ShyamSDeepti7ਦਸੰਬਰ ਦੇ ਮੱਧ ਤਕ ਅਸੀਂ ਸੋਚਣ-ਪ੍ਰਚਾਰਨ ਲੱਗ ਗਏ ਕਿ ਕਰੋਨਾ ਹੁਣ ਕਾਬੂ ਹੇਠ ਹੈ। ਅਸੀਂ ...
(25 ਅਪਰੈਲ 2021)

 

ਕੋਵਿਡ-19 ਕਿਤੇ ਜਾਣ ਵਾਲਾ ਨਹੀਂਇਹ ਗੱਲ ਪੱਲੇ ਬੰਨ੍ਹਣ ਦੀ ਹੈ ਤੇ ਇਸ ਗੱਲ ਪੱਖੋਂ ਸੁਚੇਤ ਹੋਣ ਦੀ ਲੋੜ ਹੈ ਕਿ ਸਰਕਾਰ/ ਰਾਜਨੇਤਾਵਾਂ ਦੀਆਂ ਹਿਦਾਇਤਾਂ ਨੂੰ ਲੋਕਾਂ ਨੇ ਹੌਲੀ ਹੌਲੀ ਗੰਭੀਰਤਾ ਨਾਲ ਨਹੀਂ ਲੈਣਾ ਤੇ ਫਿਰ ਮੰਨ ਕੇ ਬੰਦ ਵੀ ਕਰ ਦੇਣਾ ਹੈ, ਜੋ ਕਿ ਅਸੀਂ ਦੇਖ ਰਹੇ ਹਾਂ

ਜਦੋਂ ਕੋਈ ਕਹਿੰਦਾ ਹੈ ਕਿ ਬੱਸ ਇੱਕ ਅੱਧ ਸਾਲ ਦੀ ਗੱਲ ਹੈ, ਜਦੋਂ ਤਕ ਸਭ ਤਕ ਵੈਕਸੀਨ ਪਹੁੰਚ ਨਹੀਂ ਜਾਂਦੀ ਹੈਸਥਿਤੀ ਵਿੱਚ ਸੁਧਾਰ ਆ ਜਾਣਾ ਹੈ, ਜ਼ਿੰਦਗੀ ਪਹਿਲਾਂ ਵਰਗੀ ਹੋ ਜਾਣੀ ਹੈਇਹ ਸਿਰਫ਼ ਕੋਰਾ ਦਿਲਾਸਾ ਹੈ, ਇੱਕ ਨਾਵਲੀ ਕਲਪਨਾ ਹੈਸਥਿਤੀ ਸਹਿਜ ਹੋਵੇਗੀ, ਠੀਕਠਾਕ, ਪਰ ਉਦੋਂ ਜਦੋਂ ਅਸੀਂ ਖ਼ੁਦ ਆਪਣੇ ਵਿਵਹਾਰ ਨੂੰ ਕੋਵਿਡ ਪ੍ਰਤੀ ਸਮਝ ਅਤੇ ਵਿਗਿਆਨਕ ਲੀਹਾਂ ’ਤੇ ਤੋਰਾਂਗੇਵਿਗਿਆਨ ਦਾ ਪੱਲਾ ਫੜਾਂਗੇ ਨਾ ਕਿ ਆਪਣੇ ਨੇਤਾਵਾਂ ਦਾਡਰਨ ਦੀ ਲੋੜ ਇਸ ਲਈ ਨਹੀਂ ਸਮਝਣੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ (ਜਿਸ ਨੇ ਦੇਸ਼ ਨੂੰ ਸਿਰਫ਼ ਹਿਦਾਇਤਾਂ ਦੇਣੀਆਂ ਹੀ ਨਹੀਂ ਹੁੰਦੀਆਂ ਮਨਵਾਉਣੀਆਂ ਵੀ ਹੁੰਦੀਆਂ ਹਨ ਤੇ ਆਪ ਵੀ ਉਦਾਹਰਣ ਬਣਨਾ ਹੁੰਦਾ ਹੈ।) ਆਪ ਭੀੜ ਵਿੱਚ ਹਨ, ਗੰਗਾ ਅਸ਼ਨਾਨ ਕਰ ਰਹੇ ਹਨ ਤੇ ਮਾਸਕ ਬਿਨਾਂ ਰੋਡ ਸ਼ੋਅ ਕਰ ਰਹੇ ਹਨਸਗੋਂ ਆਪਣੇ ਵਿਵਹਾਰ ਨੂੰ ਵਿਗਿਆਨਕ ਤੱਥਾਂ ਨਾਲ ਜੋੜ ਕੇ ਫੈਸਲਾ ਕਰਨਾ ਹੈ

ਵੈਕਸੀਨ ਨੂੰ ਲੈ ਕੇ ਸਰਕਾਰ ਨੇ ਬਹੁਤ ਤੇਜ਼ੀ ਫੜੀ ਹੈਸਾਰੇ ਨੇਤਾ ਹੀ ਹੱਥ ਜੋੜ ਜੋੜ ਕੇ, ਵੈਕਸੀਨ ਕੰਪਨੀਆਂ ਦੇ ਬ੍ਰਾਂਡ ਅੰਬੈਸਡਰ ਬਣੇ ਹੋਏ ਹਨਨਾਲ ਹੀ ਇਹ ਗੱਲ ਵੀ ਕਾਫ਼ੀ ਵੱਡੀ ਪੱਧਰ ’ਤੇ ਫੈਲ ਰਹੀ ਹੈ ਕਿ ਵੈਕਸੀਨ ਨਾਲ ਬਿਮਾਰੀ ਤੋਂ ਬਚਾਅ ਦੀ ਕੋਈ ਗਰੰਟੀ ਨਹੀਂਵੈਕਸੀਨ ਲਗਵਾ ਕੇ, ਪੌਜ਼ੇਟਿਵ ਹੋ ਕੇ ਤੁਸੀਂ ਵੀ ਵਾਇਰਸ (ਬਿਮਾਰੀ) ਫੈਲਾ ਸਕਦੇ ਹੋਵੈਕਸੀਨ ਲਗਵਾ ਕੇ, ਜੇ ਫਿਰ ਵੀ ਪੌਜ਼ੇਟਿਵ ਹੋ ਰਹੇ ਹੋ ਤਾਂ ਇਸ ਵਿੱਚ ਕਿਸੇ ਵੀ ਕੰਪਨੀ ਦੀ ਕੋਈ ਜਵਾਬਦੇਹੀ ਨਹੀਂ ਹੈਵੈਕਸੀਨ ਦੇ ਬੁਰੇ ਪ੍ਰਭਾਵ ਦਾ ਵੀ ਕੰਪਨੀ/ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ

ਅਜੋਕੇ ਪਰਿਪੇਖ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨਸਰਕਾਰੀ ਸਿਹਤ ਕੇਂਦਰਾਂ (ਏਮਜ਼, ਪੀ.ਜੀ.ਆਈ., ਮੈਡੀਕਲ ਕਾਲਜਾਂ ਤਕ) ਆਈ.ਸੀ.ਯੂ., ਬੈੱਡਾਂ, ਆਕਸੀਜ਼ਨ ਦੀ ਘਾਟ ਦੀ ਗੱਲ ਆ ਰਹੀ ਹੈ ਜਿਨ੍ਹਾਂ ਦੀ ਜੇਬ ਵਿੱਚ ਪੈਸਾ ਹੈ, ਉਹ ਇੱਧਰ ਮੂੰਹ ਹੀ ਨਹੀਂ ਕਰਦੇ। ਪ੍ਰਾਈਵੇਟ ਹਸਪਤਾਲ ‘ਲੁੱਟ’ ਦਾ ਕੇਂਦਰ ਬਣੇ ਹੋਏ ਹਨ ਉੱਥੇ ਦਾਖਲ ਮਰੀਜ਼ ਲੱਖਾਂ ਰੁਪਏ ਦੇ ਕੇ ਬਾਹਰ ਆਉਂਦਾ ਹੈਨਾਲ ਹੀ ਇਹ ਵੀ ਗੱਲ ਲੋਕਾਂ ਦੀ ਪਰੇਸ਼ਾਨੀ ਵਿੱਚ ਵਾਧਾ ਕਰ ਰਹੀ ਹੈ ਕਿ ਜਦੋਂ ਕਰੋਨਾ ਦੀ ਕੋਈ ਦਵਾਈ ਨਹੀਂ ਤਾਂ ਫਿਰ ਲੋਕ ਠੀਕ ਕਿਵੇਂ ਹੋ ਰਹੇ ਹਨਦਾਖਲ ਕਰਕੇ ਅੰਦਰ ਕੀ ਹੁੰਦਾ ਹੈ, ਸਾਨੂੰ ਬਿਲਕੁਲ ਨਹੀਂ ਪਤਾ ਇੱਕੋ ਹੀ ਦਵਾਈ ਦਾ ਜ਼ਿਕਰ ਹੋ ਰਿਹਾ ਹੈ, ਰੈਮਡੇਸਵੀਰ (Remdesivir) ਜੋ ਕਿ ਬਲੈਕ ਵਿੱਚ ਮਿਲ ਰਹੀ ਹੈ ਤੇ ਕਈ ਕਈ ਦਿਨ ਇੰਤਜ਼ਾਰ ਕਰਨੀ ਪੈਂਦੀ ਹੈ

ਇਹ ਵੀ ਇੱਕ ਵਿਗਿਆਨਕ ਤੱਥ ਹੈ ਕਿ ਰੈਮਡੇਸਵੀਰ ਦੀ ਜੇ ਲੋੜ ਵੀ ਪੈਂਦੀ ਹੈ ਤਾਂ ਸਿਰਫ਼ ਤੀਸਰੇ ਪੜਾਅ ਵਿੱਚ, ਤੇ ਉਹ ਕਿੰਨਾ ਕੁ ਫਾਇਦਾ ਪਹੁੰਚਾਉਂਦੀ ਹੈ, ਇਸ ਬਾਰੇ ਵੀ ਪ੍ਰਮਾਣ ਨਹੀਂ ਹਨ। ਪਰ ਪ੍ਰਾਈਵੇਟ ਡਾਕਟਰ ਇਸ ਨੂੰ ਬਿਨਾਂ ਸੋਚੇ ਵਰਤ ਰਹੇ ਹਨ ਤੇ ਦਵਾਈ ਦੀ ਕਿੱਲਤ ਬਣਾਈ ਹੋਈ ਹੈ

ਇਸੇ ਤਰ੍ਹਾਂ ਬਿਮਾਰੀ ਦੇ ਤਿੰਨੇ ਪੜਾਵਾਂ ਨੂੰ ਲੈ ਕੇ ਕੋਈ ਵੀ ਨਿਰਧਾਰਤ ਨਿਯਮਾਵਲੀ (Standarad Protocol) ਨਹੀਂ ਹੈਨਤੀਜੇ ਵਜੋਂ ਭੰਬਲਭੂਸਾ ਵੀ ਹੈ ਤੇ ਸਿਹਤ ਸੇਵਾਵਾਂ ’ਤੇ ਬੋਝ ਵੀ

ਇਸ ਤਰ੍ਹਾਂ ਇੱਕ ਪਾਸੇ ਨੇਤਾਵਾਂ ਦੀਆਂ ਹਿਦਾਇਤਾਂ ਅਤੇ ਉਨ੍ਹਾਂ ਦਾ ਵਿਹਾਰ, ਦੂਸਰੇ ਪਾਸੇ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਹੈ ਤੇ ਦਵਾਈਆਂ/ਆਕਸੀਜ਼ਨ ਲਈ ਖੱਜਲ ਖੁਆਰੀਇਸ ਸਾਰੀ ਸਥਿਤੀ ਪ੍ਰਤੀ ਕੁਸ਼ਾਸਨ, ਭੈੜੀ ਵਿਉਂਤਬੰਦੀ ਦੀ ਗੱਲ ਵੱਧ ਹੈ

ਅਸੀੰ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਜਾਣਕਾਰੀ ਹੀ ਇਲਾਜ ਹੈਇਸ ਪੱਖ ਤੋਂ ਦੇਖੀਏ ਤਾਂ ਜਾਣਕਾਰੀ ਕਿੱਥੇ ਹੈ? ਜਾਣਕਾਰੀ ਦਾ ਪੱਧਰ ਕੀ ਹੈ? ਉਸ ਵਿੱਚ ਵਿਗਿਆਨਕ ਤੱਤ ਕਿੱਥੇ ਹਨ? ਜਾਣਕਾਰੀ ਜੇਕਰ ਡਰ ਵਧਾਉਂਦੀ ਹੈ, ਭੈਭੀਤ ਕਰਦੀ ਹੈ ਤਾਂ ਫਿਰ ਉਹ ਕੀ ਜਾਣਕਾਰੀ ਹੈ?

ਕਰੋਨਾ ਤੋਂ ਨਾ ਡਰਨ ਪਿੱਛੇ (ਅਵੇਸਲੇ ਹੋਣ ਪਿੱਛੇ ਨਹੀਂ) ਕਈ ਕਾਰਨ ਹਨ:

ਬਿਮਾਰੀ ਬਾਰੇ ਸਾਡੇ ਕੋਲ ਪੂਰੀ ਵਿਗਿਆਨਕ ਜਾਣਕਾਰੀ ਹੈਦੇਸ਼ ਦੇ ਅਤੇ ਦੁਨੀਆਂ ਭਰ ਦੇ ਸਿਹਤ ਮਾਹਿਰ ਜਾਣਦੇ ਹਨ ਕਿ 80 ਫੀਸਦੀ ਕੇਸਾਂ ਵਿੱਚ ਬਿਮਾਰੀ ਬਹੁਤ ਮਾਮੂਲੀ ਹੈ, ਇੰਨੀ ਮਾਮੂਲੀ ਕਿ ਮਰੀਜ਼ ਨੂੰ ਪਤਾ ਵੀ ਨਹੀਂ ਲਗਦਾ ਮਾੜਾ ਮੋਟਾ ਸਰੀਰ ਅੱਚਵੀ ਮੰਨਦਾ ਹੈ ਜਾਂ ਹਲਕਾ ਬੁਖਾਰਬਹੁਤਿਆਂ ਨੂੰ ਕਿਸੇ ਦਵਾਈ ਦੀ ਲੋੜ ਹੀ ਨਹੀਂ ਹੁੰਦੀ, ਇੱਕ ਅੱਧਾ ਦਿਨ ਆਰਾਮ ਕੀਤਿਆਂ ਹੀ ਠੀਕ ਹੋ ਜਾਂਦਾ ਹੈਬਿਮਾਰੀ ਦੀ ਇਹ ਪਹਿਲੀ ਸਥਿਤੀ ਹੈ

ਕੁਝ ਲੋਕ (13-14%) ਦੂਸਰੇ ਪੜਾਅ ਵਿੱਚ ਦਾਖਲ ਹੁੰਦੇ ਹਨ ਤੇ ਉਨ੍ਹਾਂ ਨੂੰ ਜ਼ਰੂਰ ਸੁੱਕੀ ਖਾਂਸੀ, ਬੁਖ਼ਾਰ, ਥਕਾਵਟ ਹੁੰਦੀ ਹੈਉਨ੍ਹਾਂ ਨੂੰ ਦੋ ਤਿੰਨ ਦਿਨ ਦਵਾ ਦੀ ਲੋੜ ਹੁੰਦੀ ੲੈ (ਮਹਿਜ਼ ਫਲੂ, ਖਾਂਸੀ ਜ਼ੁਕਾਮ ਵਾਲੀ) ਤੇ ਉਹ ਠੀਕ ਹੋ ਜਾਂਦੇ ਹਨ

ਤੀਸਰਾ ਪੜਾਅ ਉਹ ਹੈ ਜਿਸ ਵਿੱਚ ਸਾਹ ਚੜ੍ਹਦਾ ਹੈ ਤੇ ਆਕਸੀਜ਼ਨ ਦੀ ਘਾਟ ਹੁੰਦੀ ਹੈਉਸ ਵਿੱਚੋਂ ਵੀ ਬਹੁਤੇ ਠੀਕ ਹੋ ਜਾਂਦੇ ਹਨ, ਭਾਵੇਂ ਹਸਪਤਾਲ ਦਾਖਲ ਵੀ ਹੋਣਾ ਪਵੇ

ਦਿੱਕਤ ਕਿੱਥੇ ਹੈ? ਦਿੱਕਤ ਹੈ ਕਿ ਸਭ ਦਾ ਟੈਸਟ ਹੁੰਦਾ ਹੈ ਤੇ ਪੌਜ਼ੇਟਿਵ ਆਉਣ ਦਾ ਮਤਲਬ ਜੋ ਅਸੀਂ ਪ੍ਰਚਾਰਿਆ ਹੈ ਕਿ ਬੱਸ ਹੁਣ ਤੇਰੀ ਛੁੱਟੀ

ਇੱਥੋਂ ਤਕ ਕਿ ਜਿਸ ਨੂੰ ਮਾਮੂਲੀ ਲੱਛਣ ਵੀ ਹਨ, ਮੱਧਮ ਲੱਛਣਾਂ ਵਾਲੇ, ਭਾਵ ਦੂਸਰੇ ਪੜਾਅ ਵਾਲੇ ਤਾਂ ਨਿਸ਼ਚਿਤ ਹੀ ਭੈਭੀਤ ਹੋ ਜਾਂਦੇ ਹਨ। ਤੇ ਜਦੋਂ ਬੈੱਡ, ਦਵਾਈਆਂ ਦੀ ਘਾਟ ਦੀ ਗੱਲ ਹੁੰਦੀ ਹੈ ਤਾਂ ਇਸ ਪੜਾਅ ਵਾਲੇ ਮਰੀਜ਼ ਚਾਹੁੰਦੇ ਹਨ ਕਿ ਹਸਪਤਾਲ ਵਿੱਚ ਇਲਾਜ ਹੋਵੇ ਜਦੋਂ ਕਿ ਕੁਝ ਦਵਾਈਆਂ ਅਤੇ ਨਿਗਰਾਨੀ ਨਾਲ ਇਲਾਜ ਘਰੇ ਹੋ ਸਕਦਾ ਹੈ, ਜਿਵੇਂ ਆਮ ਸਰਦੀ-ਜ਼ੁਕਾਮ, ਹਲਕੇ ਬੁਖਾਰ ਵਿੱਚ ਪਹਿਲਾਂ ਹੁੰਦਾ ਰਿਹਾ ਹੈ

ਇੱਥੇ ਹੈ ਜਾਣਕਾਰੀ ਦੀ ਘਾਟ ਕਿ ਨਾ ਲੋਕਾਂ ਨੂੰ ਦੱਸਿਆ ਗਿਆ ਕਿ ਇਹ ਸਥਿਤੀ ਕਿਸ ਤਰ੍ਹਾਂ ਦੇ ਇਲਾਜ ਦੇ ਯੋਗ ਹੈਦੂਸਰੇ ਪਾਸੇ ਸਾਡਾ ਪ੍ਰਾਈਵੇਟ ਸੈਕਟਰ ਜਿਸ ਨੂੰ ਹਰ ਕਿਸਮ ਦੀ ਖੁੱਲ੍ਹ ਅਸੀਂ ਪਹਿਲਾਂ ਹੀ ਦੇ ਰੱਖੀ ਹੈ, ਉਹ ਸਲਾਹਕਾਰ ਬਣਦਾ ਹੈਉਹ ਹਰ ਪੌਜ਼ੇਟਿਵ ਕੇਸ ਨੂੰ ਦਾਖਲ ਕਰਕੇ, 10-12 ਦਿਨ ਰੱਖ ਕੇ ਇੱਕ ਮੋਟਾ ਬਿੱਲ ਬਣਾਉਣ ਦਾ ਚਾਹਵਾਨ ਹੈਸਰਕਾਰ ਕੋਲ ਆਪਣੇ ਪ੍ਰਬੰਧ ਹੈ ਨਹੀਂ ਅਤੇ ਇਨ੍ਹਾਂ ਪ੍ਰਾਈਵੇਟ ਅਦਾਰਿਆਂ ਉੱਪਰ ਕਿਸੇ ਕਿਸਮ ਦਾ ਜ਼ੋਰ ਨਹੀਂ ਹੈਵੈਕਸੀਨ ਦੀ ਘਾਟ ਨੂੰ ਲੈ ਕੇ ਅਤੇ ਦੂਸਰੇ ਮੁਲਕਾਂ ਨੂੰ ਭੇਜਣ ਦੇ ਸਵਾਲ ’ਤੇ ਇੱਕ ਨੇਤਾ (ਸਰਕਾਰੀ ਬੁਲਾਰਾ) ਕਹਿ ਰਿਹਾ ਹੈ ਕਿ ਪ੍ਰਾਈਵੇਟ ਕੰਪਨੀਆਂ ’ਤੇ ਸਾਡਾ ਵੱਸ ਨਹੀਂ ਹੈ, ਉਹ ਜਿਸ ਨੂੰ ਜਿਵੇਂ ਮਰਜ਼ੀ ਵੇਚਣਇੱਥੋਂ ਅਸੀਂ ਜਾਣਕਾਰੀ, ਜਾਗਰੂਕਤਾ ਅਤੇ ਵਿਉਂਤਬੰਦੀ ਦਾ ਅੰਦਾਜ਼ਾ ਲਗਾ ਸਕਦੇ ਹਾਂ

ਹੁਣ ਇਸ ਦੂਸਰੇ ਦੌਰ ਵਿੱਚ, ਜਿਸ ਨੂੰ ਦੂਸਰੀ ਲਹਿਰ ਕਿਹਾ ਜਾ ਰਿਹਾ ਹੈ, ਨਵੇਂ ਰੂਪ ਦੀ ਗੱਲ ਕਹੀ ਜਾ ਰਹੀ ਹੈਇਸ ਨੂੰ ਵੱਧ ਫੈਲਣ ਵਾਲਾ, ਤੇਜ਼ ਰਫ਼ਤਾਰੀ ਕਿਹਾ ਜਾ ਰਿਹਾ ਹੈ, ਜੋ ਕਿ ਨਜ਼ਰ ਵੀ ਆ ਰਿਹਾ ਹੈ ਕਿ ਰੋਜ਼ਾਨਾ ਦੇ ਕੇਸ ਤਿੰਨ ਲੱਖ ਪਹੁੰਚ ਗਏ ਹਨਇਹ ਆਂਕੜੇ ਪੌਜ਼ੇਟਿਵ ਟੈਸਟਾਂ ਦੇ ਆਧਾਰ ’ਤੇ ਹਨ ਇੱਕ ਗੱਲ ਤਾਂ ਇਹ ਕਹੀ ਜਾ ਰਹੀ ਹੈ ਕਿ ਕੇਸ ਕਈ ਗੁਣਾ ਵੱਧ ਹਨਪਰ ਜੋ ਦੱਸਣ ਦੀ ਲੋੜ ਹੈ, ਜਿਸ ਨਾਲ ਲੋਕਾਂ ਦਾ ਡਰ ਘਟੇਗਾ ਕਿ ਇਨ੍ਹਾਂ ਤਿੰਨ ਲੱਖ ਪੌਜ਼ੇਟਿਵ ਕੇਸਾਂ ਵਿੱਚ ਗੰਭੀਰ ਕਿੰਨੇ ਹਨਬਿਮਾਰੀ ਦੇ ਤਿੰਨਾਂ ਪੜਾਆਂ ਦੇ ਆਂਕੜੇ ਵੀ ਉੰਨੇ ਹੀ ਮਹੱਤਵਪੂਰਨ ਹਨ

ਇੱਕ ਗੱਲ ਹੋਰ, ਜੋ ਫਿਰ ਸਾਡੀ ਸਿਹਤ ਵਿਵਸਥਾ ’ਤੇ ਹੀ ਸਵਾਲ ਖੜ੍ਹੇ ਕਰਦੀ ਹੈ, ਜੋ ਸਾਡੀ ਸੂਝ ਨੂੰ ਵੀ ਵੰਗਾਰਦੀ ਹੈ ਕਿ ਦਸੰਬਰ ਦੇ ਮੱਧ ਤਕ ਅਸੀਂ ਸੋਚਣ-ਪ੍ਰਚਾਰਨ ਲੱਗ ਗਏ ਕਿ ਕਰੋਨਾ ਹੁਣ ਕਾਬੂ ਹੇਠ ਹੈਅਸੀਂ ਹੌਲੀ ਹੌਲੀ ਸਭ ਕੁਝ ਆਮ ਰਫ਼ਤਾਰ ’ਤੇ ਲੈ ਆਉਣ ਲੱਗੇਪਰ ਫਰਵਰੀ ਦੇ ਅੱਧ ਤਕ ਕਈ ਰਾਜਾਂ ਵਲੋਂ ਚਿਤਾਵਣੀ ਜਿਹੀ ਹੋਣ ਲੱਗੀ ਕਿ ਦੂਸਰੀ ਲਹਿਰ ਆ ਰਹੀ ਹੈਇਸ ਨੂੰ ਮੌਸਮ ਤਬਦੀਲੀ ਨਾਲ ਵੀ ਜੋੜਨਾ ਚਾਹੀਦਾ ਹੈ

ਸਿਹਤ ਸਹੂਲਤਾਂ ਦੀ ਤਿਆਰੀ ਦਾ ਇੱਥੋਂ ਅੰਦਾਜ਼ਾ ਲਗਾਉ ਕਿ ਹੁਣ, ਜਦੋਂ ਲੱਖਾਂ ਕੇਸ ਆ ਰਹੇ ਹਨ ਤੇ ਅਸੀਂ ਸਿਹਤ ਸਹੂਲਤਾਂ ਨੂੰ ਵਧਾਉਣ ਲਈ ਸੋਚ ਰਹੇ ਹਾਂਬੰਦ ਪਏ ਵਿਸ਼ੇਸ਼ ਕਰੋਨਾ ਹਸਪਤਾਲਾਂ ਜਾਂ ਵਾਰਡਾਂ ਤੋਂ ਮਿੱਟੀ ਝਾੜ ਰਹੇ ਹਾਂ ਆਕਸੀਜ਼ਨ ਅਤੇ ਦਵਾਈਆਂ ਨੂੰ ਲੈ ਕੇ ਮੀਟਿੰਗਾਂ ਕਰ ਰਹੇ ਹਾਂਦੇਸ਼ ਦੀਆਂ ਸਿਹਤ ਸਹੂਲਤਾਂ ਦੀਆਂ ਪੋਲ ਤਾਂ ਪਿਛਲੇ ਸਾਲ ਹੀ ਖੁੱਲ੍ਹ ਗਈ ਸੀਪਰ ਅਸੀਂ 2021 ਦੇ ਸਿਹਤ ਬਜਟ ਵਿੱਚ ਸਿਹਤ ਨੂੰ ਫਿਰ ਵੀ ਕੋਈ ਤਰਜੀਹ ਨਹੀਂ ਦਿੱਤੀਸਿਹਤ ਬਜਟ ਵੱਖਰਾ ਤੇ ਕਰੋਨਾ ਵੈਕਸੀਨ ਦਾ ਬਜਟ ਵੱਖਰਾਕਿਉਂ? ਕਾਰਨ ਹੈ ਕਿ ਇੱਕ ਸਾਲ ਵਿੱਚ ਪੈਂਤੀ ਹਜ਼ਾਰ ਕਰੋੜ ਖਰਚ ਕਰ ਦੇਣਾ ਹੈ ਤੇ ਅਗਲੇ ਸਾਲ ਇਸ ਨੂੰ ਵਿਚਾਰਨ ਦੀ ਜਾਂ ਆਮ ਬਜਟ ਨੂੰ ਵਧਾਉਣ ਦੀ ਲੋੜ ਨਹੀਂ ਹੈਆਮ ਸਿਹਤ ਬਜਟ, ਸਿਹਤ ਅਤੇ ਪਰਿਵਾਰ ਕਲਿਆਣ, ਪਿਛਲੇ ਸਾਲਾਂ ਜਿੰਨਾ ਹੀ ਹੈ ਇੱਕ ਗੱਲ ਹੈ, ਜਦੋਂ ਕਿਹਾ ਜਾਂਦਾ ਹੈ ਕਿ ਅਸੀਂ ਬੈੱਡ ਵਧਾ ਰਹੇ ਹਾਂ, ਇਹ ਘਰ ਦੇ ਬੈੱਡ ਨਹੀਂ ਹਨਹਸਪਤਾਲ ਇੱਕ ਬੈੱਡ ਵਧਾਉਣ ਦਾ ਮਤਲਬ ਹੈ, ਉਸ ਨਾਲ ਡਾਕਟਰ, ਨਰਸ, ਵਾਰਡ ਬਾਓ, ਮੌਨੀਟਰ, ਆਕਸੀਜ਼ਨ ਆਦਿ ਸਭ ਚਾਹੀਦਾ ਹੈਉਹ ਅਸੀਂ ਵਧਾ ਨਹੀਂ ਰਹੇਡਾਕਟਰੀ ਅਮਲੇ ਦੀ ਘਾਟ ਹੈ, ਇਹ ਸਾਨੂੰ ਪਤਾ ਵੀ ਹੈ, ਪਰ ਅਸੀਂ ਸੰਜੀਦਾ ਨਹੀਂ ਹਾਂਸਾਫ਼ ਸਪਸ਼ਟ ਹੈ ਕਿ ਸਾਡੀ ਆਪਣੀ ਸਿਹਤ ਵਿਵਸਥਾ ਕਮਜ਼ੋਰ ਹੋਵੇਗੀ ਤਾਂ ਇਸਦਾ ਫਾਇਦਾ ਕਾਰਪੋਰੇਟ ਨੂੰ ਹੋਵੇਗਾਤੁਸੀਂ ਇਸ ਸਥਿਤੀ ਨੂੰ ਸਮਝੋ ਕਿ ਕਿਸੇ ਵੱਡੇ ਨੇਤਾ ਜਾਂ ਅਭੀਨੇਤਾ ਨੂੰ ਕਰੋਨਾ ਹੋਇਆ ਹੈ ਤਾਂ ਉਹ ਮਿੰਟ ਨਹੀਂ ਲਗਾਉਂਦਾ ਵੇਦਾਂਤਾ ਪਹੁੰਚਣ ਵਿੱਚਕਿਸੇ ਨੂੰ ਏਮਜ਼ ’ਤੇ ਵੀ ਭਰੋਸਾ ਨਹੀਂ ਹੈ, ਆਪਣੇ ਪ੍ਰਦੇਸ਼ ਦੇ ਮੈਡੀਕਲ ਕਾਲਜਾਂ ਦੀ ਜਾਂ ਪੀ.ਜੀ.ਆਈ. ਵੀ ਗੱਲ ਤਾਂ ਵੱਖਰੀ ਹੈ

ਇੱਕ ਸਵਾਲ ਇਹ ਵੀ ਹੈ ਕਿ ਕਰੋਨਾ ਕੋਈ ਭੇਦ ਭਾਵ ਨਹੀਂ ਕਰਦਾਅਮਿਤ ਸ਼ਾਹ ਨੂੰ ਹੋਇਆ, ਅਮਿਤਾਭ ਬਚਨ ਨੂੰ ਵੀ ਤੇ ਸੁਖਬੀਰ ਬਾਦਲ ਨੂੰ ਵੀਪਰ ਹਜ਼ਾਰਾਂ ਲੋਕ ਮਰ ਰਹੇ ਹਨਉਹ ਕੌਣ ਹਨ? ਇੱਥੇ ਕਰੋਨਾ ਕਿਉਂ ਭੇਦ ਭਾਵ ਕਰਦਾ ਹੈ?

ਸਵਾਲ ਹੈ ਕਿ ਕਿੰਨਾ ਕੁ ਮੁਸ਼ਕਿਲ ਹੈ ਕੋਵਿਡ ਨਾਲ ਜੀਣਾਵਰਲਡ ਫਿਕਨੋਸਿਕ ਫੋਰਸ ਦੇ ਮੁਖੀ ਬੋਰਜੇ ਬਰੇਡੇ (Borge Berande) ਨੇ ਕਿਹਾ ਹੈ ਕਿ ਕਰੋਨਾ ਦੇ ਜਾਣ ਬਾਰੇ ਸੋਚਣਾ ਇੱਕ ਭੁਲੇਖਾ ਹੈਮਤਲਬ ਇਸਦੇ ਨਾਲ ਰਹਿਣਾ ਪਵੇਗਾਤਾਲਾਬੰਦੀ ਕੋਈ ਹੱਲ ਨਹੀਂ ਹੈ, ਇਹ ਸਾਰੇ ਕਹਿ ਰਹੇ ਹਨ, ਖਾਸ ਕਰਕੇ ਦੇਸ ਦਾ ਨਿਮਨ ਤੇ ਮੱਧ ਵਰਗ ਜੋ ਛੋਟੇ ਮੋਟੇ ਧੰਦੇ ਕਰਦਾ ਹੈਉਹ ਰਾਜਨੇਤਾਵਾਂ ਦੀਆਂ ਕਾਰਪੋਰੇਟ ਮੁਨਾਫ਼ੇ ਵਾਲੀਆਂ ਚਾਲਾਂ ਨੂੰ ਸਮਝਣ ਲੱਗਿਆ ਹੈ

ਪਰ ਰਹਿਣਾ ਹੈ ਕੋਵਿਡ ਦੇ ਨਾਲ ਤਾਂ ਇਸਦਾ ਵਿਗਿਆਨਕ ਪੱਖ ਨੂੰ ਸਮਝਣ ਦੀ ਲੋੜ ਹੈਨਾ ਹੀ ਰੈਲੀਆਂ ਤੇ ਨਾ ਹੀ ਕੁੰਭ ਅਸ਼ਨਾਨ ਦੇਖ ਕੇ ਫੈਸਲਾ ਲੈਣਾ ਹੈ ਤੇ ਨਾ ਹੀ ਕਾਰਪੋਰੇਟ ਸਿਹਤ ਜਗਤ ਦੇ ਕਹਿਣ ’ਤੇ ਡਰਨਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2730)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author