦੀ ਰਹੱਸਮਈ-ਰੋਮਾਂਟਿਕ ਸ਼ੈਲੀ ਵਿੱਚ ਸਭ ਤੋਂ ਵਿਆਪਕ ਤੌਰ ’ਤੇ ਲਿਖਿਆ। ਗ਼ਾਲਿਬ ਨੂੰ ਮੁੱਖ ਤੌਰ ’ਤੇ ਉਨ੍ਹਾਂ ਦੀਆਂ ਉਰਦੂ ਅਤੇ ਫਾਰਸੀ ਗ਼ਜ਼ਲਾਂ ਲਈ ਯਾਦ ਕੀਤਾ ਜਾਂਦਾ ਹੈਉਨ੍ਹਾਂ ਉਰਦੂ ਦੇ ਨਾਲ-ਨਾਲ ਫਾਰਸੀ ਕਵਿਤਾ ਦੇ ਪਰਵਾਹ ਨੂੰ ਹਿੰਦੁਸਤਾਨੀ ਭਾਸ਼ਾ ਵਿੱਚ ਹਰਮਨ ਪਿਆਰਾ ਬਣਾਉਣ ਦੀ ਵੀ ਬੇਹੱਦ ਕੋਸ਼ਿਸ਼ ਕੀਤੀਬੇਸ਼ੱਕ ਉਨ੍ਹਾਂ ਫਾਰਸੀ ਭਾਸ਼ਾ ਵਿਚ ਆਪਣੇ ਛੇ ਕਾਵਿ ਸੰਗ੍ਰਹਿ ਦਿੱਤੇ ਹਨ, ਪਰੰਤੂ ਉਨ੍ਹਾਂ ਦੀ ਪ੍ਰਸਿੱਧੀ ਉਨ੍ਹਾਂ ਦੇ ਇਕਲੌਤੇ ਉਰਦੂ ਸੰਗ੍ਰਹਿ ਨਾਲ ਹੋਈਗ਼ਾਲਿਬ ਨੇ ਆਪਣੇ ਵੱਖਰੇ ਤੇ ਅਲੱਗ ਅੰਦਾਜ਼ ਵਿਚ ਜੋ ਪੱਤਰ ਆਪਣੇ ਦੋਸਤਾਂ ਅਤੇ ਪ੍ਰਸ਼ੰਸਕਾਂ ਨੂੰ ਲਿਖੇ ਹਨ ਉਹ ਵੀ ਬਿਨਾਂ ਸ਼ੱਕ ਉਰਦੂ ਨਸਰ ਦਾ ਬੇਸ਼ਕੀਮਤੀ ਸਰਮਾਇਆ ਅਤੇ ਅਹਿਮ ਦਸਤਾਵੇਜ਼ ਮੰਨੇ ਜਾਂਦੇ ਹਨਆਪ ਨੂੰ ਆਧੁਨਿਕ ਨਸਰ ਦਾ ਬਾਨੀ ਖਿਆਲ ਕੀਤਾ ਜਾਂਦਾ ਹੈ। ਆਪ ਤੋਂ ਪਹਿਲਾਂ ਜੋ ਨਸਰ ਜਾਂ ਵਾਰਤਕ ਉਰਦੂ ਵਿੱਚ ਲਿਖੀ ਜਾਂਦੀ ਸੀ, ਉਹ ਬਹੁਤ ਹੀ ਬੋਝਲ ਤੇ ਬਣਾਵਟੀ ਕਿਸਮ ਦੀ ਹੁੰਦੀ ਸੀਉਨ੍ਹਾਂ ਨੇ ਵਾਰਤਕ ਨੂੰ ਉਕਤ ਸਭ ਤਰ੍ਹਾਂ ਦੇ ਬਣਾਵਟੀਪਣ ਤੋਂ ਅਜ਼ਾਦ ਕਰਵਾਉਂਦਿਆਂ ਖੁੱਲ੍ਹੀ ਫਿਜ਼ਾ ਵਿੱਚ ਵਿਚਰਨ ਦਾ ਮੌਕਾ ਪ੍ਰਦਾਨ ਕੀਤਾਇਸ ਤੋਂ ਇਲਾਵਾ ਉਨ੍ਹਾਂ ਦੇ ਪੱਤਰ 1857 ਦੀ ਪਹਿਲੀ ਜੰਗ ਏ ਆਜ਼ਾਦੀ ਦੌਰਾਨ ਅੰਗਰੇਜ਼ਾਂ ਦੁਆਰਾ ਜੋ ਵੀ ਭਾਰਤ ਵਾਸੀਆਂ ਉੱਤੇ ਜ਼ੁਲਮ ਓ ਤਸ਼ੱਦਦ ਦਾ ਬਾਜ਼ਾਰ ਗਰਮ ਕੀਤਾ ਗਿਆ, ਉਸਦੀ ਝਲਕ ਅਕਸਰ ਉਨ੍ਹਾਂ ਦੇ ਪੱਤਰਾਂ ਵਿੱਚ ਵੇਖੀ ਜਾ ਸਕਦੀ ਹੈਇਸ ਤੋਂ ਇਲਾਵਾ ਆਪਣੇ ਦੋਸਤਾਂ ਨੂੰ ਜੋ ਪੱਤਰ ਲਿਖੇ ਹਨ ਉਹ ਪੱਤਰ ਦੀ ਥਾਂ ਆਹਮੋ ਸਾਹਮਣੀ ਗੱਲਬਾਤ ਜਾਂ ਵਾਰਤਾਲਾਪ ਦਾ ਨਜ਼ਾਰਾ ਪੇਸ਼ ਕਰਦੇ ਹਨ। ਇਹੋ ਕਾਰਨ ਹੈ ਕਿ ਗ਼ਾਲਿਬ ਦੇ ਪੱਤਰਾਂ ਸੰਬੰਧੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ “ਮੁਰਾਸਲਾ ਕੋ ਮੁਕਾਲਮਾ ਬਣਾ ਦੀਯਾ”। ਉਨ੍ਹਾਂ ਦੇ ਪੱਤਰ ਲਿਖਣ ਦਾ ਅੰਦਾਜ਼ ਵੇਖੋ ਕਿ “ਬਾਰਾਂ ਵਜੇ ਥੇ ਮੈਂ ਨੰਗਾ ਪਲੰਘ ਪਰ ਸੋ ਰਹਾ ਥਾ, ਹਰਕਾਰਾ ਆਇਆ ਉਸ ਨੇ ਰੁੱਕਾ ਪਕੜਾਇਆ, ਮੈਨੇ ਖੋਲ੍ਹਾ ਪੜ੍ਹਾ, ਭਲੇ ਹੀ ਗਲੇ ਮੇਂ ਕੁੜਤਾ ਨਾ ਥਾ, ਅਗਰ ਹੋਤਾ ਤੋ ਫਾੜ ਡਾਲਤਾ, ਸਿਰੇ ਸੁਣੀਏ ...।”

ਬੇਸ਼ੱਕ ਗ਼ਾਲਿਬ ਦੀ ਸਾਰੀ ਉਮਰ ਦੁੱਖ ਹੰਢਾਉਂਦਿਆਂ ਬੀਤੀ, ਪਰ ਇਸ ਦੇ ਬਾਵਜੂਦ ਆਪ ਜੀ ਦੀ ਤਬੀਅਤ ਵਿਚ ਜ਼ਿੰਦਾ-ਦਿਲੀ ਤੇ ਹਾਜ਼ਰ ਜਵਾਬੀ ਕੁੱਟ ਕੁੱਟ ਕੇ ਭਰੀ ਹੋਈ ਸੀ। ਆਪ ਦੀ ਹਾਜ਼ਰ ਜਵਾਬੀ ਦੇ ਬਹੁਤ ਸਾਰੇ ਚੁਟਕਲੇ ਮੌਜੂਦ ਹਨ। ਪਾਠਕਾਂ ਲਈ ਇੱਥੇ ਇਕ ਘਟਨਾ ਪੇਸ਼ ਕਰਨੀ ਚਾਹਾਂਗਾਦਿੱਲੀ ਵਿਚ ਉਨ੍ਹੀਂ ਦਿਨੀਂ ਕਾਵਿ ਸੰਮੇਲਨਾਂ (ਮੁਸ਼ਾਇਰੇ) ਦਾ ਆਯੋਜਨ ਆਮ ਹੁੰਦਾ ਰਹਿੰਦਾ ਸੀ ਅਤੇ ਇਨ੍ਹਾਂ ਮੁਸ਼ਾਇਰਿਆਂ ਵਿੱਚ ਦਿੱਲੀ ਦੇ ਨਾਲ ਨਾਲ ਬਾਹਰਲੇ ਸ਼ਹਿਰਾਂ ਵਿੱਚੋਂ ਵੀ ਅਕਸਰ ਸ਼ਾਇਰ ਸ਼ਿਰਕਤ ਕਰਿਆ ਕਰਦੇ ਸਨ। ਇਸੇ ਪ੍ਰਕਾਰ ਇਕ ਮੁਸ਼ਾਇਰੇ ਦੇ ਦੇਰ ਰਾਤ ਖਤਮ ਹੋਣ ਉਪਰੰਤ ਮਿਰਜ਼ਾ ਗ਼ਾਲਿਬ ਅਤੇ ਬਾਹਰਲੇ ਸ਼ਹਿਰ ਵਿੱਚੋਂ ਸ਼ਾਇਰ ਬੱਲੀਮਾਰਾਂ (ਦਿੱਲੀ) ਘਰ ਵਲ ਪਰਤ ਰਹੇ ਸਨ ਕਿ ਉਨ੍ਹਾਂ ਨੇ ਵੇਖਿਆ ਕਿ ਗਲੀ ਦੇ ਮੋੜ ਤੇ ਇਕ ਗਧਾ ਖੜ੍ਹਾ ਹੈ। ਦੋਵੇਂ ਉਸ ਗਧੇ ਦੇ ਨੇੜਿਓਂ ਦੀ ਲੰਘ ਗਏ। ਇਸ ਤੋਂ ਬਾਅਦ ਜਦੋਂ ਉਹ ਗਲੀ ਦਾ ਮੋੜ ਮੁੜੇ ਤਾਂ ਸਾਹਮਣੇ ਇਕ ਹੋਰ ਗਧਾ ਖੜ੍ਹਾ ਨਜ਼ਰ ਆਇਆ ਤਾਂ ਗ਼ਾਲਿਬ ਦੇ ਨਾਲ ਜੋ ਦੂਜਾ ਸ਼ਾਇਰ ਆ ਰਿਹਾ ਸੀ, ਉਸ ਤੋਂ ਰਿਹਾ ਨਾ ਗਿਆ ਅਤੇ ਉਸ ਨੇ ਗ਼ਾਲਿਬ ਨੂੰ ਛੇੜਨ ਲਈ ਕਿਹਾ, “ਗ਼ਾਲਿਬ ਸਾਹਿਬ, ਦਿੱਲੀ ਮੇਂ ਗਧੇ ਬਹੁਤ ਹੈਂ।" ਤਾਂ ਪੈਂਦੀ ਸੱਟੇ ਗ਼ਾਲਿਬ ਨੇ ਬਹੁਤ ਹੀ ਠਰ੍ਹੰਮੇ ਨਾਲ ਉੱਤਰ ਦਿੱਤਾ, “ਕਿਯਾ ਕਰੇਂ ਸਾਹਿਬ, ਬਾਹਰ ਸੇ ਆ ਜਾਤੇ ਹੈਂ।”

ਗ਼ਾਲਿਬ ਜਿੱਥੇ ਪ੍ਰਸਿੱਧ ਕਵੀਆਂ ਸ਼ੇਖ ਇਬਰਾਹੀਮ ਜੌਕ ਅਤੇ ਮੋਮਨ ਖਾਂ ਮੋਮਨ ਦੇ ਸਮਕਾਲੀ ਸਨ ਉੱਥੇ ਹੀ ਪਹਿਲਾਂ ਅਸਦ ਅਤੇ ਬਾਅਦ ਵਿੱਚ ਗ਼ਾਲਿਬ ਦੇ ਨਾਮ ਲਿਖਣ ਵਾਲੇ ਮਿਰਜ਼ਾ ਗ਼ਾਲਿਬ ਮੁਗਲ ਕਾਲ ਦੇ ਆਖ਼ਰੀ ਹਾਕਮ ਬਹਾਦਰ ਸ਼ਾਹ ਜ਼ਫਰ ਦੇ ਦਰਬਾਰੀ ਕਵੀ ਹੋਣ ਦੇ ਨਾਲ ਨਾਲ ਉਨ੍ਹਾਂ ਦੀ ਕਵਿਤਾ ਦੀ ਇਸਲਾਹ ਵੀ ਕਰਦੇ ਰਹੇਉਨ੍ਹਾਂ ਨੇ ਆਪਣੇ ਬਾਰੇ ਵਿੱਚ ਆਪ ਲਿਖਿਆ ਸੀ ਕਿ ਦੁਨੀਆਂ ਵਿੱਚ ਬਹੁਤ ਸਾਰੇ ਕਵੀ/ਸ਼ਾਇਰ ਚੰਗਾ ਲਿਖਦੇ ਹਨ ਪਰ ਉਨ੍ਹਾਂ ਦਾ ਅੰਦਾਜ਼ ਸਭ ਤੋਂ ਵੱਖਰਾ ਹੈ। ਬਕੌਲ ਗ਼ਾਲਿਬ,

“ਹੈਂ ਔਰ ਭੀ ਦੁਨੀਆਂ ਮੇਂ ਸੁਖਨਵਰ ਬਹੁਤ ਅੱਛੇ,
ਕਹਤੇ ਹੈਂ ਕਿ ਗ਼ਾਲਿਬ ਕਾ ਹੈ ਅੰਦਾਜ਼-ਏ-ਬਯਾਂ ਔਰ।”

ਗ਼ਾਲਿਬ ਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਉਨ੍ਹਾਂ ਦਾ ਕਲਾਮ ਸੂਫੀ ਕਾਵਿ ਦਾ ਇੱਕ ਖੂਬਸੂਰਤ ਨਮੂਨਾ ਹੈ। ਜੇਕਰ ਉਨ੍ਹਾਂ ਵਿਚ ਸ਼ਰਾਬੀਪੁਣੇ ਦਾ ਐਬ ਨਾ ਹੁੰਦਾ ਤਾਂ ਯਕੀਨਨ ਉਨ੍ਹਾਂ ਨੂੰ ਲੋਕਾਂ ਨੇ ਰੱਬ ਦਾ ਵਲੀ ਖਿਆਲ ਕਰਨਾ ਸੀ। ਤਦੇ ਤਾਂ ਉਹ ਕਹਿੰਦੇ ਹਨ ਕਿ:

ਯੇ ਮਸਾਇਲ ਏ ਤਸਵੁੱਫ ਯੇ ਤੇਰਾ ਬਿਆਨ ਗ਼ਾਲਿਬ
ਤੁਝੇ ਹਮ ਵਲੀ ਸਮਝਤੇ ਜੋ ਨਾ ਬਾਦਾ-ਖੁਆਰ ਹੋਤਾ।।

ਮਿਰਜ਼ਾ ਗ਼ਾਲਿਬ ਦੀਆਂ ਮੁੱਖ ਰਚਨਾਵਾਂ ਵਿੱਚ: ਦੀਵਾਨ-ਏ-ਗ਼ਾਲਿਬ (1841) - ਉਰਦੂ

ਕੁੱਲੀਆਤ-ਏ-ਗ਼ਾਲਿਬ (1845) - ਫਾਰਸੀ

ਕਾਤੇਹ ਬਰਹਾਨ (1861) ਫਾਰਸੀ ਸੰਗ੍ਰਹਿ

ਮਿਹਰਹਾ ਨੀਮਰੋਜ (1854) - ਫਾਰਸੀ ਸੰਗ੍ਰਹਿ

ਕੁੱਲੀਆਤ ਨਸਰ (1868) - ਫਾਰਸੀ ਸੰਗ੍ਰਹਿ

ਉਦ-ਦ-ਹਿੰਦੀ (1868) - ਉਰਦੂ ਸੰਗ੍ਰਹਿ

ਉਰਦੂ-ਦ-ਮੁੰਆੱਲਾ (1869) - ਉਰਦੂ ਸੰਗ੍ਰਹਿ

ਇੰਤਿਖ਼ਾਬ ਗ਼ਾਲਿਬ, - ਉਰਦੂ

ਨਾਦਿਰ ਖ਼ੁਤੂਤ ਗ਼ਾਲਿਬ, - ਉਰਦੂ ਆਦਿ ਸ਼ਾਮਿਲ ਹਨ।

ਉਰਦੂ ਅਦਬ ਦਾ ਇਹ ਮਹਾਨ ਸ਼ਾਇਰ ਅਖੀਰ 15 ਫਰਵਰੀ 1869 ਨੂੰ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਤੇ ਇਸ ਸਮੇਂ ਆਪ ਦਾ ਮਜ਼ਾਰ ਨਿਜਾਮੁਦੀਨ ਨਜ਼ਦੀਕ ਗ਼ਾਲਿਬ ਅਕਾਦਮੀ ਦਿੱਲੀ ਵਿਖੇ ਮੌਜੂਦ ਹੈਬੇਸ਼ੱਕ ਗ਼ਾਲਿਬ ਅੱਜ ਸਾਡੇ ਵਿਚਕਾਰ ਨਹੀਂ ਹਨ ਪਰੰਤੂ ਆਪ ਦੀਆਂ ਰਚਨਾਵਾਂ ਸਦਕਾ ਉਹ ਅੱਜ ਵੀ ਸਾਡੇ ਦਰਮਿਆਨ ਹੀ ਵਿਚਰਦੇ ਅਨੁਭਵ ਹੁੰਦੇ ਹਨ ਕਿਉਂਕਿ ਉਹ ਇਕ ਥਾਂ ਖੁਦ ਆਖਦੇ ਹਨ:

ਹੂਈ ਮੁੱਦਤ ਗ਼ਾਲਿਬ ਮਰ ਗਿਆ ਪਰ ਯਾਦ ਆਤਾ ਹੈ
ਵੋਹ ਹਰ ਇਕ ਬਾਤ ਪੇ ਕਹਿਨਾ ਕਿ ਯੂੰ ਹੋਤਾ ਤੋ ਕਿਯਾ ਹੋਤਾ

ਨਾ ਥਾ ਕੁਛ ਤੋ ਖੁਦਾ ਥਾ, ਕੁਛ ਨਾ ਹੋਤਾ ਤੋ ਖੁਦਾ ਹੋਤਾ
ਡੁਬੋਇਆ ਮੁਝ ਕੋ ਹੋਨੇ ਨੇ, ਨਾ ਹੋਤਾ ਮੈਂ ਤੋ ਕਿਯਾ ਹੋਤਾ

                          **

ਐਸ.ਸੀ.ਈ.ਆਰ.ਟੀ ਪੰਜਾਬ ਦੀ ਦੋ ਰੋਜ਼ਾ ਉਰਦੂ ਵਰਕਸ਼ਾਪ ਯਾਦਗਾਰ ਹੋ ਨਿੱਬੜੀ

UrduTTraining2

 

ਮਾਲੇਰ ਕੋਟਲਾ, ਦਸੰਬਰ (ਪ੍ਰੈੱਸ ਰਿਲੀਜ਼) ਐੱਸ.ਸੀ.ਈ.ਆਰ.ਟੀ. ਪੰਜਾਬ ਵਲੋਂ, ਸੂਬੇ ਭਰ ਦੇ ਉਰਦੂ ਅਧਿਆਪਕਾਂ ਦੇ ਲਈ ਆਪਣੀ ਪਹਿਲੀ ਦੋ ਰੋਜ਼ਾ ਸੂਬਾਈ ਟਰੇਨਿੰਗ ਦਾ ਆਯੋਜਨ ਇੱਥੇ ਪੰਜਾਬ ਉਰਦੂ ਅਕਾਦਮੀ ਮਾਲੇਰਕੋਟਲਾ ਵਿਖੇ ਕੀਤਾ ਗਿਆਇਸ ਵਰਕਸ਼ਾਪ / ਟਰੇਨਿੰਗ ਦੇ ਪਹਿਲੇ ਦਿਨ ਸ਼੍ਰੀ ਅਬਦੁਲ ਲਤੀਫ ਥਿੰਦ ਐੱਸ.ਡੀ.ਐੱਮ ਸਰਦੂਲਗੜ੍ਹ, ਕੰਮ ਸਕੱਤਰ ਪੰਜਾਬ ਉਰਦੂ ਅਕਾਦਮੀ ਕੰਮ ਐੱਸ.ਡੀ.ਐੱਮ, ਸਰਦੂਲਗੜ੍ਹ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਰਦੂ ਦੀ ਤਰੱਕੀ ਲਈ ਪੰਜਾਬ ਉਰਦੂ ਅਕਾਦਮੀ ਹਰ ਉਪਰਾਲਾ ਕਰੇਗੀ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਸਿਲੇਬਸ ਦੀਆ ਕਿਤਾਬਾਂ ਦੇ ਨਾਲ ਨਾਲ ਅਖਬਾਰ ਅਤੇ ਹੋਰ ਮੁਕਾਬਲੇ ਦੇ ਇਮਤਿਹਾਨਾਂ ਦਾ ਲਿਟਰੇਚਰ ਪੜ੍ਹਨ ਲਈ ਵੀ ਪ੍ਰੇਰਿਤ ਕਰਨ

ਪ੍ਰੋਗਰਾਮ ਦੇ ਦੂਜੇ ਦਿਨ ਬਤੌਰ ਮੁੱਖ ਮਹਿਮਾਨ ਸ਼੍ਰੀਮਤੀ ਹਰਪ੍ਰੀਤ ਕੌਰ ਸਟੇਟ ਪ੍ਰੋਜੈਕਟ ਕੌਆਰਡੀਨੇਟਰ ਐੱਸ.ਸੀ.ਈ.ਆਰ.ਟੀ. ਪੰਜਾਬ ਨੇ ਸ਼ਿਰਕਤ ਕੀਤੀਇਸ ਤੋਂ ਇਲਾਵਾ ਸ਼੍ਰੀ ਗੁਰਸ਼ਰਨ ਸਿੰਘ, ਮੈਡਮ ਸੁਪ੍ਰੀਤੀ, ਸ਼੍ਰੀਮਤੀ ਹਰਕੰਵਲਜੀਤ ਕੌਰ (ਜ਼ਿਲ੍ਹਾ ਸਿੱਖਿਆ ਅਫਸਰ) ਸੰਗਰੂਰ, ਸ਼੍ਰੀਮਤੀ ਰਕਸ਼ਾ ਰਾਣੀ. ਬੀਪੀਈਓ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ

ਇਸ ਮੌਕੇ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਇਸ ਟਰੇਨਿੰਗ ਦਾ ਆਯੋਜਨ ਕਰਵਾ ਕੇ ਪ੍ਰਸੰਨਤਾ ਹੋਈ ਹੈ। ਉਨ੍ਹਾਂ ਕਿਹਾ ਬਿਨਾਂ ਸ਼ੱਕ ਉਰਦੂ ਇੱਕ ਬਹੁਤ ਹੀ ਮਿੱਠੀ ਤੇ ਬੇਹੱਦ ਹਰਮਨ ਪਿਆਰੀ ਭਾਸ਼ਾ ਹੈ। ਉਨ੍ਹਾਂ ਆਖਿਆ ਕਿ ਜਦੋਂ ਉਨ੍ਹਾਂ ਪਾਸ ਉਰਦੂ ਅਧਿਆਪਕਾਂ ਦੀ ਟਰੇਨਿੰਗ ਵਾਸਤੇ ਪਰਪੋਜ਼ਲ ਆਈ ਤਾਂ ਉਨ੍ਹਾਂ ਨੇ ਇਸ ਨੂੰ ਫੌਰਨ ਆਪਣੇ ਵਲੋਂ ਪਾਸ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਰਦੂ ਦਾ ਮੈਨੂਅਲ ਬਣਾਉਣ ਹਿੱਤ ਸਾਨੂੰ ਕਾਫੀ ਮਿਹਨਤ ਕਰਨੀ ਪਈ। ਇਸ ਦੇ ਲਈ ਸਾਡੇ ਬੀ.ਐੱਮ. ਮੁਹੰਮਦ ਅਖਲਾਕ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ, ਜਿਨ੍ਹਾਂ ਦੀ ਮਿਹਨਤ ਸਦਕਾ ਉਰਦੂ ਮੈਨੂਅਲ ਅੱਜ ਆਪਣੀ ਹਕੀਕੀ ਸ਼ਕਲ ਬਣ ਕੇ ਸਾਡੇ ਹੱਥਾਂ ਵਿਚ ਹੈਉਨ੍ਹਾਂ ਕਿਹਾ ਕਿ ਉਰਦੂ ਯਕੀਨਨ ਇਕ ਬਹੁਤ ਹੀ ਸਭਿਅਕ ਭਾਸ਼ਾ ਹੈ। ਇਸ ਨੂੰ ਸਾਨੂੰ ਸਾਰਿਆਂ ਨੂੰ ਹੀ ਸਿੱਖਣਾ ਚਾਹੀਦਾ ਹੈਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਰਦੂ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਅੱਸ.ਸੀ.ਈ.ਆਰ.ਟੀ ਪੰਜਾਬ ਹਮੇਸ਼ਾ ਤੱਤਪਰ ਰਹੇਗੀਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਉਰਦੂ ਭਾਸ਼ਾ ਦੇ ਅਧਿਆਪਕਾਂ ਨੂੰ ਵੀ ਪੰਜਾਬੀ, ਅੰਗਰੇਜ਼ੀ ਆਦਿ ਦੂਜੀਆਂ ਭਾਸ਼ਾਵਾਂ ਦੀ ਤਰਜ਼ ਤੇ ਹੀ ਟਰੇਨਿੰਗ ਦੇਣਾ ਚਾਹੁੰਦੇ ਸਨ। ਯਕੀਨਨ ਅੱਜ ਅਸੀਂ ਆਪਣੀ ਇਸ ਪਹਿਲੀ ਕੋਸ਼ਿਸ਼ ਵਿਚ ਸਫਲ ਹੋਏ ਹਾਂ

ਇਸ ਤੋਂ ਪਹਿਲਾਂ ਵਰਕਸ਼ਾਪ ਦੌਰਾਨ ਸਟੇਟ ਰਿਸੋਰਸ ਪਰਸਨਜ਼ ਸ਼੍ਰੀ ਮੁਹੰਮਦ ਅਖਲਾਕ, ਮੁਹੰਮਦ ਅੱਬਾਸ ਧਾਲੀਵਾਲ ਅਤੇ ਜਾਵੇਦ ਇਕਬਾਲ ਨੇ ਉਰਦੂ ਅਧਿਆਪਕਾਂ ਨੂੰ ਅਧੁਨਿਕ ਤਕਨੀਕਾਂ ਰਾਹੀਂ ਉਰਦੂ ਪੜ੍ਹਾਉਣ ਦੀ ਬੜੇ ਹੀ ਸੁਚੱਜੇ ਤੇ ਪੇਸ਼ੇਵਾਰਾਨਾ ਅੰਦਾਜ਼ ਵਿਚ ਟਰੇਨੰਗ ਦਿੱਤੀ। ਵਿਦਿਆਰਥੀ ਜੇ ਕਰ ਲਗਾਤਾਰ ਪੜ੍ਹਨ ਦੌਰਾਨ ਥੁਕਾਵਟ ਜਾਂ ਬੋਰੀਅਤ ਅਨੁਭਵ ਕਰਨ ਲੱਗਣ ਤਾਂ ਵਿਦਿਆਰਥੀਆਂ ਨੂੰ ਰਿਫਰੈੱਸ਼ ਕਰਨ ਦੇ ਅਲੱਗ ਅਲੱਗ ਢੰਗਾਂ ਤੋਂ ਜਾਣੂ ਕਰਵਾਇਆਇਸ ਦੇ ਨਾਲ ਹੀ ਬੇਮਿਸਾਲ ਨਾਮ, ਸ਼ਬਦ ਕੋਸ਼ ਮੇਕਿੰਗ, ਸੀਨ ਚਾਰਟ, ਗਰੁੱਪ ਰੀਡਿੰਗ, ਖਾਮੋਸ਼ ਰੀਡਿੰਗ, ਜੁੜਵਾਂ ਰੀਡਿੰਗ, ਸ਼ੇਅਰਡ ਰੀਡਿੰਗ, ਪੋਸਟ ਰੀਡਿੰਗ ਅਤੇ ਡਿਸਕਸ਼ਨ ਆਦਿ ਤਕਨੀਕਾਂ ਰਾਹੀਂ ਉਰਦੂ ਅਧਿਆਪਕਾਂ ਨੂੰ ਖੂਬ ਪਰੈਕਟਿਸ ਕਰਵਾਈ ਗਈ ਅਤੇ ਨਾਲ ਹੀ ਉਰਦੂ ਵਿਆਕਰਣ ਸੰਬੰਧੀ ਵਿਸਥਾਰ-ਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ। ਹਰਫਾਂ ਤੋਂ ਸ਼ਬਦਾਂ ਦੀ ਉਤਪਤੀ ਕਿਵੇਂ ਕੀਤੀ ਜਾਦੀ ਹੈ, ਇਸਦਾ ਅਭਿਆਸ ਵੀ ਵੱਖ ਵੱਖ ਅਧਿਆਪਕਾਂ ਤੋਂ ਲਾਸਾਨੀ ਖੇਡ ਰਾਹੀਂ ਕਰਵਾਇਆ ਗਿਆ

ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਕੇਸ਼ ਗਰਗ. ਡੀ.ਐੱਮ. ਅੰਗਰੇਜ਼ੀ, ਸ਼੍ਰੀ ਸੰਜੀਵ ਸਿੰਗਲਾ ਡੀ.ਐਮ.ਗਣਿਤ, ਸ਼੍ਰੀ ਪ੍ਰਭਜੋਤ ਸਿੰਘ ਬੀ.ਐੱਮ. (ਐੱਸ.ਐੱਸ.ਟੀ) ਸ਼੍ਰੀ ਨਾਸਰ ਅਲੀ ਆਦਿ ਨੇ ਵੀ ਉਰਦੂ ਅਧਿਆਪਕਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ

ਵਰਕਸ਼ਾਪ ਦੌਰਾਨ ਡਾ. ਸਲੀਮ ਜ਼ੁਬੇਰੀ, ਮੈਡਮ ਸਬਾ ਗੁਲਰੇਜ਼, ਮਾਸਟਰ ਹਬੀਬ, ਮਾਸਟਰ ਸੱਜਾਦ ਅਲੀ ਅਤੇ ਮੈਡਮ ਜ਼ੀਨਤ ਫਾਤਿਮਾ ਨੇ ਪੜ੍ਹਾਉਣ ਸੰਬੰਧੀ ਹਰ ਸਰਗਰਮੀ ਵਿਚ ਐਕਟਿਵ ਰੂਪ ਵਿਚ ਭਾਗ ਲਿਆਕੁੱਲ ਮਿਲਾ ਕੇ ਐੱਸ ਸੀ ਈ ਆਰ ਟੀ ਵਲੋਂ ਆਯੋਜਿਤ ਇਹ ਦੋ ਰੋਜ਼ਾ ਵਰਕਸ਼ਾਪ ਯਾਦਗਾਰੀ ਹੋ ਨਿੱਬੜੀ ਅਤੇ ਸਮੁੱਚੇ ਉਰਦੂ ਅਧਿਆਪਕਾਂ ਨੇ ਵਰਕਸ਼ਾਪ ਦੇ ਖਤਮ ਹੋਣ ਉਪਰੰਤ ਆਪਣੇ ਆਪ ਵਿਚ ਇੱਕ ਨਵੀਂ ਅਨੈਰਜੀ ਅਨੁਭਵ ਕੀਤੀ

*****

(1441)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author