ShyamSDeepti7ਸਾਲ 1970 ਵਿੱਚ ਪੰਜਾਬ ਅੰਦਰ ਸਵਾ ਲੱਖ ਟਿਊਬਵੈੱਲ ਸਨ, ਹੁਣ ਤਕਰੀਬਨ 20 ਲੱਖ ...
(17 ਜੁਲਾਈ 20129)

 

ਵੈਸੇ ਤਾਂ ਹਰ ਸਾਲ ਹੀ, ਖਾਸ ਕਰ ਗਰਮੀ ਦੇ ਦਿਨਾਂ ਵਿੱਚ, ਜਦੋਂ ਪਾਣੀ ਦੀ ਵਰਤੋਂ ਵਧ ਵੀ ਜਾਂਦੀ ਹੈ ਤੇ ਗਰਮੀ ਦੇ ਮੱਦੇਨਜ਼ਰ ਲੋੜ ਵੀ ਜ਼ਿਆਦਾ ਹੁੰਦੀ ਹੈ ਤਾਂ ਪਾਣੀ ਦੇ ਬਚਾਅ ਦੀ ਗੱਲ ਉੱਠਦੀ ਹੈਇਹ ਮੌਸਮ ਹੈ ਜਦੋਂ ਮੌਨਸੂਨ ਵਿੱਚ ਬਰਸਾਤ ਦਾ ਪਾਣੀ, ਭਾਵੇਂ ਘੱਟ ਤੇ ਭਾਵੇਂ ਵੱਧ, ਬਰਬਾਦ ਜ਼ਿਆਦਾ ਹੁੰਦਾ ਹੈ ਤੇ ਇਸਦੇ ਵਹਾਅ ਦੀ ਜ਼ਮੀਨ ਵਿੱਚ ਵਾਪਸ ਇਸ ਪਾਣੀ ਨੂੰ ਭੇਜਣ ਦੀਆਂ ਵੀ ਗੱਲਾਂ ਹੁੰਦੀਆਂ ਹਨ ਅਤੇ ਇਹੀ ਮੌਸਮ ਹੈ, ਜਦੋਂ ਪੇੜ ਲਗਾਉਣ ਦੀ ਮੁਹਿੰਮ ਵੀ ਜ਼ੋਰ ਫੜਦੀ ਹੈਸਵੈ-ਸੇਵੀ ਸੰਸਥਾਵਾਂ ਤੋਂ ਲੈ ਕੇ ਰਾਜਨੀਤਕ ਭਵਨਾਂ ਵਿੱਚ ਕੁਝ ਹੋਰ ਹੋਵੇ ਨਾ ਹੋਵੇ, ਇੱਕ ਹਰਕਤ ਹੁੰਦੀ ਨਜ਼ਰ ਜ਼ਰੂਰ ਆਉਂਦੀ ਹੈਇਹ ਗੱਲ ਇਸ ਲਈ ਕਹਿਣੀ ਪੈ ਰਹੀ ਹੈ ਕਿ ਪਾਣੀ ਦਾ ਸੰਕਟ, ਸਾਲ ਦਰ ਸਾਲ ਵਧ ਹੀ ਰਿਹਾ ਹੈਜੇ ਕਿਤੇ ਸੁਚੇਤ ਅਤੇ ਸੰਜੀਦਾ ਕੋਸ਼ਿਸ਼ ਹੋਈ ਹੁੰਦੀ ਤਾਂ ਇਹ ਸੰਕਟ ਅੱਗੇ ਤਾਂ ਨਾ ਵਧਦਾ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਿਤਾਵਨੀ ਦਿੱਤੀ ਜਾ ਰਹੀ ਹੈਇਸ ਸਾਲ ਗੱਲ ਉਦੋਂ ਜ਼ਿਆਦਾ ਜ਼ੋਰ ਨਾਲ ਉੱਭਰੀ ਹੈ, ਜਦੋਂ ਚੇਨਈ ਵਰਗੇ ਮਹਾਂਨਗਰ ਵੀ ਹਾਹਾਕਾਰ ਮਚੀ ਹੈਜਦੋਂ ਦਿੱਲੀ, ਦੇਸ਼ ਦੀ ਰਾਜਧਾਨੀ ਦੇ ਕਈ ਇਲਾਕਿਆਂ ਨੇ ਆਵਾਜ਼ ਬਾਹਰ ਕੱਢੀ ਹੈਲੋਕਾਂ ਨੂੰ ਪ੍ਰਤੀ ਘਰ 20 ਤੋਂ 25 ਹਜ਼ਾਰ ਰੁਪਏ ਮਹੀਨੇ ’ਤੇ ਪਾਣੀ ਖਰੀਦਣ ਲਈ ਮਜਬੂਰ ਹੋਣਾ ਪਿਆ ਹੈਤਕਰੀਬਨ ਸੱਤ-ਅੱਠ ਸੌ ਰੁਪਏ ਰੋਜ਼ਾਨਾ ਪਾਣੀ ਮਿਲ ਰਿਹਾ ਹੈਇੱਕ ਧੰਦਾ ਬਣ ਗਿਆ ਹੈਪਾਣੀ ਦੇ ਪ੍ਰਾਈਵੇਟ ਟੈਂਕਰ 1500 ਤੋਂ ਦੋ ਹਜ਼ਾਰ ਰੁਪਏ ਵਿੱਚ ਮਿਲਦੇ ਹਨ ਅਤੇ ਅਜੋਕੇ ਕੋਠੀ-ਨੁਮਾ ਘਰਾਂ ਦੀ ਲੋੜ ਲਈ ਇੱਕ ਟੈਂਕਰ ਮਸਾਂ ਦੋ ਦਿਨ ਚਲਦਾ ਹੈ

ਪੰਜਾਬ, ਭਾਵੇਂ ਆਪਣੇ ਨਾਂਅ ’ਤੇ ਮਾਣ ਕਰੇ ਕਿ ਇਹ ਦਰਿਆਵਾਂ ਦੀ ਧਰਤੀ ਹੈਪੰਜ-ਆਬ, ਪੰਜ ਦਰਿਆ, ਭਾਵੇਂ ਹੁਣ ਢਾਈ ਹੀ ਰਹਿ ਗਏ ਹਨ, ਪਰ ਉਨ੍ਹਾਂ ਨੂੰ ਵੀ ਅਸੀਂ ਸਹੀ ਤਰੀਕੇ ਨਾਲ ਨਹੀਂ ਵਰਤ ਰਹੇ ਤੇ ਪੰਜਾਬ ਦਾ ਪਾਣੀ, ਹਰ ਸਾਲ ਤਕਰੀਬਨ ਦੋ ਫੁੱਟ ਥੱਲੇ ਜਾ ਰਿਹਾ ਹੈਇਹ ਸਭ ਲੋਕਾਂ ਨੂੰ ਪਤਾ ਹੈਬੋਰ ਕਰਵਾਉਣ ਦਾ ਕੰਮ ਸ਼ਹਿਰਾਂ ਅਤੇ ਪਿੰਡਾਂ ਵਿੱਚ ਬਰਾਬਰ ਚਲਦਾ ਰਹਿੰਦਾ ਹੈ ਤੇ ਬਹੁਤੇ ਪੁਰਾਣੇ ਘਰਾਂ ਨੂੰ ਮੁੜ ਤੋਂ ਡੂੰਘੇ ਬੋਰ ਕਰਵਾਉਣੇ ਪੈ ਰਹੇ ਹਨਲੋਕ ਸੱਚੀਂ ਹੀ ਸੁਚੇਤ ਜਾਂ ਸਿਆਣੇ ਹਨ ਕਿ ਜੇ ਕੋਈ 80 ਜਾਂ 100 ਫੁੱਟ ਬੋਰ ਨੂੰ 120 ਫੁੱਟ ਕਰਵਾ ਲੈਣ ਦੀ ਸਲਾਹ ਦੇਂਦਾ ਹੈ ਤਾਂ ਉਹ ਖੁਦ ਹੀ ਅਗਲੇ 15-20 ਸਾਲਾਂ ਦਾ ਹਿਸਾਬ ਲਗਾ ਕੇ ਢਾਈ ਤਿੰਨ ਸੌ ਫੁੱਟ ਬੋਰ ਕਰਵਾ ਕੇ ਖਹਿੜਾ ਛੁਡਵਾਉਣਾ ਚਾਹੁੰਦੇ ਹਨ, ਨਾ ਕਿ ਕੋਈ ਅਜਿਹਾ ਉਪਰਾਲਾ ਕਰਨ ਕਿ ਪਾਣੀ ਦਾ ਪੱਧਰ ਹੋਰ ਨੀਵਾਂ ਨਾ ਹੋਵੇ

ਪੰਜਾਬ ਰਾਜਸਥਾਨ ਦਾ ਗੁਆਂਢੀ ਹੈ ਤੇ ਬਹੁਤੇ ਲੋਕਾਂ ਦੇ ਸਾਕ-ਰਿਸ਼ਤੇ ਉੱਧਰ ਵੀ ਹਨ ਤੇ ਉਨ੍ਹਾਂ ਨੂੰ ਪਤਾ ਹੈ ਕਿ ਉੱਥੇ ਲੋਕ ਪਾਣੀ ਦੀ ਕੀ ਕੀਮਤ ਅਦਾ ਕਰਦੇ ਹਨਪਾਣੀ ਨੂੰ, ਖਾਸ ਕਰ ਪੀਣ ਵਾਲੇ, ਲੋਕ ਤਾਲੇ ਲਾ ਕੇ ਰੱਖਦੇ ਹਨਜੇ ਕੋਈ ਇੱਧਰ ਆ ਕੇ ਦੱਸੇ ਤਾਂ ਲੋਕਾਂ ਨੂੰ ਇਹ ਕਥਾ-ਕਹਾਣੀ ਵੱਧ ਲੱਗਦੀ ਹੈਸਾਰੇ ਪੰਜਾਬ ਦੇ ਨਲਕਿਆਂ ਵਿੱਚੋਂ ਅਜੇ ਮੋਟੀ ਧਾਰ ਆਉਂਦੀ ਹੈ ਤੇ ਖੇਤਾਂ ਵਿੱਚ ਚਲਦੇ ਟਿਊਬਵੈੱਲ ਦੇਖ ਕੇ ਕਿਸੇ ਨੂੰ ਵਿਸ਼ਵਾਸ ਹੀ ਨਹੀਂ ਆਉਂਦਾ ਕਿ ਅਜਿਹਾ ਸਾਡੇ ਨਾਲ ਵੀ ਵਾਪਰ ਸਕਦਾ ਹੈ

ਸਵੈ-ਸੇਵੀ ਸੰਸਥਾਵਾਂ ਵੀ ਸਕੂਲਾਂ ਵਿੱਚ ਜਾ ਕੇ, ਹਰ ਸਾਲ ਬੱਚਿਆਂ ਵਿੱਚ ਭਾਸ਼ਣ, ਪੋਸਟਰ ਪ੍ਰਤੀਯੋਗਤਾ ਜਾਂ ਸਵੇਰੇ ਅਸੈਂਬਲੀ ਵਿੱਚ, ਬੱਚਿਆਂ ਨੂੰ ਪਾਣੀ ਬਚਾਉਣ ਦੇ ਨੁਕਤੇ ਸਮਝਾਉਂਦੇ ਹਨਬਰੁਸ਼ ਕਰਨ ਵੇਲੇ ਮੱਗ ਦਾ ਇਸਤੇਮਾਲ, ਸਕੂਟਰ, ਕਾਰ ਧੋਣ ਵੇਲੇ ਬਾਲਟੀ ਦੀ ਵਰਤੋਂ ਅਤੇ ਅਜਿਹਾ ਕੁਝ ਹੋਰਕਹਿਣ ਤੋਂ ਭਾਵ ਪਾਣੀ ਦੇ ਮਹੱਤਵ ਅਤੇ ਬਚਾਉਣ ਦੇ ਤਰੀਕਿਆਂ ਨੂੰ ਲੈ ਕੇ ਜਾਗਰੂਕਤਾ ਦੀ ਘਾਟ ਨਹੀਂ ਹੈ, ਜਿਸ ਬਾਰੇ ਅਕਸਰ ਕਿਹਾ ਜਾਂਦਾ ਹੈ, ਪਾਣੀ ਹੀ ਜੀਵਨ ਹੈ, ਦੀ ਜਾਗਰੂਕਤਾ ਮੁਹਿੰਮ ਵਿੱਢੀ ਜਾਵੇ

ਜੇਕਰ ਇਸ ਸਥਿਤੀ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਅਸੀਂ ਉਹ ਲੋਕ ਹਾਂ, ਜੋ ਸਿਰ ’ਤੇ ਪੈਣ ’ਤੇ ਹੀ ਸੁਚੇਤ ਹੁੰਦੇ ਹਾਂ ਤੇ ਹਰਕਤ ਵਿੱਚ ਆਉਂਦੇ ਹਾਂਸਾਂਝੀ ਕੰਧ ਲੱਗਦੇ ਗੁਆਂਢੀ ਦੇ ਘਰ ਨੂੰ ਅੱਗ ਲੱਗਣ ਵੇਲੇ ਵੀ ਅਸੀਂ ਬੇਪਰਵਾਹ ਹੀ ਰਹਿੰਦੇ ਹਾਂਉਸ ਦੀ ਮਦਦ ਕਰਨਾ ਤਾਂ ਦੂਰ, ਅਸੀਂ ਆਪਣੇ ਬਚਾਅ ਲਈ ਵੀ ਤਿਆਰੀ ਨਹੀਂ ਕਰਦੇ, ਸਗੋਂ ਉਡੀਕਦੇ ਹਾਂ ਕਿ ਅੱਗ ਦੀਆਂ ਲਪਟਾਂ ਕਦੋਂ ਸਾਡੇ ਘਰ ਦੇ ਦੁਆਲੇ ਹੋਣ

ਇਹ ਗੱਲ ਤਾਂ ਕਹਿਣੀ ਪੈ ਰਹੀ ਹੈ ਕਿ ਪਾਣੀ ਦੇ ਸੰਕਟ ਦੀ ਸਥਿਤੀ, ਇਸ ਵੇਲੇ ਪੂਰੇ ਦੇਸ਼ ਵਿੱਚ ਹੈ ਤੇ ਪਾਣੀ ਪ੍ਰਤੀ ਮਨੋਸਥਿਤੀ ਵੀ ਉਹੀ ਹੀ ਹੈ, ਪਰ ਪੰਜਾਬ ਬਾਰੇ ਇੱਕ ਵਿਸ਼ੇਸ਼ ਪਹਿਲੂ ਹੈ ਕਿ ਪੰਜਾਬ ਦੇ ਲੋਕਾਂ ਲਈ, ਪੰਜਾਬ ਦੇ ਸਿੱਖ ਗੁਰੂਆਂ ਨੇ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਪਾਣੀ, ਹਵਾ ਅਤੇ ਮਿੱਟੀ ਬਾਰੇ ਜਾਗਰੂਕ ਕੀਤਾ ਅਤੇ ਇਨ੍ਹਾਂ ਕੁਦਰਤੀ ਤੱਤਾਂ ਦਾ ਮਹੱਤਵ ਸਮਝਾਉਂਦੇ ਹੋਏ, ਇਨ੍ਹਾਂ ਨੂੰ ਮਾਤਾ-ਪਿਤਾ ਅਤੇ ਗੁਰੂ ਦਾ ਦਰਜਾ ਦਿੱਤਾ, ਤਾਂ ਜੋ ਲੋਕ ਉਸੇ ਤਰ੍ਹਾਂ ਇਨ੍ਹਾਂ ਦਾ ਵੀ ਸਤਿਕਾਰ ਕਰਨ

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥

ਇੱਥੇ ਹੈਰਾਨ ਕਰਨ ਵਾਲਾ ਅਤੇ ਸਾਡੀ ਮਾਨਸਿਕਤਾ ਨੂੰ ਦਰਸਾਉਂਦਾ ਇਹ ਪਹਿਲੂ ਵੀ ਹੈ ਕਿ ਗੁਰਦੁਆਰਿਆਂ ਵਿੱਚ ਜਾਣ ਵਾਲੇ ਨਿੱਤਨੇਮੀ, ਹਰ ਰੋਜ਼ ਦੋ ਵਾਰੀ ਅਤੇ ਪੰਜਾਬ ਦੀ ਆਮ ਜਨਤਾ, ਕਿਸੇ ਨਾ ਕਿਸੇ ਬਹਾਨੇ, ਕਿਸੇ ਦੇ ਘਰੇ ਮਹੀਨੇ ਵਿੱਚ ਔਸਤਨ ਦੋ ਵਾਰ ਪਾਠ ਵਿੱਚ ਸ਼ਾਮਲ ਹੁੰਦੀ ਹੈ ਤੇ ਉੱਥੇ ਅਰਦਾਸ ਸੁਣਦੀ ਹੈ ਤੇ ਬਹੁਤਿਆਂ ਨੂੰ ਉਹ ਯਾਦ ਵੀ ਹੈ‘ਪਵਨੁ ਗੁਰੂ ਪਾਣੀ ਪਿਤਾ’ ਦਾ ਵਾਕ, ਉਸ ਅਰਦਾਸ ਦਾ ਹਿੱਸਾ ਹੈ, ਜੋ ਕਿ ਸਭ ਦੇ ਸਿਰਾਂ ਤੋਂ ਬੇਅਰਥਾ ਹੀ ਨਿਕਲ ਜਾਂਦਾ ਹੈ ਤੇ ਹੁਣ ਸੰਕਟ ਵੇਲੇ ਅਸੀਂ ਇੱਧਰ-ਉੱਧਰ ਹੱਥ ਮਾਰਦੇ ਫਿਰਦੇ ਹਾਂ

ਪਾਣੀ ਦੇ ਅਜੋਕੇ ਸੰਕਟ, ਭਾਰਤੀ ਦ੍ਰਿਸ਼ ਦੇ ਪਹਿਲੂ ਤੋਂ, ਇਹ ਕੁਝ ਕੁ ਤੱਥ ਸਮਝਾ ਸਕਦੇ ਹਨ ਕਿ ਦੇਸ਼ ਦੇ 256 ਜ਼ਿਲ੍ਹਿਆਂ ਵਿੱਚੋਂ 1592 ਬਲਾਕ ਇਸ ਵੇਲੇ ਪਾਣੀ ਦੀ ਘਾਟ ਤੋਂ ਜੂਝ ਰਹੇ ਹਨਪੰਜਾਬ, ਜਿੱਥੇ ਅਜੇ ਇਹ ਸਾਡੀ ਚਿੰਤਾ ਸੂਚੀ ਵਿੱਚ ਕੋਈ ਮਹੱਤਵਪੂਰਨ ਥਾਂ ਹਾਸਲ ਨਹੀਂ ਕਰ ਸਕਿਆ, 80 ਫ਼ੀਸਦੀ ਬਲਾਕਾਂ ਵਿੱਚ ਪਾਣੀ ਦਾ ਸਤਰ ਚਿੰਤਾਜਨਕ ਹਾਲਤ ਵਿੱਚ ਹੈਜਿੰਨਾ ਪਾਣੀ ਅਸੀਂ ਪੰਜਾਹ ਸਾਲਾਂ ਵਿੱਚ ਜ਼ਮੀਨ ਵਿੱਚ ਜਜ਼ਬ ਕਰਕੇ ਪਾਣੀ ਦੀ ਮਾਤਰਾ ਵਧਾਉਂਦੇ ਹਾਂ, ਉਹ ਅਸੀਂ 15 ਸਾਲਾਂ ਵਿੱਚ ਮੁਕਾ ਰਹੇ ਹਾਂ

ਪਾਣੀ ਦੀ ਘਾਟ ਦੇ ਸੰਕਟ ਦੇ ਨਾਲ, ਜੋ ਇੱਕ ਹੋਰ ਅਹਿਮ ਪਹਿਲੂ, ਜੋ ਕਿ ਸਾਡੀ ਸਰਗਰਮੀ ਦੀ ਮੰਗ ਕਰਦਾ ਹੈ, ਉਹ ਹੈ ਪਾਣੀ ਦਾ ਪ੍ਰਦੂਸ਼ਣਅੱਜ ਤੋਂ ਚਾਰ-ਪੰਜ ਦਹਾਕੇ ਪਹਿਲਾਂ ਸਿਹਤ ਵਿਭਾਗ ਦਾ ਕਥਨ ਸੀ ਕਿ ਸਾਫ਼ ਪਾਣੀ ਮੁਹੱਈਆ ਕਰਵਾਓ, ਬਿਮਾਰੀਆਂ ਦਾ 80 ਫ਼ੀਸਦੀ ਬੋਝ ਘਟ ਜਾਵੇਗਾਉਦੋਂ ਸਾਡਾ ਨਿਸ਼ਾਨਾ ਦਸਤ, ਪੇਚਸ, ਟਾਈਫਾਇਡ, ਪੀਲਿਆ ਆਦਿ ਬਿਮਾਰੀਆਂ ਸਨਸਭ ਤੱਕ ਸਾਫ਼ ਪਾਣੀ ਪਹੁੰਚਿਆ ਕਿ ਨਹੀਂ, ਇਸਦੀ ਕਹਾਣੀ ਵੱਖਰੀ ਹੈ, ਪਰ ਐਂਟੀਬਾਉਟਿਕ ਦੀ ਵਰਤੋਂ ਨਾਲ ਇਹ ਸਮੱਸਿਆ ਹੁਣ ਸਿਹਤ ਵਿਭਾਗ ਲਈ ਮੋਹਰੀ ਨਹੀਂ ਰਹੀਇਸਦਾ ਹੋਰ ਕਾਰਨ ਵੀ ਹੈ ਕਿ ਕਈ ਨਵੀਂਆਂ ਬਿਮਾਰੀਆਂ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ ਦਾ ਦਬਾਅ ਵਧ ਗਿਆ ਹੈ, ਪਰ ਪਾਣੀ ਦੇ ਪੱਖ ਤੋਂ, ਹੁਣ ਪਾਣੀ ਦਾ ਪ੍ਰਦੂਸ਼ਨ ਸਿਰਫ਼ ਜੀਵਾਣੂਆਂ-ਵਿਸ਼ਾਣੂਆਂ ਕਰਕੇ ਨਹੀਂ, ਸਗੋਂ ਇਸ ਵਿੱਚ ਕਾਰਖਾਨਿਆਂ ਦੀ ਰਹਿੰਦ-ਖੂੰਹਦ ਦਾ ਪ੍ਰਦੂਸ਼ਨ ਹੈ, ਜੋ ਕਿ ਹਰ ਤਰ੍ਹਾਂ ਦੇ ਕਾਨੂੰਨ ਨੂੰ ਛਿੱਕੇ ’ਤੇ ਟੰਗ ਕੇ, ਫੈਕਟਰੀਆਂ ਵਿੱਚ ਵਰਤੇ ਜਾਂਦੇ ਰਸਾਇਣਾਂ ਨੂੰ ਨਹਿਰਾਂ-ਦਰਿਆਰਾਂ ਵਿੱਚ ਮਿਲਾ ਰਹੇ ਹਨਇੱਥੋਂ ਤੱਕ ਕਿ ਕਈ ਮਾਲਕ ਤਾਂ ਬੋਰ ਕਰਕੇ ਇਸ ਨੂੰ ਜ਼ਮੀਨੀ ਪਾਣੀ ਵਿੱਚ ਮਿਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇਇਨ੍ਹਾਂ ਵਿੱਚ ਕਈ ਖ਼ਤਰਨਾਕ ਰਸਾਇਣ ਹਨ ਨਾਈਟ੍ਰੇਟ, ਅਲਮੀਨੀਅਮ, ਆਰਸੈਨਿਕ ਆਦਿ ਜੋ ਦਿਮਾਗ਼ ਅਤੇ ਨਸਾਂ ਉੱਤੇ ਅਸਰ ਕਰਕੇ ਨਸਾਂ ਦੀਆਂ ਬੀਮਾਰੀਆਂ ਪੈਦਾ ਕਰ ਰਹੇ ਹਨ ਤੇ ਕੈਂਸਰ ਦੇ ਕੇਸਾਂ ਦੀ ਗਿਣਤੀ ਵੀ ਨਿਰੰਤਰ ਵਧ ਰਹੀ ਹੈ

ਪਾਣੀ ਦੀ ਗੱਲ ਜ਼ੋਰ-ਸ਼ੋਰ ਨਾਲ ਹੁੰਦੀ ਹੈ, ਭਾਵੇਂ ਸਾਡੀ ਹਵਾ ਅਤੇ ਮਿੱਟੀ ਵੀ ਜ਼ਹਿਰੀਲੇ ਹੋ ਗਏ ਹਨਪਾਣੀ ਦਾ ਮਹੱਤਵ ਇਨ੍ਹਾਂ ਤਿੰਨਾਂ ਵਿੱਚੋਂ ਵੱਧ ਹੈਪੰਜਾਬ ਨੂੰ ਤਾਂ ਆਪਣੇ ਗੁਰੂਆਂ ਦੀ ਬਾਣੀ ’ਤੇ ਮਾਣ ਹੋਣਾ ਚਾਹੀਦਾ ਹੈ, ਪਰ ਉਹ ਸ਼ਰਧਾ ਤੱਕ ਹੀ ਸੀਮਤ ਹੈ, ਸਿਰ ਨਿਵਾਉਣ ਤੱਕ ਕਿ ਬਾਬਾ ਨਾਨਕ ਨੇ ਕਿਹਾ, ‘ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭ ਕੋਇ।।’ ਭਾਵ ਕਿ ਜ਼ਿੰਦਗੀ ਦਾ ਪਹਿਲਾ ਆਧਾਰ ਪਾਣੀ ਹੈਅੱਜ ਵੀ ਅਸੀਂ ਪੁਲਾੜ ਵਿੱਚ ਖੋਜਾਂ ਲਈ ਨਿਕਲਦੇ ਮੰਗਲ, ਸ਼ੁੱਕਰ ਗ੍ਰਹਿ ਜਾਂ ਚੰਦਰਮਾ ’ਤੇ ਪਾਣੀ ਦੀ ਤਲਾਸ਼ ਕਰਦੇ ਹਾਂ

ਪਰ ਜਦੋਂ ਅਸੀਂ ਇੱਥੇ, ਆਪਣੀ ਇਸ ਧਰਤੀ ਉੱਤੇ ਵਿਗਿਆਨਕ ਸੂਝ ਨਾਲ ਪਾਣੀ ਨਹੀਂ ਬਚਾ ਸਕਦੇ ਤਾਂ ਲੱਖਾਂ ਕਿਲੋਮੀਟਰ ਦੂਰ ਦੀ ਗੱਲ ਇਵੇਂ ਸੁਪਨੇ ਵਿੱਚ ਰਹਿਣ ਵਾਲੀ ਗੱਲ ਹੈਸਾਲ 1970 ਵਿੱਚ ਪੰਜਾਬ ਅੰਦਰ ਸਵਾ ਲੱਖ ਟਿਊਬਵੈੱਲ ਸਨ, ਹੁਣ ਤਕਰੀਬਨ 20 ਲੱਖ ਹਨਕੀ ਸੱਚਮੁੱਚ ਇਸਦੀ ਲੋੜ ਹੈ? ਜੇਕਰ ਅਸੀਂ ਖੇਤੀ ਵਿਗਿਆਨ ਤੋਂ ਸੂਝ ਲਈਏ ਤਾਂ ਕਿਸੇ ਵੇਲੇ ਚਾਵਲ ਪੂਰਤੀ ਦੱਖਣੀ ਰਾਜਾਂ ਦੀ ਫ਼ਸਲ ਸੀ, ਗੰਨਾ ਯੂ ਪੀ ਅਤੇ ਬਿਹਾਰ ਦੀ, ਜੋ ਕਿ ਅਸੀਂ ਉਲਟ-ਪੁਲਟ ਕਰ ਦਿੱਤੀ ਹੈਇੱਕ ਕਿਲੋ ਚਾਵਲ ਪੈਦਾ ਕਰਨ ਲਈ 5000 ਲੀਟਰ ਪਾਣੀ ਦੀ ਲੋੜ ਹੁੰਦੀ ਹੈ ਤੇ ਇੱਕ ਕਿਲੋ ਖੰਡ ਪੈਦਾ ਕਰਨ ਲਈ ਗੰਨੇ ਦੀ ਫ਼ਸਲ ਲਈ 2300 ਲੀਟਰ ਪਾਣੀ ਦੀਪੰਜਾਬ ਦਾ ਝੋਨੇ ਦਾ ਰਕਬਾ ਘਟਾ ਕੇ ਉੱਥੇ ਮੱਕੀ ਅਤੇ ਸੋਇਆ ਬੀਜਿਆ ਜਾ ਸਕਦਾ ਹੈ, ਜਿਸ ਲਈ ਘੱਟ ਪਾਣੀ ਦੀ ਲੋੜ ਹੁੰਦੀ ਹੈ

ਇਸੇ ਤਰੀਕੇ ਨਾਲ ਧਰਤੀ ਵਿੱਚ ਪਾਣੀ ਦਾ ਸਤਰ ਉੱਚਾ ਕਰਨ ਲਈ ਕਈ ਤਰ੍ਹਾਂ ਦੇ ਘਰੇਲੂ ਅਤੇ ਸੰਸਥਾਵਾਂ ਲਈ ਵੀ ਤਕਨੀਕਾਂ ਹਨਫੁਹਾਰੇ ਰਾਹੀਂ ਫਸਲਾਂ ਦੀ ਸਿੰਚਾਈ ਵੀ ਢੰਗ ਹੈ, ਪਰ ਅਸੀਂ ਦੂਰਦਰਸ਼ੀ ਅਤੇ ਸਿਆਣੇ ਹੋਈਏਨਾਲ ਹੀ ਆਪਣੀ ਭੂਗੋਲਿਕ ਹਾਲਤ ਅਤੇ ਦੇਸ਼ ਦੀ ਲੋੜ ਮੁਤਾਬਕ ਫ਼ਸਲਾਂ ਦੀ ਵੰਡ ਕਰੀਏ ਤੇ ਅੰਤਰ-ਰਾਸ਼ਟਰੀ ਦਬਾਅ ਅਤੇ ਖੋਜਾਂ ਨੂੰ ਸੁਚੇਤ ਹੋ ਕੇ ਵਰਤੋਂ ਵਿੱਚ ਲਿਆਈਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1668)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author