ShyamSDeepti7ਇਹ ਸਮਾਂ ਉਹ ਸੀ ਜਦੋਂ ਕਿਸਾਨੀ ਬਿੱਲ ਸੰਸਦ ਵਿੱਚ ਪਾਸ ਹੋ ਚੁੱਕੇ ਸੀ। ਕਰੋਨਾ ਕਾਲ ਵਿੱਚ ...
(10 ਜਨਵਰੀ 2024)
ਇਸ ਸਮੇਂ ਪਾਠਕ: 580.


ਇੱਕ ਨਵੰਬਰ - ਦੇਸ਼ ਦੀ ਆਜ਼ਾਦੀ ਲਈ ਬੇਚੈਨ ਰੂਹਾਂ
, ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਵਿੱਚ ਜੁੜੀਆਂ ਤੇ ਗਦਰ ਪਾਰਟੀ ਦਾ ਗਠਨ ਕੀਤਾ ਤੇ ਆਪਣੇ ਉਦੇਸ਼ਾਂ ਦੇ ਪ੍ਰਚਾਰ ਲਈ ਉਨ੍ਹਾਂ ਵੱਲੋਂ ਇੱਕ ਨਵੰਬਰ, 1913 ਨੂੰ ‘ਗਦਰ’ ਅਖ਼ਬਾਰ ਛਪ ਕੇ ਆਇਆਇਸੇ ਲਈ ਜਲੰਧਰ ਵਿੱਚ ‘ਗਦਰੀ ਬਾਬਿਆਂ ਦਾ ਮੇਲਾ’ ਲਗਦਾ, ਹਰ ਸਾਲ ਇਸੇ ਦਿਨਮੇਲਾ! ਸਾਡੇ ਭਾਰਤੀ ਸੱਭਿਆਚਾਰ ਦਾ ਨਵੇਕਲਾ ਅੰਗ ਹੈ - ਮੇਲਾ ਮਿਲਣਾਮੇਲ-ਜੋਲਕਿੱਥੇ ਚੱਲਿਆਂ? ਮੇਲੇ, ਮਿਲਣ-ਗਿਲਣ ਦੋਵੇਂ ਹੀ ਇੱਕੋ ਭਾਵ ਨੇ

ਇੱਕ ਨਵੰਬਰ 2020 ਵਿੱਚ ‘ਪਿੰਡ ਬਚਾਉ, ਪੰਜਾਬ ਬਚਾਉ’ ਵੱਲੋਂ ਇੱਕ ਕਾਫ਼ਲਾ ਤਕਰੀਬਨ ਤਿੰਨ ਮਹੀਨਿਆਂ ਲਈ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਤੋਂ ਸ਼ੁਰੂ ਹੋਣਾ ਸੀ ਤੇ ਸਾਰੇ ਪੰਜਾਬ ਵਿੱਚੋਂ ਲੰਘਣਾ ਸੀਤਕਰੀਬਨ ਤਿੰਨ-ਚਾਰ ਦਿਨ ਹਰ ਜ਼ਿਲ੍ਹੇ ਵਿੱਚੋਂ, ਤੇ 31 ਜਨਵਰੀ ਨੂੰ ਲੁਧਿਆਣੇ ਵਿਖੇ ਜਿਸਦਾ ਸਮਾਪਤੀ ਸਮਾਗਮ ਹੋਣਾ ਸੀ‘ਪਿੰਡ ਬਚਾਉ, ਪੰਜਾਬ ਬਚਾਉ’ ਸੰਸਥਾ ਵਿੱਚ ਮੈਂ ਭਾਰਤ ਗਿਆਨ ਵਿਗਿਆਨ ਸੰਮਤੀ ਦੇ ਕਾਰਕੁਨ ਵਜੋਂ ਸ਼ਾਮਲ ਹੋਇਆ ਇਸਦਾ ਗਠਨ 2013 ਵਿੱਚ ਹੋਇਆ, ਜਦੋਂ ਆਈ.ਡੀ.ਪੀ. ਇੰਟਰਨੈਸ਼ਨਲ ਡੈਮੋਕਰੈਟਿਕ ਪਲੇਟਫਾਰਮ ਵੱਲੋਂ, ਕਰਨੈਲ ਸਿੰਘ ਜਖੇਪਲ ਨੇ ਸੰਗਰੂਰ ਵਿੱਚ ਮੀਟਿੰਗ ਕੀਤੀ, ਜਿਸ ਵਿੱਚ ਗਿਆਨੀ ਕੇਵਲ ਸਿੰਘ, ਪੱਤਰਕਾਰ ਹਮੀਰ ਸਿੰਘ, ਡਾ. ਪਿਆਰਾ ਲਾਲ ਗਰਗ, ਸੁਖਦਰਸ਼ਨ ਨੱਤ, ਜਸਵਿੰਦਰ ਸਿੰਘ ਹੋਰਾਂ ਵੱਲੋਂ ਇੱਕ ਸੈਮੀਨਾਰ ਕੀਤਾ ਗਿਆ, ਪਿੰਡ ਬਚਾਉ ਦੇ ਨਾਂ ਨਾਲ

ਪਿੰਡ ਬਚਾਉ, ਪੰਜਾਬ ਬਚਾਉ’ ਕਾਫ਼ਲਾ ਚਲਾਉਣ ਦੀ ਪੇਸ਼ਕਸ਼ ਗਿਆਨੀ ਕੇਵਲ ਸਿੰਘ ਜੀ ਦੀ ਸੀਉਹ ਤਖਤ ਦਮਾਦਮਾ ਸਾਹਿਬ ਦੇ ਸਾਬਕਾ ਜਥੇਦਾਰ ਰਹੇ ਹਨਧਾਰਮਿਕ ਦੇ ਨਾਲ-ਨਾਲ, ਉਨ੍ਹਾਂ ਨੂੰ ਸਮਾਜਿਕ ਸਰੋਕਾਰ ਵੀ ਪਰੇਸ਼ਾਨ ਕਰਦੇ ਹਨਨਸ਼ਿਆਂ ਨੂੰ ਲੈ ਕੇ ਕਾਫ਼ੀ ਫ਼ਿਕਰਮੰਦੀ ਦਿਖਾਈ ਹੈਮੇਰੇ ਨਾਲ ਪਹਿਲੀ ਜਾਣ ਪਛਾਣ ਨਸ਼ਿਆਂ ਦੇ ਵਿਸ਼ੇ ਕਰਕੇ ਹੀ ਹੋਈਪਤਾ ਨਹੀਂ ਉਨ੍ਹਾਂ ਨੂੰ ਮੇਰੀ ਕਿਤਾਬ ‘ਨਸ਼ੇ - ਬਿਮਾਰ ਸਮਾਜ ਦਾ ਲੱਛਣ’ ਪੜ੍ਹਨ ਦਾ ਮੌਕਾ ਮਿਲਿਆ ਜਾਂ ਮੇਰਾ ਗੁਰੂ ਨਾਨਕ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਨਾਲ ਜੁੜੇ ਹੋਣਾ ਜਾਂ ਇੱਕ ਵਾਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਅਧਿਆਪਕਾਂ ਦੀ ਨਸ਼ਿਆਂ ਪ੍ਰਤੀ ਜਾਗਰੂਕਤਾ ਨੂੰ ਲੈ ਕੇ ਲਾਈ ਵਰਕਸ਼ਾਪ ਤੋਂ - ਉਨ੍ਹਾਂ ਨੇ ਖੁਦ ਵੀ ਇੱਕ ਸੈਮੀਨਾਰ ਕੀਤਾ ਤੇ ਕਈ ਚੇਤੰਨ ਲੋਕਾਂ ਨੂੰ ਬੁਲਾਇਆ ਮੈਨੂੰ ਵੀ ਕਈ ਸੱਦੇ ਗਿਆਨੀ ਜੀ ਦੇ ਜ਼ਰੀਏ ਵਿਚਾਰ ਚਰਚਾ ਲਈ ਆਉਂਦੇ

ਗਿਆਨੀ ਕੇਵਲ ਸਿੰਘ ਜੀ ਦਾ ਮਨ ਸੀ ਕਿ ਉਹ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਯਾਤਰਾ ਕਰਨਪਰ ਜਦੋਂ ‘ਪਿੰਡ ਬਚਾਉ, ਪੰਜਾਬ ਬਚਾਉਸੰਸਥਾ ਵੱਲੋਂ ਲਗਾਤਾਰ ਮੀਟਿੰਗਾਂ ਵਿੱਚ ਪੰਜਾਬ ਦੇ ਪਰਿਪੇਖ ਵਿੱਚ ਚਰਚਾ ਹੁੰਦੀ ਤਾਂ ਉਨ੍ਹਾਂ ਨੇ ‘ਮੁੱਦੇ ਪੰਜਾਬ ਦੇ’, ਵੱਡੇ ਸਿਰਲੇਖ ਹੇਠ ਕਾਫ਼ਲਾ ਬਣਾ ਕੇ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਜਾਣ ਦੀ ਆਪਣੀ ਸੋਚ ਨੂੰ ਪ੍ਰਗਟਾਇਆ

ਮੈਂ ਕਾਫ਼ੀ ਦੇਰ ਬਾਅਦ ਇਸ ਸੰਸਥਾ ਨਾਲ ਜੁੜਿਆ, ਜਦੋਂ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਡਾ. ਪਿਆਰਾ ਲਾਲ ਗਰਗ ਨੇ ਮੈਨੂੰ ਵੀ ਸੁਨੇਹਾ ਭੇਜਿਆਦੋ-ਤਿੰਨ ਮੀਟਿੰਗਾਂ ਲੁਧਿਆਣੇ ਜਗਮੋਹਨ ਹੋਰਾਂ ਦੇ ਘਰੇ ਹੋਈਆਂਲੁਧਿਆਣਾ ਪੰਜਾਬ ਦੇ ਕੇਂਦਰ ਵਿੱਚ ਪੈਂਦਾ ਹੈਇਨ੍ਹਾਂ ਮੀਟਿੰਗਾਂ ਵਿੱਚ ‘ਪਿੰਡ ਬਚਾਉ, ਪੰਜਾਬ ਬਚਾਉ’ ਦੇ ਮੰਚ ਹੇਠ ਪਿੰਡਾਂ ਦੇ ਕਿਸਾਨਾਂ ਦੀਆਂ, ਕਿਸਾਨੀ ਖੁਦਕੁਸ਼ੀਆਂ ਦੇ ਮੁੱਦੇ ਵੀ ਚਰਚਾ ਦਾ ਵਿਸ਼ਾ ਬਣਦੇ

ਜਦੋਂ ਮੈਂ ਜੁੜਿਆ, ਉਦੋਂ ਕੁਝ ਸਮਾਂ ਪਹਿਲਾਂ ਪੰਚਾਇਤੀ ਚੋਣਾਂ ਹੋ ਕੇ ਹਟੀਆਂ ਸਨ ਤੇ ਇਸ ਸੰਸਥਾ ਨੇ ਆਪਣਾ ਪੂਰਾ ਜ਼ੋਰ ਲਾਇਆ ਕਿ ਪੰਚਾਇਤਾਂ ਸਰਬਸੰਮਤੀ ਨਾਲ ਬਣਨਪਿੰਡਾਂ ਵਿੱਚ ਰਾਜਨੀਤਿਕ ਪਾਰਟੀਆਂ ਦੇ ਨਾਂ ’ਤੇ ਪੰਚਾਇਤ ਨਾ ਹੋਵੇਇਹ ਸਮਝ ਕਿ ਪਿੰਡਾਂ ਦੇ ਲੋਕ ਇਹ ਕਹਿਣ ‘ਸਾਡੀ ਪੰਚਾਇਤ’ ਨਾ ਕਿ ਅਕਾਲੀਆਂ ਦੀ, ਕਾਂਗਰਸ ਦੀ ਜਾਂ ਹੋਰ

ਲਗਾਤਾਰ ਮੀਟਿੰਗਾਂ ਅਤੇ ਬਹਿਸਾਂ-ਚਰਚਾਵਾਂ ਦੇ ਤਹਿਤ ‘ਮੁੱਦੇ ਪੰਜਾਬ ਦੇ’ ਨਾਂ ਦਾ ਦਸਤਾਵੇਜ਼ ਤਿਆਰ ਕਰਨ ਦੀ ਵਿਉਂਤ ਵੀ ਬਣੀ ਤੇ ਉਹ ਤਿਆਰ ਵੀ ਹੋਇਆ

ਗਿਆਨੀ ਕੇਵਲ ਸਿੰਘ ਨੇ ਜਦੋਂ ਆਪਣੇ ਮਨ ਦੀ ਗੱਲ ਕਹੀ ਕਿ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਪਿੰਡ-ਪਿੰਡ, ਲੋਕਾਂ ਵਿੱਚ ਜਾਇਆ ਜਾਵੇ ਇਹ ਇੱਕ ਵਧੀਆ ਸਾਰਥਕ ਖਿਆਲ ਸੀਅਸੀਂ ਅਕਸਰ ਸੈਮੀਨਾਰ ਕਰਦੇ ਹਾਂ ਤੇ ਅਖੀਰ ’ਤੇ ਇੱਕ ਗੱਲ ਉੱਭਰਦੀ ਹੈ ਕਿ ਅਜਿਹੇ ਸੈਮੀਨਾਰਾਂ ਦੀ ਲੋੜ ਪਿੰਡ ਪੱਧਰ ’ਤੇ ਵੱਧ ਹੈਉਸ ਪੱਖੋਂ ਇਹ ਉਤਸ਼ਾਹਜਨਕ ਸੀਕਾਫ਼ਲਾ ਸ਼ੁਰੂ ਕਰਨ ਦੀ ਗੱਲ ਆਈ ਤਾਂ ਗਿਆਨੀ ਨੇ ਕਿਹਾ, “ਇਹ ਮੇਰਾ ਸੁਝਾਅ ਹੈ”, ਨਾਲ ਹੀ ਕਿਹਾ, “ਮੈਂ ਮਨ ਬਣਾ ਲਿਆ ਹੈ, ਤੁਸੀਂ ਨਾਲ ਤੁਰੋਗੇ ਤਾਂ ਵਧੀਆ ਲੱਗੇਗਾ, ਨਹੀਂ ਤਾਂ ਮੈਂ ਇਕੱਲਾ ਹੀ ਤੁਰ ਪਵਾਂਗਾ

ਲਗਾਤਾਰ ਕੰਮ ਕਰ ਹੀ ਰਹੇ ਸੀ, ਮਿਲ ਰਹੇ ਸਾਥੀਆਂ ਨੇ ਇਸ ਵਿਚਾਰ ਨੂੰ ਨਕਾਰਨਾ ਕਿਉਂ ਸੀਸਭ ਦੇ ਅੱਗੇ ਸਵਾਲ ਸੀ ਕਿ ਕਾਫ਼ਲਾ, ਜੋ ਕਿ ਘੱਟੋ ਘੱਟ ਤਿੰਨ ਮਹੀਨਿਆਂ ਦਾ ਹੋਵੇਗਾ, ਲਗਾਤਾਰ ਕਿਵੇਂ ਚੱਲੇਗਾ? ਜਾਂ ਕਹੀਏ ਇਸਦਾ ਸਰੂਪ ਕੀ ਹੋਵੇਗਾਬਹੁਤੇ ਸਾਥੀਆਂ ਨੇ ਹਾਮੀ ਭਰੀ ਤੇ ਨਾਲ ਹੀ ਆਪਣੀ ਭੂਮਿਕਾ ਨੂੰ ਲੈ ਕੇ ਕਿਹਾ ਕਿ ਉਹਨਾਂ ਦਾ ਸਾਥ ਕਿਸ ਸ਼ਕਲ ਵਿੱਚ ਹੋਵੇਗਾ ਡਾ. ਪਿਆਰਾ ਲਾਲ ਗਰਗ, ਹਮੀਰ ਸਿੰਘ ਨੇ ਆਪਣੀ ਪਰਿਵਾਰਕ ਲੋੜ ਅਤੇ ਸਮਰੱਥਾ ਮੁਤਾਬਕ ਹਫ਼ਤੇ ਵਿੱਚ ਇੱਕ-ਦੋ ਦਿਨ ਹਾਜ਼ਰ ਹੋਣ ਲਈ ਕਿਹਾਉਸੇ ਤਰ੍ਹਾਂ ਮੈਂ ਕਿਹਾ ਕਿ ਸ਼ਨੀ-ਐਤਵਾਰ ਜਾਂ ਕਿਸੇ ਛੁੱਟੀ ਵਾਲੇ ਦਿਨ ਮੈਂ ਹਾਜ਼ਰ ਰਹਾਂਗਾਜਿਸ ਤਰ੍ਹਾਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਦਾ ਇਲਾਕਾ ਅਤੇ ਨਾਲ ਹੀ ਮੈਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਮੇਰੇ ਸਹੁਰੇ ਹਨ ਤੇ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਮੇਰੀ ਬੇਟੀ ਵਿਆਹੀ ਹੋਈ ਹੈ, ਉੱਥੇ ਕੁਝ ਦਿਨ ਵੱਧ ਹਾਜ਼ਰੀ ਲਗਵਾਵਾਂਗਾ

ਕਾਫ਼ਲੇ ਦੀ ਰੂਪ ਰੇਖਾ ਤਿਆਰ ਹੋਈਗਿਆਨੀ ਕੇਵਲ ਸਿੰਘ, ਕਰਨੈਲ ਸਿੰਘ ਜਖੇਪਲ, ਦਰਸ਼ਨ ਸਿੰਘ ਧਨੇਠਾ, ਕਿਰਨਜੀਤ, ਗੁਰਮੀਤ ਪੱਕੇ ਤੌਰ ’ਤੇ ਪੂਰੇ ਸਮੇਂ ਲਈ ਨਾਲ ਰਹਿਣ ਨੂੰ ਤਿਆਰ ਹੋਏਕਾਫ਼ਲੇ ਨੂੰ ਇੱਕ ਨਵੰਬਰ ਤੋਂ ਸ਼ੁਰੂ ਕਰਨ ਦਾ ਮਨ ਬਣਾਇਆਹਰ ਜ਼ਿਲ੍ਹੇ ਵਿੱਚ ਤਿੰਨ ਤੋਂ ਚਾਰ ਦਿਨ ਰਹਿਣ ਦੀ ਵਿਉਂਤ ਤਿਆਰ ਕੀਤੀ ਤੇ ਤਰੀਖਾਂ ਮਿਥੀਆਂ

ਇੱਕ ਨਵੰਬਰ ਨੂੰ ਜਲ੍ਹਿਆਂਵਾਲਾ ਬਾਗ ਦੇ ਮੁੱਖ ਦਰਵਾਜੇ ਦੇ ਬਾਹਰ ਸਾਰੇ ਇਕੱਠੇ ਹੋਏਗਿਆਨੀ ਜੀ ਦੇ ਨਾਲ ਹਮੀਰ ਸਿੰਘ, ਕਰਨੈਲ ਸਿੰਘ, ਐਡਵੋਕੇਟ ਜਸਵਿੰਦਰ ਸਿੰਘ ਨੇ ਕਾਫ਼ਲੇ ਦਾ ਮੰਤਵ ਅਤੇ ਟੀਚਿਆਂ ’ਤੇ ਗੱਲ ਕੀਤੀ ਤੇ ਕਾਫ਼ਲੇ ਨੂੰ ਹਰੀ ਝੰਡੀ ਦਿੱਤੀ

ਮੈਂ ਕਾਫ਼ਲੇ ਦੀ ਹਰੀ ਝੰਡੀ ਤੋਂ ਬਾਅਦ ਗਦਰੀ ਬਾਬਿਆਂ ਦੇ ਮੇਲੇ ਚਲਾ ਗਿਆ ਤੇ ਫਿਰ ਤਰਨਤਾਰਨ ਜ਼ਿਲ੍ਹੇ ਦੇ ਪਿੰਡਾਂ ਵਿੱਚ ਸ਼ਾਮਲ ਹੋਇਆਫਰੀਦਕੋਟ, ਫਿਰੋਜ਼ਪੁਰ ਦੇ ਇੱਕ ਦੋ ਪਿੰਡਾਂ ਵਿੱਚ ਵੀ ਜਾਣ ਦਾ ਮੌਕਾ ਮਿਲਿਆਮਾਨਸਾ-ਬੁਢਲਾਡਾ ਵਿੱਚ ਤਿੰਨ ਦਿਨ ਲਗਾਤਾਰ ਰਿਹਾ ਤੇ ਇਸੇ ਤਰ੍ਹਾਂ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਰਾਹੋਂ, ਬੰਗਾਂ ਅਤੇ ਹੋਰ ਪਿੰਡਾਂ ਵਿੱਚ ਜਾਣ ਦਾ ਸਬੱਬ ਬਣਿਆ

ਇਹ ਸਮਾਂ ਉਹ ਸੀ ਜਦੋਂ ਕਿਸਾਨੀ ਬਿੱਲ ਸੰਸਦ ਵਿੱਚ ਪਾਸ ਹੋ ਚੁੱਕੇ ਸੀਕਰੋਨਾ ਕਾਲ ਵਿੱਚ ਜਿਸ ਤਰੀਕੇ ਨਾਲ ਇਹ ਪਾਸ ਹੋਏ, ਸਾਰੇ ਜਾਣਦੇ ਹਨਕਿਸਾਨੀ ਜਥੇਬੰਦੀਆਂ ਨੇ ਵਿਰੋਧ ਕੀਤੇ ਤੇ ਦਿੱਲੀ ਵੱਲ ਕੂਚ ਕਰਨ ਦੀ ਚਿਤਾਵਣੀ ਦਿੱਤੀਇਸ ਤੋਂ ਪਹਿਲਾਂ ਪੰਜਾਬ ਵਿੱਚ ਥਾਂ-ਥਾਂ, ਖਾਸ ਕਰ ਸਾਰੇ ਹੀ ਟੋਲ ਪਲਾਜ਼ੇ ਬੰਦ ਕਰਵਾ ਦਿੱਤੇ, ਉੱਥੇ ਧਰਨੇ ਲਾ ਦਿੱਤੇਕਰੋਨਾ ਦੀਆਂ ਹਿਦਾਇਤਾਂ ਅਤੇ ਧਰਨੇ ਦਾ ਆਪਸ ਵਿੱਚ ਟਕਰਾਅ ਸੀਅਸਲੀ ਟਕਰਾਅ ਤਾਂ ਸਰਕਾਰ ਨਾਲ ਸੀਕਰੋਨਾ ਦੀ ਬਿਮਾਰੀ ਉਸ ਤੋਂ ਵੱਡੀ ਨਹੀਂ ਸੀ ਜਾਪੀ ਕਿਸਾਨਾਂ ਨੂੰ

ਇਨ੍ਹਾਂ ਧਰਨਿਆਂ ’ਤੇ ਵੀ ਕਿਸਾਨੀ ਬਿੱਲਾਂ ਦੇ ਪਾਸ ਹੋ ਜਾਣ ਨਾਲ ਹੋਣ ਵਾਲੇ ਖ਼ਤਰਿਆਂ ਬਾਰੇ ਚਰਚਾ ਹੁੰਦੀਭਾਰਤ ਗਿਆਨ ਸੰਮਤੀ ਦੇ ਕਾਰਕੁਨ ਵਜੋਂ ਮੈਂ ਵੀ ਦੋ ਕੁ ਟੋਲ ਪਲਾਜ਼ਿਆਂ ’ਤੇ ਗਿਆਧਰਨਿਆਂ ਅਤੇ ਕਾਫ਼ਲੇ ਦੀ ਸ਼ੁਰੂਆਤ ਦੇ ਮੱਦੇਨਜ਼ਰ ਕਿਸਾਨਾਂ ਨੇ ਸੰਵਿਧਾਨ ਦਿਵਸ, 25 ਨਵੰਬਰ ਨੂੰ ਦਿੱਲੀ ਪਹੁੰਚਣ ਦਾ ਐਲਾਨ ਕਰ ਦਿੱਤਾਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਹੀ ਏਕਾ ਕਰ ਕੇ ਮੋਰਚਾ ਸੰਭਾਲਿਆਮਾਹੌਲ ਪਹਿਲਾਂ ਹੀ ਤਿਆਰ ਸੀਸਰਕਾਰ ਵੀ ਸੁਚੇਤ ਸੀ, ਸਗੋਂ ਮੁਸਤੈਦੀ ਨਾਲ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀਕਿਸਾਨ ਤੁਰੇ ਤਾਂ ਦਿੱਲੀ ਪਹੁੰਚਣ ਵਾਲੇ ਸਾਰੇ ਰਾਹਾਂ ਨੂੰ ਬੰਦ ਕਰਨ ਦੀ ਤਿਆਰੀ ਸੀਕਿਸਾਨਾਂ ਨੇ ਸੋਚਿਆ ਕਿ ਜਿੱਥੇ ਰੋਕੇ ਜਾਵਾਂਗੇ, ਉੱਥੇ ਹੀ ਧਰਨਾ ਲਾ ਦਿਆਂਗੇਪਰ ਇਹ ਮਾਰਚ ਮਿਸਾਲੀ ਹੋ ਨਿੱਬੜਿਆਸਾਰੀਆਂ ਰੋਕਾਂ ਤੋੜ ਕੇ ਪਾਰ ਕਰਦੇ ਹੋਏ ਪੰਜਾਬ ਦੇ ਇੱਕ ਹਿੱਸੇ ਤੋਂ ਕਿਸਾਨ ਸਿੰਘੂ ਬਾਰਡਰ ਤੇ ਦੂਸਰੇ ਟਿੱਕਰੀ ਬਾਰਡਰ ’ਤੇ ਜਾ ਪਹੁੰਚੇ ਉੱਥੇ ਰੋਕਿਆ ਗਿਆ ਤਾਂ ਧਰਨਾ ਲਗਾ ਦਿੱਤਾਧਰਨਾ ਕਿ ਪੱਕਾ ਮੋਰਚਾਹਿੰਮਤ ਅਤੇ ਆਸ ਦੀ ਪੂਰੀ ਝਲਕ ਦਿਸਦੀਪੂਰੀ ਤਿਆਰੀ ਕਰਕੇ ਗਏ ਸੀ ਕਿਸਾਨ ਦੋਵਾਂ ਬਾਰਡਰਾਂ ’ਤੇ ਸ਼ਾਮਿਲ ਹੋਣ ਦਾ ਮੌਕਾ ਬਣਿਆਨਵੰਬਰ ਦਾ ਮਹੀਨਾ ਕਿਸਾਨੀ ਵਿੱਚ ਤੁਲਨਾਤਮਕ ਤੌਰ ’ਤੇ ਬੇਫ਼ਿਕਰੀ ਦਾ ਹੁੰਦਾ ਹੈ

ਜਦੋਂ ਮੈਂ ‘ਪਿੰਡ ਬਚਾਓ, ਪੰਜਾਬ ਬਚਾਓ’ ਸੰਸਥਾ ਨਾਲ ਜੁੜਿਆ ਤਾਂ ਮੈਂ ਇੱਕ ਲੇਖ ਲਿਖਿਆ, ‘ਪਿੰਡ ਬਚਾਉਣਾ ਕਿਉਂ ਜ਼ਰੂਰੀ ਹੈ?’ ਇਹ ਲੇਖ ਇਸ ਕਰਕੇ ਲਿਖਿਆ ਗਿਆ ਕਿ ਸ਼ਾਇਦ ਮੇਰਾ ਕੋਈ ਪਿੰਡ ਨਹੀਂ ਹੈ ਪਰ ਮੈਨੂੰ ਪਿੰਡ ਵਿੱਚ ਨੌਕਰੀ ਕਰਦਿਆਂ ਤੇ ਪੇਂਡੂ ਜੀਵਨ ਬਾਰੇ ਪੜ੍ਹਦਿਆਂ ਇਹ ਅਕਸਰ ਮਹਿਸੂਸ ਹੋਇਆ ਕਿ ਪਿੰਡ ਵਿੱਚ ਮਨੁੱਖ ਦੀ ਆਤਮਾ ਵਸਦੀ ਹੈਕਿਤੋਂ ਸੁਣਿਆ ਸੀ ਕਿ ਪਿੰਡ ਉਹ ਥਾਂ ਹੈ ਜਿੱਥੇ ਬੰਦੇ ਦੀ ਜ਼ਿੰਦਗੀ ਦਾ ਛੋਟੇ ਤੋਂ ਛੋਟਾ ਕੰਮ ਹੋ ਸਕਦਾ ਹੈਕਿਹਾ ਜਾਂਦਾ ਹੈ ਕਿ ਨਮਕ ਤੋਂ ਸਿਵਾ ਪਿੰਡ ਦੇ ਬੰਦੇ ਨੂੰ ਪਿੰਡ ਤੋਂ ਬਾਹਰ ਜਾਣ ਦੀ ਲੋੜ ਨਹੀਂ ਪੈਂਦੀਕਈ ਕਬੀਲੇ ਅਜਿਹੇ ਹਨ ਜੋ ਨਮਕ ਵੀ ਨਹੀਂ ਵਰਤਦੇ ਤੇ ਆਪਣੇ-ਆਪ ਦੇ ਵਿੱਚ ਪੂਰਾ ਜੀਵਨ ਆਪਸ ਵਿੱਚ ਮਿਲ ਕੇ ਬਿਤਾ ਲੈਂਦੇ ਹਨ

ਭਾਵੇਂ ਕਿ ਨਵੀਂ ਵਿਸ਼ਵੀ ਵਿਵਸਥਾ ਨੇ ਗਲੋਬਲ ਵਿਲੇਜ਼ ਦਾ ‘ਨਾਮਕਰਨ’ ਕੀਤਾ ਹੈ ਪਰ ਅਸਲ ਵਿੱਚ ਇਹ ਇੰਨੀ ਭਰਮਾਊ ਤੇ ਭੁਲੇਖਾ ਪਾਉ ਹੈ ਕਿ ਇਸ ਵਿਵਸਥਾ ਨੇ ਪੇਂਡੂ ਜੀਵਨ ਨੂੰ ਨਰਕੀ ਜੀਵਨ ਬਣਾ ਦਿੱਤਾ ਹੈ, ਜੋ ਅਸੀਂ ਆਪਣੇ ਪੰਜਾਬ ਵਿੱਚ ਅਜ਼ਾਦੀ ਦੇ 75 ਸਾਲ ਬਾਅਦ ਵੀ ‘ਪਿੰਡ ਬਚਾਉ ਮੁਹਿੰਮ’ ਤਹਿਤ ਪੰਜਾਬ ਦੇ ਸੈਂਕੜੇ ਪਿੰਡਾਂ ਵਿੱਚ ਘੁੰਮਦੇ ਹੋਏ ਦੇਖਿਆ ਹੈਤੁਸੀਂ ਇਸਦਾ ਅੰਦਾਜ਼ਾ ਇੱਥੋਂ ਲਗਾਉ ਕਿ ਸੰਸਥਾ ਦੇ ਮੈਂਬਰ ਹਮੀਰ ਸਿੰਘ ਮਨਰੇਗਾ ਨੂੰ ਲੇ ਕੇ ਹਮੇਸ਼ਾ ਪੇਂਡੂ ਮਜ਼ਦੂਰਾਂ ਦੀ ਗੱਲ ਕਰਦੇ ਹਨ, ਜਿਨ੍ਹਾਂ ਨੂੰ ਦੋ ਟਾਈਮ ਦਾ ਖਾਣਾ ਵੀ ਨਸੀਬ ਨਹੀਂ ਹੁੰਦਾ

ਪਿੰਡ ਬਚਾਉ, ਪੰਜਾਬ ਬਚਾਉ’ ਮੁਹਿੰਮ ਦੀ ਸ਼ੁਰੂਆਤ ਇਸ ਧਾਰਨਾ ਤੋਂ ਸ਼ੁਰੂ ਹੋਈ ਕਿ ਆਓ ਆਪਣੀ ਪੰਚਾਇਤ ਆਪ ਚੁਣੀਏਇਹ ਗੱਲ ਕਹਿਣ ਦੀ ਲੋੜ ਤਾਂ ਪਈ ਕਿਉਂਕਿ ਅਸੀਂ ਦੇਖਦੇ ਹਾਂ ਕਿ ਪਿੰਡਾਂ ਵਿੱਚ ਅਕਾਲੀਆਂ ਦੀ ਪੰਚਾਇਤ ਹੈ ਜਾਂ ਕਾਂਗਰਸ ਦੀ ਜਾਂ ਕਾਮਰੇਡਾਂ ਦੀਕੋਈ ਵਿਰਲਾ ਹੀ ਹੋਵੇਗਾ ਜੋ ਕਹੇ ਕਿ ਸਾਡੇ ਪਿੰਡ ਵਿੱਚ ਸਾਡੀ ਪੰਚਾਇਤ ਹੈਇਹ ਦੁਰਦਸ਼ਾ ਪੰਚਾਇਤਾਂ ਦੀ ਨਹੀਂ ਹੈ ਪਿੰਡ ਦੇ ਲੋਕਾਂ ਦੀ ਹੈ, ਜੋ ਸਿਆਸਤ ਨੇ ਕੀਤੀ ਹੈ

ਪੰਚਾਇਤੀ ਰਾਜ ਕਾਨੂੰਨ ਦੇ ਤਹਿਤਪਿੰਡ ਦੀ ਪੰਚਾਇਤ ਮਿੰਨੀ ਪਾਰਲੀਮੈਂਟ ਹੈ ਤੇ ਜੇ ਸਹੀ ਅਰਥਾਂ ਵਿੱਚ ਕਹੀਏ ਤਾਂ ਪਾਰਲੀਮੈਂਟ ਤੋਂ ਵੱਧ ਤਾਕਤਵਾਰ ਤੇ ਇਹ ਵੀ ਸਾਡੇ ਸਾਹਮਣੇ ਹੈ ਕਿ ਪਿੰਡਾਂ ਦਾ ਵਿਕਾਸ ਨਾਂਹ ਦੇ ਬਰਾਬਰ ਹੋਇਆ ਹੈ ਤੇ ਇਹ ਗੱਲ ਪੂਰੀ ਤਰ੍ਹਾਂ ਕਹੀ ਜਾ ਸਕਦੀ ਹੈ ਕਿ ਹੌਲੀ-ਹੌਲੀ ਪੇਂਡੂ ਜੀਵਨ ਨੀਵੇਂ ਤੋਂ ਨੀਵੇਂ ਪੱਧਰ ’ਤੇ ਪਹੁੰਚ ਗਿਆ ਹੈ ਪਰ ਵੱਡੇ ਪੱਧਰ ’ਤੇ ਜੇ ਸਿਆਸਤ ਦੀ ਗੱਲ ਕਰੀਏ ਤਾਂ ਪੂਰਾ ਮਾਹੌਲ ਜਿਊਣ ਯੋਗ ਨਹੀਂ ਰਿਹਾ ਹੈ, ਜਿਸ ਤਰ੍ਹਾਂ ਦੀ ਲੋਕਤੰਤਰ ਵਿੱਚ ਆਸ ਕੀਤੀ ਜਾਂਦੀ ਹੈ

ਆਪਣੇ ਪਹਿਲੇ ਦੌਰ ਮਗਰੋਂ ਇਹ ਮੁਹਿੰਮ ਲੋਕਤੰਤਰ ਨੂੰ ਬਚਾਉਣ, ਉਸ ਨੂੰ ਸਮਝਣ ਦੇ ਜ਼ਰੀਏ, ਪੇਂਡੂ ਪੰਚਾਇਤ ਐਕਟ ਰਾਹੀਂ ਤਾਕਤ ਨੂੰ ਹੇਠਾਂ ਲੈ ਕੇ ਆਉਣ ਦੀ ਗੱਲ ਹੋ ਰਹੀ ਸੀਉਹੀ ਗੱਲ ਜੋ ਅਨੰਦਪੁਰ ਸਾਹਿਬ ਦਾ ਮਤਾ ਵੀ ਕਹਿੰਦਾ ਹੈਅਸਲ ਵਿੱਚ ਪਿੰਡ ਨੂੰ ਬਚਾਉਣਾ ਹੀ ਲੋਕਤੰਤਰ ਨੂੰ ਬਚਾਉਣਾ ਹੈਦੇਸ਼ ਦੇ ਸੰਘੀ ਢਾਂਚੇ ਨੂੰ ਜੀਉਂਦਾ ਰੱਖਣਾ ਹੈ

ਹੁਣ ‘ਪਿੰਡ ਬਚਾਉ, ਪੰਜਾਬ ਬਚਾਓ’ ਮੁਹਿੰਮ ਦੇਸ਼ ਦੇ ਸੰਘੀ ਢਾਂਚੇ ਨੂੰ ਪ੍ਰਮੁੱਖਤਾ ਨਾਲ ਅੱਗੇ ਲੈ ਕੇ ਵਧਾ ਰਹੀ ਹੈ ਇਸਦੀ ਸ਼ੁਰੂਆਤ ਮਲੇਰਕੋਟਲੇ ਤੋਂ ਕਰਨਦੀਨ ਰਨਵਾ ਦੀ ਅਗਵਾਈ ਹੇਠ ਹੋਈ ਹੈ ਤੇ ਉਸ ਤੋਂ ਮਗਰੋਂ ਮੋਗਾ, ਬਰਨਾਲਾ, ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਇਸ ਨੂੰ ਅੱਗੇ ਤੋਰਿਆ ਹੈ

ਮੁੱਦੇ ਪੰਜਾਬ ਦੇ’ ਇੱਕ ਸੋਚ ਸੀ ਜੋ ਆਪਣੇ ਕੇਂਦਰੀ ਨੁਕਤੇ, ‘ਪੰਜਾਬ ਆਪਣੇ ਵਾਰਸ ਲੱਭਦਾ ਹੈ’ ਕਿਸੇ ਸੋਚ ਨੂੰ ਤਲਾਸ਼ ਕਰਨ ਦੀ ਮੁਹਿੰਮ ਸਹਿਜਤਾ ਨਾਲ ਹੀ ਅੱਗੇ ਤੁਰਦੀ ਹੈ ਸਹਿਜਤਾ ਨਾਲ ਇਹ ਟੀਮ ਲੱਗੀ ਹੋਈ ਹੈ ਅਤੇ ਨਿਰੰਤਰ ਕਾਰਜਸ਼ੀਲ ਹੈ

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4614)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

*****

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author