MohdAbbasDhaliwal7ਇਹ ਲੀਡਰ ਖਟਮਲ ਹਨ ਜੋ ਦੇਸ਼ ਦੀ ਮੰਜੀ ਦੀਆਂ ਚੂਲਾਂ ...
(11 ਮਈ 2020)

 

Manto1

11 ਮਈ 1912 - 18 ਜਨਵਰੀ 1955


ਸਾਹਿਤ ਵਿੱਚ ਜਦ ਵੀ ਕਹਾਣੀ ਜਾਂ ਅਫਸਾਨੇ ਦੀ ਗੱਲ ਤੁਰਦੀ ਹੈ ਤਾਂ ਸਆਦਤ ਹਸਨ ਮੰਟੋ ਦਾ ਨਾਮ ਆਪ ਮੁਹਾਰੇ ਸਾਹਮਣੇ ਆ ਜਾਂਦਾ ਹੈ
ਉਹ ਉਰਦੂ ਦੇ ਅਜਿਹੇ ਸੰਸਾਰ ਪ੍ਰਸਿੱਧ ਅਫਸਾਨਾ ਨਿਗਾਰ (ਕਹਾਣੀਕਾਰ) ਸਨ ਕਿ ਜਿਨ੍ਹਾਂ ਦੇ ਬਗੈਰ ਅਫਸਾਨੇ ਜਾਂ ਕਹਾਣੀ ਦੀ ਗੱਲ ਅਧੂਰੀ ਰਹਿ ਜਾਂਦੀ ਹੈ

ਮੰਟੋ ਦਾ ਜਨਮ 11 ਮਈ 1912 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਪੜੌਦੀ, ਸਮਰਾਲਾ ਨੇੜੇ ਹੋਇਆਮੰਟੋ ਦੇ ਪਿਤਾ ਗੁਲਾਮ ਹਸਨ ਮੰਟੋ ਕਸ਼ਮੀਰੀ ਸਨਮੰਟੋ ਦੇ ਜਨਮ ਤੋਂ ਬਾਅਦ ਉਹ ਅੰਮ੍ਰਿਤਸਰ ਚਲੇ ਗਏ ਅਤੇ ਉੱਥੋਂ ਦੇ ਇੱਕ ਮੁਹੱਲੇ ਕੂਚਾ ਵਕੀਲਾਂ ਵਿਖੇ ਰਹਿਣ ਲੱਗੇਮੰਟੋ ਦੀ ਮੁੱਢਲੀ ਪੜ੍ਹਾਈ ਘਰ ਵਿਖੇ ਹੀ ਹੋਈਇਸ ਉਪਰੰਤ 1921 ਵਿੱਚ ਉਸ ਨੂੰ ਐੱਮ ਏ ਓ ਮਿਡਲ ਸਕੂਲ ਵਿੱਚ ਚੌਥੀ ਜਮਾਤ ਵਿੱਚ ਦਾਖ਼ਲ ਕਰਾਇਆ ਗਿਆਉਸਦਾ ਵਿੱਦਿਆ ਪ੍ਰਾਪਤੀ ਦਾ ਸਮਾਂ ਬਹੁਤਾ ਹੌਸਲਾ-ਅਫ਼ਜ਼ਾ ਨਹੀਂ ਰਿਹਾਇਹੋ ਵਜ੍ਹਾ ਹੈ ਕਿ ਮੈਟ੍ਰਿਕ ਦੇ ਇਮਤਿਹਾਨ ਵਿੱਚੋਂ ਤਿੰਨ ਵਾਰ ਫੇਲ ਹੋਏਬਾਅਦ ਵਿੱਚ ਉਨ੍ਹਾਂ ਨੇ 1931 ਵਿੱਚ ਮੈਟ੍ਰਿਕ ਦਾ ਇਮਤਿਹਾਨ ਪਾਸ ਕੀਤਾਉਸ ਤੋਂ ਬਾਅਦ ਮੰਟੋ ਨੇ ਹਿੰਦੂ ਸਭਾ ਕਾਲਜ ਵਿੱਚ ਐਫ਼ ਏ ਵਿੱਚ ਦਾਖਲਾ ਲਿਆ

ਇੱਥੇ ਜ਼ਿਕਰਯੋਗ ਹੈ ਕਿ ਜਲ੍ਹਿਆਂਵਾਲਾ ਬਾਗ਼ ਹਾਦਸੇ ਦੌਰਾਨ ਹੋਏ ਹੱਤਿਆਕਾਂਡ ਦੀ ਮੰਟੋ ਦੇ ਮਨ ’ਤੇ ਗਹਿਰੀ ਸੱਟ ਵੱਜੀਇਸ ਸੰਦਰਭ ਵਿੱਚ ਮੰਟੋ ਨੇ ਆਪਣੀ ਪਹਿਲੀ ਕਹਾਣੀ ‘ਤਮਾਸ਼ਾ’ ਲਿਖੀ1932 ਵਿੱਚ ਮੰਟੋ ਦੇ ਪਿਤਾ ਦੀ ਮੌਤ ਹੋ ਗਈ, ਜਿਸਦੇ ਚੱਲਦਿਆਂ ਉਨ੍ਹਾਂ ਨੂੰ ਬੇਹੱਦ ਮੁਸ਼ਕਿਲਾਂ ਵਿੱਚੋਂ ਦੀ ਗੁਜ਼ਰਨਾ ਪਿਆਮੰਟੋ ਦੀ ਜ਼ਿੰਦਗੀ ਵਿੱਚ 1933 ਦੌਰਾਨ ਵੱਡਾ ਮੋੜ ਉਸ ਸਮੇਂ ਆਇਆ ਜਦੋਂ ਉਨ੍ਹਾਂ ਵਾਸਤਾ ਦਾ ਪ੍ਰਸਿੱਧ ਲੇਖਕ ਅਬਦੁਲ ਬਾਰੀ ਅਲਿਗ ਨਾਲ ਪਿਆਉਨ੍ਹਾਂ ਨੇ ਮੰਟੋ ਨੂੰ ਅੰਗਰੇਜ਼ੀ ਤੇ ਫਰਾਂਸੀਸੀ ਅਤੇ ਰੂਸੀ ਸਾਹਿਤ ਪੜ੍ਹਨ ਦੀ ਪ੍ਰੇਰਣਾ ਦਿੱਤੀ

ਮੰਟੋ ਉਹ ਕਹਾਣੀਕਾਰ ਹੈ ਜਿਸਦੀਆਂ ਕਹਾਣੀਆਂ ਅੱਜ ਵੀ ਸ਼ੌਕ ਨਾਲ ਪੜ੍ਹੀਆਂ ਜਾਂਦੀਆਂ ਹਨਬਿਨਾਂ ਸ਼ੱਕ ਮੰਟੋ ਨੇ ਦਰਦ ਭਰੀ ਜ਼ਿੰਦਗੀ ਗੁਜ਼ਾਰੀ ਮਗਰ ਉਹਨਾਂ ਦੀ ਮੌਤ ਦੇ ਬਾਅਦ ਜਿੰਨਾ ਉਸ ਦੀ ਕਲਾ ਅਤੇ ਸ਼ਖ਼ਸੀਅਤ ’ਤੇ ਲਿਖਿਆ ਗਿਆ ਸ਼ਾਇਦ ਹੀ ਕਿਸੇ ਦੂਸਰੇ ਅਫਸਾਨਾ ਨਿਗਾਰ (ਕਹਾਣੀਕਾਰ) ਬਾਰੇ ਇੰਨਾ ਲਿਖਿਆ ਗਿਆ ਹੋਵੇਮੰਟੋ ਦੇ ਬਾਅਦ ਆਉਣ ਵਾਲੀਆਂ ਨਸਲਾਂ ਵੀ ਉਸ ਦੀ ਕਹਾਣੀ ਦਾ ਤੋੜ ਪੈਦਾ ਨਹੀਂ ਕਰ ਸਕੀਆਂਲਗਦਾ ਹੈ ਮੰਟੋ ਨੂੰ ਵੀ ਆਪਣੀ ਵਿਲੱਖਣ ਕਲਾ ਦਾ ਬਾਖੂਬੀ ਅਹਿਸਾਸ ਸੀ, ਇਹੋ ਵਜ੍ਹਾ ਹੈ ਕਿ ਉਹ ਲਿਖਦੇ ਹਨ ਕਿ “ਸਆਦਤ ਹਸਨ ਮਰ ਜਾਏਗਾ ਮਗਰ ਮੰਟੋ ਜ਼ਿੰਦਾ ਰਹੇਗਾ।”

ਮੰਟੋ ਬੇਹੱਦ ਹਸਾਸ ਤਬੀਅਤ ਸਨਉਹ ਜੇ ਕਿਸੇ ਨੂੰ ਨਾਪਸੰਦ ਕਰਦੇ, ਉਸ ਨੂੰ ਖਾਤਰ ਵਿੱਚ ਨਹੀਂ ਸੀ ਲਿਆਉਂਦੇਉਨ੍ਹਾਂ ਦੀ ਅਣਖ ਨੂੰ ਅਗਰ ਕੋਈ ਸੱਟ ਮਾਰਦਾ ਤਾਂ ਸਮਝੋ ਉਸ ਦੀ ਸ਼ਾਮਤ ਆ ਜਾਂਦੀ ਇੱਕ ਵਾਰੀ ਮੰਟੋ ਨੇ ਕਿਹਾ ਸੀ, “ਕੋਈ ਲੇਖਕ ਉਦੋਂ ਹੀ ਕਲਮ ਚੁੱਕਦਾ ਹੈ, ਜਦੋਂ ਉਸਦੀ ਸੰਵੇਦਨਾ ਨੂੰ ਸੱਟ ਵੱਜਦੀ ਹੈ।”

ਉਨ੍ਹਾਂ ਨੇ ਇੱਕ ਲੇਖ ਵਿੱਚ ਕਿਹਾ, “ਮੈਂਨੂੰ ਤੁਸੀਂ ਕਹਾਣੀਕਾਰ ਦੀ ਹੈਸੀਅਤ ਨਾਲ ਜਾਣਦੇ ਹੋ ਅਤੇ ਅਦਾਲਤਾਂ ਇੱਕ ਫਹਿਸ਼ ਅਫਸਾਨਾ ਨਿਗਾਰ ਦੇ ਨਾਲ। ਹਕੂਮਤ ਮੈਂਨੂੰ ਕਮਿਊਨਿਸਟ ਕਹਿੰਦੀ ਹੈ ਅਤੇ ਦੇਸ਼ ਦਾ ਬਹੁਤ ਵੱਡਾ ਸਾਹਿਤਕਾਰ, ਕਦੇ ਮੇਰੇ ਲਈ ਰੋਜ਼ੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ ਅਤੇ ਕਦੇ ਖੋਲ੍ਹੇ ਜਾਂਦੇ ਹਨਮੈਂ ਪਹਿਲਾਂ ਵੀ ਸੋਚਦਾ ਸੀ ਅੱਜ ਵੀ ਸੋਚਦਾ ਹਾਂ ਕਿ ਮੈਂ ਕੀ ਹਾਂ।”

ਅਕਸਰ ਲੋਕ ਮੰਟੋ ਤੇ ਉਨ੍ਹਾਂ ਦੁਆਰਾ ਰਚੀਆਂ ਕਹਾਣੀਆਂ ਵਿੱਚ ਔਰਤਾਂ ਦੇ ਕੱਪੜੇ ਲਾਹੁਣ ਦਾ ਦੋਸ਼ ਲਾਉਂਦੇ ਹਨਸੱਚਾਈ ਇਹ ਹੈ ਕਿ ਉਹ ਉਨ੍ਹਾਂ ਔਰਤਾਂ ਬਾਰੇ ਹੀ ਲਿਖਦਾ ਹੈ ਜਿਨ੍ਹਾਂ ਦੇ ਸਮਾਜ ਦੇ ਕੁਝ ਲੋਕਾਂ ਦੁਆਰਾ ਪਹਿਲਾਂ ਹੀ ਕੱਪੜੇ ਉਤਾਰੇ ਗਏ ਸਨਕਹਾਣੀ ‘ਹੱਤਕ’ ਦੀ ਸੁਗੰਧੀ ਹੋਵੇ ਜਾਂ ਫਿਰ ਕਹਾਣੀ ‘ਖੋਲ੍ਹ ਦੋ’ ਦੀ ਸਕੀਨਾ, ਤੇ ਚਾਹੇ ਉਹ ‘ਕਾਲੀ ਸ਼ਲਵਾਰ’ ਦੀ ਸੁਲਤਾਨਾ ਜਾਂ ਫਿਰ ‘ਠੰਢਾ ਗੋਸ਼ਤ’ ਦੀ ਕੁਲਵੰਤ ਕੌਰ ਹੋਵੇ, ਇਹ ਸਭ ਉਨ੍ਹਾਂ ਦੇ ਉਹ ਕਿਰਦਾਰ ਹਨ ਜੋ ਕਿਸੇ ਨਾ ਕਿਸੇ ਰੂਪ ਵਿੱਚ ਹਾਲਾਤ ਦੀ ਲਪੇਟ ਵਿੱਚ ਆਏ ਹੋਏ ਹਨ

ਆਪਣੇ ਇੱਕ ਹੋਰ ਲੇਖ ‘ਬਕਲਮ ਏ ਖੁਦ’ ਵਿੱਚ ਉਨ੍ਹਾਂ ਮੰਨਿਆ ਹੈ ਕਿ “ਹੁਣ ਲੋਕ ਕਹਿੰਦੇ ਹਨ ਕਿ ਸਆਦਤ ਹਸਨ ਮੰਟੋ ਉਰਦੂ ਦਾ ਵੱਡਾ ਅਦੀਬ (ਸਾਹਿਤਕਾਰ) ਹੈ, ਅਤੇ ਮੈਂ ਸੁਣ ਕੇ ਹੱਸਦਾ ਹਾਂ। ਇਸ ਲਈ ਕਿ ਉਰਦੂ ਹੁਣ ਵੀ ਉਸ ਨੂੰ ਨਹੀਂ ਆਉਂਦੀਉਹ ਲਫਜ਼ਾਂ ਦੇ ਪਿੱਛੇ ਇੰਝ ਭੱਜਦਾ ਹੈ ਜਿਵੇਂ ਕੋਈ ਜਾਲ ਵਾਲਾ ਸ਼ਿਕਾਰੀ ਤਿਤਲੀਆਂ ਪਿੱਛੇ, ਉਹ ਇਸਦੇ ਹੱਥ ਨਾ ਆਉਣਇਹੋ ਕਾਰਨ ਹੈ ਕਿ ਉਸ ਦੀਆਂ ਤਹਿਰੀਰਾਂ ਵਿੱਚ ਖੂਬਸੂਰਤ ਸ਼ਬਦਾਂ ਦੀ ਘਾਟ ਹੈਉਹ ਲੱਠ ਮਾਰ ਹੈ, ਲੇਕਿਨ ਜਿੰਨੇ ਲੱਠ ਉਸ ਦੀ ਗਰਦਨ ’ਤੇ ਪਏ ਹਨਉਸ ਨੇ ਬੜੀ ਖੁਸ਼ੀ ਨਾਲ ਬਰਦਾਸ਼ਤ ਕੀਤੇ ਹਨ।”

ਮੰਟੋ ਦੇ ਅਫਸਾਨਿਆਂ ਨੂੰ ਭਾਵੇਂ ਅਕਸਰ ਫਹਾਸ਼ੀਅਤ ਦੀਆਂ ਨਜ਼ਰ ਨਾਲ ਵੇਖਿਆ ਜਾਂਦਾ ਹੈ ਪ੍ਰੰਤੂ ਉਨ੍ਹਾਂ ਦਾ ਡੂੰਘਾਈ ਨਾਲ ਅਧਿਅਨ ਕਰੀਏ ਤਾਂ ਇਹ ਸਮਾਜੀ, ਮਨੋਵਿਗਿਆਨਕ ਅਤੇ ਜਿਨਸਿਆਤੀ ਸਮੱਸਿਆਵਾਂ ਵਰਗੇ ਕਿੰਨੇ ਹੀ ਗੰਭੀਰ ਪਹਿਲੂਆਂ ’ਤੇ ਰੋਸ਼ਨੀ ਪਾਉਂਦੇ ਨਜ਼ਰ ਆਉਂਦੇ ਹਨਜਿਨ੍ਹਾਂ ਸਮੱਸਿਆਵਾਂ ਨਾਲ ਸਾਡਾ ਸਮਾਜ ਅੱਜ ਵੀ ਉੰਨਾ ਹੀ ਗ੍ਰਸਤ ਹੈ, ਜਿੰਨਾ ਕਿ ਉਨ੍ਹਾਂ ਦੀ ਮੌਤ ਸਮੇਂ, ਭਾਵ ਛੇ ਦਹਾਕੇ ਪਹਿਲਾਂ ਸੀਪਰ ਉਨ੍ਹਾਂ ਸਮੱਸਿਆਵਾਂ ਉੱਤੇ ਉਸ ਸਮੇਂ ਵੀ ਲੋਕ ਚਰਚਾ ਕਰਨ ਤੋਂ ਗੁਰੇਜ਼ ਕਰਦੇ ਸਨ ਅਤੇ ਅੱਜ ਵੀ ਹਾਲਾਤ ਉਹੋ ਜਿਹੇ ਹੀ ਹਨਭਾਵੇਂ ਕਿ ਮਨੁੱਖ ਦੇ ਨਾਲ ਇਹ ਸਮੱਸਿਆਵਾਂ ਉਸ ਦੇ ਜਨਮ ਤੋਂ ਲੈ ਕੇ ਮਰਨ ਤਕ ਜੁੜੀਆਂ ਰਹਿੰਦੀਆਂ ਹਨਉਕਤ ਸਮੱਸਿਆਵਾਂ ’ਤੇ ਧਿਆਨ ਦੇਣ ਨਾਲ ਹੱਲ ਕੀਤੀਆਂ ਜਾ ਸਕਦੀਆਂ ਹਨ

ਆਓ ਅੱਜ ਅਸੀਂ ਸਆਦਤ ਹਸਨ ਮੰਟੋ ਦੁਆਰਾ ਆਪਣੀਆਂ ਰਚਨਾਵਾਂ ਵਿੱਚ ਪ੍ਰਗਟਾਏ ਵਿਚਾਰਾਂ ਦੇ ਹਵਾਲੇ ਰਾਹੀਂ ਉਨ੍ਹਾਂ ਦੀ ਦੂਰ ਦ੍ਰਿਸ਼ਟੀ ਵਾਲੀ ਸ਼ਖਸੀਅਤ ਨੂੰ ਸਮਝਣ ਦਾ ਯਤਨ ਕਰਦੇ ਹਾਂ

ਭੁੱਖ ਦੇ ਸੰਦਰਭ ਇੱਕ ਥਾਂ ਮੰਟੋ ਲਿਖਦੇ ਹਨ ਕਿ “ਭੁੱਖ ਕਿਸੇ ਕਿਸਮ ਦੀ ਵੀ ਹੋਵੇ, ਬਹੁਤ ਖਤਰਨਾਕ ਹੈ ... ਆਜ਼ਾਦੀ ਦੇ ਭੁੱਖਿਆਂ ਨੂੰ ਜੇਕਰ ਗੁਲਾਮੀ ਦੀਆਂ ਜ਼ੰਜੀਰਾਂ ਪੇਸ਼ ਕੀਤੀਆਂ ਜਾਂਦੀਆਂ ਰਹਿਣ ਤਾਂ ਇਨਕਲਾਬ ਜ਼ਰੂਰ ਬਰਪਾ ਹੋਵੇਗਾ ... ਰੋਟੀ ਦੇ ਭੁੱਖੇ ਜੇਕਰ ਫਾਕੇ ਹੀ ਖਿੱਚਦੇ ਰਹਿਣ ਤਾਂ ਉਹ ਤੰਗ ਆ ਕੇ ਦੂਜਿਆਂ ਦਾ ਨਿਵਾਲਾ ਜ਼ਰੂਰ ਖੋਹਣਗੇ ..."

ਇੱਕ ਥਾਂ ਮਨੁੱਖੀ ਜੀਵਨ ਦਾ ਫਲਸਫਾ ਬਿਆਨ ਕਰਦਿਆਂ ਲਿਖਦੇ ਹਨ, “ਆਦਮੀ ਔਰਤ ਨਾਲ ਪਿਆਰ ਕਰਦਾ ਹੈ ਤਾਂ ਹੀਰ ਰਾਂਝੇ ਦੀ ਕਹਾਣੀ ਬਣ ਜਾਂਦੀ ਹੈ। ਰੋਟੀ ਨੂੰ ਪਿਆਰ ਕਰਦਾ ਹੈ ਤਾਂ ਐਪੀਕਿਊਰਸ ਦਾ ਫਲਸਫਾ ਪੈਦਾ ਹੋ ਜਾਂਦਾ ਹੈ। ਤਖ਼ਤ ਨੂੰ ਪਿਆਰ ਕਰਦਾ ਹੈ ਤਾਂ ਸਿਕੰਦਰ, ਚੰਗੇਜ਼, ਤੈਮੂਰ ਜਾਂ ਹਿਟਲਰ ਬਣ ਜਾਂਦਾ ਹੈ ਅਤੇ ਜਦ ਰੱਬ ਨਾਲ ਲਿਵ ਲਾਉਂਦਾ ਹੈ ਤਾਂ ਮਹਾਤਮਾ ਬੁੱਧ ਦਾ ਰੂਪ ਧਾਰਨ ਕਰ ਲੈਂਦਾ ਹੈ।”

ਇੱਕ ਥਾਂ ਔਰਤ ਮਰਦ ਦੇ ਰਿਸ਼ਤਿਆਂ ਦੀ ਸੱਚਾਈ ਬਿਆਨ ਕਰਦੇ ਹਨ, “ਰੋਟੀ ਅਤੇ ਪੇਟ, ਔਰਤ ਅਤੇ ਮਰਦ ... ਇਹ ਦੋਵੇਂ ਬਹੁਤ ਪੁਰਾਣੇ ਰਿਸ਼ਤੇ ਹਨਅਜ਼ਲੀ ਅਤੇ ਅਬਦੀ।”

ਜ਼ਮਾਨੇ ਦੇ ਸੰਬੰਧੀ ਲਿਖਦੇ ਹਨ, “ਜ਼ਮਾਨੇ ਦੇ ਜਿਸ ਦੌਰ ਵਿੱਚੋਂ ਅਸੀਂ ਲੰਘ ਰਹੇ ਹਾਂ, ਜੇਕਰ ਤੁਸੀਂ ਉਸ ਤੋਂ ਅਨਜਾਣ ਹੋ ਮੇਰੀਆਂ ਕਹਾਣੀਆਂ ਪੜ੍ਹੋ। ਜੇਕਰ ਤੁਸੀਂ ਉਨ੍ਹਾਂ ਕਹਾਣੀਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਇਸਦਾ ਅਰਥ ਹੈ ਕਿ ਇਹ ਜ਼ਮਾਨਾ ਨਾ-ਕਾਬਿਲੇ ਬਰਦਾਸ਼ਤ ਹੈ।”

ਅਖੌਤੀ ਲੀਡਰਾਂ ਦੇ ਸੰਬੰਧੀ ਕੱਟਾਸ਼ ਕਰਦਿਆਂ ਆਖਦੇ ਹਨ, “ਇਹ ਲੀਡਰ ਖਟਮਲ ਹਨ ਜੋ ਦੇਸ਼ ਦੀ ਮੰਜੀ ਦੀਆਂ ਚੂਲਾਂ ਦੇ ਅੰਦਰ ਘੁਸੇ ਹੋਏ ਹਨ।” ਜਦੋਂ ਕਿ ਇੱਕ ਹੋਰ ਥਾਂ ਲਿਖਦੇ ਹਨ, “ਲੰਮੇ ਲੰਮੇ ਜਲੂਸ ਕੱਢ ਕੇ, ... ਭਾਰੀ ਹਾਰਾਂ ਦੇ ਹੇਠਾਂ ਦੱਬ ਕੇ, ਚੌਰਾਹਿਆਂ ਤੇ ਲੰਮੀਆਂ ਲੰਮੀਆਂ ਤਕਰੀਰਾਂ ਦੇ ਖੋਖਲੇ ਸ਼ਬਦਾਂ ਨੂੰ ਬਿਖੇਰਦਿਆਂ, ਸਾਡੀ ਕੌਮ ਦੇ ਇਹ ਮੰਨੇ-ਪ੍ਰਮੰਨੇ ਆਗੂ ਸਿਰਫ ਆਪਣੇ ਲਈ ਅਜਿਹਾ ਰਸਤਾ ਬਣਾਉਂਦੇ ਹਨ ਜੋ ਐਸ਼-ਓ-ਇਸ਼ਰਤ ਵਲ ਜਾਂਦਾ ਹੈ।”

ਇੱਕ ਹੋਰ ਥਾਂ ਧਰਮ ਸੰਬੰਧੀ ਲਿਖਦੇ ਹਨ, “ਧਰਮ ਅਜਿਹੀ ਚੀਜ਼ ਹੀ ਨਹੀਂ ਕਿ ਖਤਰੇ ਵਿੱਚ ਪੈ ਸਕੇ, ਜੇਕਰ ਕਿਸੇ ਗੱਲ ਦਾ ਖਤਰਾ ਹੈ ਤਾਂ ਉਹਨਾਂ ਲੀਡਰਾਂ ਦਾ ਹੈ ਜੋ ਆਪਣਾ ਉੱਲੂ ਸਿੱਧਾ ਕਰਨ ਲਈ ਧਰਮ ਨੂੰ ਖਤਰੇ ਵਿੱਚ ਪਾਉਂਦੇ ਹਨ।”

ਇੱਕ ਥਾਂ ਨੇਤਾਵਾਂ ਉੱਤੇ ਵਿਅੰਗ ਕਰਦਿਆਂ ਲਿਖਦੇ ਹਨ, “ਇਹ ਲੋਕ ਜੋ ਆਪਣੇ ਘਰਾਂ ਦਾ ਨਿਜ਼ਾਮ ਦਰੁਸਤ ਨਹੀਂ ਕਰ ਸਕਦੇ, ਇਹ ਲੋਕ ਜਿਨ੍ਹਾਂ ਦਾ ਕਿਰਦਾਰ ਬੇਹੱਦ ਪਸਤ ਹੁੰਦਾ ਹੈ, ਸਿਆਸਤ ਦੇ ਮੈਦਾਨ ਵਿੱਚ ਆਪਣੇ ਦੇਸ਼ ਦਾ ਨਿਜ਼ਾਮ ਠੀਕ ਕਰਨ ਅਤੇ ਲੋਕਾਂ ਨੂੰ ਕਦਰਾਂ-ਕੀਮਤਾਂ ਦਾ ਪਾਠ ਪੜ੍ਹਾਉਣ ਲਈ ਨਿਕਲ ਪੈਂਦੇ ਹਨ ... ਕਿਸ ਕਦਰ ਹਾਸੋਹੀਣਾ ਹੈ!”

ਇੱਕ ਥਾਂ ਆਪਣੀ ਇਨਕਲਾਬੀ ਸੋਚ ਦਾ ਮੁਜ਼ਾਹਰਾ ਕਰਦਿਆਂ ਲਿਖਦੇ ਹਨ, “ਮੈਂ ਬਗਾਵਤ ਚਾਹੁੰਦਾ ਹਾਂਹਰ ਉਸ ਵਿਅਕਤੀ ਦੇ ਖਿਲਾਫ ਬਗਾਵਤ ਚਾਹੁੰਦਾ ਹਾਂ ਜੋ ਸਾਡੇ ਪਾਸੋਂ ਮਿਹਨਤ ਕਰਵਾਉਂਦਾ ਹੈ ਮਗਰ ਉਸ ਦੇ ਦਾਮ ਅਦਾ ਨਹੀਂ ਕਰਦਾ।”

ਇੱਕ ਥਾਂ ਨਵੇਂ ਯੁਗ ਵਿੱਚ ਆ ਰਹੀਆਂ ਤਬਦੀਲੀਆਂ ਦੇ ਸੰਬੰਧੀ ਲਿਖਦੇ ਹਨ, “ਇਹ ਨਵੀਂਆਂ ਚੀਜ਼ਾਂ ਦਾ ਜ਼ਮਾਨਾ ਹੈਨਵੇਂ ਜੁੱਤੇ, ਨਵੀਂਆਂ ਠੋਕਰਾਂ, ਨਵੇਂ ਕਾਨੂੰਨ, ਨਵੇਂ ਜੁਰਮ, ਨਵੇਂ ਵਕਤ ਤੇ ਬੇ-ਵਕਤੀਆਂ, ਨਵੇਂ ਮਾਲਕ ਤੇ ਨਵੇਂ ਗੁਲਾਮਮਜ਼ੇ ਦੀ ਗੱਲ ਇਹ ਹੈ ਕਿ ਇਹਨਾਂ ਨਵੇਂ ਗੁਲਾਮਾਂ ਦੀ ਖੱਲ ਵੀ ਨਵੀਂ ਹੈ ਜੋ ਉੱਧੜ-ਉੱਧੜ ਕੇ ਆਧੁਨਿਕ ਹੋ ਗਈ ਹੈਹੁਣ ਇਨ੍ਹਾਂ ਲਈ ਨਵੀਆਂ ਚਾਬੁਕਾਂ ਤੇ ਨਵੇਂ ਕੋੜੇ ਤਿਆਰ ਕੀਤੇ ਜਾ ਰਹੇ ਹਨ।”

ਇਸ਼ਕ ਦੀ ਪਰਿਭਾਸ਼ਾ ਦਿੰਦਿਆਂ ਮੰਟੋ ਕਹਿੰਦੇ ਹਨ, “ਆਮ ਤੌਰ ਉੱਤੇ ਔਰਤ ਨਾਲ ਇਸ਼ਕ ਓ ਮੁਹੱਬਤ ਕਰਨ ਦਾ ਇਕਲੌਤਾ ਮਕਸਦ ਜਿਸਮਾਨੀ ਲੱਜ਼ਤ ਹੁੰਦਾ ਹੈ!”

ਇੱਕ ਥਾਂ ਜੀਵਨ ਨੂੰ ਪਰਿਭਾਸ਼ਿਤ ਕਰਦਿਆਂ ਲਿਖਦੇ ਹਨ, “ਮੁਖਤਸਰ ਸ਼ਬਦਾਂ ਵਿੱਚ ਜ਼ਿੰਦਗੀ ਦੇ ਸੰਬੰਧੀ ਸਿਰਫ ਇਹ ਕਿਹਾ ਜਾ ਸਕਦਾ ਹੈ ਕਿ ਇੱਕ ਆਹ (ਹਾਅ) ਹੈ ਜੋ ਵਾਹ ਵਿੱਚ ਲਪੇਟ ਕੇ ਪੇਸ਼ ਕੀਤੀ ਗਈ ਹੈ।”

ਵੇਸਵਾਵਾਂ ਦੀ ਹਕੀਕਤ ਬਿਆਨ ਕਰਦਿਆਂ ਲਿਖਦੇ ਹਨ, “ਵੇਸਵਾਵਾਂ ਪੈਦਾ ਨਹੀਂ ਹੁੰਦੀਆਂ, ਬਣਾਈਆਂ ਜਾਂਦੀਆਂ ਹਨ ਜਾਂ ਖੁਦ ਬਣਦੀਆਂ ਹਨਜਿਸ ਚੀਜ਼ ਦੀ ਮੰਗ ਹੋਵੇਗੀ, ਮੰਡੀ ਵਿੱਚ ਜ਼ਰੂਰ ਆਏਗੀ।”

ਇਸ ਮਰਦ ਪ੍ਰਧਾਨ ਸਮਾਜ ਵਿਚਲੀ ਇੱਕ ਹੋਰ ਕੌੜੀ ਸੱਚਾਈ ਨੂੰ ਬਿਆਨ ਕਰਦਿਆਂ ਮੰਟੋ ਲਿਖਦੇ ਹਨ, “ਸੋਸਾਇਟੀ ਦੇ ਅਸੂਲਾਂ ਮੁਤਾਬਕ ਮਰਦ, ਮਰਦ ਰਹਿੰਦਾ ਹੈਭਾਵੇਂ ਕਿ ਉਸ ਦੀ ਜੀਵਨ ਰੂਪੀ ਕਿਤਾਬ ਦੇ ਹਰ ਵਰਕੇ ਉੱਤੇ ਗੁਨਾਹਾਂ ਦੀ ਸਿਆਹੀ ਲਿੱਪੀ ਹੋਵੇ, ਪ੍ਰੰਤੂ ਉਹ ਔਰਤ ਜੋ ਸਿਰਫ ਇੱਕ ਵਾਰ ਜਵਾਨੀ ਦੇ ਬੇਪਨਾਹ ਜਜ਼ਬੇ ਦੇ ਪ੍ਰਭਾਵ ਹੇਠ ਕਿਸੇ ਹੋਰ ਲਾਲਚ ਵਿੱਚ ਆ ਕੇ ਜਾਂ ਕਿਸੇ ਮਰਦ ਦੀ ਜ਼ਬਰਦਸਤੀ ਦਾ ਸ਼ਿਕਾਰ ਹੋ ਕੇ ਇੱਕ ਪਲ ਲਈ ਆਪਣੇ ਰਸਤੇ ਤੋਂ ਹਟ ਜਾਏ, ਔਰਤ ਨਹੀਂ ਰਹਿੰਦੀਉਸ ਨੂੰ ਹਿਕਾਰਤ ਅਤੇ ਨਫਰਤ ਦੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਹੈਸੋਸਾਇਟੀ ਉਸ ਲਈ ਉਹ ਤਮਾਮ ਦਰਵਾਜ਼ੇ ਬੰਦ ਕਰ ਦਿੰਦੀ ਹੈ ਜੋ ਇੱਕ ਸਿਆਹ ਪੇਸ਼ਾ ਮਰਦ ਲਈ ਖੁੱਲ੍ਹੇ ਰਹਿੰਦੇ ਹਨ।”

ਸਾਹਿਤਕਾਰ ਸਮਾਜ ਦਾ ਦਰਪਣ ਹੁੰਦੇ ਹਨਮੰਟੋ ਅੱਜ ਸਾਡੇ ਦਰਮਿਆਨ ਨਹੀਂ ਹਨ ਪ੍ਰੰਤੂ ਉਨ੍ਹਾਂ ਦੀਆਂ ਰਚਨਾਵਾਂ ਅੱਜ ਵੀ ਸਾਡੇ ਸਮਾਜ ਦਾ ਦਰਪਣ ਹਨ, ਜਿਨ੍ਹਾਂ ਨੂੰ ਪੜ੍ਹਦਿਆਂ ਸਾਡੇ ਸਾਹਮਣੇ ਸਮਾਜ ਦੀ ਹਕੀਕੀ ਤਸਵੀਰ ਉਜਾਗਰ ਹੋ ਜਾਂਦੀ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2120)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author