ShyamSDeepti7ਜਿਹੜਾ ਵਿਅਕਤੀ ਜ਼ਿੰਦਗੀ ਵਿੱਚ ਅੱਗੇ ਵਧਣ ਲਈਜ਼ਿੰਦਗੀ ਵਿੱਚ ਫੈਸਲੇ ਲੈਣ ਦੇ ਨਵੇਂ ਵਿਚਾਰ ਦੇਵੇ ...
(13 ਮਈ 2025)


5 ਮਈ ਨੂੰ ਦੁਨੀਆ ਦੇ ਮਹਾਨ ਚਿੰਤਕ ਕਾਰਲ ਮਾਰਕਸ ਦਾ ਦੋ ਸੌ ਸਾਲਾ ਜਨਮ ਦਿਨ ਆਇਆ
ਦੁਨੀਆ ਵਿੱਚ ਕਿੰਨੇ ਕੁ ਦੇਸ਼ਾਂ ਅਤੇ ਉੱਥੋਂ ਦੇ ਲੋਕਾਂ ਨੇ ਉਸ ਦਿਨ ਨੂੰ ਕਿੰਨੀ ਕੁ ਸ਼ਿੱਦਤ ਨਾਲ ਯਾਦ ਕੀਤਾ ਹੈ, ਜਿਵੇਂ ਉਸ ਨੂੰ ਕਰਨਾ ਚਾਹੀਦਾ ਹੈਦੁਨੀਆ ਦੀ ਸਭ ਤੋਂ ਵੱਧ ਅਬਾਦੀ ਲਈ ਫਿਕਰਮੰਦ, ਸਭ ਤੋਂ ਵੱਧ ਪ੍ਰਭਾਵ ਪਾਉਣ ਵਾਲੀ ਤੇ ਹੁਣ ਤਕ ਦੀ ਸਭ ਤੋਂ ਵੱਡੀ ਸ਼ਖਸੀਅਤ ਹੈ- ਕਾਰਲ ਮਾਰਕਸ

ਸਾਡੇ ਮੁਲਕ ਦੇ ਸੰਦਰਭ ਵਿੱਚ, ਜਿੱਥੇ ਪੂਰਬ-ਪੱਛਮ ਦੇ ਬਹੁਤ ਵੱਡੇ ਵਖਰੇਵੇਂ ਦੇਖੇ ’ਤੇ ਉਭਾਰੇ ਜਾਂਦੇ ਹਨ, ਅਜਿਹੀਆਂ ਸ਼ਖਸੀਅਤਾਂ ਨੂੰ ਵਿਦੇਸ਼ੀ ਕਹਿ ਕੇ ਨਕਾਰਨ ਦੀ ਪਰੰਪਰਾ ਬਣ ਗਈ ਹੈਇਹ ਗੱਲ ਠੀਕ ਹੈ, ਦੁਨੀਆਂ ਦੇ ਹਰ ਖਿੱਤੇ ਦੀ ਤਰ੍ਹਾਂ ਸਾਡੇ ਕੋਲ ਅਨੇਕਾਂ ਦਾਰਸ਼ਨਿਕਾਂ ਅਤੇ ਗ੍ਰੰਥਾਂ ਦਾ ਬਹੁਤ ਵੱਡਾ ਖਜ਼ਾਨਾ ਪਿਆ ਹੈ ਪਰ ਚਿੰਤਕਾਂ ਅਤੇ ਦਰਸ਼ਨ ਦਾ ਤੁਲਨਾਤਮਕ ਅਧਿਐਨ ਤਾਂ ਕੀਤਾ ਜਾ ਸਕਦਾ ਹੈ, ਪਰ ਉਨ੍ਹਾਂ ਨੂੰ ਸਿਰੇ ਤੋਂ ਖਾਰਜ ਕਰਨਾ ਕੋਈ ਵਧੀਆ ਰੀਤ ਨਹੀਂ ਹੈਹਰ ਚਿੰਤਕ ਦਾ ਆਪਣਾ ਯੋਗਦਾਨ ਹੁੰਦਾ ਹੈ

ਜਿੱਥੋਂ ਤਕ ਮਾਰਕਸ ਦੀ ਚਿੰਤਨ ਪਰੰਪਰਾ ਦਾ ਸਵਾਲ ਹੈ, ਜਰਮਨ ਦਾ ਹੋ ਕੇ, ਉਸਦੇ ਸਿਧਾਂਤ ਨੂੰ ਸਭ ਤੋਂ ਪਹਿਲਾਂ ਰੂਸ ਵਿੱਚ ਅਜ਼ਮਾਇਆ ਗਿਆ ਤੇ ਉਨ੍ਹਾਂ ਨੇ ਇਸ ਵਿਚਾਰਧਾਰਾ ਦੇ ਚੰਗੇ ਸਿੱਟੇ ਵੀ ਕੱਢ ਕੇ ਦਿਖਾਏਇਸੇ ਪਰੰਪਰਾ ਨੂੰ ਮਾਓਜ਼ੇ ਤੁੰਗ ਨੇ ਚੀਨ ਵਿੱਚ ਅਪਣਾਇਆ ਤੇ ਉਸਦੇ ਨਤੀਜੇ ਅੱਜ ਵੀ ਲੋਕਾਂ ਲਈ ਸਮਝਣ ਅਤੇ ਵਿਸ਼ਲੇਸ਼ਣ ਦਾ ਵਿਸ਼ਾ ਹਨਕਿਊਬਾ, ਕੋਰੀਆ, ਵੀਅਤਨਾਮ ਆਦਿ ਦੇਸ਼ਾਂ ਨੇ ਪੂਰੇ ਤੌਰ ’ਤੇ ਅਤੇ ਬਾਕੀ ਸਾਰੀ ਦੁਨੀਆਂ ਵਿੱਚ ਮਾਰਕਸ ਦੇ ਚਿੰਤਨ ਨੇ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਅਤੇ ਜੀਉਣ ਜੋਗਾ ਬਣਾਇਆ ਹੈਸਰਮਾਏਦਾਰੀ ਦੇ ਮੋਢੀ ਦੇਸ਼ਾਂ ਜਿਵੇਂ ਅਮਰੀਕਾ, ਕੈਨੇਡਾ ਅਤੇ ਯੂਰੋਪ ਨੂੰ ਵੀ ਇਸ ਵਿਚਾਰਧਾਰਾ ਨੇ ਕਈ ਨਵੇਂ ਰਾਹ ਦੱਸੇ ਹਨ

ਮਾਰਕਸ ਦੀ ਚਿੰਤਨ ਸ਼ੈਲੀ ਅਤੇ ਉਸਦੇ ਕੰਮ ਦੀ ਵਿਆਖਿਆ ਕਰਦਿਆਂ ਉਸ ਨੂੰ ਅਰਥਸ਼ਾਸਤਰੀ, ਰਾਜਨੀਤਕ ਗਿਆਤਾ, ਸਮਾਜ ਵਿਗਿਆਨ ਦਾ ਜਾਣੂ, ਇਤਿਹਾਸਕਾਰ, ਪੱਤਰਕਾਰ ਅਤੇ ਇਨਕਲਾਬੀ ਕਾਰਕੁਨ ਵਜੋਂ ਜਾਣਿਆ ਅਤੇ ਸਮਝਿਆ ਜਾਂਦਾ ਹੈਅਸਲ ਵਿੱਚ ਉਸ ਨੇ ਆਪਣੀ ਸਮਝ ਨੂੰ ਇੰਨਾ ਵਿਸ਼ਾਲ ਅਤੇ ਡੁੰਘਾਈ ਵਿੱਚ ਪੇਸ਼ ਕੀਤਾ ਹੈ, ਜਦੋਂ ਕਿ ਦੁਨੀਆ ਦੇ ਬਾਕੀ ਜ਼ਿਆਦਾਤਰ ਚਿੰਤਕਾਂ ਨੇ ਕਿਸੇ ਇੱਕ ਪਹਿਲੂ ’ਤੇ ਵਿਚਾਰਿਆ ਹੈ ਤੇ ਬਾਕੀ ਪਹਿਲੂਆਂ ਤੋਂ ਅਨਜਾਣ ਰਹੇ ਜਾਂ ਅਣਡਿੱਠ ਕਰਦੇ ਰਹੇਉਦਹਾਰਨ ਵਜੋਂ ਫਰੌਇਡ ਦੁਨੀਆਂ ਦੀਆਂ ਸਾਰੀਆਂ ਸਮੱਸਿਆਵਾਂ ਲਈ ਵਿਅਕਤੀ ਦੇ ਮਨ ਅਤੇ ਚੇਤਨਾ ਨੂੰ ਹੀ ਅਧਾਰ ਬਣਾਉਂਦਾ ਰਿਹਾਇਸੇ ਤਰ੍ਹਾਂ ਕੋਈ ਰਾਜਨੀਤੀ ਵਿੱਚ, ਕੋਈ ਸਮਾਜ ਦੀ ਬਣਤਰ ਵਿੱਚ ਤੇ ਕੋਈ ਅਰਥਚਾਰੇ ਵਿੱਚੋਂ ਮਨੁੱਖ ਦੀਆਂ ਸਮੱਸਿਆਵਾਂ ਦਾ ਹੱਲ ਲੱਭਦਾ ਰਿਹਾ ਹੈਅਧਿਆਤਮ ਅਤੇ ਧਰਮ ਨੇ ਵੀ ਰੂਹ ਅਤੇ ਸਰੀਰ ਦੀ ਵਿਆਖਿਆ ਕਰਕੇ, ਮਨੁੱਖ ਦੀਆਂ ਉਲਝਣਾਂ ਦੇ ਹੱਲ ਪੇਸ਼ ਕੀਤੇ

ਭਾਵੇਂ ਕਿ ਸਾਰੇ ਹੀ ਪਹਿਲੂ ਮਹੱਤਵਪੂਰਨ ਹਨ, ਪਰ ਕਿਸੇ ਇੱਕ ਨੂੰ ਮੋਹਰੀ ਬਣਾ ਕੇ ਪੇਸ਼ ਕਰਨਾ ਜਾਂ ‘ਇੱਕੋ-ਇੱਕ’ ਹੱਲ ਵਜੋਂ ਪੇਸ਼ ਕਰਨਾ ਕਦੇ ਵੀ ਦੁਰਸਤ ਪਹੁੰਚ ਨਹੀਂ ਰਹੇਮਾਰਕਸ ਆਪਣੇ ਸਮੇਂ ਵਿੱਚ ਪਹਿਲਾ ਅਜਿਹਾ ਚਿੰਤਕ ਸੀ, ਜਿਸ ਨੇ ਮਨੁੱਖ ਨੂੰ ਕੇਂਦਰ ਵਿੱਚ ਰੱਖ ਕੇ, ਉਸ ਨੂੰ ਸਮਝਿਆਪਰ ਮਾਰਕਸ ਦੀ ਜਦੋਂ ਵੀ ਗੱਲ ਹੁੰਦੀ ਹੈ ਤਾਂ ਉਸ ਨੂੰ ਅਰਥ ਸ਼ਾਸਤਰੀ ਦੇ ਤੌਰ ’ਤੇ ਉਭਾਰਿਆ ਜਾਂਦਾ ਹੈ ਉਸਦੇ ਦਰਸ਼ਨ ਨੂੰ ਮਜ਼ਦੂਰਾਂ ਦਾ ਦਰਸ਼ਨ, ਉਨ੍ਹਾਂ ਦੀਆਂ ਜ਼ਿੰਦਗੀਆਂ ਵਿੱਚ ਕੰਮ ਦੇ ਹਾਲਾਤ, ਦਿਹਾੜੀ, ਕੰਮ ਦੇ ਘੰਟੇ ਆਦਿ ਤਕ ਸੀਮਿਤ ਕਰਕੇ ਸਮਝਿਆ-ਸਮਝਾਇਆ ਜਾਂਦਾ ਹੈਇਸ ਤੋਂ ਅੱਗੇ ਉਸ ਦੀ ਇਸੇ ਵਿਚਾਰਧਾਰਾ ਤਹਿਤ ਕੀਤੀ ਵੰਡ ਨੂੰ ਜਗੀਰੂ ਸਮਾਜ, ਪੂੰਜੀਵਾਦੀ, ਸਮਰਾਜਵਾਦੀ ਅਵਸਥਾਵਾਂ ਤਹਿਤ ਯਾਦ ਕੀਤਾ ਜਾਂਦਾ ਹੈਦਰਅਸਲ ਇਸ ਸਾਰੀ ਸਮਝ ਪਿੱਛੇ ਪਈ ਉਸ ਦੀ ਪੈਦਾਵਾਰੀ ਸਾਧਨਾਂ ’ਤੇ ਕਬਜ਼ਾ ਅਤੇ ਪੈਦਾਵਾਰ ਕਰਨ ਵਿੱਚ ਲੱਗੇ ਕਾਮਿਆਂ ਦੇ ਆਪਸੀ ਸੰਬੰਧਾਂ ਨੂੰ ਸਮਝਣ ਅਤੇ ਉਨ੍ਹਾਂ ਸੰਬੰਧਾਂ ਤੋਂ ਪੈਦਾ ਹੋਏ ਮੱਨੁਖੀ ਵਿਵਹਾਰ ਨੂੰ ਸਮਝਣ-ਪ੍ਰਚਾਰਨ ਅਤੇ ਉਭਾਰਨ ਦੇ ਯਤਨ ਬਹੁਤ ਹੀ ਘੱਟ ਹੋਏ ਹਨਮਨੁੱਖੀ ਵਿਵਹਾਰ ਪ੍ਰਤੀ ਇਸ ਤਰ੍ਹਾਂ ਦੀ ਸਮਝ, ਮਾਰਕਸ ਨੂੰ ਮਨੋਵਿਗਿਆਨ ਨਾਲ ਜੋੜਦੀ ਹੈ, ਜੋਕਿ ਨਾਂਹ ਦੇ ਬਰਾਬਰ ਹੀ ਉਭਾਰੀ ਗਈ ਹੈ

ਇਸ ਤਰ੍ਹਾਂ ਦੇ ਸਮਾਜਿਕ ਸੰਬੰਧਾਂ ਦਾ ਵਾਸਤਾ ਗਰੀਬੀ ਅਤੇ ਲੋਕਾਂ ਦੀ ਨਰਕ ਭੋਗਦੀ ਜ਼ਿੰਦਗੀ ਨਾਲ ਹੈਮਾਰਕਸ ਕਹਿੰਦਾ ਹੈ- ਗੁਰਬਤ ਸੰਸਾਰ ਵਿੱਚ ਸਭ ਤੋਂ ਵੱਡਾ ਪਾਪ ਹੈਇਹ ਗੁਲਾਮੀ ਅਤੇ ਰੋਗਾਂ ਨੂੰ ਪੈਦਾ ਕਰਦੀ ਹੈ ਉਸਦੇ ਮਨ ਵਿੱਚ ਸ਼ੁਰੂ ਤੋਂ ਹੀ ਇਹ ਸਵਾਲ ਰਿਹਾ ਹੈ ਕਿ ਲੋਕ ਐਨੇ ਲਾਚਾਰ ਅਤੇ ਹੀਣੇ ਕਿਉਂ ਹਨ? ਇਸ ਤੜਪ ਨੇ ਹੀ ਮਾਰਕਸ ਨੂੰ ਮਨੁੱਖ ਦੀ ਹੀਣਤਾ ਅਤੇ ਕੰਗਾਲੀ ਲਈ ਸਾਰੀ ਉਮਰ ਕੰਮ ਕਰਨ ਲਈ ਪ੍ਰੇਰਿਤ ਕੀਤਾ

ਮਾਰਕਸ ਦਾ ਅਰਥ ਸ਼ਾਸਤਰੀ ਵੱਲ ਪੱਖ ਉਭਾਰਦੇ-ਉਭਾਰਦੇ, ਉਸ ਨੂੰ ਮਨੋਵਿਗਿਆਨਕ ਪੱਖ ਨੂੰ ਅਣਗੌਲਿਆ ਕਰਨ ਦਾ ਦੋਸ਼ੀ ਤਕ ਕਰਾਰ ਦਿੱਤਾ ਗਿਆ ਹੈਭਾਵ ਕਾਰਲ ਮਾਰਕਸ ਨੇ ਸਿਰਫ ਦਿਹਾੜੀ-ਤਨਖਾਹ ਦੇਖੀ, ਮਨ ਦੀ ਭੂਮਿਕਾ ਨੂੰ ਨਹੀਂ ਸਮਝਿਆਕਹਿਣ ਤੋਂ ਭਾਵ ਆਰਥਿਕਤਾ ਹੀ ਸਭ ਕੁਝ ਨਹੀਂ ਹੁੰਦੀ, ਮਨ ਦੀਆਂ ਗੰਢਾਂ ਵਿੱਚ ਬਹੁਤ ਕੁਝ ਲੁਕਿਆ ਹੁੰਦਾ ਹੈਮਨੋਵਿਗਿਆਨ ਦੇ ਖੇਤਰ ਦਾ ਜੋ ਕੰਮ ਮਾਰਕਸ ਨੇ ਕੀਤਾ, ਦਰਅਸਲ ਉਸ ਨੂੰ ਆਧੁਨਿਕ ਮਨੋਵਿਗਿਆਨ ਆਪਣੇ ਵਿਸ਼ੇ ਵਿੱਚ ਵਿਚਾਰਨ ਲਈ ਥਾਂ ਹੀ ਨਹੀਂ ਦਿੰਦਾਮਾਰਕਸ ਨੇ ਇਸ ਪੱਖ ਨੂੰ ਸਮਝਾਇਆ ਕਿ ਸਮਾਜ ਦੇ ਰਿਸ਼ਤੇ, ਮਨ ਦੀਆਂ ਗੰਢਾਂ ਕਿਵੇਂ ਪੈਦਾ ਕਰਦੇ ਹਨ

ਮਨੁੱਖ ਦਾ ‘ਅਜਨਬੀਪੁਣੇ’ ਦਾ ਸਿਧਾਂਤ, ਐਲੀਅਨੇਸ਼ਨ ਥਿਉਰੀ, ਭਾਵ ਆਪਣੇ ਆਪ ਤੋਂ ਟੁੱਟ ਜਾਣਾ, ਕੀ ਮਨੋਵਿਗਿਆਨ ਦੀ ਸਮਝ ਨੂੰ ਇੱਕ ਵੱਖਰੀ ਦੇਣ ਨਹੀਂ ਹੈ? ਅਸਲ ਵਿੱਚ ਮਾਰਕਸ ਮਨ ਦੀ ਬਣਤਰ ਅਤੇ ਵਿਗਾੜ ਨੂੰ ਸਮਾਜ ਨਾਲ ਜੋੜ ਕੇ ਪੇਸ਼ ਕਰ ਰਿਹਾ ਹੈ, ਜਦੋਂ ਕਿ ਆਧੁਨਿਕ ਮਨੋਵਿਗਿਆਨ ਨਿੱਜ ਦੇ ਅਧਿਐਨ ਨੂੰ ਹੀ ਆਪਣਾ ਵਿਸ਼ਾ ਮੰਨਦਾ ਹੈਉਨ੍ਹਾਂ ਦਾ ਵਿਸ਼ਾ ਹੈ, ‘ਆਪਣੇ ਆਪ ਨੂੰ ਜਾਣੋ’, ‘ਸਵੈ ਦੀ ਸਮਝ।’ ਉੱਥੋਂ ਜੋ ਉਹ ਟੱਪਲਾ ਖਾਂਦੇ ਹਨ ਕਿ ਉਹ ਇਸ ਸਮਝ ਨੂੰ ਤਰਜੀਹ ਨਹੀਂ ਦਿੰਦੇ ਕਿ ਮਨ ਦੀ ਹੋਂਦ ਅਤੇ ਵਿਕਾਸ ਦਾ ਸੋਮਾ ਸਮਾਜ ਹੈਮਾਰਕਸ ਵਿਆਖਿਆ ਕਰਦਾ ਹੈ ਕਿ ਸਮਾਜ ਵਿੱਚ ਬਣਨ ਵਾਲੇ ਰਿਸ਼ਤੇ, ਉਸ ਵਿਅਕਤੀ ਦੇ ਮਨ ਵਿੱਚ ਉੱਠਣ ਵਾਲੇ ਚਾਅ ਅਤੇ ਵਲਵਲੇ, ਆਪਸੀ ਸੰਬੰਧਾਂ ’ਤੇ ਨਿਰਭਰ ਕਰਦੇ ਹਨ ਤੇ ਆਪਸੀ ਸੰਬੰਧਾਂ ਦੀ ਬਣਤਰ ਪੈਦਾਵਾਰੀ ਸਾਧਨਾਂ ’ਤੇ ਨਿਰਭਰ ਕਰਦੀ ਹੈਇਸ ਤਰ੍ਹਾਂ ਮਾਰਕਸ ਮਨੁੱਖੀ ਵਿਵਹਾਰ ਨੂੰ ਟੁਕੜਿਆਂ ਵਿੱਚ ਨਹੀਂ, ਸਗੋਂ ਸਮੁੱਚਤਾ ਵਿੱਚ ਸਮਝਦਾ ਅਤੇ ਉਭਾਰਦਾ ਹੈਮਾਰਕਸ ਨੂੰ ਥੋੜ੍ਹਾ-ਬਹੁਤ ਸਮਝਣ ਦੇ ਯਤਨ ਵੀ ਮਾਰਕਸ ਦੇ ਚਿੰਤਨ ਨੂੰ ਆਪਣੇ ਹਿੱਸੇ ਮੁਤਾਬਕ ਅਰਥ ਸ਼ਾਸਤਰੀਆਂ, ਸਮਾਜ ਵਿਗਿਆਨੀਆਂ ਅਤੇ ਇਤਿਹਾਸਕਾਰਾਂ ਨੇ ਵੰਡ ਲਿਆ ਹੈ, ਜਦੋਂ ਕਿ ਮਾਰਕਸ ਦਾ ਗਿਆਨ ਮਨੁੱਖ ਦਾ ਗਿਆਨ ਹੈ

ਮਾਰਕਸ ਮਨੁੱਖ ਵਿੱਚ ਮਨੁੱਖਤਾ ਦੀ ਗੱਲ ਕਰਦਾ ਹੈਜਦੋਂ ਮਾਰਕਸ ਮਨੁੱਖ ਵਿੱਚ ਪਈ ਕਾਬਲੀਅਤ, ਉਸ ਦੀ ਸਿਰਜਣ ਸ਼ਕਤੀ ਨੂੰ ਸਮਝਣ ਦੀ ਗੱਲ ਕਰਦਾ ਹੈ ਤਾਂ ਉਹ ਮਨ ਦੇ ਵਿਕਾਸ ਦੀ ਗੱਲ ਕਰ ਰਿਹਾ ਹੁੰਦਾ ਹੈਜਦੋਂ ਮਾਰਕਸ ਮਨੁੱਖ ਵਿੱਚ ਪਏ ਸਿਰਜਕ ਦੀ ਚਾਹਨਾ ਕਰਦਾ ਹੈ, ਜਦੋਂ ਮਨੁੱਖ ਦੀ ਕਿਰਤ ਨੂੰ ਪੂਰੀ ਜ਼ਿੰਦਗੀ ਅਤੇ ਕੁਦਰਤ ਦੇ ਅਮਲ ਨਾਲ ਜੋੜਦਾ ਅਤੇ ਇੱਕ ਸਿਰਜਕ ਹੁੰਦਾ ਦੇਖਦਾ ਹੈ ਤਾਂ ਉਸ ਤਾਕਤ ਨੂੰ ਹੋਰ ਅੱਗੇ, ਹੋਰ ਉਸਾਰੂ ਕੰਮਾਂ ਵਿੱਚ ਲਗਾਉਣ ਲਈ ਆਪਣਾ ਖਿਆਲ ਪੇਸ਼ ਕਰਦਾ ਹੈ

ਮਾਰਕਸ ਜਦੋਂ ਧਰਮ ਬਾਰੇ ਵੀ ਟਿੱਪਣੀ ਕਰਦਾ ਹੈ, ਜੋਕਿ ਬਹੁਗਿਣਤੀ ਰਾਜਨੀਤਕ ਅਤੇ ਧਾਰਮਿਕ ਲੋਕਾਂ ਨੂੰ ਵਿਰੋਧ ਕਰਨ ਦਾ ਮੌਕਾ ਦਿੰਦੀ ਹੈ, ਉਹ ਵੀ ਮਾਰਕਸ ਦੇ ਚਿੰਤਨ ਦੀ ਅਧੂਰੀ ਸਮਝ ਦਾ ਨਤੀਜਾ ਹੈਇਸ ਸੰਦਰਭ ਵਿੱਚ ਜੋ ਉਹ ਵਿਆਖਿਆ ਕਰਦਾ ਹੈ ਜਾਂ ਸਮਝਾਉਣਾ ਚਾਹੁੰਦਾ ਹੈ ਕਿ ਮਨੁੱਖ ਵਿੱਚ ਅਥਾਹ ਸ਼ਕਤੀ ਹੈ, ਉਹ ਬਹੁਤ ਕੁਝ ਕਰ ਸਕਣ ਦੇ ਯੋਗ ਹੈਤੇ ਧਰਮ ਉਸਦੇ ਉਲਟ ਮਨੁੱਖ ਦੀ ਇਸ ਲਾਜਵਾਬ ਕਾਬਲੀਅਤ, ਖੋਜੀ ਬਣਨ ਦੇ ਗੁਣ ਨੂੰ ਨਕਾਰਾ ਕਰਦਾ ਹੈਮਨੁੱਖ ਕੋਲ ਸਮੱਸਿਆ ਨੂੰ ਸਮਝਣ ਅਤੇ ਸੁਲਝਾਉਣ ਲਈ ਬਹੁਤ ਹੀ ਕਾਰਗਰ ਦਿਮਾਗ ਹੈ, ਧਰਮ ਉਸੇ ਸਮੱਸਿਆ ਨੂੰ ਸੁਲਝਾਉਣ ਦੀ ਥਾਂ ਸਮਰਪਣ ਨੂੰ ਤਰਜੀਹ ਦਿੰਦਾ ਹੈ ਤੇ ਕਿਸੇ ਰੱਬੀ, ਗੈਬੀ ਸ਼ਕਤੀ ਦੇ ਹਵਾਲੇ ਕਰ ਦੇਣ ਨੂੰ ਪ੍ਰੇਰਦਾ ਹੈਮਨੁੱਖ ਦੀ ਕਿਰਤ ਸ਼ਕਤੀ ਵਿੱਚ ਜੋ ਸਿਰਜਕ ਬਣਨ ਦੀ ਸਮਰੱਥਾ ਹੈ, ਧਰਮ ਉਸ ਨੂੰ ਕਿਸਮਤ ’ਤੇ ਪਾਉਣ ਦਾ ਰਾਹ ਦਿਖਾਉਂਦਾ ਹੈ

ਮਨੁੱਖ ਦੀ ਸਿਰਜਣਾ ਦਾ ਕਮਾਲ ਦੇਖੋ ਕਿ ਉਸ ਨੇ ਰੱਬ ਦੀ ਜੋ ਸੋਲਾਂ ਕਲਾ ਸਪੂਰਨ ਜਾਂ ਦਸ-ਬਾਰਾਂ ਭੁਜਾਵੀ ਤਸਵੀਰ ਬਣਾਈ, ਉਸਦੇ ਮਨ ਦਾ ਪ੍ਰਗਟਾਵਾ ਹੈ, ਜਿਸ ਪਾਸੇ ਉਹ ਤੁਰਨਾ ਚਾਹੁੰਦਾ ਹੈ ਤੇ ਇਹ ਸਭ ਹਾਸਲ ਕਰਨ ਦਾ ਚਾਹਵਾਨ ਹੈਉਸ ਦੀ ਕਲਪਨਾ ਸ਼ਕਤੀ ਇਹ ਰਾਹ ਪੱਧਰਾ ਕਰਦੀ ਹੈ ਤੇ ਵਿਗਿਆਨਕ ਸੋਚ ਢੰਗ ਦੇ ਨਾਲ ਨਵੇਂ ਦਿਸਹੱਦੇ ਨਜ਼ਰ ਆਉਂਦੇ ਹਨ

ਮਨੁੱਖ ਨੂੰ ਉਸ ਦੀ ਇਸ ਸ਼ਕਤੀ ਨਾਲ ਜਾਣੂ ਕਰਵਾਉਣਾ, ਮਨੁੱਖ ਦੀ ਸਵੈ ਪਛਾਣ ਹੀ ਤਾਂ ਹੈਮਾਰਕਸ ਕਹਿੰਦਾ ਹੈ, ਮੇਰਾ ਤਜਰਬਾ ਹੈ ਕਿ ਦੁਨੀਆ ਵਿੱਚ ਸਭ ਤੋਂ ਖੁਸ਼ ਲੋਕ ਉਹ ਪਾਏ ਗਏ ਹਨ, ਜੋ ਦੂਸਰਿਆਂ ਦੀ ਭਲਾਈ ਲਈ ਕੰਮ ਕਰਦੇ ਹਨਉਹ ਨਿੱਜ ਨੂੰ, ਸਵੈ ਪਛਾਣ ਨੂੰ ਸਮਾਜ ਦੇ ਲੇਖੇ ਲਾਉਣ ਲਈ ਕਹਿੰਦਾ ਹੈਇਹੀ ਤੱਥ, ਇਹੀ ਸਚਾਈ ਉਸ ਨੂੰ ਉਨ੍ਹਾਂ ਲੋਕਾਂ ਦਾ ਦੁਸ਼ਮਣ ਬਣਾਉਂਦੀ ਹੈ, ਜੋ ਖੁਦ ਆਪਣੇ ਐਸ਼ੋ-ਆਰਾਮ ਲਈ ਜਾਂ ਵੱਧ ਤੋਂ ਵੱਧ ਪਰਿਵਾਰ ਤਕ ਸੀਮਿਤ ਰਹਿ ਕੇ ਕੁਦਰਤ ਦੀ ਦੌਲਤ ’ਤੇ ਕਾਬਜ਼ ਹੋਣਾ ਚਾਹੁੰਦੇ ਹਨ

ਜਦੋਂ ਅਸੀਂ ਸਮਾਜ ਵਿੱਚ ਨੈਤਿਕ ਪਤਨ ਦੀ ਗੱਲ ਕਰਦੇ ਹਾਂ ਤਾਂ ਮਾਰਕਸ ਦੇ ਆਪਸੀ ਸਮਾਜਿਕ ਰਿਸ਼ਤਿਆਂ ਦੀ ਬਣਤਰ ਨੂੰ ਸਮਝਣ ਦੀ ਲੋੜ ਹੈਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਬਣਾਈ ਅਤੇ ਬਚਾਈ ਰੱਖਣ ਲਈ, ਜੇਕਰ ਇਸ ਅੰਤਿਮ ਨਿਸ਼ਾਨੇ ’ਤੇ ਪਹੁੰਚਣਾ ਹੀ ਸਮਾਜ ਦਾ ਮਕਸਦ ਹੈ ਤਾਂ ਉਹ ਮਾਰਕਸ ਦੇ ਰਾਹ ਤੋਂ ਹੋ ਕੇ ਜਾਂਦਾ ਹੈ

ਰਿਸ਼ਤਿਆਂ ਅਤੇ ਸਮਾਜਿਕ ਸੰਬੰਧਾਂ ਦਰਮਿਆਨ ਦੋਸਤੀ ਇੱਕ ਅਜਿਹਾ ਰਿਸ਼ਤਾ ਹੈ ਜੋ ਤੁਹਾਨੂੰ ਇੱਕੋ ਧਰਾਤਲ ’ਤੇ ਗੱਲ ਕਰਨ ਦਾ ਮਾਹੌਲ ਦਿੰਦਾ ਹੈਤੁਸੀਂ ਖੁੱਲ੍ਹ ਕੇ ਆਪਣੀ ਗੱਲ ਰੱਖਦੇ ਹੋ, ਬੇਝਿਜਕ, ਕਿਉਂ ਜੋ ਸੁਣਨ ਵਾਲਾ ਤੁਹਾਡੀ ਗੱਲ ਸੁਣਨ ਪ੍ਰਤੀ ਗੰਭੀਰ ਹੈ ਤੇ ਉਹ ਤੁਹਾਨੂੰ ਕੋਈ ਉਸਾਰੂ ਸੁਝਾਵ ਵੀ ਦੇਵੇਗਾਇਹੀ ਕਾਰਨ ਹੈ ਮੈਂ ਮਾਰਕਸ ਨੂੰ ਦੋਸਤ ਕਹਿੰਦਾ ਹਾਂ

ਮਾਰਕਸ ਦਾ ਕਿਸ ਥਾਂ ’ਤੇ ਜਨਮ ਲੈਣਾ, ਕਿਸ ਪਰਿਵਾਰ ਵਿੱਚ ਵੱਡਾ ਹੋਣਾ, ਕਿਸੇ ਤਰ੍ਹਾਂ ਮਾਇਨੇ ਨਹੀਂ ਰੱਖਦਾ, ਜੋ ਗੱਲ ਅਹਿਮ ਹੈ ਉਹ ਇਹ ਹੈ ਕਿ ਉਹ ਮਨੁੱਖ ਪ੍ਰਤੀ ਕਿਸ ਨਜ਼ਰੀਏ ਨਾਲ ਪੇਸ਼ ਆਉਂਦਾ ਹੈਮਾਰਕਸ ਸਾਹਮਣੇ ਕਿਸੇ ਤਰ੍ਹਾਂ ਦਾ ਕੋਈ ਬਾਰਡਰ ਨਹੀਂ ਹੈ, ਕੋਈ ਵਰਗ ਨਹੀਂ ਹੈ, ਉਸ ਨੂੰ ਦੁਨੀਆਂ ਵਿੱਚ ਦੋ ਧਿਰਾਂ ਦਿਸਦੀਆਂ ਹਨ, ਸ਼ੋਸ਼ਣ ਕਰਨ ਵਾਲੇ ਅਤੇ ਸ਼ੋਸ਼ਣ ਸਹਿਣ ਵਾਲੇ ਤੇ ਮਾਰਕਸ ਸ਼ੋਸ਼ਿਤ ਵਰਗ ਦੀ ਅਵਾਜ਼ ਬਣਦਾ ਹੈ, ਉਸ ਦਾ ਰਾਹ ਦਸੇਰਾ ਬਣਦਾ ਹੈ

ਮਾਰਕਸ ਹੌਸਲਾ ਦਿੰਦਾ ਹੈ, ਉਹ ਮਨੁੱਖ ਅੰਦਰ ਸੁੱਤੀ ਪਈ ਜਾਂ ਦਬਾ ਦਿੱਤੀ ਗਈ ਚੇਤਨਾ ਨੂੰ ਜਗਾਉਂਦਾ ਹੈਉਹ ਲੋਕਾਂ ਨੂੰ ਉਨ੍ਹਾਂ ਦੇ ਅਸਲੀ ਰੂਪ ਦੇ ਰੂਬਰੂ ਕਰਵਾਉਂਦਾ ਹੋਇਆ, ਉਨ੍ਹਾਂ ਵਿੱਚ ਸਵੈਮਾਣ ਅਤੇ ਸਵੈ-ਭਰੋਸਾ ਭਰਦਾ ਹੈ

ਮਾਰਕਸ ਦਾ ਵਿਗਿਆਨਕ ਢੰਗ ਅਪਣਾ ਕੇ ਸੋਚਣ ਦੀ ਦੋਸਤਾਨਾ ਸਲਾਹ ਪਿਛਲੱਗੂ ਬਣਨ ਤੋਂ ਰੋਕਦੀ ਹੈਹਰ ਇੱਕ ਵਰਤਾਰੇ ਪ੍ਰਤੀ ਸਵਾਲ ਕਰਨਾ, ਹਰ ਵਿਚਾਰ ’ਤੇ ਕਿੰਤੂ-ਪ੍ਰੰਤੂ ਕਰਨਾ ਜਾਂ ਪ੍ਰਸ਼ਨ ਚਿੰਨ੍ਹ ਲਗਾਉਣਾ, ਵਿਚਾਰ ਚਰਚਾ ਦੌਰਾਨ ਗੱਲ ਰੱਖਣਾ ਤੇ ਦੂਸਰੇ ਦੇ ਵਿਚਾਰਾਂ ਨੂੰ ਬਣਦੀ ਥਾਂ ਦੇਣਾ, ਕਿਸੇ ਤੀਸਰੇ ਨਵੇਂ ਵਿਚਾਰ ਨੂੰ ਅਪਣਾਉਣ ਲਈ ਖੁੱਲ੍ਹਾ ਦਿਮਾਗ ਰੱਖਣਾ, ਕੁਝ ਅਜਿਹੀਆਂ ਖਾਸੀਅਤਾਂ ਹਨ ਜੋ ਮਾਰਕਸ ਨੂੰ ਆਪਣੀ ਸਮਝ ਦੇ ਖੇਤਰ ਵਿੱਚ ਮੋਹਰੀ ਚਿੰਤਕ ਬਣਾਉਂਦੀਆਂ ਹਨਇਨ੍ਹਾਂ ਸਾਰੇ ਵਿਚਾਰਾਂ ਦੀ ਅੱਜ ਬਹੁਤ ਹੀ ਪ੍ਰਸੰਗਿਕਤਾ ਹੈਇਹ ਸਮਝ-ਸਲਾਹ ਦੇਣ ਲਈ ਵੀ ਮੈਂ ਮਾਰਕਸ ਨੂੰ ਇੱਕ ਸੂਝਵਾਨ ਦੋਸਤ ਸਮਝਦਾ ਹਾਂ

ਮਾਰਕਸ ਮਨੁੱਖ ਦੀ ਸਰਵਉੱਚਤਾ ਵਿੱਚ ਵਿਸ਼ਵਾਸ ਜਿਤਾਉਂਦਾ ਹੈਮਾਰਕਸ ਬਹੁਤ ਸਪਸ਼ਟ ਹੈ ਕਿ ਜੇਕਰ ਨਜ਼ਰ ਆ ਰਹੀ ਸਮੱਸਿਆ ਦਾ ਪਤਾ ਹੈ, ਤੇ ਉਸ ਦਾ ਹੱਲ ਵੀ ਸਾਡੇ ਕੋਲ ਮੌਜੂਦ ਹੈ, ਤੇ ਫਿਰ ਵੀ ਉਸ ਨੂੰ ਨਾ ਅਪਣਾ ਕੇ ਸਮੱਸਿਆ ਨੂੰ ਇੱਧਰ-ਉੱਧਰ, ਕਿਸਮਤ, ਰੱਬ ਜਾਂ ਅਜਿਹੀਆਂ ਰਹੱਸਮਈ ਗੱਲਾਂ ਵਿੱਚ ਉਲਝਾਉਣਾ ਸ਼ਰੇਆਮ ਧੋਖਾ ਅਤੇ ਧੱਕਾ ਹੈਜਦੋਂਕਿ ਮਾਰਕਸ ਨੂੰ ਪੂਰਾ ਯਕੀਨ ਹੈ ਕਿ ਮਨੁੱਖ ਵਿੱਚ ਸਮੱਸਿਆ ਦਾ ਕਾਰਨ ਲੱਭਣ ਅਤੇ ਹੱਲ ਖੋਜਣ ਦੀ ਵੀ ਪੂਰੀ ਕਾਬਲੀਅਤ ਹੈ

ਜਿਹੜਾ ਵਿਅਕਤੀ ਜ਼ਿੰਦਗੀ ਵਿੱਚ ਅੱਗੇ ਵਧਣ ਲਈ, ਜ਼ਿੰਦਗੀ ਵਿੱਚ ਫੈਸਲੇ ਲੈਣ ਦੇ ਨਵੇਂ ਵਿਚਾਰ ਦੇਵੇ ਅਤੇ ਹਿੰਮਤ ਨਾਲ ਉਸ ’ਤੇ ਤੁਰਨ ਦਾ ਸੰਕੇਤ ਵੀ ਮੁਹਈਆ ਕਰੇ, ਉਹ ਰਾਹ ਦਸੇਰਾ ਹੀ ਹੋ ਸਕਦਾ ਹੈਇਸ ਲਈ ਕਾਰਲ ਮਾਰਕਸ ਮੇਰਾ ਰਾਹ ਦਸੇਰਾ ਹੈ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author