MohdAbbasDhaliwal7ਜੇਲ ਵਿੱਚ ਹਰ ਇੱਕ ਕੈਦੀ ਨੂੰ ਸਿਰਫ ਦੋ ਭਾਂਡੇ ਹੀ ਦਿੱਤੇ ਜਾਂਦੇ ਸਨ - ਇੱਕ ਲੋਹੇ ਦਾ ਤੇ ...
(9 ਅਪਰੈਲ 2019)

 

KalaPaniABC

 ਕਾਲੇਪਾਣੀ ਜੇਲ ਦਾ ਨਾਂ ਜਹਿਨ ਵਿੱਚ ਆਉਂਦੇ ਹੀ ਕਿੰਨੇ ਹੌਲਨਾਕ ਤਸੀਹੇ ਖਿਆਲ ਵਿੱਚੋਂ ਦੀ ਗੁਜਰ ਜਾਂਦੇ ਨੇਇਸ ਜੇਲ ਵਿੱਚ ਜ਼ਿਆਦਾਤਰ ਦੇਸ਼ ਭਗਤ ਹੀ ਬੰਦੀ ਹੋਇਆ ਕਰਦੇ ਸਨਇਹਨਾਂ ਵਿੱਚ ਮੁੱਖ ਰੂਪ ਵਿੱਚ ਜ਼ਿਆਦਾਤਰ ਕੈਦੀ ਭਾਰਤ ਦੇ ਦੋ ਸੂਬਿਆਂ ਪੰਜਾਬ ਅਤੇ ਬੰਗਾਲ ਵਿੱਚੋਂ ਹੋਇਆ ਕਰਦੇ ਸਨਉਕਤ ਕੈਦੀਆਂ ਵਿੱਚੋਂ ਡਾ. ਦੀਵਾਨ ਸਿੰਘ, ਸ. ਸੋਹਣ ਸਿੰਘ, ਮੌਲਾਨਾ ਫਜ਼ਲ-ਏ-ਹੱਕ, ਜੋਗਿੰਦਰ ਸ਼ੁਕਲਾ, ਭੱਟਕੇਸ਼ਵਰ ਦੱਤ, ਮੌਲਾਨਾ ਅਹਿਮਦੂਲਾ, ਮੌਲਵੀ ਅਬਦੁਲ ਰਹੀਮ ਸਿਦਕੀ, ਚੰਦਰ ਚੈਟਰਜੀ, ਵਰਮਨ ਰਾਓ ਜੋਸ਼ੀ, ਨੰਦ ਗੋਪਾਲ ਦੇ ਇਤਿਹਾਸ ਦੇ ਸੁਨਹਿਰੇ ਰੂਪ ਵਿੱਚ ਦਰਜ ਹਨ

ਕਿਉਂਕਿ ਉਕਤ ਜੇਲ ਵਿੱਚ ਵਧੇਰੇ ਗਿਣਤੀ ਪੰਜਾਬ ਅਤੇ ਪੱਛਮੀ ਬੰਗਾਲ ਦੇ ਯੋਧਿਆਂ ਦੀ ਸੀ ਇਸ ਲਈ ਦੇਸ਼ ਦੇ ਹਰ ਨਾਗਰਿਕ ਵਿਸ਼ੇਸ਼ ਤੌਰ ’ਤੇ ਪੰਜਾਬੀਆਂ ਅਤੇ ਬੰਗਾਲੀਆਂ ਨੇ ਗਾਹੇ-ਬਗਾਹੇ ਅਕਸਰ ਹੀ ਕਾਲੇਪਾਣੀ ਦੀ ਜੇਲ੍ਹ ਦਾ ਨਾਮ ਸੁਣਿਆ ਹੋਵੇਗਾਵੈਸੇ ਅਸੀਂ ਪੰਜਾਬ ਦੇ ਵਸਨੀਕ ਆਪਣੇ ਬਚਪਨ ਤੋਂ ਹੀ ਇਸ ਜੇਲ ਦਾ ਨਾਂ ਸੁਣਦੇ ਆਏ ਹਾਂਪਰ ਇਸ ਕਾਲੇਪਾਣੀ ਦੀ ਜੇਲ੍ਹ ਦੇ ਸੰਦਰਭ ਵਿੱਚ ਜਦੋਂ ਕੁਝ ਦਿਨ ਪਹਿਲਾਂ ਪੜਿਆ ਤਾਂ ਇਸ ਵਿਚਕਾਰ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਖੁਲਾਸੇ ਸਾਹਮਣੇ ਆਏ।

ਇਸ ਜੇਲ ਨੂੰ ਸੈਲੂਲਰ ਜੇਲ੍ਹ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਏਇਹ ਜੇਲ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਰਾਜਧਾਨੀ ਪੋਰਟ ਬਲੇਅਰ ਨੇੜੇ ਸਥਿਤ ਹੈਇਸਦਾ ਨਿਰਮਾਣ 1896 ਅਤੇ 1906 ਦੇ ਵਿਚਕਾਰ ਕੀਤਾ ਗਿਆ ਸੀਜਿਕਰਯੋਗ ਹੈ ਕਿ ਜਦੋਂ ਤੱਕ ਇਹ ਕਾਲੇਪਾਣੀ ਦੀ ਜੇਲ੍ਹ ਨਹੀਂ ਸੀ ਬਣੀ, ਉਦੋਂ ਕੈਦੀਆਂ ਨੂੰ ਖੁੱਲ੍ਹੇ ਆਸਮਾਨ ਹੇਠ ਵਾਈਪਰ ਆਈਲੈਂਡ (ਜੋ ਕਿ ਜ਼ਹਿਰੀਲੇ ਸੱਪਾਂ ਵਾਲੇ ਟਾਪੂ ਵਜੋਂ ਵੀ ਜਾਣਿਆ ਜਾਂਦਾ ਸੀ) ਉੱਤੇ ਲਿਜਾ ਕੇ ਛੱਡ ਦਿੱਤਾ ਜਾਂਦਾ ਸੀਇਸ ਥਾਂ ਤੋਂ ਕਿਸੇ ਵੀ ਕੈਦੀ ਦੇ ਭੱਜ ਜਾਣ ਦਾ ਡਰ ਨਹੀਂ ਸੀ ਹੁੰਦਾ, ਕਿਉਂਕਿ ਇਸਦੇ 10 ਹਜ਼ਾਰ ਕਿਲੋਮੀਟਰ ਤੱਕ ਸਿਰਫ਼ ਸਮੁੰਦਰ ਹੀ ਸਮੁੰਦਰ ਸੀ

ਇਸ ਟਾਪੂ ਉੱਤੇ ਦਿਨੇ ਤਾਂ ਕੈਦੀਆਂ ਤੋਂ ਜੇਲ੍ਹ ਬਣਾਉਣ ਲਈ ਲੋੜੀਂਦੀ ਲੱਕੜ ਕਟਵਾਈ ਜਾਂਦੀ ਤੇ ਰਾਤ ਪੈਂਦੇ ਹੀ ਉਨ੍ਹਾਂ ਨੂੰ ਭੁੱਖੇ-ਪਿਆਸਿਆਂ ਨੂੰ ਦਰਖਤਾਂ ਨਾਲ ਬੰਨ੍ਹ ਦਿੱਤਾ ਜਾਂਦਾ। ਇਸ ਦੌਰਾਨ ਵੱਡਾ ਦੁਖਾਂਤ ਇਹ ਵਾਪਰਦਾ ਕਿ ਸਵੇਰ ਹੋਣ ਤੱਕ ਵਧੇਰੇ ਕੈਦੀ ਸੱਪਾਂ ਦੇ ਡੰਗਣ ਨਾਲ ਮੌਤ ਦਾ ਲੁਕਮਾ ਬਣ ਜਾਂਦੇਮਰ ਚੁੱਕੇ ਇਨ੍ਹਾਂ ਕੈਦੀਆਂ ਨੂੰ ਬਿਨਾਂ ਕਿਸੇ ਕਾਇਦੇ-ਕਾਨੂੰਨ ਦੇ ਹੀ ਸਮੁੰਦਰ ਵਿੱਚ ਰੋੜ੍ਹ ਦਿੱਤਾ ਜਾਂਦਾਜਦੋਂ ਕਿ ਮੋਟੀਆਂ ਲੱਕੜਾਂ ਪਹਾੜੀ ਉੱਤੇ ਚੜ੍ਹਾਉਣ ਲਈ ਕੈਦੀਆਂ ਦੇ ਮਗਰ ਰੱਸੇ ਪਾ ਕੇ ਲੱਕੜੀਆਂ ਨੂੰ ਬੰਨ੍ਹ ਦਿੱਤਾ ਜਾਂਦਾ ਸੀ ਤੇ ਪਿੱਛੋਂ ਪਸ਼ੂਆਂ ਵਾਂਗ ਉਨ੍ਹਾਂ ਦੇ ਗਿੱਟਿਆਂ ਉੱਤੇ ਉਦੋਂ ਤੱਕ ਸੋਟੀਆਂ ਮਾਰੀਆਂ ਜਾਂਦੀਆਂ ਸਨ ਜਦੋਂ ਤੱਕ ਉਹ ਲੱਕੜ ਨੂੰ ਖਿੱਚ ਕੇ ਪਹਾੜੀ ਉੱਪਰ ਚੜ੍ਹਾ ਨਹੀਂ ਸਨ ਦਿੰਦੇਇਸ ਦੌਰਾਨ ਜੇਕਰ ਕੋਈ ਕੈਦੀ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਅਸਮਰੱਥ ਰਹਿੰਦਾ ਤਾਂ ਉਸ ਨੂੰ ਵੀ ਬੇਹੋਸ਼ ਹੋ ਜਾਣ ਤੱਕ ਕੁੱਟਿਆ ਜਾਂਦਾ

ਕਾਲੇਪਾਣੀ ਦੀ ਉਕਤ ਸੈਲੂਲਰ ਜੇਲ੍ਹ ਨੂੰ ਪੁਖਤਾ ਤੇ ਮਜ਼ਬੂਤੀ ਪ੍ਰਦਾਨ ਕਰਨ ਦੇ ਨਾਲ-ਨਾਲ ਬਣਤਰ ਪੱਖੋਂ ਇਸ ਕਦਰ ਗੋਪਨੀਏ ਬਣਾਇਆ ਗਿਆ ਹੈ ਕਿ ਇੱਕ ਕੈਦੀ ਦੂਜੇ ਕੈਦੀ ਦੀ ਸ਼ਕਲ ਤੱਕ ਨਹੀਂ ਸੀ ਵੇਖ ਸਕਦਾ

ਕੈਦੀਆਂ ਲਈ ਜੋ ਕਾਲ ਕੋਠੜੀਆਂ ਜਾਂ ਸੈੱਲ ਬਣਾਏ ਗਏ ਹਨ ਉਨ੍ਹਾਂ ਦੀ ਲੰਬਾਈ 13.5 ਫੁੱਟ ਅਤੇ ਚੌੜਾਈ 7 ਫੁੱਟ ਹੈ ਤੇ ਹਰ ਸੈੱਲ ਵਿੱਚ ਦਸ ਫੁੱਟ ਲੰਬਾ ਅਤੇ ਇੱਕ ਫੁੱਟ ਚੌੜਾ ਰੋਸ਼ਨਦਾਨ ਬਣਾਇਆ ਹੋਇਆ ਹੈਇੱਥੇ ਇੱਕ ਸੈੱਲ ਵਿੱਚ ਇੱਕ ਕੈਦੀ ਨੂੰ ਹੀ ਰੱਖਿਆ ਜਾਂਦਾ ਸੀ ਅਤੇ ਇਸਦੇ ਨਾਲ ਹੀ ਸੈੱਲ ਵਿੱਚ ਲੋਹੇ ਦਾ ਇੱਕ ਭਾਰਾ ਕੋਹਲੂ ਅਤੇ ਇੱਕ ਚੁੱਕੀ ਲੱਗਾਈ ਗਈ ਸੀਕੈਦ ਬਾਮੁਸ਼ਕਤ ਦੌਰਾਨ ਹਰ ਕੈਦੀ ਲਈ ਰੋਜ਼ਾਨਾ 25 ਕਿਲੋ ਨਾਰੀਅਲ ਦਾ ਤੇਲ ਕੱਢਣਾ ਜ਼ਰੂਰੀ ਸੀਜਿਹੜਾ ਕੈਦੀ ਕਿਸੇ ਦਿਨ 25 ਕਿਲੋ ਤੇਲ ਨਾ ਕੱਢ ਸਕਦਾ, ਉਸ ਨੂੰ ਬੇਤਹਾਸ਼ਾ ਮਾਰਿਆ ਕੁੱਟਿਆ ਜਾਂਦਾ ਸੀਸੈਲ ਭਾਵ ਕਾਲ-ਕੋਠੜੀਆਂ ਵਿੱਚ ਬਿਜਲੀ ਦੀ ਰੌਸ਼ਨੀ ਦਾ ਕੋਈ ਇੰਤਜ਼ਾਮ ਨਹੀਂ ਸੀਕਾਲ-ਕੋਠੜੀਆਂ ਵਿੱਚੋਂ ਕੈਦੀਆਂ ਨੂੰ ਉਦੋਂ ਹੀ ਕੱਢਿਆ ਜਾਂਦਾ ਸੀ, ਜਦੋਂ ਉਨ੍ਹਾਂ ਤੋਂ ਕੋਈ ਕੰਮ ਕਰਵਾਉਣਾ ਹੁੰਦਾ ਸੀ ਜਾਂ ਫਿਰ ਤਸੀਹੇ ਦੇਣੇ ਹੁੰਦੇ ਸਨਜਦ ਵੀ ਕੋਈ ਕੈਦੀ ਮਾੜੇ ਖਾਣੇ ਜਾਂ ਮਾੜੇ ਜੇਲ੍ਹ ਪ੍ਰਬੰਧ ਬਾਰੇ ਇਤਰਾਜ਼ ਜਾਂ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਇੱਕ ਖਾਸ ਤਰ੍ਹਾਂ ਦੇ ਸ਼ਿਕੰਜੇ ਵਿੱਚ ਕੱਸ ਕੇ ਉਦੋਂ ਤੱਕ ਕੋੜੇ ਮਾਰੇ ਜਾਂਦੇ, ਜਦੋਂ ਤੱਕ ਉਸ ਦੀ ਪਿੱਠ ਦਾ ਮਾਸ ਨਹੀਂ ਸੀ ਉੱਧੜ ਜਾਂਦਾ

ਜੇਲ ਵਿੱਚ ਹਰ ਇੱਕ ਕੈਦੀ ਨੂੰ ਸਿਰਫ ਦੋ ਭਾਂਡੇ ਹੀ ਦਿੱਤੇ ਜਾਂਦੇ ਸਨ - ਇੱਕ ਲੋਹੇ ਦਾ ਤੇ ਇੱਕ ਮਿੱਟੀ ਦਾਲੋਹੇ ਦੇ ਭਾਂਡੇ ਵਿੱਚ ਖਾਣਾ ਦਿੱਤਾ ਜਾਂਦਾ ਜਿਸਦੇ ਫਲਸਰੂਪ ਖਾਣਾ ਬਹੁਤ ਜਲਦੀ ਕਾਲਾ ਹੋ ਜਾਣ ਕਰ ਕੇ ਕੋਈ ਵੀ ਕੈਦੀ ਲੋੜ ਅਨੁਸਾਰ ਆਪਣੇ ਲਈ ਖਾਣੇ ਨੂੰ ਬਚਾ ਕੇ ਨਹੀਂ ਸੀ ਰੱਖ ਸਕਦਾਦੂਜਾ ਮਿੱਟੀ ਦਾ ਭਾਂਡਾ ਮਲ-ਮੂਤਰ ਲਈ ਦਿੱਤਾ ਜਾਂਦਾ ਸੀਸਭ ਤੋਂ ਘਿਨਾਉਣੀ ਗੱਲ ਇਹ ਸੀ ਕਿ ਇਹ ਭਾਂਡਾ ਵੀ ਕੈਦੀ ਨੂੰ ਆਪਣੇ ਨਾਲ ਕਾਲ-ਕੋਠੜੀ ਵਿੱਚ ਹੀ ਰੱਖਣਾ ਪੈਂਦਾ ਸੀਇਸ ਭਾਂਡੇ ਨੂੰ ਕੈਦੀ ਉਦੋਂ ਹੀ ਸਾਫ਼ ਕਰ ਸਕਦਾ ਸੀ ਜਦੋਂ ਸਰਕਾਰੀ ਹੁਕਮਾਂ ਅਨੁਸਾਰ ਉਸ ਦੀ ਕੋਠੜੀ ਦਾ ਦਰਵਾਜ਼ਾ ਖੁੱਲ੍ਹਦਾ ਸੀ

ਸੈਲੂਲਰ ਜੇਲ੍ਹ ਵਿੱਚ ਕੈਦੀਆਂ ਨੂੰ ਪਹਿਨਣ ਲਈ ਪਟਸਨ ਦੀਆਂ ਬੋਰੀਆਂ ਦੇ ਬਣੇ ਕੱਪੜੇ ਹੀ ਦਿੱਤੇ ਜਾਂਦੇ ਸਨ ਤੇ ਨੰਗੇ ਪੈਰੀਂ ਹੀ ਰਹਿਣਾ ਪੈਂਦਾ ਸੀਜੇਲ ਵਿੱਚ ਆਮ ਕੱਪੜੇ ਪਹਿਨਣ ਦੀ ਕੈਦੀਆਂ ਨੂੰ ਇਜਾਜ਼ਤ ਨਹੀਂ ਸੀ

ਦੁਖਦਾਈ ਗੱਲ ਇਹ ਵੀ ਸੀ ਕਿ ਬਿਮਾਰੀ ਦੀ ਹਾਲਤ ਵਿੱਚ ਕਿਸੇ ਕੈਦੀ ਦਾ ਕੋਈ ਇਲਾਜ ਨਹੀਂ ਸੀ ਕਰਵਾਇਆ ਜਾਂਦਾਇੱਥੋਂ ਤਕ ਕਿ ਜੇਕਰ ਕੋਈ ਕੈਦੀ ਬਿਮਾਰੀ ਦੀ ਹਾਲਤ ਮਰ ਵੀ ਜਾਂਦਾ ਤਾਂ ਉਸ ਦੀ ਲਾਸ਼ ਨੂੰ ਸਮੁੰਦਰ ਦੇ ਪਾਣੀ ਵਿੱਚ ਹੀ ਜਲਪ੍ਰਵਾਹ ਕਰ ਦਿੱਤਾ ਜਾਂਦਾ ਸੀ

ਕਾਲੇਪਾਣੀ ਦੀ ਇਸ ਜੇਲ੍ਹ ਵਿੱਚ ਫ਼ਾਂਸੀ ਘਰ ਬਿਲਕੁਲ ਸਮੁੰਦਰ ਦੇ ਕੰਢੇ ਬਣਾਇਆ ਗਿਆ ਸੀਤਿੰਨ-ਤਿੰਨ ਜਣਿਆਂ ਨੂੰ ਇਕੱਠਿਆਂ ਹੀ ਫ਼ਾਂਸੀ ਦਿੱਤੀ ਜਾਂਦੀ ਸੀਲੱਕੜ ਦੀ ਮੋਟੀ ਸ਼ਤੀਰੀ ਨਾਲ ਲਟਕਦੇ ਤਿੰਨ ਮੋਟੇ ਮੋਟੇ ਰੱਸੇ ਅੱਜ ਵੀ ਆਪਣੇ ਹੌਲਨਾਕ ਇਤਿਹਾਸ ਦੀਆਂ ਗਵਾਹੀਆਂ ਭਰਦੇ ਪ੍ਰਤੀਤ ਹੁੰਦੇ ਹਨ, ਜਿਹਨਾਂ ਨਾਲ ਦੇਸ਼ ਦੇ ਹਜ਼ਾਰਾਂ ਮਹਾਨ ਦੇਸ਼ ਯੋਧਿਆਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਗਿਆਇਸਦੇ ਨਾਲ ਹੀ ਜੇਲ੍ਹ ਦੇ ਵਿਹੜੇ ਵਿੱਚ ਉਹ ਸਥਾਨ ਵੀ ਕਾਇਮ ਹੈ, ਜਿੱਥੇ ਫ਼ਾਂਸੀ ਦੇਣ ਤੋਂ ਪਹਿਲਾਂ ਕੈਦੀਆਂ ਨੂੰ ਆਖ਼ਰੀ ਇਸ਼ਨਾਨ ਕਰਾਇਆ ਜਾਂਦਾ ਸੀ

ਪੋਰਟ ਬਲੇਅਰ ਨੇੜੇ ਹੀ ਇੱਕ ਗੁਰਦੁਆਰਾ ਡਾ. ਦੀਵਾਨ ਸਿੰਘ ਦੀਵਾਨ ਸਿੰਘ ਕਾਲੇਪਾਣੀ ਦੀ ਯਾਦ ਵਿੱਚ ਬਣਿਆ ਹੋਇਆ ਹੈਜਿਕਰਯੋਗ ਹੈ ਕਿ ਦੀਵਾਨ ਸਿੰਘ ਕਾਲੇਪਾਣੀ ਆਪਣੇ ਸਮੇਂ ਦੇ ਜਿੱਥੇ ਇੱਕ ਮਹਾਨ ਸਾਹਿਤਕਾਰ ਸਨ ਉੱਥੇ ਹੀ ਉਹ ਇੱਕ ਪ੍ਰਸਿੱਧ ਡਾਕਟਰ ਵੀ ਸਨਸਜ਼ਾ ਦੌਰਾਨ ਉਨ੍ਹਾਂ ਦੇ ਨਹੁੰ ਜਮੂਰ ਨਾਲ ਖਿੱਚੇ ਗਏ ਤੇ ਤਰ੍ਹਾਂ ਤਰ੍ਹਾਂ ਦੇ ਹੋਰ ਤਸੀਹੇ ਦਿੱਤੇ ਗਏ ਇਸੇ ਦੌਰਾਨ ਡਾਕਟਰ ਦੀਵਾਨ ਸਿੰਘ ਜੀ ਦੀ ਮੌਤ ਹੋ ਗਈ ਸੀ

ਕਾਲੇਪਾਣੀ ਦੀ ਇਸ ਸੈਲੂਲਰ ਜੇਲ੍ਹ ਵਿੱਚ ਜੇਲਰ ਡੇਵਿਡ ਬੇਰੀ ਦੀ ਪੂਰੀ ਤਾਨਾਸ਼ਾਹੀ ਚੱਲਦੀ ਸੀਉਹ ਕੈਦੀਆਂ ਉੱਤੇ ਜ਼ੁਲਮ ਓ ਤਸ਼ੱਦਦ ਕਰਦੇ ਸਮੇਂ ਸਾਰੇ ਹੱਦਾਂ ਬੰਨੇ ਟੱਪ ਜਾਂਦਾ ਸੀਕੈਦੀਆਂ ਨੂੰ ਕੋੜੇ ਮਾਰਨੇ ਉਸਦਾ ਮਾਮੂਲ ਸੀ ਅਤੇ ਗਾਲ੍ਹਾਂ ਦੇਣੀਆਂ ਉਸਦਾ ਜਿਵੇਂ ਤਕੀਯਾ ਕਲਾਮ ਬਣ ਚੁੱਕਾ ਸੀਜੇਲ ਵਿੱਚ ਕੈਦੀਆਂ ਨਾਲ ਅਣਮਨੁੱਖੀ ਵਰਤਾਰਾ ਕੀਤਾ ਜਾਂਦਾ ਸੀ ਤੇ ਮਨੁੱਖੀ ਅਧਿਕਾਰਾਂ ਦਾ ਪੂਰੀ ਤਰ੍ਹਾਂ ਘਾਣ ਹੁੰਦਾ ਸੀਇੱਥੇ ਇਹ ਵੀ ਵਰਣਨਯੋਗ ਹੈ ਕਿ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਜੇਲਰ ਡੇਵਿਡ ਬੇਰੀ ਅਧਰੰਗ ਦਾ ਸ਼ਿਕਾਰ ਹੋ ਗਿਆ ਅਤੇ ਅੰਤ ਸਮੇਂ ਜਦੋਂ ਉਸ ਦੀ ਇੱਛਾ ਆਪਣੇ ਪਰਿਵਾਰ ਨੂੰ ਮਿਲਣ ਦੀ ਹੋਈ ਤਾਂ ਰਾਹ-ਜਾਂਦਿਆਂ ਜਹਾਜ਼ ਵਿੱਚ ਹੀ ਉਹ ਆਪਣੇ ਪਰਿਵਾਰ ਨੂੰ ਮਿਲੇ ਬਿਨਾਂ ਹੀ ਮੌਤ ਦਾ ਸ਼ਿਕਾਰ ਹੋ ਗਿਆਯਕੀਨਨ ਇਹ ਵੀ ਕੁਦਰਤ ਦਾ ਇਨਸਾਫ ਹੀ ਸੀ ਕਿ ਕੈਦੀਆਂ ਉੱਪਰ ਜ਼ੁਲਮ ਕਰਨ ਵਾਲਾ ਡੇਵਿਡ ਬੇਰੀ ਵੀ ਆਪਣੇ ਪਰਿਵਾਰ ਨਾਲੋਂ ਉਸੇ ਤਰ੍ਹਾਂ ਵਿੱਛੜ ਕੇ ਮਰਿਆ, ਜਿਵੇਂ ਉਸ ਨੇ ਦੇਸ਼ ਦੇ ਯੋਧਿਆਂ ਨੂੰ ਕਦੀ ਆਪਣੇ ਪਰਿਵਾਰਾਂ ਨਾਲੋਂ ਵਿਛੋੜਿਆ ਸੀ ...

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1546)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author