MohdAbbasDhaliwal7ਇਸ ਘਟਨਾ ਨੇ ਅਮਰੀਕਾ ਦੀ ਲੋਕਤੰਤਰਿਕ ਛਵ੍ਹੀ ’ਤੇ ਜੋ ਦਾਗ ਲਾਏ ਹਨਉਨ੍ਹਾਂ ਨੂੰ ...
(11 ਜਨਵਰੀ 2021)

 

ਜਦੋਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਹੋਈਆਂ ਨੇ ਤੇ ਫਿਰ ਜਿਵੇਂ ਜਿਵੇਂ ਅਮਰੀਕਨ ਲੋਕਾਂ ਦਾ ਵੋਟਾਂ ਰਾਹੀਂ ਦਿੱਤਾ ਫਤਵਾ ਰਾਸ਼ਟਰਪਤੀ ਟਰੰਪ ਦੇ ਵਿਰੁੱਧ ਆਉਣ ਲੱਗਿਆ, ਤਿਵੇਂ ਤਿਵੇਂ ਉਹ ਆਪਣੀ ਹਾਰ ਸਵੀਕਾਰ ਕਰਨ ਦੀ ਥਾਂ ਆਪਣੇ ਬਿਆਨਾਂ ਵਿੱਚ ਇਹੋ ਕਹਿੰਦੇ ਰਹੇ ਕਿ ਵੋਟਿੰਗ ਵਿੱਚ ਵੱਡੇ ਪੱਧਰ ’ਤੇ ਧਾਂਦਲੀਆਂ ਹੋਈਆਂ ਹਨਪ੍ਰੰਤੂ ਕਈ ਦਿਨਾਂ ਤਕ ਚੱਲੀ ਵੋਟਾਂ ਦੀ ਗਿਣਤੀ ਵਿੱਚ ਆਖਰਕਾਰ ਜੋਅ ਬਾਈਡਨ ਟਰੰਪ ਨੂੰ ਪਲਟਣੀ ਦਿੰਦਿਆਂ ਜਿੱਤ ਹਾਸਲ ਕਰਨ ਵਿੱਚ ਸਫਲ ਹੋ ਗਏਪਰ ਇਸ ਉਪਰੰਤ ਧਾਂਦਲੀਆਂ ਨੂੰ ਲੈ ਕੇ ਟਰੰਪ ਦੁਆਰਾ ਅਮਰੀਕਾ ਦੀਆਂ ਅਦਾਲਤਾਂ ਵਿੱਚ ਪਾਈਆਂ ਸ਼ਿਕਾਇਤਾਂ ਨੂੰ ਵੀ ਨਿਰਾਧਾਰ ਕਰਾਰ ਦਿੱਤਾ ਗਿਆਇਸ ਸਭ ਕਾਸੇ ਦੇ ਬਾਵਜੂਦ ਟਰੰਪ ਆਪਣੀ ਹਿੰਢ ਛੱਡਣ ਤਿਆਰ ਨਹੀਂ ਸਨ ਅਤੇ ਉਹ ਲਗਾਤਾਰ ਇਹੋ ਰਾਗ ਅਲਾਪਦੇ ਰਹੇ ਕਿ ਉਹ ਹਾਰੇ ਨਹੀਂ ਹਨਟਰੰਪ ਦੀ ਆਪਣੀ ਹਾਰ ਨਾ ਮੰਨਣ ਵਾਲੀ ਰਟ ਦੇ ਚੱਲਦਿਆਂ ਮਾਹਿਰਾਂ ਦੁਆਰਾ ਇਹ ਖਦਸ਼ੇ ਜ਼ਾਹਿਰ ਕੀਤੇ ਜਾ ਰਹੇ ਸਨ ਕਿ ਟਰੰਪ ਇੰਨੀ ਆਸਾਨੀ ਨਾਲ ਆਪਣਾ ਅਹੁਦਾ ਨਹੀਂ ਛੱਡਣਗੇ ਜਿਸਦੇ ਨਤੀਜੇ ਵਜੋਂ ਆਉਣ ਵਾਲੇ ਸਮੇਂ ਵਿੱਚ ਟਰੰਪ ਦੇ ਸਮਰਥਕ ਕੋਈ ਵੀ ਵਿਸਫੋਟ ਸਥਿਤੀ ਪੈਦਾ ਕਰ ਸਕਦੇ ਹਨ ਪਿਛਲੇ ਬੁੱਧਵਾਰ ਜੋ ਅਮਰੀਕਾ ਵਿੱਚ ਹੋਇਆ ਉਸ ਨੇ ਉਨ੍ਹਾਂ ਤਮਾਮ ਖਦਸ਼ਿਆਂ ਨੂੰ ਸੱਚ ਸਾਬਤ ਕਰ ਦਿੱਤਾ ਜੋ ਪਿਛਲੇ ਕਈ ਹਫਤਿਆਂ ਤੋਂ ਮਾਹਿਰਾਂ ਦੁਆਰਾ ਲਗਾਏ ਜਾ ਰਹੇ ਸਨ

ਭਾਵੇਂ ਬੀਤੇ ਦਿਨੀਂ ਅਮਰੀਕੀ ਕਾਂਗਰਸ ਨੇ ਤਿੰਨ ਨਵੰਬਰ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੇ ਡੈਮੋਕਰੇਟ ਆਗੂ ਜੋਅ ਬਾਈਡਨ ਨੂੰ ਰਾਸ਼ਟਰਪਤੀ ਮੰਨਣ ਦੇ ਫੈਸਲੇ ’ਤੇ ਮੋਹਰ ਲਗਾ ਦਿੱਤੀ ਪਰ ਇਸ ਤੋਂ ਪਹਿਲਾਂ ਜੋ ਕੈਪੀਟਲ ਬਿਲਡਿੰਗ ਵਿੱਚ ਟਰੰਪ ਸਮਰਥਕਾਂ ਨੇ ਖੜਦੁੰਬ ਮਚਾਇਆ ਯਕੀਨਨ ਉਸ ਨੇ ਅਮਰੀਕੀ ਜਮਹੂਰੀਅਤ ਦੀ ਪੂਰੀ ਦੁਨੀਆਂ ਵਿੱਚ ਖਿੱਲੀ ਉਡਾ ਕੇ ਰੱਖ ਦਿੱਤੀ

ਬੇਸ਼ਕ ਕਾਂਗਰਸ ਦੀ ਉਕਤ ਸਾਂਝੇ ਸਦਨ ਵਾਲੀ ਮੀਟਿੰਗ ਵਿੱਚ ਬਾਈਡਨ ਦਾ ਬਤੌਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ 20 ਜਨਵਰੀ ਨੂੰ ਹਲਫ ਲੈ ਕੇ ਆਪਣੇ ਅਹੁਦਾ ਨੂੰ ਸੰਭਾਲਣ ਦਾ ਰਾਹ ਪੱਧਰਾ ਹੋ ਗਿਆ ਹੈਮੀਟਿੰਗ ਦੌਰਾਨ ਬਾਈਡਨ ਦੇ ਨਾਲ-ਨਾਲ ਕਮਲਾ ਹੈਰਿਸ ਦੀ ਉਪ-ਰਾਸ਼ਟਰਪਤੀ ਵਜੋਂ ਪ੍ਰੋੜ੍ਹਤਾ ਕਰ ਦਿੱਤੀ ਗਈਹੁਣ ਉਹ ਵੀ 20 ਜਨਵਰੀ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕਣਗੇਪੂਰੀ ਦੁਨੀਆ ਵਿੱਚ ਹੂ ਤੂ ਤੂ ਹੋਣ ਤੋਂ ਬਾਅਦ ਅਤੇ ਕਾਂਗਰਸ ਦੇ ਉਕਤ ਫੈਸਲੇ ਤੋਂ ਬਾਅਦ ਮੌਜੂਦਾ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਂਝ ਤਾਂ ਉਹ ਚੋਣ ਨਤੀਜਿਆਂ ਨੂੰ ਨਹੀਂ ਮੰਨਦੇ, ਪਰ ਨਿਯਮਾਂ ਮੁਤਾਬਕ ਉਹ 20 ਜਨਵਰੀ ਨੂੰ ਪੁਰਅਮਨ ਢੰਗ ਨਾਲ ਇਸ ਅਹੁਦੇ ਨੂੰ ਛੱਡ ਦੇਣਗੇ

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੈਪੀਟਲ ਬਿਲਡਿੰਗ ਵਿਖੇ ਪੂਰੀ ਦੁਨੀਆ ਨੂੰ ਟਰੰਪ ਹਮਾਇਤੀਆਂ ਦਾ ਇੱਕ ਹਾਈਰੋਫਾਈਲ ਡਰਾਮਾ ਵੇਖਣ ਨੂੰ ਮਿਲਿਆਜਦੋਂ ਟਰੰਪ ਸਮਰਥਕਾਂ ਨੇ ਕੈਪੀਟਲ ਬਿਲਡਿੰਗ ਉੱਤੇ ਧਾਵਾ ਬੋਲ ਦਿੱਤਾ ਉੱਥੇ ਗੋਲੀ ਚੱਲਣ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ ਤੇ ਝੜਪਾਂ ਦੌਰਾਨ ਤਿੰਨ ਹੋਰ ਜ਼ਖਮੀ ਹੋ ਗਏ ਜਿਨ੍ਹਾਂ ਦੀ ਬਾਅਤ ਵਿੱਚ ਮੈਡੀਕਲ ਐਮਰਜੈਂਸੀ ਦੌਰਾਨ ਮੌਤ ਹੋ ਗਈ

ਉਕਤ ਧਾਵਾ ਬੋਲਣ ਵਾਲੇ ਘਟਨਾਕ੍ਰਮ ਤੋਂ ਬਾਅਦ ਇੱਕ ਵਾਰ ਤਾਂ ਅਮਰੀਕਾ ਦੇ ਨਾਲ ਨਾਲ ਪੂਰੀ ਦੁਨੀਆਂ ਹੈਰਾਨ ਪ੍ਰੇਸ਼ਾਨ ਹੋ ਗਈਘਟਨਾ ਉਪਰੰਤ ਟਰੰਪ ਦੇ ਹੀ ਕਈ ਸਾਥੀਆਂ ਨੇ ਉਸ ਦੇ ਰਵਈਏ ’ਤੇ ਐਤਰਾਜ ਕੀਤੇ ਜਦੋਂ ਕਿ ਰਿਪਬਲਿਕਨ ਪਾਰਟੀ ਦੇ ਕਈ ਸਾਂਸਦ ਵੀ ਉਨ੍ਹਾਂ ਦੇ ਖਿਲਾਫ ਹੋ ਗਏ ਤੇ ਉਨ੍ਹਾਂ ’ਤੇ ਮਹਾਂਦੋਸ਼ ਚਲਾਉਣ ਦੀ ਮੰਗ ਕਰਨ ਲੱਗੇ ਇਸਦੇ ਇਲਾਵਾ ਟਰੰਪ ਨਾਲ ਜੁੜੇ ਕਈ ਅਫਸਰਾਂ ਨੇ ਵੀ ਆਪਣੇ ਅਹੁਦੇ ਛੱਡਣੇ ਸ਼ੁਰੂ ਕਰ ਦਿੱਤੇ ਇੱਥੋਂ ਤਕ ਕਿ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਦੇ ਚੀਫ ਆਫ ਸਟਾਫ ਸਟੈਫਨੀ ਗ੍ਰਿਸ਼ਮ ਨੇ ਉਕਤ ਘਟਨਾਕ੍ਰਮ ਤੋਂ ਬਾਅਦ ਆਪਣਾ ਅਸਤੀਫਾ ਦੇ ਦਿੱਤਾ

ਉੱਧਰ ਉਪ-ਰਾਸ਼ਟਰਪਤੀ ਮਾਈਕ ਪੈਂਸ ਵੀ ਟਰੰਪ ਦਾ ਸਾਥ ਛੱਡ ਗਏ ਤੇ ਉਨ੍ਹਾਂ ਕਿਹਾ ਕਿ ਲੋਕਾਂ ਦੇ ਫਤਵੇ ਦੀ ਬੇਅਦਬੀ ਨਹੀਂ ਕੀਤੀ ਜਾ ਸਕਦੀ

ਜਦੋਂ ਕਿ ਅਮਰੀਕਾ ਦੇ ਨਵੇਂ ਬਣਨ ਵਾਲੇ ਵਾਲੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸ ਹਮਲੇ ਨੂੰ ਰਾਜਧ੍ਰੋਹ ਦੱਸਿਆ ਹੈਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ “ਇਹ ਉਹ ਅਮਰੀਕਾ ਨਹੀਂ, ਜਿਸ ਦੀ ਅਸੀਂ ਕਲਪਨਾ ਕਰਦੇ ਹਾਂ

ਇੱਥੇ ਜ਼ਿਕਰਯੋਗ ਹੈ ਕਿ ਕੈਪੀਟਲ ਬਿਲਡਿੰਗ ਵਿੱਚ ਹੀ ਸੰਸਦ ਦੇ ਦੋਹਾਂ ਸਦਨਾਂ (ਹਾਊਸ ਆਫ ਰਿਪ੍ਰੇਜ਼ੈਂਟੇਟਿਵ ਤੇ ਸੈਨੇਟ) ਦੀ ਸਾਂਝੀ ਮੀਟਿੰਗ ਹੋਣੀ ਸੀਇਸ ਵਿੱਚ ਟਰੰਪ ਤੇ ਬਾਈਡੇਨ ਨੂੰ ਮਿਲੀਆਂ ਇਲੈਕਟੋਰਲ ਕਾਲਜ ਵੋਟਾਂ ਦੀ ਗਿਣਤੀ ਹੋਣੀ ਸੀਟਰੰਪ ਹਮਾਇਤੀ ਉੱਥੇ ਘੱਟ ਗਿਣਤੀ ਵਿੱਚ ਤਾਇਨਾਤ ਪੁਲਿਸ ਵਾਲਿਆਂ ਨੂੰ ਝਕਾਨੀ ਦੇ ਕੇ ਅੰਦਰ ਵੜ ਗਏਅਮਰੀਕੀ ਪੁਲਿਸ ਮੁਤਾਬਕ ਹਿੰਸਾ ਵਿੱਚ ਕਈ ਪੁਲਿਸ ਵਾਲੇ ਜ਼ਖਮੀ ਹੋਏ ਹਨਜਦੋਂ ਕਿ ਕਾਫ਼ੀ ਮੁਸ਼ੱਕਤ ਤੋਂ ਬਾਅਦ ਆਖਿਰਕਾਰ ਨੈਸ਼ਨਲ ਗਾਰਡਾਂ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਸੰਭਾਲ ਲਿਆਇਸ ਅਫਰਾ ਤਫਰੀ ਦੇ ਚੱਲਦਿਆਂ ਵਾਸ਼ਿੰਗਟਨ ਡੀ ਸੀ ਦੇ ਮੇਅਰ ਨੂੰ ਕਰਫਿਊ ਲਾ ਕੇ 15 ਦਿਨ ਦੀ ਐਮਰਜੈਂਸੀ ਦਾ ਐਲਾਨ ਕਰਨਾ ਪਿਆ

ਉਕਤ ਘਟਨਾਕ੍ਰਮ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ, “ਟਰੰਪ ਨੇ ਹਿੰਸਾ ਭੜਕਾਈ ਅਤੇ ਇਹ ਦੇਸ਼ ਲਈ ਬੇਹੱਦ ਅਪਮਾਨ ਤੇ ਸ਼ਰਮਿੰਦਗੀ ਦੇ ਪਲ ਹਨ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੁਡੋ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ, “ਹਿੰਸਾ ਲੋਕਾਂ ਦੀ ਇੱਛਾ ’ਤੇ ਕਦੇ ਵੀ ਭਾਰੀ ਨਹੀਂ ਪੈ ਸਕਦੀਅਮਰੀਕਾ ਵਿੱਚ ਜਮਹੂਰੀਅਤ ਦੀ ਜਿੱਤ ਹੋਵੇਗੀ” ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਇੱਕ ਟਵੀਟ ਵਿੱਚ ਕਿਹਾ, “ਵਾਸ਼ਿੰਗਟਨ ਵਿੱਚ ਦੰਗੇ ਤੇ ਹਿੰਸਾ ਦੀਆਂ ਤਸਵੀਰਾਂ ਦੇਖ ਕੇ ਚਿੰਤਾ ਹੋਈਪੁਰਅਮਨ ਢੰਗ ਨਾਲ ਸੱਤਾ ਤਬਦੀਲੀ ਹੋਣੀ ਚਾਹੀਦੀ ਹੈਗੈਰਕਾਨੂੰਨੀ ਮੁਜ਼ਾਹਰਿਆਂ ਦੀ ਤਾਕਤ ਨਾਲ ਜਮਹੂਰੀ ਅਮਲਾਂ ਨੂੰ ਤਬਾਹ ਨਹੀਂ ਹੋਣ ਦਿੱਤਾ ਜਾ ਸਕਦਾ

ਉੱਧਰ ਅਮਰੀਕਾ ਦੇ ਕੱਟੜ ਵਿਰੋਧੀ ਚੀਨ ਦੇ ਦਲ ਚੀਨੀ ਕਮਿਊਨਿਸਟ ਪਾਰਟੀ ਦੇ ਨਜ਼ਦੀਕੀ ਸਮਝੇ ਜਾਂਦੇ ਅਖਬਾਰ ‘ਗਲੋਬਲ ਟਾਈਮਜ਼’ ਨੇ ਅਮਰੀਕੀ ਸੰਸਦ ਵਿੱਚ ਵਾਪਰੀਆਂ ਉਕਤ ਹਿੰਸਕ ਘਟਨਾਵਾਂ ਦਾ ਮਜ਼ਾਕ ਉਡਾਇਆ ਅਤੇ ਇਸ ਸੰਦਰਭ ਵਿੱਚ ਅਖਬਾਰ ਨੇ ਪਹਿਲਾਂ ਸਟੈਚੂ ਆਫ ਲਿਬਰਟੀ ਦਾ ਮਜ਼ਾਕ ਉਡਾਇਆ ਤੇ ਫਿਰ ਸਪੀਕਰ ਨੈਂਸੀ ਪੈਲੋਸੀ ’ਤੇ ਤਨਜ਼ ਕੱਸਿਆ ਹੈਇਸ ਤੋਂ ਪਹਿਲਾਂ ਪਿਛਲੇ ਸਾਲ ਹਾਂਗਕਾਂਗ ਵਿੱਚ ਚੀਨੀ ਹਾਕਮਾਂ ਵਿਰੁੱਧ ਹੋਏ ਪ੍ਰਦਰਸ਼ਨਾਂ ਦੌਰਾਨ ਅਸੈਂਬਲੀ ਦੀ ਇਮਾਰਤ ਵਿੱਚ ਹੰਗਾਮੇ ਨੂੰ ਨੈਂਸੀ ਪੈਲੋਸੀ ਨੇ ਖੂਬਸੂਰਤ ਨਜ਼ਾਰੇ ਕਰਾਰ ਦਿੱਤਾ ਸੀਅਖਬਾਰ ਨੇ ਅੱਗੇ ਕਿਹਾ ਹੈ ਕਿ ਹੁਣ ਵੇਖਣਾ ਹੋਵੇਗਾ ਕਿ ਕੀ ਪੈਲੋਸੀ ਕੈਪੀਟਲ ਬਿਲਡਿੰਗ ਦੀ ਹਿੰਸਾ ਨੂੰ ਵੀ ਖੂਬਸੂਰਤ ਨਜ਼ਾਰਾ ਕਰਾਰ ਦੇਵੇਗੀ

ਅਮਰੀਕਾ ਦੀ ਕੈਪੀਟਲ ਬਿਲਡਿੰਗ ਵਿੱਚ ਜੋ ਕੋਹਰਾਮ ਟਰੰਪ ਸਮਰਥਕਾਂ ਨੇ ਮਚਾਇਆ ਭਾਵੇਂ ਉਸ ’ਤੇ ਜਲਦੀ ਹੀ ਅਮਰੀਕਾ ਦੇ ਹਿਫਾਜ਼ਤੀ ਦਸਤਿਆਂ ਨੇ ਕਾਬੂ ਪਾ ਲਿਆ ਪਰ ਇਸ ਘਟਨਾ ਨੇ ਅਮਰੀਕਾ ਦੀ ਲੋਕਤੰਤਰਿਕ ਛਵ੍ਹੀ ’ਤੇ ਜੋ ਦਾਗ ਲਾਏ ਹਨ, ਉਨ੍ਹਾਂ ਨੂੰ ਧੋ ਪਾਉਣਾ ਬੇਹੱਦ ਮੁਸ਼ਕਿਲ ਹੈ। ਇਸਦੇ ਨਾਲ ਨਾਲ ਅਮਰੀਕਾ ਦੇ ਲੋਕਾਂ ਵਿੱਚ ਵਿਸ਼ੇਸ਼ ਕਰਕੇ ਰਿਪਬਲਿਕਨ ਅਤੇ ਡੈਮੋਕਰੈਟਿਕ ਵਰਕਰਾਂ ਅਤੇ ਹਮਾਇਤੀਆਂ ਵਿਚਕਾਰ ਜੋ ਖਾਈ ਪੈਦਾ ਹੋ ਗਈ ਹੈ, ਉਸ ਨੂੰ ਪੂਰਨਾ ਹਾਲ ਦੀ ਘੜੀ ਬੇਹੱਦ ਮੁਸ਼ਕਿਲ ਜਾਪਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2517)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author