MohdAbbasDhaliwal7ਜੀਵਨ ਦੀ ਰਫਤਾਰ ਉਨ੍ਹੀਂ ਦਿਨੀਂ ਅੱਜ ਵਰਗੀ ਤੇਜ਼ ਨਹੀਂ ਸੀ ਤੇ ਨਾ ਹੀ ...
(19 ਜੂਨ 2020)

 

ਗੱਲਾਂ ਉਨ੍ਹਾਂ ਦਿਨਾਂ ਦੀਆਂ ਹਨ ਜਦ ਅਸੀਂ ਪੰਜਵੀਂ ਛੇਵੀਂ ਵਿੱਚ ਪੜ੍ਹਦੇ ਸਾਂਵੈਸੇ ਦਸਵੀਂ ਤਕ ਦੀ ਪੜ੍ਹਾਈ ਅਸਾਂ ਸ਼ਹਿਰ ਦੇ ਪ੍ਰਸਿੱਧ ਵਿੱਦਿਅਕ ਅਦਾਰੇ ਇਸਲਾਮੀਆ ਹਾਈ ਸਕੂਲ (ਹੁਣ ਦੇ ਸੀਨੀਅਰ ਸੈਕੰਡਰੀ ਸਕੂਲ) ਵਿਖੇ ਕੀਤੀਵਧੇਰੇ ਮੁਸਲਿਮ ਭਾਈਚਾਰੇ ਦੇ ਬੱਚੇ ਅੱਜ ਵੀ ਇਸੇ ਸਕੂਲ ਵਿੱਚ ਪੜ੍ਹਦੇ ਹਨਸ਼ਹਿਰ ਵਿੱਚ ਅੱਜ ਦੀ ਤਰ੍ਹਾਂ ਪ੍ਰਾਈਵੇਟ ਸਕੂਲ ਨੁਮਾ ਦੁਕਾਨਾਂ ਨਹੀਂ ਸਨ ਅਤੇ ਨਾ ਹੀ ਲੋਕ ਅੱਜ ਵਾਂਗ ਬੱਚਿਆਂ ਨੂੰ ਮਾਡਲ ਸਕੂਲ ਵਿੱਚ ਪੜ੍ਹਾਉਣਾ ਸਿੰਬਲ ਸਟੇਟਸ ਖਿਆਲ ਕਰਦੇ ਸਨਸਰਦੀਆਂ ਵਿੱਚ ਅਕਸਰ ਸਕੂਲਾਂ ਵਿੱਚ ਚਾਰ ਵਜੇ ਛੁੱਟੀ ਹੋਇਆ ਕਰਦੀ ਸੀਐਤਵਾਰ ਆਲੇ ਦਿਨ ਸਾਨੂੰ ਸਕੂਲ ਵਿੱਚੋਂ ਡੇਢ ਘੰਟਾ ਪਹਿਲਾਂ ਛੁੱਟੀ ਹੁੰਦੀ ਅਤੇ ਸ਼ੁੱਕਰਵਾਰ ਦੀ ਪੂਰੀ ਛੁੱਟੀ ਹੋਇਆ ਕਰਦੀ ਸੀ

ਉਨ੍ਹੀਂ ਦਿਨੀਂ ਬੱਚਿਆਂ ਦੇ ਸ਼ੌਕ ਅਵੱਲੇ ਹੀ ਸਨ ਜਿਵੇਂ ਕਿ ਪਤੰਗ ਉਡਾਉਣਾ, ਕੱਚ ਦੇ ਬੰਟੇ, ਅਖਰੋਟ ਖੇਡਣਾ, ਗਲੀਆਂ ਮੁਹੱਲਿਆਂ ਵਿੱਚ ਸਾਇਕਲ ਚਲਾਉਣਾ, ਪਿੱਠੂ ਗਰਮਾ-ਗਰਮ, ਅੰਨ੍ਹਾ ਝੋਟਾ ਅਤੇ ਲੁਕਣ ਮੀਟੀ, ਪਟ-ਪਟ ਪਟੀਲੀਓ, ਗੁੱਲੀ ਡੰਡਾ ਆਦਿ ਖੇਡਾਂ ਦਾ ਬੱਚਿਆਂ ਵਧੇਰੇ ਪ੍ਰਚਲਨ ਹੋਇਆ ਕਰਦਾ ਸੀ

ਪਤੰਗ ਉਡਾਉਣ ਦਾ ਸ਼ੌਕ ਤਾਂ ਜਿਵੇਂ ਜਨੂਨ ਦੀ ਹੱਦ ਤਕ ਹੁੰਦਾ ਸੀਉਸ ਸਮੇਂ ਅੱਜ-ਕੱਲ੍ਹ ਵਾਂਗ ਚਾਇਨਾ ਡੋਰ ਦਾ ਚਲਣ ਨਹੀਂ ਸੀ, ਜਿਸ ਨਾਲ ਅੱਜ ਪੰਛੀ ਅਤੇ ਇਨਸਾਨ ਆਮ ਜ਼ਖਮੀ ਹੁੰਦੇ ਵੇਖੇ ਜਾ ਸਕਦੇ ਸਨਪਤੰਗ ਉਡਾਉਣ ਦੇ ਸ਼ੌਕੀਨ ਅਕਸਰ ਆਪ ਹੀ ਮਾਂਜੇ ਲਾ ਕੇ ਡੋਰ ਬਣਾਉਂਦੇ ਮੈਂਨੂੰ ਯਾਦ ਹੈ ਅਸੀਂ ਖੁਦ ਮੁਰਗਾ, ਰੇਲ ਦੇ ਇੰਜਣ ਮਾਰਕੇ ਵਾਲੀਆਂ ਪੱਕੇ ਧਾਗੇ ਦੀਆਂ ਰਿੱਲੀਆਂ ਲਿਆਇਆ ਕਰਦੇ ਸਾਂਇਹ ਰੀਲਾਂ ਜੋ ਉਨ੍ਹਾਂ ਦਿਨਾਂ ਵਿੱਚ ਦੋ, ਤਿੰਨ ਰੁਪਏ ਦੀਆਂ ਆਮ ਮਿਲ ਜਾਂਦੀਆਂ ਸਨਧਾਗੇ ਦੀਆਂ ਰੀਲਾਂ ਉਸ ਸਮੇਂ ਸ਼ਹਿਰ ਦੇ ਕੈਲੋਂ ਗੇਟ ਦੀਆਂ ਅੰਦਰੂਨੀ ਦੋ ਛੋਟੀਆਂ ਛੋਟੀਆਂ ਦੁਕਾਨਾਂ ਵਿੱਚੋਂ ਮਿਲ ਜਾਇਆ ਕਰਦੀਆਂ ਸਨਉਨ੍ਹਾਂ ਦੁਕਾਨਾਂ ਤੋਂ ਡੋਰ ਨੂੰ ਮਾਂਜੇ ਲਾਉਣ ਵਾਲਾ ਹੋਰ ਸਾਮਾਨ ਵੀ ਮਿਲਦਾ ਸੀਰਿੱਲੀ ਦੇ ਨਾਲ ਹੀ ਮਾਂਜਾ ਲਗਾਉਣ ਲਈ ਸੁਰੇਸ਼ ਦੀਆਂ ਟਿਕੀਆਂ ਜੋ ਕਿ ਆਮ ਪਾਪੜ (ਅੰਬਾਂ ਦੇ ਪਾਪੜ) ਵਰਗੀਆਂ ਹੋਇਆ ਕਰਦੀਆਂ ਸਨਤਮਾਮ ਸਾਮਾਨ ਦੀ ਖਰੀਦਦਾਰੀ ਕਰਨ ਉਪਰੰਤ ਕੱਚ ਦੀਆਂ ਬੋਤਲਾਂ, ਪੁਰਾਣੀਆਂ ਫਿਊਜ਼ ਟਿਊਬਾਂ ਨੂੰ ਭੰਨ ਕੇ ਪੱਥਰ ਦੀ ਕੁੰਡੀ ਵਿੱਚ ਜਾਂ ਖਰਲ ਵਿੱਚ ਪੀਸ ਕੇ ਮੈਦੇ ਵਾਂਗ ਬਣਾ ਲੈਂਦੇ ਫਿਰ ਉਸ ਵਿੱਚ ਕਿਲੋ ਅੱਧਾ ਕਿਲੋ ਦਾ ਘਿਉ ਵਾਲਾ ਖਾਲੀ ਟੀਨ ਦਾ ਡਿੱਬਾ ਲੱਭਦੇ ਤੇ ਲੱਭਣ ਉਪਰੰਤ ਉਸ ਵਿੱਚ ਮਾਂਜਾ ਲਾਉਣ ਵਾਲਾ ਸਾਮਾਨ ਆਦਿ ਇਕੱਠਾ ਕਰ ਕੇ ਕਿਸੇ ਛੁੱਟੀ ਵਾਲੇ ਦਿਨ ਗੱਡੀ ਦੀ ਲਾਇਨ ਕੋਲ ਲੈ ਜਾਂਦੇ, ਜਿੱਥੇ ਦੋ ਇੱਟਾਂ ਲੈ ਕੇ ਚੁੱਲ੍ਹਾ ਬਣਾ ਲੈਂਦੇ ਤੇ ਅੱਗ ਬਾਲ ਕੇ ਟੀਨ ਦੇ ਡਿੱਬੇ ਵਿੱਚ ਪਾਣੀ ਪਾ ਕੇ ਤੇ ਸੁਰੇਸ਼ ਪਾ ਕੇ ਅੱਗ ਉੱਪਰ ਧਰ ਦਿੰਦੇਜਦੋਂ ਸੁਰੇਸ਼ ਪਿਘਲ ਕੇ ਪਾਣੀ ਬਣ ਜਾਂਦਾ ਤਾਂ ਉਸ ਵਿੱਚ ਪੀਸਿਆ ਹੋਇਆ ਕੱਚ ਪਾ ਦਿੰਦੇ ਤੇ ਫਿਰ ਉਸ ਨੂੰ ਸੇਕ ਲਵਾਉਂਦੇ ਤੇ ਕਿਸੇ ਡੱਕੇ ਨਾਲ ਖੂਬ ਹਿਲਾਉਂਦੇਬੱਚਿਆਂ ਵਿੱਚ ਉਨ੍ਹਾਂ ਦਿਨਾਂ ਵਿੱਚ ਇਹ ਦੰਦ ਕਥਾ ਖੂਬ ਪ੍ਰਚਲਤ ਸੀ ਕਿ ਜੇਕਰ ਮਾਂਜਾ ਲਾਉਣ ਵਾਲੇ ਘੋਲ ਵਿੱਚ ਇੱਲ (ਚੀਲ) ਦਾ ਅੰਡਾ ਪਾਇਆ ਜਾਵੇ ਤਾਂ ਡੋਰ ਵਧੇਰੇ ਤਿੱਖੀ ਬਣ ਜਾਂਦੀ ਹੈ ਤੇ ਦੂਜੀਆਂ ਮੁਕਾਬਲੇ ਵਿੱਚ ਚੜ੍ਹਨ ਵਾਲੀਆਂ ਪਤੰਗਾਂ ਨੂੰ ਗਾਜਰ ਮੂਲੀ ਵਾਂਗ ਕੱਟ ਕੱਟ ਮਾਰਦੀ ਹੈ

ਲੇਕਿਨ ਇੱਲ ਦੇ ਆਲ੍ਹਣੇ ਵਿੱਚੋਂ ਅੰਡੇ ਦੀ ਪ੍ਰਾਪਤੀ ਕਰਨਾ ਵੀ ਜਿਵੇਂ ਸ਼ੇਰ ਦੇ ਮੂੰਹ ਵਿੱਚੋਂ ਬੋਟੀ ਖੋਹਣ ਦੇ ਤੁਲ ਹੁੰਦਾ ਸੀ, ਸੋ ਅਕਸਰ ਮੁਰਗੀ ਦਾ ਅੰਡਾ ਪਾ ਕੇ ਹੀ ਮੰਨ ਨੂੰ ਧਰਵਾਸਾ ਦੇ ਲੈਂਦੇਜਦੋਂ ਘੋਲ ਤਿਆਰ ਹੋ ਜਾਂਦਾ ਤਾਂ ਇੱਕ ਸੂਤੀ ਕੱਪੜੇ ਦੀ ਲੀਰ ਉਂਗਲੀਆਂ ਅਤੇ ਅੰਗੂਠੇ ਉੱਤੇ ਲਪੇਟ ਕੇ ਟਾਹਲੀਆਂ ਦੇ ਇੱਕ ਟਾਹਲੀ ਤੋਂ ਦੂਜੀ ਟਾਹਲੀ ਦੇ ਆਲੇ ਦੁਆਲੇ ਮਾਂਜਾ ਲਾਉਂਦੇ ਤੇ ਫਿਰ ਡੋਰ ਦੇ ਸੁੱਕਣ ’ਤੇ ਕਾਗਜ਼ ਦੀ ਇੱਕ ਛੋਟੀ ਜਿਹੀ ਗੇਂਦ ਬਣਾ ਲਪੇਟ ਕੇ ਉਸ ਦਾ ਪਿੰਨਾ ਬਣਾਉਂਦੇ ਜਾਂ ਫਿਰ ਕਿਸੇ ਪੁਰਾਣੀ ਚਰਖੜੀ ਤੇ ਲਪੇਟ ਲੈਂਦੇ

ਉਸ ਸਮੇਂ ਦਸ ਪੈਸੇ, ਪੱਚੀ ਪੈਸੇ ਅਤੇ ਪੰਜਾਹ ਪੈਸੇ ਦਾ ਵੱਡਾ ਅੱਖਲ ਪਤੰਗ ਆਮ ਮਿਲ ਜਾਇਆ ਕਰਦਾ ਸੀ ਤੇ ਇੱਕ ਰੁਪਏ ਦਾ ਵੱਡਾ ਪਤੰਗ (ਛੱਜ) ਜਾਂ ਪਰੀ ਮਿਲ ਜਾਂਦੀ ਸੀਉਨ੍ਹੀਂ ਦਿਨੀਂ ਘਰਾਂ ਦੀਆਂ ਛੱਤਾਂ ਤੇ ਲੱਗੇ ਐਂਟੀਨੇ ਪਤੰਗਾਂ ਦੇ ਸਭ ਤੋਂ ਵੱਡੇ ਦੁਸ਼ਮਣ ਸਮਝੇ ਜਾਂਦੇ ਸਨ ਜਿਨ੍ਹਾਂ ਵਿੱਚ ਅਕਸਰ ਪਤੰਗ ਉਡਾਉਂਦੇ ਸਮੇਂ ਫਸ ਕੇ ਬਿਨ ਆਈ ਮੌਤ ਮਰ ਜਾਇਆ ਕਰਦੇ ਸਨ। ਕਈ ਵਾਰ ਲਾਂਗੜ ਪਾ ਪਾ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕਰਨੀ ਵੀ ਅਜਾਈਂ ਜਾਇਆ ਕਰਦੀ ਸੀਕਿਸੇ ਨਾਲ ਪੇਚਾ ਪਾਉਂਦੇ ਸਮੇਂ ਕੱਟੀ ਪਤੰਗ ਤਾਂ ਜਿਵੇਂ ਕਿਵੇਂ ਜਰ ਲਈ ਜਾਂਦੀ ਸੀ ਕਿਉਂਕਿ ਉਸ ਨੂੰ ਸ਼ਹੀਦ ਹੀ ਸਮਝਿਆ ਜਾਂਦਾ ਸੀ ਪ੍ਰੰਤੂ ਟੈਲੀਵਿਜ਼ਨ ਦੇ ਐਂਟੀਨੇ ਵਿੱਚ ਫਸੀ ਪਤੰਗ ਦਾ ਦਰਦ ਨਹੀਂ ਸੀ ਜਰਿਆ ਜਾਂਦਾਅਕਸਰ ਜੇਬ ਵਿੱਚ ਪੈਸੇ ਨਾ ਹੋਣ ਦੀ ਸੂਰਤ ਪੋਲੀਥੀਨ ਮੋਮੀ ਦੇ ਲਿਫਾਫੇ ਦੇ ਪਤੰਗ ਝਾੜੂ ਦੀਆਂ ਤਿਲੀਆਂ ਦੀ ਮਦਦ ਨਾਲ ਬਣਾ ਲਿਆ ਕਰਦੇ, ਜੋ ਉਡਣ ਵਿੱਚ ਕਈ ਵਾਰ ਮੁੱਲ ਦੇ ਪਤੰਗਾਂ ਤੋਂ ਵੀ ਵਧੀਆ ਉਡਿਆ ਕਰਦੇ ਸਨ

ਕਿਸੇ ਕੱਟੀ ਹੋਈ ਪਤੰਗ ਦੀ ਡੋਰ ਲੁੱਟਣ ਦਾ ਇੱਕ ਅਲੱਗ ਹੀ ਲੁਤਫ ਆਉਂਦਾਕੱਟੇ ਹੋਏ ਪਤੰਗ ਦਾ ਲੁੱਟਣਾ ਜਿਵੇਂ ਮੈਦਾਨ ਏ ਜੰਗ ਫਤਿਹ ਕਰਨ ਦੇ ਤੁੱਲ ਹੁੰਦਾ

ਜੀਵਨ ਦੀ ਰਫਤਾਰ ਉਨ੍ਹੀਂ ਦਿਨੀਂ ਅੱਜ ਵਰਗੀ ਤੇਜ਼ ਨਹੀਂ ਸੀ ਤੇ ਨਾ ਹੀ ਬੱਚਿਆਂ ਦੇ ਹੱਥੀਂ ਮੋਬਾਇਲ ਹੁੰਦੇ ਸਨਇੰਟਰਨੈੱਟ, ਫੇਸਬੁੱਕ, ਵਟਸਐਪ, ਯੂਟਿਊਬ, ਇੰਸਟਾਗਰਾਮ ਅਤੇ ਗੂਗਲ ਆਦਿ ਕਿਸ ਚਿੜੀਆ ਦੇ ਨਾਂ ਹਨ, ਬੱਚਿਆਂ ਨੂੰ ਛੱਡ ਵੱਡਿਆਂ ਨੂੰ ਵੀ ਨਹੀਂ ਸੀ ਪਤਾ ਹੁੰਦਾਪੂਰੇ ਮੁਹੱਲੇ ਵਿੱਚ ਲੈ ਦੇ ਕੇ ਕਿਸੇ ਇੱਕ ਜਾਂ ਦੋ ਘਰਾਂ ਵਿੱਚ ਟੈਲੀਫੋਨ ਹੋਇਆ ਕਰਦਾ ਸੀ ਤੇ ਸਾਰੇ ਮੁਹੱਲੇ ਨੇ ਉਹੀ ਟੈਲੀਫੋਨ ਨੰਬਰ ਆਪਣੇ ਸਾਰੇ ਦੂਰ ਦੁਰਾਡੇ ਦੇ ਰਿਸ਼ਤੇਦਾਰਾਂ ਨੂੰ ਦਿੱਤਾ ਹੁੰਦਾ ਤਾਂ ਜੋ ਕਿਸੇ ਹੀਮ-ਕੀਮ ਵੇਲੇ ਸੁਨੇਹਾ ਹਾਸਲ ਕੀਤਾ ਜਾ ਸਕੇਅਗਰ ਕਿਸੇ ਨੇ ਬਾਹਰਲੇ ਸ਼ਹਿਰ ਵਿੱਚ ਕੋਈ ਫੋਨ ਕਰਨਾ ਹੁੰਦਾ ਤਾਂ ਪਹਿਲਾਂ ਸਥਾਨਕ ਟੈਲੀਫੋਨ ਐਕਸਚੇਂਜ ਵਿੱਚੋਂ ਕਾਲ ਬੁੱਕ ਕਰਵਾਉਣੀ ਪੈਂਦੀ, ਫਿਰ ਟੈਲੀਫੋਨ ਐਕਸਚੇਂਜ ਵਾਲੇ ਕੁਝ ਸਮਾਂ ਬਾਅਦ ਉਸ ਬੂਕਿੰਗ ਕਰਨ ਵਾਲੇ ਨੂੰ ਬੈਕ ਕਾਲ ਕਰਦਿਆਂ ਬੁੱਕ ਕੀਤੇ ਨੰਬਰ ’ਤੇ ਗੱਲ ਕਰਾਉਂਦੇ

ਇਸੇ ਤਰ੍ਹਾਂ ਮਨੋਰੰਜਨ ਦਾ ਸਾਧਨ ਰੇਡੀਓ, ਟੀ ਵੀ ਹੋਇਆ ਕਰਦੇ ਸਨ “ਆਲ ਇੰਡੀਆ ਰੇਡੀਓ ਕੀ ਉਰਦੂ ਸਰਵਿਸ” ਤੋਂ ਨਸ਼ਰ ਹੋਣ ਵਾਲੇ ਤਬਸਰੇ, ਗੀਤਾਂ ਦੇ ਪ੍ਰੋਗਰਾਮ ਵਿੱਚ ਆਪ ਕੀ ਫਰਮਾਇਸ਼, ਤਾਅਮੀਲ ਏ ਇਰਸ਼ਾਦ ਅਤੇ ਹਫਤਾਵਾਰੀ “ਆਓ ਬੱਚੋ” ਪ੍ਰੋਗਰਾਮ ਜਿਵੇਂ ਕੰਨਾਂ ਵਿੱਚ ਰਸ ਘੋਲਦੇ ਮਹਿਸੂਸ ਹੁੰਦੇਇਸੇ ਪ੍ਰਕਾਰ ਟੀ ਵੀ ਉੱਤੇ ਹਫਤੇ ਵਿੱਚ ਇੱਕ ਫਿਲਮ ਆਇਆ ਕਰਦੀ ਸੀ ਤੇ ਫਿਲਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਅੱਧਾ ਘੰਟਾ ਮਸ਼ਹੂਰੀਆਂ ਆਇਆ ਕਰਦੀਆਂ ਤੇ ਸਾਰੇ ਮੁਹੱਲੇ ਦੇ ਬੱਚੇ ਉਸ ਘਰ ਪਹੁੰਚ ਜਾਂਦੇ ਜਿਸ ਘਰ ਟੀ ਵੀ ਹੁੰਦਾਫਿਲਮ ਦੇ ਵਿਚਕਾਰ ਖਬਰਾਂ ਪ੍ਰਸਾਰਿਤ ਹੋਇਆ ਕਰਦੀਆਂ ਸਨ

ਉਨ੍ਹਾਂ ਦਿਨਾਂ ਵਿੱਚ ਅੱਜ ਵਾਂਗ ਨਿਊਜ਼ ਚੈਨਲਾਂ ਦੀ ਭਰਮਾਰ ਨਹੀਂ ਸੀ ਤੇ ਨਾ ਹੀ ਚੈਨਲਾਂ ਉੱਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਸੀਉਸ ਸਮੇਂ ਦੇ ਐਂਕਰ ਅੱਜ ਵਾਂਗ ਸਰਕਾਰਾਂ ਦੇ ਰੱਖਿਆ ਕਵਚ ਨਹੀਂ ਸਨ ਹੁੰਦੇ, ਤੇ ਨਾ ਹੀ ਐਂਕਰ ਅੱਜ ਦੇ ਐੰਕਰਾਂ ਵਾਂਗ ਵਿਰੋਧੀ ਪਾਰਟੀਆਂ ਦੇ ਬੁਲਾਰਿਆਂ ’ਤੇ ਚੀਖਦੇ ਸਨਉਹਨਾਂ ਸਮਿਆਂ ਦੇ ਐਂਕਰ ਮਰਿਆਦਾ ਵਿੱਚ ਰਹਿੰਦੇ ਹੋਏ ਬੜੇ ਸਲੀਕੇ ਨਾਲ ਵਿਚਾਰ-ਵਟਾਂਦਰਾ ਕਰਦੇ ਤੇ ਸੱਤਾ ਪੱਖ ਦੀਆਂ ਕਮਜ਼ੋਰੀਆਂ ਨੂੰ ਲੋਕਾਂ ਸਾਹਮਣੇ ਲਿਆਂਉਂਦੇ ਸਨ

ਦਰਅਸਲ ਉਨ੍ਹੀਂ ਦਿਨੀਂ ਖਬਰਾਂ, ਖਬਰਾਂ ਹੋਇਆ ਕਰਦੀਆਂ ਸਨ, ਅੱਜ ਵਾਂਗ ਮਨੋਰੰਜਨ ਦਾ ਸਾਧਨ ਨਹੀਂਨਾ ਹੀ ਨਫਰਤ ਫੈਲਾਉਣ ਲਈ ਬਹਿਸਾਂ ਦਾ ਆਯੋਜਨ ਹੁੰਦਾ ਸੀ ਅਤੇ ਨਾ ਹੀ ਪੈਨਲਾਂ ਦੇ ਮੈਂਬਰਾਂ ਵਿਚਕਾਰ ਕੁੱਕੜਾਂ ਵਾਂਗ ਲੜਾਈ ਤੇ ਨਾ ਹੀ ਸ਼ਰੀਫਾਂ ਨਾਲ ਕੋਈ ਕੁੱਤੇਖਾਣੀ ...!

ਬੇਸ਼ਕ ਉਨ੍ਹੀਂ ਦਿਨੀਂ ਸਹੂਲਤਾਂ ਇੰਨੀਆਂ ਨਹੀਂ ਸਨ ਪਰ ਇਸਦੇ ਬਾਵਜੂਦ ਜੀਵਨ ਅੱਜ ਨਾਲੋਂ ਵਧੇਰੇ ਖੁਸ਼ਹਾਲ ਅਤੇ ਸ਼ਾਂਤਮਈ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2204) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author