MohdAbbasDhaliwal7ਸਿਆਸੀ ਮਾਹਿਰਾਂ ਦਾ ਖਿਆਲ ਹੈ ਕਿ ਇਸ ਸਮੇਂ ਦੇਸ਼ ਨੂੰ ਜਿਸ ਤਰ੍ਹਾਂ ਬੇਰੁਜ਼ਗਾਰੀ ...
(26 ਦਸੰਬਰ 2019)

 

ਨਾਗਰਿਕਤਾ ਸੰਸ਼ੋਧਨ ਕਾਨੂੰਨ (ਸੀਏਏ) ਅਤੇ ਐੱਨ ਆਰ ਸੀ ਨੂੰ ਲੈ ਕੇ ਪੂਰੇ ਦੇਸ਼ ਵਿੱਚ ਜੋ ਵਬਾਲ ਮਚਿਆ ਹੈ, ਉਸ ਨੇ 90ਵੇਂ ਦੇ ਦਹਾਕੇ ਵਿੱਚ ਹੋਏ ਮੰਡਲ ਕਮੰਡਲ ਪ੍ਰਦਰਸ਼ਨਾਂ ਦੀ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਹਨਉਕਤ ਰੋਸ ਪ੍ਰਦਰਸ਼ਨ ਅੱਜ ਦੇਸ਼ ਦੇ ਉੱਤਰ ਦੱਖਣ ਅਤੇ ਪੂਰਬ ਪੱਛਮ ਸਭ ਹਿੱਸਿਆਂ ਵਿੱਚ ਫੈਲ ਗਿਆ ਹੈ ਇਸਦੀ ਵਿਰੋਧਤਾ ਕਰਨ ਲਈ ਅੱਜ ਪੂਰਾ ਵਿਦਿਆਰਥੀ ਅਤੇ ਸੰਵਿਧਾਨ ਦਾ ਰਾਖਾ ਵਰਗ ਸੜਕਾਂ ਉੱਪਰ ਆ ਗਿਆ ਹੈ

ਪਿਛਲੇ ਦਿਨੀਂ ਦਿੱਲੀ ਪੁਲਸ ਫੋਰਸ ਨੇ ਜੋ ਤਸ਼ੱਦਦ ਜਾਮੀਆ ਮਿਲੀਆ ਇਸਲਾਮੀਆ ਕੈਂਪਸ ਵਿੱਚ ਬਿਨਾਂ ਇਜਾਜ਼ਤ ਘੁਸ ਕੇ ਵਿਦਿਆਰਥੀਆਂ ਉੱਤੇ ਢਾਹਿਆ, ਉਸ ਦੀ ਗੂੰਜ ਅੱਜ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਸੁਣਨ ਨੂੰ ਮਿਲ ਰਹੀ ਹੈਇਸ ਤਸ਼ੱਦਦ ਦਾ ਸ਼ਿਕਾਰ ਹੋਏ ਮਾਲੇਰਕੋਟਲਾ ਦੇ ਸਲਾਹੂਦੀਨ ਸਿੱਦੀਕੀ ਨੇ ਜੋ ਹੱਡ ਬੀਤੀ ਸੁਣਾਈ ਉਸ ਨੂੰ ਸੁਣ ਕੇ ਦਿਲ ਦਹਿਲ ਜਾਂਦਾ ਹੈਉਸ ਦੇ ਅਨੁਸਾਰ ਉਸ ਸ਼ਾਮ ਉਹ ਯੂਨੀਵਰਸਿਟੀ ਦੇ ਲਾਇਬ੍ਰੇਰੀ ਹਾਲ ਵਿੱਚ ਸਟੱਡੀ ਕਰ ਰਹੇ ਸਨ ਜਦੋਂ ਪੁਲਸ ਫੋਰਸ ਨੇ ਉਨ੍ਹਾਂ ਉੱਤੇ ਅਚਾਨਕ ਧਾਵਾ ਬੋਲਿਆ ਤੇ ਇੱਕ ਇੱਕ ਵਿਦਿਆਰਥੀ ਨੂੰ ਵੀਹ ਵੀਹ ਪੁਲਸ ਵਾਲਿਆਂ ਨੇ ਮਿਲ ਕੇ ਬੇਕਿਰਕ ਹੋ ਕੇ ਲਾਠੀਆਂ ਨਾਲ ਕੁੱਟਿਆਇਸ ਦੌਰਾਨ ਪੁਲਸ ਨੇ ਜਿੱਥੇ ਬੇਤਹਾਸ਼ਾ ਮਾਰਕੁੱਟ ਕੀਤੀ, ਉੱਥੇ ਹੀ ਉਨ੍ਹਾਂ ਯੂਨੀਵਰਸਿਟੀ ਦੇ ਦਰਵਾਜ਼ੇ ਅਤੇ ਖਿੜਕੀਆਂ ਦੇ ਸ਼ੀਸ਼ੇ ਭੰਨੇ ਤੇ ਅਥਰੂ ਗੈਸ ਦੇ ਗੋਲੇ ਛੱਡੇਮਾਰ ਕੁਟਾਈ ਦੌਰਾਨ ਪੁਲਸ ਨੇ ਵਿਦਿਆਰਥੀਆਂ ਪਾਸੋਂ ਉਨ੍ਹਾਂ ਦੇ ਮੋਬਾਇਲ. ਕੈਸ਼ ਅਤੇ ਹੈਂਡ ਵਾਚਿਜ ਆਦਿ ਤਮਾਮ ਚੀਜ਼ਾਂ ਖੋਹ ਲਈਆਂਉਸਨੇ ਕਿਹਾ ਕਿ ਉਹ ਸਾਡੇ ਲਈ ਅਪਸ਼ਬਦਾਂ ਅਤੇ ਭੱਦੀ ਗਾਲੀਗਲੋਚ ਦੀ ਵਰਤੋਂ ਕਰ ਰਹੇ ਸਨ ਜਿਵੇਂ ਕਿ ਅਸੀਂ ਵਿਦਿਆਰਥੀ ਨਾ ਹੋ ਕੇ ਕੋਈ ਅੱਤਵਾਦੀ ਹੋਈਏ ਪੁਲਸ ਦੇ ਇਸ ਕਾਰੇ ਦੀ ਨਿੰਦਾ ਕਰਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਉਕਤ ਤਸ਼ੱਦਦ ਨੇ ਜਲਿਆਂਵਾਲੇ ਬਾਗ ਦੀ ਯਾਦ ਤਾਜ਼ਾ ਕਰਾ ਦਿੱਤੀ

ਪਰ ਸਿਤਮ ਜ਼ਰੀਫੀ ਜਲਿਆਂਵਾਲੇ ਬਾਗ ਵਿੱਚ ਭਾਰਤੀ ਲੋਕਾਂ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਵਾਲੇ ਵਿਦੇਸ਼ੀ (ਅੰਗਰੇਜ਼) ਸਨ ਜਦ ਕਿ ਜਾਮੀਆ ਦੇ ਕੈਂਪਸ ਵਿਚਲੇ ਨਿਹੱਥੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਸਾਡੇ ਆਪਣੇ ਪੁਲਸ ਜਵਾਨ ਸਨ

ਜਿਸ ਸਮੇਂ ਪੁਲਸ ਨੇ ਇਹ ਬਰਬਰਤਾ ਵਿਖਾਈ ਉਸ ਸਮੇਂ ਇਹ ਸੋਚਿਆ ਵੀ ਨਹੀਂ ਹੋਵੇਗਾ ਕਿ ਇਹ ਕੁਕਰਮ ਜਦੋਂ ਦੁਨੀਆਂ ਸਾਹਮਣੇ ਜਾਏਗਾ ਤਾਂ ਕੋਹਰਾਮ ਮਚ ਜਾਏਗਾ ਤੇ ਵਿਦਿਆਰਥੀਆਂ ਦੇ ਹੱਕ ਵਿੱਚ ਇੱਕ ਜਨਸੈਲਾਬ ਉਮੜ ਆਏਗਾ

ਇਸ ਤਸ਼ੱਦਦ ਨੇ ਜਿੱਥੇ ਸਮੁੱਚੇ ਦੇਸ਼ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਜਾਮੀਆ ਮਿਲੀਆ ਦੇ ਵਿਦਿਆਰਥੀਆਂ ਨਾਲ ਲਿਆ ਕੇ ਖੜ੍ਹਾ ਕੀਤਾ, ਉੱਥੇ ਵਿਦੇਸ਼ਾਂ ਵਿੱਚੋਂ ਅਮਰੀਕਾ ਅਤੇ ਬਰਤਾਨੀਆ ਦੀਆਂ ਕਰੀਬ ਦੋ ਦਰਜਨ ਤੋਂ ਵੱਧ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਵੀ ਇਸ ਉਕਤ ਤਸ਼ੱਦਦ ਦੇ ਖਿਲਾਫ ਵਿਦਿਆਰਥੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ

ਪਰ ਦੇਸ਼ ਦੇ ਆਈ-ਕੌਨ ਸਮਝੇ ਜਾਂਦੇ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਆਮਿਰ ਖਾਨ ਅਤੇ ਸਲਮਾਨ ਖਾਨ ਆਦਿ ਕਿਸੇ ਵੀ ਵੱਡੇ ਅਦਾਕਾਰ ਨੇ ਕੋਈ ਇੱਕ ਬਿਆਨ ਤੱਕ ਨਹੀਂ ਦਿੱਤਾ ਸਗੋਂ ਇਨ੍ਹਾਂ ਵੱਡੇ ਨਾਵਾਂ ਵਲੋਂ ਹਾਲੇ ਤੱਕ ਵੀ ਚੁੱਪੀ ਧਾਰੀ ਹੋਈ ਹੈ ਇਨ੍ਹਾਂ ਵਰਗੇ ਲੋਕਾਂ ਦੀ ਚੁੱਪੀ ਯਕੀਨਨ ਇਨਸਾਫ ਪਸੰਦ ਲੋਕਾਂ ਨੂੰ ਜ਼ਰੂਰ ਰੜਕਦੀ ਹੈ ਅਤੇ ਮਹਿਸੂਸ ਇਹ ਹੁੰਦਾ ਹੈ ਜਿਵੇਂ ਇਹ ਸਭ ਤਮਾਸ਼ਬੀਨ ਹੋਣਫਿਲਮ ਇੰਡਸਟਰੀ ਦੇ ਵੱਡੇ ਸਿਤਾਰੇ ਬੇਸ਼ੱਕ ਉਕਤ ਵਿਦਿਆਰਥੀਆਂ ਉੱਤੇ ਹੋਈ ਹਿੰਸਾ ਤੇ ਖਾਮੋਸ਼ ਹਨ। ਦੂਜੇ ਪਾਸੇ ਆਰਟ, ਕਮਰਸ਼ੀਅਲ ਫਿਲਮਾਂ ਦੇ ਜਿਨ੍ਹਾਂ ਨਾਇਕ ਅਤੇ ਨਾਇਕਾਵਾਂ ਦੇ ਜ਼ਮੀਰ ਜਾਗਦੇ ਹਨ ਉਹ ਖੁੱਲ੍ਹ ਕੇ ਵਿਦਿਆਰਥੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਰਹੇ ਹਨ

ਰੇਣੁਕਾ ਸ਼ਹਾਨੇ, ਸ਼ਬਾਨਾ ਆਜ਼ਮੀ, ਫਰਹਾਨ ਅਖਤਰ, ਆਯੂਸ਼ਮਾਣ ਖੁਰਾਣਾ, ਪਰਣਿਤੀ ਚੋਪੜਾ, ਦਿਆ ਮਿਰਜ਼ਾ, ਮਨੋਜ ਵਾਜਪਾਈ, ਜਾਵੇਦ ਜਾਫਰੀ, ਤਾਪਸੀ ਪੰਨੂੰ ਆਦਿ ਅਜਿਹੇ ਹੀ ਅਦਾਕਾਰਾਂ ਵਿੱਚੋਂ ਹਨ ਜੋ ਉਕਤ ਤਸ਼ੱਦਦ ਦੇ ਸੰਦਰਭ ਵਿੱਚ ਜਾਮੀਆ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਆਪਣੀ ਆਵਾਜ਼ ਉਠਾ ਰਹੇ ਹਨ ਪ੍ਰਸਿੱਧ ਅਦਾਕਾਰਾ ਦਇਆ ਮਿਰਜ਼ਾ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਕਿ “ਭਾਰਤ ਦੇ ਵਿਦਿਆਰਥੀਆਂ ਦੇ ਨਾਲ ਖੜ੍ਹੀ ਹਾਂਆਈਡੀਆ ਆਫ ਇੰਡੀਆ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਇੱਕ ਜੁੱਟ ਹੋਣਾ ਚਾਹੀਦਾ ਹੈ

ਉੱਧਰ “ਇਸ਼ਕਜ਼ਾਦੇ” ਫਿਲਮ ਦੀ ਅਭਿਨੇਤਰੀ ਪਰਣੀਤੀ ਚੋਪੜਾ ਨੇ ਆਪਣੇ ਟਵੀਟ ਰਾਹੀਂ ਕਿਹਾ ਕਿ “ਜੇਕਰ ਨਾਗਰਿਕਾਂ ਦੁਆਰਾ ਆਪਣੇ ਵਿਚਾਰ ਵਿਅਕਤ ਕਰਨ ’ਤੇ ਹਰ ਵਾਰ ਇਹੀ ਹੁੰਦਾ ਰਿਹਾ ਤਾਂ ਕੈਬ (CAB) ਨੂੰ ਭੁੱਲਾ ਕੇ ਸਾਨੂੰ ਇੱਕ ਅਜਿਹਾ ਬਿੱਲ ਪਾਸ ਕਰਨਾ ਚਾਹੀਦਾ ਹੈ ਅਤੇ ਆਪਣੇ ਦੇਸ਼ ਨੂੰ ਲੋਕਤੰਤਰਿਕ ਦੇਸ਼ ਕਹਿਣਾ ਛੱਡ ਦੇਣਾ ਚਾਹੀਦਾ ਹੈਆਪਣੇ ਮੰਨ ਦੀ ਗੱਲ ਕਹਿਣ ਲਈ ਨਿਰਦੋਸ਼ ਲੋਕਾਂ ਦੀ ਪਿਟਾਈ ਕੀਤੀ ਜਾ ਰਹੀ ਹੈ।”

ਇੱਕ ਹੋਰ ਅਭਿਨੇਤਾ ਮਨੋਜ ਵਾਜਪਾਈ ਨੇ ਲਿਖਿਆ ਹੈ, “ਅਜਿਹਾ ਦੌਰ ਹੋ ਸਕਦਾ ਹੈ ਜਦੋਂ ਨਾਇਨਸਾਫ਼ੀ ਨੂੰ ਰੋਕਣ ਲਈ ਸਾਡੇ ਕੋਲ ਸ਼ਕਤੀ ਨਾ ਹੋਵੇ, ਪ੍ਰੰਤੂ ਕਦੇ ਵੀ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਵਿਰੋਧ ਤੱਕ ਨਾ ਕਰ ਸਕੀਏਮੈਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਲੋਕਤੰਤਰਿਕ ਅਧਿਕਾਰਾਂ ਦੇ ਨਾਲ ਹਾਂਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ ਹੋਈ ਹਿੰਸਾ ਦੀ ਮੈਂ ਨਿੰਦਾ ਕਰਦਾ ਹਾਂ।”

ਆਯੂਸ਼ਮਾਣ ਖੁਰਾਣਾ ਨੇ ਆਪਣੇ ਟਵੀਟ ਵਿੱਚ ਕਿਹਾ, “ਵਿਦਿਆਰਥੀਆਂ ਦੇ ਨਾਲ ਜੋ ਹੋਇਆ, ਉਸ ਤੋਂ ਮੈਂ ਬੇਹੱਦ ਪ੍ਰੇਸ਼ਾਨ ਹਾਂ ਅਤੇ ਇਹ ਨਿੰਦਣਯੋਗ ਹੈਸਾਨੂੰ ਸਾਰਿਆਂ ਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਪ੍ਰੰਤੂ ਇਨ੍ਹਾਂ ਪ੍ਰਦਰਸ਼ਨਾਂ ਤੋਂ ਬਾਅਦ ਨਾ ਹੀ ਹਿੰਸਕ ਘਟਨਾਵਾਂ ਹੋਣੀਆਂ ਚਾਹੀਦੀਆਂ ਹਨ ਅਤੇ ਨਾ ਹੀ ਸਰਵਜਨਕ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਜਾਣਾ ਚਾਹੀਦਾ ਹੈਮੇਰੇ ਦੇਸ਼ ਵਾਸੀਓ, ਇਹ ਗਾਂਧੀ ਦਾ ਦੇਸ਼ ਹੈਅਹਿੰਸਾ ਹੀ ਹਥਿਆਰ ਹੋਣਾ ਚਾਹੀਦਾ ਹੈ, ਲੋਕਤੰਤਰ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ

ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇੱਕ ਟਵੀਟ ਵਿੱਚ ਲਿਖਿਆ, “ਇਹ ਸ਼ਾਂਤੀ, ਏਕਤਾ ਅਤੇ ਭਾਈਚਾਰਾ ਬਣਾਏ ਰੱਖਣ ਦਾ ਸਮਾਂ ਹੈ ਸਾਰਿਆਂ ਨੂੰ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਅਤੇ ਝੂਠ ਤੋਂ ਦੂਰ ਰਹਿਣ

ਪ੍ਰਧਾਨ ਮੰਤਰੀ ਦੇ ਇਸ ਉਕਤ ਟਵੀਟ ਦੇ ਜਵਾਬ ਵਿੱਚ “ਹਮ ਆਪ ਕੇ ਹੈਂ ਕੌਣ” ਦੀ ਅਦਾਕਾਰਾ ਰੇਣੂਕਾ ਸ਼ਹਾਨੇ ਨੇ ਆਪਣੇ ਰਿਟਵੀਟ ਵਿੱਚ ਕਿਹਾ, “ਸਰ, ਫੇਰ ਤੁਸੀਂ ਸਭਨਾਂ ਨੂੰ ਕਹੋ ਕੀ ਤੁਹਾਡੇ ਆਈ ਟੀ ਟਵਿੱਟਰ ਹੈਂਡਲ ਇਸ ਤੋਂ ਦੂਰ ਰਹਿਣਉਹ ਸਭ ਤੋਂ ਜ਼ਿਆਦਾ ਅਫਵਾਹਾਂ ਅਤੇ ਝੂਠ ਫੈਲਾ ਰਹੇ ਹਨ ਅਤੇ ਪੂਰੀ ਤਰ੍ਹਾਂ ਭਾਈਚਾਰੇ, ਸ਼ਾਂਤੀ ਅਤੇ ਏਕਤਾ ਦੇ ਵਿਰੁੱਧ ਹਨ...”

ਮਸ਼ਹੂਰ ਕਾਮੇਡੀ ਕਲਾਕਾਰ ਜਾਵੇਦ ਜਾਫਰੀ ਨੇ ਕਿਹਾ, “ਇਹ ਕਾਨੂੰਨ (ਸੀਏਏ) ਸਾਡੇ ਸੰਵਿਧਾਨ ਦੀ ਰੂਹ ਦੇ ਖਿਲਾਫ ਹੈ ... ਭਾਵੇਂ ਬਿੱਲ ਪਾਸ ਹੋ ਚੁੱਕਿਆ ਹੈ ਪਰ ਲੋਕਾਂ ਦੇ ਦਿਲ ਇਸ ਵਿੱਚ ਨਹੀਂ ਹਨ

ਉੱਧਰ ਬੀਤੇ ਜ਼ਮਾਨੇ ਦੀ ਪ੍ਰਸਿੱਧ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਆਪਣੇ ਇੱਕ ਟਵੀਟ ਵਿੱਚ ਜਿੱਥੇ ਦੇਸ਼ ਦੇ ਲੋਕਾਂ ਨੂੰ ਉਕਤ ਕਾਨੂੰਨ ਦੇ ਖਿਲਾਫ ਸੜਕਾਂ ਦੇ ਉੱਤਰਨ ਦਾ ਆਹਵਾਨ ਕਰਦਿਆਂ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਬੇਨਤੀ ਕੀਤੀ।

ਬੌਲੀਵੂਡ ਦੇ ਇੱਕ ਹੋਰ ਅਭਿਨੇਤਾ ਸਾਕਿਬ ਸਲੀਮ ਨੇ ਕਿਹਾ, “ਅੱਜ ਮੈਂਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਂ ਮੁਸਲਮਾਨ ਹਾਂ ਜੋ ਮੈਂ ਹੁਣ ਤੱਕ ਇਸ ਦੇਸ਼ ਵਿੱਚ ਰਹਿੰਦੇ ਹੋਏ ਕਦੇ ਵੀ ਨਹੀਂ ਸੀ ਕੀਤਾ

ਪ੍ਰਸਿੱਧ ਇਲੈਕਸ਼ਨ ਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਟਵੀਟ ਵਿੱਚ ਕਿਹਾ ਹੈ, “ਦਿੱਲੀ ਵਿੱਚ ਹੋਈ ਹਿੰਸਾ ਵਿੱਚ ਕਥਿਤ ਤੌਰ ਉੱਤੇ ਸ਼ਾਮਲ ਲੋਕਾਂ ਉੱਤੇ ਦਿੱਲੀ ਪੁਲਿਸ ਕਾਰਵਾਈ ਕਰ ਰਹੀ ਹੈ, ਇਹ ਹੋਣਾ ਵੀ ਚਾਹੀਦਾ ਹੈ ਪ੍ਰੰਤੂ ਜੋ ਹਿੰਸਾ ਪੁਲਸ ਨੇ ਜਾਮੀਆ ਯੂਨੀਵਰਸਿਟੀ ਦੇ ਕੈਂਪਸ ਅੰਦਰ ਵਿਦਿਆਰਥੀਆਂ ਉੱਤੇ ਕੀਤੀ ਹੈ, ਉਨ੍ਹਾਂ ਉੱਤੇ ਕਾਰਵਾਈ ਕੌਣ ਕਰੇਗਾ?

ਦੂਜੇ ਪਾਸੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ, “ਜਮਹੂਰੀਅਤ ਵਿੱਚ ਲੋਕਾਂ ਨੂੰ ਸਰਕਾਰ ਦੇ ਗਲਤ ਫੈਸਲਿਆਂ ਅਤੇ ਨੀਤੀਆਂ ਵਿਰੁੱਧ ਆਵਾਜ਼ ਚੁੱਕਣ ਦਾ ਅਧਿਕਾਰ ਹੈਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦੀ ਆਵਾਜ਼ ਸੁਣੇ ਪਰ ਭਾਜਪਾ ਸਰਕਾਰ ਲੋਕਾਂ ਦੀ ਆਵਾਜ਼ ਦੀ ਅਣਦੇਖੀ ਕਰ ਰਹੀ ਹੈ ਅਤੇ ਤਾਕਤ ਦੀ ਵਰਤੋਂ ਨਾਲ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ

ਉੱਧਰ ਕਰਨਾਟਕ ਹਾਈ ਕੋਰਟ ਨੇ ਇੱਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਨਾਗਰਿਕਤਾ ਸੰਸ਼ੋਧਨ ਕਾਨੂੰਨ ਦੇ ਖਿਲਾਫ ਹੋਣ ਵਾਲੇ ਪ੍ਰਦਰਸ਼ਨਾਂ ਤੋਂ ਪਹਿਲਾਂ ਸਰਕਾਰ ਦੁਆਰਾ ਬੈਂਗਲੋਰ ਵਿੱਚ ਧਾਰਾ 144 ਲਾਗੂ ਕਰਨ ਦੇ ਫੈਸਲੇ ਉੱਤੇ ਸਖਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਚੀਫ ਜਸਟਿਸ ਅਭੈ ਐੱਸ ਓਕਾ ਨੇ ਸਰਕਾਰ ਤੋਂ ਪੁੱਛਿਆ ਹੈ, “ਕੀ ਆਪ ਹਰ ਕਿਸੇ ਦੇ ਵਿਰੋਧ ’ਤੇ ਪ੍ਰਤੀਬੰਧ ਲਗਾਉਣ ਜਾ ਰਹੇ ਹੋ? ਆਪ ਇਸ ਪ੍ਰਕਿਰਿਆ ਦੇ ਕਾਰਨ ਭੂਤਕਾਲ ਵਿੱਚ ਦਿੱਤੀ ਗਈ ਅਣੁਮਤੀ ਨੂੰ ਕਿਵੇਂ ਰੱਦ ਕਰ ਸਕਦੇ ਹੋ?” ਮਾਣਯੋਗ ਜੱਜ ਨੇ ਕਿਹਾ, “ਕੀ ਰਾਜ ਇਸ ਅਨੁਮਾਨ ਦੇ ਸਹਾਰੇ ਚਲਦਾ ਹੈ ਕਿ ਹਰ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਜਾਵੇਗਾ? ਕੀ ਕੋਈ ਲੇਖਕ ਜਾਂ ਕਲਾਕਾਰ, ਜੇਕਰ ਸਰਕਾਰ ਦੇ ਕਿਸੇ ਵੀ ਨਿਰਣੇ ਤੋਂ ਅਸਹਿਮਤ ਹੈ ਤਾਂ ਸ਼ਾਂਤੀਪੂਰਨ ਵਿਰੋਧ ਨਹੀਂ ਕਰ ਸਕਦਾ?” ਇਸ ਦੌਰਾਨ ਉਕਤ ਖੰਡਪੀਠ ਵਿੱਚ ਸ਼ਾਮਲ ਜਸਟਿਸ ਪ੍ਰਦੀਪ ਸਿੰਘ ਯੂਰੂਰ ਨੇ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਪੁਲਸੀਆ ਫੈਸਲੇ ’ਤੇ ਵੀ ਸਵਾਲ ਖੜ੍ਹੇ ਕੀਤੇ ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਪ੍ਰਸਿੱਧ ਇਤਿਹਾਸਕਾਰ ਰਾਮਚੰਦਰ ਗੂਹਾ ਸਮੇਤ ਕਈ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ

ਉੱਧਰ ਯੋਗਿੰਦਰ ਯਾਦਵ ਦਾ ਕਹਿਣਾ ਹੈ ਕਿ ਅੱਜ ਸਾਡੇ ਦੇਸ਼ ਨੂੰ ਐੱਨ.ਆਰ.ਸੀ ਦੀ ਨਹੀਂ ਸਗੋਂ ਯੂ.ਆਰ.ਸੀ ਭਾਵ ਅਨ-ਇੰਪਲਾਇਮੈਂਟ ਰਜਿਸਟਰ ਆਫ ਸਿਟੀਜ਼ਨਸ ਦੀ ਲੋੜ ਹੈਅਸੀਂ ਵੀ ਯਾਦਵ ਦੇ ਉਕਤ ਸੁਝਾਅ ਨਾਲ ਸਹਿਮਤ ਹਾਂ ਯਕੀਨਨ ਅੱਜ ਕਰੋੜਾਂ ਯੁਵਕ ਜੋ ਬੇਰੁਜ਼ਗਾਰੀ ਦੀ ਹਾਲਤ ਵਿੱਚ ਦਰ-ਬਦਰ ਕੰਮ ਦੀ ਭਾਲ ਵਿੱਚ ਠੋਕਰਾਂ ਖਾਂਦੇ ਫਿਰ ਰਹੇ ਹਨ, ਉਨ੍ਹਾਂ ਦੀ ਨਿਸ਼ਾਨਦੇਹੀ ਕਰਦਿਆਂ ਉਨ੍ਹਾਂ ਨੂੰ ਉਨ੍ਹਾਂ ਦੀ ਲਿਆਕਤ ਅਤੇ ਕਾਬਲੀਅਤ ਦੇ ਅਨੁਸਾਰ ਕੰਮ ਮੁਹਈਆ ਕਰਵਾਇਆ ਜਾਣਾ ਅਤਿ ਜ਼ਰੂਰੀ ਹੈ

ਕੁਲ ਮਿਲਾ ਕੇ ਉਕਤ ਕਾਨੂੰਨ ਨੂੰ ਲੈ ਕੇ ਦੇਸ਼ ਵਿੱਚ ਜੋ ਧਰਨੇ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ, ਉਹ ਹਾਲ ਦੀ ਘੜੀ ਥੰਮ੍ਹਦਾ ਨਜ਼ਰ ਨਹੀਂ ਆ ਰਿਹਾਸਿਆਸੀ ਮਾਹਿਰਾਂ ਦਾ ਖਿਆਲ ਹੈ ਕਿ ਇਸ ਸਮੇਂ ਦੇਸ਼ ਨੂੰ ਜਿਸ ਤਰ੍ਹਾਂ ਬੇਰੁਜ਼ਗਾਰੀ, ਗਰੀਬੀ, ਮਹਿੰਗਾਈ, ਲਗਾਤਾਰ ਡਿੱਗ ਰਹੀ ਜੀ ਡੀ ਪੀ ਅਤੇ ਔਰਤਾਂ ਵਿੱਚ ਵਧ ਰਹੀ ਅਸੁਰੱਖਿਆ ਜਿਹੀਆਂ ਸਮੱਸਿਆਵਾਂ ਵਿੱਚੋਂ ਦੀ ਗੁਜ਼ਰਨਾ ਪੈ ਰਿਹਾ ਹੈ ਅਜਿਹੇ ਹਾਲਾਤ ਵਿੱਚ ਇਹੋ ਜਿਹਾ ਬੇਲੋੜਾ ਕਾਨੂੰਨ ਪਾਸ ਕਰਾਉਣਾ ਯਕੀਨਨ ਸਰਕਾਰ ਦੀ ਮਨਸ਼ਾ ਤੇ ਕਈ ਸਵਾਲ ਖੜ੍ਹੇ ਕਰਦਾ ਹੈ

ਭਾਵੇਂ ਸਰਕਾਰ ਨੇ ਇਸ ਕਾਨੂੰਨ ਦੇ ਸੰਦਰਭ ਵਿੱਚ ਲੱਖ ਸਫਾਈ ਦਿੱਤੀ ਹੈ ਕਿ ਭਾਰਤ ਵਿੱਚ ਰਹਿੰਦੇ ਨਾਗਰਿਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਪਰ ਇਸਦੇ ਬਾਵਜੂਦ ਲੋਕਾਂ ਨੂੰ, ਵਿਸ਼ੇਸ਼ ਕਰਕੇ ਮੁਸਲਮਾਨਾਂ ਨੂੰ ਸਰਕਾਰ ਦੀਆਂ ਅਜਿਹੀਆਂ ਯਕੀਨ ਦਹਾਨੀਆਂ ਸਿਰਫ ਅਤੇ ਸਿਰਫ ਤਿਫਲੀ ਤਸੱਲੀਆਂ ਹੀ ਜਾਪਦੀਆਂ ਹਨ ਕਿਉਂਕਿ ਅਸਾਮ ਵਿੱਚ ਜਿਸ ਤਰ੍ਹਾਂ ਕਈ ਦਹਾਕਿਆਂ ਅਤੇ ਸਦੀਆਂ ਤੋਂ ਰਹਿ ਰਹੇ ਲੋਕਾਂ ਨੂੰ ਘਰੋਂ ਬੇਘਰ ਕਰਦਿਆਂ ਡਿਟੈਨਸ਼ਨ ਕੈਂਪਾਂ ਵਿੱਚ ਧਕੇਲਿਆ ਗਿਆ, ਉਹ ਘਟਨਾਵਾਂ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਤੌਖਲੇ ਪੈਦਾ ਕਰਦੀਆਂ ਹਨ ਅਸੀਂ ਪਿਛਲੇ ਸਾਲਾਂ ਦੌਰਾਨ ਅਸਾਮ ਵਿੱਚ ਹੋਈ ਐੱਨ ਆਰ ਸੀ ਦੇ ਨਤੀਜਿਆਂ ਨੂੰ ਵੇਖਿਆ ਕਿ ਅਜਿਹੇ ਲੋਕਾਂ ਨੂੰ ਵੀ ਨਾਗਰਿਕਤਾ ਰਜਿਸਟਰ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ, ਜਿਨ੍ਹਾਂ ਦੀ ਨਾਗਰਿਕਤਾ ’ਤੇ ਕੋਈ ਸ਼ੱਕ ਨਹੀਂ ਸੀ ਕਰ ਸਕਦਾ ਜਿਵੇਂ ਕਿ ਭਾਰਤ ਦੇ ਰਾਸ਼ਟਰਪਤੀ ਫਖਰੂਦੀਨ ਦੇ ਪਰਿਵਾਰ ਦੇ ਕੁਝ ਮੈਂਬਰਾਂ ਅਤੇ ਕਾਰਗਿਲ ਯੁੱਧ ਵਿੱਚ ਆਪਣੀ ਬਹਾਦਰੀ ਦੇ ਜੌਹਰ ਵਿਖਾਉਣ ਵਾਲੇ ਸਨਾ-ਊਲਾਹ ਵਰਗੇ ਰਿਟਾਇਰਡ ਆਰਮੀ ਅਫਸਰ ਤੱਕ ਨੂੰ ਵੀ ਡਿਟੈਨਸ਼ਨ ਕੈਂਪਾਂ ਵਿੱਚ ਭੇਜ ਦਿੱਤਾ ਗਿਆਯਕੀਨਨ ਅੱਜ ਦੇਸ਼ ਨੂੰ ਤੋੜਨ ਵਾਲੇ ਕਾਨੂੰਨਾਂ ਦੀ ਨਹੀਂ ਸਗੋਂ ਜੋੜਨ ਵਾਲੇ ਕਾਨੂੰਨ ਦੀ ਜ਼ਰੂਰਤ ਹੈ ਦੂਜੇ ਮੁਲਕਾਂ ਦੇ ਲੋਕਾਂ ਨੂੰ ਨਾਗਰਿਕ ਜੀਅ ਸਦਕੇ ਦਿੱਤੀ ਜਾਵੇ ਪ੍ਰੰਤੂ ਇਸਦੀ ਆੜ ਵਿੱਚ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਦਰ-ਬ-ਰਦ ਕਰਨਾ ਕਦਾਚਿਤ ਦਰੁਸਤ ਨਹੀਂ ਹੈਇਸ ਵਕਤ ਦੇਸ਼ ਵਿੱਚ ਜੋ ਹਾਲਾਤ ਹਨ ਸ਼ਾਇਦ ਇਸੇ ਨੂੰ ਹੀ ਕਲਯੁਗ ਕਿਹਾ ਜਾਂਦਾ ਹੈ ਕਿਉਂਕਿ ਪਿਛਲੇ ਸਮਿਆਂ ਵਿੱਚ ਅਕਸਰ ਰੇਡੀਓ ਤੋਂ ਮੁਹੰਮਦ ਰਫੀ ਦਾ ਇੱਕ ਗੀਤ ਸੁਣਿਆ ਕਰਦੇ ਸਾਂ ਜਿਸਦੇ ਬੋਲ ਅੱਜ ਵੀ ਕੰਨਾਂ ਵਿੱਚ ਗੂੰਜ ਰਹੇ ਹਨ:

ਰਾਮਚੰਦਰ ਕਹਿ ਗਏ ਸੀਆ ਸੇ ਅਜਿਹਾ ਕਲਯੁੱਗ ਆਏਗਾ
ਹੰਸ ਚੁਣੇਗਾ ਦਾਣਾ ਦੁਨਕਾ ਕਊਆ ਮੋਤੀ ਖਾਏਗਾ
।।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1862)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om) 

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author