MohdAbbasDhaliwal7ਬਾਬਾ ਸਾਹਿਬ ਨੇ ਭਾਰਤੀ ਸਮਾਜ ਲਈ ਜੋ ਕੁਰਬਾਨੀਆਂ ਦਿੱਤੀਆਂ ਹਨ, ਉਹ ਨਾ-ਭੁੱਲਣਯੋਗ ਹਨ ...BRAmbedkar1
(14 ਅਪਰੈਲ 2021)


BRAmbedkar1ਸਦੀਆਂ ਤੋਂ ਦੱਬੇ ਕੁਚਲੇ
, ਗਰੀਬ ਦਲਿਤ ਅਤੇ ਪਛੜੇ ਸਮਾਜ ਦੇ ਲੋਕਾਂ ਲਈ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਆਗਮਨ ਦਰਅਸਲ ਕਿਸੇ ਮਸੀਹਾ ਤੋਂ ਘੱਟ ਨਹੀਂ ਸਮਝਿਆ ਜਾਂਦਾ ਹੈਬਾਬਾ ਸਾਹਿਬ ਜਿਨ੍ਹਾਂ ਨੇ ਸਦੀਆਂ ਤੋਂ ਗੁਲਾਮੀ ਦਾ ਜੀਵਨ ਜੀਅ ਰਹੇ ਗਰੀਬ ਪਛੜੇ ਤੇ ਦਲਿਤ ਵਰਗਾਂ ਦੇ ਹਿਤਾਂ ਦੀ ਹਿਫਾਜ਼ਤ ਲਈ ਜੋ ਬੇਮਿਸਾਲ ਕੰਮ ਅੰਜਾਮ ਦਿੱਤਾ, ਉਸ ਦੀ ਉਦਾਹਰਣ ਇਤਿਹਾਸ ਦੇ ਪੰਨਿਆਂ ਵਿੱਚੋਂ ਬਹੁਤ ਹੀ ਘੱਟ ਵੇਖਣ ਨੂੰ ਮਿਲਦੀ ਹੈ

ਦਰਅਸਲ ਦਲਿਤਾਂ ਤੇ ਪਛੜੇ ਹੋਏ ਲੋਕਾਂ ਲਈ ਜੋ ਨੌਕਰੀਆਂ ਲਈ ਰਾਖਵਾਂਕਰਨ ਦੀ ਵਿਵਸਥਾ ਕੀਤੀ ਗਈ ਹੈ ਉਸ ਪਿੱਛੇ ਬਾਬਾ ਸਾਹਿਬ ਦਾ ਜੋ ਯੋਗਦਾਨ ਹੈ, ਉਸ ਨੂੰ ਕਦਾਚਿਤ ਫਰਾਮੋਸ਼ ਨਹੀਂ ਕੀਤਾ ਜਾ ਸਕਦਾਭਾਰਤੀ ਸੰਵਿਧਾਨ ਦੇ ਇਸ ਨਿਰਮਾਤਾ ਅਤੇ ਸਮਾਜ ਸੁਧਾਰਕ ਡਾ. ਭੀਮਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਸੀਬਚਪਨ ਤੋਂ ਹੀ ਆਪ ਨੂੰ ਕਈ ਤਰ੍ਹਾਂ ਦੇ ਆਰਥਿਕ ਅਤੇ ਸਮਾਜਿਕ ਭੇਦਭਾਵ ਦਾ ਸਾਹਮਣਾ ਕਰਨਾ ਪਿਆਇਹੋ ਵਜ੍ਹਾ ਹੈ ਕਿ ਅੰਬੇਡਕਰ ਨੇ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਿਲ ਪ੍ਰਸਿਥਤੀਆਂ ਦਾ ਸਾਹਮਣਾ ਕਰਦਿਆਂ ਆਪਣੀ ਪੜ੍ਹਾਈ ਸ਼ੁਰੂ ਕੀਤੀਬਾਬਾ ਸਾਹਿਬ ਨਾਲ ਸਕੂਲੀ ਪੜ੍ਹਾਈ ਦੌਰਾਨ ਵੀ ਕਈ ਵਾਰ ਭੇਦਭਾਵ ਹੋਇਆ

1894 ਵਿੱਚ ਪਿਤਾ ਜੀ ਨੌਕਰੀ ਤੋਂ ਰਿਟਾਇਰ ਹੋਏ ਤੇ ਆਪ ਦੀ ਮਾਤਾ ਜੀ ਵੀ ਸਵਰਗ ਸਿਧਾਰ ਗਏ। ਉਸ ਤੋਂ ਬਾਅਦ ਆਪ ਬੰਬੇ ਆ ਕੇ ਰਹਿਣ ਲੱਗੇਜਦੋਂ ਅਸੀਂ ਸਾਹਿਬ ਦੀ ਵਿੱਦਿਅਕ ਯੋਗਤਾ ਨੂੰ ਵੇਖਦੇ ਹਾਂ ਤਾਂ ਯਕੀਨਨ ਉਨ੍ਹਾਂ ਦੀ ਉਦਾਹਰਣ ਦੇ ਪਾਉਣਾ ਮੁਸ਼ਕਲ ਜਾਪਦਾ ਹੈ1907 ਵਿੱਚ ਉਨ੍ਹਾਂ ਨੇ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ ਅਤੇ ਅਗਲੇ ਸਾਲ ਉਹ ਐੱਲਫਿੰਸਟਨ ਕਾਲਜ ਵਿੱਚ ਦਾਖਲ ਹੋ ਗਏ ਜੋ ਕਿ ਯੂਨੀਵਰਸਿਟੀ ਆਫ ਬੰਬੇ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਮੁਤਾਬਕ ਉਨ੍ਹਾਂ ਦੀ ਮਾਹਰ ਜਾਤੀ ਵਿੱਚ ਅਜਿਹਾ ਕਰਨ ਵਾਲਾ ਉਹ ਪਹਿਲੇ ਬੱਚਾ ਸੀਆਪਣੀ ਪੁਸਤਕ ‘ਦਿ ਬੁੱਧਾ ਐਂਡ ਹਿਸ ਧਾਮਾ’ ਵਿੱਚ ਉਨ੍ਹਾਂ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੇ ਆਪਣੀ ਅੰਗਰੇਜ਼ੀ ਚੌਥੀ ਮਿਆਦ ਦੀ ਪ੍ਰੀਖਿਆ ਪਾਸ ਕੀਤੀ ਤਾਂ ਉਨ੍ਹਾਂ ਦੇ ਭਾਈਚਾਰੇ ਦੇ ਲੋਕ ਜਸ਼ਨ ਮਨਾਉਣ ਚਾਹੁੰਦੇ ਸਨ ਕਿਉਂਕਿ ਉਹ ਸਮਝਦੇ ਸਨ ਕਿ ਉਹ “ਮਹਾਨ ਉਚਾਈਆਂ” ’ਤੇ ਪਹੁੰਚ ਚੁੱਕੇ ਹਨਕਮਿਊਨਿਟੀ ਦੁਆਰਾ ਉਸ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਇੱਕ ਜਨਤਕ ਸਮਾਰੋਹ ਮਨਾਇਆ ਗਿਆ ਸੀ ਅਤੇ ਇਸ ਮੌਕੇ ’ਤੇ ਉਨ੍ਹਾਂ ਨੂੰ ਦਾਦਾ ਕੇਲੁਸਕਰ, ਲੇਖਕ ਅਤੇ ਪਰਿਵਾਰ ਦੇ ਇੱਕ ਮਿੱਤਰ ਨੇ ਬੁੱਧ ਦੀ ਜੀਵਨੀ ਪੇਸ਼ ਕੀਤੀ

1912 ਤਕ ਉਨ੍ਹਾਂ ਨੇ ਮੁੰਬਈ (ਬੰਬਈ) ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਵਿੱਚ ਡਿਗਰੀ ਮੁਕੰਮਲ ਕੀਤੀ ਅਤੇ ਬੜੌਦਾ ਰਾਜ ਸਰਕਾਰ ਨਾਲ ਰੁਜ਼ਗਾਰ ਲਈ ਤਿਆਰ ਹੋ ਗਿਆਉਸ ਦੀ ਪਤਨੀ ਨੇ ਆਪਣੇ ਪਰਿਵਾਰ ਨੂੰ ਅੱਗੇ ਵਧਾਇਆ ਅਤੇ ਕੰਮ ਸ਼ੁਰੂ ਕਰ ਦਿੱਤਾ, ਜਦੋਂ ਉਸ ਨੂੰ ਛੇਤੀ ਨਾਲ ਆਪਣੇ ਬੀਮਾਰ ਪਿਤਾ ਨੂੰ ਵੇਖਣ ਲਈ ਮੁੰਬਈ ਵਾਪਸ ਆਉਣਾ ਪਿਆ। ਪਿਤਾ ਜੀ ਮੌਤ 2 ਫਰਵਰੀ 1913 ਨੂੰ ਹੋ ਗਈਤੇ ਇਸੇ ਸਾਲ ਅਰਥਾਤ 1913 ਵਿੱਚ ਅੰਬੇਡਕਰ ਅਮਰੀਕਾ ਚਲੇ ਗਏਇਸ ਦੌਰਾਨ ਉਨ੍ਹਾਂ ਨੂੰ ਸਿਆਈਜੀਓ ਗਾਇਕਵਾਡ III (ਬੜੌਦਾ ਦੇ ਗਾਇਕਵਾਡ) ਦੁਆਰਾ ਸਥਾਪਤ ਕੀਤੀ ਗਈ ਸਕੀਮ ਦੇ ਤਹਿਤ ਤਿੰਨ ਸਾਲਾਂ ਲਈ ਪ੍ਰਤੀ ਮਹੀਨਾ £11.50 (ਸਟਰਲਿੰਗ) ਦੀ ਬੜੌਦਾ ਸਟੇਟ ਸਕਾਲਰਸ਼ਿੱਪ ਨਾਲ ਸਨਮਾਨਿਤ ਕੀਤਾ ਜਾਂਦਾ ਰਿਹਾਜਿਸ ਨੂੰ ਨਿਊਯਾਰਕ ਸਿਟੀ ਵਿੱਚ ਕੋਲੰਬੀਆ ਯੂਨੀਵਰਸਿਟੀ ਵਿੱਚ ਪੋਸਟ-ਗ੍ਰੈਜੂਏਟ ਸਿੱਖਿਆ ਲਈ ਮੌਕੇ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਸੀਉੱਥੇ ਪਹੁੰਚਣ ਤੋਂ ਬਾਅਦ ਉਹ ਲਵਿੰਸਟਨ ਹਾਲ ਦੇ ਕਮਰਿਆਂ ਵਿੱਚ, ਨਾਵਲ ਭੱਠਨਾ ਨਾਂ ਦਾ ਇੱਕ ਪਾਰਸੀ ਸੀ ਜੋ ਜ਼ਿੰਦਗੀ ਭਰ ਦਾ ਮਿੱਤਰ ਸੀ, ਨਾਲ ਸੈਟਲ ਹੋ ਗਏਜੂਨ 1915 ਵਿੱਚ ਉਨ੍ਹਾਂ ਐੱਮ.ਏ. ਦੀ ਪ੍ਰੀਖਿਆ ਪਾਸ ਕੀਤੀ, ਅਤੇ ਅਰਥ ਸ਼ਾਸਤਰ, ਸਮਾਜ ਸ਼ਾਸਤਰ, ਇਤਿਹਾਸ, ਦਰਸ਼ਨ ਅਤੇ ਮਾਨਵ ਸ਼ਾਸਤਰ ਦੇ ਹੋਰ ਵਿਸ਼ਿਆਂ ਵਿੱਚ ਮੁਹਾਰਤ ਹਾਸਲ ਕਰ ਲਈਉਨ੍ਹਾਂ ਨੇ ਇੱਕ ਥੀਸਿਸ, ‘ਪ੍ਰਾਚੀਨ ਭਾਰਤੀ ਵਪਾਰ’ ਪੇਸ਼ ਕੀਤਾ

1916 ਵਿੱਚ ਉਨ੍ਹਾਂ ਨੇ ਇੱਕ ਹੋਰ ਐੱਮ.ਏ. ਲਈ ਆਪਣੀ ਦੂਜੀ ਥੀਸਿਸ, ਨੈਸ਼ਨਲ ਡਿਵੀਡੈਂਡ ਆਫ ਇੰਡੀਆ - ਏ ਹਿਸਟੌਰਿਕ ਐਂਡ ਐਨਾਲਿਟਿਕਲ ਸਟੱਡੀ ਨੂੰ ਪੂਰਾ ਕੀਤਾ ਅਤੇ ਆਖ਼ਰਕਾਰ ਉਨ੍ਹਾਂ ਨੇ ਤੀਜੀ ਥੀਸਿਸ ਲਈ ਲੰਡਨ ਰਵਾਨਾ ਹੋਣ ਲਈ 1927 ਵਿੱਚ ਅਰਥ ਸ਼ਸਤਰ ਵਿੱਚ ਆਪਣੀ ਐੱਚਐੱਚ. ਡੀ. ਪ੍ਰਾਪਤ ਕੀਤੀ9 ਮਈ ਨੂੰ ਉਨ੍ਹਾਂ ਨੇ ਮਨੁੱਖੀ ਵਿਗਿਆਨੀ ਅਲੈਗਜੈਂਡਰ ਟੇਨਨਵੀਸਰ ਦੁਆਰਾ ਕਰਵਾਏ ਇੱਕ ਸੈਮੀਨਾਰ ਤੋਂ ਪਹਿਲਾਂ ਭਾਰਤ ਵਿੱਚ ਜਾਤ: ਉਹਨਾਂ ਦਾ ਮਕੈਨਿਜ਼ਮ, ਉਤਪਤੀ ਅਤੇ ਵਿਕਾਸ ਦਾ ਪੇਪਰ ਪੇਸ਼ ਕੀਤਾ

ਇਸ ਉਪਰੰਤ ਆਪ ਨੇ ਅਕਤੂਬਰ 1916 ਵਿੱਚ ਗ੍ਰੇਜ਼ ਇਨ ਵਿੱਚ ਬਾਰ ਕੋਰਸ ਲਈ ਦਾਖਲਾ ਲਿਆ ਅਤੇ ਉਸੇ ਸਮੇਂ ਲੰਡਨ ਸਕੂਲ ਆਫ ਇਕਨਾਮਿਕਸ ਵਿੱਚ ਦਾਖ਼ਲਾ ਲੈ ਲਿਆ, ਜਿੱਥੇ ਉਨ੍ਹਾਂ ਨੇ ਇੱਕ ਡਾਕਟਰ ਦੀ ਥੀਸਿਸ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾਜੂਨ 1917 ਵਿੱਚ ਆਪ ਭਾਰਤ ਪਰਤ ਆਏ ਕਿਉਂਕਿ ਬੜੋਦਾ ਤੋਂ ਉਨ੍ਹਾਂ ਦੀ ਸਕਾਲਰਸ਼ਿੱਪ ਸਮਾਪਤ ਹੋ ਗਈ ਸੀ। ਤੇ ਉਨ੍ਹਾਂ 1921 ਵਿੱਚ ਮਾਸਟਰ ਦੀ ਡਿਗਰੀ ਪੂਰੀ ਕੀਤੀ1923 ਵਿੱਚ ਉਨ੍ਹਾਂ ਨੇ “ਦੀ ਪ੍ਰਾਬਲਮ ਆਫ ਦੀ ਰੁਪੀ: ਇਟਸ ਓਰੀਜਨ ਐਂਡ ਸਲੂਸ਼ਨ” ਨਾਮ ਦੀ ਥੀਸਸ ਪੇਸ਼ ਕੀਤੀਇਸੇ ਸਾਲ ਉਨ੍ਹਾਂ ਨੇ ਅਰਥ ਸ਼ਸਤਰ ਵਿੱਚ ਡੀ.ਐੱਸ.ਸੀ. ਕੀਤੀਉਨ੍ਹਾਂ ਨੂੰ ਤੀਜੀ ਅਤੇ ਚੌਥੀ ਡਾਕਟਰ, ਐੱਲ.ਐੱਲ.ਡੀ., ਕੋਲੰਬੀਆ, 1952 ਅਤੇ ਡੀ. ਲਿਟ., ਓਸਮਾਨਿਆ, 1953 ਨੂੰ ਸਨਮਾਨਿਤ ਕੀਤਾ ਗਿਆ

ਇਸ ਤੋਂ ਇਲਾਵਾ 1920 ਈ. ਵਿੱਚ “ਵੀਕਲੀ ਨਾਇਕ” ਦੇ ਸਿਰਲੇਖ ਹੇਠ ਇੱਕ ਪ੍ਰਕਾਸ਼ਨ ਸ਼ੁਰੂ ਕੀਤਾ ਗਿਆ ਜਿਸਨੂੰ “ਲੀਡਰ ਆਫ ਸਾਇਲੈਂਟ” ਆਖਿਆ ਜਾਂਦਾ ਸੀ ਇਸਦਾ ਮਕਸਦ ਛੂਤ-ਛਾਤ ਦੀ ਬਿਮਾਰੀ ਦੇ ਖ਼ਿਲਾਫ ਜਾਗਰੂਕਤਾ ਪੈਦਾ ਕਰਨਾ ਸੀ

ਬਾਬਾ ਸਾਹਿਬ 1926 ਈ. ਵਿੱਚ ਵਿਧਾਨ ਸਭਾ ਦੇ ਮੈਂਬਰ ਵਜੋਂ ਨਿਯੁਕਤ ਹੋਏਫਿਰ 1927 ਈ. ਵਿੱਚ ਛੂਤ-ਛਾਤ ਦੀ ਬਿਮਾਰੀ ਖ਼ਿਲਾਫ ਲੜਨ ਲਈ ਕਈ ਅੰਦੋਲਨ ਕੀਤੇ ਗਏ1928 ਈ. ਵਿੱਚ ਬਾਬਾ ਸਾਹਿਬ ਜੀ ਨੂੰ ਬੰਬੇ ਪ੍ਰੈਜ਼ੀਡੈਂਸੀ ਕਮੇਟੀ ਵਿੱਚ ਸਾਰੇ ਯੂਰਪੀ ਸਾਇਮਨ ਕਮਿਸ਼ਨਾ ਵਿੱਚ ਕੰਮ ਕਰਨ ਲਈ ਨਿਯੁਕਤ ਕਰ ਲਿਆ ਗਿਆ1935 ਈ. ਵਿੱਚ ਆਪ ਨੇ ਸਰਕਾਰੀ ਲਾਅ ਕਾਲਜ ਵਿੱਚ ਪ੍ਰਿੰਸੀਪਲ ਦਾ ਅਹੁਦਾ ਹਾਸਲ ਕੀਤਾਇਸ ਤਰ੍ਹਾਂ ਦੋ ਸਾਲ ਤਕ ਉਨ੍ਹਾਂ ਇਸ ਪ੍ਰਿੰਸੀਪਲ ਦੇ ਅਹੁਦੇ ’ਤੇ ਕੰਮ ਕੀਤਾਮੁੰਬਈ ਵਿੱਚ ਰਹਿ ਕੇ ਉਨ੍ਹਾਂ ਨੇ ਆਪਣੇ ਲਈ ਇੱਕ ਘਰ ਦਾ ਨਿਰਮਾਣ ਵੀ ਕਰ ਲਿਆ ਸੀਇਸ ਦੌਰਾਨ ਉਨ੍ਹਾਂ ਉੱਥੇ ਲਗਭਗ 50 ਹਜ਼ਾਰ ਕਿਤਾਬਾਂ ਦੀ ਇੱਕ ਲਾਇਬ੍ਰੇਰੀ ਸਥਾਪਤ ਕੀਤੀਜਦੋਂ 1936 ਵਿੱਚ ਅਜ਼ਾਦ ਲੇਬਰ ਪਾਰਟੀ ਦਾ ਨਿਰਮਾਣ ਹੋਇਆ, ਉਨ੍ਹਾਂ ਲੇਬਰ ਮਨਿਸਟਰ ਦੇ ਤੌਰ ’ਤੇ ਕੰਮ ਵੀ ਕੀਤਾ

ਇਸ ਦੌਰਾਨ ਉਨ੍ਹਾਂ ਨੇ 15 ਮਈ, 1936 ਨੂੰ ਆਪਣੀ ਪੁਸਤਕ ਜਾਤਪਾਤ ਦਾ ਬੀਜ ਨਾਸ਼ ਪ੍ਰਕਾਸ਼ਿਤ ਕੀਤੀਇਸ ਨੇ ਹਿੰਦੂ ਪੁਰਾਤਨ ਧਾਰਮਿਕ ਆਗੂਆਂ ਅਤੇ ਜਾਤ ਪ੍ਰਣਾਲੀ ਦੀ ਜ਼ੋਰਦਾਰ ਤਰੀਕੇ ਨਾਲ ਆਲੋਚਨਾ ਕੀਤੀ ਅਤੇ ਇਸ ਵਿੱਚ “ਗਾਂਧੀ ਦਾ ਤਾੜਨਾ” ਵਿਸ਼ਾ ਸ਼ਾਮਿਲ ਕੀਤਾ ਗਿਆ ਇੱਥੇ ਜ਼ਿਕਰਯੋਗ ਹੈ ਕਿ ਬਾਅਦ ਵਿੱਚ 1955 ਦੀ ਇੱਕ ਬੀਬੀਸੀ ਇੰਟਰਵਿਊ ਵਿੱਚ ਉਸਨੇ ਗਾਂਧੀ ’ਤੇ ਗੁਜਰਾਤੀ ਭਾਸ਼ਾ ਦੇ ਕਾਗਜ਼ਾਂ ਵਿੱਚ ਜਾਤੀਵਾਦ ਦੇ ਸਮਰਥਨ ਵਿੱਚ ਅਤੇ ਅੰਗਰੇਜ਼ੀ ਭਾਸ਼ਾ ਦੇ ਕਾਗਜ਼ਾਂ ਵਿੱਚ ਇਸਦੇ ਵਿਰੋਧ ਵਿੱਚ ਲਿਖਣ ਦਾ ਦੋਸ਼ ਲਾਇਆ

ਇੱਥੇ ਜ਼ਿਕਰਯੋਗ ਹੈ ਕਿ ਅੰਬੇਡਕਰ ਨੇ ਰੱਖਿਆ ਸਲਾਹਕਾਰ ਕਮੇਟੀ ਅਤੇ ਵਾਇਸਰਾਇ ਦੇ ਕਾਰਜਕਾਰੀ ਕੌਂਸਲ ਵਜੋਂ ਕਿਰਤ ਮੰਤਰੀ ਵਜੋਂ ਸੇਵਾ ਨਿਭਾਈ ਪਾਕਿਸਤਾਨ ਦੀ ਮੰਗ ਕਰਨ ਵਾਲੇ ਮੁਸਲਿਮ ਲੀਗ ਦੇ ਲਾਹੌਰ ਪ੍ਰਸਤਾਵ (1940) ਤੋਂ ਬਾਅਦ ਅੰਬੇਡਕਰ ਨੇ ਆਪਣੀ ਕਿਤਾਬ ਸ਼ੂਦਰ ਕੌਣ ਸਨ? ਵਿੱਚ ਅੰਬੇਡਕਰ ਨੇ ਅਛੂਤਾਂ ਦੇ ਗਠਨ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀਉਸ ਨੇ ਸ਼ੂਦਰ ਅਤੇ ਅਤੀ ਸ਼ੂਦਰ ਨੂੰ ਦੇਖਿਆ ਜਿਹਨਾਂ ਨੂੰ ਜਾਤ ਪ੍ਰਣਾਲੀ ਦੇ ਰੀਤੀ ਰਿਵਾਜ ਵਿੱਚ ਸਭ ਤੋਂ ਨੀਵੀਂ ਜਾਤ ਮੰਨਿਆ ਜਾਂਦਾ ਸੀਅੰਬੇਦਕਰ ਨੇ ਆਪਣੇ ਰਾਜਨੀਤਕ ਪਾਰਟੀ ਦੇ ਅਨੁਸੂਚਿਤ ਜਾਤੀ ਫੈਡਰੇਸ਼ਨ ਵਿੱਚ ਬਦਲਾਅ ਦੀ ਨਿਗਰਾਨੀ ਕੀਤੀ, ਹਾਲਾਂਕਿ ਇਸਦਾ ਭਾਰਤ ਦੀ ਸੰਵਿਧਾਨ ਸਭਾ ਦੇ 1946 ਦੇ ਚੋਣ ਵਿੱਚ ਬਹੁਤ ਮਾੜਾ ਪ੍ਰਦਰਸ਼ਨ ਸੀਬਾਅਦ ਵਿੱਚ ਉਹ ਬੰਗਾਲ ਦੀ ਸੰਵਿਧਾਨ ਸਭਾ ਵਿੱਚ ਚੁਣਿਆ ਗਿਆ ਜਿੱਥੇ ਮੁਸਲਿਮ ਲੀਗ ਰਾਜ ਵਿੱਚ ਸੀ

ਇਸ ਤੋਂ ਪਹਿਲਾਂ 1939 ਈ. ਤੋਂ 1945 ਈ. ਦੇ ਕਾਰਜਕਾਲ ਦੌਰਾਨ ਉਨ੍ਹਾਂ ਕਈ ਕਿਤਾਬਾਂ ਦਾ ਪ੍ਰਕਾਸ਼ਨ ਵੀ ਕੀਤਾ15 ਅਗਸਤ 1947 ਨੂੰ ਭਾਰਤ ਅਜ਼ਾਦ ਹੋ ਗਿਆਸਰਕਾਰ ਵਿੱਚ ਆਪ ਨੇ ਲਾਅ ਮਨਿਸਟਰ ਦਾ ਅਹੁਦਾ ਸੰਭਾਲਿਆ29 ਅਗਸਤ ਨੂੰ ਬਾਬਾ ਸਾਹਿਬ ਨੂੰ ਸੰਵਿਧਾਨਿਕ ਡਰਾਫਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆਭਾਰਤੀ ਸੰਵਿਧਾਨ ਦਾ ਨਿਰਮਾਣ ਵੀ ਬਾਬਾ ਸਾਹਿਬ ਨੇ ਹੀ ਕੀਤਾਫਿਰ 26 ਨਵੰਬਰ 1949 ਨੂੰ ਇਸ ਸੰਵਿਧਾਨ ਨੂੰ ਵਿਧਾਨ ਸਭਾ ਵਲੋਂ ਅਪਣਾ ਲਿਆ ਗਿਆ

ਅੰਬੇਦਕਰ ਦੋ ਵਾਰ ਸੰਸਦ ਦੇ ਮੈਂਬਰ ਬਣੇ ਅਤੇ ਰਾਜ ਸਭਾ, ਭਾਰਤੀ ਸੰਸਦ ਦੇ ਉੱਪਰਲੇ ਸਦਨ, ਵਿੱਚ ਬੰਬਈ ਸਟੇਟ ਦੀ ਨੁਮਾਇੰਦਗੀ ਕੀਤੀਉਨ੍ਹਾਂ ਰਾਜ ਸਭਾ ਮੈਂਬਰ ਦੇ ਰੂਪ ਵਿੱਚ ਪਹਿਲਾ ਕਾਰਜਕਾਲ 3 ਅਪ੍ਰੈਲ 1952 ਅਤੇ 2 ਅਪ੍ਰੈਲ 1956 ਦੇ ਵਿਚਕਾਰ ਸੀ ਅਤੇ ਦੂਜਾ ਕਾਰਜਕਾਲ 3 ਅਪ੍ਰੈਲ 1956 ਤੋਂ 2 ਅਪ੍ਰੈਲ 1962 ਤਕ ਹੋਣ ਵਾਲਾ ਸੀ, ਪਰ ਮਿਆਦ ਦੀ ਸਮਾਪਤੀ ਤੋਂ ਪਹਿਲਾਂ 6 ਦਸੰਬਰ 1956 ਨੂੰ ਉਨ੍ਹਾਂ ਦੀ ਮੌਤ ਹੋ ਗਈ

ਬਾਬਾ ਸਾਹਿਬ ਨੇ ਕੋਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਵਿੱਚੋਂ ਅਰਥ ਸ਼ਾਸਤਰ ਵਿੱਚ ਡਾਕਟਰੇਟ ਪ੍ਰਾਪਤ ਕੀਤੀ ਅਤੇ ਕਾਨੂੰਨ, ਅਰਥ ਸ਼ਾਸਤਰ ਅਤੇ ਰਾਜਨੀਤਕ ਵਿਗਿਆਨ ਵਿੱਚ ਖੋਜ ਲਈ ਇੱਕ ਵਿਦਵਾਨ ਦੇ ਰੂਪ ਵਿੱਚ ਪ੍ਰਸਿੱਧੀ ਹਾਸਲ ਕੀਤੀਆਪਣੇ ਸ਼ੁਰੂਆਤੀ ਕਰੀਅਰ ਵਿੱਚ ਉਹ ਇੱਕ ਅਰਥਸ਼ਾਸਤਰੀ, ਪ੍ਰੋਫੈਸਰ ਅਤੇ ਵਕੀਲ ਸਨਉਸ ਦੇ ਬਾਅਦ ਦੇ ਜੀਵਨ ਵਿੱਚ ਉਹ ਰਾਜਨੀਤਕ ਗਤੀਵਿਧੀਆਂ ਵਿੱਚ ਸਨ, ਉਹ ਭਾਰਤ ਦੀ ਆਜ਼ਾਦੀ ਲਈ ਪ੍ਰਚਾਰ ਅਤੇ ਗੱਲਬਾਤ, ਰਸਾਲੇ ਛਾਪਣ, ਰਾਜਨੀਤਿਕ ਅਧਿਕਾਰਾਂ ਦੀ ਵਕਾਲਤ ਕਰਨ ਵਿੱਚ ਸ਼ਾਮਲ ਹੋ ਗਿਆ ਅਤੇ ਬਹੁਜਨਾਂ ਲਈ ਸਮਾਜਿਕ ਆਜ਼ਾਦੀ, ਅਤੇ ਭਾਰਤ ਦੀ ਸਥਾਪਤੀ ਲਈ ਮਹੱਤਵਪੂਰਨ ਯੋਗਦਾਨ ਪਾਉਂਦੇ ਰਹੇ1956 ਵਿੱਚ ਉਹਨਾਂ ਨੇ ਧੱਮਾ ਕ੍ਰਾਂਤੀ ਦੀ ਸ਼ੁਰੂਆਤ ਕਰਦੇ ਹੋਏ ਬੁੱਧ ਧਰਮ ਧਾਰਨ ਲਿਆ ਉਹਨਾਂ ਦੇ ਨਾਲ ਲੱਖਾਂ ਦੀ ਤਾਦਾਦ ਵਿੱਚ ਬਹੁਜਨ ਨੇ ਬੁੱਧ ਧਰਮ ਸਵੀਕਾਰ ਕੀਤਾ

1990 ਵਿੱਚ ਬਾਬਾ ਸਾਹਿਬ ਨੂੰ ਮਰਨ ਉਪਰੰਤ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਭਾਰਤ ਰਤਨ ਦਿੱਤਾ ਗਿਆਅੰਬੇਡਕਰ ਦੀ ਵਿਰਾਸਤ ਵਿੱਚ ਪ੍ਰਸਿੱਧ ਸੱਭਿਆਚਾਰ ਵਿੱਚ ਕਈ ਯਾਦਗਾਰਾਂ ਅਤੇ ਸਮਾਰਕ ਸ਼ਾਮਲ ਹਨ

ਅੰਤ ਵਿੱਚ ਅਸੀਂ ਇਹੋ ਕਹਾਂਗੇ ਕਿ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹਨੀਆਂ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈਭਾਰਤ ਵਰਸ਼ ਦੀ ਅਜ਼ਾਦੀ, ਵਿਕਾਸ, ਸਮਾਜ ਸੁਧਾਰ, ਰਾਜਨੀਤਕ ਅਤੇ ਆਰਥਿਕ ਸੁਧਾਰਾਂ ਵਿੱਚ ਜੋ ਬੇਸ਼ਕੀਮਤੀ ਯੋਗਦਾਨ ਬਾਬਾ ਸਾਹਿਬ ਨੇ ਪਾਇਆ, ਉਹ ਅਦਭੁਤ ਅਤੇ ਬੇਮਿਸਾਲ ਹੈਪਿਛਲੇ ਕਰੀਬ ਪੰਜ ਹਜ਼ਾਰ ਸਾਲਾਂ ਤੋਂ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਆ ਰਹੇ ਗਰੀਬ ਦਲਿਤ ਅਤੇ ਪਛੜੇ ਵਰਗਾਂ ਨੂੰ ਉਨ੍ਹਾਂ ਨੇ ਇਨਸਾਫ ਦਿਵਾਉਣ ਲਈ ਜੋ ਉਪਰਾਲੇ ਕੀਤੇ, ਉਸ ਦੀ ਜਿੰਨੀ ਸ਼ਲਾਘਾ ਤੇ ਸਰਾਹਣਾ ਕੀਤੀ ਜਾਵੇ ਥੋੜ੍ਹੀ ਹੈਔਰਤਾਂ ਦੀ ਆਜ਼ਾਦੀ, ਪੜ੍ਹਾਈ, ਬਰਾਬਰਤਾ ਅਤੇ ਉਨਤੀ ਵਾਸਤੇ ਜੋ ਕਦਮ ਬਾਬਾ ਸਾਹਿਬ ਨੇ ਚੁੱਕੇ ਉਹ ਬੇਮਿਸਾਲ ਸਨ(ਲੇਕਿਨ ਅਫਸੋਸ ਕਿ ਜਿਸ ਸੰਵਿਧਾਨਕ ਸ਼ਕਤੀ ਰਾਹੀਂ ਬਾਬਾ ਸਾਹਿਬ ਨੇ ਸਦੀਆਂ ਤੋਂ ਦੱਬੇ ਕੁਚਲੇ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਉਣ ਦੀ ਕੋਸ਼ਿਸ਼ ਕੀਤੀ, ਉਸ ਸੰਵਿਧਾਨ ਨੂੰ ਅੱਜ ਕੁਝ ਤਾਕਤਾਂ ਦੁਆਰਾ ਲਗਾਤਾਰ ਕਮਜ਼ੋਰ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਯਕੀਨਨ ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ।)

ਭਾਰਤ ਦਾ ਇਹ ਹੀਰਾ ਅਰਥਾਤ ਬਾਬਾ ਸਾਹਿਬ ਡਾ. ਭੀਮਰਾਓ ਅੰਬੇਦਕਰ 6 ਦਸੰਬਰ 1956 ਨੂੰ (65 ਸਾਲ ਦੀ ਉਮਰ ਵਿੱਚ) ਆਪਣੇ ਦਿੱਲੀ ਵਾਲੇ ਨਿਵਾਸ ਸਥਾਨ ’ਤੇ ਸਵਰਗ ਸਿਧਾਰ ਗਏਬਾਬਾ ਸਾਹਿਬ ਨੇ ਭਾਰਤੀ ਸਮਾਜ ਲਈ ਜੋ ਕੁਰਬਾਨੀਆਂ ਦਿੱਤੀਆਂ ਹਨ, ਉਹ ਨਾ-ਭੁੱਲਣਯੋਗ ਹਨ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਸਮਾਜ ਭਲਾਈ ਦੇ ਲੇਖੇ ਲਾ ਦਿੱਤਾ ਇਹੋ ਵਜ੍ਹਾ ਹੈ ਕਿ ਬਾਬਾ ਸਾਹਿਬ ਇਸ ਦੁਨੀਆਂ ਨੂੰ ਅਲਵਿਦਾ ਕਹਿਣ ਤੋਂ ਬਾਅਦ ਭਾਰਤੀ ਸਮਾਜ ਇੱਕ ਅਜਿਹਾ ਖਲਾਅ ਪੈਦਾ ਕਰ ਗਏ ਜਿਸ ਦੀ ਭਰਪਾਈ ਸ਼ਾਇਦ ਕਦੀ ਵੀ ਸੰਭਵ ਨਹੀਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2708)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author