MohdAbbasDhaliwal7ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਨਫ਼ਰਤ ਦੇ ਅਧਾਰ ’ਤੇ ਬਣੇ ਭਾਰਤ ਦੇ ...”
(16 ਅਕਤੂਬਰ 2020)

 

ਭਾਰਤ ਦਾ ਮੈਨ ਸਟਰੀਮ ਮੀਡੀਆ ਪਿਛਲੇ ਸੱਤ ਅੱਠ ਵਰ੍ਹਿਆਂ ਤੋਂ ਲਗਾਤਾਰ ਆਪਣੀਆਂ ਫਰਜ਼ੀ ਅਤੇ ਪਰੀ-ਪਲਾਨ ਬਹਿਸਾਂ ਰਾਹੀਂ ਦੇਸ਼ ਅੰਦਰ ਜੋ ਨਫਰਤ ਦਾ ਮਾਹੌਲ ਪੈਦਾ ਕਰਦਾ ਆ ਰਿਹਾ ਹੈ, ਉਸ ਦੀ ਇਤਿਹਾਸ ਵਿੱਚ ਉਦਾਹਰਣ ਨਹੀਂ ਮਿਲਦੀਲਗਾਤਾਰ ਅਖੌਤੀ ਕਿਸਮ ਦੇ ਮੀਡੀਆ ਦੇ ਜ਼ਹਿਰੀਲੇ ਪ੍ਰੋਗਰਾਮਾਂ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਦੇਸ਼ ਦੇ ਲੋਕਾਂ ਵਿਚਕਾਰ ਇੱਕ ਵਿਸ਼ੇਸ਼ ਧਰਮ ਦੇ ਲੋਕਾਂ ਵਿਰੁੱਧ ਨਫਰਤ ਅਤੇ ਬੇ-ਵਿਸ਼ਵਾਸੀ ਦੀ ਉੱਚੀ ਦੀਵਾਰ ਖੜ੍ਹੀ ਹੋ ਗਈ ਹੈਨਤੀਜੇ ਵਜੋਂ ਅੱਜ ਕੁਝ ਮੁੱਠੀ ਭਰ ਲੋਕ ਨਾ ਸਿਰਫ ਮਜਲੂਮ ਲੋਕਾਂ ’ਤੇ ਜ਼ੁਲਮ ਅਤੇ ਜਿਆਦਤੀਆਂ ਦੇ ਪਹਾੜ ਢਾਹੁੰਦੇ ਹਨ ਸਗੋਂ ਆਪਣੇ ਕੁਕਰਮਾਂ ਨੂੰ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਕਰਨਾ ਵੀ ਜਿਵੇਂ ਫਖਰ ਸਮਝਦੇ ਹਨ

ਲਗਾਤਾਰ ਨਿਊਜ਼ ਚੈਨਲਾਂ ’ਤੇ ਪ੍ਰਸਾਰਿਤ ਹੋਣ ਵਾਲੀਆਂ ਜ਼ਹਿਰੀਲੀਆਂ ਬਹਿਸਾਂ ਨੇ ਲੋਕਾਂ ਦੇ ਜ਼ਹਿਨਾਂ ਵਿੱਚ ਜ਼ਹਿਰ, ਬੇਸ਼ਰਮੀ ਅਤੇ ਢੀਠਪੁਣਾ ਇਸ ਕਦਰ ਭਰ ਦਿੱਤਾ ਹੈ ਕਿ ਉਨ੍ਹਾਂ ਨੂੰ ਆਪਣੇ ਬੁਰੇ ਭਲੇ ਵਿੱਚ ਫਰਕ ਕਰਨ ਦੀ ਤਮੀਜ ਤਕ ਨਹੀਂ ਰਹੀ ਬਲਕਿ ਉਹ ਕਿਸੇ ਵਹਿਸ਼ੀ ਜਾਨਵਰ ਤੋਂ ਵੀ ਅੱਗੇ ਲੰਘ ਚੁੱਕੇ ਹਨਸੱਤਾ ਦੇ ਲੋਭੀਆਂ ਨੇ ਪਿਛਲੇ ਕੁਝ ਸਾਲਾਂ ਵਿੱਚ ਸੋਸ਼ਲ ਮੀਡੀਆ ਉੱਪਰ ਟਰੋਲਰਾਂ ਦੀ ਇੱਕ ਫੌਜ ਤਿਆਰ ਕੀਤੀ ਹੈ ਜੋ ਕਿ ਹਰ ਉਸ ਆਵਾਜ਼ ਨੂੰ ਨਿਸ਼ਾਨਾ ਬਣਾਉਂਦੇ ਹਨ ਜੋ ਹੱਕ, ਸੱਚ ਲਈ ਲਈ ਉੱਠਦੀ ਹੈਇਨ੍ਹਾਂ ਟਰੋਲਰਾਂ ਨੂੰ ਹੱਲਾਸ਼ੇਰੀ ਦੇਣ ਵਿੱਚ ਜਿੱਥੇ ਸਿਆਸੀ ਪਾਰਟੀਆਂ ਦੀ ਪੁਸ਼ਤਪਨਾਹੀ ਹਾਸਲ ਹੈ ਉੱਥੇ ਹੀ ਇਨ੍ਹਾਂ ਨੂੰ ਉਤਸ਼ਾਹਿਤ ਕਰਨ ਵਿੱਚ ਕੁਝ ਬਿਕਾਊ ਨਿਊਜ਼ ਚੈਨਲਾਂ ਦੀ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਜ਼ਮੀਰ ਫਰੋਸ਼ ਪੱਤਰਕਾਰ ਅਤੇ ਅਖੌਤੀ ਚੈਨਲ ਅੱਜ ਆਪਣੀ ਟੀਆਰਪੀ ਵਧਾਉਣ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ

ਪਿਛਲੇ ਦਿਨੀਂ ਮਹਾਰਾਸ਼ਟਰ ਪੁਲਿਸ ਨੇ ਉਕਤ ਨਿਊਜ਼ ਚੈਨਲਾਂ ਦੇ ਟੀਆਰਪੀ ਘੁਟਾਲੇ ਤੋਂ ਪਰਦਾ ਚੁੱਕਿਆ ਹੈ ਪੁਲਿਸ ਦੁਆਰਾ ਕੀਤੇ ਟੀਆਰਪੀ ਖੁਲਾਸੇ ਉਪਰੰਤ ਲੋਕਾਂ ਦੀਆਂ ਨਜ਼ਰਾਂ ਵਿੱਚ ਉਕਤ ਮੀਡੀਆ ਚੈਨਲਾਂ ਦੀ ਵਿਸ਼ਵਨਿਯਤਾ ਨੂੰ ਭਾਰੀ ਢਾਹ ਲੱਗੀ ਹੈਹੁਣ ਹਾਲਾਤ ਇਹ ਹਨ ਕਿ ਆਮ ਲੋਕਾਂ ਦੇ ਨਾਲ ਨਾਲ ਵੱਡੇ ਉਦਯੋਗਿਕ ਘਰਾਣੇ ਵੀ ਨਿਊਜ਼ ਚੈਨਲਾਂ ਦੀ ਕਾਰਜਸ਼ੈਲੀ ’ਤੇ ਪ੍ਰਸ਼ਨ ਚੁੱਕ ਰਹੇ ਹਨਨਤੀਜੇ ਵਜੋਂ ਅੱਜ ਇੱਕ ਤੋਂ ਬਾਅਦ ਇੱਕ ਵੱਡੇ ਬ੍ਰਾਂਡਾਂ ਨੇ ਆਪਣੇ ਇਸ਼ਤਿਹਾਰ ਉਕਤ ਅਖੌਤੀ ਨਿਊਜ਼ ਚੈਨਲਾਂ ਨੂੰ ਦੇਣ ਤੋਂ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ ਹੈਇਸ ਸੰਦਰਭ ਵਿੱਚ ਸਭ ਤੋਂ ਪਹਿਲਾਂ ਬਜਾਜ ਸਮੂਹ ਨੇ ਆਪਣਾ ਇੱਕ ਮਹੱਤਵਪੂਰਨ ਫੈਸਲਾ ਲੈਂਦਿਆਂ ‘ਨਫ਼ਰਤ ਅਤੇ ਅਪਮਾਨਜਨਕ ਭਰਪੂਰ’ ਸਮਗਰੀ ਦਿਖਾਉਣ ਵਾਲੇ ਤਿੰਨ ਚੈਨਲਾਂ ਨੂੰ ਆਪਣੀ ਇਸ਼ਤਿਹਾਰੀ ਸ਼੍ਰੇਣੀ ਵਿੱਚੋਂ ਬਲੈਕਲਿਸਟ ਕੀਤਾ ਹੈਇਸ ਸੰਦਰਭ ਵਿੱਚ ਬਜਾਜ ਆਟੋ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਬਜਾਜ ਦਾ ਪਿਛਲੇ ਦਿਨੀਂ ਇੱਕ ਇੰਟਰਵਿਊ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ “ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਨਫ਼ਰਤ ਦੇ ਅਧਾਰ ’ਤੇ ਬਣੇ ਭਾਰਤ ਦੇ ਵਾਰਸ ਬਣਨ।”

ਇੱਥੇ ਜ਼ਿਕਰਯੋਗ ਹੈ ਕਿ ਆਈਪੀਐਲ ਦੇ ਮੌਜੂਦਾ ਸੀਜ਼ਨ ਦੌਰਾਨ ਪਿਛਲੇ ਦਿਨੀਂ ਸੀਐਸਕੇ ਦੀ ਮਾੜੀ ਕਾਰਗੁਜ਼ਾਰੀ ਦੇ ਚੱਲਦਿਆਂ ਮਹਿੰਦਰ ਸਿੰਘ ਧੋਨੀ ਦੀ ਪੰਜ ਸਾਲਾ ਬੇਟੀ ਨੂੰ ਆਨਲਾਈਨ ਥਰੈੱਟ (ਧਮਕੀਆਂ) ਕਰਨ ਦੀਆਂ ਬੇਹੱਦ ਗੰਭੀਰ ਅਤੇ ਸ਼ਰਮਨਾਕ ਧਮਕੀਆਂ ਸਾਹਮਣੇ ਆਈਆਂ ਸਨਇਸ ਉਪਰੰਤ ਧੋਨੀ ਦੇ ਕਰੀਬੀ ਦੋਸਤ ਸਮਝੇ ਜਾਂਦੇ ਰਾਜੀਵ ਬਜਾਜ ਨੇ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ। ਉਨ੍ਹਾਂ ਅਨੁਸਾਰ ਉਕਤ ਬੇਹੂਦਗੀ ਤੋਂ ਉਹ ਡਾਢੇ ਦੁਖੀ ਹੋਏਇਹੋ ਵਜ੍ਹਾ ਹੈ ਕਿ ਉਨ੍ਹਾਂ ਗਲਫ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਕਿ ਇਸਦੇ ਬਾਅਦ ਉਨ੍ਹਾਂ ਨੇ ਫੈਸਲਾ ਕੀਤਾ ਕਿ ਬਜਾਜ ਆਟੋ ‘ਹੇਟ’ ਨੂੰ ਉਤਸ਼ਾਹਤ ਨਹੀਂ ਕਰਨਗੇਰਾਜੀਵ ਬਜਾਜ ਨੇ ਕਿਹਾ, “ਐੱਮ ਐੱਸ ਧੋਨੀ ਇੱਕ ਕਰੀਬੀ ਦੋਸਤ ਹਨ ਅਤੇ ਮੈਂਨੂੰ ਉਸ ਵੇਲੇ ਦੁੱਖ ਹੋਇਆ ਜਦੋਂ ਉਸਦੀ ਪੰਜ ਸਾਲਾ ਧੀ, ਜੋ ਮੇਰੇ ਪਰਿਵਾਰ ਦਾ ਹਿੱਸਾ ਹੈ, ਨੂੰ ਧਮਕੀ ਦਿੱਤੀ ਗਈ ਸੀਮੈਂ ਕਿਹਾ, “ਬਜਾਜ ਆਟੋ ਸਮਾਜ ਵਿੱਚ ਨਫ਼ਰਤ ਫੈਲਾਉਣ ਦਾ ਸਮਰਥਨ ਨਹੀਂ ਕਰਦਾ।”

ਇੱਥੇ ਜ਼ਿਕਰਯੋਗ ਹੈ ਕਿ ਬਜਾਜ ਬਰਾਂਡ ਨਿਊਜ਼ ਚੈਨਲਾਂ ਤੋਂ ਇਸ਼ਤਿਹਾਰ ਵਾਪਸ ਲੈਣ ਵਾਲਾ ਪਹਿਲਾ ਬ੍ਰਾਂਡ ਹੈਇਸ ਤੋਂ ਬਾਅਦ ਪਾਰਲੇ ਜੀ ਬਿਸਕੁਟ ਬਣਾਉਣ ਵਾਲੀ ਪਾਰਲੇ ਪ੍ਰੋਡਕਟਸ ਨੇ ਵੀ ਐਲਾਨ ਕੀਤਾ ਕਿ “ਉਹ ਨਫ਼ਰਤ ਭਰੇ ਅਤੇ ਹਮਲਾਵਰ ਭਾਰਤੀ ਮੀਡੀਆ ਚੈਨਲਾਂ ’ਤੇ ਆਪਣੇ ਉਤਪਾਦਾਂ ਦੀ ਮਸ਼ਹੂਰੀ ਨਹੀਂ ਕਰਵਾਉਣਗੇ।”

ਬਜਾਜ ਨੇ ਇੰਟਰਵਿਊ ਦੌਰਾਨ ਅੱਗੇ ਕਿਹਾ ਕਿ ਇੱਕ ਦੋਸਤ ਨੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਸਲਾਹ ਦਿੱਤੀ ਸੀਉਨ੍ਹਾਂ ਕਿਹਾ ਉਨ੍ਹਾਂ ਦੇ ਦੋਸਤ ਨੇ ਕਿਹਾ ਕਿ ‘ਇਸ ਨਫ਼ਰਤ ਨੂੰ ਫੰਡ ਦੇਣਾ ਬੰਦ ਕਰ ਦਿਓ’ ਮੇਰੇ ਲਈ, ਇਹ ਇੱਕ ਅਕਲਮੰਦੀ ਵਾਲਾ ਫੈਸਲਾ ਸੀ, ਕਿਉਂਕਿ ਮੇਰੇ ਅਤੇ ਮੇਰੇ ਭਰਾ ਦੇ ਬੱਚੇ ਕਦਾਚਿਤ ਇੱਕ ਅਜਿਹੇ ਭਾਰਤ ਅਤੇ ਇੱਕ ਅਜਿਹੇ ਸਮਾਜ ਨੂੰ ਸਵੀਕਾਰ ਨਹੀਂ ਕਰਨਗੇ ਜਿਸ ਵਿੱਚ ਅਜਿਹੇ ਲੋਕ ਹਨ ਜੋ ਅਜਿਹੀ ਨਫ਼ਰਤ ਫੈਲਾਉਂਦੇ ਹਨ।” ਦੱਸਣਯੋਗ ਹੈ ਕਿ ਰਾਜੀਵ ਬਜਾਜ ਉਨ੍ਹਾਂ ਗਿਣੇ ਚੁਣੇ ਕਾਰੋਬਾਰੀਆਂ ਵਿੱਚੋਂ ਹਨ ਜਿਨ੍ਹਾਂ ਨੇ ਕੇਂਦਰ ਸਰਕਾਰ ਦੇ ਨੋਟਬੰਦੀ ਫੈਸਲੇ ਦੀ ਵੀ ਖੁੱਲ੍ਹ ਕੇ ਆਲੋਚਨਾ ਕੀਤੀ ਸੀ

ਬਜਾਜ ਉਪਰੰਤ ਬਿਸਕੁਟ ਬਣਾਉਣ ਲਈ ਮਸ਼ਹੂਰ ਕੰਪਨੀ ਪਾਰਲੇ-ਜੀ ਨੇ ਵੀ ਨਫਰਤ ਫੈਲਾਉਣ ਵਾਲੇ ਨਿਊਜ਼ ਚੈਨਲਾਂ ਨੂੰ ਇਸ਼ਤਿਹਾਰ ਨਾ ਦੇਣ ਦਾ ਫੈਸਲਾ ਕੀਤਾ ਹੈਕੰਪਨੀ ਨੇ ਸਪਸ਼ਟ ਕੀਤਾ ਹੈ ਕਿ ਅੱਜ ਤੋਂ ਉਹ ਵੀ ਉਨ੍ਹਾਂ ਟੀ ਵੀ ਚੈਨਲਾਂ ’ਤੇ ਇਸ਼ਤਿਹਾਰ ਨਹੀਂ ਦੇਣਗੇ ਜੋ ਸਨਸਨੀ ਪੈਦਾ ਕਰਦੇ ਹਨ ਅਤੇ ਨਫ਼ਰਤ ਫੈਲਾਉਂਦੇ ਹਨ

ਇਸ ਸੰਬੰਧੀ ਪਾਰਲੇ-ਜੀ ਦੇ ਇੱਕ ਸੀਨੀਅਰ ਅਧਿਕਾਰੀ ਕ੍ਰਿਸ਼ਨ ਰਾਓ ਬੁੱਧ ਦਾ ਕਹਿਣਾ ਹੈ ਕਿ ਕੰਪਨੀ ਨੇ ਅਜਿਹੇ ਸਾਰੇ ਨਿਊਜ਼ ਚੈਨਲਾਂ ’ਤੇ ਇਸ਼ਤਿਹਾਰ ਨਾ ਦੇਣ ਦਾ ਫੈਸਲਾ ਕੀਤਾ ਹੈ ਜੋ ਅਜਿਹੀ ਸਮੱਗਰੀ ਦਿਖਾਉਂਦੇ ਹਨ ਜੋ ਸਮਾਜ ਵਿੱਚ ਜ਼ਹਿਰ ਅਤੇ ਨਫਰਤ ਫੈਲਾਉਂਦਿਆਂ ਅਮਨ ਸ਼ਾਂਤੀ ਨੂੰ ਭੰਗ ਕਰਦੇ ਹਨਕ੍ਰਿਸ਼ਨਾ ਰਾਓ ਨੇ ਅੱਗੇ ਕਿਹਾ ਕਿ ਇਹ ਫੈਸਲਾ ਇਨ੍ਹਾਂ ਨਿਊਜ਼ ਚੈਨਲਾਂ ਨੂੰ ਸਿੱਧਾ ਸੰਦੇਸ਼ ਦੇਣਾ ਹੈ ਕਿ ਉਨ੍ਹਾਂ ਨੂੰ ਆਪਣੀ ਸਮਗਰੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ

ਬਜਾਜ ਅਤੇ ਪਾਰਲੇ-ਜੀ ਦੇ ਉਕਤ ਫੈਸਲਿਆਂ ਦੀ ਅਜਕਲ੍ਹ ਸੋਸ਼ਲ ਮੀਡੀਆ ’ਤੇ ਖੂਬ ਤਾਰੀਫਾਂ ਹੋ ਰਹੀਆਂ ਹਨਲੋਕ ਖੁੱਲ੍ਹ ਕੇ ਸੋਸ਼ਲ ਮੀਡੀਆ ’ਤੇ ਉਕਤ ਕੰਪਨੀਆਂ ਦੁਆਰਾ ਕੀਤੀਆਂ ਪਹਿਲਕਦਮੀਆਂ ਦੀ ਪ੍ਰਸ਼ੰਸਾ ਕਰ ਰਹੇ ਹਨ ਇੱਥੋਂ ਤਕ ਕਿ ਬਹੁਤ ਸਾਰੇ ਲੋਕ ਪਾਰਲੇ-ਜੀ ਦਾ ਧੰਨਵਾਦ ਕਰ ਰਹੇ ਹਨ

ਇਸ ਗੱਲ ਨੂੰ ਲੈ ਕੇ ਜਿੱਥੇ ਭਾਰਤ ਦੇ ਅਮਨ ਪਸੰਦ ਲੋਕ ਬਜਾਜ ਦੇ ਫੈਸਲੇ ਦੀ ਤਾਰੀਫ ਕਰ ਰਹੇ ਹਨ ਉੱਥੇ ਹੀ ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਬਜਾਜ ਦੀ ਸ਼ਲਾਘਾ ਕਰਦਿਆਂ ਆਪਣੇ ਇੱਕ ਟਵੀਟ ਵਿੱਚ ਕਿਹਾ, “ਬਜਾਜ ਕੰਪਨੀ ਨੇ ਤਿੰਨ ਨਿਊਜ਼ ਚੈਨਲਾਂ ਤੋਂ ਇਸ਼ਤਿਹਾਰ ਵਾਪਸ ਲੈ ਲਏ ਹਨਕਿਉਂਕਿ ਉਹ ਨਫਰਤ ਭਰੇ ਜ਼ਹਿਰੀਲੇ ਕੰਟੈਂਟ ਨੂੰ ਉਤਸ਼ਾਹਿਤ ਕਰ ਰਹੇ ਸਨ। ਉਨ੍ਹਾਂ ਨੇ ਮੁਨਾਫੇ ਤੋਂ ਜ਼ਿਆਦਾ ਮਾਨਵਤਾ ਨੂੰ ਤਰਜੀਹ ਦਿੱਤੀ ਹੈਸਲਾਮ!”

ਪ੍ਰਸਿੱਧ ਗੀਤਕਾਰ ਜਾਵੇਦ ਅਖਤਰ ਨੇ ਰਾਜੀਵ ਬਜਾਜ ਦੇ ਸੰਦਰਭ ਵਿੱਚ ਕਿਹਾ ਕਿ ਉਹ ਇੱਕ ਲਾਈਕ ਔਲਾਦ ਹੈ ਜਿਸਦੇ ਲਈ ਦਿਲ ਇੱਜ਼ਤ (ਸਨਮਾਨ) ਭਰ ਗਿਆ ਹੈ

ਬੇਸ਼ਕ ਹਾਲ ਦੀ ਘੜੀ ਉਕਤ ਦੋ ਉਦਯੋਗਿਕ ਘਰਾਣਿਆਂ ਨੇ ਨਫਰਤ ਫੈਲਾਉਣ ਵਾਲੇ ਚੈਨਲਾਂ ਨੂੰ ਇਸ਼ਤਿਹਾਰਾਂ ਨਾ ਦੇਣ ਦਾ ਫੈਸਲਾ ਕੀਤਾ ਹੈ ਪਰ ਆਉਣ ਵਾਲੇ ਸਮੇਂ ਵਿੱਚ ਯਕੀਨਨ ਇਸਦੇ ਬਹੁਤ ਸਾਰੇ ਸਾਕਾਰਾਤਮਕ ਅਤੇ ਦੂਰਗਾਮੀ ਨਤੀਜੇ ਆਉਣ ਦੀ ਸੰਭਾਵਨਾ ਹੈ

ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਤਰ੍ਹਾਂ ਗੰਦਗੀ ਨੂੰ ਗੰਦਗੀ ਨਾਲ ਨਹੀਂ ਧੋਇਆ ਜਾ ਸਕਦਾ ਇਸੇ ਤਰ੍ਹਾਂ ਨਫਰਤ ਨੂੰ ਨਫਰਤ ਨਾਲ ਨਹੀਂ ਜਿੱਤਿਆ ਜਾ ਸਕਦਾਅਸਲ ਵਿੱਚ ਗੰਦਗੀ ਨੂੰ ਸਾਫ ਪਾਣੀ ਨਾਲ ਹੀ ਧੋਇਆ ਜਾ ਸਕਦਾ ਹੈ ਅਤੇ ਜਦੋਂ ਕਿ ਨਫਰਤ ਨੂੰ ਪਿਆਰ ਨਾਲ ਹੀ ਸ਼ਿਕਸਤ ਦਿੱਤੀ ਜਾ ਸਕਦੀ ਹੈ

ਸਾਡੇ ਅਖੌਤੀ ਲੀਡਰਾਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਬੇਇਨਸਾਫੀ ਅਤੇ ਜ਼ੁਲਮ ਨਾਲ ਲੋਕਾਂ ਦੇ ਸਿਰ ’ਤੇ ਲੰਮੇ ਅਰਸੇ ਤਕ ਰਾਜ ਨਹੀਂ ਕੀਤੇ ਜਾ ਸਕਦੇ ਅਤੇ ਹਾਂ, ਹਰ ਜ਼ਾਲਿਮ ਨੂੰ ਉਸ ਲਾਠੀ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਵਿੱਚ ਆਵਾਜ਼ ਨਹੀਂ ਹੁੰਦੀ

*****

 ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2379)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author