ShyamSDeepti7ਇਸ ਤਰ੍ਹਾਂ ਜਦੋਂ ਮੈਂ ਵਿਧਾ ਦੀ ਤਰ੍ਹਾਂ ਵਿਸ਼ਿਆਂ ਬਾਰੇ ਸੋਚਿਆ ਤਾਂ ਸਾਰਿਆਂ ਦੀ ਤੰਦ ਆਪਸ ਵਿੱਚ ਜੁੜਦੀ ਨਜ਼ਰ ਆਈ ...
(30 ਮਈ 2024)
ਇਸ ਸਮੇਂ ਪਾਠਕ: 605.


ਮੈਂ ਲੇਖਕ ਹਾਂ
, ਤੇ ਤੁਸੀਂ ਸੋਚੋ, ਨਾ ਮੇਰੀ ਕੋਈ ਵਿਧਾ ਹੈ ਤੇ ਨਾ ਹੀ ਕੋਈ ਵਿਸ਼ਾ ਵਿਸ਼ੇਸ਼ ਹੈ, ਜਿਸ ਨੂੰ ਲੈ ਕੇ ਮੈਂ ਲਿਖਣ ਪ੍ਰਤੀ ਜਾਣਿਆ ਜਾਂਦਾ ਹੋਵਾਂਜਦੋਂ ਮੈਂ ਹਾਲੇ ਨੌਂਵੀਂ ਵਿੱਚ ਹੀ ਪੜ੍ਹਦਾ ਸੀ ਤਾਂ ਕਵਿਤਾ, ਸਹੀ ਮਾਇਨਿਆਂ ਵਿੱਚ ਤੁਕਬੰਦੀ ਕਰਨ ਲਈ ਪੈੱਨ ਚੁੱਕ ਲਿਆਸ਼ਾਇਰੀ ਸੁਣਨ ਅਤੇ ਪੜ੍ਹਨ ਦਾ ਸ਼ੌਕ ਸੀਉਨ੍ਹਾਂ ਵਿੱਚੋਂ ਹੀ ਕੁਝ ਉਰਦੂ ਦੇ ਸ਼ਬਦਾਂ ਨੂੰ ਨਕਲ ਕਰਕੇ ਗੀਤਾਂ ਦੀ ਪੈਰੋਡੀ ਬਣਾ ਲੈਂਦਾ ਸੀਉਨ੍ਹਾਂ ਦਿਨਾਂ ਵਿੱਚ ਵਿਆਹ ਉੱਪਰ ਸਿਹਰਾ-ਸਿੱਖਿਆ ਗਾਏ, ਸੁਣਾਏ ਜਾਂਦੇ ਸਨ ਤੇ ਬੋਲਣ ਵਾਲੇ ਨੂੰ ਰਿਸ਼ਤੇਦਾਰ ਪੈਸੇ ਵੀ ਦਿੰਦੇ ਸਨ ਪੈਸਿਆਂ ਦੇ ਲਾਲਚ ਨੇ ਉਹ ਲਿਖਣ ਦੀ ਵੀ ਪ੍ਰੇਰਨਾ ਦਿੱਤੀਪਰ ਸੱਚਿਉਂ ਹੀ ਕਿਸੇ ਨੇ ਕਦੇ ਪੈਸੇ ਨਹੀਂ ਦਿੱਤੇਅੱਜ ਸੋਚਦਾ ਹਾਂ, ਚੰਗਾ ਹੀ ਹੋਇਆ, ਨਹੀਂ ਤਾਂ ਇੱਕ ਵਾਰੀ ਲਤ ਪੈ ਜਾਂਦੀ ਤਾਂ ਮੈਂ ਭਟਕ ਜਾਣਾ ਸੀਪੈਸੇ ਵਿੱਚ ਭਟਕਣ ਤਾਂ ਹੈ ਨਾ!

ਹਿੰਦ-ਪਾਕਟ ਬੁੱਕਸ ਤੋਂ ਪੇਪਰਬੈਕ ਦੀਆਂ ਸਸਤੀਆਂ ਕਿਤਾਬਾਂ ਦਾ ਮੈਂ ਮੈਂਬਰ ਵੀ ਬਣਿਆ ਤੇ ਆਪਣੀ ਜੇਬ ਖਰਚੀ ਵਿੱਚੋਂ ਕੁਝ ਨਾਵਲ ਅਤੇ ਕਵਿਤਾਵਾਂ ਦੀਆਂ ਕਿਤਾਬਾਂ ਮੰਗਵਾਈਆਂ ਵੀਘਰ ਦਾ ਮਾਹੌਲ ਹੌਸਲਾ ਵਧਾਊ ਨਹੀਂ ਸੀ ਤੇ ਨਾਲੇ ਮੈਡੀਕਲ ਦੀ ਪੜ੍ਹਾਈ ਕਾਰਨ ਪੜ੍ਹਨ-ਲਿਖਣ ਤੋਂ ਵਿਹਲ ਹੀ ਘੱਟ ਮਿਲਦੀ ਸੀਪਰ ਇਹ ਜ਼ਰੂਰ ਸੀ ਕਿ ਆਪਣੀ ਇੱਕ ਰਫ ਕਾਪੀ ਵਿੱਚ ਕਵਿਤਾ ਵਗੈਰਾ ਜ਼ਰੂਰ ਲਿਖ ਲੈਂਦਾ ਸੀਘਰ ਤੋਂ ਇਲਾਵਾ ਕੋਈ ਰਿਸ਼ਤੇਦਾਰ ਜਾਂ ਨੇੜੇ-ਤੇੜੇ ਵੀ ਕੋਈ ਸ਼ਖਸ ਅਜਿਹਾ ਨਹੀਂ ਸੀ ਜੋ ਮੇਰੀ ਇਸ ਸਾਹਿਤਕ ਰੁਚੀ ਨੂੰ ਕੁਝ ਸੰਵਾਰ-ਸ਼ਿੰਗਾਰ ਸਕਦਾ

ਮੈਡੀਕਲ ਕਾਲਜ ਦੀ ਪੜ੍ਹਾਈ ਦੌਰਾਨ ਕਵਿਤਾ ਲਿਖਣ ਦਾ ਸਿਲਸਿਲਾ ਤਾਂ ਜਾਰੀ ਰਿਹਾ, ਪਰ ਨਾ ਦੋਸਤ ਮਿਲੇ ਨਾ ਕੋਈ ਸਾਹਿਤਕ ਰਾਹ-ਦਸੇਰਾਇਹ ਤਾਂ ਮੈਡੀਕਲ ਦੀ ਪੜ੍ਹਾਈ ਮੁੱਕਣ ਮਗਰੋਂ ਜਦੋਂ ਮੈਂ ਬਾਹਰ ਮਾਹੌਲ ਦੇਖਿਆ ਤਾਂ ਸਾਹਿਤ ਸਭਾ ਨਾਲ ਜੁੜਿਆਹਿੰਦੀ ਮੇਰੀ ਪਹਿਲੀ ਭਾਸ਼ਾ ਹੋਣ ਕਰਕੇ ਮੈਂ ਸਾਹਿਤ ਵਿੱਚ ਆਪਣੀ ਕਲਮ ਹਿੰਦੀ ਵਿੱਚ ਚਲਾਈਇਹ ਤਾਂ 1979 ਦੀ ਗੱਲ ਹੈ ਜਦੋਂ ਮੈਂ ਬਠਿੰਡਾ ਆਪਣੀ ਐੱਮ.ਬੀ.ਬੀ.ਐੱਸ. ਦੀ ਇਨਟਰਨਸ਼ਿੱਪ ਕਰਦਾ ਸੀ ਤਾਂ ਸਾਹਿਤਕਾਰ ਫੂਲਚੰਦ ਮਾਨਵ ਦੇ ਜ਼ਰੀਏ ਭਾਸ਼ਾ ਵਿਭਾਗ ਵਿੱਚ ਕਵਿਤਾ ਦਾ ਖਰੜਾ ਜਮ੍ਹਾਂ ਕਰਾਉਣ ਦਾ ਸਬੱਬ ਬਣਿਆਸੋ ਉਸਦੇ ਲਈ ਮੈਨੂੰ ਕਿਤਾਬ ਛਪਣਾਉਣ ਲਈ ਸਹਿਯੋਗ ਵੀ ਮਿਲਿਆਕਵਿਤਾ ਤਾਂ ‘ਸਿਰਫ ਏਕ ਦਿਨ’ ਹਿੰਦੀ ਕਵਿਤਾ ਸੀ

ਇਸ ਤੋਂ ਬਾਅਦ 1981 ਵਿੱਚ ਜਦੋਂ ਮੈਂ ਪੇਂਡੂ ਡਾਕਟਰੀ ਦੀ ਸੇਵਾ ਨਿਭਾਈ, ਆਪਣੇ ਲਿਖਣ ਦੀ ਭਾਸ਼ਾ ਹਿੰਦੀ ਤੋਂ ਪੰਜਾਬੀ ਕਰ ਲਈਪਤਾ ਨਹੀਂ ਮਨ ਵਿੱਚ ਹਿੰਦੀ ਪ੍ਰਤੀ ਕਿਸੇ ਤਰ੍ਹਾਂ ਦੀ ਹੀਣ-ਭਾਵਨਾ ਸੀ ਜਾਂ ਕੁਝ ਹੋਰਪਰ ਇਹ ਫੈਸਲਾ ਹੋ ਗਿਆ ਸੀਹਰ ਵੇਲੇ ਪੰਜਾਬੀ ਲੇਖਕਾਂ ਅਤੇ ਪਾਠਕਾਂ ਨਾਲ ਰੂਬਰੂ ਹੋਣ ਕਰਕੇ ਵੀ ਸ਼ਾਇਦ ਇਹ ਫੈਸਲਾ ਸਿਰੇ ਚੜ੍ਹਿਆ ਹੋਵੇ, ਭਾਵੇਂ ਕਿ ਮੈਂ ਅੱਜ ਲਗਾਤਾਰ ਪੰਜਾਹ ਸਾਲ ਲਿਖਣ ਤੋਂ ਬਾਦ ਵੀ ਆਪਣੇ ਪੰਜਾਬੀ ਦੇ ਸ਼ਬਦ-ਜੋੜਾਂ ਪ੍ਰਤੀ ਪੂਰੀ ਤਰ੍ਹਾਂ ਵਿਸਵਾਸ਼ੀ ਨਹੀਂ ਹਾਂ, ਭਾਵੇਂ ਮੈਂ ਸਬੱਬੀਂ ਐੱਮ.ਏ. (ਪੰਜਾਬੀ) ਕੀਤੀ ਹੈਪੱਛਮੀ ਪਾਕਿਸਤਾਨ ਦੀ ਸਰਾਇਕੀ ਮੇਰੀ ਮਾਂ ਬੋਲੀ ਸੀ, ਬਾਹਵਲਪੁਰ ਤੋਂ ਹੋਣ ਕਰਕੇ, ਜੋ ਕਿ ਪੰਜਾਬੀ ਦੀ ਹੀ ਉਪ-ਭਾਸ਼ਾ ਹੈ, ਪਰ ਸੂਰਤ ਹਿੰਦੂ ਹੈ ਤਾਂ ਹਿੰਦੀ ਆ ਗਈ ਨੇੜੇ

ਜਿਵੇਂ ਮੈਂ ਸ਼ੁਰੂ ਵਿੱਚ ਦੱਸਿਆ ਹੈ ਕਿ ਇੱਕ ਲੰਮੇ ਸਮੇਂ ਤੋਂ ਲੇਖਣ ਨਾਲ ਜੁੜੇ ਹੋਣ ਦੇ ਬਾਵਜੂਦ ਮੇਰੀ ਕੋਈ ਵਿਧਾ ਨਹੀਂ ਹੈ, ਨਾ ਹੀ ਕਿਸੇ ਖਾਸ ਵਿਸ਼ੇ ਵਿੱਚ ਲਿਖੇ ਜਾਣ ਕਰ ਕੇ ਮੇਰੀ ਪਛਾਣ ਹੈ ਉਂਝ ਮੈਂ ਇਹ ਸਭ ਕਹਿੰਦਾ ਹੋਇਆ ਗਲਤ ਹੋਵਾਂਗਾ ਕਿਉਂਕਿ ਮੈਂ ਸਾਹਿਤ ਵਿੱਚ ਮਿੰਨੀ ਕਹਾਣੀ ਲੇਖਕ ਵਜੋਂ ਜਾਣਿਆ ਜਾਂਦਾ ਹਾਂ ਭਾਵੇਂ ਕਿ ਸ਼ੁਰੂ ਤੋਂ ਮੇਰਾ ਮਨ ਰਿਹਾ ਹੈ ਕਿ ਮੈਂ ਕਵਿਤਾ ਦੇ ਵਿੱਚ ਪਛਾਣਿਆ ਜਾਵਾਂਇਹ ਨਹੀਂ ਕਿ ਮੈਂ ਹੁਣ ਕਵਿਤਾ ਲਿਖਦਾ ਨਹੀਂ, ਪਰ ਉਹ ਮੁਕਾਮ ਹਾਸਲ ਨਹੀਂ ਹੋ ਸਕਿਆ, ਜੋ ਮੈਂ ਸੋਚਦਾ ਹਾਂ, ਜੋ ਮੈਂ ਕਦੇ ਚਾਹਿਆ ਸੀਵੈਸੇ ਮੇਰੀ ਇਹ ਚਾਹਤ ਛੇਤੀ ਹੀ ਮੁੱਕ ਗਈ ਜਦੋਂ ਮੈਂ ਸਾਹਿਤ ਵਿੱਚ ਲੇਖਣ ਨੂੰ ਲੈ ਕੇ ਬਣੀਆਂ ਧੜੇਬੰਦੀਆਂ ਤੋਂ ਜਾਣੂ ਹੋਇਆਭਾਵੇਂ ਮੈਂ ਸਾਹਿਤ ਵਿੱਚ ਵਿਤਕਰੇ, ਪੱਖਪਾਤ ਦੀ ਗੱਲ ਕੀਤੀ ਹੈ, ਪਰ ਸਾਹਿਤ ਵਿੱਚ ਮੁਕਾਮ ਕੀ ਹੈ, ਮੈਂ ਹਾਲੇ ਤਕ ਸਾਫ਼ ਸਪਸ਼ਟ ਨਹੀਂ ਹਾਂ

ਮੈਂ ਵਿਗਿਆਨ ਦਾ ਵਿਦਿਆਰਥੀ ਹਾਂ ਅਤੇ ਵਿਗਿਆਨ ਵਿੱਚੋਂ ਵੀ ਸਿਹਤ-ਵਿਗਿਆਨ ਦਾ ਮਾਹਿਰ ਹਾਂ ਤੇ ਇੱਕ ਮਾਹਿਰਾਨਾ ਨੌਕਰੀ ਤੋਂ ਰਿਟਾਇਰ ਹੋਇਆ ਹਾਂਮੇਰਾ ਸਿਹਤ-ਵਿਗਿਆਨ ਵੀ ਕਹਿਣ ਨੂੰ ਭਾਵੇਂ ਮਾਹਿਰਾਨਾ ਹੈ, ਪਰ ਉਸ ਤਰ੍ਹਾਂ ਦਾ ਨਹੀਂ, ਜਿਵੇਂ ਦਿਲ ਦੇ ਮਾਹਿਰ ਜਾਂ ਜਿਗਰ, ਫੇਫੜਿਆਂ ਦੇ ਮਾਹਿਰ ਹੁੰਦੇ ਨੇਮੈਂ ਸਿਹਤ ਨੂੰ ਸਮੁੱਚਤਾ ਵਿੱਚ ਸਮਝਿਆ, ਪ੍ਰਚਾਰਿਆ ਤੇ ਪੜ੍ਹਾਇਆ ਹੈ ਮੈਨੂੰ ਸ਼ੁਰੂ ਤੋਂ ਹੀ ਸਿਹਤ ਨੂੰ ਆਪਣੀ ਮਾਤ ਭਾਸ਼ਾ ਵਿੱਚ ਲੋਕਾਂ ਤਕ ਸਹੀ ਪਰਿਪੇਖ ਵਿੱਚ, ਸੌਖੇ ਸ਼ਬਦਾਂ ਵਿੱਚ ਲਿਖਣ ਅਤੇ ਪੇਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ ਤੇ ਮੈਂ ਕਾਫ਼ੀ ਹੱਦ ਤਕ ਇਸ ਵਿੱਚ ਸਫਲ ਵੀ ਹੋਇਆ ਹਾਂਜਿਵੇਂ ਮੈਨੂੰ ਮੇਰੇ ਪਾਠਕਾਂ ਵੱਲੋਂ ਹੁੰਗਾਰਾ ਮਿਲਿਆ ਹੈਪਾਠਕ ਮੰਚ ਸਹੀ ਬੋਲਦੇ ਹੋਣਗੇ, ਇਹ ਮੇਰੀ ਸੁਖਭਰੀ ਰਾਏ ਹੈ

ਸਾਹਿਤ ਨੂੰ ਲੈ ਕੇ ਕਵਿਤਾ ਤੋਂ ਸ਼ੁਰੂ ਕੀਤਾ ਸਫ਼ਰ, ਕਹਾਣੀ, ਮਿੰਨੀ ਕਹਾਣੀ ਤੇ ਫਿਰ ਸਿਹਤ ਵਿਗਿਆਨ ਦੇ ਲੇਖਾਂ ਤੋਂ ਨਾਟਕਾਂ ਤਕ, ਕਹਿਣ ਦਾ ਭਾਵ ਹਰ ਵਿਧਾ ਨੂੰ ਮੈਂ ਆਪਣੀ ਲੇਖਣੀ ਦਾ ਹਿੱਸਾ ਬਣਾਇਆ ਹੈਮੈਂ ਤਾਂ ਲੇਖਣ ਨੂੰ ਇੱਕੋ ਹੀ ਵਰਗ ਸਮਝਦਾ ਹਾਂ- ਲੇਖਕ, ਲਿਖਣ ਵਾਲਾਮੈਂ ਲਿਓ ਟਾਲਸਟਾਏ ਨੂੰ ਜਾਣਦਾ ਹਾਂ, ਜਿਸਦਾ ਬਾਲ ਸਾਹਿਤ ਵੀ ਪੜ੍ਹਿਆ ਜਾਂਦਾ ਹੈ ਤੇ ਮਿੰਨੀ ਕਹਾਣੀਆਂ ਵੀ ਤੇ ਉਨ੍ਹਾਂ ਨੇ ਹਜ਼ਾਰ ਸਫਿਆਂ ਦੇ ਕਰੀਬ ਨਾਵਲ ‘ਵਾਰ ਐਂਡ ਪੀਸ’ ਵੀ ਲਿਖਿਆ ਹੈਸਾਡੇ ਹਿੰਦੁਸਤਾਨ ਵਿੱਚ ਹੀ ਬੰਗਲਾ ਦੇ ਮਹਾਨ ਸਾਹਿਤਕਾਰ ਰਵਿੰਦਰ ਬਾਬੂ ਹਨ, ਜਿਨ੍ਹਾਂ ਨੂੰ ਕਿਸੇ ਇੱਕ ਵਿਧਾ ਵਿੱਚ ਨਹੀਂ ਬੰਨ੍ਹਿਆ ਜਾ ਸਕਦਾਲੇਖਕਾਂ ਦੀ ਇਹ ਵਰਗ ਵੰਡ ਕਵਿਤਾ, ਕਹਾਣੀ ਤੋਂ ਅੱਗੇ ਦਲਿਤ, ਧਾਰਮਿਕ, ਨਾਰੀ ਚਿੰਤਨ ਨੂੰ ਲੈ ਕੇ ਪੇਸ਼ ਹੋਣਾ ਸ਼ੁਰੂ ਹੋਇਆ ਹੋਇਆ ਹੈ

ਦਰਅਸਲ ਇਸ ਵਰਗ ਵੰਡ ਦਾ ਇੱਕ ਹੋਰ ਵੀ ਲੁਕਵਾਂ ਕਾਰਨ ਹੈ ਕਿ ਇਹ ਵਰਗ ਇਨਾਮਾਂ-ਸਨਮਾਨਾਂ ਲਈ ਵੀ ਉਪਰਾਲੇ ਕਰਦੇ ਹਨਸਾਹਿਤ ਅਕੈਡਮੀ ਹਰ ਸਾਲ ਹਰ ਇੱਕ ਭਾਸ਼ਾ ਦੇ ਲੇਖਕਾਂ ਨੂੰ ਇਨਾਮ ਦਿੰਦੀ ਹੈ ਤੇ ਇੱਕ ਵਾਰ ਹਿੰਦੀ ਦੇ ਲੇਖਕ ਨੇ ਗਿਲਾ ਕੀਤਾ ਕਿ ਹਿੰਦੀ ਲਗਭਗ ਅੱਧੇ ਭਾਰਤ ਦੀ ਲਿਖੀ-ਬੋਲੀ ਜਾਣ ਵਾਲੀ ਭਾਸ਼ਾ ਹੈ ਤੇ ਉਨ੍ਹਾਂ ਨੂੰ ਵੀ ਇੱਕ ਇਨਾਮ ਅਤੇ ਕੁਝ ਇੱਕ ਜ਼ਿਲ੍ਹਿਆ ਤਕ ਸੀਮਤ ਖੇਤਰੀ ਭਾਸ਼ਾਵਾਂ ਨੂੰ ਵੀ ਇੱਕ-ਇੱਕ ਇਨਾਮ, ਇਹ ਤੌਰ ਤਰੀਕਾ ਸਹੀ ਨਹੀਂ ਹੈਇਸੇ ਤਰ੍ਹਾਂ ਹੀ ਪੰਜਾਬ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਲਿਖਣ ਅਤੇ ਸੰਸਕ੍ਰਿਤ ਲਿਖਣ ਨੂੰ ਬਰਾਬਰ ਦਾ ਦਰਜਾ ਦੇ ਕੇ, ਪੰਜਾਬੀ ਭਾਸ਼ਾ ਨਾਲ ਵਿਤਕਰਾ ਹੈਮਤਲਬ ਇਹ ਹੈ ਲੇਖਕ ਦਾ ਵੀ ਸਮਾਜ ਪ੍ਰਤੀ ਪ੍ਰਤੀਬੱਧਤਾ ਦਾ ਪੱਧਰ?

ਇਹ ਸੋਚ ਕਿ ਹਰ ਵਿਧਾ ਨੂੰ, ਫਿਰ ਉਸੇ ਤਰ੍ਹਾਂ ਹਰ ਇੱਕ ਵਿਸ਼ੇ ਨੂੰ ਸਨਮਾਨ ਵਿੱਚ ਲਏ ਜਾਣ ਦੀ ਮੰਗ ਕੋਈ ਵਧੀਆ ਰਵਾਇਤ ਨਹੀਂ ਹੈਤੁਸੀਂ ਦੇਖੋ ਕਿ ਹਰ ਸਾਲ ਸਾਹਿਤ ਅਕੈਡਮੀ ਜਾਂ ਭਾਸ਼ਾ ਵਿਭਾਗ ਵੱਲੋਂ ਦਿੱਤੇ ਜਾਣ ਵਾਲੇ ਸਨਮਾਨਾਂ ਨੂੰ ਲੈ ਕੇ ਵਾਦ-ਵਿਵਾਦ ਹੁੰਦਾ ਹੈਸਵਾਲ ਖੜ੍ਹੇ ਹੁੰਦੇ ਹਨਅਜਿਹਾ ਕਿਉਂ?

ਇਨਾਮ-ਸਨਮਾਨ ਨਾਲ ਜੁੜੀ ਹੈ ਪਛਾਣ ਤੇ ਜੇਕਰ ਇਨਾਮਾਂ-ਸਨਮਾਨਾਂ ਦੇ ਨਾਂਵਾਂ ਦੀ ਚੋਣ ਨੂੰ ਲੈ ਕੇ ਬਣੀ ਕਮੇਟੀ ਅਤੇ ਉਨ੍ਹਾਂ ਦੀ ਪ੍ਰਕਿਰਿਆ ਨੂੰ ਸਮਝੋ ਤੇ ਨਾਲ ਹੀ ਲੇਖਕ ਹੋਣ ਦੇ ਮੰਤਵ ਅਤੇ ਫਰਜ਼ ਨੂੰ ਪਛਾਣੋ ਤਾਂ ਇਹ ਸਪਸ਼ਟ ਹੋ ਜਾਵੇਗਾ ਇੱਕ ਸੰਵੇਦਨਸ਼ੀਲ ਲੇਖਕ ਇਸ ਝਮੇਲੇ ਵਿੱਚ ਪੈਣ ਤੋਂ ਆਪਣੈ ਪੈਰ ਪਿੱਛੇ ਖਿੱਚ ਲਵੇਗਾਪਰ ਹੁਣ ਕੋਈ ਅਜਿਹਾ ਲੇਖਕ ਦਿਸਦਾ ਹੀ ਨਹੀਂਜਿਵੇਂ ਕਿਹਾ ਕਿ ਅਜਿਹੇ ਮਾਹੌਲ ਤੋਂ ਬਚ ਕੇ ਰਹਿਣਾ ਔਖਾ ਹੈ

ਪੰਜਾਬ ਭਾਸ਼ਾ-ਵਿਭਾਗ ਤੋਂ ਮਿਲਦੇ ਮਾਨ-ਸਨਮਾਨ ਨੂੰ ਪੰਜਾਬੀ ਦੇ ਲੇਖਕ ਸੁਖਬੀਰ ਜੀ ਨੇ ਲੈਣ ਤੋਂ ਮਨ੍ਹਾਂ ਕਰ ਦਿੱਤਾ, ਕਿਉਂਕਿ ਉਨ੍ਹਾਂ ਨੂੰ ਪੰਜਾਬੋਂ ਬਾਹਰ ਦਾ ਪੰਜਾਬੀ ਲੇਖਕ ਬਣਨ ਵਿੱਚ ਸਨਮਾਨ ਮਿਲ ਰਿਹਾ ਸੀ ਤੇ ਉਨ੍ਹਾਂ ਨੂੰ ਇਸ ਵਰਗ ਤੋਂ ਸਨਮਾਨ ਲੈਣ ’ਤੇ ਹਿਚਕਿਚਾਹਟ ਸੀ ਤੇ ਨਾਲੇ ਉਨ੍ਹਾਂ ਦਾ ਇਹ ਮੰਨਣਾ ਰਿਹਾ ਹੈ ਕਿ ਸਨਮਾਨ ਦੇਣ ਵਾਲੀ ਸੰਸਥਾ, ਚਾਹੇ ਉਹ ਸਰਕਾਰੀ ਹੈ ਜਾਂ ਸਵੈ-ਸੇਵੀ, ਉਨ੍ਹਾਂ ਦਾ ਕਿਰਦਾਰ ਕਿਸੇ ਵੀ ਤਰ੍ਹਾਂ ਸਵਾਲਾਂ ਦੇ ਘੇਰੇ ਵਿੱਚ ਨਾ ਹੋਵੇਉਹ ਆਪ ਸੱਚੇ-ਸੁੱਚੇ ਹੋਣਉਨ੍ਹਾਂ ਦਾ ਚਹੇਤਾ ਲੇਖਕ ਜਯਾ ਪਾਲ ਸਾਰਤਰ ਉਨ੍ਹਾਂ ਨੂੰ ਵੀ ਰਾਹ ਦੱਸ ਗਿਆ

ਜਿਵੇਂ ਕਿਹਾ, ਨਾ ਵਿਧਾ ਨਾ ਵਿਸ਼ਾ, ਪਰ ਸੱਚ ਇਹ ਹੈ ਕਿ ਮੈਂ ਹਰ ਵਿਧਾ ਨੂੰ ਲਿਖਣ ਦਾ ਆਧਾਰ ਬਣਾਇਆ ਤੇ ਤਕਰੀਬਨ ਹਰ ਵਿਸ਼ੇ ’ਤੇ ਲਿਖਿਆ ਤੇ ਪੂਰੀ ਸ਼ਿੱਦਤ ਨਾਲਕਹਿ ਲਵੋ, ਪੜ੍ਹਨਾ ਅਤੇ ਪੂਰੀ ਤਿਆਰੀ ਨਾਲ ਲਿਖਣਾਪਾਠਕਾਂ ਵੱਲੋਂ ਕਾਫ਼ੀ ਪਸੰਦ ਵੀ ਕੀਤਾ ਜਾਂਦਾ, ਤਾਰੀਫ ਦੇ ਕਈ ਫੋਨ ਸੁਣਨ ਨੂੰ ਮਿਲਦੇ, ਚੰਗਾ ਵੀ ਲਗਦਾਇਹ ਸੀ ਇਨਾਮ, ਗੈਰ ਸੰਸਥਾਗਤ ਇਨਾਮ

ਠੀਕ ਹੈ ਡਾਕਟਰ ਬਣ ਗਿਆਠੀਕ ਹੈ ਲੇਖਕ ਹੋ ਗਿਆਪਾਕਿਸਤਾਨ ਤੋਂ ਉੱਜੜ ਕੇ ਰੁਲਦੇ-ਰੁਲਦੇ ਪਤਾ ਨਹੀਂ ਕਿੱਥੋਂ-ਕਿੱਥੋਂ ਹੋ ਆਏ ਤੇ ਸਫ਼ਰ ਸ਼ੁਰੂ ਹੋਇਆਲਿਖਣ ਲਈ ਵਿਧਾ-ਵਿਸ਼ੇ ਨੂੰ ਲੈ ਕੇ ਮੈਂ ਜੋ ਗੱਲ ਕਰ ਰਿਹਾਂ, ਉਹ ਵੀ ਜੁੜਦੀ ਉਸੇ ਨਾਲ ਹੈਨਾ ਕੋਈ ਰਾਹ, ਨਾ ਕੋਈ ਉਸ ਤਰ੍ਹਾਂ ਦਾ ਮਾਹੌਲ, ਉਹੀ ਲੇਖਣੀ ਵਿੱਚ

ਪਰ ਮੈਂ ਕਈ ਤਜਰਬੇ ਜ਼ਰੂਰ ਕੀਤੇਤਰਕਸ਼ੀਲ ਅਤੇ ਸਿਹਤ ਸਾਹਿਤ ਮੈਂ ਕਾਫ਼ੀ ਲਿਖਿਆ ਹੈਤਰਕਸ਼ੀਲ ਪੁਸਤਕ ਵੈਨ ਵਿੱਚ ਇਕੱਲੀਆਂ ਮੇਰੀਆਂ ਕਿਤਾਬਾਂ ਦਾ ਇੱਕ ਕੋਨਾ ਹੈ ਤੇ ਮੈਂ ਸਭ ਤੋਂ ਵੱਧ ਕਿਤਾਬਾਂ ਲਿਖੀਆਂ ਵੀ ਤਰਕਸ਼ੀਲ ਸੁਸਾਇਟੀ ਲਈ ਹੀ ਮੈਨੂੰ ਸਭ ਤੋਂ ਵੱਧ ਉਹ ਅਦਾਰਾ ਇਸ ਲਈ ਚੰਗਾ ਲਗਦਾ ਹੈ ਕਿ ਪੁਸਤਕ ਦੀ ਗਿਣਤੀ ਵਿੱਚ ਤਾਂ ਉਹ ਮੋਹਰੀ ਹੈ ਹੀ, ਮੁੱਲ ਬਹੁਤ ਮਾਮੂਲੀਦੋ ਸੌ ਪੰਨਿਆਂ ਦੀ ਕਿਤਾਬ ਦਾ ਮੁੱਲ ਮਹਿਜ਼ ਸੱਠ ਰੁਪਏਸੌ ਸਫੇ ਸਿਰਫ਼, ਵੀਹ ਰੁਪਏ ਵਿੱਚ

ਲਿਖਣ ਵਿੱਚ ਮੈਂ ਕਈ ਤਜਰਬੇ ਕੀਤੇ ਇੱਕ ਸੀ ਪੁਸਤਕ - ‘ਅਸੀਂ ਕਿਵੇਂ ਵੱਖਰੇ ਹਾਂ ਜਾਨਵਰਾਂ ਤੋਂ।’ ਇਸਦਾ ਆਧਾਰ ਸੀ ਮੇਰੀ ਮਨੋਵਿਗਿਆਨਕ ਪੜ੍ਹਾਈ, ਇੱਕ ਸੀ ‘ਦਵਾਈਆਂ ਨੂੰ ਹਾਰ’, ਜਿਸਦਾ ਅਧਾਰ ਸੀ, ਮੇਰੀ ਸਮਾਜ ਵਿਗਿਆਨ ਦੀ ਪੜ੍ਹਾਈ ਇੱਕ ਪੁਸਤਕ ਸੀ, ‘ਜਨਮ ਇੱਕ ਕਿਤਾਬ ਦਾ।’ ਜੋ ਦੋ ਵਾਰੀ ਛਪੀ ਇੱਕ ਵਾਰੀ ਮੈਂ ਖੁਦ ਛਾਪੀ, ਇੱਕ ਵਾਰੀ ਰਾਜਿੰਦਰ ਬਿਮਲ, ਕੁਕਨੂਸ ਵੱਲੋਂ ਛਪੀ, ਇਹ ਕਹਿ ਕੇ ਉਹ ਆਕਾਰ ਵਿੱਚ ਛੋਟੀ ਹੈ, ਦੇਖੋ ਜੇ ਥੋੜ੍ਹੀ ਵਧ ਸਕਦੀ ਹੋਵੇਮੈਂ ਸਮੇਂ ਦੇ ਹਿਸਾਬ ਨਾਲ ਕੁਝ ਨਵਾਂ ਜੋੜਿਆ, ਉਹ ਬਿਮਲ ਨੇ ਛਾਪੀ

ਨੌਜਵਾਨ ਅਤੇ ਸੈਕਸ ਸਮੱਸਿਆਵਾਂ’ ਪਹਿਲੀ ਸੈਕਸ ਪ੍ਰਤੀ ਇੱਕ ਵਿਗਿਆਨਕ ਢੰਗ ਨਾਲ ਲਿਖੀ ਪੰਜਾਬੀ ਵਿੱਚ ਪੁਸਤਕ ਹੈਇਸ ਨੂੰ ਵੱਧ ਤੋਂ ਵੱਧ ਲੋਕ ਪੜ੍ਹਨ, ਜੋ ਸੈਕਸ ਸਿੱਖਿਆ ਦਾ ਪਾਠ ਨੌਜਵਾਨਾਂ ਨੂੰ ਦੇਣਾ ਚਾਹੁੰਦੇ ਹਾਂਉਂਜ ਇੱਕ ਦੋਸਤ ਮਜ਼ਾਕ ਕਰਦਾ ਸੀ ਕਿ ਨੌਜਵਾਨਾਂ ਦੀ ਸੈਕਸ ਸਮੱਸਿਆਵਾਂ, ਉਹ ਤਾਂ ਨਰੋਏ ਸਰੀਰ ਦਾ ਮਾਲਿਕਪਰ ਭੰਬਲ਼ਭੂਸੇ ਦੇ ਵੱਧ ਤੋਂ ਵੱਧ ਸ਼ਿਕਾਰ

ਮੈਂ ਕਈ ਵਾਰ ਚਾਹਿਆ ਕਿ ਵਿਸ਼ੇ ਸੀਮਤ ਕਰਾਂਐਵੇਂ ਹੀ ਅਰਥ ਸ਼ਾਸਤਰ ਦਾਖਲ ਹੋ ਜਾਂਦਾ ਹੈ, ਐਵੇਂ ਹੀ ਰਾਜਨੀਤੀ ਵਿੱਚ ਵੀਸਾਹਿਤ ਅਤੇ ਸਿਹਤ ਤਾਂ ਮੇਰੇ ਵਿਸ਼ੇ ਹਨ ਹੀ, ਜਦੋਂ ਕਿ ਮੈਂ ਦੋਹਾਂ ਨੂੰ ਅੱਡ-ਅੱਡ ਨਹੀਂ ਸਮਝਦਾਮੇਰੇ ਲਈ ਜੋ ਲਿਖਤ ਕਲਿਆਣਕਾਰੀ ਹੈ, ਜੋ ਸੱਚ ਲਿਖਦੀ ਹੈ, ਵਿਗਿਆਨਕ ਨਜ਼ਰੀਏ ਨੂੰ ਪਰਨਾਈ ਹੋਈ ਹੈ, ਉਹ ਸਾਹਿਤ ਹੀ ਹੈ, ਸਾਹਿਤ ਹਿਤ ਕਰਦੀ

ਮੈਂ ਸੋਚਿਆ ਸੀਮਤ ਵਿਸ਼ਿਆਂ ਨੂੰ ਲੈ ਕੇ ਲਿਖਾਂ, ਨਾਲ ਇਹ ਗੱਲ ਵੀ ਆ ਜਾਊਗੀ, ਜਿਵੇਂ ਨੌਜਵਾਨਾਂ ਬਾਰੇ ਲਿਖਦਾ ... ਨਾਲੇ ਫਿਰ ਨੌਜਵਾਨ ਤੇ ਨਸ਼ੇ ਜੁੜਣਗੇਨੌਜਵਾਨਾਂ, ਖਾਸ ਕਰਕੇ ਗੱਭਰੂਆਂ ਬਾਰੇ ਲਿਖਿਆ ਹੈਨੌਜਵਾਨਾਂ ਦੀ ਬੁਨਿਆਦ ਬਾਰੇ ਪੱਖ ਸਾਹਮਣੇ ਆ ਗਏਇਸ ਤਰ੍ਹਾਂ ਜਦੋਂ ਮੈਂ ਵਿਧਾ ਦੀ ਤਰ੍ਹਾਂ ਵਿਸ਼ਿਆਂ ਬਾਰੇ ਸੋਚਿਆ ਤਾਂ ਸਾਰਿਆਂ ਦੀ ਤੰਦ ਆਪਸ ਵਿੱਚ ਜੁੜਦੀ ਨਜ਼ਰ ਆਈ ਤੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਕਿਸੇ ਇੱਕ ਵਿਧਾ ਜਾਂ ਇੱਕ ਵਿਸ਼ਾ ਵਿਸ਼ੇਸ਼ ਨੂੰ ਅਪਣਾਉਣ ਦੀ ਬਜਾਏ ਹਰ ਉਸ ਘਟਨਾ ਦੇ ਉੱਤੇ ਗੱਲ ਕੀਤੀ ਜਾਵੇ, ਜੋ ਟੁੰਬਦੀ ਹੈ, ਜਿਸਦੀ ਸਮਾਜ ਨੂੰ ਲੋੜ ਹੈਹਿਤਕਾਰੀ ਜ਼ਰੂਰ ਹੋਵੇ ਸਮਾਜ ਵਿੱਚ ਜੋ ਬਹੁਤੇ ਲੋਕਾਂ ਨੂੰ ਟੁੰਬਦੀ ਹੈ ਇਸਦੇ ਤਹਿਤ ਮੈਂ ‘ਨਵਾਂ ਜ਼ਮਾਨਾ’ ਵਿੱਚ ‘ਵਾਹ-ਵਾਸਤਾ’ ਕਾਲਮ ਸ਼ੁਰੂ ਕੀਤਾ ਤੇ ਜਿੱਥੋਂ ਤਕ ਵਿਧਾ ਦੀ ਗੱਲ ਹੈ, ਮੇਰੀ ਸਮਝ ਰਹੀ ਹੈ ਕਿ ਜਿਸ ਵੀ ਵਿਧਾ ਵਿੱਚ ਗੱਲ ਸਟੀਕ ਤਰੀਕੇ ਨਾਲ ਕਹੀ ਸਮਝਾਈ ਜਾ ਸਕਦੀ ਹੈ, ਉਸ ਵਿੱਚ ਕਰਨੀ ਚਾਹੀਦੀ ਹੈ ਤੇ ਉਹੀ ਮੈਂ ਕੀਤਾਨਾਟਕ ਵਿੱਚ ਕਵਿਤਾ ਅਤੇ ਗੀਤਾਂ ਦਾ ਸਹਾਰਾ ਵੀ ਲਿਆ ਅਤੇ ਕਹਾਣੀ ਜਾਂ ਕਵਿਤਾ ਵਿੱਚ ਵਿਵੇਕਸ਼ੀਲ ਗੱਲ ਕਰਨ ਲਈ ਲੇਖਾਂ ਵਿੱਚ ਵਰਤੇ ਜਾਂਦੇ ਵਿਚਾਰ ਇਸਤੇਮਾਲ ਕੀਤੇਇਹੀ ਮੇਰੀ ਧਾਰਨਾ ਹੈਜਦੋਂ ਮੈਂ ਕਹਿੰਦਾ ਹਾਂ, ਮੇਰੇ ਵਿਚਾਰਾਂ ਦੇ ਪ੍ਰਗਟਾਵਾ ਨਾ ਕੋਈ ਵਿਸ਼ਾ ਹੈ ਤੇ ਨਾ ਕੋਈ ਵਿਧਾ ਇੱਕ ਗੱਲ ਮੈਂ ਜ਼ਰੂਰ ਧਿਆਨ ਰੱਖਦਾ ਹਾਂ ਜੋ ਕਿ ਮੈਂ ਆਪਣੀ ਖਾਸੀਅਤ ਕਹਿਣ ਦਾ ਸਿਹਰਾ ਲੈ ਰਿਹਾ ਹਾਂ, ਮੇਰੇ ਲਈ ਦੋ ਸ਼ਬਦ, ‘ਸੰਤੁਲਿਨ’ ਅਤੇ ‘ਸਮਗਰਤਾ’ ਮਹੱਤਵਪੂਰਨ ਹਨ

ਸੰਵਿਧਾਨਕ ਚਿਤਾਵਣੀ … … ਸਭ ਤੋਂ ਪਹਿਲੀ ਗੱਲ ਹੈ ਮੈਂ ਵਾਰ-ਵਾਰ ਆਪਣੇ ਆਪ ਨੂੰ ਪਾਕਿਸਤਾਨ ਤੋਂ ਉੱਜੜੇ ਹੋਏ ਕਹਿ ਰਿਹਾ ਅਤੇ ਇਸਦੇ ਤਹਿਤ ਸੰਘਰਸ਼ ਦੀ ਗੱਲ ਕਰ ਰਿਹਾ ਹਾਂਇਹ ਕੋਈ ਵਧੀਆ ਰੁਝਾਨ ਨਹੀਂ ਹੈਸੰਘਰਸ਼ ਤਾਂ ਸਾਰੀ ਉਮਰ ਚਲਦਾ ਰਹਿੰਦਾ ਹੈਮੈਂ ਵਿਗਿਆਨ ਦਾ ਵਿਦਿਆਰਥੀ ਹਾਂ ਤੇ ਡਾਰਵਿਨ ਦਾ ‘ਜੀਣ ਲਈ ਸੰਘਰਸ਼’ ਵੀ ਪੜ੍ਹਿਆ ਹੈ ਤੇ ਸਮਝਿਆ ਹੈਮੈਂ ਡਾਰਵਿਨ ਦੇ ਸਿਧਾਂਤ ਨੂੰ ਬੱਚਿਆਂ ਦੀ ਪੜ੍ਹਾਈ ਦੇ ਸਿਲੇਬਸ ਵਿੱਚੋਂ ਕੱਢੇ ਜਾਣ ਦੇ ਖਿਲਾਫ਼ ਆਵਾਜ਼ ਵੀ ਬਲੁੰਦ ਕੀਤੀ ਹੈ ਤੇ ਰੈਲੀਆਂ ਵਿੱਚ ਵੀ ਸ਼ਾਮਿਲ ਹੋ ਕੇ ਆਪਣਾ ਯੋਗਦਾਨ ਪਾਇਆ ਹੈਮੈਂ ਆਪਣੇ ਇਸ ਤਰ੍ਹਾਂ ਦੇ ਸਵੈ-ਵਿਰੋਧੀ ਅਤੇ ਵਿਚਾਰਾਂ ਅਤੇ ਵਰਤਾਰੇ ਖਿਲਾਫ਼ ਆਪਣੇ ਆਪ ਨੂੰ ਖਬਰਦਾਰ ਕਰਦਾ ਹਾਂ ਤੇ ਇਸ ਤਰ੍ਹਾਂ ਨਾ ਕਰਨ ਦੇ ਅਹਿਦ ਨੂੰ ਦੁਹਰਾਉਂਦਾ

ਇਹ ਚਿਤਾਵਣੀ ਕਿਸੇ ਹੋਰ ਲਈ ਨਹੀਂ, ਮੇਰੇ ਆਪਣੇ ਲਈ ਹੈ ਕਿ ਮੈਂ ਆਪਣੇ ਆਪ ਨੂੰ ਇੱਕ ਪਾਸੇ ਨਾ ਕਿਸੇ ਵਿਧਾ ਨਾਲ ਜੋੜਨ ਲਈ ਤਿਆਰ ਹਾਂ ਤੇ ਨਾ ਹੀ ਕਿਸੇ ਵਿਸ਼ੇ ਨੂੰ ਲੈ ਕੇ ਆਪਣੀ ਮਾਹਿਰਾਨਾ ਪੱਖੀ ਹੋਣ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਹਾਂਪਰ ਦੂਜੇ ਪਾਸੇ ਮੈਂ ਹਰ ਵਿਸ਼ੇ ਅਤੇ ਵਿਧਾ ਤੇ ਆਪਣੀ ਗੱਲ ਬਾਖੂਬੀ ਕਹਿਣ ਲਈ ਜਾਣਿਆ ਜਾਂਦਾ ਹਾਂਇਸ ਵਿੱਚ ਟਕਰਾਅ ਕਿੱਥੇ ਹੈ? ਇਹ ਤੁਸੀਂ ਦੇਖਣਾ ਹੈ ਤੇ ਮੈਨੂੰ ਦੱਸਣਾ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5008)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author