ShyamSDeepti7“ਮਨੁੱਖੀ ਸਰਮਾਇਆ ਉਸਾਰਨ ਤੇ ਵਿਕਸਿਤ ਕਰਨ ਲਈ ਸਿਹਤ ਅਤੇ ਸਿੱਖਿਆ ਉੱਪਰ ...”
(22 ਮਈ 2020)

 

ਵੈਸੇ ਸਿੱਖਣ ਦੀ ਮਨਸ਼ਾ ਹੋਵੇ ਤਾਂ ਕਿਸੇ ਕੋਲੋਂ ਵੀ ਸਿੱਖਿਆ ਜਾ ਸਕਦਾ ਹੈ, ਪਰ ਜ਼ਰੂਰੀ ਸ਼ਰਤ ਇਹ ਹੈ ਕਿ ਤੁਹਾਡੇ ਅੰਦਰ ਸਿੱਖਣ ਦੀ ਲਲਕ ਹੋਵੇਕਰੋਨਾ ਮਹਾਮਾਰੀ ਨੂੰ ਕਾਬੂ ਕਰਨ ਦੇ ਪ੍ਰਸੰਗ ਵਿੱਚ ਅਸੀਂ ਸਵੀਡਨ, ਤਾਇਵਾਨ ਦੇ ਤਜਰਬੇ ਤੋਂ ਸਿੱਖ ਵੀ ਸਿੱਖ ਸਕਦੇ ਹਾਂ। ਪਰ ਜੇ ਕਹੀਏ ਕਿ ਇਹ ਵਿਦੇਸ਼ੀ ਹਨ, ਸਾਡੇ ਕੋਲ ਗਿਆਨ ਦਾ ਭੰਡਾਰ ਹੈ, ਕੇਰਲ ਵਾਲੇ ਖੱਬੇ-ਪੱਖੀ ਹਨ ਤੇ ਵਿਗਿਆਨ ਕੀ ਸਿਖਾ ਸਕਦਾ ਹੈ, ਸਾਡੇ ਕੋਲ ਆਪਣੇ ਮਹਾਨ ਸ਼ਾਸਤਰ ਹਨ ਤਾਂ ਫਿਰ ਕੁਝ ਨਹੀਂ ਸਿੱਖਿਆ ਜਾ ਸਕਦਾ

ਕਰੋਨਾ ਸੰਕਟ ਦੇ ਪ੍ਰਸੰਗ ਵਿੱਚ ਕੇਰਲ ਤੋਂ ਕੁਝ ਸਿੱਖਿਆ ਜਾ ਸਕਦਾ ਹੈਕਰੋਨਾ ਦਾ ਪਹਿਲਾ ਕੇਸ 30 ਜਨਵਰੀ ਨੂੰ ਕੇਰਲ ਪਹੁੰਚਦਾ ਹੈ ਤੇ ਰਾਜ ਦੀ ਸਿਹਤ ਮੰਤਰੀ ਸੁਚੇਤ ਕਾਰਜ ਪ੍ਰਣਾਲੀ ਤਿਆਰ ਕਰਨ ਵਿੱਚ ਜੁਟ ਜਾਂਦੀ ਹੈਉਹ ਸੂਬਾ ਪੱਧਰੀ ਅਤੇ 14 ਜ਼ਿਲ੍ਹਿਆਂ ਵਿੱਚ ਕੰਟਰੋਲ ਰੂਮ ਤਿਆਰ ਕਰਨ ਦੇ ਆਦੇਸ਼ ਦਿੰਦੀ ਹੈਉਹ ਕਿਸੇ ਵੀ ਮਹਾਮਾਰੀ ਲਈ ਚੁੱਕੇ ਜਾਣ ਵਾਲੇ ਵਿਗਿਆਨਕ ਤੌਰ-ਤਰੀਕੇ, ਜਿਵੇਂ ਸ਼ੱਕੀ ਮਰੀਜ਼ ਦਾ ਟੈਸਟ, ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਭਾਲ, ਲੋੜ ਪੈਣਤੇ ਇਕਾਂਤਵਾਸ ਅਤੇ ਲੱਛਣ ਹੋਣਤੇ ਇਲਾਜ ਅਪਣਾਉਣ ਵੱਲ ਸਰਗਰਮ ਹੋ ਜਾਂਦੀ ਹੈ

ਕੇਰਲ ਕੋਲ ਦੋ ਸਾਲ ਪਹਿਲਾਂ ਦਾ ਹੀ ਨਿਪਾਹ ਬਿਮਾਰੀ/ਮਹਾਮਾਰੀ ਨਾਲ ਨਜਿੱਠਣ ਦਾ ਵੀ ਤਜਰਬਾ ਸੀ ਤੇ ਕੇਰਲ ਦੇ ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਕੰਮ ਕਰਦੇ ਹੋਣ ਤੇ ਵਿਦਿਆਰਥੀ ਉੱਥੇ ਪੜ੍ਹਦੇ ਹੋਣ ਕਾਰਨ ਉਨ੍ਹਾਂ ਦੀ ਤਿਆਰੀ, ਇਸ ਨਜ਼ਰੀਏ ਤੋਂ ਵੀ ਸੀਮਹਾਮਾਰੀ ਨਾਲ ਨਜਿੱਠਣ ਲਈ ਸੂਬਾ ਪੱਧਰੀ ਚਾਰ ਸੈਂਟਰ ਬਣਾਏ ਗਏ ਇੱਕ ਸਿਹਤ ਵਿਭਾਗ ਦਾ, ਜੋ ਇਸ ਬਿਮਾਰੀ ਨਾਲ ਜੁੜੀਆਂ ਲੋੜਾਂ/ਸਹੂਲਤਾਂ ਅਤੇ ਮਰੀਜ਼ਾਂ ਬਾਰੇ ਰਿਪੋਰਟ ਕਰੇਗਾ ਇੱਕ ਸੈਂਟਰ ਦੂਸਰੇ ਰਾਜਾਂ/ਦੇਸ਼ਾਂ ਵਿੱਚ ਵਸਦੇ ਨਾਗਰਿਕਾਂ ਦੇ ਤਾਲਮੇਲ ਲਈ ਇੱਕ ਰਾਜ ਪੱਧਰੀ ਆਫ਼ਤ ਪ੍ਰਬੰਧਨ ਨਾਲ ਜੁੜੇ ਵਿਭਾਗਾਂ ਦੇ ਆਪਸੀ ਸਹਿਯੋਗ ਲਈ ਤੇ ਇੱਕ ਵਿਸ਼ੇਸ਼ ਤੌਰਤੇ ਮਹਿਮਾਨ ਮਜ਼ਦੂਰਾਂ ਲਈ, ਜਿਸ ਨੂੰ ਬਾਕੀ ਦੇਸ਼ ਪਰਵਾਸੀ ਮਜ਼ਦੂਰ ਕਹਿੰਦੇ ਹਨ

ਤਕਰੀਬਨ ਚਾਰ ਮਹੀਨੇ ਹੋ ਗਏ ਹਨ ਤੇ ਦੇਸ਼ ਵਿੱਚ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਦੇ ਕਰੀਬ ਪਹੁੰਚਣ ਲੱਗੀ ਹੈ, ਜੋ ਚੀਨ ਤੋਂ ਵੀ ਵੱਧ ਹੈ ਪਰ ਕੇਰਲ ਵਿੱਚ ਇਹ 550 ਤਕ ਵੀ ਨਹੀਂ ਪੁੱਜੀਇਸੇ ਤਰ੍ਹਾਂ ਇੱਥੇ ਮੌਤ ਦਰ ਵੀ ਦੇਸ਼ ਦੇ 3.5 ਫ਼ੀਸਦੀ ਦੇ ਮੁਕਾਬਲੇ ਇੱਕ ਫ਼ੀਸਦੀ ਤੋਂ ਵੀ ਘੱਟ ਰਹੀਇਨ੍ਹਾਂ ਅੰਕੜਿਆਂਤੇ ਹੈਰਾਨੀ ਜਿਤਾਉਣ ਦੀ ਬਜਾਏ, ਇਨ੍ਹਾਂਤੋਂ ਕੁਝ ਸਿੱਖਣ ਦੀ ਲੋੜ ਹੈਸਭ ਤੋਂਪਹਿਲੀ ਗੱਲ ਕਿ ਸੂਬੇ ਅੰਦਰ ਪਹਿਲਾ ਕੇਸ ਆਉਣਤੇ ਹੀ ਮਹਾਮਾਰੀ ਦਾ ਐਲਾਨ ਤੇ ਉਸੇ ਤਰਜ਼ ਦੀ ਤਿਆਰੀਵਿਗਿਆਨਕ ਸਮਝ ਹੈ ਕਿ ਕੋਈ ਵੀ ਨਵੀਂ ਬਿਮਾਰੀ, ਜੋ ਪਹਿਲਾਂ ਉਸ ਦੇਸ਼/ਰਾਜ ਵਿੱਚ ਨਹੀਂ ਹੈ, ਉਸ ਦਾ ਇੱਕ ਕੇਸ ਵੀ ਮਹਾਮਾਰੀ ਹੀ ਹੁੰਦਾ ਹੈਖਾਸ ਕਰ ਜੇ ਉਹ ਫੈਲਣ ਵਾਲੀ ਕੋਈ ਵੀ ਬਿਮਾਰੀ ਹੋਵੇ, ਜਿਵੇਂ ਕੋਵਿਡ-19 ਹੈਇਸ ਤਰ੍ਹਾਂ ਦੀ ਲਾਗ ਦੀ ਬਿਮਾਰੀ ਲਈ ਸਭ ਤੋਂ ਅਹਿਮ ਕਦਮ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਭਾਲ ਕਰਨਾ ਹੈ

ਕੇਰਲ ਕੋਲ ਪਿੰਡ ਪੱਧਰਤੇ ਮਜ਼ਬੂਤ ਸਿਹਤ ਢਾਂਚਾ ਹੈ ਤੇ ਪੰਚਾਇਤੀ ਰਾਜ ਪ੍ਰਣਾਲੀ ਦਾ ਕੰਮ ਵੀ ਸਾਰੇ ਦੇਸ਼ ਨਾਲੋਂ ਵਧੀਆ ਅਤੇ ਜ਼ਿੰਮੇਵਾਰੀ ਵਾਲਾ ਹੈਇਨ੍ਹਾਂ ਸਾਰਿਆਂ ਨੇ ਕੇਸ ਲੱਭਣ ਵਿੱਚ ਮਦਦ ਕੀਤੀ ਅਤੇ ਬਿਨਾਂ ਕਿਸੇ ਲੱਛਣ ਵਾਲੇ ਮਰੀਜ਼ ਨੂੰ ਘਰ ਵਿੱਚ ਹੀ ਇਕਾਂਤਵਾਸ ਕਰਨ ਵਿੱਚ ਅਹਿਮ ਭੂਮਿਕਾ ਨਿਭਾਈਲੋਕਾਂ ਦਾ ਵੱਡੀ ਗਿਣਤੀ ਵਿੱਚ ਪੜ੍ਹੇ-ਲਿਖੇ ਹੋਣਾ ਵੀ ਇਸ ਵਿੱਚ ਕੰਮ ਆਇਆਇਸ ਜਾਗਰੂਕਤਾ ਅਤੇ ਲੋਕਾਂ ਦੇ ਸੁਚੇਤ ਹੋਣ ਪਿੱਛੇ ਇੱਕ ਸ਼ਲਾਘਾਯੋਗ ਉਪਰਾਲਾ ਰਾਜ ਦੇ ਮੁੱਖ ਮੰਤਰੀ ਵੱਲੋਂ ਰੋਜ਼ਾਨਾ ਸ਼ਾਮੀਂ ਪ੍ਰੈੱਸ ਕਾਨਫਰੰਸ ਵਿੱਚ ਖ਼ੁਦ ਬੈਠ ਕੇ ਆਪਣੇ ਰਾਜ ਦੀ ਹਾਲਤ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਵੀ ਹੈ

ਇੱਥੇ ਤਿਆਰੀ 30 ਜਨਵਰੀ ਤੋਂ ਹੀ ਸ਼ੁਰੂ ਕੀਤੀ ਗਈ ਨਜ਼ਰ ਆਉਂਦੀ ਹੈ, ਜੋ ਦੇਸ਼ ਵਿੱਚ 13 ਮਾਰਚ ਤੋਂ ਬਾਅਦ ਲਾਗੂ ਹੁੰਦੀ ਹੈਜੇ ਇਸਦੀ ਸਫ਼ਲਤਾ ਨੂੰ ਚਾਰ ਮਹੀਨਿਆਂ ਤਕ ਸੀਮਤ ਕਰ ਕੇ ਦੇਖਾਂਗੇ ਤਾਂ ਕੇਰਲ ਰਾਜ ਦੀ ਵਿਵਸਥਾ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਾਂਗੇ ਤੇ ਸਹੀ ਸੇਧ ਨਹੀਂ ਲੈ ਸਕਾਂਗੇਜੇ ਵਿਸ਼ਲੇਸ਼ਣ ਕਰੀਏ ਤਾਂ ਇਹ ਸਭ ਕੁਝ ਕੇਰਲ ਦੇ ਸਿਹਤ ਢਾਂਚੇ ਦੀ ਬਦੌਲਤ ਹੈਉੱਥੇ ਸਿਹਤ ਕੇਂਦਰਾਂ, ਸਿਹਤ ਕਾਮਿਆਂ, ਪੰਚਾਇਤੀ ਰਾਜ ਦੇ ਵਾਲੰਟੀਅਰਾਂ ਦਾ ਢਾਂਚਾ ਹੈ, ਜੋ ਕੁਝ ਦਿਨਾਂ ਵਿੱਚ ਨਹੀਂ ਉਸਾਰਿਆ ਗਿਆਇਸ ਪਿੱਛੇ ਕੇਰਲ ਦੀ ਲੰਮੀ ਸਿਆਸੀ ਸਮਝ ਤੇ ਸਿੱਖਿਆ ਵੱਲ ਸੰਜੀਦਗੀ ਨਾਲ ਧਿਆਨ ਦੇਣਾ ਹੈਸਿਹਤ ਬਾਰੇ ਕੁਝ ਕੁ ਅੰਕੜੇ ਹੀ ਰਾਜ ਦੀ ਦਸ਼ਾ ਸਪਸ਼ਟ ਕਰਨ ਲਈ ਕਾਫ਼ੀ ਹਨਇੱਥੋਂ ਦੀ ਬਾਲ ਮੌਤ ਦਰ ਦੇਸ਼ ਦੀ 34 ਦੇ ਮੁਕਾਬਲੇ 10 ਹੈ, ਮਾਵਾਂ ਦੀ ਮੌਤ ਦਰ 130 ਦੇ ਮੁਕਾਬਲੇ 46 ਤੇ ਔਸਤਨ ਉਮਰ 68 ਦੇ ਮੁਕਾਬਲੇ 75 ਸਾਲ ਹੈ

ਇਸ ਸਫ਼ਲਤਾ ਬਾਰੇ ਜੇ ਇੱਕ ਵਾਕ ਵਿੱਚ ਕਹਿਣਾ ਹੋਵੇ ਤਾਂ ਇਹ ਲੰਮੇ ਸਮੇਂ ਤੋਂ ਜ਼ਮੀਨੀ ਪੱਧਰ ਤੋਂ ਤਿਆਰ ਹੋਈ ਸਿਹਤ ਵਿਵਸਥਾ ਦਾ ਨਤੀਜਾ ਹੈਮਨੁੱਖੀ ਸਰਮਾਇਆ ਉਸਾਰਨ ਤੇ ਵਿਕਸਿਤ ਕਰਨ ਲਈ ਸਿਹਤ ਅਤੇ ਸਿੱਖਿਆ ਉੱਪਰ ਕੀਤਾ ਗਿਆ ਖਰਚ ਭਾਵੇਂ ਫੌਰੀ ਨਤੀਜਿਆਂ ਵਿੱਚ ਨਜ਼ਰ ਨਹੀਂ ਆਉਂਦਾ, ਪਰ ਉਸ ਦਾ ਅਸਰ ਦੂਰ ਤਕ ਜਾਣ ਵਾਲਾ ਹੁੰਦਾ ਹੈ, ਜਿਵੇਂ ਕੇਰਲ ਵਿੱਚ ਅੱਜ ਨਜ਼ਰ ਰਿਹਾ ਹੈਇਹ ਸਬਕ ਵੀ ਕੇਰਲ ਤੋਂ ਸਿੱਖਿਆ ਜਾਣ ਵਾਲਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2146) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author