MohdAbbasDhaliwal7ਭਾਰਤ ਦੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ...
(3 ਫਰਵਰੀ 2021)
(ਸ਼ਬਦ: 1580)

 

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਕੁਝ ਦਿਨ ਪਹਿਲਾਂ ਲੋਕ ਸਭਾ ਵਿੱਚ ਵਿੱਤੀ ਸਾਲ 2021-22 ਦਾ ਬਜਟ ਪੇਸ਼ ਕੀਤਾ ਗਿਆਇਸ ਮੌਕੇ ਉਨ੍ਹਾਂ ਆਪਣੇ ਬਜਟ ਭਾਸ਼ਣ ਦੌਰਾਨ ਜੋ ਗੱਲਾਂ ਆਖੀਆਂ ਹਨ, ਉਨ੍ਹਾਂ ਵਿੱਚੋਂ ਦੋ ਗੱਲਾਂ ਅਜਿਹੀਆਂ ਸਾਹਮਣੇ ਆਈਆਂ ਹਨ ਜੋ ਸਿੱਧੇ ਰੂਪ ਵਿੱਚ ਆਮ ਆਦਮੀ ਦੇ ਜੀਵਨ ਨੂੰ ਪ੍ਰਭਾਵਤ ਕਰਦੀਆਂ ਹਨ

ਇਸਦੇ ਵਿੱਚ ਪਹਿਲੀ ਗੱਲ ਹੈ ਆਮਦਨ ਟੈਕਸ ਸਲੈਬ ਸਬੰਧੀ ਤੇ ਦੂਜੀ ਹੈ, ਕੀ ਕੁਝ ਸਸਤਾ ਤੇ ਕੀ ਕੁਝ ਮਹਿੰਗਾ ਹੋਇਆਇਸ ਬਜਟ ਵਿੱਚ ਆਮ ਲੋਕਾਂ ਨੂੰ ਟੈਕਸ ਵਿੱਚ ਕੋਈ ਰਾਹਤ ਨਹੀਂ ਦਿੱਤੀ ਗਈ ਅਰਥਾਤ ਬਜਟ ਵਿੱਚ ਮੌਜੂਦਾ ਟੈਕਸ ਸਲੈਬ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ

ਹੁਣ ਅਸੀਂ ਜਾਣਨਾ ਚਾਹਾਂਗੇ ਕੀ ਕੁਝ ਮਹਿੰਗਾ ਹੋਇਆ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਜਿਵੇਂ ਕਿ ਮੋਬਾਇਲ ਫੋਨ ਤੇ ਫੋਨ ਦੇ ਪਾਰਟਸ, ਚਾਰਜਰ, ਕਾਰ ਪਾਰਟਸ, ਇਲੈਕਟ੍ਰਾਨਿਕ ਉਪਕਰਣ, ਆਯਾਤ ਕੀਤੇ ਕੱਪੜੇ, ਸੋਲਰ ਇਨਵਰਟਰ, ਸੋਲਰ ਉਪਕਰਣ, ਕੌਟਨ ਆਦਿ ਹੁਣ ਮਹਿੰਗੇ ਹੋ ਗਏ ਹਨਜੇਕਰ ਗੱਲ ਸਸਤੀਆਂ ਹੋਣ ਵਾਲੀਆਂ ਚੀਜ਼ਾਂ ਦੀ ਕਰੀਏ ਤਾਂ ਇਸ ਵਿੱਚ ਸਟੀਲ ਦਾ ਸਾਮਾਨ, ਸੋਨਾ, ਚਾਂਦੀ, ਤਾਂਬੇ ਦਾ ਸਾਮਾਨ, ਚਮੜੇ ਤੋਂ ਬਣੀਆਂ ਚੀਜ਼ਾਂ ਆਦਿ ਆ ਜਾਂਦੀਆਂ ਹਨ

ਇਸਦੇ ਨਾਲ ਨਾਲ ਬਜਟ ਵਿੱਚ ਹੋਰ ਸੈਕਟਰਾਂ ਦੇ ਨਾਲ-ਨਾਲ ਸਿਹਤ ਅਤੇ ਵਿੱਦਿਅਕ ਸੈਕਟਰ ਲਈ ਵੀ ਐਲਾਨ ਕੀਤੇ ਗਏ ਹਨਜੇਕਰ ਗੱਲ ਵਿੱਦਿਅਕ ਖੇਤਰ ਦੀ ਕਰੀਏ ਤਾਂ ਹੁਣ ਐਨਜੀਓ, ਸੂਬਾ ਸਰਕਾਰਾਂ ਤੇ ਪ੍ਰਾਈਵੇਟ ਸੈਕਟਰਾਂ ਦੀ ਮਦਦ ਨਾਲ ਸੌ ਨਵੇਂ ਫੌਜੀ ਸਕੂਲਾਂ ਦੀ ਸ਼ੁਰੂਆਤ ਹੋਣ ਦੀ ਗੱਲ ਆਖੀ ਗਈ ਹੈਇਸ ਸੰਦਰਭ ਵਿੱਚ ਲੱਦਾਖ ਵਿੱਚ ਹਾਇਰ ਐਜੂਕੇਸ਼ਨ ਲਈ ਲੇਹ ਵਿੱਚ ਸੈਂਟਰਲ ਯੂਨੀਵਰਸਿਟੀ ਬਣਾਏ ਜਾਣ ਦਾ ਪ੍ਰਾਵਧਾਨ ਹੈਇਸ ਤੋਂ ਇਲਾਵਾ ਆਦਿਵਾਸੀ ਖੇਤਰਾਂ ਵਿੱਚ 750 ਐਕਲਵਯ ਮਾਡਲ ਸਕੂਲਾਂ ਵਿੱਚ ਸੁਵਿਧਾਵਾਂ ਦਾ ਸੁਧਾਰ ਕਰਨ ਦੀ ਵੀ ਤਜਵੀਜ਼ ਹੈ

ਬਜਟ ਵਿੱਚ ਕੋਰੋਨਾ ਵੈਕਸੀਨ ’ਤੇ 2021-22 ਵਿੱਚ 35, 000 ਕਰੋੜ ਖਰਚ ਕੀਤੇ ਜਾਣ ਦਾ ਵੀ ਪ੍ਰਾਵਧਾਨ ਹੈਨਿਊਟ੍ਰਿਸ਼ਨ ’ਤੇ ਵੀ ਧਿਆਨ ਦਿੱਤਾ ਜਾਵੇਗਾਮਿਸ਼ਨ ਪੋਸ਼ਣ 2.0 ਸ਼ੁਰੂ ਕੀਤਾ ਜਾਣ ਦੀ ਗੱਲ ਆਖੀ ਗਈ ਹੈ

ਵਾਟਰ ਸਪਲਾਈ ਵਧਾਏ ਜਾਣ ਦੀ ਵੀ ਗੱਲ ਕਹੀ ਗਈ ਹੈਇਸ ਸੰਦਰਭ ਵਿੱਚ 5 ਸਾਲ ਵਿੱਚ 2.87 ਲੱਖ ਕਰੋੜ ਰੁਪਏ ਖਰਚੇ ਜਾਣ ਦੀ ਸੰਭਾਵਨਾ ਹੈਸ਼ਹਿਰੀ ਇਲਾਕਿਆਂ ਲਈ ਜਲ ਜੀਵਨ ਮਿਸ਼ਨ ਸ਼ੁਰੂ ਕੀਤਾ ਜਾਵੇਗਾ

64,180 ਕਰੋੜ ਰੁਪਏ ਦੇ ਬਜਟ ਨਾਲ ਪ੍ਰਧਾਨ ਮੰਤਰੀ ਆਤਮ ਨਿਰਭਰ ਸਿਹਤ ਭਾਰਤ ਯੋਜਨਾ ਸ਼ੁਰੂ ਹੋਵੇਗੀਇਹ ਬਜਟ ਨਵੀਆਂ ਬਿਮਾਰੀਆਂ ਦੇ ਇਲਾਜ ਲਈ ਵੀ ਹੋਵੇਗਾਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ ਨੂੰ ਮਜ਼ਬੂਤ ਕੀਤਾ ਜਾਵੇਗਾਇੰਟੀਗ੍ਰੇਟੇਡ ਹੈਲਥ ਇਨਫਰਮੇਸ਼ਨ ਪੋਰਟਲ ਸ਼ੁਰੂ ਕੀਤਾ ਜਾਵੇਗਾ ਤਾਂ ਕਿ ਪਬਲਿਕ ਹੈਲਥ ਲੈਬਜ਼ ਨੂੰ ਕਨੈਕਟ ਕਰ ਸਕੀਏ

ਬੇਸ਼ਕ ਮੋਦੀ ਸਰਕਾਰ ਇਸ ਬਜਟ ਨੂੰ ਕ੍ਰਾਂਤੀਕਾਰੀ ਦੱਸ ਰਹੀ ਹੈ ਪਰ ਮਾਹਿਰਾਂ ਅਨੁਸਾਰ ਨਾ ਤਾਂ ਇਸ ਬਜਟ ਵਿੱਚ ਆਮ ਬੰਦੇ ਲਈ ਕੁਝ ਖਾਸ ਹੈ ਤੇ ਨਾ ਕਿਸੇ ਹੋਰ ਖੇਤਰ ਲਈ ਕੋਈ ਵੱਡਾ ਐਲਾਨਰੇਲਵੇ ਦੀ ਗੱਲ ਕਰੀਏ ਤਾਂ ਇਸ ਵਾਰ ਬਜਟ ਵਿੱਚ ਵਿੱਤ ਮੰਤਰੀ ਨੇ ਇੱਕ ਵੀ ਨਵੀਂ ਟ੍ਰੇਨ ਚਲਾਉਣ ਦਾ ਐਲਾਨ ਨਹੀਂ ਕੀਤਾ ਅਤੇ ਨਾ ਹੀ ਬਜਟ ਵਿੱਚ ਰੇਲਵੇ ਕਰਮਚਾਰੀਆਂ ਲਈ ਕੁਝ ਹੈਰੇਲਵੇ ਨੂੰ 1.10 ਲੱਖ ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਹੈਇਹ ਪਿਛਲੀ ਵਾਰ ਨਾਲੋਂ ਕਰੀਬ 38 ਹਜ਼ਾਰ ਕਰੋੜ ਵੱਧ ਹੈਬਜਟ ਵਿੱਚ ਮਾਲ ਢੁਆਈ ਲਈ ਵੀ ਕੋਈ ਖਾਸ ਐਲਾਨ ਨਹੀਂ ਸੀਨਿਰਮਲਾ ਸੀਤਾਰਮਨ ਨੇ ਆਪਣੇ ਭਾਸ਼ਣ ਵਿੱਚ ਨੈਸ਼ਨਲ ਰੇਲ ਪਲਾਨ 2030 ਦਾ ਜ਼ਿਕਰ ਕੀਤਾ ਹੈਇਸ ਯੋਜਨਾ ਤਹਿਤ, 2030 ਤਕ ਰੇਲਵੇ ਦੀ ਮਾਲ ਢੁਆਈ ਵਿੱਚ ਹਿੱਸੇਦਾਰੀ ਨੂੰ 45% ਤਕ ਵਧਾਉਣ ਦਾ ਟੀਚਾ ਹੈਰੇਲਵੇ ਲਾਈਨ ਨੂੰ ਬਿਜਲਈ ਕਰਨ ਦਾ ਵੀ ਟੀਚਾ ਹੈ

ਇਸਦੇ ਨਾਲ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਪੈਟਰੋਲ, ਡੀਜਲ ’ਤੇ ਐਗਰੀ ਇੰਫਰਾ ਸੈੱਸ (ਕਿਸਾਨ ਸੈੱਸ) ਲਾਗੂ ਹੋਏਗਾਇਸ ਨਾਲ ਪੈਟਰੋਲ ਉੱਤੇ ਪ੍ਰਤੀ ਲੀਟਰ 2.5 ਰੁਪਏ ਅਤੇ ਡੀਜ਼ਲ ਉੱਤੇ 4 ਰੁਪਏ ਕਿਸਾਨ ਸੈੱਸ ਦੇਣਾ ਹੋਏਗਾਇਸ ਮਗਰੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਤੇਜ਼ੀ ਵੀ ਆਵੇਗੀ

ਇਸਦੇ ਨਾਲ ਹੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ ਉਨ੍ਹਾਂ ਕਿਹਾ ਕਿ ਉਹ 75 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ ਸੀਨੀਅਰ ਨਾਗਰਿਕਾਂ ਨੂੰ ਰਾਹਤ ਦੇਣਾ ਚਾਹੁੰਦੇ ਹਨ ਇਸਦੇ ਤਹਿਤ ਇਸ ਉਮਰ ਦੇ ਲੋਕਾਂ ਨੂੰ ਆਪਣੀ ਰਿਟਰਨ ਫਾਈਲ ਨਹੀਂ ਭਰਨੀ ਪਵੇਗੀ

ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਹੈ ਕਿ ਵਿਦੇਸ਼ੀ ਮੋਬਾਇਲ ਫੋਨ ਮਹਿੰਗੇ ਹੋਣਗੇ ਕਿਉਂਕਿ ਕਸਟਮ ਡਿਊਟੀ 20 ਫੀਸਦੀ ਵੱਧ ਗਈ ਹੈ ਇਸਦੇ ਨਾਲ ਹੀ ਦੇਸ਼ ਵਿੱਚ ਬਣਨ ਵਾਲੇ ਮੋਬਾਇਲ ਫੋਨ ਤੇ ਚਾਰਜਰ ਵੀ ਮਹਿੰਗੇ ਹੋਣਗੇ ਕਿਉਂਕਿ ਇਨ੍ਹਾਂ ਤੇ ਵੀ ਕਸਟਮ ਡਿਊਟੀ 2.5 ਫੀਸਦੀ ਵਧਾ ਦਿੱਤੀ ਗਈ ਹੈ ਮਤਲਬ ਹੁਣ ਤੋਂ ਇਲੈਕਟ੍ਰੌਨਿਕ ਸਾਮਾਨ ਮਹਿੰਗਾ ਹੋਏਗਾ ਇਸਦੇ ਨਾਲ ਨਾਲ ਆਟੋ ਪਾਰਟ ਵੀ ਮਹਿੰਗੇ ਹੋ ਜਾਣਗੇ

ਵਿੱਤ ਮੰਤਰੀ ਦੇ ਅਨੁਸਾਰ ਲੋਹਾ ਤੇ ਸਟੀਲ ਉਤਪਾਦਨ ਸਸਤਾ ਹੋਏਗਾ ਇਸਦੇ ਨਾਲ ਨਾਲ ਸੋਨੇ ਚਾਂਦੀ ਦਾ ਸਮਾਨ ਵੀ ਸਸਤਾ ਹੋਏਗਾਤਾਂਬੇ ਦੇ ਸਾਮਾਨ ਤੇ ਵੀ 2.5 ਫੀਸਦ ਕਸਟਮ ਡਿਊਟੀ ਘਟਾਈ ਗਈ ਹੈ ਜਦੋਂ ਕਿ ਦੇਸ਼ ਵਿੱਚ ਹੁਣ ਚਮੜੇ ਦੇ ਨਿਰਯਾਤ ’ਤੇ ਪਾਬੰਦੀ ਆਇਦ ਕਰ ਦਿੱਤੀ ਗਈ ਹੈ

ਅੱਜਕਲ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਸ ਤਰ੍ਹਾਂ ਦੇਸ਼ ਦਾ ਸਮੁੱਚਾ ਕਿਸਾਨ ਭਾਈਚਾਰਾ ਅਤੇ ਦੂਜੇ ਲੋਕ ਸੜਕਾਂ ’ਤੇ ਹਨ ਤਾਂ ਇਸ ਸੰਦਰਭ ਵਿੱਚ ਕੁਝ ਮਾਹਿਰਾਂ ਦੁਆਰਾ ਆਸ ਪ੍ਰਗਟਾਈ ਜਾ ਰਹੀ ਸੀ ਕਿ ਸ਼ਾਇਦ ਇਸ ਬਜਟ ਵਿੱਚ ਕਿਸਾਨਾਂ ਲਈ ਕੋਈ ਵੱਡੀ ਰਾਹਤ ਦਿੱਤੀ ਜਾਵੇਗੀ। ਪਰ ਮਾਹਿਰਾਂ ਅਨੁਸਾਰ ਬਜਟ ਆਉਣ ਉਪਰੰਤ ਕਿਸਾਨ ਵਰਗ ਦੇ ਪੱਲੇ ਨਮੋਸ਼ੀ ਹੀ ਪਈ ਹੈ। ਦਰਅਸਲ ਮੌਜੂਦਾ ਕੇਂਦਰੀ ਬਜਟ ਵਿੱਚ 2021-22 ਵਿੱਚ ਐਗਰੀਕਲਚਰ ਕਰੈਡਿਟ ਟਾਰਗੇਟ 16.5 ਲੱਖ ਕਰੋੜ ਰੱਖਿਆ ਗਿਆ ਹੈ ਇਸਦੇ ਨਾਲ ਨਾਲ ਆਪ੍ਰੇਸ਼ਨ ਗਰੀਨ ਸਕੀਮ ਵਿੱਚ ਜਲਦ ਖਰਾਬ ਹੋਣ ਵਾਲੀਆਂ 22 ਫਸਲਾਂ ਸ਼ਾਮਲ ਕੀਤੀਆਂ ਜਾਣਗੀਆਂਐਗਰੀਕਲਚਰ ਇਨਫ੍ਰਾਸਟ੍ਰਕਚਰ ਫੰਡ ਤਕ ਏਪੀਐੱਮਸੀ ਦੀ ਵੀ ਪਹੁੰਚ ਹੋਵੇਗੀ ਇਸਦੇ ਨਾਲ ਹੀ ਕੋਚੀ, ਚੇਨੱਈ, ਵਿਸ਼ਾਖਾਪਟਨਮ, ਪਾਰਾਦੀਪ ਤੇ ਪੇਟੂਆਘਾਟ ਜਿਹੇ ਸ਼ਹਿਰਾਂ ਵਿੱਚ 5 ਵੱਡੇ ਫਿਸ਼ਿੰਗ ਹਾਰਬਰ ਬਣਾਏ ਜਾਣ ਦੀ ਵੀ ਗੱਲ ਆਖੀ ਗਈ ਹੈਜਦੋਂ ਕਿ ਤਾਮਿਲਨਾਡੂ ਵਿੱਚ ਮਲਟੀਪਰਪਜ਼ ਸੀ-ਵਿਡ ਪਾਰਕ ਬਣੇਗਾ

ਮਾਹਿਰਾਂ ਅਨੁਸਾਰ ਕਿਸਾਨ ਅਤੇ ਕਿਸਾਨੀ ਨੂੰ ਲੈ ਕੇ ਵੀ ਕੋਈ ਵੱਡੀ ਰਾਹਤ ਨਹੀਂ ਦਿੱਤੀ ਗਈ, ਬਲਕਿ ਕਰਜ਼ ਦੀ ਸੀਮਾ ਹੋਰ ਵਧਾਉਣ ਦੀ ਕੋਸ਼ਿਸ਼ ਕੀਤੀ ਗਈਵਿੱਤ ਸਾਲ 2021 ਵਿੱਚ ਐਗਰੀ ਕ੍ਰੇਡਿਟ ਦੇ ਟੀਚੇ ਨੂੰ ਵਧਾ ਕੇ 16.5 ਲੱਖ ਕਰੋੜ ਰੁਪਏ ਕਰਨ ਦਾ ਐਲਾਨ ਕੀਤਾ ਹੈ ਜਦੋਂ ਕਿ ਦੇਸ਼ ਦੇ ਕਿਸਾਨ ਆਪਣੀ ਫਸਲ ਦੇ ਉਚਿਤ ਭਾਅ ਲਈ ਪ੍ਰਦਰਸ਼ਨ ਕਰ ਰਹੇ ਹਨਬੱਜਟ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਡੇਢ ਗੁਣਾ ਐੱਮ ਐੱਸ ਪੀ ਦਿੱਤੀ ਗਈ ਹੈ, ਪਰ ਕੀ ਇਹ ਦਰੁਸਤ ਹੈ? ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਫਸਲ ਦੀ ਲਾਗਤ ਵੀ ਨਹੀਂ ਮਿਲ ਰਹੀਦੂਜੇ ਪਾਸੇ ਕਿਸਾਨਾਂ ਦੀ ਲਾਗਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈਬੀਜ, ਖਾਦ ਅਤੇ ਡੀਜ਼ਲ ਆਦਿ ਸਾਰਿਆਂ ਦੇ ਭਾਅ ਵਧ ਰਹੇ ਹਨ, ਇਸਦੀ ਤੁਲਨਾ ਵਿੱਚ ਉਸ ਨੂੰ ਉਸ ਦੇ ਦਾਮ ਨਹੀਂ ਮਿਲ ਰਹੇ

ਇਸ ਬਜਟ ਵਿੱਚ ਮਜ਼ਦੂਰ ਵਰਗ ਨੂੰ ਕੋਈ ਭਰੋਸਾ ਨਹੀਂ ਦਿੱਤਾ ਬਲਕਿ ਉਹ ਇਸਦਾ ਵਿਰੋਧ ਕਰ ਰਹੇ ਹਨ। ਸਰਕਾਰ ਨੇ ਗੁਣਗਾਣ ਕੀਤਾ ਹੈ ਇੱਥੇ ਜ਼ਿਕਰਯੋਗ ਹੈ ਕਿ ਲੇਬਰ ਕੋਡ ਦਾ ਮਜ਼ਦੂਰ ਲਗਾਤਾਰ ਵਿਰੋਧ ਕਰ ਰਹੇ ਹਨ, ਪਰ ਸਰਕਾਰ ਇਸਦੀ ਪ੍ਰਸ਼ੰਸਾ ਦੇ ਕਸੀਦੇ ਪੜ੍ਹ ਰਹੀ ਹੈ

ਇਸਦੇ ਨਾਲ ਹੀ ਵਨ ਨੇਸ਼ਨ, ਵਨ ਰਾਸ਼ਨ ਕਾਰਡ ਨੂੰ 32 ਸੂਬਿਆਂ ਵਿੱਚ ਲਾਗੂ ਕੀਤਾ ਜਾਵੇਗਾ, ਜਿਸਦੇ ਤਹਿਤ 86 ਫੀਸਦ ਲੋਕਾਂ ਨੂੰ ਇਸ ਵਿੱਚ ਕਵਰ ਕੀਤੇ ਜਾਣ ਦਾ ਪ੍ਰਾਵਧਾਨ ਹੈ

ਬਜਟ ਅਨੁਸਾਰ ਇੰਸ਼ੋਰੈਂਸ ਐਕਟ 1938 ਵਿੱਚ ਬਦਲਾਅ ਹੋਣ ਦੀ ਸੰਭਾਵਨਾ ਹੈਇੰਸ਼ੋਰੈਂਸ ਸੈਕਟਰ ਵਿੱਚ ਐੱਫ.ਡੀ.ਆਈ. ਨੂੰ 49 ਫੀਸਦ ਤੋਂ ਵਧਾ ਕੇ 74 ਫੀਸਦ ਕੀਤਾ ਜਾਵੇਗਾ ਇਸਦੇ ਨਾਲ ਹੀ ਆਈ.ਡੀ.ਬੀ.ਆਈ. ਦੇ ਨਾਲ-ਨਾਲ ਦੋ ਬੈਂਕ ਤੇ ਇੱਕ ਪਬਲਿਕ ਸੈਕਟਰ ਕੰਪਨੀ ਵਿੱਚ ਨਿਵੇਸ਼ ਹੋਵੇਗਾ, ਜਿਸਦੇ ਚੱਲਦਿਆਂ ਮੌਜੂਦਾ ਕਾਨੂੰਨ ਵਿੱਚ ਬਦਲਾਅ ਹੋਣਗੇ ਇਸਦੇ ਨਾਲ ਨਾਲ ਹੁਣ ਐੱਲ.ਆਈ.ਸੀ. ਲਈ ਵੀ ਆਈ.ਪੀ.ਓ. ਲਿਆਂਦੇ ਜਾਣ ਦੀ ਤਜਵੀਜ਼ ਹੈ

ਇਸਦੇ ਨਾਲ ਹੀ ਵਿੱਤ ਮੰਤਰੀ ਨੇ ਵਿੱਤ ਸਾਲ 2022 ਲਈ 1.75 ਲੱਖ ਕਰੋੜ ਵੀਨਿਵੇਸ਼ ਦਾ ਟੀਚਾ ਰੱਖਿਆ ਹੈਵਿੱਤ ਮੰਤਰੀ ਨੇ 2021-21 ਦੇ ਬੱਜਟ ਭਾਸ਼ਣ ਵਿੱਚ ਕਿਹਾ ਕਿ ਗੇਲ ਇੰਡੀਆ ਲਿਮਟਿਡ, ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਐੱਚ ਪੀ ਸੀ ਐੱਲ ਦੀ 20 ਪਾਈਪਲਾਈਨ ਨੂੰ ਬਾਜ਼ਾਰ ’ਤੇ ਚੜ੍ਹਾਇਆ ਜਾਵੇਗਾਮਤਲਬ ਆਮ ਭਾਸ਼ਾ ਵਿੱਚ ਕਹੇ ਤਾਂ ਸਰਕਾਰ ਨੇ ਸਰਕਾਰੀ ਹਿੱਸੇ ਨੂੰ ਵੇਚਣ ਦਾ ਇਰਾਦਾ ਕਰ ਲਿਆ ਹੈ, ਜਦਕਿ ਰਾਜਮਾਰਗ ਨੂੰ ਵੀ ਨਿੱਜੀ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ

ਸਰਕਾਰੀ ਬੈਂਕਾਂ ਵਿੱਚ 20 ਹਜ਼ਾਰ ਕਰੋੜ ਦਾ ਨਿਵੇਸ਼ ਕੀਤਾ ਜਾਵੇਗਾਇਸ ਤੋਂ ਇਲਾਵਾ ਬੈਂਕਾਂ ਨੂੰ ਐੱਨ.ਪੀ.ਏ. ਤੋਂ ਛੁਟਕਾਰਾ ਦਿਵਾਉਣ ਲਈ ਐੱਸਟ ਰਿਕਨਸਟ੍ਰਕਸ਼ਨ ਕੰਪਨੀ ਤੇ ਐੱਸਟ ਮੈਨੇਜਮੈਂਟ ਕੰਪਨੀ ਬਣਾਈ ਜਾਵੇਗੀ

ਬਜਟ ਭਾਸ਼ਣ ਵਿੱਚ ਵਿੱਤ ਮੰਤਰੀ ਨੇ ਬੀਮਾ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਸੀਮਾ ਵਧਾ ਕੇ 74 ਪ੍ਰਤੀਸ਼ਤ ਕਰਨ ਦਾ ਪ੍ਰਸਤਾਵ ਦਿੱਤਾ ਹੈਦਰਅਸਲ ਇਸਦਾ ਮਕਸਦ ਵਿਦੇਸ਼ੀ ਕੰਪਨੀਆਂ ਨੂੰ ਨਿਵੇਸ਼ ਲਈ ਆਕਰਸ਼ਿਤ ਕਰਨਾ ਹੈ

ਕੇਂਦਰੀ ਬਜਟ ਪੇਸ਼ ਕਰਦਿਆਂ ਸੀਤਾਰਮਨ ਨੇ ਕਿਹਾ ਕਿ ਨਵੇਂ ਢਾਂਚੇ ਦੇ ਤਹਿਤ ਬੋਰਡ ਤੇ ਪ੍ਰਬੰਧਨ ਪੱਧਰ ਦੇ ਜ਼ਿਆਦਾਤਰ ਡਾਇਰੈਕਟਰ ਤੇ ਅਧਿਕਾਰੀ ਨਿਵਾਸੀ ਭਾਰਤੀ ਹੋਣਗੇਘੱਟੋ ਘੱਟ 50 ਪ੍ਰਤੀਸ਼ਤ ਨਿਰਦੇਸ਼ਕ ਸੁਤੰਤਰ ਨਿਰਦੇਸ਼ਕ ਹੋਣਗੇਇਸ ਤੋਂ ਇਲਾਵਾ ਮੁਨਾਫੇ ਦੀ ਇੱਕ ਨਿਸ਼ਚਤ ਪ੍ਰਤੀਸ਼ਤ ਨੂੰ ਆਮ ਰਿਜ਼ਰਵ ਫੰਡ ਵਜੋਂ ਰੱਖਿਆ ਜਾਵੇਗਾ

ਬਜਟ ਦੇ ਸੰਦਰਭ ਵਿੱਚ ਸੀਨੀਅਰ ਕਾਂਗਰਸੀ ਨੇਤਾ ਸਸ਼ੀ ਥਰੂਰ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਆਪਣੇ ਇੱਕ ਟਵੀਟ ਵਿੱਚ ਭਾਜਪਾ ਸਰਕਾਰ ਦੀ ਤੁਲਨਾ ਇੱਕ ‘ਮੋਟਰ ਮਕੈਨਿਕ’ ਨਾਲ ਕਰਦੇ ਹੋਏ ਤਨਜ਼ ਕੱਸਿਆ ਤੇ ਕਿਹਾ, “ਇਹ ਭਾਜਪਾ ਸਰਕਾਰ ਮੈਂਨੂੰ ਇੱਕ ਗੈਰੇਜ ਮਕੈਨਿਕ ਦੀ ਯਾਦ ਦਿਵਾਉਂਦੀ ਹੈ ਜੋ ਆਪਣੇ ਗ੍ਰਾਹਕ ਨੂੰ ਕਹਿੰਦਾ ਹੈ, “ਮੈਂ ਤੁਹਾਡੀ ਕਾਰ ਦੀਆਂ ਬਰੇਕਾਂ ਤਾਂ ਨਹੀਂ ਠੀਕ ਕਰ ਸਕਦਾ, ਇਸ ਲਈ ਮੈਂ ਤੁਹਾਡੀ ਕਾਰ ਦਾ ਹਾਰਨ ਹੋਰ ਉੱਚਾ ਕਰ ਦਿੱਤਾ ਹੈ

ਸੀਪੀਐੱਮ ਨੇਤਾ ਮੁਹੰਮਦ ਸਲੀਮ ਨੇ ਵੀ ਬਜਟ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਬਜਟ ਵਿੱਚ ਰੇਲ, ਬੈਂਕ, ਬੀਮਾ, ਰੱਖਿਆ ਤੇ ਸਟੀਲ ਸਭ ਕੁਝ ਸਰਕਾਰ ਬੇਚਣ ਜਾ ਰਹੀ ਹੈ

ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਦਾ ਕਹਿਣਾ ਸੀ, “ਸਾਨੂੰ ਉਮੀਦ ਸੀ ਕਿ ਜਦੋਂ ਬਜਟ ਨੂੰ ਕਿਸੇ ਅਸਾਧਾਰਣ ਸਥਿਤੀ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਇਸ ਵਿੱਚ ਅਸਾਧਾਰਣ ਕਦਮ ਚੁੱਕਣ ਦੀ ਝਲਕ ਮਿਲੇਗੀ ਪਰ ਅਸਾਧਾਰਨ ਸਥਿਤੀ ਵਿੱਚ, ਸਰਕਾਰ ਬੜੇ ਆਰਾਮ ਨਾਲ ਨਿੱਜੀਕਰਨ ਦਾ ਰਾਹ ਫੜਕੇ ਆਪਣਾ ਬਚਾਅ ਕਰਨਾ ਚਾਹੁੰਦੀ ਹੈ

ਉੱਧਰ ਬਜਟ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਇਆ ਆਰ ਜੇ ਡੀ ਨੇਤਾ ਤੇਜਸਵੀ ਯਾਦਵ ਦਾ ਆਖਣਾ ਸੀ ਕਿ ਇਹ ਬਜਟ ਵਿਕਾਸ ਲਈ ਨਹੀਂ, ਬਲਕਿ ਸੇਲ ਲਈ ਹੈਇਸ ਤੋਂ ਪਹਿਲਾਂ ਸਰਕਾਰ ਨੇ ਰੇਲਵੇ, ਏਅਰ ਇੰਡੀਆ, ਭਾਰਤ ਪੈਟ੍ਰੋਲੀਅਮ ਅਤੇ ਹੋਰ ਕਈ ਚੀਜ਼ਾਂ ਨੂੰ ਵੇਚਿਆ ਹੈਇਹ ਬਜਟ ਇਹੀ ਦੱਸਦਾ ਹੈ ਕਿ ਭਵਿੱਖ ਵਿੱਚ ਹੋਰ ਕਿਹੜੀਆਂ ਚੀਜ਼ਾਂ ਨੂੰ ਵੇਚਿਆ ਜਾਵੇਗਾ, ਜਿਸ ਤਰ੍ਹਾਂ ਪਾਈਪਲਾਈਨ, ਸਟੇਡੀਅਮ, ਰੋਡਵੇਜ਼ ਅਤੇ ਵੇਅਰਹਾਊਸ

ਕਾਂਗਰਸ ਦੇ ਆਗੂ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਇਸ ਬਜਟ ਦਾ ਸਾਰ ‘ਧੋਖਾ’ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਰੱਖਿਆ ਬਜਟ ਨਹੀਂ ਵਧਾਇਆਜਿਸ ਤਰ੍ਹਾਂ ਵਿਤੀ ਘਾਟਾ ਲਗਭਗ 9.5-10% ਤਕ ਪਹੁੰਚ ਗਿਆ ਹੈ ਇਹ ਨਿਵੇਸ਼ਕਾਂ ਅਤੇ ਆਰਥਿਕਤਾ ਲਈ ਖਤਰੇ ਦੀ ਘੰਟੀ ਹੈ

ਭਾਰਤ ਦੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਵਿੱਤ ਮੰਤਰੀ ਨੇ ਭਾਰਤ ਦੇ ਲੋਕਾਂ, ਖਾਸ ਕਰਕੇ ਗਰੀਬਾਂ, ਕੰਮਕਾਜੀ ਵਰਗ, ਮਜ਼ਦੂਰਾਂ, ਕਿਸਾਨਾਂ, ਪੱਕੇ ਤੌਰ ’ਤੇ ਬੰਦ ਸਨਅਤੀ ਇਕਾਈਆਂ ਅਤੇ ਬੇਰੁਜ਼ਗਾਰਾਂ ਨਾਲ ਧੋਖਾ ਕੀਤਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2563)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author