MohdAbbasDhaliwal7ਮੌਜੂਦਾ ਹਾਲਾਤ ਵਿੱਚ ਦੇਸ਼ ਦੇ ਭਖਦੇ ਮੁੱਦਿਆਂ ਨੂੰ ਵਿਚਾਰ ਵਟਾਂਦਰੇ ਰਾਹੀਂ ਸੁਲਝਾਉਣ ...
(10 ਜਨਵਰੀ 2020)

 

“ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ” ਵਾਲੇ 'ਤਰਾਨਾ ਏ ਹਿੰਦੀ' ਨੂੰ ਲਿਖਣ ਵਾਲੇ ਪ੍ਰਸਿੱਧ ਸ਼ਾਇਰ ਇਕਬਾਲ ਨੇ ਇੱਕ ਸ਼ੇਅਰ ਕਿਹਾ ਸੀ ਜਿਸ ’ਤੇ ਦੇਸ਼ ਨੂੰ ਦਰਪੇਸ਼ ਅਜੋਕੀਆਂ ਪ੍ਰਸਥਿਤੀਆਂ ਵਿੱਚ ਚਿੰਤਨ ਦੀ ਲੋੜ ਹੈ। ਉਹ ਸ਼ੇਅਰ ਇਸ ਪ੍ਰਕਾਰ ਸੀ:

ਆਈਨ-ਏ-ਨੌ ਸੇ ਡਰਨਾ ਤਰਜ਼-ਏ-ਕੋਹਨ ਪੇ ਅੜਨਾ,
ਮੰਜ਼ਿਲ ਯਹੀ ਕਠਿਨ ਹੈ ਕੌਮੋਂ ਕੀ ਜ਼ਿੰਦਗੀ ਮੇਂ

ਇਕਬਾਲ ਆਖਦੇ ਹਨ ਕਿ ਜੋ ਕੌਮਾਂ ਸਮੇਂ ਦੇ ਬਦਲੇ ਹੋਏ ਸਰੂਪ ਨੂੰ ਨਹੀਂ ਸਮਝਦੀਆਂ ਅਤੇ ਹਾਲਾਤ ਏ ਹਾਜਰਾ ਅਨੁਸਾਰ ਆਪਣੇ ਆਪ ਵਿੱਚ ਤਬਦੀਲੀ ਕਰਨ ਦੀ ਬਜਾਏ ਪੁਰਾਣੀਆਂ ਰੂੜੀਵਾਦੀ ਸੋਚਾਂ ਉੱਤੇ ਪਹਿਰਾ ਦਿੰਦੀਆਂ ਹਨ ਉਹਨਾਂ ਕੌਮਾਂ ਦਾ ਤਰੱਕੀ ਜਾਂ ਵਿਕਾਸ ਰਾਹਾਂ ਨੂੰ ਤੈਅ ਕਰਨਾ ਜਾਂ ਮੰਜ਼ਿਲ ਏ ਮਕਸੂਦ ਤੱਕ ਪਹੁੰਚਣਾ ਬੇਹੱਦ ਮੁਸ਼ਕਿਲ ਹੁੰਦਾ ਹੈ

ਮੌਜੂਦਾ ਸਮੇਂ ਦੇਸ਼ ਦੀ ਜੀ ਡੀ ਪੀ ਡਿਗ ਰਹੀ ਹੈ। ਸਾਡੇ ਕਰੋੜਾਂ ਯੁਵਕ ਬੇਰੁਜ਼ਗਾਰੀ ਦੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹਨ ਜਦ ਕਿ ਬੱਚੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਿਸਾਨ ਆਏ ਦਿਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ ਦੇਸ਼ ਵਿੱਚ ਵਧੇਰੇ ਔਰਤਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨਅਜਿਹੇ ਹਾਲਾਤ ਵਿੱਚ ਇੱਕ ਅਜਿਹਾ ਕਾਨੂੰਨ ਲਿਆਉਣਾ ਜੋ ਨਾ ਸਿਰਫ ਬੇਲੋੜਾ ਹੈ, ਬਲਕਿ ਦੇਸ਼ ਦੇ ਸੰਵਿਧਾਨ ਦੀ ਪ੍ਰਸਤਾਵਨਾਂ ਦੀ ਅਤੇ ਦੇਸ਼ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦਾ ਹਨਨ ਕਰਦਾ ਹੋਵੇ ਅਤੇ ਦੇਸ਼ ਵਿੱਚ ਇੱਕ ਵਿਸ਼ੇਸ਼ ਧਰਮ ਦੇ ਲੋਕਾਂ ਪ੍ਰਤੀ ਨਫਰਤ ਫੈਲਾਉਂਦਾ ਹੋਵੇ, ਅਜਿਹੇ ਕਾਨੂੰਨ ਨੂੰ ਬਣਾਉਣਾ ਕਦਾਚਿਤ ਸਿਆਣਪਤਾ ਨਹੀਂ ਕਿਹਾ ਜਾ ਸਕਦਾ

ਇਹੋ ਵਜ੍ਹਾ ਹੈ ਕਿ ਅੱਜ ਉਕਤ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨੂੰ ਵਾਪਸ ਕਰਵਾਉਣ ਲਈ ਪਿਛਲੇ ਇੱਕ ਮਹੀਨੇ ਤੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵਿਆਪਕ ਪੱਧਰ ’ਤੇ ਸੰਘਰਸ਼ ਚੱਲ ਰਿਹਾ ਹੈ ਤੇ ਲੋਕ ਵੱਡੀ ਗਿਣਤੀ ਵਿੱਚ ਸੜਕਾਂ ਉੱਤੇ ਹਨਇਸ ਦੌਰਾਨ ਲਗਭਗ 29 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਵੱਖ ਵੱਖ ਯੂਨੀਵਰਸਿਟੀਆਂ, ਜਿਵੇਂ ਕਿ ਏ ਐੱਮ ਯੂ, ਜਾਮੀਆ ਦੇ ਸੈਂਕੜੇ ਵਿਦਿਆਰਥੀ ਪੁਲਸੀਆ ਤਸ਼ੱਦਦ ਦਾ ਸ਼ਿਕਾਰ ਹੋਏ ਹਨ ਪਿਛਲੇ ਦਿਨੀਂ ਜੇ ਐੱਨ ਯੂ ਦੇ ਵਿਦਿਆਰਥੀ ਜੋ ਲੰਮੇ ਸਮੇਂ ਤੋਂ ਫੀਸਾਂ ਵਿੱਚ ਵਾਧੇ ਅਤੇ ਉਕਤ ਕਾਨੂੰਨ ਦੇ ਵਿਰੋਧ ਨੂੰ ਲੈ ਕੇ ਸੁਰਖੀਆਂ ਵਿੱਚ ਸਨ, ਬੀਤੀ 5 ਜਨਵਰੀ ਨੂੰ ਉਨ੍ਹਾਂ ਉੱਪਰ ਵੀ ਯੂਨੀਵਰਸਿਟੀ ਵਿੱਚ ਨਕਾਬਪੋਸ਼ ਗੁੰਡਿਆਂ ਦੁਆਰਾ ਹਮਲਾ ਕਰਦਿਆਂ ਬੇਤਹਾਸ਼ਾ ਤਸ਼ੱਦਦ ਢਾਹਿਆ ਗਿਆ, ਜਿਸਦੇ ਫਲਸਰੂਪ ਉਕਤ ਯੂਨੀਵਰਸਿਟੀ ਦੇ ਅਧਿਆਪਕ ਅਤੇ ਵਿਦਿਆਰਥੀ, ਦੋਵੇਂ ਹੀ ਗੰਭੀਰ ਰੂਪ ਵਿੱਚ ਜਖਮੀ ਹੋਏਇਸ ਮੌਕੇ ’ਤੇ ਵਿਦਿਆਰਥੀਆਂ ਦੀ ਆਗੂ ਆਸ਼ੀ ਘੋਸ਼ ਦੇ ਸਿਰ ਉੱਤੇ ਵੀ ਗੰਭੀਰ ਸੱਟਾਂ ਲੱਗੀਆਂ

ਇਸ ਤੋਂ ਕਈ ਦਿਨ ਪਹਿਲਾਂ ਉਕਤ ਕਾਨੂੰਨ ਦੇ ਸੰਦਰਭ ਵਿੱਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਇਹ ਸਵਾਲ ਅੱਜ ਸਾਡੇ ਸਭਨਾਂ ਅਤੇ ਮੀਡੀਆ ਦੇ ਸਾਹਮਣੇ ਹੈ ਕਿ ਅਸੀਂ ਵਿਵਿਧ ਵਿਚਾਰਾਂ ਨੂੰ ਸੁਣੀਏ ਜਾਂ ਫੇਰ ਪਾਰਸ਼ਿਅਨ (ਵਿਭਾਜਨ) ਵਾਂਗ ਆਪਣੇ ਰਾਸ਼ਟਰ ਹਿਤ ਨੂੰ ਥੋਪੀਏਮੁਖਰਜੀ ਨੇ ਕਿਹਾ ਕਿ ਬਹੁਮਤ ਦਾ ਅਰਥ ਸਭ ਨੂੰ ਨਾਲ ਲੈ ਕੇ ਚੱਲਣਾ ਹੁੰਦਾ ਹੈਉਨ੍ਹਾਂ ਕਿਹਾ ਕਿ ਜਨਤਾ ਮਨਮਰਜ਼ੀ ਕਰਨ ਵਾਲੀਆਂ ਪਾਰਟੀਆਂ ਨੂੰ ਅੱਗੇ ਨੂੰ ਨਕਾਰ ਦਿੰਦੀ ਹੈ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਅਸੀਂ ਆਪਣੇ ਇਲਾਵਾ ਦੂਜਿਆਂ ਦੀ ਆਵਾਜ਼ ਸੁਣਨਾ ਬੰਦ ਕਰ ਦਿਆਂਗੇ ਤਾਂ ਲੋਕਤੰਤਰ ਹਾਰ ਜਾਵੇਗਾ

ਮੁਖਰਜੀ ਨੇ ਅੱਗੇ ਕਿਹਾ ਕਿ ਭਾਰਤ ਦੀ 1.3 ਅਰਬ ਦੀ ਆਬਾਦੀ ਸੱਤ ਪ੍ਰਮੁੱਖ ਧਰਮਾਂ ਦਾ ਪਾਲਣ ਕਰਦੀ ਹੈ ਅਤੇ 122 ਭਾਸ਼ਾਵਾਂ ਅਤੇ 1600 ਬੋਲੀਆਂ ਦਾ ਉਪਯੋਗ ਕਰਦੀ ਹੈ ਅਤੇ ਫੇਰ ਵੀ ਸੰਵਿਧਾਨ ਦੇ ਅਧੀਨ ਰਹਿੰਦੀ ਹੈਇਹ ਪਹਿਚਾਣ ਕਦੇ ਵੀ ਨਸ਼ਟ ਨਹੀਂ ਕੀਤੀ ਜਾ ਸਕਦੀ, ਨਾ ਹੀ ਅਸੀਂ ਇਸ ਨੂੰ ਨਸ਼ਟ ਹੋਣ ਦੇਵਾਂਗੇ। ਜੇਕਰ ਅਸੀਂ ਇਸ ਨੂੰ ਨਸ਼ਟ ਕਰ ਦਿੰਦੇ ਹਾਂ ਤਾਂ ਭਾਰਤ ਦੇ ਰੂਪ ਵਿੱਚ ਪਹਿਚਾਣਿਆ ਜਾਣ ਵਾਲਾ ਕੁਝ ਵੀ ਨਹੀਂ ਰਹੇਗਾ

ਉੱਧਰ ਦੇਸ਼ ਦੇ ਮੌਜੂਦਾ ਉਪ ਰਾਸ਼ਟਰਪਤੀ ਵੈਨਕਈਆ ਨਾਇਡੂ ਨੇ ਕਿਹਾ, “ਸੀ ਏ ਏ ਹੋਵੇ ਜਾਂ ਐੱਨ ਪੀ ਆਰ, ਇਨ੍ਹਾਂ ’ਤੇ ਦੇਸ਼ ਦੇ ਲੋਕਾਂ ਨੂੰ ਸੰਵਿਧਾਨਿਕ ਸੰਸਥਾਵਾਂ, ਸਭਾਵਾਂ ਅਤੇ ਮੀਡੀਆ ਵਿੱਚ ਵਿਚਾਰਪੂਰਨ, ਸਾਰਥਕ ਅਤੇ ਸਾਕਾਰਾਤਮਕ ਚਰਚਾ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਜਲਦਬਾਜ਼ੀ ਵਿੱਚ ਕਿਸੇ ਨਤੀਜੇ ਉੱਤੇ ਨਹੀਂ ਪਹੁੰਚਣਾ ਚਾਹੀਦਾ ਕਿ ਇਹ ਕਦੋਂ ਆਇਆ ਅਤੇ ਕਿਉਂ ਆਇਆ ਅਤੇ ਇਸਦਾ ਕੀ ਅਸਰ ਹੋ ਰਿਹਾ ਹੈ ਅਤੇ ਕੀ ਇਸ ਵਿੱਚ ਸੁਧਾਰ ਦੀ ਲੋੜ ਹੈ ਅਤੇ ਜੇਕਰ ਹੈ ਤਾਂ ਕੀ ਸੁਝਾਅ ਹਨ।”

ਉਨ੍ਹਾਂ ਕੇਂਦਰ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਇਸ ’ਤੇ ਚਰਚਾ ਕਰਨ ਨਾਲ ਸਾਡਾ ਸਿਸਟਮ ਮਜ਼ਬੂਤ ਹੋਵੇਗਾ ਅਤੇ ਲੋਕਾਂ ਦੀ ਸਮਝ ਵਧੇਗੀਨੀਤੀਆਂ ਦੀ ਆਲੋਚਨਾ ਕੀਤੀ ਜਾ ਸਕਦੀ ਹੈ ਪਰ ਨਿੱਜੀ ਹਮਲੇ ਨਹੀਂ ਕਰਨੇ ਚਾਹੀਦੇਸੁਸ਼ਾਸਨ ਪ੍ਰਦਾਨ ਕਰਨ ਲਈ ਪਾਰਦਰਸ਼ਤਾ, ਜਵਾਬ ਦੇਹੀ ਅਤੇ ਜਨ ਕੇਂਦਰਿਤ ਨੀਤੀਆਂ ਜ਼ਰੂਰੀ ਹਨ ਉਨ੍ਹਾਂ ਕਿਹਾ ਕਿ ਅਸੰਤੋਸ਼ ਜ਼ਾਹਿਰ ਕਰ ਰਹੇ ਲੋਕਾਂ ਦੇ ਸ਼ੰਕੇ ਦੂਰ ਕਰਨੇ ਚਾਹੀਦੇ ਹਨ ਕਿਉਂਕਿ ਲੋਕਤੰਤਰ ਵਿੱਚ ਸਹਿਮਤੀ ਅਤੇ ਅਸਹਿਮਤੀ ਬੁਨਿਆਦੀ ਸਿਧਾਂਤ ਹਨਭਾਵੇਂ ਅਸੀਂ ਕਿਸੇ ਚੀਜ਼ ਨੂੰ ਪਸੰਦ ਕਰਦੇ ਹੋਈਏ ਜਾਂ ਨਾ, ਦੋਹਾਂ ਧਿਰਾਂ ਨੂੰ ਸੁਣਿਆ ਜਾਣਾ ਚਾਹੀਦਾ ਹੈ ਅਤੇ ਉਸੇ ਹਿਸਾਬ ਨਾਲ ਕਾਰਵਾਈ ਹੋਣੀ ਚਾਹੀਦੀ ਹੈ।”

ਉਨ੍ਹਾਂ ਅੱਗੇ ਕਿਹਾ, “ਮੌਜੂਦਾ ਹਾਲਾਤ ਵਿੱਚ ਦੇਸ਼ ਦੇ ਭਖਦੇ ਮੁੱਦਿਆਂ ਨੂੰ ਵਿਚਾਰ ਵਟਾਂਦਰੇ ਰਾਹੀਂ ਸੁਲਝਾਉਣ ਦੀ ਲੋੜ ਹੈਜਾਤੀ ਧਰਮ ਨੂੰ ਹਾਵੀ ਹੋਣ ਦੇਣ ਦੀ ਬਜਾਏ ਸਾਨੂੰ ਸੰਵਿਧਾਨਕ ਤਰੀਕਿਆਂ ਨਾਲ ਸਮੱਸਿਆਵਾਂ ਨੂੰ ਸੁਲਝਾਉਣ ਦੀ ਆਦਤ ਪਾਉਣੀ ਚਾਹੀਦੀ ਹੈ।”

ਦੂਜੇ ਪਾਸੇ ਰਾਂਕਪਾ ਦੇ ਸੁਪਰੀਮੋ ਸ਼ਰਦ ਪਵਾਰ ਨੇ ਕਿਹਾ ਕਿ 42 ਸਾਲ ਪਹਿਲਾਂ ਵੀ ਅਜਿਹਾ ਹੀ ਹੋਇਆ ਸੀ ਅਤੇ ਅਜਿਹੇ ਹੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਉਸ ਸਮੇਂ ਦੀ ਕੇਂਦਰ ਸਰਕਾਰ ਉੱਖੜ ਗਈ ਸੀਪਵਾਰ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਘੱਟ ਗਿਣਤੀਆਂ ਤੱਕ ਸੀਮਤ ਨਹੀਂ ਰਹੇਉਨ੍ਹਾਂ ਕਿਹਾ ਮੈਂਨੂੰ ਯਾਦ ਹੈ ਕਿ 1977 ਵਿੱਚ ਵਿਰੋਧ ਪ੍ਰਦਰਸ਼ਨਾਂ ਉਪਰੰਤ ਦੇਸ਼ ਭਰ ਨੇ ਗਤੀ ਫੜ ਲਈ ਸੀ ਅਤੇ ਸਰਕਾਰ ਨੂੰ ਬਦਲ ਦਿੱਤਾ ਸੀ

ਅਸੀਂ ਸਮਝਦੇ ਹਾਂ ਕਿ ਇਸ ਸਮੇਂ ਲੋੜ ਹੈ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਉਪ ਰਾਸ਼ਟਰਪਤੀ ਵੈਨਕਈਆ ਨਾਇਡੂ ਦੁਆਰਾ ਦਿੱਤੀਆਂ ਨਸੀਹਤਾਂ ਤੇ ਅਮਲ ਕਰਨ ਦੀ

ਕਿਸੇ ਦਾ ਵਿਵੇਕਹੀਣ ਹੋਣਾ ਉਸ ਦੀ ਬੁੱਧੀ ਦੀ ਮੌਤ ਹੋਇਆ ਕਰਦੀ ਹੈਲੰਮੇ ਸਮੇਂ ਤੱਕ ਉਹੀਓ ਸ਼ਾਸਕ ਹਕੂਮਤ ਕਰਦੇ ਹਨ ਜੋ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨਜੋ ਦਿਲਾਂ ਵਿੱਚੋਂ ਵਿਸਰ ਜਾਣ ਉਹ ਕਦਾਚਿਤ ਟਿਕਾਊ ਨਹੀਂ ਹੁੰਦੇਹੁਕਮਰਾਨ ਕਿੰਨਾ ਹੀ ਜ਼ਾਲਮ ਹੋਵੇ ਪਰ ਲੋਕਾਈ ਜਦੋਂ ਬੇਦਾਰ ਹੋ ਜਾਏ ਤਾਂ ਵੱਡੇ ਤੋਂ ਵੱਡੇ ਤਾਨਾਸ਼ਾਹ ਨੂੰ ਵੀ ਗੋਡੇ ਟੇਕਣੇ ਪੈ ਜਾਂਦੇ ਹਨ ਸਾਡੇ ਵਿਚਲਾ ਲਚਕੀਲਾਪਨ ਸਾਡੀ ਸਿਹਤਮੰਦੀ ਦਾ ਪ੍ਰਤੀਕ ਹੈ। ਵੈਸੇ ਵੀ ਜਿਨ੍ਹਾਂ ਕੋਲ ਝੁੱਕਣ ਦੀ ਕਲਾ ਨਹੀਂ, ਉਹ ਟੁੱਟ ਜਾਂਦੇ ਹਨ

ਅੱਜ ਜਿਸ ਤਰ੍ਹਾਂ ਨਾਲ ਕੁਝ ਹੰਕਾਰ ਵਿੱਚ ਡੁੱਬੇ ਲੋਕਾਂ ਦੁਆਰਾ ਉਕਤ ਕਾਨੂੰਨ ਨੂੰ ਲੈ ਕੇ ਇੱਕ ਇੰਚ ਵੀ ਪਿੱਛੇ ਨਹੀਂ ਹਟਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਈ ਵਾਰ ਸਾਡਾ ਇੱਕ ਇੰਚ ਪਿੱਛੇ ਨਾ ਹਟਣ ਦਾ ਫੈਸਲਾ ਸਾਨੂੰ ਹਜ਼ਾਰਾਂ ਸਾਲ ਪਿੱਛੇ ਲੈ ਜਾਂਦਾ ਹੈ ...!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1882)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author