MohdAbbasDhaliwal7ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਹੈਕ ਹੋਣ ਦੇ ਖੁਲਾਸਿਆਂ ਮਗਰੋਂ ...
(31 ਜਨਵਰੀ 2019)

 

ਇੰਟਰਨੈੱਟ ਅਤੇ ਟੈਕਨਾਲੋਜੀ ਦੇ ਇਸ ਯੁੱਗ ਵਿੱਚ ਬੇਸ਼ੱਕ ਅੱਜ ਅਸੀਂ ਤਰੱਕੀ ਦੇ ਵੱਡੇ ਵੱਡੇ ਦਾਅਵੇ ਕਰਦੇ ਨਹੀਂ ਥੱਕਦੇ ਪਰ ਜਦੋਂ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਵਲ ਝਾਤ ਮਾਰਦੇ ਹਾਂ ਉਸਦਾ ਬਿਨਾਂ ਸ਼ੱਕ ਜਨਾਜ਼ਾ ਨਿਕਲਿਆ ਵਿਖਾਈ ਦਿੰਦਾ ਹੈ। ਪਦਾਰਥਵਾਦ ਦੇ ਇਸ ਯੁੱਗ ਵਿੱਚ ਮਨੁੱਖ ਇੰਨਾ ਲੋਭੀ ਅਤੇ ਖੁਦਗਰਜ਼ ਹੋ ਚੁੱਕਾ ਹੈ ਕਿ ਹਰ ਕੋਈ ਅੱਜ ਆਪਣੇ ਮਤਲਬ ਦੀ ਗੱਲ ਸੋਚਦਾ ਹੈ। ਲੋਕ ਆਪਣਾ ਉੱਲੂ ਸਿੱਧਾ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਵਿਸ਼ੇਸ਼ ਤੌਰ ’ਤੇ ਜਦੋਂ ਰਾਜਨੀਤਿਕ ਖੇਤਰ ਵਲ ਨਜ਼ਰ ਜਾਂਦੀ ਹੈ ਤਾਂ ਇਸ ਵਿੱਚ ਜੋ ਅੱਜ ਨਿਘਾਰ ਵੇਖਣ ਨੂੰ ਮਿਲ ਰਿਹਾ ਹੈ, ਉਸਦੀ ਇਤਿਹਾਸ ਵਿੱਚ ਸ਼ਾਇਦ ਹੀ ਕੋਈ ਉਦਾਹਰਣ ਮਿਲ ਸਕੇਸ਼ਾਇਦ ਇਸੇ ਲਈ ਉਰਦੂ ਦੇ ਪ੍ਰਸਿੱਧ ਸ਼ਾਇਰ ਨਿਦਾ ਫਾਜਲੀ ਨੇ ਕਿਹਾ ਸੀ ਕਿ:

ਹਮਾਰੇ ਯਹਾਂ ਕੀ ਸਿਆਸਤ ਕਾ ਹਾਲ ਮੱਤ ਪੂਛੋ
ਘਿਰੀ ਹੂਈ ਹੈ ਤਵਾਇਫ ਤਮਾਸ਼ਬੀਨੋ ਮੇਂ

ਜੇਕਰ ਗੱਲ ਤਾਜ਼ਾ ਹਾਲਾਤ ਦੀ ਕਰੀਏ ਤਾਂ 2014 ਵਿੱਚ ਈਵੀਐੱਮ ਹੈਕਿੰਗ ਨੂੰ ਲੈ ਕੇ ਹੋਈ ਲੰਡਨ ਵਿਚਲੀ ਪ੍ਰੈੱਸ ਕਾਨਫਰੰਸ ਦੌਰਾਨ ਹੋਏ ਹੈਰਾਨੀਜਨਕ ਖੁਲਾਸਿਆਂ ਨੇ ਭਾਰਤੀ ਸਿਆਸਤ ਵਿੱਚ ਇੱਕ ਤਰ੍ਹਾਂ ਭੂਚਾਲ ਲਿਆ ਕੇ ਰੱਖ ਦਿੱਤਾ ਹੈਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਹੈਕ ਹੋਣ ਦੇ ਖੁਲਾਸਿਆਂ ਮਗਰੋਂ ਭਾਰਤ ਦੀਆਂ ਵਿਰੋਧੀ ਧਿਰਾਂ ਨੇ ਸੱਤਾ ਧਿਰ ਭਾਜਪਾ ਦੀ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ

ਇਸ ਤੋਂ ਪਹਿਲਾਂ ਵੀ ਲਗਾਤਾਰ ਵਿਰੋਧੀ ਪਾਰਟੀਆਂ ਦੁਆਰਾ ਕੇਂਦਰ ਦੀ ਸੱਤਾ ’ਤੇ ਬਿਰਾਜਮਾਨ ਪਾਰਟੀ ਉੱਤੇ ਈ ਵੀ ਐੱਮ ਨੂੰ ਹੈਕ ਕਰਕੇ ਆਪਣੇ ਹੱਕ ਵਿੱਚ ਵੋਟਾਂ ਭੁਗਤਾਉਣ ਦੇ ਦੋਸ਼ ਲਗਾਏ ਜਾਂਦੇ ਰਹੇ ਹਨ। ਇਸ ਦੀ ਸ਼ੁਰੂਆਤ ਪਹਿਲਾਂ ਪਹਿਲ 2009 ਦੀਆਂ ਆਮ ਚੋਣਾਂ ਵਿੱਚ ਉਸ ਸਮੇਂ ਹੀ ਹੋ ਗਈ ਸੀ ਜਦੋਂ ਭਾਜਪਾ ਦੇ ਪ੍ਰਧਾਨ ਮੰਤਰੀ ਔਹਦੇ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਉਸ ਸਮੇਂ ਪਾਰਟੀ ਦੀ ਸ਼ਿਕਸਤ ਤੋਂ ਬਾਅਦ ਇਲੈਕਸ਼ਨ ਦੌਰਾਨ ਈਵੀਐੱਮ ਨਾਲ ਛੇੜਛਾੜ ਦੇ ਇਲਜ਼ਾਮ ਲਗਾਏ ਸਨਇਸ ਤੋਂ ਪਿਛਲੀਆਂ 2014 ਦੀਆਂ ਲੋਕ ਸਭਾ ਚੋਣਾਂ ਭਾਜਪਾ ਨੇ ਨਰਿੰਦਰ ਮੋਦੀ ਦੀ ਅਗਵਾਈ ਹੇਠ ਲੜੀਆਂਚੋਣ ਨਤੀਜਿਆਂ ਉਪਰੰਤ ਪਹਿਲੀ ਵਾਰ ਭਾਜਪਾ ਬਹੁਮਤ ਵਾਲਾ ਅੰਕੜਾ ਪਾਰ ਕਰਨ ਵਿੱਚ ਸਫਲ ਹੋਈ ਤੇ ਕੇਂਦਰ ਵਿੱਚ ਆਪਣੇ ਬਲਬੂਤੇ ’ਤੇ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਈ

ਇਸ ਉਪਰੰਤ ਵੱਖ ਵੱਖ ਸੂਬਿਆਂ ਵਿੱਚ ਹੋਈਆਂ ਅਸੈਂਬਲੀ ਚੋਣਾਂ ਵਿੱਚ ਦਿੱਲੀ ਨੂੰ ਛੱਡ ਕੇ ਬਾਕੀ ਥਾਵਾਂ ’ਤੇ ਵੀ ਭਾਜਪਾ ਆਪਣੀਆਂ ਸਰਕਾਰਾਂ ਬਣਾਉਣ ਵਿੱਚ ਕਾਮਯਾਬ ਹੁੰਦੀ ਰਹੀਪਰ ਨਾਲ ਹੀ ਇਸ ਦੌਰਾਨ ਵੱਖ ਵੱਖ ਵਿਰੋਧੀ ਪਾਰਟੀਆ ਦੇ ਆਗੂਆਂ ਦੁਆਰਾ ਸੱਤਾਧਾਰੀ ਪਾਰਟੀ ’ਤੇ ਈਵੀਐੱਮ ਮਸ਼ੀਨ ਨੂੰ ਟੈਂਪਰਿੰਗ ਕਰਨ ਦੇ ਦੋਸ਼ ਵੀ ਲਗਾਏ ਜਾਂਦੇ ਰਹੇਲੇਕਿਨ ਇਲੈਕਸ਼ਨ ਕਮਿਸ਼ਨ ਨੇ ਅਜਿਹੇ ਦੋਸ਼ਾਂ ਨੂੰ ਹਰ ਵਾਰ ਨਕਾਰਿਆ ਤੇ ਆਪਣੀ ਈਵੀਐੱਮ ਨੂੰ ਕਿਸੇ ਵੀ ਤਰ੍ਹਾਂ ਦੀ ਟੈਂਪਰਿੰਗ ਹੋਣ ਦੀ ਸੰਭਾਵਨਾ ਨੂੰ ਹਮੇਸ਼ਾ ਸਿਰੇ ਤੋਂ ਨਕਾਰਿਆ ਜਾਂਦਾ ਰਿਹਾ

ਬੇਸ਼ੱਕ ਇਸ ਸੰਦਰਭ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਆਗੂ ਨੇ ਤਾਂ ਬਾਕਾਇਦਾ ਇੱਕ ਡੈਮੋ ਰਾਹੀਂ ਦਿੱਲੀ ਸਭਾ ਦੇ ਇੱਕ ਇਜਲਾਸ ਵਿੱਚ ਈਵੀਐੱਮ ਨੂੰ ਸੈੱਟ ਕਰ ਕੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸ ਪ੍ਰਕਾਰ ਇਸ ਦੀ ਵਰਤੋਂ ਹੈਕ ਕਰਕੇ ਵੋਟਾਂ ਨੂੰ ਕਿਸੇ ਇੱਕ ਪਾਰਟੀ ਦੇ ਹੱਕ ਵਿੱਚ ਭੁਗਤਾਇਆ ਜਾ ਸਕਦਾ ਹੈ

ਇਸੇ ਵਿਚਕਾਰ ਜਦੋਂ 2017 ਵਿੱਚ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਇਕੱਲਿਆਂ ਹੀ ਤਿੰਨ ਸੌ ਤੋਂ ਉੱਪਰ ਸੀਟਾਂ ’ਤੇ ਜਿੱਤ ਪ੍ਰਾਪਤ ਕਰਨ ਵਿੱਚ ਸਫਲ ਹੋਈ ਤਾਂ ਬਸਪਾ ਸੁਪਰੀਮੋ ਮਾਇਆਵਤੀ ਨੇ ਉਕਤ ਚੋਣਾਂ ਦੌਰਾਨ ਆਪਣੀ ਪਾਰਟੀ ਨੂੰ ਮਿਲੀ ਨਮੋਸ਼ੀ ਭਰੀ ਹਾਰ ਦਾ ਠੀਕਰਾ ਈਵੀਐੱਮ ਟੈਂਪਰਿੰਗ ਸਿਰ ਭੰਨਿਆ ਸੀ ਇੱਕ ਵਾਰ ਫਿਰ ਉਕਤ ਇਲਜ਼ਾਮਾਂ ਦੀ ਇਲੈਕਸ਼ਨ ਕਮਿਸ਼ਨ ਦੁਆਰਾ ਨਿਖੇਧੀ ਕਰਦਿਆਂ ਆਪਣੀ ਈਵੀਐੱਮ ਰਾਹੀਂ ਹੋਣ ਵਾਲੀ ਚੋਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਐਲਾਨਿਆ ਗਿਆ

ਪਰ ਹੁਣ ਜਦੋਂ ਕਿ ਆਮ ਚੋਣਾਂ ਵਿੱਚ ਮਹਿਜ਼ ਤਿੰਨ ਕੁ ਮਹੀਨੇ ਦਾ ਸਮਾਂ ਹੀ ਬਚਿਆ ਹੈ ਤਾਂ ਅਜਿਹੇ ਵਿੱਚ ਚੋਣਾਂ ਤੋਂ ਠੀਕ ਪਹਿਲਾਂ ਲੰਡਨ ਵਿੱਚ ਅਮਰੀਕੀ ਸਾਈਬਰ ਮਾਹਿਰਾਂ ਨੇ ਵੀਡੀਓ ਕਾਨਫਰੰਸ ਰਾਹੀਂ ਆਪਣੀ ਇੱਕ ਅਹਿਮ ਪ੍ਰੈਜ਼ੈਂਟੇਸ਼ਨ ਜ਼ਰੀਏ ਜਿਸ ਤਰ੍ਹਾਂ ਭਾਰਤ ਦੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਨੂੰ ਕਿਸ ਤਰ੍ਹਾਂ ਅਤੇ ਕਿੰਨੇ ਸੌਖੇ ਤਰੀਕੇ ਨਾਲ ਹੈਕ ਕੀਤੇ ਜਾਣ ਦੇ ਖੁਲਾਸੇ ਕੀਤੇ ਹਨ, ਇਸ ਨਾਲ ਇੱਕ ਵਾਰ ਫਿਰ ਈਵੀਐੱਮ ਹੈਕਿੰਗ ਦਾ ਮਸਲਾ ਵਿਰੋਧੀ ਧਿਰ ਦੇ ਨਾਲ ਨਾਲ ਸੱਤਾ ਧਾਰੀ ਪਾਰਟੀ ਵਿੱਚ ਵੀ ਖੂਬ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈਉਕਤ ਖੁਲਾਸਿਆਂ ਦੇ ਸੰਦਰਭ ਵਿੱਚ ਜਿੱਥੇ ਵਿਰੋਧੀ ਧਿਰ ਜਾਂਚ ਦੀ ਮੰਗ ਕਰ ਰਹੀ ਹੈ, ਉੱਥੇ ਹੀ ਸੱਤਾਧਾਰੀ ਪਾਰਟੀ ਨੂੰ ਇਸ ਖੁਲਾਸੇ ਪਿੱਛੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੀ ਸਾਜਿਸ਼ ਨਜ਼ਰ ਆ ਰਹੀ ਹੈਕੁੱਲ ਮਿਲਾ ਕੇ ਉਕਤ ਈ ਵੀ ਐੱਮ ਹੈਕਿੰਗ ਦੇ ਖੁਲਾਸੇ ਤੋਂ ਬਾਅਦ ਰਾਜਨੀਤਕ ਪਾਰਟੀਆਂ ਦੇ ਗਲਿਆਰਿਆਂ ਵਿੱਚ ਇੱਕ ਘਮਸਾਣ ਬਰਪਦਾ ਵੇਖਣ ਨੂੰ ਮਿਲ ਰਿਹਾ ਹੈ

ਇਸ ਦੌਰਾਨ ਦੇਸ਼ ਦੇ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਕਿਹਾ ਕਿ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆਏ ਹਾਂ ਕਿ ਭਾਰਤ ਵਿੱਚ ਵਰਤੋਂ ਵਿੱਚ ਲਿਆਈਆਂ ਜਾਣ ਵਾਲੀਆਂ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਕਿਸੇ ਵੀ ਹਾਲ ਵਿੱਚ ਸੰਭਵ ਨਹੀਂ ਹੈ

ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਕੋਲਕਾਤਾ ਵਿੱਚ ਇੱਕ ਮੰਚ ’ਤੇ ਇਕੱਠੇ ਕਰਕੇ ਸਰਕਾਰ ਦੇ ਖਿਲਾਫ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਿਗਲ ਵਜਾਉਣ ਵਾਲੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਅਮਰੀਕਾ ਦੇ ਇੱਕ ਸਾਈਬਰ ਮਾਹਿਰ ਦੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਹੈਕਿੰਗ ਦੇ ਸੰਦਰਭ ਵਿੱਚ ਕੀਤੇ ਗਏ ਦਾਅਵੇ ਦਾ ਮੁੱਦਾ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਉਠਾਉਣਗੀਆਂਉਨ੍ਹਾਂ ਅੱਗੇ ਕਿਹਾ ਕਿ ਸਾਡੇ ਮਹਾਨ ਲੋਕਤੰਤਰ ਦੀ ਨਿਸ਼ਚਿਤ ਤੌਰ ’ਤੇ ਸੁਰੱਖਿਆ ਹੋਣੀ ਚਾਹੀਦੀ ਹੈ। ਤੁਹਾਡੀ ਹਰ ਵੋਟ ਕੀਮਤੀ ਹੈ। ਉਨ੍ਹਾਂ ਕਿਹਾ ਕਿ “ਯੂਨਾਈਟਿਡ ਇੰਡੀਆ ਏਟ ਬਿਰਗੇਡ" ਰੈਲੀ ਹੋਣ ਉਪਰੰਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਈਵੀਐੱਮ ਦੇ ਮੁੱਦੇ ਉੱਤੇ ਚਰਚਾ ਕੀਤੀ ਸੀਅਸੀਂ ਇੱਕ ਦੂਜੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਅਸੀਂ 19 ਜਨਵਰੀ ਨੂੰ ਹੀ ਤੈਅ ਕਰ ਲਿਆ ਸੀ ਕਿ ਇਸ ਉਕਤ ਮਾਮਲੇ ਨੂੰ ਇਲੈਕਸ਼ਨ ਆਯੋਗ ਦੇ ਸਾਹਮਣੇ ਉਠਾਉਣਗੇਇੱਥੇ ਜ਼ਿਕਰਯੋਗ ਹੈ ਕਿ ਕੋਲਕਾਤਾ ਵਾਲੀ ਰੈਲੀ ਵਿੱਚ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਵੀ ਈਵੀਐੱਮ ਦੀ ਮਸ਼ਕੂਕ ਕਾਰਜ ਸ਼ੈਲੀ ’ਤੇ ਸਵਾਲ ਖੜ੍ਹੇ ਕੀਤੇ ਸਨ

ਹੁਣ ਇਲੈਕਸ਼ਨ ਕਮਿਸ਼ਨ ਵਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ, “ਭਾਰਤੀ ਇਲੈਕਸ਼ਨ ਕਮਿਸ਼ਨ ECI ਦੇ ਧਿਆਨ ਵਿੱਚ ਆਇਆ ਹੈ ਕਿ ਲੰਡਨ ਵਿਖੇ ਹੋਏ ਇੱਕ ਈਵੈਂਟ ਵਿੱਚ ਇਹ ਵਿਖਾਉਣ ਦਾ ਦਾਅਵਾ ਕੀਤਾ ਗਿਆ ਹੈ ਕਿ ਈਸੀਆਈ ਜਿਹੜੀਆਂ ਵੋਟਿੰਗ ਮਸ਼ੀਨਾਂ ਦੀ ਵਰਤੋਂ ਕਰਦਾ ਹੈ, ਉਨ੍ਹਾਂ ਵਿੱਚ ਛੇੜਛਾੜ ਕੀਤੀ ਜਾ ਸਕਦੀ ਹੈ। ਚੋਣ ਕਮਿਸ਼ਨ ਮਜ਼ਬੂਤੀ ਨਾਲ ਇਸ ਨਿਸ਼ਚਿਤ ਤੱਥ ਦੇ ਨਾਲ ਹੈ ਕਿ ਭਾਰਤ ਵਿੱਚ ਚੋਣਾਂ ਦੇ ਦੌਰਾਨ ਜਿਹਨਾਂ ਈਵੀਐੱਮ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਪੂਰੀ ਤਰ੍ਹਾਂ ਸੁਰੱਖਿਅਤ (ਫੂਲ ਪਰੂਫ) ਹਨ।” ਪ੍ਰੈੱਸ ਨੋਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਦੁਹਰਾਉਣਾ ਵੀ ਜ਼ਰੂਰੀ ਹੈ ਕਿ ਇਹ ਈ ਵੀ ਐੱਮ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਅਤੇ ਇਲੈਕਟ੍ਰਾਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਤਿਆਰ ਕਰਦੀਆਂ ਹਨ। ਇਸ ਦੌਰਾਨ ਸਖਤ ਨਿਗਰਾਨੀ ਅਤੇ ਸਖਤ ਸੁਰੱਖਿਆ ਰਹਿੰਦੀ ਹੈ। ਸਾਲ 2010 ਵਿੱਚ ਗਠਿਤ ਤਕਨੀਕੀ ਮਾਹਿਰਾਂ ਦੀ ਕਮੇਟੀ ਹਰ ਚਰਨ ਉੱਪਰ ਤੈਅ ਮਾਨਕਾਂ ਦੇ ਅਨੁਸਾਰ ਸਖਤ ਨਿਗਰਾਨੀ ਕਰਦੀ ਹੈ।”

ਉਕਤ ਈਵੀਐੱਮ ਦੇ ਸੰਦਰਭ ਵਿੱਚ ਹੋਏ ਖੁਲਾਸਿਆਂ ਵਿੱਚ ਕਿੰਨੀ ਕੁ ਸੱਚਾਈ ਹੈ ਜਾਂ ਕਿੰਨਾ ਕੁ ਝੂਠ ਹੈ, ਇਸਦਾ ਫੈਸਲਾ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਉਕਤ ਖੁਲਾਸਿਆਂ ਦੌਰਾਨ ਜਿਸ ਪ੍ਰਕਾਰ ਦੇ ਗੰਭੀਰ ਦੋਸ਼ ਸਰਕਾਰ ’ਤੇ ਲਗਾਏ ਗਏ ਹਨ ਉਸਦੇ ਚਲਦਿਆਂ ਹਾਲ ਦੀ ਘੜੀ ਲੋਕਾਂ ਦੀਆਂ ਨਜ਼ਰਾਂ ਵਿੱਚ ਸਰਕਾਰ ਦਾ ਅਕਸ ਧੁੰਦਲਾ ਜ਼ਰੂਰ ਹੋਇਆ ਹੈ। ਅਰਥਾਤ ਵੋਟਰਾਂ ਦੇ ਵਿਸ਼ਵਾਸ ਨੂੰ ਇੱਕ ਵੱਡੀ ਢਾਹ ਲੱਗੀ ਮਹਿਸੂਸ ਹੁੰਦੀ ਹੈਅਜਿਹੇ ਹਾਲਾਤ ਵਿੱਚ ਜਦੋਂ ਕਿ 2019 ਦੀਆਂ ਲੋਕ ਸਭਾ ਚੋਣਾਂ ਸਿਰ ’ਤੇ ਖੜ੍ਹੀਆਂ ਹਨ ਤਾਂ ਸਰਕਾਰ ਅਤੇ ਇਲੈਕਸ਼ਨ ਕਮਿਸ਼ਨ ਦੀ ਸਮੂਹਿਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਵੋਟਰਾਂ ਦੇ ਵਿਸ਼ਵਾਸ ਦੀ ਬਹਾਲੀ ਲਈ ਆਗਾਮੀ ਲੋਕ ਸਭਾ ਚੋਣਾਂ ਨੂੰ ਇਸ ਪ੍ਰਕਾਰ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹੇ ਕਿ ਵੋਟਰਾਂ ਦੇ ਨਾਲ ਨਾਲ ਸਾਰੀਆਂ ਸਿਆਸੀ ਪਾਰਟੀਆਂ ਦੇ ਸ਼ੰਕੇ ਵੀ ਦੂਰ ਹੋ ਜਾਣਇਸ ਸੰਦਰਭ ਵਿੱਚ ਇਲੈਕਸ਼ਨ ਕਮਿਸ਼ਨ ਚਾਹੇ ਤਾਂ ਈਵੀਐੱਮ ਦੀ ਥਾਂ ਬੈਲਟ ਪੇਪਰ ਰਾਹੀਂ ਹੀ ਮਤਦਾਨ ਕਰਵਾ ਲਵੇਯਕੀਨਨ ਇਸ ਨਾਲ ਜਿੱਥੇ ਸਾਡੀ ਲੋਕਤੰਤਰਿਕ ਪ੍ਰਣਾਲੀ ਮਜ਼ਬੂਤ ਹੋਵੇਗੀ ਉੱਥੇ ਦੇਸ਼ ਦੇ ਲੋਕਾਂ ਦਾ ਵੋਟਿੰਗ ਪ੍ਰਣਾਲੀ ਵਿੱਚ ਵਿਸ਼ਵਾਸ ਵੀ ਬਹਾਲ ਹੋਵੇਗਾਕਿੰਨੇ ਸੋਹਣੇ ਸ਼ਬਦਾਂ ਵਿੱਚ ਕਿਸੇ ਉਰਦੂ ਸ਼ਾਇਰ ਨੇ ਕਿਹਾ ਹੈ ਕਿ:

ਦਾਮਨ ਅਗਰ ਹੈ ਸਾਫ ਤੋ ਇਤਨਾ ਅਹਿਤਿਆਤ ਰੱਖ
ਇਸ ਸੇ ਜ਼ਰਾ ਸਾ ਦਾਗ਼ ਛੁਪਾਇਆ ਨਾ ਜਾਏਗਾ

*****

(1469)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author