ShyamSDeepti7ਕੋਈ ਗੱਲ ਨੀਂਪੁੱਛਣਗੇ ਤਾਂ ਕਹਿ ਦਿਆਂਗੇਅਸੀਂ ਕਿਹੜਾ ਖੁਸ਼ੀ ਨਾਲ ਪੀਂਦੇ ਹਾਂਸਮਾਜ ਬਿਮਾਰ ਹੈ ...
(27 ਅਪ੍ਰੈਲ 2023)
ਇਸ ਸਮੇਂ ਪਾਠਕ: 155.


ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦਾ ਅਡੀਟੋਰੀਅਮ ਭਰਿਆ ਹੋਇਆ ਹੈ
, ਪ੍ਰਿੰਸੀਪਲ, ਸਾਰੇ ਸਟਾਫ ਮੈਂਬਰ ਅਤੇ ਵਿਦਿਆਰਥੀ ਨਾਲਸਿਹਤ ਮੰਤਰੀ ਤਿਕਸ਼ਣ ਸੂਦ ਦਾ ਇੰਤਜ਼ਾਰ ਹੋ ਰਿਹਾ ਸੀਅੱਜ ਗੁਰੂ ਨਾਨਕ ਹਸਪਤਾਲ ਵਿੱਚ ਮਨੋਰੋਗ ਵਿਭਾਗ ਤਹਿਤ, ‘ਸਵਾਮੀ ਵਿਵੇਕਾਨੰਦ ਨਸ਼ਾ ਛੁਡਾਉ ਕੇਂਦਰ’ ਦਾ ਉਦਘਾਟਨ ਹੋਣਾ ਸੀਇਹ ਕਾਰਜ ਇੱਕ ਕੌਂਸਲ ਦੇ ਤਹਿਤ ਸਿਰੇ ਚੜ੍ਹਨਾ ਸੀਚੇਅਰਮੈਨ ਸ਼ਹਿਰ ਦੇ ਡੀ.ਸੀ. ਸਨ

ਸਿਹਤ ਮੰਤਰੀ ਸ੍ਰੀ ਤਿਕਸ਼ਣ ਸੂਦ ਬੋਲ ਰਹੇ ਸੀ, “ਇਸ ਇਲਾਕੇ ਵਾਸਤੇ ਇਹ ਸੁਭਾਗਾ ਦਿਨ ਹੈ ਕਿ ਮੁੱਖ ਮੰਤਰੀ ਜੀ ਦੀ ਅਗਵਾਈ ਹੇਠ ਇਸ ਇਲਾਕੇ ਨੂੰ ‘ਸਟੇਟ ਆਫ ਆਰਟ’ ਦਰਜ਼ੇ ਦਾ ਨਸ਼ਾ ਛੁਡਾਉ ਕੇਂਦਰ ਮਿਲਿਆ ਹੈ।”

ਸਰਕਾਰਾਂ ਦਾ ਕੰਮ ਹੈ ਸਹੂਲਤਾਂ ਦੇਣਾ, ਲੋਕਾਂ ਦੀਆਂ ਲੋੜਾਂ ਦਾ ਖਿਆਲ ਰੱਖਣਾ ਤੇ ਪੂਰੀਆਂ ਕਰਨਾਪਰ ਜੋ ਮੈਨੂੰ ਪਰੇਸ਼ਾਨ ਕਰ ਰਿਹਾ ਸੀ, ਉਹ ਸੀ ਮੰਤਰੀ ਜੀ ਦੇ ਮੂੰਹੋਂ ਸੁਭਾਗੇ ਹੋਣ ਦੀ ਗੱਲ ਕਰਨਾਨੌਜਵਾਨੀ ਨਸ਼ਿਆਂ ਵਿੱਚ ਤਬਾਹ ਹੋ ਰਹੀ ਹੈ ਜਿਨ੍ਹਾਂ ਨੌਜਵਾਨਾਂ ਨੂੰ ਪਾਲ ਕੇ, ਉਨ੍ਹਾਂ ਦੇ ਸਹਾਰਾ ਬਣਨ ਦੀ ਆਸ ਹੁੰਦੀ ਹੈ, ਅੱਜ ਉਨ੍ਹਾਂ ਨੂੰ ਮੋਢਾ ਦੇ ਕੇ ਸਿਵਿਆਂ ਵੱਲ ਲੈ ਜਾਇਆ ਜਾ ਰਿਹਾ ਹੈ ਤੇ ਮੰਤਰੀ ਜੀ ਨੂੰ ਇਹ ਸੁਭਾਗਾ ਲੱਗ ਰਿਹਾ ਹੈਰਾਜਨੇਤਾਵਾਂ ਦੀ ਸੋਚ ਇੱਥੋਂ ਤਕ ਨਿੱਘਰ ਗਈ ਹੈਨਿਸ਼ਾਨਾ ਹੀ ਇੱਕੋ ਹੈ, ਕੁਰਸੀ ਪ੍ਰਾਪਤ ਕਰਨੀ ਤੇ ਉਸ ਨੂੰ ਬਚਾਈ ਰੱਖਣਾ

ਇਸਦਾ ਦੂਸਰਾ ਪੱਖ ਵੀ ਹੈ, ਜੋ ਵੱਧ ਪ੍ਰੇਸ਼ਾਨ ਕਰਨ ਵਾਲਾ ਹੈਨਸ਼ਿਆਂ ਨੂੰ ਲੈ ਕੇ ਮੇਰੇ ਲੇਖ ਅਕਸਰ ਛਪਦੇ ਰਹਿੰਦੇ ਹਨ ਤੇ ਉਸ ਦਿਨ ਕਈ ਫੋਨ ਵੀ ਆਉਂਦੇ ਹਨ

ਇੱਕ ਦਿਨ ਫੋਨ ਆਇਆ, ਇੱਕ ਔਰਤ ਦੀ ਆਵਾਜ਼ ਸੀਮਾਂ ਸੀ ਉਹ ਤੇ ਆਪਣੇ ਬੱਚੇ ਪ੍ਰਤੀ ਫ਼ਿਕਰਮੰਦ ਸੀ, ਜੋ ਨਸ਼ੇ ਕਰਦਾ ਸੀ, ਮੈਂ ਕਿਹਾ, “ਤੁਸੀਂ ਲੈ ਆਉ ਇੱਥੇ ਸਰਕਾਰੀ ਨਸ਼ਾ ਛੁਡਾਉ ਕੇਂਦਰ ਹੈਮੈਂ ਵੀ ਇੱਥੇ ਹੀ ਹੁੰਦਾ ਹਾਂਅੱਗੋਂ ਕਹਿਣ ਲੱਗੇ “ਤੁਹਾਡਾ ਕੋਈ ਬੰਦਾ ਆ ਕੇ ਨਹੀਂ ਲੈ ਜਾ ਸਕਦਾ।”

ਮੈਨੂੰ ਹੈਰਾਨੀ ਹੋਈ, ਬੱਚਾ ਹੈ ਉਸ ਮਾਂ ਦਾਪਰੇਸ਼ਾਨੀ ਵੀ ਹੋਈ ਕਿ ਕੀ ਸਮਝ ਵਿਕਸਿਤ ਹੋ ਗਈ ਹੈ ਕਿ ਜਿਵੇਂ ਵਿਅਕਤੀ ਕੋਈ ਮਸ਼ੀਨ ਹੋਵੇ ਤੇ ਉਸ ਦੀ ‘ਮੁਰੰਮਤ’ ਕਰਨੀ ਤੇ ਫਿਰ ਵਾਪਸ ਮੋੜ ਦੇਣਾ ਹੋਵੇਉਸ ਮਾਂ ਦੀ ਪਰੇਸ਼ਾਨੀ ਵੀ ਆਪਣੀ ਥਾਂ ਸਹੀ ਹੈ, ਕਿਉਂ ਜੋ ਪ੍ਰਾਈਵੇਟ ਨਸ਼ਾ ਛੁਡਾਉ ਕੇਂਦਰ ਇਸ ਤਰ੍ਹਾਂ ਹੀ ਕਰ ਰਹੇ ਨੇਗੌਰ ਨਾਲ ਦੇਖੀਏ ਤਾਂ ਮਨੁੱਖ ਨੂੰ ਮਸ਼ੀਨ ਵਿੱਚ ਬਦਲਣ ਅਤੇ ਮਸ਼ੀਨ ਵਾਂਗ ਵਰਤਣ ਦਾ ਹੀ ਚਲਣ ਬਣ ਰਿਹਾ ਹੈਅਸੀਂ ਜੀਅ ਹੀ ਅਜਿਹੇ ਯੁਗ ਵਿੱਚ ਰਹੇ ਹਾਂ

ਇੱਕ ਹੋਰ ਫੋਨ ਆਇਆਕਿਸੇ ਮਰਦ ਦੀ ਆਵਾਜ਼ ਸੀਪਿਉ ਸੀ ਲੜਕੇ ਦਾਨਸ਼ੇ ਤੋਂ ਪਰੇਸ਼ਾਨਗੱਲਾਂ ਕਰਦੇ ਕਰਦੇ ਕਹਿੰਦਾ, “ਹਰ ਹੀਲਾ ਵਰਤ ਲਿਆ ਡਾਕਟਰ ਸਾਬ ਇੱਥੋਂ ਤਕ ਕਿ ਮੇਰਾ ਇੱਕ ਜਾਣੂ ਥਾਣੇਦਾਰ ਹੈਉਸ ਨੂੰ ਕਹਿ ਕੇ ਦੋ ਕੁ ਦਿਨ ਜੇਲ੍ਹ ਵੀ ਰੱਖਿਆਕਿਤੇ ਡਰ ਪੈ ਜਾਵੇ ਮਨ ਵਿੱਚ।”

ਨਸ਼ੇ ਪ੍ਰੇਸ਼ਾਨੀ ਨੇ ਮਾਪਿਆਂ ਦੀਨਸ਼ੇ ਪ੍ਰੇਸ਼ਾਨੀ ਨੇ ਲੀਡਰਾਂ ਦੀਪਰ ਬਹੁਤ ਫ਼ਰਕ ਹੈਜਿਸ ਸਰਕਾਰ ਦਾ ਮੰਤਰੀ ਨਸ਼ਾ ਛੁਡਾਉ ਕੇਂਦਰ ਦੀ ਸੌਗਾਤ ਲੈ ਕੇ ਆਇਆ ਸੀ, ਉਸੇ ਸਰਕਾਰ ਦੇ ਮੁੱਖ ਮੰਤਰੀ, ਇੱਕ ਵਾਰੀ ਲਵਲੀ ਯੂਨੀਵਰਸਿਟੀ ਵਿੱਚ ਮੁੱਖ ਮਹਿਮਾਨ ਸੀ ਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਵਿਸ਼ੇਸ਼ ਮਹਿਮਾਨਬਾਦਲ ਸਾਹਬ ਨੇ ਮਖੌਲੀਆ ਲਹਿਜ਼ੇ ਵਿੱਚ ਕਿਹਾ, “ਜਨਾਬ ਤੁਹਾਡੇ ਦੇਸ਼ ਦੀ ਹੀਰੋਇਨ ਸਾਡੇ ਨੌਜਵਾਨਾਂ ’ਤੇ ਡੋਰੇ ਪਾਉਂਦੀ ਹੈ, ਉਸ ਨੂੰ ਕਾਬੂ ਹੇਠ ਰੱਖੋ।”

ਤੁਸੀਂ ਅੰਦਾਜ਼ਾ ਲਗਾਉ ਕਿ ਅਸੀਂ, ਮਾਪੇ ਹੋਣ ਦੇ ਨਾਤੇ ਅਤੇ ਸਾਡੇ ਆਗੂ, ਨੌਜਵਾਨੀ ਦੀ ਸਮੱਸਿਆ ਨੂੰ ਕਿਸ ਤਰ੍ਹਾਂ ਹਲਕੇ ਵਿੱਚ ਜਾਂ ਹਾਸੇ ਵਿੱਚ ਲੈਂਦੇ ਹਾਂ

ਨਸ਼ੇ, ਮੈਡੀਕਲ ਦੀ ਸਮੱਸਿਆ ਹਨ, ਸਮਾਜਿਕ ਗੜਬੜੀ ਜਾਂ ਨੌਜਵਾਨੀ ਦਾ ਵਿਸ਼ੇਸ਼ ਮਨੋਵਿਗਿਆਨਕ ਵਿਕਾਰ ਹਨ ਜਾਂ ਕੁਲ ਮਿਲਾ ਕੇ ਇਹ ਹਾਲਤ ਬਣਦੀ ਹੈਸਮੱਸਿਆ ਬਹੁਪਰਤੀ ਹੈ ਤੇ ਬਹੁਪੱਖੀ ਵੀ ਨਸ਼ੇ ਵਾਲਿਆਂ ਨੂੰ ਮਨੋਰੋਗ ਵਿਭਾਗ ਵਾਲੇ ਦੇਖਦੇ ਹਨ, ਭਾਵੇਂ ਕਿ ਇਹ ਸਮੱਸਿਆ ਇਕੱਲੀ ਦਵਾਈ ਦੇਣ ਤਕ ਸੀਮਤ ਨਹੀਂ ਹੈਮੈਂ ਸਮਝਦਾ ਹਾਂ ਕਿ ਇਹ ਸਾਡੇ ਵਿਭਾਗ, ਕਮਿਊਨਿਟੀ ਮੈਡੀਸਨ ਨਾਲ ਜੁੜੀ ਸਮੱਸਿਆ ਵੀ ਹੈ, ਪਰ ਸਾਡਾ ਇਸ ਤਰ੍ਹਾਂ ਦੇ ਮਰੀਜ਼ਾਂ ਨਾਲ ਵਾਹ ਵਾਸਤਾ ਹੀ ਨਹੀਂ ਹੈਨਸ਼ੇ ਨਾਲ ਜੁੜੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ ਅਣਗੋਲੇ ਕੀਤੇ ਗਏ ਹਨਨਸ਼ਿਆਂ ਦਾ ਸ਼ਿਕਾਰ, ਫਿਰ ਦਾਖਲ, ਉੱਥੇ ਦਵਾਈ ਤੇ ਫਿਰ ਛੁੱਟੀਦੁਬਾਰਾ ਲੱਗ ਜਾਣ ਤਾਂ ਫਿਰ ਕਿਹੜਾ ਦਾਖਲ ਨਹੀਂ ਹੋ ਸਕਦੇ?

ਖੈਰ, ਮੈਂ ਆਪਣੀ ਗੱਲ ਕਰਾਂ ਤਾਂ ਮੈਂ ਆਪਣੀ ਐੱਮ.ਡੀ. 1986 ਵਿੱਚ ਕੀਤੀ ਤੇ ਪਟਿਆਲੇ ਤੋਂ ਅੰਮ੍ਰਿਤਸਰ ਆ ਗਿਆਆਏ ਨੂੰ ਅਜੇ ਸਾਲ ਵੀ ਨਹੀਂ ਸੀ ਹੋਇਆ ਕਿ ਪਟਿਆਲੇ ਤੋਂ ਮੇਰੇ ਅਧਿਆਪਕ ਡਾ. ਏ.ਐੱਸ. ਸੇਖੋਂ, ਦਾ ਸੁਨੇਹਾ ਆਇਆ ਕਿ ਪਟਿਆਲੇ ਦੀ ਇੱਕ ਸਵੈ ਸੇਵੀ ਸੰਸਥਾ ਨਸ਼ਿਆਂ ਨੂੰ ਲੈ ਕੇ ਕੰਮ ਕਰਨਾ ਚਾਹੁੰਦੀ ਹੈ ਤੇ ਉਨ੍ਹਾਂ ਨੂੰ ਪੰਜਾਬੀ ਵਿੱਚ ਸਮੱਗਰੀ ਚਾਹੀਦੀ ਹੈ ਮੈਨੂੰ ਪੰਜਾਬੀ ਵਿੱਚ ਸਮੱਗਰੀ ਤਿਆਰ ਕਰਨ ਲਈ ਕਿਹਾ ਗਿਆ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਮੈਂ ਐੱਮ.ਏ. ਪੰਜਾਬੀ ਕੀਤੀ ਹੋਈ ਹੈਮੈਂ ਆਪਣੀ ਪੜ੍ਹਾਈ ਦੀ ਸੋਝੀ ਤਹਿਤ, ਬਿਮਾਰੀਆਂ ਦੀ ਵਿਗਿਆਨਕ ਸਮਝ ਦੇ ਲਹਿਜ਼ੇ ਨਾਲ ਸਾਰੇ ਪੱਖਾਂ ਨੂੰ ਲੈ ਕੇ ਇੱਕ ਛੋਟੀ ਜਿਹੀ ਕਿਤਾਬ ਤਿਆਰ ਕੀਤੀਕਿਤਾਬ ਦਾ ਨਾਂ ਰੱਖਿਆ, ‘ਨਸ਼ੇ - ਬਿਮਾਰ ਸਮਾਜ ਦਾ ਲੱਛਣ।’

ਮੇਰੀ ਪੜ੍ਹਾਈ-ਸਿਖਲਾਈ ਨੇ ਮੈਨੂੰ ਸੋਝੀ ਦਿੱਤੀ ਹੈ ਕਿ ਸਾਰੀਆਂ ਬਿਮਾਰੀਆਂ ਮੁੱਖ ਤੌਰ ’ਤੇ ਸਮਾਜਿਕ ਹਨਟੀ. ਬੀ., ਸੈਕਸ ਰਾਹੀਂ ਹੋਣ ਬਿਮਾਰੀਆਂ ਤੋਂ ਲੈ ਕੇ ਮਲੇਰੀਆ-ਡੇਂਗੂ ਵੀਭਾਵੇਂ ਕਿ ਮਲੇਰੀਆ-ਡੇਂਗੂ ਜਰਮ ਨਾਲ ਹੁੰਦੀਆਂ ਹਨ, ਪਰ ਇਨ੍ਹਾਂ ਬਿਮਾਰੀਆਂ ਦਾ ਵਾਹਨ ਮੱਛਰ ਹੈ ਤੇ ਮੱਛਰ ਨੂੰ ਸਮਝੇ ਬਿਨਾਂ ਇਹਨਾਂ ਦਾ ਇਲਾਜ ਦਵਾਈਆਂ ਤਕ ਸੀਮਤ ਹੋ ਜਾਵੇਗਾ ਤੇ ਬਿਮਾਰੀ ਵਾਰ-ਵਾਰ, ਹਰ ਸਾਲ, ਹਰ ਮੌਸਮ ਹੁੰਦੀ ਰਹੇਗੀਇਹੀ ਸਮਝ ਮੇਰੀ ਨਸ਼ਿਆਂ ਪ੍ਰਤੀ ਰਹੀ ਹੈ

ਜਦੋਂ ਅੰਮ੍ਰਿਤਸਰ ਵਿੱਚ ਸ੍ਰੀ ਕੇ.ਐੱਸ. ਪੰਨੂੰ ਡਿਪਟੀ ਕਮਿਸ਼ਨਰ ਸਨ ਤਾਂ ਇੱਕ ਵਾਰੀ ਮਿਲਣ ਦਾ ਸਬੱਬ ਬਣਿਆਕਹਿਣ ਲੱਗੇ, ਮੇਰੇ ਕੋਲ ਕੁਝ ਪੈਸੇ ਨੇ ਤੇ ਖਰਚ ਵੀ ਨਸ਼ਿਆਂ ਨੂੰ ਲੈ ਕੇ ਕਰਨੇ ਨੇ ਮੈਨੂੰ ਕਿਹਾ, ਕੋਈ ਪ੍ਰੋਜੈਕਟ ਬਣਾਵਾਂਨਸ਼ਿਆਂ ਨੂੰ ਲੈ ਕੇ ਮੇਰੀ ਇੱਕ ਸਮਝ ਹੈ ਕਿ ਨਸ਼ੇ ਸ਼ੁਰੂ ਕਰਨ ਦਾ ਇੱਕ ਪਹਿਲਾ ਪੜਾਅ ਹੁੰਦਾ ਹੈ, ਦੂਸਰਾ ਹੈ ਜਾਰੀ ਰੱਖਣਾ ਤੇ ਫਿਰ ਆਦੀ ਹੋ ਜਾਣ ਦਾਸ਼ੁਰੂ ਕਰਨ ਦੀ ਉਮਰ ਹੈ ਕਿਸ਼ੋਰ ਅਵਸਥਾ, ਸਕੂਲੀ ਉਮਰਮੈਂ ਪ੍ਰੋਜੈਕਟ ਬਣਾਇਆ ਕਿ ਸਕੂਲ ਪੱਧਰ ’ਤੇ ਹੀ ਉਨ੍ਹਾਂ ਨੂੰ ਸੁਚੇਤ ਕੀਤਾ ਜਾਵੇ ਜਾਂ ਛੇਤੀ ਪਛਾਣ ਕੀਤੀ ਜਾਵੇ ਤਾਂ ਜੋ ਸਮੱਸਿਆ ਸ਼ੁਰੂ ਹੀ ਨਾ ਹੋਵੇ ਜਾਂ ਛੇਤੀ ਫੜੀ ਜਾਵੇ ਤੇ ਅੱਗੇ ਨਾ ਵਧੇਜਦੋਂ ਮੈਂ ਦੱਸਿਆ ਤਾਂ ਪੰਨੂੰ ਸਾਹਿਬ ਨੇ ਇਸਦੀ ਰੂਪ-ਰੇਖਾ ਪੁੱਛੀਮੈਂ ਸਕੂਲਾਂ ਦੇ ਅਧਿਆਪਕਾਂ ਦੀ ਦੋ ਰੋਜ਼ਾ ਟਰੇਨਿੰਗ ਦਾ ਸੁਝਾਅ ਰੱਖਿਆਅੱਠ ਸੌ ਅਧਿਆਪਕਾਂ ਨੇ ਇਸ ਵਿੱਚ ਹਿੱਸਾ ਲਿਆ ਤੇ ਟਰੇਨਿੰਗ ਮਗਰੋਂ ਉਨ੍ਹਾਂ ਨੂੰ ‘ਨਸ਼ੇ ਬਿਮਾਰ ਸਮਾਜ ਦਾ ਲੱਛਣ’ ਕਿਤਾਬ ਦਿੱਤੀ ਜਾਂਦੀ

ਟ੍ਰੇਨਿੰਗ ਮੁਕਾ ਕਿਤਾਬ ਲੈ ਕੇ, ਚਾਹ ਪੀਂਦਿਆ ਦੋ ਅਧਿਆਪਕ ਗੱਲਾਂ ਕਰ ਰਹੇ ਸੀ, “ਯਾਰ, ਇਹ ਕਿਤਾਬ ਲੈ ਕੇ ਤਾਂ ਘਰੇ ਨਹੀਂ ਜਾਇਆ ਜਾ ਸਕਦਾ।”

ਦੂਸਰੇ ਨੇ ਕਿਹਾ, “ਕੋਈ ਗੱਲ ਨੀਂ, ਪੁੱਛਣਗੇ ਤਾਂ ਕਹਿ ਦਿਆਂਗੇ, ਅਸੀਂ ਕਿਹੜਾ ਖੁਸ਼ੀ ਨਾਲ ਪੀਂਦੇ ਹਾਂ, ਸਮਾਜ ਬਿਮਾਰ ਹੈ, ਉਸ ਕਰਕੇ ਪੀਂਦੇ ਹਾਂਸਮਾਜ ਠੀਕ ਹੋ ਜਾਵੇਗਾ ਤਾਂ ਬੰਦ ਕਰ ਦਿਆਂਗੇ।”

ਇਨ੍ਹਾਂ ਅਧਿਆਪਕਾਂ ਤੋਂ ਕਿਸ ਤਰ੍ਹਾਂ ਦੀ ਆਸ ਕਰਦੇ ਹਾਂ?

ਜਦੋਂ ਟਰੇਨਿੰਗ ਦੀ ਸ਼ੁਰੂਆਤ ਕਰਨੀ ਸੀ ਤਾਂ ਰੂਪ-ਰੇਖਾ ਤਿਆਰ ਕਰਦਿਆਂ ਡੀ.ਸੀ. ਸਾਹਿਬ ਨੇ ਕਿਹਾ, “ਨਸ਼ਿਆਂ ’ਤੇ ਗੱਲ ਕਰਦੇ ਸਮੇਂ, ਹੀਰੋਇਨ, ਸਮੈਕ ਆਦਿ ’ਤੇ ਗੱਲ ਕਰਨਾ, ਸ਼ਰਾਬ ਬਾਰੇ ਗੱਲ ਨਾ ਕਰਿਉ।” ਉਨ੍ਹਾਂ ਨੇ ਵਾਜਬ ਕਾਰਨ ਵੀ ਦੱਸਿਆ ਕਿ ਉਹ ਆਪ ਹੁਣੇ-ਹੁਣੇ ਹੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕਰਵਾ ਕੇ ਆਏ ਨੇਤਾਜ਼ਾ-ਤਾਜ਼ਾ ਹੀ ਅਖਬਾਰਾਂ ਵਿੱਚ ਛਪਿਆ ਹੈ ਸਭਸਰਕਾਰ ਦੀ ਆਮਦਨ ਦਾ ਇੱਕ ਵੱਡੀ ਜ਼ਰੀਆ ਹੈ ਸ਼ਰਾਬਖੈਰ, ਜਦੋਂ ਨਸ਼ਿਆਂ ਦੀਆਂ ਕਿਸਮਾਂ ਦੀ ਗੱਲ ਚਲਦੀ ਤਾਂ ਸ਼ਰਾਬ ਬਾਰੇ ਜ਼ਿਕਰ ਹੋ ਹੀ ਜਾਣਾ ਸੀਨਾਲੇ ਮੇਰੀ ਇੱਕ ਛੋਟੀ ਜਿਹੀ ਕਿਤਾਬ ਹੈ, ‘ਸ਼ਰਾਬ - ਨਸ਼ੇ ਦੀ ਪਹਿਲੀ ਪੌੜੀ

ਨਸ਼ਿਆਂ ਨੂੰ ਲੈ ਕੇ ਲਿਖੀ ਕਿਤਾਬ ਪਹਿਲੀ ਵਾਰੀ 1990 ਵਿੱਚ ਛਪੀ ਸੀ। ਫਿਰ ਇਸ ਪ੍ਰੋਜੈਕਟ ਤਹਿਤ ਤੇ ਬਾਅਦ ਵਿੱਚ ਰੈੱਡ ਕਰਾਸ ਨੇ ਛਾਪੀ, ਤਰਕਸ਼ੀਲ ਸੁਸਾਇਟੀ ਪੰਜਾਬ ਨੇ ਵੀਇਹ ਕਿਤਾਬ ਪਿੰਗਲਵਾੜੇ ਦੇ ਹੱਥ ਲੱਗੀ ਤਾਂ ਉਨ੍ਹਾਂ ਨੇ ਵੀ ਛਾਪੀ ਤੇ ਆਪਣੇ ਸਮਾਗਮਾਂ ਵਿੱਚ ਤੇ ਵੈਸੇ ਵੀ ਮੁਫਤ ਕਿਤਾਬਾਂ ਦੇ ਸਟਾਲ ਲਾ ਕੇ ਵੱਡੀ ਪੱਧਰ ’ਤੇ ਵੰਡੀਕਹਿਣ ਤੋਂ ਭਾਵ ਕਿਤਾਬ ਨੇ ਆਪਣੀ ਥਾਂ ਜਾਗਰੂਕਤਾ ਫੈਲਾਈਹੋਰ ਸੰਸਥਾਵਾਂ ਵੀ ਹਨ, ਸਰਕਾਰ ਦਾ ਸਿਹਤ ਜਾਗਰੂਕਤਾ ਵਿੰਗ ਵੀ ਲੱਗਿਆ ਹੋਇਆ ਹੈਪਰ ਚਿੱਟੇ ਦੀ ਸਰਦਾਰੀ ਹੈਚਿੱਟਾ ਜੋ ਕਿ ਸ਼ੁੱਧਤਾ ਦਾ ਪ੍ਰਤੀਕ ਹੈ, ਸ਼ਾਂਤੀ ਦਾ ਵੀਇਸ ਲਈ ਸਾਡੇ ਨੇਤਾ, ਚਾਹੇ ਰਾਜਨੀਤਿਕ ਤੇ ਚਾਹੇ ਧਾਰਮਿਕ ਸਫੇਦ ਕੱਪੜਾ ਪਹਿਨਣ ਨੂੰ ਤਰਜੀਹ ਦਿੰਦੇ ਹਨ। ਪਰ ਚਿੱਟੇ ਦਾ ਕਾਲਾ ਦੌਰ ਸਮੇਂ ’ਤੇ ਭਾਰੂ ਹੈਹਰ ਖੇਤਰ ਵਿੱਚ ਹੀ

ਵਿਡੰਬਣਾ ਹੈ ਕਿ ਨੌਜਵਾਨੀ ਦਾ ਸਮਾਂ, ਉਸਾਰੂ ਸਮਾਂ ਹੈ ਤੇ ਉਨ੍ਹਾਂ ਵਿੱਚ ਜਾ ਕੇ ਨਸ਼ਿਆਂ ਬਾਰੇ ਗੱਲਾਂ ਕਰਨੀਆਂ ਪੈਂਦੀਆਂ ਹਨ, ਜਦੋਂ ਕਿ ਉਨ੍ਹਾਂ ਦੇ ਸੁਪਨੇ ਜਾਣੇ ਜਾਣ ਅਤੇ ਉਨ੍ਹਾਂ ਨਾਲ ਸੁਪਨਿਆਂ ਦਾ ਰਾਹ ਲੱਭਣ ਦੀ ਗੱਲ ਹੋਵੇਕੋਈ ਸਾਰਥਕ ਅਤੇ ਉਸਾਰੂ ਸੰਵਾਦ

ਜਿਸ ਦਿਨ ਨਸ਼ਾ ਛਡਾਉ ਕੇਂਦਰ ਦਾ ਉਦਘਾਟਨ ਸੀ, ਉਸ ਕੌਂਸਲ ਦਾ ਚੇਅਰਮੈਨ ਡਿਪਟੀ ਕਮਿਸ਼ਨਰ, ਕੁਝ ਮੈਂਬਰ ਪੁਲਿਸ ਤੋਂ ਸੀ, ਕੁਝ ਮੈਡੀਕਲ ਕਾਲਜ ਤੋਂ ਤੇ ਕਨਵੀਨਰ ਮਨੋਰੋਗ ਵਿਭਾਗ ਦੇ ਮੁਖੀਸਵੈ ਸੇਵੀ ਸੰਸਥਾਵਾਂ ਦੇ ਪ੍ਰਧਾਨ ਵੀ ਮੈਂਬਰ ਸੀਇਸ ਕੌਂਸਿਲ ਦਾ ਮੈਂ ਵੀ ਮੈਂਬਰ ਸੀਸ਼ਾਇਦ ਪੰਨੂੰ ਸਾਹਿਬ ਨਾਲ ਨਸ਼ਿਆਂ ਨੂੰ ਲੈ ਕੇ ਪ੍ਰੋਜੈਕਟ ਸਦਕਾ ਸੀ, ਵਰਨਾ ਸਾਡੇ ਵਿਭਾਗ ਲਈ ਥਾਂ ਨਹੀਂ ਸੀ

ਜਿਸ ਤਰ੍ਹਾਂ ਹੁੰਦਾ ਹੈ, ਮਨੋਰੋਗ ਵਿਭਾਗ ਵਿੱਚ ਪਹਿਲੋਂ ਹੀ ਦਾਖਲ ਨਸ਼ਈ ਨੌਜਵਾਨਾਂ ਨੂੰ ਨਵੀਂ ਇਮਾਰਤ ਵਿੱਚ ਲਿਆਇਆ ਗਿਆਉਦਘਾਟਨ ਦੇ ਸਟੇਜੀ ਪ੍ਰੋਗਰਾਮ ਤੋਂ ਬਾਅਦ ਡੀ. ਸੀ., ਐੱਸ.ਐੱਸ.ਪੀ., ਪ੍ਰਿੰਸੀਪਲ, ਮਨੋਰੋਗ ਵਿਭਾਗ ਦੇ ਮੁਖੀ ਵਾਰਡ ਦਾ ਗੇੜਾ ਲਗਾਉਣ ਗਏ ਐੱਸ.ਐੱਸ.ਪੀ. ਅਤੇ ਡੀ.ਸੀ. ਅੱਗੇ ਅੱਗੇ ਹੋ ਕੇ ਮਰੀਜ਼ਾਂ ਦਾ ਹਾਲ ਪੁੱਛਦੇ ਸਬੱਬੀਂ ਇੱਕ ਸਵਾਲ ਇਹ ਪੁੱਛਿਆ ਗਿਆ, “ਕਿੱਥੋਂ ਲੈਂਦੇ ਹੋ ਨਸ਼ਾ?” ਇੱਕ ਨੌਜਵਾਨ ਬੜੇ ਗੁੱਸੇ ਵਿੱਚ ਸੀ ਸ਼ਾਇਦ ਇੱਕੋ ਦਮ ਭੜਕਿਆ, “ਦੱਸਾਂ, ਕਿੱਥੋਂ ਮਿਲਦਾ ਹੈ? ਤੁਹਾਨੂੰ ਨਹੀਂ ਪਤਾ? ਫਿਰ ਮਹਿਕਮਾ ਕੀ ਕਰਦਾ ਹੈ? ਮੈਂ ਦਸਾਂ? ਕਰੋਗੇ ਕਾਰਵਾਈ? ਫੜੋਗੇ ਉਸ ਨੂੰ? ਜਾਣਦਾ ਮੈਂ ਸਭ ਕੁਝ। ਤੁਸੀਂ ਫੜਨ ਦਾ ਜੋ ਡਰਾਮਾ ਕਰਦੇ ਹੋਥਾਣੇ ਤਕ ਨਹੀਂ ਪਹੁੰਚਦਾ ਉਹ, ਤੁਹਾਡੇ ਥਾਣੇ ਪਹੁੰਚਣ ਤੋਂ ਪਹਿਲਾਂ ਉਹ ਘਰੇ ਪਹੁੰਚ ਜਾਂਦਾ ਹੈ।”

ਸਾਰੇ ਹੱਕੇ ਬੱਕੇ ਰਹਿ ਗਏਮੇਰੇ ਵਾਸਤੇ ਨਵੀਂ ਗੱਲ ਸੀਡੀ.ਸੀ., ਐੱਸ.ਐੱਸ ਪੀ. ਲਈ ਤਾਂ ਰੋਜ਼ਮਰ੍ਹਾ ਦੀ ਗੱਲ ਹੋਵੇਗੀਉਸ ਨੂੰ ਸ਼ਾਂਤ ਕੀਤਾ ਗਿਆਮੰਨ ਲਿਆ ਹੋਵੇਗਾ ਕਿ ਨਸ਼ੇ ਦੀ ਤੋੜ ਲੱਗ ਰਹੀ ਹੋਵੇਗੀ, ਤਾਂ ਹੀ ਬਹਿਕੀਆਂ-ਬਹਿਕੀਆਂ ਗੱਲਾਂ ਕਰਦਾ ਹੈਕੋਈ ਗੱਲ ਨਹੀਂ

ਕੋਈ ਗੱਲ ਨਹੀਂ!’ ਇਹੀ ਲਹਿਜ਼ਾ ਹੈ ਜੋ ਸਮੱਸਿਆ ਨੂੰ ਹੱਲ ਕਰਨ ਵੱਲ ਸੰਜੀਦਾ ਕਦਮ ਪੁੱਟਣ ਤੋਂ ਰੋਕਦਾ ਹੈ ਜਾਂ ਜਾਇਜ਼ ਤਰੀਕਾ ਨਹੀਂ ਅਪਣਾਉਣ ਦਿੰਦਾਜਦੋਂ ਕਿ ਨੌਜਵਾਨਾਂ ਦੀਆਂ ਗੱਲਾਂ ਸੰਜੀਦਗੀ ਦੀ ਮੰਗ ਕਰਦੀਆਂ ਹਨ

ਇੱਕ ਵਾਰੀ ਅੰਮ੍ਰਿਤਸਰ ਜੇਲ੍ਹ ਵਿੱਚ ਨਸ਼ਿਆਂ ਦੇ ਕੇਸ ਵਿੱਚ ਫੜੇ। ਨਸ਼ਈ ਕੈਦੀਆਂ ਨੂੰ ਸਮਝਾਉਣ ਲਈ ਮੈਨੂੰ ਇੱਕ ਸੰਸਥਾ ਲੈ ਗਈਇਹ ਸਾਰੇ ਉਹ ਹਨ ਜੋ ਪੰਜ ਕੁ ਗ੍ਰਾਮ ਤਕ ਸਮੈਕ ਜਾਂ ਹੀਰੋਇਨ ਨਾਲ ਫੜੇ ਗਏ ਸਨਹੁਣ ਕਾਨੂੰਨ ਹੈ ਕਿ ਜੇਕਰ ਕੋਈ ਸ਼ਖਸ ਨਸ਼ੇ ਨਾਲ ਫੜਿਆ ਜਾਵੇ ਤਾਂ ਸਜ਼ਾ ਮਿਲੇਗੀਪਰ ਅਖਬਾਰ ਵਿੱਚ ਖਬਰਾਂ ਛਪਦੀਆਂ ਹਨ, ਕਿਲੋਆਂ ਦੇ ਰੂਪ ਵਿੱਚ ਨਸ਼ਾ ਫੜਿਆ ਗਿਆਉਹ ਸ਼ਖਸ ਕਿਹੜੀ ਜੇਲ੍ਹ ਵਿੱਚ ਹਨ? ਕੋਈ ਵੱਖਰੀ, ਵੱਡੀ ਜਾਂ ਜ਼ਿਆਦਾ ਸਹੂਲਤਾਂ ਵਾਲੀ ਜੇਲ੍ਹ ਹੈ ਇੱਕ ਕਿਲੋ ਹੀਰੋਇਨ ਅੱਠ ਕਰੋੜ ਦੀ ਵਿਕਦੀ ਹੈ ਜੋ ਕਿ ਅਫਗਾਨਿਸਤਾਨ ਤੋਂ ਕੁਝ ਲੱਖ ਵਿੱਚ ਤੁਰਦੀ ਹੈਪੰਜ ਦਸ ਕਿਲੋ ਫੜੀ ਜਾਂਦੀ ਹੈਤੁਹਾਨੂੰ ਇੱਕ ਗੱਲ ਦਾ ਸ਼ਾਇਦ ਪਤਾ ਨਾ ਹੋਵੇ, ਹਰ ਰੋਜ਼ ਸਿਰਫ ਸਾਡੇ ਮੂਲਕ ਵਿੱਚ ਇੱਕ ਹਜ਼ਾਰ ਕਿਲੋ ਸਮੈਕ ਇਸਤੇਮਾਲ ਹੁੰਦੀ ਹੈ ਤੇ ਪੂਰੀ ਦੁਨੀਆਂ ਵਿੱਚ ਵਰਤੀ ਜਾਂਦੀ ਸਾਰੀ ਸਮੈਕ ਤੇ ਹੀਰੋਇਨ, ਸਾਡੇ ਮੁਲਕ ਦੇ ਰਸਤੇ ਤੋਂ ਹੋ ਕੇ ਜਾਂਦੀ ਹੈ

ਵੱਡੀ ਸਮੱਸਿਆ ਹੈ, ਵੱਡੀ ਤੋਂ ਮਤਲਬ ਇਹ ਨਹੀਂ ਕਿ ਹੱਲ ਨਹੀਂ ਹੋ ਸਕਦੀਬਹੁਪਰਤੀ ਅਤੇ ਬਹੁਪੱਖੀ ਸਮੱਸਿਆ ਹੈਦੇਖਦੇ ਹਾਂ ਕਿ ਸਿਆਸਤ ਤੋਂ ਸ਼ਹਿ ਮਿਲਦੀ ਹੈਸਿਆਸਤ ਨੇ ਨੀਤੀ ਵੀ ਬਣਾਉਣੀ ਹੁੰਦੀ ਹੈ ਤੇ ਕਾਨੂੰਨ ਵੀਨਸ਼ੇ ਦਾ ਸਿੱਧਾ ਰਿਸ਼ਤਾ ਮੁਨਾਫੇ ਨਾਲ ਹੈ, ਬੇਇੰਤਹਾ ਮੁਨਾਫਾਨਸ਼ਾ ਆਦੀ ਬਣਾਉਂਦਾਗੁਲਾਮ ਹੋਇਆ ਵਿਅਕਤੀ ਹਰ ਤਰ੍ਹਾਂ ਦਾ ਮੁੱਲ ਤਾਰਨ ਲਈ ਤਿਆਰ ਹੋ ਜਾਂਦਾ ਹੈਨਸ਼ੇ ਲਈ ਜੁਰਮ ਵੀ ਕਰਦਾ ਹੈ ਤੇ ਨਸ਼ਾ ਲੈ ਕੇ ਜੁਰਮ ਕਰਨ ਤੋਂ ਝਿਜਕਦਾ ਵੀ ਨਹੀਂ ਹੈਸਿਆਸਤ ਨੂੰ ਦੋਵੇਂ ਪੱਖ ਹੀ ਸੂਤ ਬੈਠਦੇ ਹਨਮੁਨਾਫਾ ਵੀ, ਜੁਰਮ ਕਰਨ ਦੀ ਪ੍ਰਵਿਰਤੀ ਵੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3936)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author