ShyamSDeepti7ਮੇਰਾ ਮੰਨਣਾ ਹੈ ਜੇ ਕੋਈ ਨਾਸਤਿਕ ਹੈ ਤਾਂ ਉਹ ਆਪਣੇ ਕੰਮਾਂ, ਆਪਣੇ ਵਿਵਹਾਰ ਤੋਂ ਨਜ਼ਰ ਆਵੇ। ਉਸ ਦੇ ਨਾਲ ਰਹਿਣ ਅਤੇ ...
(15 ਫਰਵਰੀ 2024)
ਇਸ ਸਮੇਂ ਪਾਠਕ: 570.


‘ਕਾਬੇ ਕਿਸ ਮੂੰਹ ਸੇ ਜਾਊਗੇ ਗਾਲਿਬ
, ਸ਼ਰਮ ਲੇਕਿਨ ਤੁਮੇ ਨਹੀਂ ਆਤੀ’ ਮਤਲਬ ਹੈ ਕਿ ਗਾਲਿਬ ਸਾਹਿਬ ਕਿਹੜਾ ਮੂੰਹ ਲੈ ਕੇ ਅੱਲਾ ਦੀ ਦਰਗਾਹ ਵਿੱਚ ਜਾਣਗੇ? ਉੱਥੇ ਉਹੀ ਜਾ ਸਕਦਾ ਹੈ ਜਿਸ ਕੋਲ ਸ਼ਰਮ ਹੋਵੇ, ਹਿਆ ਹੋਵੇ, ਜਿਸ ਤੋਂ ਤੂੰ ਸੱਖਣਾ ਹੈਹੁਣ ਆਪਣੇ ਵੱਡੇ-ਵਡੇਰਿਆਂ ਕਹਿ ਲਉ ਬਾਬਾ ਨਾਨਕ ਕੋਲ ਜੇ ਜਾਣਾ ਪਏ ਤਾਂ ਮਾੜੀ ਮੋਟੀ ਸ਼ਰਮ ਤਾਂ ਚਾਹੀਦੀ ਹੈ, ਕਿਉਂਕਿ ਤੇਰੇ ਕੰਮ ਹੀ ਅਜਿਹੇ ਹਨ, ਕਾਰੇ ਹੀ ਅਜਿਹੇ ਹਨ, ਜੋ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ

ਚਲੋ! ਗਾਲਿਬ ਆਪੇ ਨਿਪਟਦਾ ਰਹੇਗਾ। ਆਪਾਂ ਤਾਂ ਭਗਤ ਸਿੰਘ ਦੇ ਫਲਸਫੇ ਤੋਂ ਪ੍ਰਭਾਵਿਤ ਹਾਂ, ਜੇ ਉਹ ਕਹਿੰਦਾ ਹੈ ‘ਮੈਂ ਨਾਸਤਕ ਹਾਂ’ਨਾਲ ਹੀ ਵਿਆਖਿਆ ਵੀ ਕਰਦਾ ਹੈ ਤੇ ਨਾਲ ਹੀ ਕਹਿੰਦਾ ਹੈ, ਮੈਂ ਨਾਸਤਕ ਕਿਉਂ ਹਾਂ? ਉਸ ਦੀ ਦਮਦਾਰ ਵਿਆਖਿਆ ਹੈ

ਉਹਦਾ ਇਹ ਵਾਕ ਹੈ, “ਰੱਬ ਦੀ ਹੋਂਦ ਜੇਕਰ ਹੈ ਤੇ ਉਹ ਪਰਮ-ਪਿਤਾ ਹੈ ਤੇ ਸਭ ਦਾ ਪਾਲਣਹਾਰ ਤੇ ਦੁਨੀਆਂ ਵਿੱਚ ਗਰੀਬੀ ਕਿਉਂ ਹੈ? ਉਹ ਜੋ ਕਹਿੰਦਾ ਹੈ ਕਿ ਉਹ ਇਹ ਕਰਮਾਂ ਦਾ ਫਲ ਹੈ ਤਾਂ ਨਿਸ਼ਚਿਤ ਹੀ ਉਹ ਭਟਕਾ ਰਿਹਾ ਹੈ।”

ਗੱਲ ਹੈ ਰੱਬ ਦੇ ਸਾਹਮਣੇ ਆ ਕੇ ਉਸ ਨੂੰ ਮੂੰਹ ਦਿਖਾਉਣ ਦੀਜੇ ਉਹ ਸੱਚੀ-ਮੁੱਚੀ ਹੈਦਰਅਸਲ ਗੱਲ ਆਪਣੇ ਅੰਦਰ ਦੀ ਚੋਰੀ ਦੀ ਗੱਲ ਹੈ ਕਿ ਤੁਸੀਂ ਕੁਝ ਅਜਿਹਾ ਕਰ ਬੈਠੇ ਹੋ, ਜੋ ਕਿਸੇ ਨੂੰ ਦੱਸਣ ਦੇ ਲਾਇਕ ਨਹੀਂ ਹੈਜੇ ਰੱਬ ਨੂੰ ਸਭ ਪਤਾ ਹੈ, ਉਹ ਸਭ ਦਾ ਹਿਸਾਬ-ਕਿਤਾਬ ਰੱਖਦਾ ਹੈ, ਤਾਂ ਇਹ ਡਰ ਵੱਧ ਹੈ ਕਿਉਂਕਿ ਲੁਕਾਉਣ ਦਾ ਕੋਈ ਫਾਇਦਾ ਨਹੀਂ ਤੇ ਉਸ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪੀ ਨੂੰ ਸਭ ਪਤਾ ਹੈਇਹ ਛੱਡੋ, ਆਪਣੇ ਅੰਦਰ ਝਾਤੀ ਮਾਰਨ ਦੀ ਗੱਲ ਹੈ

ਮੈਨੂੰ ਨਾਸਤਿਕਤਾ ਵਾਲੇ ਪਾਸੇ ਭਗਤ ਸਿੰਘ ਨੇ ਨਹੀਂ ਲਾਇਆ, ਜੇ ਸੱਚੀਉ ਕਹਾਂ ਤਾਂ ਘਰ ਦਾ ਮਾਹੌਲ ਹੀ ਇਸ ਤਰ੍ਹਾਂ ਦਾ ਸੀਪਰਿਵਾਰ ਨਾਸਤਿਕ ਨਹੀਂ ਸੀ, ਮਾਹੌਲ ਉਸ ਦਿਸ਼ਾ ਵਿੱਚ ਲੈ ਜਾਣ ਵਾਲਾ ਸੀ

ਅੱਜ ਜੋ ਰਾਮ ਜਨਮਭੂਮੀ, ਰਾਮ ਮੰਦਰ ਦੀ ਗੱਲ ਹਰ ਪਾਸੇ ਚੱਲ ਰਹੀ ਹੈ, ਇਹ ਭਾਰਤੀ ਫਿਜ਼ਾ ਵਿੱਚ ਕਦੇ ਨਹੀਂ ਸੀਭਾਰਤ ਕੀ, ਆਪਣੇ ਆਲੇ-ਦੁਆਲੇ ਝਾਤੀ ਮਾਰ ਕੇ ਦੇਖੋ, ਪੰਜਾਬ ਵਿੱਚ ਮੰਦਰ ਵੀ ਹਨ ਤੇ ਗੁਰਦੁਆਰੇ ਵੀ ਤੇ ਮਸਜਿਦਾਂ ਵੀਕਰਿਸ਼ਚਨ ਵੀ ਚੰਗੀ ਤਰ੍ਹਾਂ ਮਿਲ ਕੇ ਰਹਿੰਦੇ ਹਨਇਸ ਤੋਂ ਇਲਾਵਾ ਅਨੇਕਾਂ ਹੀ ਗੁਰੂ ਹਨ ਤੇ ਡੇਰੇ ਹਨਮੰਦਰਾਂ ਵਲ ਝਾਤੀ ਮਾਰੀਏ ਤਾਂ ਮੁੱਖ ਤੌਰ ’ਤੇ ਸ਼ਿਵ ਜੀ, ਹਨੂੰਮਾਨ, ਰਾਧੇ ਕ੍ਰਿਸ਼ਨ, ਰਾਮ ਸੀਤਾ ਤੇ ਅਨੇਕਾਂ ਦੇਵੀ-ਦੇਵਤਿਆਂ ਖਾਸ ਕਰਕੇ ਵੈਸ਼ਨੋ ਮਾਤਾ, ਸਰਸਵਤੀ ਤੇ ਲਕਸ਼ਮੀ ਮਾਤਾ ਤੇ ਕਾਲੀ ਮਾਂਮਾਹੌਲ ਦੇਖੋ, ਕੋਈ ਇੱਕ ਨਹੀਂ ਤੇ ਖੂਬਸੂਰਤੀ ਦੇਖੋ ਕਿ ਇੰਨੇ ਦੇਵੀ-ਦੇਵਤਿਆਂ ਦੇ ਹੁੰਦਿਆਂ ਰੱਬ ਇੱਕ ਹੈ

ਇਹ ਸਾਰੇ ਰਸਤੇ ਉਸ ਕੋਲ ਜਾਂਦੇ ਹਨ, ਇਹ ਧਾਰਨਾ ‘ਸਭ ਕਾ ਸਾਈਂ ਏਕ’ ਵੀ ਕਾਫ਼ੀ ਪ੍ਰਬਲ ਹੈ

ਮੇਰੇ ਘਰੇ ਸਾਰੇ ਹੀ ਜੀਅ ਕਿਸੇ ਨਾ ਕਿਸੇ ਨੂੰ ਮੰਨਦੇਪਿਤਾ ਜੀ ਨੂੰ ਜਿੱਥੇ ਕੋਈ ਲੈ ਜਾਂਦਾ, ਉੱਥੇ ਚਲੇ ਜਾਂਦੇਦਿੱਲੀ ਵਿੱਚ ਇੱਕ ਚਾਚਾ ਨਿਰੰਕਾਰੀਆਂ ਕੋਲ ਲੈ ਗਿਆਕਦੇ ਕੋਈ ਹੋਰ ਕੇਦਾਰਨਾਥ, ਬਦਰੀਨਾਥ ਦੀ ਸੈਰ ਕਰਵਾ ਲਿਆਇਆਹਨੂੰਮਾਨ ਦੇ ਭਗਤ ਤਾਂ ਉਹ ਹੈ ਹੀ ਸੀ, ਜੋ ਉਹ ਹਰ ਮੰਗਲਵਾਰ ਸ਼ਾਮ ਨੂੰ ਪ੍ਰਸ਼ਾਦ ਵੰਡਦੇਸਾਡੇ ਦੇਸ਼ ਦੀ ਪਰੰਪਰਾ ਵਧੀਆ ਹੈਕੋਈ ਝਗੜਾ ਨਹੀਂਕੋਈ ਸ਼ਿਵ ਜੀ ਨੂੰ ਮੰਨਦਾ ਹੈ, ਕੋਈ ਹਨੂੰਮਾਨ ਨੂੰਇਹ ਗੱਲ ਵੱਖਰੀ ਹੈ ਕਿ ਕਦੇ ਕੋਈ ਆਪਣੇ ਦੇਵਤੇ ਨੂੰ ਵੱਡਾ ਅਤੇ ਤਾਕਤਵਾਰ ਸਾਬਤ ਕਰਨ ਲਈ ਬਹਿਸਦਾ ਰਹਿੰਦਾ, ਜਦੋਂ ਕਿ ਇਨ੍ਹਾਂ ਦੇਵਤਿਆਂ ਦੇ ਚਿੱਤ ਚੇਤੇ ਵਿੱਚ ਵੀ ਨਹੀਂ ਹੈ

ਆਪਾਂ ਇਸ ਮਾਹੌਲ ਤੋਂ ਬਣੇ ਅਤੇ ਵੱਡੇ ਹੋਏ ਹਾਂਘਰੇ ਵੀ ਖੁੱਲ੍ਹਾ ਮਾਹੌਲ ਤੇ ਘਰ ਦਾ ਕੋਈ ਗੁਰੂ ਹੀ ਨਹੀਂਅਸੀਂ ਧਾਰਮਿਕ ਥਾਵਾਂ ’ਤੇ ਘੁੰਮਣ ਜਾਂਦੇਪਿਤਾ ਜੀ ਨੂੰ ਸ਼ੌਕ ਸੀ ਹਰਿਦਵਾਰ ਜਾਣ ਦਾ, ਉਹ ਤਕਰੀਬਨ ਹਰ ਸਾਲ ਜਾਂਦੇ ਤੇ ਉੱਥੇ ਤਕਰੀਬਨ ਇੱਕ ਮਹੀਨਾ ਰਹਿੰਦੇ ਤੇ ਸਾਰੀਆਂ ਧਾਰਮਿਕ ਥਾਵਾਂ ’ਤੇ ਜਾਂਦੇ ਤੇ ਮੱਥਾ ਟੇਕਦੇਘਰ ਦੀ ਕੋਈ ਮਰਯਾਦਾ ਨਹੀਂ ਸੀ ਜਾਂ ਕਹਿ ਲਉ ਇੱਕ ਧਾਰਮਿਕ ਮਾਹੌਲ ਸੀਮਾਂ ਜ਼ਰੂਰ ਸਵੇਰੇ ਕਦੀ-ਕਦੀ ਆਰਤੀ ਕਰਦੀਮਾਂ ਦਾ ਇੱਕ ਪਰਿਵਾਰਕ ਗੁਰੂ ਸੀ ਅਨੰਦਪੁਰ ਵਾਲਿਆਂ ਦਾਪਿਤਾ ਜੀ ਸਵਾਮੀ ਸਤਿਆਨਰਾਇਣ ਦੀ ਕਥਾ ਕਰਵਾਉਂਦੇ ਕਦੀ-ਕਦੀ

ਪਿਤਾ ਜੀ ਕਿਸ਼ੋਰ ਅਵਸਥਾ ਵਿੱਚ ਹੀ ਵਿਛੋੜਾ ਦੇ ਗਏ, ਜਦੋਂ ਮੈਂ ਪੰਦਰਾਂ ਸਾਲ ਦਾ ਹੋਵਾਂਗਾਉਹ ਸਮਾਂ ਸੀ ਅਜ਼ਾਦੀ ਨਾਲ ਵਿਚਰਨ ਦਾ, ਮੈਂ ਹੋਰ ਖੁੱਲ੍ਹ ਮਾਨਣ ਵਾਲਾ ਹੋ ਗਿਆਛੇਵੀਂ ਵਿੱਚ ਪੜ੍ਹਦਾ ਸੀ ਜਦੋਂ ਉਦੋਂ ਪਾਠ ਪੁਸਤਕਾਂ ਵਿੱਚ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਲੇਖ ਸੀਅਬੋਹਰ ਦੇ ਪ੍ਰਾਇਮਰੀ ਸਕੂਲ ਦੇ ਨੇੜੇ ਇੱਕ ਗੁਰਦੁਆਰਾ ਸੀ, ਜਿੱਥੇ ਕਈ ਵਾਰ ਲੰਗਰ ਖਾਣ ਦਾ ਮੌਕਾ ਮਿਲਿਆ ਇੱਕ ਵਾਰ ਦਾ ਤਾਂ ਮੈਨੂੰ ਪੱਕਾ ਯਾਦ ਹੈ, ਜਦੋਂ ਮੇਰੇ ਸਭ ਤੋਂ ਛੋਟੇ ਭਰਾ ਦਵਿੰਦਰ ਦਾ ਜਨਮ ਹੋਇਆ, ਉਸ ਦਿਨ ਗੁਰੂ ਨਾਨਕ ਦਾ ਜਨਮ ਦਿਹਾੜਾ ਸੀ ਤੇ ਮੈਂ ਗੁਰਦੁਆਰੇ ਵਿੱਚ ਲੰਗਰ ਛਕਿਆ

ਅੰਮ੍ਰਿਤਸਰ ਵਿੱਚ ਆ ਕੇ, ਜੋ ਸਿੱਖੀ ਦਾ ਘਰ ਹੈ, ਮੈਂ ਇਸ ਪਾਸੇ ਵੱਲ ਵਧ ਗਿਆ। ਜਿਵੇਂ ਮੈਂ ਪਹਿਲਾਂ ਕਿਹਾ, ਸਿੱਖਾਂ ਦਾ ਅੰਮ੍ਰਿਤਸਰ, ਮੁਸਲਮਾਨਾਂ ਦਾ ਮੱਕਾ ਮਦੀਨਾ, ਈਸਾਈਆਂ ਦਾ ਜੈਰਸੈਲਮ ਤੇ ਹਿੰਦੂਆਂ ਦੀ ਗੱਲ ਕਰੀਏ ਤਾਂ ਹਜ਼ਾਰਾਂ ਹੀ ਦੇਵਤੇ ਤੇ ਹਜ਼ਾਰਾਂ ਹੀ ਸਥਾਨ ਬਨਾਰਸ, ਕਾਂਸੀ, ਅਯੁੱਧਿਆ, ਮਥੁਰਾ ਤੇ ਹੋਰ ਕੀ-ਕੀਇਸ ਪੱਖੋਂ ਹਿੰਦੂ ਧਰਮ ਬਹੁ-ਦੇਵਤਾਵਾਦ ਦਾ ਹੋ ਕੇ ਇੱਕ ਰੱਬ ਦੀ ਧਾਰਨਾ ਵਾਲਾ ਹੈਸਭ ਦਾ ਮਾਲਕ ਇੱਕਪਰ ਹੁਣ ਰਾਜਨੀਤਕਾਂ ਵੱਲੋਂ ‘ਰਾਮ ਮੰਦਰ ਅਤੇ ਅਯੋਧਿਆ’ ਨੂੰ ਬਾਕੀ ਧਰਮਾਂ ਵਾਂਗ ਉਸਾਰਿਆ ਜਾ ਰਿਹਾ ਹੈਇਹ ਰੀਸ ਹੈ ਜਾਂ ਕੋਈ ਵੱਖਰੀ ਹੀ ਭਾਵਨਾ ਹੈ

ਖੈਰ, ਸਿੱਖ-ਧਰਮ ਦੇ ਗੜ੍ਹ ਵਿੱਚ ਆ ਕੇ, ਖਾਸ ਕਰਕੇ ਬਾਬਾ ਨਾਨਕ ਦੇ ਨੇੜੇ ਹੋਣ ਦਾ ਮੌਕਾ ਮਿਲਿਆਇਹ ਵੀ ਤਾਂ ਇੱਕ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣ ਵਾਲਾ ਹੈਉਹ ਹੈ ਵੀ ਸ਼ਬਦ ਗੁਰੂਸ਼ਬਦਾਂ ਦਾ ਪੈਰੋਕਾਰ ਮੈਂ ਵੀ ਹਾਂਗੁਰੂ ਨਾਨਕ ਨੇ ਕਿਹਾ, ‘ਧੰਨ ਲਿਖਾਰੀ ਨਾਨਕਾ’ ਮੈਂ ਵੀ ਉਸ ਨੂੰ ਮੰਨ ਕੇ ਸ਼ਬਦ ਗੁਰੂ ਦੇ ਅਹਿਸਾਸ ਨਾਲ ਜੁੜਿਆਇਸ ਗੁਰੂ ਦਾ ਮਤਲਬ ਹੈ ਗਿਆਨਉਸ ਵਿੱਚ ਪਿਛਲੱਗੂ ਨਹੀਂ ਹੈ ਭਾਵੇਂ ਅੰਧ ਵਿਸ਼ਵਾਸ ਦਾ ਸਾਡੇ ਸਮਾਜ ਵਿੱਚ ਕੋਈ ਅੰਤ ਨਹੀਂ, ਹਰ ਪਾਸੇ ਹੀ ਹੈ

ਮੈਂ ਨਾਸਤਿਕ ਹੋ ਗਿਆ, ਮੈਂ ਨਾਸਤਿਕ ਸੀਇਸ ਵਿੱਚ ਭਗਤ ਸਿੰਘ ਦੀ ਕੋਈ ਭੂਮਿਕਾ ਨਹੀਂਮੈਂ ਕਿਹਾ ਨਾ ਭਗਤ ਸਿੰਘ ਨਾਲ ਮੇਰੀ ਮੁਲਾਕਾਤ ਕਾਫ਼ੀ ਦੇਰ ਬਾਅਦ ਹੋਈ ਭਾਵੇਂ ਕਿ ਛੁੱਟੀਆਂ ਦੀ ਲਿਸਟ ਵਿੱਚ ਨਾਨਕ ਦਾ ਜਨਮ ਦਿਹਾੜਾ ਹੀ ਸੀ ਤੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਵੀ ਸੀ

ਇਸ ਵਿੱਚ ਕੋਈ ਝੰਜਟ ਨਹੀਂ ਕਿ ਰੱਬ ਹੈ ਜਾਂ ਨਹੀਂ, ਮੈਂ ਰੱਬ ਨੂੰ ਮੰਨਦਾ ਹਾਂ ਜਾਂ ਨਹੀਂ, ਉਹ ਕਿਸੇ ਨੂੰ ਦਿਖਿਆ ਹੈ, ਮੈਨੂੰ ਕੁਝ ਲੈਣਾ-ਦੇਣਾ ਨਹੀਂਗੱਲ ਨਾਸਤਿਕ ਹੋਣ ਜਾਂ ਰੱਬ ਦੀ ਹੋਂਦ ਤੋਂ ਮੁਨਕਰ ਹੋਣ ਦੀ ਵੀ ਨਹੀਂ

ਸ਼ਹੀਦ ਭਗਤ ਸਿੰਘ ਨੇ ਇੱਕ ਮਹੱਤਵਪੂਰਨ ਦਸਤਾਵੇਜ਼ ਲਿਖਿਆ, “ਮੈਂ ਨਾਸਤਿਕ ਕਿਉਂ ਹਾਂ”, ਜੋ ਉਸ ਦੀ ਫਾਂਸੀ ਤੋਂ ਬਾਅਦ “ਪੀਪਲ ਅਖ਼ਬਾਰ” ਵਿੱਚ ਤਕਰੀਬਨ ਇੱਕ ਸਾਲ ਬਾਅਦ ਛਪਿਆਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਮੈਂ ਨਾਸਤਿਕ ਉਸ ਦਸਤਾਵੇਜ਼ ਨੂੰ ਪੜ੍ਹ ਕੇ ਨਹੀਂ ਹੋਇਆ ਭਾਵੇਂ ਕਿ ਮੇਰੀ ਪਰਵਰਿਸ਼ ਦਾ ਇਸ ਵਿੱਚ ਜ਼ਿਆਦਾ ਯੋਗਦਾਨ ਹੈਹਿੰਦੂ ਧਰਮ ਵਿੱਚ ਉਂਝ ਵੀ ਇਹ ਬਹੁਤ ਅਸਾਨ ਹੈ ਕਿ ਹਜ਼ਾਰਾਂ ਦੇਵੀ-ਦੇਵਤਿਆਂ ਦੇ ਚਲਦੇ ਕਦੇ ਵੀ ਕੋਈ ਨਾਸਤਿਕ ਹੋ ਸਕਦਾ ਹੈ, ਜਿਵੇਂ ਮੈਂ ਹੋਇਆਭਗਤ ਸਿੰਘ ਦਾ ਦਸਤਾਵੇਜ਼ ‘ਮੈਂ ਨਾਸਤਿਕ ਕਿਉਂ ਹਾਂ’ ਦਰਅਸਲ ਉਸ ਦੇ ਨਾਸਤਿਕ ਹੋਣ ਦੀ ਵਿਆਖਿਆ ਕਰਦਾ ਹੈ

ਮੈਂ ਸਮਝਦਾ ਹਾਂ ਇੱਕ ਹੁੰਦਾ ਹੈ ਨਾਸਤਿਕ ਹੋਣਾ, ਇੱਕ ਹੁੰਦਾ ਹੈ ਨਾਸਤਿਕ ਦਿਸਣਾ ਦਿਸਣ ਤੋਂ ਵੀ ਮੇਰਾ ਇੱਥੇ ਭਾਵ ਉਸ ਦੇ ਪਹਿਰਾਵੇ ਜਾਂ ਕਿਸੇ ਪਛਾਣ ਚਿੰਨ੍ਹ ਪਾਉਣ ਨਾਲ ਜੁੜਿਆ ਹੋਇਆ ਨਹੀਂ ਹੈਮੇਰਾ ਮੰਨਣਾ ਹੈ ਜੇ ਕੋਈ ਨਾਸਤਿਕ ਹੈ ਤਾਂ ਉਹ ਆਪਣੇ ਕੰਮਾਂ, ਆਪਣੇ ਵਿਵਹਾਰ ਤੋਂ ਨਜ਼ਰ ਆਵੇਉਸ ਦੇ ਨਾਲ ਰਹਿਣ ਅਤੇ ਵਿਚਰਣ ਵਾਲੇ ਲੋਕ ਇਹ ਕਹਿਣ ਕਿ ਉਹ ਨਾਸਤਿਕ ਹੈ। ਮਤਲਬ ਕਿ ਉਹ ਕਿਸੇ ਵੀ ਤਰ੍ਹਾਂ ਦੀ ਦੈਵੀ ਸ਼ਕਤੀ, ਅਦ੍ਰਿਸ਼ ਤਾਕਤ ਵਿੱਚ ਵਿਸ਼ਵਾਸ ਨਹੀਂ ਕਰਦਾਦੂਜੇ ਲਫਜ਼ਾਂ ਵਿੱਚ ਜਿਸ ਨੂੰ ਕਿਸੇ ਬਾਹਰੀ ਸਹਾਰੇ ਦੀ ਲੋੜ ਨਹੀਂ ਹੈ ਉਹ ਆਪਣੇ ’ਤੇ ਵੱਧ ਭਰੋਸਾ ਕਰਦਾ ਹੈ ਜਾਂ ਫਿਰ ਆਪਣੇ ਵਰਗੇ ਹੋਰ ਸਹਿਯੋਗੀਆਂ ’ਤੇਇਸੇ ਗੱਲ ਨੂੰ ਹੀ ਭਗਤ ਸਿੰਘ ਫਿਰ ਦਸਤਾਵੇਜ਼ ਵਿੱਚ ਉਭਾਰਦਾ ਹੈ ਕਿ ਉਹ ਆਪਣੇ ਵਿਸ਼ਵਾਸ ਦੇ ਸਹਾਰੇ ਇਹ ਕੰਮ ਕਰ ਰਿਹਾ ਹੈ, ਜਦੋਂ ਉਸ ’ਤੇ ਹੰਕਾਰੀ ਹੋਣ ਦਾ ਇਲਜ਼ਾਮ ਲਗਦਾ ਹੈਹਰ ਕੋਈ ਇਸੇ ਤਰ੍ਹਾਂ ਸੋਚਦਾ-ਪੇਸ਼ ਆਉਂਦਾ ਹੈ

ਜਦੋਂ ਮੈਂ ਕਹਿੰਦਾ ਹਾਂ ਕਿ ਕੋਈ ਵੀ ਵਿਅਕਤੀ ਆਪਣੇ ਕੰਮਾਂ ਤੋਂ ਨਜ਼ਰ ਆਵੇ ਕਿ ਉਹ ਰੱਬ ਜਾਂ ਉਸ ਦੇ ਪੈਰੋਕਾਰਾਂ ਵੱਲੋਂ ਉਸਾਰੇ ਗਏ ਕਰਮ-ਕਾਂਡੀ ਜਾਲ ਕਰਕੇ ਨਹੀਂ ਹੈਬਾਬਾ ਬੁੱਲੇ ਸ਼ਾਹ ਵੀ ਇਹੀ ਕਹਿੰਦਾ ਹੈ ਕਿ ‘ਉੱਥੇ ਅਮਲਾਂ ਦੇ ਹੋਣਗੇ ਨਿਬੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ’ ਇਹ ਨਿਬੇੜੇ ਵੀ ਕਿੱਥੇ ਅਤੇ ਕਿਸ ਨੇ ਕਰਨੇ ਹਨ? ਇਹ ਵੀ ਇਸ ਬੁੱਲੇ ਸ਼ਾਹ ਦੀ ਕਾਫੀ ਦੇ ਵਿੱਚ ਸਾਫ਼ ਸਪਸ਼ਟ ਹੈਆਪਾਂ ਮਿਰਜਾਂ ਗਾਲਿਬ ਦੀ ਸ਼ਾਇਰੀ ਤੋਂ ਗੱਲ ਸ਼ੁਰੂ ਕੀਤੀ ਸੀ, ਉਹ ਵੀ ਕਹਿੰਦਾ ਹੈ ਕਿ ਮੈਨੂੰ ਜੰਨਤ ਦੀ ਹਕੀਕਤ ਪਤਾ ਹੈ ਕਿ ਇਹ ਇੱਕ ਦਿਲ ਨੂੰ ਖੁਸ਼ ਕਰਨ ਵਾਲਾ ਖਿਆਲ ਹੈ

ਜਿੱਥੋਂ ਤਕ ਅਮਲ ਦੀ ਗੱਲ ਹੈ, ਮੇਰੀ ਕੋਸ਼ਿਸ਼ ਰਹੀ ਹੈ ਕਿ ਜਦੋਂ ਵੀ ਤੇ ਜਿੰਨਾ ਵੀ ਸਮਾਂ ਮਿਲਿਆ ਹੈ, ਮੈਂ ਆਪਣੇ ਬਚਪਨ ਅਤੇ ਸਕੂਲੀ ਸਮੇਂ ਦੌਰਾਨ ਸਕਾਊਟਿੰਗ, ਐੱਨ.ਐੱਸ.ਐਸ. ਅਤੇ ਬਲੱਡ ਡੁਨੇਸ਼ਨ ਕਲਬ ਨਾਲ ਜੁੜਕੇ ਹੋਈ ਸ਼ੁਰੂਆਤ, ਕਿਸੇ ਨਾ ਕਿਸੇ ਰੂਪ ਵਿੱਚ ਅਜੇ ਤਕ ਬਣੀ ਹੋਈ ਹੈ, ਜੋ ਕਿ ਰਿਟਾਇਰਮੈਂਟ ਤੋਂ ਬਾਅਦ ਕੁਲਵਕਤੀ ਵੀ ਕਹਿ ਸਕਦੇ ਹਾਂਜਿਵੇਂ ਅਕਸਰ ਲੋਕ ਆਪਣੇ ਆਪ ਨੂੰ ਸਮਾਜਿਕ ਕਾਰਕੁਨ ਵਜੋਂ ਆਪਣੀ ਜਾਣ-ਪਛਾਣ ਕਰਵਾਉਂਦੇ ਹਨ ਭਾਵੇਂ ਮੈਂ ਵੀ ਕਦੇ-ਕਦੇ ਸੜਕ ’ਤੇ ਇਕੱਲਾ, ਕਦੇ ਰੈਲੀਆਂ ਵਿੱਚ ਨਜ਼ਰ ਆਉਂਦਾ ਹਾਂਪਰ ਹੁਣੇ ਜਿਹੇ ਗੁਰਪ੍ਰੀਤ ਸਿੰਘ ਤਰ ਵੱਲੋਂ ਸੰਪਾਦਿਤ ਕਿਤਾਬ ‘ਪੰਜਾਬੀਆਂ ਦੇ ਅਥਾਹ ਅਤੇ ਫਜ਼ੂਲ ਖਰਚੇ’ ਵਿੱਚ ਛਪੇ ਮੇਰੇ ਇੱਕ ਲੇਖ ਦੇ ਅਖੀਰ ਵਿੱਚ ਮੇਰੇ ਨਾਂ ਦੇ ਨਾਲ ‘ਲੇਖਕ ਅਤੇ ਸਮਾਜ ਚਿੰਤਕ’ ਲਿਖਿਆ ਗਿਆ ਹੈਜਿਵੇਂ ਮੈਂ ਦੱਸਿਆ ਕਿ ਮੈਂ ਲਿਖਦਾ ਵੱਧ ਹਾਂ ਤੇ ਉਸ ਦੇ ਮੁਕਾਬਲੇ ਸੜਕਾਂ ’ਤੇ ਘੱਟ ਨਜ਼ਰ ਆਉਂਦਾ ਹਾਂ

ਜਿੱਥੋਂ ਤਕ ਅਮਲਾਂ ਦੀ ਗੱਲ ਹੈ, ਮੈਂ ਅਨੇਕਾਂ ਹੀ ਸਾਹਿਤਕ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜਿਆ ਹੋਇਆ ਹਾਂ ਜੋ ਵੱਖ-ਵੱਖ ਅਦਾਰਿਆਂ ਵਿੱਚ ਆਪਣੀ ਜਾਗਰੂਕਤਾ ਵਾਲੀ ਭੂਮਿਕਾ ਨਿਭਾਉਂਦੀਆਂ ਹਨਜਿਵੇਂ ‘ਪਿੰਡ ਬਚਾਉ - ਪੰਜਾਬ ਬਚਾਉ’, ‘ਸੇਵ-ਐਜੂਕੇਸ਼ਨ’, ‘ਸਾਥੀ, ਪੰਜਾਬੀ ਕਮਿਊਨਿਟੀ ਹੈਲਥ ਸੈਂਟਰ’, ‘ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ’, ‘ਵਿਰਸਾ-ਵਿਹਾਰ’, ‘ਭਾਰਤ ਗਿਆਨ-ਵਿਗਿਆਨ ਸੰਮਤੀ’ ਅਤੇ ਹੋਰ ਅਜਿਹੀਆਂ ਅਨੇਕਾਂ ਹੀ

ਪਰ ਐਨੀਆਂ ਸੰਸਥਾਵਾਂ ਵਿੱਚ ਕੰਮ ਕਰਦੇ ਹੋਏ ਮੈਂ ਸਭ ਤੋਂ ਵੱਧ ਪ੍ਰਭਾਵਿਤ ਅੰਮ੍ਰਿਤਸਰ ਦੀ ਇਸ ਧਰਤੀ ’ਤੇ ਅਮਲੀ-ਰੂਪ ਵਿੱਚ ਕੰਮ ਕਰਦੀ ਸੰਸਥਾ ‘ਪਿੰਗਲਵਾੜਾ ਸੰਸਥਾ’ ਨੂੰ ਸਭ ਤੋਂ ਮੋਹਰੀ ਥਾਂ ਦੇਣੀ ਚਾਹਾਂਗਾਇਹ ਮੇਰੇ ਚਾਹੁਣ ਦੀ ਗੱਲ ਵੀ ਨਹੀਂ ਹੈ ਕਿ ਜਿਸ ਤਰ੍ਹਾਂ ਇਹ ਸੱਚੀ-ਮੁੱਚੀ ਕਾਰਜ ਨਿਭਾ ਰਹੀ ਹੈ, ਉਹ ਮਿਸਾਲੀ ਹੈਉਸ ਦੇ ਅਨੇਕਾਂ ਢੰਗ ਹਨਮੁੱਖ ਤੌਰ ’ਤੇ ਵਾਤਾਵਰਣ ਸੰਭਾਲ ਹੈ, ਜੈਵਿਕ ਖੇਤੀ ਨੂੰ ਲੈ ਕੇ ਵਾਤਾਵਰਣ ਦੇ ਹੋਰ ਪੱਖਾਂ ਨੂੰ ਉਭਾਰਨਾਪਿੰਗਲਵਾੜਾ ਦਾ ਮਤਲਬ ਹੈ ਪਿੰਗਲਿਆਂ ਦਾ ਘਰ ਅਤੇ ਬਿਚਾਰਿਆਂ ਦਾ ਰੈਣ-ਬਸੇਰਾ ਜਿੱਥੇ ਬਿਨਾਂ ਕਿਸੇ ਵਿਤਕਰੇ ਤੋਂ ਅਜਿਹੇ ਲੋਕਾਂ ਨੂੰ ਸਾਂਭਿਆ ਜਾਂਦਾ ਹੈਜਿਸ ਵੱਡੇ ਪੱਧਰ ’ਤੇ ਦੇਸ਼ ਅੰਦਰ ਜਾਤ ਅਤੇ ਧਰਮ ਨੂੰ ਲੈ ਕੇ ਗੱਲ ਹੋ ਰਹੀ ਹੈ, ਇਹ ਸੰਸਥਾ ਇਸ ਤੋਂ ਅਣਛੁਹੀ ਹੈ ਭਾਵੇਂ ਕਿ ਉਸ ਦਾ ਆਧਾਰ ਬਾਬੇ ਨਾਨਕ ਦੀ ਬਾਣੀ, ਸਰਬੱਤ ਦੇ ਭਲੇ ਉੱਪਰ ਟਿਕੀ ਹੋਈ ਹੈ ਤੇ ਉਹ ਸਹੀ ਮਾਇਨਿਆਂ ਵਿੱਚ ਜੇ ਕੋਈ ਹੈ ਕਾਬਾ, ਜੈਰੂਸੈਲਮ, ਬਨਾਰਸ ਜਾਂ ਕੋਈ ਹੋਰ ਹੈ ਤਾਂ ਉਹ ਉੱਥੇ ਮਾਣ ਨਾਲ ਸਿਰ ਉੱਚਾ ਕਰਕੇ ਆਪਣੇ ਆਪ ਨੂੰ ਪੇਸ਼ ਕਰ ਸਕਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4725)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author