MohdAbbasDhaliwal7ਉਹਨਾਂ ਦੀ ਉਮਰ ਸਿਰਫ 29 ਸਾਲ ਸੀ ਜਦੋਂ ਉਹ ਡੈਲਾਵੇਅਰ ਤੋਂ ਅਮਰੀਕੀ ਸੈਨੇਟ ਲਈ ਚੁਣੇ ਗਏ ...
(20 ਜਨਵਰੀ 2021)

 

ਅੱਜ 20 ਜਨਵਰੀ, 2021 ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਸਹੁੰ ਚੁੱਕਣ ਵਾਲੇ ਜੋਅ ਬਾਈਡਨ ਦਾ ਪੂਰਾ ਨਾਮ ਜੋਸੇਫ ਰੌਬਿਨੇਟ ਬਾਈਡਨ ਜੂਨੀਅਰ ਹੈਉਹਨਾਂ ਦਾ ਜਨਮ 20 ਨਵੰਬਰ 1942 ਨੂੰ ਹੋਇਆਜ਼ਿਕਰਯੋਗ ਹੈ ਕਿ ਜੋਅ ਬਾਈਡਨ ਇਸ ਤੋਂ ਪਹਿਲਾਂ ਬਰਾਕ ਓਬਾਮਾ ਦੇ ਕਾਰਜਕਾਲ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਉਪ ਰਾਸ਼ਟਰਪਤੀ ਰਹਿ ਚੁੱਕੇ ਹਨਨਵੰਬਰ 2020 ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਉਹਨਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾਇਆ

ਜਦੋਂ ਅਸੀਂ ਉਹਨਾਂ ਦੇ ਜੀਵਨ ’ਤੇ ਝਾਤ ਮਾਰਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਇਸ ਤੋਂ ਪਹਿਲਾਂ ਜੋਅ ਬਾਈਡਨ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰ ਦੇ ਤੌਰ ’ਤੇ 2009 ਤੋਂ 2017 ਤਕ ਸੰਯੁਕਤ ਰਾਜ ਅਮਰੀਕਾ ਦੇ 47ਵੇਂ ਉਪ ਰਾਸ਼ਟਰਪਤੀ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨਇਸ ਤੋਂ ਪਹਿਲਾਂ ਉਹ 1973 ਤੋਂ 2009 ਤਕ ਡੈਲਾਵੇਅਰ ਦੇ ਸੈਨੇਟਰ ਦੇ ਤੌਰ ’ਤੇ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨਜੇਕਰ ਜੋਅ ਬਾਈਡਨ ਦੇ ਜੀਵਨ ਦੀ ਗੱਲ ਕਰੀਏ ਤਾਂ ਉਹ ਸਕ੍ਰੈਂਟਨ, ਪੈਨਸਲੇਵੇਨੀਆ ਅਤੇ ਨਿਊ ਕੈਸਲ ਕਾਊਂਟੀ, ਡੈਲਾਵੇਅਰ ਵਿੱਚ ਵੱਡੇ ਹੋਏ ਹਨਉਹਨਾਂ ਨੇ ਆਪਣੀ ਸਿੱਖਿਆ ਡੈਲਾਵੇਅਰ ਯੂਨੀਵਰਸਿਟੀ ਤੋਂ ਹਾਸਲ ਕੀਤੀ ਹੈਉਸ ਮਗਰੋਂ ਉਹਨਾਂ ਨੇ 1968 ਵਿੱਚ ਸਿਰੈਕਿਊਜ਼ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ1970 ਵਿੱਚ ਉਨ੍ਹਾਂ ਨੂੰ ਨਿਊ ਕੈਸਲ ਕਾਊਂਟੀ ਦਾ ਪਾਰਸ਼ਦ ਚੁਣਿਆ ਗਿਆ। 1972 ਵਿੱਚ ਉਹਨਾਂ ਦੀ ਉਮਰ ਸਿਰਫ 29 ਸਾਲ ਸੀ ਜਦੋਂ ਉਹ ਡੈਲਾਵੇਅਰ ਤੋਂ ਅਮਰੀਕੀ ਸੈਨੇਟ ਲਈ ਚੁਣੇ ਗਏ ਅਤੇ ਇਸ ਤਰ੍ਹਾਂ ਉਹ ਅਮਰੀਕੀ ਇਤਿਹਾਸ ਦੇ ਛੇਵੇਂ ਸਭ ਤੋਂ ਘੱਟ ਉਮਰ ਦੇ ਸੈਨੇਟਰ ਬਣੇ ਸਨ

ਜੋਅ ਬਾਈਡਨ ਸੈਨੇਟ ਵਿੱਚ ਵਿਦੇਸ਼ ਸੰਬੰਧ ਕਮੇਟੀ ਦੇ ਲੰਬੇ ਸਮੇਂ ਤਕ ਮੈਂਬਰ ਰਹੇ ਅਤੇ ਅਖੀਰ ਵਿੱਚ ਇਸਦੇ ਪ੍ਰਧਾਨ ਦੇ ਅਹੁਦੇ ’ਤੇ ਬਿਰਾਜਮਾਨ ਹੋਏਉਹਨਾਂ ਨੇ 1991 ਵਿੱਚ ਖਾੜੀ ਯੁੱਧ ਦਾ ਵਿਰੋਧ ਕੀਤਾ ਪਰ ਪੂਰਬੀ ਯੂਰਪ ਵਿੱਚ ਨਾਟੋ ਗਠਜੋੜ ਦਾ ਵਿਸਥਾਰ ਕਰਨ ਅਤੇ 1990 ਦੇ ਦਹਾਕੇ ਦੇ ਯੋਗੋਸਲਾਵੀਆ ਯੁੱਧਾਂ ਵਿੱਚ ਦਖਲ ਅੰਦਾਜ਼ੀ ਦੀ ਹਮਾਇਤ ਕੀਤੀ ਸੀ ਇਸਦੇ ਇਲਾਵਾ ਅਧਿਕਾਰਤ ਤੌਰ ’ਤੇ 2002 ਵਿੱਚ ਇਰਾਕ ਯੁੱਧ ਦੇ ਪ੍ਰਸਤਾਵ ਦਾ ਵੀ ਸਮਰਥਨ ਕੀਤਾ ਸੀ ਜਦਕਿ 2007 ਵਿੱਚ ਅਮਰੀਕੀ ਸੈਨਿਕਾਂ ਦੀ ਗਿਣਤੀ ਵਿੱਚ ਵਾਧੇ ਦਾ ਵਿਰੋਧ ਕੀਤਾ ਸੀਬਾਈਡਨ 1987 ਤੋਂ 1995 ਤਕ ਸੈਨੇਟ ਨਿਆਂਪਾਲਿਕਾ ਕਮੇਟੀ ਦੇ ਪ੍ਰਧਾਨ ਵੀ ਰਹੇ ਇਸਦੇ ਨਾਲ-ਨਾਲ ਦਵਾਈ ਨੀਤੀ, ਅਪਰਾਧ ਦੀ ਰੋਕਥਾਮ ਅਤੇ ਨਾਗਰਿਕ ਆਜ਼ਾਦੀ ਦੇ ਮੁੱਦਿਆਂ ਨਾਲ ਨਜਿੱਠਣ, ਹਿੰਸਕ ਅਪਰਾਧ ਕੰਟਰੋਲ ਅਤੇ ਕਾਨੂੰਨ ਲਾਗੂ ਕਰਨ ਵਾਲੇ ਐਕਟ ਅਤੇ ਔਰਤਾਂ ਖ਼ਿਲਾਫ਼ ਹਿੰਸਾ ਐਕਟ ਨੂੰ ਪਾਸ ਕਰਾਉਣ ਵਿੱਚ ਵੀ ਉਹਨਾਂ ਆਪਣੀ ਅਹਿਮ ਭੂਮਿਕਾ ਨਿਭਾਈ ਸੀ

ਬਾਈਡਨ ਨੇ ਰੌਬਰਟ ਬੋਰਕ ਅਤੇ ਕਲੇਰੈਂਸ ਥਾਮਸ ਦੇ ਲਈ ਵਿਵਾਦਿਤ ਸੁਣਵਾਈ ਸਮੇਤ ਅਮਰੀਕੀ ਸੁਪਰੀਮ ਕੋਰਟ ਦੀਆਂ ਛੇ ਸੁਣਵਾਈਆਂ ਦੀ ਨਿਗਰਾਨੀ ਵੀ ਕੀਤੀ ਸੀਇਸ ਤੋਂ ਪਹਿਲਾਂ 1988 ਵਿੱਚ ਅਤੇ ਫਿਰ 2008 ਵਿੱਚ ਉਹਨਾਂ ਨੇ ਡੈਮੋਕ੍ਰੈਟਿਕ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਦੇ ਲਈ ਕੋਸ਼ਿਸ਼ਾਂ ਵੀ ਕੀਤੀਆਂ ਸਨ ਪਰ ਇਹਨਾਂ ਕੋਸ਼ਿਸ਼ਾਂ ਵਿੱਚ ਉਹ ਸਫਲ ਨਹੀਂ ਹੋ ਸਕੇ ਸਨਇੱਥੇ ਜ਼ਿਕਰਯੋਗ ਹੈ ਕਿ ਬਾਈਡਨ ਛੇ ਵਾਰ ਸੈਨੇਟ ਲਈ ਚੁਣੇ ਗਏ ਜਦਕਿ 2008 ਵਿੱਚ ਜਦੋਂ ਉਹਨਾਂ ਨੇ ਬਰਾਕ ਓਬਾਮਾ ਦੇ ਰਾਸ਼ਟਰਪਤੀ ਚੋਣਾਂ ਜਿੱਤਣ ਮਗਰੋਂ ਸਰਕਾਰ ਵਿੱਚ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਸੇਵਾ ਕਰਨ ਲਈ ਅਸਤੀਫਾ ਦਿੱਤਾ ਸੀ, ਉਦੋਂ ਉਹ ਚੌਥੇ ਸਭ ਤੋਂ ਸੀਨੀਅਰ ਸੈਨੇਟਰ ਸਨ ਪਰ 2012 ਵਿੱਚ ਜਦੋਂ ਓਬਾਮਾ ਅਤੇ ਬਾਈਡਨ ਨੂੰ ਅਮਰੀਕੀ ਲੋਕਾਂ ਨੇ ਇੱਕ ਵਾਰ ਫਿਰ ਸੱਤਾ ਸੌਂਪੀ ਤਾਂ ਬਾਈਡਨ ਨੇ ਉਪ ਰਾਸ਼ਟਰਪਤੀ ਦੇ ਰੂਪ ਵਿੱਚ 2009 ਦੀ ਵੱਡੀ ਮੰਦੀ ਦਾ ਮੁਕਾਬਲਾ ਕਰਨ ਲਈ ‘ਬੁਨਿਆਦੀ ਢਾਂਚੇ ’ਤੇ ਖਰਚ’ ਦੀ ਨਿਗਰਾਨੀ ਕੀਤੀ

ਆਪਣੇ ਉਪ ਰਾਸ਼ਟਰਪਤੀ ਦੇ ਇਸ ਕਾਰਜਕਾਲ ਵਿੱਚ ਉਹਨਾਂ ਨੇ ਕਾਂਗਰਸ ਰਿਪਬਲਿਕਨ ਮੈਂਬਰਾਂ ਨਾਲ ਗੱਲਬਾਤ ਕਰਕੇ ਰਾਹਤ ਐਕਟ 2010 ਨੂੰ ਪਾਸ ਕਰਾਇਆ ਜਿਸ ਨਾਲ ਇੱਕ ਟੈਕਸ ਗਤੀਰੋਧ ਦੀ ਸਮੱਸਿਆ ਹੱਲ ਹੋਈ ਇਸਦੇ ਨਾਲ-ਨਾਲ ਉਹਨਾਂ ਨੇ 2011 ਦਾ ਬਜਟ ਕੰਟਰੋਲ ਐਕਟ, ਜਿਸ ਨੇ ਕਰਜ਼ ਹੱਦ ਸੰਕਟ ਨੂੰ ਹੱਲ ਕੀਤਾ ਅਤੇ 2012 ਦੇ ਅਮਰੀਕੀ ਟੈਕਸਪੇਅਰ ਰਾਹਤ ਐਕਟ ਦੇ ਪਾਸ ਹੋਣ ਨਾਲ ਇੱਕ ਹੋਰ ਸਮੱਸਿਆ ਦਾ ਹੱਲ ਕੱਢਿਆਜੋਅ ਬਾਈਡਨ ਨੇ ਸੰਯੁਕਤ ਰਾਜ ਅਮਰੀਕਾ-ਰੂਸ ਨਵੀਂ ਸਟਾਰਟ ਸੰਧੀ, ਲੀਬੀਆ ਵਿੱਚ ਮਿਲਟਰੀ ਦਖਲ ਅੰਦਾਜ਼ੀ ਦਾ ਸਮਰਥਨ ਕਰਨ ਦੀਆਂ ਕੋਸ਼ਿਸ਼ਾਂ ਦੀ ਵੀ ਅਗਵਾਈ ਕੀਤੀਜਨਵਰੀ 2017 ਵਿੱਚ ਓਬਾਮਾ ਨੇ ਜੋਅ ਬਾਈਡਨ ਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ

ਅਪ੍ਰੈਲ 2019 ਵਿੱਚ ਬਾਈਡਨ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਅਤੇ ਜੂਨ 2020 ਵਿੱਚ ਉਹ ਡੈਮੋਕ੍ਰੈਟਿਕ ਨਾਮਜ਼ਦਗੀ ਨੂੰ ਸੁਰੱਖਿਅਤ ਕਰਨ ਲਈ ਲੋੜੀਂਦੀ ਪ੍ਰਤੀਨਿਧੀ ਹੱਦ ਤਕ ਪਹੁੰਚੇ11 ਅਗਸਤ ਨੂੰ ਉਹਨਾਂ ਨੇ ਕੈਲੇਫੋਰਨੀਆ ਦੀ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੂੰ ਆਪਣੇ ਉਪ ਰਾਸ਼ਟਰਪਤੀ ਦੇ ਦਾਅਵੇਦਾਰ ਦੇ ਤੌਰ ’ਤੇ ਪੇਸ਼ ਕੀਤਾ ਜਦਕਿ ਬੀਤੇ ਸਾਲ 3 ਨਵੰਬਰ ਨੂੰ ਉਹਨਾਂ ਨੇ ਚੋਣਾਂ ਵਿੱਚ ਡੋਨਾਲਡ ਟਰੰਪ ਨੂੰ ਹਰਾਉਂਦੇ ਹੋਏ ਅਮਰੀਕਾ ਵਿੱਚ ਆਪਣੀ ਜਿੱਤ ਦੇ ਇੱਕ ਨਵੇਂ ਅਧਿਆਏ ਨੂੰ ਸ਼ੁਰੂ ਕੀਤਾਇਸ ਪ੍ਰਕਾਰ ਆਖਰਕਾਰ ਜੋਅ ਬਾਈਡਨ ਸਯੁੰਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ’ਤੇ ਬਿਰਾਜਮਾਨ ਹੋਣ ਵਿੱਚ ਕਾਮਯਾਬ ਹੋਏਇਹ ਵੇਖਣਾ ਹੁਣ ਕਾਫ਼ੀ ਦਿਲਚਸਪ ਹੋਵੇਗਾ ਕਿ ਟਰੰਪ ਸਮਰਥਕਾਂ ਦੁਆਰਾ ਪਿਛਲੇ ਦਿਨੀਂ ਖੇਰੂੰ ਖੇਰੂੰ ਕੀਤੀ ਅਮਰੀਕੀ ਜਮਹੂਰੀਅਤ ਨੂੰ ਬਾਈਡਨ ਕਿਸ ਤਰ੍ਹਾਂ ਅਤੇ ਕਿੰਨੇ ਕੁ ਸਮੇਂ ਵਿੱਚ ਪਹਿਲਾਂ ਵਾਲੀਆਂ ਲੀਹਾਂ ਉੱਤੇ ਲੈ ਕੇ ਆਉਣ ਵਿੱਚ ਕਾਮਯਾਬ ਹੁੰਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2536)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author