ShyamSDeepti7ਕਬੀਰ ਹੋਣਾਲੇਖਕ ਹੋਣਾਜਾਗਣਾ ਅਤੇ ਰੋਣਾ ਹੈ, ਕਿਉਂਕਿ ਨੀਂਦ ਨਹੀਂ ਆਉਂਦੀ। ਨੀਂਦ ਕਿਉਂ ਨਹੀਂ ਆਉਂਦੀ? ...
(6 ਮਈ 2023)
ਇਸ ਸਮੇਂ ਪਾਠਕ: 165.


ਚਿੰਤਕ’ - ਸਮਾਜਿਕ ਬਰਾਬਰੀ ਲਈ ਚਿੰਤਨ ਮੰਚ ਦਾ ਮੈਗਜ਼ੀਨ, ਭਾਅ ਜੀ ਗੁਰਸ਼ਰਨ ਸਿੰਘ ਜੀ ਦੀ ਅਗਵਾਈ ਵਿੱਚ ਨਿਕਲਦਾ ਸੀਉਸ ਦਾ ਜਨਵਰੀ 2002 ਦਾ ਪਰਚਾ ਮੇਰੇ ਸਾਹਮਣੇ ਹੈਮੈਂ ਸੰਪਾਦਕ ਸੀ, ਉਸ ਦੇ ਬਾਈ ਅੰਕ ਨਿਕਲੇ, ਮੈਂ ਸਾਰੇ ਸਾਂਭੇ ਹੋਏ ਹਨਇਸ ਪਰਚੇ ਵਿੱਚ ਉਨ੍ਹੀਂ ਦਿਨੀਂ ਹੋਈ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਇੱਕ ਚਰਚਾ ਛਾਪੀ ਹੋਈ ਹੈ, ਜਿਸ ਵਿੱਚ ਨਾਮਵਾਰ ਲੇਖਕਾਂ ਜਿਵੇਂ ਬਲਦੇਵ ਸਿੰਘ ਮੋਗਾ, ਅਤਰਜੀਤ, ਪ੍ਰਮਿੰਦਰਜੀਤ, ਵਰਿਆਮ ਸੰਧੂ, ਲਖਵਿੰਦਰ ਜੌਹਲ, ਸੁਰਜੀਤ ਪਾਤਰ, ਸੁਖਦੇਵ ਸਿਰਸਾ ਦੇ ਵਿਚਾਰ, ਪ੍ਰਤੀਕਰਮ ਸ਼ਾਮਲ ਨੇ ਉਨ੍ਹਾਂ ਦਾ ਕਹਿਣਾ ਸੀ ਕਿ ਸਭਾ ਚੋਣਾਂ ਲੜਨ ਤਕ ਹੀ ਸੀਮਤ ਹੋ ਗਈ ਹੈ, ਪਾਰਟੀਆਂ ਦਾ ਦਖਲ ਵਧ ਗਿਆ ਹੈ, ਕੋਈ ਸਾਰਥਕਤਾ ਨਹੀਂ ਰਹਿ ਗਈਸਭਾ ਦਾ ਸਾਹਿਤਕ ਤੇ ਸਭਿਅਚਾਰਕ ਕਿਰਦਾਰ ਦਾਗੀ ਤੇ ਦੂਸ਼ਿਤ ਹੋ ਚੁੱਕਾ ਹੈਵੱਡੇ ਪੱਧਰ ’ਤੇ ਬੋਗਸ ਵੋਟਾਂ ਭੁਗਤਾਉਣਾ, ਲੇਖਕਾਂ ਲਈ ਸ਼ਰਮ ਦੀ ਗੱਲ ਹੈ

ਇਸ ਨੂੰ ਵੀਹ ਵਰ੍ਹੇ ਹੋ ਗਏ ਹਨ, ਪਰ ਸਥਿਤੀ ਵਿੱਚ ਨਿਘਾਰ ਹੀ ਆਇਆ ਹੈਕੇਂਦਰੀ ਪੰਜਾਬੀ ਲੇਖਕ ਸਭਾ ਦਾ ਲੇਖਕਾਂ ਨੂੰ ਲਾਮਬੰਦ ਕਰਨ ਦਾ ਕਾਰਨ ਸੀ ਕਿ ਲੋਕਾਂ ਨੂੰ ‘ਮਾਂ ਬੋਲੀ’ ਪ੍ਰਤੀ ਚੇਤੰਨ ਕਰਨਾ, ਇਸਦੇ ਮਨੁੱਖੀ ਵਿਕਾਸ ਵਿੱਚ ਯੋਗਦਾਨ ਨੂੰ ਉਭਾਰਨਾ ਤੇ ਸਰਕਾਰਾਂ ਨੂੰ ਇਸ ਪ੍ਰਤੀ ਮਜਬੂਰ ਕਰਨਾ, ਜ਼ੋਰ ਪਾਉਣਾ ਕਿ ਉਹ ਸੁਹਿਰਦ ਹੋ ਕੇ ਸੋਚਣ ਤੇ ਕਾਰਜਸ਼ੀਲ ਹੋਣ

ਮੈਂ ਵੀ ਇਨ੍ਹਾਂ ਚੋਣਾਂ ਵਿੱਚ ਮੀਤ ਪ੍ਰਧਾਨ ਦੇ ਅਹੁਦੇ ਲਈ ਲੜ ਚੁੱਕਾ ਸੀਮੈਂ ਇੱਧਰ ਕਿਸ ਪਾਸੇ ਪੈ ਗਿਆ? ਇਸ ਤੋਂ ਪਹਿਲੀ ਗੱਲ ਹੈ ਕਿ ਮੈਂ ਲੇਖਕ ਬਣਨ ਵਾਲੇ ਪਾਸੇ ਵੀ ਕਿਵੇਂ ਪੈ ਗਿਆ? ਚੰਗਾ ਭਲਾ ਡਾਕਟਰ, ਐੱਮ.ਡੀ., ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਪ੍ਰੋਫੈਸਰ, ਲੇਖਕ ਅਤੇ ਡਾਕਟਰ! ‘ਡਾਕਟਰਾਂ ਕੋਲ ਤਾਂ ਵਿਹਲ ਹੀ ਨਹੀਂ ਹੁੰਦੀ’, ਮੈਂ ਅਕਸਰ ਸੁਣਿਆ ਹੈਭਾਵ ਇਹ ਨਿਕਲਦਾ ਕਿ ਲਿਖਣਾ ਤਾਂ ਵਿਹਲਿਆਂ ਦਾ ਕੰਮ ਹੈ ਮੈਨੂੰ ਭੁਲੇਖਾ ਸੀ ਕਿ ਸ਼ਾਇਦ ਇਹ ਤਾਂ ਜ਼ਿੰਮੇਵਾਰੀ ਦਾ ਕੰਮ ਹੈ:

ਮੈਨੂੰ ਇੱਕ ਕਵਿਤਾ ਨੇ ਟੁੰਬਿਆ:

ਇਹ ਸਿਪਾਹੀ ਹੈ
ਇਸਦੇ ਹੁੰਦਿਆਂ ਦੰਗੇ ਹੋਏ,
ਇਸ ਨੂੰ ਕੋੜੇ ਮਾਰੋ

ਇਹ ਰਾਜਨੇਤਾ ਹੈ
ਇਸਦੇ ਹੁੰਦਿਆਂ ਦੰਗੇ ਫੈਲੇ,
ਇਸ ਨੂੰ ਦਸ ਕੌੜੇ ਮਾਰੋ

ਇਹ ਲੇਖਕ ਹੈ
ਇਸੇ ਦੇ ਹੁੰਦਿਆਂ
ਦੰਗੇ ਹੋਣ ਦਾ ਮਾਹੌਲ ਬਣਿਆ
ਇਸ ਨੂੰ ਸੌ ਕੌੜੇ ਮਾਰੋ

ਲੇਖਕਾਂ ਦੀ ਜਥੇਬੰਦੀ - ਕੇਂਦਰੀ ਪੰਜਾਬੀ ਲੇਖਕ ਸਭਾਤਕਰੀਬਨ ਢਾਈ ਹਜ਼ਾਰ ਮੈਂਬਰ ਸਨ ਉਦੋਂ, ਹੁਣ ਹੋਰ ਵੱਧ ਨੇਮੈਂ ਲੇਖਕ ਕਿਵੇਂ ਬਣਿਆ, ਕੁਦਰਤੀ ਵਰਤਾਰਾ ਹੈ ਇਹਦਿਮਾਗ ਹੈ, ਕੁਦਰਤੀ ਹੈਸੋਚਦਾ-ਵਿਚਾਰਦਾ ਹੈ, ਕੁਦਰਤੀ ਹੈਸਕੂਲੋਂ ਸਿੱਖ ਗਿਆ ਅੱਖਰ ਵਾਹੁਣਾਵਿਚਾਰਾਂ ਨੂੰ ਲਿਖਣ ਦੀ ਜਾਚ, ਲਿਖਿਆ ਮਤਲਬ ਲੇਖਕ ਜਥੇਬੰਦੀ ਬਾਰੇ ਪਤਾ ਚੱਲ ਰਿਹਾ ਸੀਮਿਲਕੇ, ਇੱਕ ਜੁੱਟ ਹੋ ਕੇ ਮੱਲਾਂ ਮਾਰਨ ਦਾ ਮਨੁੱਖੀ ਇਤਿਹਾਸ ਇਸਦੀ ਗਵਾਹੀ ਭਰਦਾ ਹੈ

ਸਾਲ 1988 ਵਿੱਚ ਐੱਮ.ਡੀ. ਦੀ ਪੜ੍ਹਾਈ ਮਗਰੋਂ ਅੰਮ੍ਰਿਤਸਰ ਮੈਡੀਕਲ ਕਾਲਜ ਹਾਜ਼ਰੀ ਲਗਾਈ ਤਾਂ ਕਈ ਨਵੇਂ ਰਾਹਾਂ ’ਤੇ ਤੁਰਨ ਲਈ ਰਾਹ ਖੁੱਲ੍ਹ ਗਏ ਤੇ ਤੁਰ ਵੀ ਪਏਭਾਰਤ ਗਿਆਨ ਵਿਗਿਆਨ ਸੰਮਤੀ, ਗਿਆਨ ਪ੍ਰਤੀ ਚੇਤਨਾ ਦੀ ਕੌਮੀ ਜਥੇਬੰਦੀ ਸੀਮਿੰਨੀ ਕਹਾਣੀ ਲੇਖਕ ਮੰਚ ਅੰਮ੍ਰਿਤਸਰ ਸਥਾਨਕ ਪੱਧਰ ਦੀ‘ਮਿੰਨੀ’ ਤ੍ਰੈਮਾਸਿਕ ਦੀ ਸ਼ੁਰੂਆਤ ਵੀ 1988 ਵਿੱਚ ਹੋਈਹੋਰ ਲੇਖਕ ਸਭਾਵਾਂ ਨਾਲ ਵੀ ਜੁੜਿਆਭਾਰਤ ਗਿਆਨ ਵਿਗਿਆਨ ਸੰਮਤੀ ਦੇ ਜ਼ਰੀਏ ਲੇਖਕਾਂ ਤੋਂ ਅੱਗੇ ਅਧਿਆਪਕਾਂ ਅਤੇ ਕਈ ਸਮਾਜਿਕ ਕਾਰਕੁੰਨਾਂ ਨਾਲ ਮਿਲਾਪ ਵਧਿਆ

ਡਾਕਟਰ ਅਨੂਪ ਸਿੰਘ ਇਸ ਸੰਮਤੀ ਦੇ ਜ਼ਰੀਏ ਮਿਲੇਦੂਸਰਾ ਸਬੱਬ ਬਣਿਆ ਕਿ ਉਨ੍ਹਾਂ ਦਾ ਬੇਟਾ ਜੋਤੀ ਐੱਮ.ਬੀ.ਬੀ.ਐੱਸ. ਵਿੱਚ ਦਾਖਲ ਹੋਇਆਕਹਿ ਲਵੋ ਮੇਰਾ ਵਿਦਿਆਰਥੀ ਹੋ ਗਿਆਬੇਟੇ ਦੀ ਪੜ੍ਹਾਈ ਦਾ ਫ਼ਿਕਰ ਅਨੂਪ ਸਿੰਘ ਨੂੰ ਅਕਸਰ ਅੰਮ੍ਰਿਤਸਰ ਲੈ ਆਉਂਦਾ ਤੇ ਮੇਰੇ ਨਾਲ ਮਿਲਣ ਦਾ ਸਿਲਸਿਲਾ ਜਾਰੀ ਰਿਹਾਅਸੀਂ ਮਿੰਨੀ ਕਹਾਣੀ, ਇੱਕ ਨਵੀਂ ਵਿਧਾ ਦੀ ਆਲੋਚਨਾ ਲਈ ਡਾ. ਅਨੂਪ ਸਿੰਘ ਤੋਂ ਕਈ ਕਾਰਜ ਕਰਵਾਏਉਹ ਮਿੰਨੀ ਕਹਾਣੀ ਦੀ ਆਲੋਚਨਾ ਦੇ ਪਹਿਲੇ ਨਿਰੋਲ ਖੋਜਕਰਤਾ ਹਨ, ਭਾਵੇਂ ਹੋਰਾਂ ਲੇਖਕਾਂ ਨੇ ਵੀ ਇਸ ਪਾਸੇ ਕੰਮ ਕੀਤਾ, ਪਰ ਉਹ ਖੁਦ ਮਿੰਨੀ ਕਹਾਣੀ ਲੇਖਕ ਸਨਨਿਰਪੱਖ ਮਿੰਨੀ ਕਹਾਣੀ ਆਲੋਚਨਾ ਦੇ ਡਾ. ਅਨੂਪ ਸਿੰਘ ਮੋਢੀ ਬਣੇ

ਡਾ. ਅਨੂਪ ਸਿੰਘ ਇੱਕ ਦਿਨ ਆਏ ਤੇ ਉਨ੍ਹਾਂ ਦੇ ਹੱਥ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਲਈ ਨਾਮਜ਼ਦਗੀ ਦਾ ਫਾਰਮ ਸੀ ਤੇ ਉਹ ਮੇਰੇ ਲਈ ਮੀਤ ਪ੍ਰਧਾਨ ਦੇ ਅਹੁਦੇ ਲਈ ਪੇਸ਼ਕਸ਼ ਲੈ ਕੇ ਆਏ ਸਨਮਾੜੀ-ਮੋਟੀ ਗੱਲਬਾਤ ਮਗਰੋਂ ਮੈਂ ਫਾਰਮ ਭਰ ਦਿੱਤਾ ਮੈਨੂੰ ਪੈਨਲ ਵਿੱਚ ਸ਼ਾਮਲ ਕਰਨ ਲਈ ਡਾ. ਅਨੂਪ ਸਿੰਘ ਦਾ ਜ਼ੋਰ ਲੱਗਿਆਮੈਂ ਇਸ ਖੇਤਰ ਵਿੱਚ ਬਿਲਕੁਲ ਨਵਾਂ ਸੀ, ਲੇਖਕ ਦੇ ਤੌਰ ’ਤੇ ਵੀ ਕੋਈ ਵੱਡੀ ਮੱਲ ਵੀ ਨਹੀਂ ਮਾਰੀ ਸੀਛੁੱਟ-ਪੁੱਟ ਰਚਨਾਵਾਂ ਅਖਬਾਰ ਵਿੱਚ ਛਪੀਆਂ ਸਨਤਰਕਸ਼ੀਲ ਸੁਸਾਇਟੀ ਨੇ ਇੱਕ ਕਿਤਾਬ ਛਾਪੀ ਸੀਉਂਜ ਕੁਝ ਸਾਲ ਪਹਿਲਾਂ ਤਕ ਮੈਂ ਹਿੰਦੀ ਵਿੱਚ ਲਿਖਦਾ ਸੀ

ਇਹ ਗੱਲ ਬਾਅਦ ਵਿੱਚ ਪਤਾ ਚੱਲੀ ਕਿ ਚੋਣਾਂ ਵਿੱਚ ਦੋ ਪੈਨਲ ਹਨਰਾਜਨੀਤਕ ਪਾਰਟੀਆਂ ਵਾਂਗ ਝੰਡਾ ਅਤੇ ਨਿਸ਼ਾਨ ਨਹੀਂ ਹਨ, ਬਾਕੀ ਉਸੇ ਤਰ੍ਹਾਂ ਹੀ ਗੁੱਟਬੰਦੀ ਹੈ

ਇੱਕ ਪੈਨਲ ਸਾਰੀਆਂ ਖੱਬੀਆਂ ਧਿਰਾਂ ਦਾ ਹੈ, ਜਿਸ ਵਿੱਚ ਮੇਰਾ ਨਾਂ ਵੀ ਸ਼ਾਮਲ ਹੈਰਾਜਨੀਤੀ ਦੇ ਪੱਖ ਤੋਂ ਇੱਕ ਦਮ ਕੋਰਾ, ਗੈਰ-ਰਾਜਨੀਤਕ ਪਰਿਵਾਰ, ਪਾਕਿਸਤਾਨ ਤੋਂ ਆਏ ਰਫਿਊਜ਼ੀਸੰਘਰਸ਼, ਪੜ੍ਹਾਈ, ਕਦੇ ਕਿਸੇ ਵੀ ਪੱਧਰ ’ਤੇ ਕੋਈ ਜਥੇਬੰਦਕ ਕਾਰਜ ਨਹੀਂ ਬੱਸ ਪਹਿਲੀ ਵਾਰੀ ਭਾਰਤ ਗਿਆਨ ਵਿਗਿਆਨ ਸੰਮਤੀ ਦਾ ਜ਼ਿਲ੍ਹਾ ਕਨਵੀਨਰ ਅਤੇ ਉਸ ਸੰਮਤੀ ਰਾਹੀਂ ਲੋਕਾਂ-ਲੇਖਕਾਂ ਦਾ ਘੇਰਾ

ਪੈਨਲ ਤੈਅ ਕਰਨ ਲਈ, ਮੁੱਖ ਖੱਬੇ ਪੱਖੀ ਧਿਰਾਂ, ਸੀ.ਪੀ.ਆਈ, ਸੀ ਪੀ ਐੱਮ, ਐੱਮ. ਐੱਲ. ਦੀ ਮੀਟਿੰਗ ਹੁੰਦੀਦਸ ਮੈਂਬਰੀ ਕਮੇਟੀ ਲਈ ਅਹੁਦੇ ਵੰਡੇ ਜਾਂਦੇਲੇਖਕਾਂ ਵਿੱਚ ਸੀ.ਪੀ.ਆਈ ਦੇ ਸਮਰਥਕ ਵੱਧ ਹੋਣ ਕਰਕੇ, ਉਨ੍ਹਾਂ ਦੀ ਖਹਿਸ਼ ਹੁੰਦੀ ਜਨਰਲ ਸਕਤਰ ਉਨ੍ਹਾਂ ਦਾ ਹੋਵੇਸਾਰੀਆਂ ਪਾਰਟੀਆਂ ਵਿੱਚ ਹੀ ਜਨਰਲ ਸਕੱਤਰ ਦਾ ਅਹੁਦਾ ਵੱਧ ਪ੍ਰਭਾਵਸ਼ਾਲੀ ਜੋ ਹੁੰਦਾ ਹੈਖੈਰ! ਮੈਂਨੂੰ ਸੀ.ਪੀ.ਐਮ ਵੱਲੋਂ ਪੇਸ਼ ਕੀਤਾ ਗਿਆਬਹਿਸ/ਚਰਚਾ ਹੋਈਕੌਣ ਹੈ, ਕੀ ਲਿਖਦਾ ਹੈ, ਤੇ ਸਭ ਤੋਂ ਅਹਿਮ ਜਿੱਤ ਜਾਵੇਗਾ? ਡਾ. ਅਨੂਪ ਸਿੰਘ ਨੇ ਦਲੀਲਾਂ ਰੱਖੀਆਂ- ਡਾਕਟਰ ਹੈ, ਸਿਹਤ ਸੰਬੰਧੀ ਲੇਖ ਲਿਖਦਾ ਹੈ, ਮਿੰਨੀ ਕਹਾਣੀ ਦਾ ਮੈਗਜ਼ੀਨ ਕੱਢਦਾ ਹੈਪੰਜਾਬ ਦੇ ਮਿੰਨੀ ਕਹਾਣੀ ਲੇਖਕ ਜਾਣਦੇ ਨੇ ਆਦਿਇਹ ਦਲੀਲਾਂ ਵਜ਼ਨਦਾਰ ਸਾਬਤ ਨਾ ਹੋਈਆਂ ਤਾਂ ਆਖਰੀ ਪੈਂਤੜਾ ਸੀ ਕਿ ਪੂਰੇ ਪੈਨਲ ਵਿੱਚ ਇੱਕ ਹਿੰਦੂ ਚਿਹਰਾ ਤਾਂ ਹੋਵੇਮੇਰੇ ਤੋਂ ਪੁੱਛੇ ਬਿਨਾਂ ਹੀ ਮੈਨੂੰ ਇੱਕ ਵੱਖਰਾ ਚਿਹਰਾ ਦੇ ਦਿੱਤਾ ਜੋ ਕਿ ਮੈਂ ਉਤਾਰਨ ਦੀ ਕੋਸ਼ਿਸ਼ ਕਰਦਾ ਆ ਰਿਹਾ ਸੀਖੈਰ! ਇਹ ਪਹਿਲੀ ਵਾਰ ਨਹੀਂ ਸੀ ਹੋ ਰਿਹਾ ਤੇ ਅਜਿਹਾ ਪੈਂਤੜਾ ਹੋਰ ਵੀ ਕਈ ਮਾਮਲਿਆਂ ਵਿੱਚ ਹੁੰਦਾ ਦੇਖਿਆ-ਸੁਣਿਆ ਹੈ

ਕੁਲਵੰਤ ਸਿੰਘ ਵਿਰਕ ਪੁਰਸਕਾਰ ਦਾ ਚੌਥਾ ਪੁਰਸਕਾਰ ਮੋਹਨ ਭੰਡਾਰੀ ਨੂੰ ਐਲਾਨਿਆ ਗਿਆ ਤੇ ਫੈਸਲੇ ਵੇਲੇ ਇਹ ਗੱਲ ਰੱਖੀ ਕਿ ਪਹਿਲੇ ਤਿੰਨ ਪੁਰਸਕਾਰ ਸਿੱਖਾਂ ਨੂੰ ਗਏ ਨੇ ਚੌਥਾ ਘੱਟੋ-ਘੱਟ ਹਿੰਦੂ ਚਿਹਰੇ ਨੂੰ ਜਾਵੇਕਿਰਦਾਰ ਤੇ ਕਹਾਣੀਕਾਰ ਮਨਫ਼ੀ ਹੋ ਜਾਂਦਾ ਹੈਲੇਖਕ ਨੂੰ ਇਸ ਤਰ੍ਹਾਂ ਦੀ ਅੰਦਰੂਨੀ ਪ੍ਰਕ੍ਰਿਆ ਦਾ ਪਤਾ ਹੀ ਨਹੀਂ ਹੁੰਦਾਨਹੀਂ ਤਾਂ ਉਹ ਇਸ ਤਰ੍ਹਾਂ ਦੀ ‘ਰਿਆਇਤ’ ਨੂੰ ਮਨ੍ਹਾਂ ਵੀ ਕਰ ਸਕਦਾ ਹੈਸੁਖਬੀਰ ਹੋਰਾਂ ਨੇ ਇਸੇ ਤਰ੍ਹਾਂ ਹੀ ਇੱਕ ਰਿਆਇਤੀ ਪੁਰਸਕਾਰ ਨੂੰ ਲੈਣ ਤੋਂ ਮਨ੍ਹਾਂ ਕਰ ਦਿੱਤਾਉਨ੍ਹਾਂ ਨੂੰ ਭਾਸ਼ਾ ਵਿਭਾਗ ਤੋਂ ਸ਼੍ਰੋਮਣੀ ਸਾਹਿਤਕਾਰ, ਪੰਜਾਬੋਂ ਬਾਹਰ ਵਾਲਾ ਪੁਰਸਕਾਰ ਘੋਸ਼ਿਤ ਹੋਇਆਲੇਖਕ ਲੇਖਕ ਹੈ, ਇਹ ਕਿਹੜਾ ਵਰਗੀਕਰਨ? ਇਹ ਰਿਆਇਤ ਉਨ੍ਹਾਂ ਨੂੰ ਪਸੰਦ ਨਹੀਂ ਸੀ, ਜਿਵੇਂ ਕਿਸੇ ਸਮੇਂ ਕਿਸੇ ਨੂੰ ਅਡਜਸਟ ਕਰਨ ਲਈ ਇਹ ਪੁਰਸਕਾਰ ਥੋਪਿਆ ਗਿਆ ਹੋਵੇਉਨ੍ਹਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾਸ਼ਾਇਦ ਇਹੀ ਵਜਾਹ ਹੈ ਕਿ ਹੁਣ ਕਮੇਟੀ ਇਨਾਮ-ਸਨਮਾਨ ਤੈਅ ਕਰਕੇ, ਜਨਤਕ ਕਰਨ ਤੋਂ ਪਹਿਲਾਂ ਲੇਖਕ ਤੋਂ ਪੁੱਛ ਲੈਂਦੀ ਹੈ ਕਿ ਉਸ ਨੂੰ ਇਹ ‘ਸਵੀਕਾਰ’ ਹੈਨਹੀਂ ਤਾਂ ਬਾਅਦ ਵਿੱਚ ਕਿਰਕਿਰੀ ਹੁੰਦੀ ਹੈਪਰ ਅੱਜ ਕੱਲ੍ਹ ਤਾਂ ਲੇਖਕਾਂ ਦਾ ਜ਼ੋਰ ਰਹਿੰਦਾ ਹੈ ਕਿ ਇਨਾਮ ਮਿਲਣਾ ਚਾਹੀਦਾ ਹੈ, ਭਾਵੇਂ ਕੋਈ ਨਵਾਂ ਰਾਹ ਲੱਭਿਆ ਜਾਵੇਸਾਹਿਤਕ ਪੱਤਰਕਾਰੀ ਦਾ ਇਨਾਮ ਇਸੇ ਸੰਦਰਭ ਵਿੱਚੋਂ ਹੀ ਇਜ਼ਾਦ ਹੋਇਆ ਦੇਖਿਆ ਹੈਸਾਹਿਤਕ ਮੈਗਜ਼ੀਨਾਂ ਦੇ ਸੰਪਾਦਕਾਂ ਲਈ

ਮੈਂ ਲੇਖਕ ਬਣ ਗਿਆਲੋਕੀਂ ਅਕਸਰ ਕਹਿੰਦੇ ਨੇ ‘ਰੱਬ ਦੀ ਦਾਤ’ ਹੈ, ਤੁਸੀਂ ਖਾਸ ਹੋ, ਸਾਰੇ ਕਿਉਂ ਨਹੀਂ ਬਣ ਜਾਂਦੇ, ਮੈਂ ਕਹਿਣਾ ਕਿ ਸਭ ਵਿੱਚ ਇਹ ਗੁਣ ਹੁੰਦਾ ਹੈਵਿਚਾਰ ਸਭ ਕੋਲ ਹੁੰਦੇ ਨੇਜੋ ਬੋਲ ਸਕਦਾ ਹੈ, ਉਹ ਲਿਖ ਵੀ ਸਕਦਾ ਹੈਲਿਖਦੇ ਕਿਉਂ ਨਹੀਂ ਫਿਰ? ਇਸਦਾ ਜਵਾਬ ਹੈ ਕਿ ਲਿਖੇ ਹੋਏ ਸ਼ਬਦਾਂ ਨਾਲ ਖੜ੍ਹਾ ਹੋਣਾ ਪੈਂਦਾ ਹੈਅਸੀਂ ਤਾਂ ਇਹ ਵੀ ਸੁਣਦੇ ਹਾਂ, ‘ਇਸ ਦੇ ਬੋਲ ਦੇਖ ਤੇ ਕਿਰਦਾਰ ’ਤੇ ਝਾਤੀ ਮਾਰ’ ਬੋਲੇ ਹੋਏ ਸ਼ਬਦਾਂ ਤੋਂ ਕੋਈ ਮੁੱਕਰ ਸਕਦਾ ਹੈ, ਭਾਵੇਂ ਕਿ ਹੁਣ ਰਿਕਾਰਡ ਹੋ ਜਾਂਦਾ ਹੈ, ਸਭ ਕੁਝਫਿਰ ਵੀ ਮੁੱਕਰ ਸਕਦਾ ਹੈਆਵਾਜ਼ ਮੇਰੀ ਨਹੀਂ, ਫੋਟੋ ਮੇਰੀ ਨਹੀਂ, ਛੇੜਛਾੜ ਕੀਤੀ ਹੈਲਿਖੇ ਹੋਏ ਸ਼ਬਦਾਂ ਤੋਂ ਮੁਕਰਨਾ ਔਖਾ ਹੁੰਦਾ ਹੈਨਾਲ ਸ਼ਬਦ ਕਾਗਜ਼ ’ਤੇ ਆ ਜਾਣ, ਬੋਲੇ ਹੋਇਆਂ ਤੋਂ ਮੁੱਕਰ ਜਾਣ, ਪਰ ਉਹ ਜਿਸ ਦਿਮਾਗ ਵਿੱਚੋਂ ਆਏ ਹੁੰਦੇ ਹਨ, ਉੱਥੇ ਗੂੰਜਦੇ ਰਹਿੰਦੇ ਹਨ

ਮੈਂ ਅਕਸਰ ਕਹਿੰਦਾ ਕਿ ਮੈਂ ਕਿਸੇ ਲਈ ਨਹੀਂ, ਆਪਣੇ ਲਈ ਲਿਖਦਾ ਹਾਂਕਿਸੇ ਨੂੰ ਇਸ ਨਾਲ ਅਸਰ ਹੋ ਜਾਵੇ, ਇਹ ਮੇਰੇ ਲਿਖਣ ਦਾ ਬੋਨਸ ਹੈਇਹ ਸੋਚ ਹੈਘੱਟੋ-ਘੱਟ ਇਹ ਲੇਖਣ, ਮੇਰੀ ਸੰਵੇਦਨਸ਼ੀਲਤਾ ਨੂੰ ਹੀ ਬਚਾਈ ਰੱਖੇ, ਉਹੀ ਬਹੁਤ ਹੈਬਾਬਾ ਨਾਨਕ ਦੇ ਸ਼ਬਦ ਨੇ, ‘ਧੰਨੁ ਲਿਖਾਰੀ ਨਾਨਕਾ, ਜਿਨਿ ਨਾਮ ਲਿਖਾਇਆ ਸਚੁ

ਮੈਂ ਵੀ ਇੱਕ ਕਵਿਤਾ ਲਿਖੀ, ਉਸ ਦੇ ਕੁਝ ਸ਼ਬਦ ਹਨ:

ਮੇਰੇ ਹੁੰਦਿਆਂ ਵਧਿਆ ਹੈ ਭ੍ਰਿਸ਼ਟਾਚਾਰ
ਸ਼ੋਸ਼ਣ ਫਿਰਕਾਪ੍ਰਸਤੀ
, ਬਲਾਤਕਾਰ
ਮੇਰੀਆਂ ਲਿਖਤਾਂ ਨੇ ਕਿਤੇ ਵੀ ਮਚਾਈ ਨਹੀਂ ਹਾਹਾਕਾਰ

ਮੈਂ ਆਪਣੇ ਆਪ ਨੂੰ ਮਨਫ਼ੀ ਕਰਦਾ ਹਾਂ
ਮੈਂ ਐਵੇਂ ਕਲਮ ਨੂੰ ਤਲਵਾਰ ਕਹਿਨਾਂ
ਆਪਣੀਆਂ ਲਿਖਤਾਂ ਨੂੰ ਸ਼ਬਦ ਵਾਰ ਕਹਿਨਾਂ
ਮੈਨੂੰ ਲਗਦਾ ਹੈ
, ਮੈਂ ਐਵੇਂ ਹੀ ਪੰਨਿਆਂ ਨੂੰ ਬੇਕਾਰ ਕਰਦਾਂ
ਮੈਂ ਆਪਣੇ ਆਪ ਨੂੰ ਮਨਫ਼ੀ ਕਰਦਾ ਹਾਂ
ਲੇਖਕ ਬਿਰਾਦਰੀ ਵਿੱਚੋਂ

ਲੇਖਕ ਧੰਨ ਹੈਸੱਚ ਬੋਲਣ ਵਾਲਾ ਧੰਨ ਹੀ ਹੁੰਦਾ ਹੈਤਰੀਫ਼ ਦੇ ਕਾਬਲ ਮੈਨੂੰ ਲਿਖਤ ਅਤੇ ਲੇਖਕਾਂ ਤੇ ਵਿਸ਼ਵਾਸ ਰਿਹਾ ਹੈਕਬੀਰ ਜੀ ਦਾ ਦੋਹਾ ਹੈ:

ਸੁਖੀਆ ਦਾਸ ਕਬੀਰ ਹੈ, ਖਾਏ ਔਰ ਸੋਏ
ਦੁਖੀਆ ਦਾਸ ਕਬੀਰ ਹੈ, ਜਾਗੇ ਔਰ ਰੋਏ

ਕਬੀਰ ਹੋਣਾ, ਲੇਖਕ ਹੋਣਾ, ਜਾਗਣਾ ਅਤੇ ਰੋਣਾ ਹੈ, ਕਿਉਂਕਿ ਨੀਂਦ ਨਹੀਂ ਆਉਂਦੀਨੀਂਦ ਕਿਉਂ ਨਹੀਂ ਆਉਂਦੀ? ਫ਼ਿਕਰ ਹੈ? ਫ਼ਿਕਰ ਕਿਸ ਗੱਲ ਦਾ? ਫ਼ੱਕਰ ਨੂੰ ਫ਼ਿਕਰ ਕਿਸ ਦਾ ਹੈ? ਲੋਕਾਂ ਦਾ ਫ਼ਿਕਰ ਹੈ, ਤਾਂ ਹੀ ਉਹ ਧੰਨ ਧੰਨ ਹੈ

ਲੇਖਕੀ ਚੋਣਾਂ, ਅਹੁਦੇਦਾਰੀਆਂ, ਕਮੇਟੀਆਂ ਵਿੱਚ ਨਾਮਜ਼ਦਗੀਆਂ, ਇਨਾਮ-ਸਨਮਾਨਾਂ ਦਾ ਫੈਸਲਾ - ਇਨ੍ਹਾਂ ਨਾਲ ਜੁੜੀ ਰਾਸ਼ੀ, ਧਨ-ਦੌਲਤ ਇੱਕ ਟਿੱਪੀ ਦਾ ਹੀ ਫ਼ਰਕ ਹੈ, ਧੰਨ ਅਤੇ ਧਨਪਰ ਬਹੁਤ ਵੱਡਾ ਫ਼ਰਕ ਹੈ

ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ ਮੈਨੂੰ ਜੋ ਪਤਾ ਹੈ, ਜਾਗਰੂਕ ਹਾਂ, ਮੈਨੂੰ ਬਲਾ ਪਈ ਹੋਈ ਹੈਇਹ ਵੀ ਕਬੀਰ ਸਿਰ ਪਈ ਬਲਾ ਹੈ, ਜੋ ਜਾਗਦਾ ਹੈ ‘ਬੁੱਝ ਲਿਆ ਹੈ ਜਿਸ ਨੇ’ ਇਸ ਲਈ ਦਰਦ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3954)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author