ShyamSDeepti7ਮਾਣ-ਸਨਮਾਨਅਹੁਦੇਦਾਰੀਆਂ ਨੂੰ ਲੈ ਕੇ ਜੋ ਤਿਕੜਮਬਾਜ਼ੀ ਹੋ ਰਹੀ ਹੈ ਤੇ ਉਹ ਜਿਸ ਦਿਸ਼ਾ ਵਿੱਚ ਜਾ ਰਹੀ ਹੈਉਸ ਦੀ ਲੋੜ ...
(3 ਅਪਰੈਲ 2024)
ਇਸ ਸਮੇਂ ਪਾਠਕ: 260.


ਲੇਖਕਾਂ ਕੋਲ ਇੱਕ ਉਦਾਹਰਣ ਹੈ
, ਜਦੋਂ ਜਿਯਪਾਲ ਸਾਰਤਰ, ਜਿਨ੍ਹਾਂ ਨੇ ਵਿਸ਼ਵ ਦਾ ਸਰਵ-ਉੱਚ ਪੁਰਸਕਾਰ, ਨੋਬਲ ਪ੍ਰਾਈਜ਼ ਲੈਣ ਤੋਂ ਇਨਕਾਰ ਕਰ ਦਿੱਤਾਅਜੋਕੇ ਮਾਹੌਲ ਵਿੱਚ ਕੋਈ ਕਹਿ ਸਕਦਾ ਹੈ ਕਿ ਉਸ ਨੇ ਇਸ ਖ਼ਬਰ ਨੂੰ ਸਨਸਨੀਖੇਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ ਤਾਂ ਜੋ ਉਸ ਦਾ ਨਾਮ ਚਰਚਾ ਵਿੱਚ ਆ ਸਕੇ ਤੇ ਉਸ ਦੀਆਂ ਲਿਖਤਾਂ ਦਾ ਵੀ ਨਾਮ ਅੱਗੇ ਵਧੇਗਾ, ਪਰ ਉਹ ਮਹਾਨ ਦਾਰਸ਼ਨਿਕ ਪਹਿਲਾਂ ਹੀ ਚਰਚਿਤ ਸੀ ਤੇ ਇਸ ਵਿਸ਼ਵ-ਵਿਆਪੀ ਸੰਸਥਾ ਨੇ ਉਸ ਨੂੰ ਸਨਮਾਨਿਤ ਕਰਨਾ ਹੀ ਸੀ, ਜਿਵੇਂ ਕਿਹਾ ਜਾਂਦਾ ਕਿ ਕਿਸੇ ਲੇਖਕ ਨੂੰ ਸਨਮਾਨਿਤ ਕਰ ਕੇ ਸੰਸਥਾ ਖੁਦ ਸਨਮਾਨਿਤ ਹੋ ਜਾਂਦੀ ਹੈ

ਸਾਡੇ ਲੇਖਕਾਂ ਵਿੱਚ ਵੀ ਕਈ ਰਾਜ-ਪੱਧਰੀ ਅਤੇ ਦੇਸ਼ ਪੱਧਰੀ ਸਨਮਾਨ ਹਨ ਇੱਕ ਸਮਾਗਮ ਵਿੱਚ ਹਾਜ਼ਰ ਲੋਕਾਂ ਦੀ ਹਾਜ਼ਰੀ ਲਗਵਾਉਂਦੇ ਹੋਏ ਮੰਚ ਸੰਚਾਲਕ ਨੇ ਕਿਸੇ ਦਾ ਨਾਂ ਲਿਆ, ਜਿਵੇਂ ਕਿ ਉਹ ਸ਼ੁਰੂ ਤੋਂ ਹੀ ਕਰ ਰਿਹਾ ਸੀ, ਤਾਂ ਉਹ ਲੇਖਕ ਨਰਾਜ਼ ਹੋ ਗਿਆ ਕਿ ਮੇਰੇ ਨਾਂ ਦੇ ਨਾਲ ਸ਼੍ਰੋਮਣੀ ਕਵੀ ਨਹੀਂ ਬੋਲਿਆ ਗਿਆ

ਲੇਖਕਾਂ ਦੀ ਪੰਜਾਬੀ ਵਿੱਚ ਕਈ ਸਿਰਮੌਰ ਜਥੇਬੰਦੀਆਂ ਹਨ, ਕੇਂਦਰੀ ਪੰਜਾਬੀ ਲੇਖਕ ਸਭਾ ਤੇ ਪੰਜਾਬੀ ਸਾਹਿਤ ਅਕਾਡਮੀਮੈਂ ਦੋਹਾਂ ਸੰਸਥਾਵਾਂ ਦੀ ਚੋਣ ਪ੍ਰਕਿਰਿਆ ਦਾ ਹਿੱਸਾ ਰਿਹਾ ਹਾਂਪਹਿਲੀ ਵਾਰੀ ਕੇਂਦਰੀ ਪੰਜਾਬੀ ਲੇਖਕ ਦੀ ਚੋਣ ਵੇਲੇ ਮੇਰੀਆਂ ਕੁਝ-ਕੁ ਲਿਖਤਾਂ ਅਖ਼ਬਾਰਾਂ ਵਿੱਚ ਛਪਣੀਆਂ ਸ਼ੁਰੂ ਹੋਈਆਂ ਸਨ ਤੇ ਮੈਂ ਕਈ ਸਥਾਨਕ ਅਤੇ ਰਾਜ-ਪੱਧਰੀ ਸਾਹਿਤ ਸਭਾਵਾਂ ਦਾ ਮੈਂਬਰ ਬਣ ਰਿਹਾ ਸੀਉਸ ਸਮੇਂ ਮੇਰੇ ਮਿੱਤਰ ਡਾ. ਅਨੂਪ ਸਿੰਘ ਨੇ ਮੇਰੇ ਕੋਲ ਆ ਕੇ ਕੇਂਦਰੀ ਲੇਖਕ ਸਭਾ ਦੇ ਮੀਤ ਪ੍ਰਧਾਨੀ ਲਈ ਫਾਰਮ ਭਰਵਾ ਲਿਆਉਸ ਸਮੇਂ ਉਹਨਾਂ ਚੋਣਾਂ ਨੂੰ ਹੁੰਦੇ ਦੇਖਿਆ ਤੇ ਜਾਣਿਆ ਕਿ ਕਿਵੇਂ ਜਾਅਲੀ ਵੋਟਾਂ ਬਣਾਉਣੀਆਂ ਹਨ ਤੇ ਭੁਗਤਾਉਣੀਆਂ ਹਨਭਾਵੇਂ ਪਹਿਲੀ ਵਾਰ ਇਸ ਤਰ੍ਹਾਂ ਦਾ ਹਿਸਾਬ-ਕਿਤਾਬ ਦੇਖਿਆ ਸੀ, ਭਾਵੇਂ ਮੈਂ ਚੋਣ ਜਿੱਤ ਗਿਆਪਰ ਮੇਰੀ ਨਾਮਜ਼ਦਗੀ ਸਮੇਂ ਇਹ ਸਵਾਲ ਉੱਠਿਆ ਸੀ ਕਿ ਇਹ ਜੇਤੂ ਉਮੀਦਵਾਰ ਹੈ! ਦੂਜੀ ਵਾਰੀ ਪੰਜਾਬੀ ਸਾਹਿਤ ਅਕਾਡਮੀ ਦੀਆਂ ਚੋਣਾਂ ਵਿੱਚ ਸਾਥੀ ਸੁਰਿੰਦਰ ਕੈਲੇ ਦੇ ਕਹਿਣ ’ਤੇ ਮੈਨੂੰ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਲੜਾਈ ਗਈ ਤੇ ਮੈਂ ਉਹ ਚੋਣ ਵੀ ਜਿੱਤ ਗਿਆ, ਭਾਵੇਂ ਵਿਰੋਧ ਵਿੱਚ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਕਾਗਜ਼ ਭਰੇ ਸੀਉਦੋਂ ਮੈਨੂੰ ਅਹਿਸਾਸ ਹੋਇਆ ਕਿ ਚੋਣ ਦਾ ਤੌਰ-ਤਰੀਕਾ ਕੇਂਦਰੀ ਪੰਜਾਬੀ ਲੇਖਕ ਸਭਾ ਵਰਗਾ ਹੀ ਹੈ, ਪਰ ਮੈਨੂੰ ਲੱਗਿਆ ਕਿ ਲੇਖਕਾਂ ਦੀ ਜਥੇਬੰਦੀ ਵਿੱਚ ਚੋਣਾਂ, ਲੇਖਕਾਂ ਦੇ ਵਿਵੇਕ ਨਾਲ ਹੋਣੀਆਂ ਚਾਹੀਦੀਆਂ ਹਨ ਨਾ ਕਿ ਜੁਗਾੜ ਨਾਲ

ਹੁਣੇ-ਹੁਣੇ ਸਾਲ ਦੇ ਚੜ੍ਹਦਿਆਂ ਅਕੈਡਮੀ ਦੀਆਂ ਚੋਣਾਂ ਹੋਈਆਂ ਹਨ। ਇਨ੍ਹਾਂ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਇਸ ਵਾਰੀ ਨਵੇਂ ਤੋਂ ਨਵੇਂ ਤਜਰਬੇ ਦੇਖਣ-ਸੁਣਨ ਨੂੰ ਮਿਲੇ

ਜਦੋਂ ਦਾ ਮੈਂ ਲਿਖਣਾ ਸ਼ੁਰੂ ਕੀਤਾ ਹੈ ਜਾਂ ਇਸ ਪਾਸੇ ਵਲ ਆਇਆ ਹਾਂ ਅਤੇ ਵਕਤ ਲਾਇਆ ਹੈ, ਮੈਂ ਇਹ ਗੱਲ ਸੋਚਦਾ ਰਿਹਾ ਹਾਂ ਕਿ ਮੈਂ ਇਸ ਪਾਸੇ ਕਿਉਂ ਪਿਆ? ਕਿਸੇ ਨੇ ਮੇਰੇ ਮਗਰ ਪੈ ਕੇ, ਮੇਰੇ ’ਤੇ ਦਬਾਅ ਪਾ ਕੇ ਇਹ ਕੰਮ ਕਰਨ ਲਈ ਹੁਕਮ ਦਿੱਤਾਜਿਵੇਂ ਕਿ ਅੱਜ-ਕੱਲ੍ਹ ਮਾਪੇ ਆਪਣੇ ਬੱਚਿਆਂ ਦੇ ਵਿਸ਼ਾ ਚੋਣ ਵਿੱਚ ਆਪਣੀ ਮਨਮਰਜ਼ੀ ਦੱਸਦੇ ਹੀ ਨਹੀਂ, ਸਗੋਂ ਉੱਪਰ ਦਬਾਅ, ਜ਼ੋਰ ਪਾ ਕੇ ਫੈਸਲਾ ਲੈਂਦੇ ਹਨਮੇਰੇ ਨਾਲ ਤਾਂ ਇਹ ਫੈਸਲਾ ਸਹਿਜ ਹੀ ਮੇਰੇ ਕੋਲੋਂ ਆਪ-ਮੁਹਾਰੇ ਹੋ ਗਿਆ ਸੀਮੈਂ ਇਸਦਾ ਸਿਲਸਿਲਾ ਜਾਂ ਸਿਰਾ ਤਲਾਸ਼ਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਉਹ ਉਸ ਪੜਾਅ ’ਤੇ ਪਹੁੰਚ ਜਾਂਦਾ ਹੈ, ਜਦੋਂ ਮੈਂ ਕੁਝ ਲਿਖਣਾ ਚਾਹੁੰਦਾਉਹ ਵੀ ਤਦ, ਜਦੋਂ ਸਮਾਜ ਦੀ ਕੋਈ ਘਟਨਾ ਮੈਨੂੰ ਪ੍ਰਭਾਵਿਤ ਕਰਦੀਉਹ ਬੇਚੈਨੀ ਮੈਨੂੰ ਪ੍ਰੇਰਦੀ ਕਿ ਇਹ ਗੱਲ ਮੈਂ ਹੋਰਾਂ ਨਾਲ ਵੀ ਸਾਂਝੀ ਕਰਾਂਇਹ ਬੇਚੈਨੀ ਤੇ ਪ੍ਰੇਸ਼ਾਨੀ ਤੋਂ ਛੁਟਕਾਰਾ ਮੇਰਾ ਇਲਾਜ ਸੀ, ਜਦੋਂ ਮੈਂ ਲਿਖਦਾ ਤੇ ਲੋਕਾਂ ਨਾਲ ਉਹ ਸਾਂਝਾ ਕਰਦਾਮੇਰੇ ਮਨ ਵਿੱਚ ਇਹ ਕਦੇ ਨਹੀਂ ਆਇਆ ਕਿ ਕੋਈ ਮੇਰੀਆਂ ਲਿਖਤਾਂ ਪੜ੍ਹ ਕੇ ਮੇਰਾ ਮਾਣ ਸਨਮਾਨ ਕਰੇ ਜਾਂ ਮੈਨੂੰ ਕਿਸੇ ਸੰਸਥਾ ਵਿੱਚ ਕੋਈ ਅਹੁਦਾ ਮਿਲੇਲਿਖਣਾ ਮੈਨੂੰ ਹਮੇਸ਼ਾ ਆਪਣੇ ਆਪ ਲਈ ਇੱਕ ਵਧੀਆ ਜ਼ਰੀਆ ਲੱਗਿਆ ਤੇ ਇਹ ਇਸ ਤਰ੍ਹਾਂ ਫ਼ਿਕਰਮੰਦੀ ਜਿਤਾਉਣੀ ਹੌਲੀ-ਹੌਲੀ ਮੇਰੇ ਸਰੋਕਾਰ ਵਿੱਚ ਸ਼ਾਮਲ ਹੋ ਗਈ

ਇਨਾਮ-ਸਨਮਾਨ ਅਤੇ ਸਰਕਾਰੀ ਸੰਸਥਾਵਾਂ ਦੇ, ਖਾਸਕਰ ਅਹੁਦਿਆਂ ’ਤੇ ਬਿਰਾਜਮਾਨ ਹੋਣਾ, ਮੈਨੂੰ ਤਿਕੜਮਬਾਜ਼ੀ ਵੱਧ ਲੱਗੀ ਹੈਹਰ ਸਾਲ ਮਿਲਣ ਵਾਲੇ ਇਨਾਮ ਜ਼ਿਆਦਾਤਰ ਸਵਾਲਾਂ ਦੇ ਘੇਰੇ ਵਿੱਚ ਆਉਂਦੇ ਹਨਲਿਖਣ ਲਈ ਅਤੇ ਸਨਮਾਨ ਲਈ ਤਿਕੜਮਬਾਜ਼ੀ ਆਪਸ ਵਿੱਚ ਕਿੱਥੇ ਮੇਲ ਖਾਂਦੇ ਹਨ?

ਜਿਯਾਪਾਲ ਸਾਰਤਰ ਨੇ ਸਨਮਾਨ ਇਹ ਕਹਿ ਕੇ ਵਾਪਸ ਕੀਤਾ ਕਿ ਉਹ ਸੱਤਾ ਦੀਆਂ ਵਧੀਕੀਆਂ ਅਤੇ ਜ਼ਿਆਦਤੀਆਂ ਅਤੇ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਾ ਹੈਜਿਸ ਸਰਕਾਰ ਦੇ ਵਿਰੁੱਧ ਉਹ ਲਿਖਦਾ ਹੈ, ਉਨ੍ਹਾਂ ਤੋਂ ਉਹ ਸਨਮਾਨ ਹਾਸਲ ਨਹੀਂ ਕਰ ਸਕਦਾਉਨ੍ਹਾਂ ਨੇ ਆਪਣੀ ਗੱਲ ਨੂੰ ਸਪਸ਼ਟ ਕਰਦੇ ਹੋਏ ਪਾਬਲੋ ਨਾਰੂਦਾ, ਲੂਈ ਅਰਮੋਨ ਅਤੇ ਸਲੋਕੋਵ ਦਾ ਨਾਂ ਲੈ ਕੇ ਸਾਫ਼ ਸ਼ਬਦਾਂ ਵਿੱਚ ਕਿਹਾ ਇਹ ਸਾਰੇ ਵੱਡੇ ਲੇਖਕ ਹਨ ਅਤੇ ਇਨ੍ਹਾਂ ਦੀਆਂ ਰਚਨਾਵਾਂ ਦੁਨੀਆਂ ਭਰ ਵਿੱਚ ਸਨਮਾਨਤ ਨਜ਼ਰਾਂ ਨਾਲ ਪੜ੍ਹੀਆਂ ਜਾਂਦੀਆਂ ਹਨਇਸ ਤਰ੍ਹਾਂ ਉਸ ਨੇ ਆਪਣੀ ਲੇਖਕੀ ਮਰਯਾਦਾ ਨੂੰ ਉਭਾਰਦੇ ਹੋਏ ਕਿਹਾ ਕਿ ਜਦੋਂ ਉਹ ਨੋਬਲ ਪ੍ਰਾਈਜ਼ ਜੇਤੂ ਜਿਯਾਪਾਲ ਸਾਰਤਰ ਵਜੋਂ ਕਿਸੇ ਦੇ ਹੱਕ ਵਿੱਚ ਦਸਤਖਤ ਕਰੇਗਾ ਤਾਂ ਉਸ ਦੇ ਪਾਠਕ ਉਸਦੀ ਪ੍ਰਤੀਬੱਧਤਾ ਤੇ ਸਵਾਲ ਖੜ੍ਹੇ ਕਰਨਗੇ ਅਤੇ ਉਸ ਪ੍ਰਤੀ ਨਿਰਾਸ਼ਾ ਵਿੱਚ ਡੁੱਬ ਜਾਣਗੇਇਹੀ ਭਾਵ ਹੀ ਪੰਜਾਬੀ ਦੇ ਰਿਸ਼ੀ ਲੇਖਕ, ਪੰਜਾਬ ਤੋਂ ਬਾਹਰ ਬੈਠੇ, ਸੁਖਬੀਰ ਦੇ ਮੰਹੋਂ ਆਪਣੇ ਆਪ ਬਾਰੇ ਵੀ ਸੁਣੇ

ਸਾਰਤਰ ਤਾਂ ਬਹੁਤ ਵੱਡੀ ਗੱਲ ਕਹਿੰਦਾ ਹੈ, ਪਰ ਹਰੇਕ ਲੇਖਕ ਨੂੰ ਆਪਣਾ ਲੇਖਕੀ ਫਰਜ਼ ਜ਼ਰੂਰ ਪਛਾਨਣਾ ਚਾਹੀਦਾ ਹੈ ਜੋ ਕਿ ਅਜੋਕੇ ਮਾਹੌਲ ਵਿੱਚ ਨੀਵੇਂ ਤੋਂ ਨੀਵੇਂ ਪੱਧਰ ਦਾ ਹੋ ਰਿਹਾ ਹੈਪਿਛਲੇ ਸਾਲ ਇੱਕ ਉਮੀਦਵਾਰ ਦੇ ਹਮਦਰਦ ਨੇ ਕਿਹਾ ਕਿ ਲੋਕ ਆਪਣੀਆਂ ਨਿੱਜੀ ਕਾਰਾਂ ਜਾਂ ਕੋਈ ਹੋਰ ਬੰਦੋਬਸਤ ਕਰਕੇ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਆਉਣ ’ਤੇ ਉਨ੍ਹਾਂ ਨੂੰ ਆਉਣ-ਜਾਣ ਦਾ ਕਿਰਾਇਆ ਜਾਂ ਤੇਲ, ਪੈਟਰੋਲ ਦਾ ਖਰਚਾ ਮਿਲ ਜਾਵੇਗਾਭਾਵੇਂ ਕਿ ਵਾਪਸੀ ’ਤੇ ਸਾਰਿਆਂ ਦੀ ਥਕਾਵਟ ਉਤਾਰਨ ਦਾ ਇੰਤਜ਼ਾਮ ਕਾਫ਼ੀ ਲੰਮੇ ਸਮੇਂ ਤੋਂ ਚੱਲ ਰਿਹਾ ਸੀਅਜੋਕੀ ਰਾਜਨੀਤੀ ਦੀ ਝਲਕ

ਸ਼ੁਰੂ-ਸ਼ੁਰੂ ਵਿੱਚ ਇਹ ਕਾਰ ਵਿਹਾਰ ਦੇਖ ਕੇ ਮੈਂ ਸੋਚਦਾ ਸੀ ਕਿ ਲੇਖਕਾਂ ਨੂੰ ਅੱਗੇ ਲੱਗ ਕੇ ਰਾਜਨੀਤਕ ਮਾਮਲਿਆਂ ਵਿੱਚ ਹੋ ਰਹੀ ਚੋਣ ਪ੍ਰਕਿਰਿਆ ਦੌਰਾਨ ਹੋ ਰਹੇ ਗਲਤ ਤਰੀਕਿਆਂ ’ਤੇ ਉਂਗਲ ਧਰਨੀ ਚਾਹੀਦੀ ਹੈ ਤੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣਾ ਚਾਹੀਦਾ ਹੈਜਿਸ ਤਰ੍ਹਾਂ ਪ੍ਰਗਤੀਸ਼ੀਲ ਲੇਖਕ ਸੰਘ ਦੇ ਸੰਸਥਾਪਕ ਮੁਨਸ਼ੀ ਪ੍ਰੇਮ ਚੰਦ ਨੇ ਕਿਹਾ ਸੀ ਕਿ ਲੇਖਕ ਨੂੰ ਅੱਗੇ ਲੱਗਣਾ ਚਾਹੀਦਾ ਹੈ ਤੇ ਬਾਕੀ ਸਮਾਜ ਉਸ ਦੇ ਪਿੱਛੇ ਤੁਰੇਪਰ ਅਜੋਕੇ ਹਾਲਾਤ ਇਸ ਤਰ੍ਹਾਂ ਬਣ ਗਏ ਹਨ ਕਿ ਲੇਖਕ ਖੁਦ ਪਿਛਲੱਗੂ ਹੋ ਗਿਆ ਹੈ ਤੇ ਦਿਨ-ਬ-ਦਿਨ ਇਹ ਹਾਲਤ ਇਸ ਪੱਧਰ ਦੇ ਹੋ ਗਏ ਹਨ ਕਿ ਲੇਖਕ ਖੁਦ ਉਨ੍ਹਾਂ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਗਿਆ ਹੈ, ਜਿਨ੍ਹਾਂ ਤੋਂ ਉਸ ਨੂੰ ਬਚਣਾ ਚਾਹੀਦਾ ਸੀ

ਇਸ ਸਾਲ ਲੇਖਕਾਂ ਦੀ ਚੋਣ ਮੁਹਿੰਮ ਵਿੱਚ ਜੋ ਮਾਹੌਲ ਉਸਾਰਿਆ ਜਾ ਰਿਹਾ ਹੈ, ਉਹ ਸਾਡੇ ਰਾਜਨੀਤੀ ਮਾਹੌਲ ਨੂੰ ਵੀ ਮਾਤ ਪਾ ਰਿਹਾ ਹੈ ਇੱਕ ਲੇਖਕ ਵੋਟਾਂ ਦੀ ਗੱਲ ਕਰਦਾ ਹੋਇਆ ਤੇ ਆਪਣੀ ਧਿਰ ਨਾਲ ਜੁੜਨ ਲਈ, ਇਸ ਗੱਲ ਦੀ ਤਾਈਦ ਕਰਦਾ ਹੈ ਕਿ ਸਾਡੀ ਧਿਰ ਬਣਨ ਵਿੱਚ ਤੁਹਾਨੂੰ ਕੀ-ਕੀ ਫਾਇਦੇ ਹੋਣਗੇਉਸ ਦਾ ਕਹਿਣਾ ਹੈ, ਇਹ ਕੋਈ ਚੋਣਾਂ ਤਕ ਹੀ ਮਹਿਦੂਦ ਸੰਬੰਧ ਨਹੀਂ ਹੈ, ਸਾਡਾ ਵਾਹ ਭਾਸ਼ਾ ਵਿਭਾਗ ਵਰਗੀਆਂ ਸਰਕਾਰੀ ਸੰਸਥਾਵਾਂ ਤੋਂ ਲੈ ਕੇ ਹੋਰ ਦੇਸ਼-ਪੱਧਰੀ ਸਾਹਿਤਕ ਸੰਸਥਾਵਾਂ ਨਾਲ ਹੈ ਜੋ ਕਿ ਲੰਬੇ ਸਮੇਂ ਵਿੱਚ ਤੁਹਾਨੂੰ ਫਾਇਦਾ ਪਹੁੰਚਾ ਸਕਦੀਆਂ ਹਨ, ਜਿਵੇਂ ਵੱਡੇ ਇਨਾਮ-ਸਨਮਾਨਇਸ ਤੋਂ ਇਲਾਵਾ ਇਹਨਾਂ ਲੇਖਕੀ ਚੋਣਾਂ ਤਹਿਤ ਇਹ ਵੀ ਭੁੱਲਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਲੇਖਕ ਹਨ ਨਾ ਕਿ ਕਿਸੇ ਖਾਸ ਫ਼ਿਰਕੇ, ਇਲਾਕੇ ਅਤੇ ਜਾਤ-ਧਰਮ ਨਾਲ ਸਬੰਧਤ ਹਨ, ਜੋ ਕਿ ਵੱਡੀਆਂ ਸਮਾਜਿਕ ਬੁਰਾਈਆਂ ਹਨ ਤੇ ਜਿਨ੍ਹਾਂ ਨੇ ਸਮਾਜ ਨੂੰ ਤੋੜ ਰੱਖਿਆ ਹੈ ਤੇ ਲੇਖਕਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਇਸਦੇ ਖਿਲਾਫ਼ ਆਵਾਜ਼ ਬੁਲੰਦ ਕਰਨ

ਇਨ੍ਹਾਂ ਚੋਣਾਂ ਵਿੱਚ ਕੋਈ ਕਹਿ ਰਿਹਾ ਸੀ ਇੱਕ ਬੰਦੇ ਕੋਲ ਦਸ-ਦਸ ਪ੍ਰਧਾਨਗੀਆਂ, ਕੀ ਬਾਕੀ ਸਾਰੇ ਮਰ ਗਏ ਨੇ! ਮੈਨੂੰ ਲੱਗਿਆ ਜਿਵੇਂ ਉਹ ਮੈਨੂੰ ਸੁਣਾ ਰਿਹਾ ਹੋਵੇ ਤੇ ਜਿਤਾ ਰਿਹਾ ਹੋਵੇ, ਭਾਵੇਂ ਮੈਂ ਇਸ ਵਾਰੀ ਚੋਣ ਮੁਹਿੰਮ ਦਾ ਸਰਗਰਮ ਹਿੱਸਾ ਨਹੀਂ ਬਣ ਸਕਿਆਉਹ ਵੀ ਕਾਰਨ ਰਿਹਾ ਮੇਰੀ ਸਿਹਤ, ਸੋਚਿਆ, ਕੋਈ ਨਹੀਂ ਅਗਲੀ ਵਾਰੀ ਸਹੀਮੈਂ ਇਸ ਗੱਲ ਨੂੰ ਆਪਣੇ ’ਤੇ ਢੁਕਵੀਂ ਸਮਝਦਾ ਹਾਂ ਕਿਉਂਕਿ ਮੈਂ ਭਾਰਤ ਗਿਆਨ ਵਿਗਿਆਨ ਸੰਮਤੀ ਪੰਜਾਬ ਦਾ ਪ੍ਰਧਾਨ ਹਾਂ, ਆਲ ਇੰਡੀਅਰ ਸੇਵ ਐਜੂਕੇਸ਼ਨ ਪੰਜਾਬ ਦਾ ਪ੍ਰਧਾਨ ਵੀ ਹਾਂ ਤੇ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਦਾ ਪ੍ਰਧਾਨ ਵੀਆਪਣੇ ਮੈਡੀਕਲ ਵਿਸ਼ੇ ਸੰਬੰਧੀ ਸੰਸਥਾ ਵਿੱਚ ਵੀ ਮੈਂ ਲੰਬਾ ਸਮਾਂ ਸਕੱਤਰ ਰਿਹਾ ਹਾਂਜੇਕਰ ਸਥਾਨਕ ਪੱਧਰ ’ਤੇ ਅੰਮ੍ਰਿਤਸਰ ਦੀਆਂ ਸੰਸਥਾਵਾਂ ਦੀ ਗੱਲ ਕਰੀਏ ਤਾਂ ਅਨੇਕਾਂ ਸੰਸਥਾਵਾਂ ਨਾਲ ਜੁੜਿਆ ਹੋਇਆ ਹਾਂਕੀ ਇਹ ਕੋਈ ਨੁਕਸ ਹੈ ਜਾਂ ਮੇਰੀ ਕੰਮ ਕਰਨ ਪ੍ਰਤੀ ਸਮਰੱਥਾ ਹੈ ਅਤੇ ਸਮਰਪਨ ਦੇ ਮੱਦੇਨਜ਼ਰ ਸੰਭਵ ਹੋਇਆ ਹੈਲੇਖਕ ਪੱਧਰ ਦਾ ਸਮਾਜਿਕ ਕਾਰਕੁਨ, ਮੇਰੇ ਹਿਸਾਬ ਨਾਲ ਕਈ-ਕਈ ਸੰਸਥਾਵਾਂ ਵਿੱਚ ਕੰਮ ਕਰਦਾ, ਹਾਜ਼ਰੀ ਲਗਵਾਉਂਦਾ ਦੇਖਿਆ ਜਾ ਸਕਦਾ ਹੈ ਤੇ ਇਹ ਜ਼ਰੂਰੀ ਵੀ ਹੈਲੇਖਕ ਨੂੰ ਆਪਣੀ ਨਰੋਈ ਸੋਚ ਕਰਕੇ ਮਾਰਗ ਦਰਸ਼ਕ ਹੋਣਾ ਚਾਹੀਦਾ ਹੈ, ਜੇ ਉਹ ਨਹੀਂ ਹੈ ਤਾਂ ਇਹ ਘਾਟ ਉਸ ਦੀ ਆਪਣੀ ਹੈ

ਮਾਣ-ਸਨਮਾਨ, ਅਹੁਦੇਦਾਰੀਆਂ ਨੂੰ ਲੈ ਕੇ ਜੋ ਤਿਕੜਮਬਾਜ਼ੀ ਹੋ ਰਹੀ ਹੈ ਤੇ ਉਹ ਜਿਸ ਦਿਸ਼ਾ ਵਿੱਚ ਜਾ ਰਹੀ ਹੈ, ਉਸ ਦੀ ਲੋੜ ਕਿਉਂ? ਲੇਖਕ ਨੂੰ ਆਪਣੇ ਚੁਣੇ ਇਸ ਕਾਰਜ ਲਈ ਇਹ ਸਭ ਲਾਲਚ ਕਿਸ ਗੱਲ ਦਾ ਤੇ ਕਿਸ ਵਾਸਤੇ? ਜਦੋਂ ਮੇਰੀ ਕੋਈ ਲਿਖਤ ਕਿਤੇ ਛਪਦੀ ਹੈ ਤਾਂ ਉਸ ਦਿਨ ਜਾਂ ਬਾਅਦ ਵਿੱਚ ਕਈ ਫੋਨ ਆਉਂਦੇ ਰਹਿੰਦੇ ਹਨ, ਜੋ ਕਿ ਮੈਂ ਸਮਝਦਾ ਹਾਂ ਕਿ ਇਹ ਕਾਰਜ ਸਾਰੇ ਲੇਖਕਾਂ ਨਾਲ ਵਾਪਰਦਾ ਹੋਵੇਗਾਉਸ ਪਾਠਕ ਦੇ ਬੋਲ ਮੈਨੂੰ ਤਾਂ ਮਾਣ-ਸਨਮਾਨ ਤੋਂ ਕਦੇ ਘੱਟ ਨਹੀਂ ਲੱਗੇ ਇੱਕ ਵਾਰੀ ਮੈਂ ਆਪਣੇ ਵਿਚਾਰ ਹਰਿਆਣਾ ਦੀ ਪੰਜਾਬੀ ਸਾਹਿਤ ਸਭਾ ਕਰਨਾਲ ਵਿਖੇ ਦੇਣੇ ਸੀਵਿਸ਼ਾ ਸੀ ‘ਸਮਾਜ ਤੇ ਵਿਗਿਆਨ’। ਇਸਦੀ ਪ੍ਰਧਾਨਗੀ ਕਰ ਰਹੇ ਸੀ ਅੰਬਾਲੇ ਤੋਂ ਪੰਜਾਬੀ ਦੇ ਬੁੱਧੀਜੀਵੀ ਡਾ. ਰਤਨ ਸਿੰਘ ਢਿੱਲੋ। ਉਹ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਕਹਿਣ ਲੱਗੇ ਕਿ ਇੱਕ ਵਾਰੀ ਉਨ੍ਹਾਂ ਕੋਲ ਕੁਝ ਕਿਤਾਬਾਂ ਨੂੰ ਲੈ ਕੇ ਸਨਮਾਨ ਦੀ ਚੋਣ ਦਾ ਫੈਸਲਾ ਕਰਨ ਵਾਸਤੇ ਭੇਜਿਆ ਗਿਆ ਸੀਮੁਹਰਲੀਆਂ ਕਿਤਾਬਾਂ ਦੇ ਨਾਮ ਵਿੱਚ ਡਾ. ਦੀਪਤੀ ਦਾ ਨਾਮ ਸੀ, ਅੱਜ ਮੈਨੂੰ ਇਨ੍ਹਾਂ ਦੇ ਵਿਚਾਰ ਸੁਣ ਕੇ ਲੱਗਿਆ ਕਿ ਇਨ੍ਹਾਂ ਦਾ ਨਾਮ ਇਨਾਮ ਲਈ ਸਵੀਕਾਰਨ ’ਤੇ ਕਿਉਂ ਰੋਕ ਲੱਗੀਮੇਰੇ ਮੂੰਹ ਵਿੱਚੋਂ ਇੱਕਦਮ ਨਿਕਲਿਆ, ਉਹ ਮੇਰੇ ਸਨਮਾਨ ਦੀ ਗਵਾਹੀ ਭਰ ਰਹੀ ਹੈ

ਮੈਂ ਸਮਝਦਾ ਹਾਂ ਕਿ ਸਮਾਜ ਵਿੱਚ ਸਭ ਤੋਂ ਵਿਵੇਕਸ਼ੀਲ ਜੇ ਕੋਈ ਸ਼ਖਸ ਹੈ ਤਾਂ ਉਹ ਲੇਖਕ ਹੈਉਹ ਕਲਾਕਾਰ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਜਿਸਦੇ ਮੱਥੇ ਵਿੱਚ ਤੀਸਰੀ ਅੱਖ ਵਜੋਂ ਤਸਵੀਰ ਉਭਾਰੀ ਜਾਂਦੀ ਹੈਇਹ ਤੀਸਰੀ ਅੱਖ ਚਿੰਤਨ ਅਤੇ ਵਿਸ਼ਲੇਸ਼ਣ ਦੀ ਹੈ ਜੋ ਸਮਾਜ ਨੂੰ ਕਈ ਪੱਖਾਂ ਤੋਂ ਆਰ-ਪਾਰ ਦੇਖਦੀ ਹੈਇਹ ਅੱਖ ਟੈਲੀਸਕੋਪ ਦਾ ਕੰਮ ਵੀ ਕਰਦੀ ਹੈ ਤੇ ਪ੍ਰਜ਼ੋਮ ਦਾ ਵੀ, ਇਸ ਤਰ੍ਹਾਂ ਲੇਖਕ ਦੂਰ-ਅੰਦੇਸ਼ੀ ਵੀ ਹੈ ਤੇ ਸਮਾਜ ਦੀ ਪੁਣ-ਛਾਣ ਕਰਨ ਵਾਲਾ ਵੀਜਿਵੇਂ ਆਪਾਂ ਮੁਨਸ਼ੀ ਪ੍ਰੇਮ ਚੰਦ ਦੀ ਗੱਲ ਕੀਤੀ ਹੈ ਕਿ ਲੇਖਕ ਨੂੰ ਰੋਸ਼ਨੀ ਦੀ ਮਿਸ਼ਾਲ ਲੈ ਕੇ ਅੱਗੇ ਤੁਰਨਾ ਚਾਹੀਦਾ ਹੈ ਤੇ ਬਾਕੀ ਉਸ ਦੀ ਰੋਸ਼ਨੀ ਵਿੱਚ ਉਸ ਨਾਲ ਜੁੜਨਦੇਖਣ ਵਿੱਚ ਆ ਰਿਹਾ ਹੈ ਜਿਸ ਸ਼ਖਸ ਨੇ ਸਮਾਜ ਵਿੱਚ, ਸਮਾਜ ਪ੍ਰਤੀ ਲੋਕਾਂ ਵਿੱਚ ਆਪਸੀ ਮੇਲ-ਮਿਲਾਪ ਤੇ ਪਿਆਰ ਪ੍ਰਤੀ ਭਰੋਸਾ ਪੈਦਾ ਕਰਨਾ ਹੈ, ਉਹ ਆਪ ਹੀ, ਬੇਵਿਸ਼ਵਾਸੀ ਵਿੱਚ ਜੀਅ ਰਿਹਾ ਹੈਖੁਦ ’ਤੇ ਬੇਵਿਸ਼ਵਾਸੀ ਵਾਲੇ ਵਿਅਕਤੀ ਤੋਂ ਕਿਸੇ ਤਰ੍ਹਾਂ ਦੀ ਸੇਧ ਦੀ ਆਸ ਨਹੀਂ ਰੱਖੀ ਜਾ ਸਕਦੀ

ਹਿੰਦੀ ਦੇ ਸ਼ਾਇਰ, ਸਾਡੇ ਆਪਣੇ ਹੀ ਲੇਖਕ ਭਰਾ, ਦੁਸ਼ਅੰਤ ਕੁਮਾਰ ਦਾ ਇੱਕ ਸ਼ੇਅਰ ਸਾਨੂੰ ਇਸ ਬੇਵਿਸ਼ਵਾਸੀ ਤੋਂ ਬਾਹਰ ਕੱਢਣ ਦੀ ਸਮਰੱਥਾ ਰੱਖਦਾ ਹੈ, ਜਿਸਦੀ ਕਿ ਆਸ ਸਾਰੇ ਲੇਖਕਾਂ ਤੋਂ ਕੀਤੀ ਜਾਂਦੀ ਹੈ

ਕੌਣ ਕਹਤਾ ਹੈ ਅਕਾਸ਼ ਮੇਂ ਛੇਦ ਨਹੀਂ ਹੋ ਸਕਤਾ,
ਏਕ ਪੱਥਰ ਤੋ ਤਬੀਅਤ ਸੇਂ ਉਛਾਲੋਂ ਯਾਰੋ

ਜਥੇਬੰਦੀ ਦੀ ਆਪਣੀ ਤਾਕਤ ਹੁੰਦੀ ਹੈ ਤੇ ਉਸ ਦੇ ਫਾਇਦੇ ਵੀ ਹੁੰਦੇ ਹਨ

ਇਸ ਦੌਰਾਨ ਪੰਜਾਬੀ ਦੀ ਸੰਵੇਦਨਸ਼ੀਲ ਕਵਿੱਤਰੀ ਅਰਤਿੰਦਰ ਸੰਧੂ ਮਿਲਣ ਆਏ ਤੇ ਚੋਣਾਂ ਨੂੰ ਲੈ ਕੇ ਕਹਿਣ ਲੱਗੇ, ਬੜਾ ਅਜੀਬ ਜਿਹਾ ਮਾਹੌਲ ਬਣ ਰਿਹਾ ਹੈ, ਇਸ ਵਾਰੀ ਅਕਾਡਮੀ ਦੇ ਅਹੁਦਿਆਂ ਨੂੰ ਲੈ ਕੇਕੋਈ ਕਹਿ ਰਿਹਾ ਹੈ ਕਾਮਰੇਡ ਇਕੱਠੇ ਹੋਣ, ਕੋਈ ਕਹਿ ਰਿਹਾ ਹੈ ਦਲਿਤ ਲੇਖਕ ਤਾਂ ਇਕੱਠੇ ਹਨ ਹੀ ਤੇ ਹੁਣ ਉਹ ਇਸ ਤੋਂ ਅਗਲੇ ਪੜਾਅ ’ਤੇ ਪਹੁੰਚਣ ਦੇ ਚਾਹਵਾਨ ਹਨਗੱਲਾਂ ਕਰਦੇ-ਕਰਦੇ ਕਹਿਣ ਲੱਗੇ ਇਹ ਸਾਰੇ ਲੇਖਕ, ਖਾਸ ਤੌਰ ’ਤੇ ਖੱਬੇ ਪੱਖੀ, ਖੁਦ ਜਾਂ ਆਪਣੇ ਬੱਚਿਆਂ ਨੂੰ ਸੈੱਟ ਕਰਨਾ ਹੋਵੇ ਤਾਂ ਅਮਰੀਕਾ ਜਾਂ ਕੈਨੇਡਾ ਵੱਲ ਦੇਖਦੇ ਹਨਉਹ ਕਦੇ ਵੀ ਕਿਊਬਾ, ਚੀਨ ਜਾਂ ਰੂਸ ਦੀ ਗੱਲ ਨਹੀਂ ਕਰਦੇ

ਗੱਲ ਤਾਂ ਉਹੀ ਹੈ, ਆਪਣੀ ਵਿਚਾਰਧਾਰਾ ’ਤੇ ਵਿਸ਼ਵਾਸ ਦੀ, ਜੋ ਹੌਲੀ-ਹੌਲੀ ਲੇਖਕਾਂ ਵਿੱਚੋਂ ਖੁਰ ਰਿਹਾ ਹੈ

ਹੁਣ ਜਦੋਂ ਲੇਖਕਾਂ ਨੇ ਬਾਕੀ ਸੰਸਥਾਵਾਂ ਦੀ ਤਰਜ਼ ’ਤੇ ਇਕੱਠੇ ਹੋਣ ਦਾ ਮਨ ਬਣਾ ਹੀ ਲਿਆ ਹੈ ਤਾਂ ਇਹ ਕੰਮ ਬਾਕੀ ਸੰਸਥਾਵਾਂ ਤੋਂ ਨਵੇਕਲਾ ਅਤੇ ਉਸਾਰੂ ਹੋਵੇ ਤੇ ਹੋਰਾਂ ਨੂੰ ਸੇਧ ਦੇਣ ਵਾਲਾ ਹੋਣਾ ਚਾਹੀਦਾ ਹੈ, ਨਾ ਕਿ ਵਿਚਾਰਾਂ ਨੂੰ ਭਟਕਾਉਣ ਅਤੇ ਧੁੰਦਲੇਪਨ ਦਾ ਸ਼ਿਕਾਰ ਕਰਨ ਵਾਲਾ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4859)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author