ShyamSDeepti7ਇਸ ਵਾਰ ਦੀ ਚੋਣ ਪ੍ਰਕ੍ਰਿਆ ਵਿੱਚ, ਵੋਟਾਂ ਲੈਣ ਦੀ ਤਕਨੀਕ ਵਿੱਚ ਇਹੀ ਢੰਗ ਤਰੀਕਾ ...
(18 ਜੂਨ 2019)

 

ਲੋਕਤੰਤਰ ਦੀਆਂ ਹੋਰ ਖਾਸੀਅਤਾਂ ਦੇ ਨਾਲ, ਇਹ ਉਨੰਜਾ-ਇਕਵੰਜਾ ਦੀ ਖੇਡ ਵੀ ਹੈਔਸਤ ਦਾ ਗਣਿਤਇੱਕ ਵੀ ਵੱਧ ਵੋਟ ਜਾਂ ਇੱਕ ਵੀ ਵੱਧ ਸੀਟ, ਬਾਕੀ ਦੇ ਜਿੱਤੇ ਉਨੰਜਾ ਫੀਸਦੀ ਲੋਕਾਂ ਨੂੰ ਨਕਾਰ ਦਿੰਦੀ ਹੈਇਸ ਵਿਵਸਥਾ ਨੂੰ ਪੇਸ਼ ਕਰਨ ਵਾਲੇ ਕਹਿ ਸਕਦੇ ਹਨ ਕਿ ਕੋਈ ਤਾਂ ਵਿਵਸਥਾ ਬਣਾਉਣੀ ਪਵੇਗੀਭਾਵੇਂ ਕਿ ਇਸ ਵਿੱਚ ਵੀ ਕਾਫ਼ੀ ਗੁੰਜ਼ਾਇਸ਼ ਹੈ, ਪਰ ਇਹ ਤਾਂ ਜੇਤੂ ਧਿਰ ਦੇ ਨੇਤਾ ਦੇ ਵਿਵੇਕ ’ਤੇ ਨਿਰਭਰ ਕਰਦਾ ਹੈ

ਲੋਕਤੰਤਰ ਦੀ ਇਹ ਪ੍ਰਕ੍ਰਿਆ, ਆਪਣੀ ਇਸ ਖਾਸੀਅਤ ਨਾਲ, ਆਪਣੇ ਪੂਰੇ ਦਮ-ਖਮ ਨਾਲ, ਸਾਡੇ ਮੁਲਕ ਵਿੱਚ ਪੇਸ਼ ਹੁੰਦੀ ਹੈ ਤਾਂ ਇਸ ਵਿਵਸਥਾ ਦੀ ਬੁਨਿਆਦ ਵਿੱਚ ਹੀ ਗਿਣਤੀਆਂ-ਮਿਣਤੀਆਂ ਪਈਆਂ ਹਨ, ਜਦੋਂ ਇਲਾਕੇ ਨਿਰਧਾਰਤ ਹੁੰਦੇ ਹਨ ਤੇ ਉਮੀਦਵਾਰਾਂ ਨੂੰ ਟਿਕਟ ਦਿੱਤੀ ਜਾਂਦੀ ਹੈਕਿੰਨੇ ਰਾਮਗੜੀਏ, ਯਾਦਵ, ਰਾਜਪੂਤ ਜਾਂ ਹੋਰ ਤੇ ਕਿਸ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇ ਤਾਂ ਜੋ ਜਾਤ-ਪਾਤ ਦਾ ਅਨੁਪਾਤ ਜੇਤੂ ਹਾਲਤ ਵਿੱਚ ਪਹੁੰਚ ਸਕੇ

ਵੈਸੇ ਤਾਂ ਲੋਕਤੰਤਰਕ ਵਿਵਸਥਾ, ਜਦੋਂ ਕਿਆਸੀ ਗਈ ਹੋਵੇਗੀ ਤਾਂ ਇਹੀ ਮੁੱਖ ਸੰਕਲਪ ਹੋਵੇਗਾ ਕਿ ਰਾਜਿਆਂ ਜਾਂ ਤਾਨਾਸ਼ਾਹਾਂ ਦੀ ਮਨਮਰਜ਼ੀ ਦੇ ਉਲਟ, ਲੋਕਾਂ ਦੀ ਆਪਣੀ ਵਿਵਸਥਾ ਹੋਵੇਲੋਕ ਮਿਲ-ਬੈਠ ਕੇ ਆਪਣੀਆਂ ਸਮੱਸਿਆਵਾਂ ਵਿਚਾਰਨ ਤੇ ਉਨ੍ਹਾਂ ਨੂੰ ਸੁਲਝਾਉਣ ਦਾ ਕੋਈ ਰਾਹ ਲੱਭਣਪਰ ਹੌਲੀ-ਹੌਲੀ ਇਹ ਮਕਸਦ ਪਿੱਛੇ ਚਲਾ ਗਿਆ ਤੇ ‘ਹਰ ਹੀਲੇ ਜਿੱਤ’ ਹੀ ਮੁੱਖ ਮੰਤਵ-ਮੰਤਰ ਬਣ ਗਿਆ

ਅਜੋਕੀਆਂ ਚੋਣਾਂ ਦੇ ਸੰਦਰਭ ਵਿੱਚ, ਦੇਸ਼ ਨੇ ਇੱਕ ਲੰਮਾ, ਸੱਤ ਪੜਾਵੀ ਚੋਣ ਤਿਉਹਾਰ ਦੇਖਿਆ ਤੇ ਹੋਰ ਵੀ ਕਈ ਕੁਝ ਪਹਿਲੀ ਵਾਰ ਮਹਿਸੂਸ ਕੀਤਾ, ਜੋ ਕਿ ਲੋਕਤੰਤਰ ਦੇ ਸੁਭਾਅ ਦਾ ਨਹੀਂ ਸੀਨਤੀਜਿਆਂ ਨੇ ਵੀ ਚੋਣ ਵਿਸ਼ਲੇਸ਼ਕਾਂ ਨੂੰ ਨਵੇਂ ਸਿਰੇ ਤੋਂ ਸੋਚਣ ਦੇ ਕਈ ਪਹਿਲੂਆਂ ਦੇ ਰੂਬਰੂ ਕਰਵਾਇਆ ਹੈ ਤੇ ਉਹ ਵਿਸ਼ਲੇਸ਼ਣ ਅਜੇ ਆਉਣਗੇਹਾਰੀਆਂ ਹੋਈਆਂ ਧਿਰਾਂ ਕਦੋਂ ਤੇ ਕਿਵੇਂ ਸੋਚਣ-ਵਿਚਾਰਨਗੀਆਂ, ਪਰ ਸੱਤਾ ਵਿੱਚ ਪਹੁੰਚੀ ਪਾਰਟੀ, ਆਪਣੇ ਜਿੱਤ ਦਾ ਵਿਸ਼ਲੇਸ਼ਣ ਪੂਰੇ ਆਤਮ ਵਿਸ਼ਵਾਸ ਨਾਲ ਕਰ ਰਹੀ ਹੈ, ਜਿਵੇਂ ਉਨ੍ਹਾਂ ਲਈ ਕੁਝ ਨਵਾਂ, ਅਨੌਖਾ ਨਹੀਂ ਹੋਇਆਦੇਸ਼ ਦੇ ਪ੍ਰਧਾਨ ਮੰਤਰੀ ਦਾ ਇਹ ਵਿਸ਼ਲੇਸ਼ਣੀ ਸਿੱਟਾ ਕਿ ਇਨ੍ਹਾਂ ਚੋਣਾਂ ਵਿੱਚ ਗਿਣਤੀਆਂ-ਮਿਣਤੀਆਂ (ਗੱਠਜੋੜ ਵਗੈਰਾ) ਕੰਮ ਨਹੀਂ ਆਏ, ਇਸ ਵਾਰ ਕਮਿਸਟਰੀ ਚੱਲੀ ਹੈਫਿਰ ਉਹ ਕਮਿਸਟਰੀ ਦੀ ਵਿਆਖਿਆ ਕਰਦੇ ਹਨ ਕਿ ਦੇਸ਼ ਦਾ ਸਭਿਆਚਾਰ, ਸੰਸਕ੍ਰਿਤੀ ਜੋ ਮਿਲ ਕੇ ਕੰਮ ਕਰਨ ਦੀ ਹੈਇਸ ਵਾਰ ਲੋਕਾਂ ਨੇ ਜਾਤ-ਪਾਤ, ਧਰਮ, ਬੋਲੀ, ਖੇਤਰ ਤੋਂ ਉੱਪਰ ਉੱਠ ਕੇ ਵੋਟਾਂ ਪਾਈਆਂ ਹਨਇਹ ਇੱਕਵੀਂ ਸਦੀ ਦਾ ਤਰੀਕਾ ਹੈ ਤੇ ਰਾਜਨੀਤਿਕ ਪੰਡਤ ਅਜੇ ਤੱਕ ਵੀਹਵੀਂ ਸਦੀ ਵਾਲਾ ਫਾਰਮੂਲਾ ਲੈ ਕੇ ਹੀ ਵਿਸ਼ਲੇਸ਼ਣ ਕਰ ਰਹੇ ਹਨ

ਪ੍ਰਧਾਨ ਮੰਤਰੀ ਮੋਦੀ ਦੀ ਇਹ ਵਿਆਖਿਆ ਅਤੇ ਵਿਸ਼ਲੇਸ਼ਣ ਕੁਝ ਹੱਦ ਤੱਕ ਸਹੀ ਹੈ, ਪੂਰਾ ਨਹੀਂਇਹ ਠੀਕ ਹੈ ਕਿ ਗਣਿਤ, ਜੋੜ-ਤੋੜ, ਗਠਬੰਧਨ ਕੰਮ ਨਹੀਂ ਕੀਤਾ, ਪਰ ਇਹ ਵੀ ਹੈ ਕਿ ਕੈਮਿਸਟਰੀ ਵੀ ਕੰਮ ਨਹੀਂ ਕੀਤੀਇਸ ਜਿੱਤ ਪਿੱਛੇ ਮਨੋਵਿਗਿਆਨ ਨੂੰ ਸਮਝਣ ਦੀ ਲੋੜ ਹੈ, ਜੋ ਕਿ ਸਹੀ ਅਰਥਾਂ ਵਿੱਚ ਇੱਕੀਵੀਂ ਸਦੀ ਦਾ ਤਰੀਕਾ ਹੈਜੇਕਰ ਦੇਸ਼ ਦਾ ਸਭਿਆਚਾਰ, ਜੋ ਕਿ ਮਿਲ ਕੇ ਰਹਿਣ ਦੀ ਕਮਿਸਟਰੀ ਹੈ ਤਾਂ ਲੋਕ ਅੱਜ ਵੀ ਫ਼ਿਰਕੂ, ਵੰਡ ਪਾਊ ਮਾਹੌਲ ਨੂੰ ਨਕਾਰਦੇ ਹਨਇਹ ਸੱਭਿਆਚਾਰਕ ਤੰਦ ਦੇਸ਼ ਵਿੱਚ ਕਮਜ਼ੋਰ ਹੋਈ ਹੈਵਿਸ਼ਲੇਸ਼ਣ ਆ ਰਹੇ ਹਨ ਤੇ ਆਉਣਗੇ ਵੀ, ਇੱਕ ਆਂਕੜਾ ਹੈ ਕਿ ਬੀ.ਜੇ.ਪੀ. ਨੂੰ 2014 ਵਿੱਚ ਹਿੰਦੂਆਂ ਦੀਆਂ ਵੋਟਾਂ 36 ਫੀਸਦੀ ਮਿਲੀਆਂ ਸਨ, ਇਸ ਵਾਰੀ 44 ਫੀਸਦੀ ਮਿਲੀਆਂ ਹਨ

ਇੱਕੀਵੀਂ ਸਦੀ, ਨਵਾਂ ਭਾਰਤ ਦਾ ਜੋ ਨਾਅਰਾ ਆਇਆ ਹੈ, ਉਹ ਪੂਰੇ ਵਿਸ਼ਵ ਵਿੱਚ, ਭਾਰਤ ਵਿੱਚ ਖਾਸ ਕਰ, ਪੂੰਜੀਵਾਦ ਦੀ ਚੜ੍ਹਤ ਦਾ ਸਮਾਂ ਹੈ, ਜਿੱਥੇ ਬਜ਼ਾਰ ਭਾਰੂ ਹੁੰਦਾ ਹੈਜਦੋਂ ਮਾਲ ਕਲਚਰ ਅਤੇ ਖਪਤਵਾਦ ਨੂੰ ਉਭਾਰ ਮਿਲਦਾ ਹੈਇਸਦੇ ਲਈ ਜੋ ਤਰੀਕਾ ਹੈ, ਉਹ ਇਸ਼ਤਿਹਾਰਬਾਜ਼ੀ ਰਾਹੀਂ, ਖਰੀਦਦਾਰ ਨੂੰ ਉਕਸਾਇਆ ਜਾਂਦਾ ਹੈ ਤੇ ਮੱਲੋਮੱਲੀ ਉਸ ਦੀ ਜੇਬ ਵਿੱਚੋਂ ਪੈਸਾ ਕਢਵਾਇਆ ਜਾਂਦਾ ਹੈਸੇਲ! ਸੇਲ! ਦੋ ਦੇ ਮੁੱਲ ਵਿੱਚ ਤਿੰਨਈ. ਐੱਮ.ਆਈ (ਕਰਜ਼ੇ ਜਾਂ ਕਿਸ਼ਤਾਂ) ਦੀ ਵਿਵਸਥਾ

ਇਸ ਵਾਰ ਦੀ ਚੋਣ ਪ੍ਰਕ੍ਰਿਆ ਵਿੱਚ, ਵੋਟਾਂ ਲੈਣ ਦੀ ਤਕਨੀਕ ਵਿੱਚ ਇਹੀ ਢੰਗ ਤਰੀਕਾ ਵਰਤਿਆ ਗਿਆ ਹੈਇਸ਼ਤਿਹਾਰ ਰਾਹੀਂ, ਦਿਮਾਗ ਤੇ ਵਾਰ-ਵਾਰ ਸੱਟ ਵੱਜਦੀ ਹੈ ਤੇ ਇੱਕ ਤਿਆਰੀ ਹੋ ਰਹੀ ਹੁੰਦੀ ਹੈਤੁਸੀਂ ਖੁਦ ਮਹਿਸੂਸ ਕੀਤਾ ਹੋਣਾ ਹੈਜਿਵੇਂ, ਕੋਈ ਕੰਪਨੀ ਚਾਹ ਲਾਂਚ ਕਰਦੀ ਹੈਉਸ ਦਾ ਇਸ਼ਤਿਹਾਰ ਸ਼ੁਰੂ ਹੁੰਦਾ ਹੈਉਸ ਦੀ ਇਸ ਤਕਨੀਕ ਤੋਂ ਤਹਾਨੂੰ ਚਿੜ੍ਹ ਹੈਤੁਸੀਂ ਚੈਨਲ ਬਦਲਦੇ ਹੋਇਸ਼ਤਿਹਾਰਾਂ ਦਾ ਸਮਾਂ ਇੱਕੋ ਹੈ, ਇਸ਼ਤਿਹਾਰ ਵੀ ਉਹੀ ਨੇਤੁਸੀਂ ਖਿਝ ਕੇ ਟੀ.ਵੀ. ਬੰਦ ਕਰਦੇ ਹੋਸਵੇਰੇ ਕੰਮ ’ਤੇ ਜਾ ਰਹੇ ਹੋ, ਗਲੀ ਦੇ ਮੌੜ ’ਤੇ ਵੱਡਾ ਸਾਰਾ ਸਾਈਨ ਬੋਰਡ ਹੈ, ਉਸੇ ਚਾਹ ਦਾਤੁਸੀਂ ਦਫਤਰ ਪਹੁੰਚਦੇ ਹੋ, ਸਾਰੇ ਉਸ ਚਾਹ ਬਾਰੇ ਚਰਚਾ-ਬਹਿਸ ਕਰ ਰਹੇ ਹਨਸ਼ਾਮੀਂ ਵਾਪਸੀ ’ਤੇ ਤੁਸੀਂ ਘਰ ਦਾ ਕੋਈ ਸਮਾਨ ਲੈਣ ਦੁਕਾਨ ਵਿੱਚ ਵੜਦੇ ਹੋ, ਸਾਹਮਣੇ ਉਸ ਨੇ ਇੱਕ ਰੈਕ ਸਜਾਇਆ ਹੈ, ਨਵੀਂ ਚਾਹ ਦਾਤੁਸੀਂ ਮੱਲੋਮੱਲੀ ਉਹ ਚਾਹ ਲੈਣ ਦੇ ਸ਼ਿਕਾਰ ਹੋ ਜਾਂਦੇ ਹੋ

ਕੀ ਇਸੇ ਤਰ੍ਹਾਂ ਨਹੀਂ ਵਾਪਰਿਆ? ਹਰ ਰੋਜ਼ ਇੱਕ ਨਵੇਂ ਤੋਂ ਨਵਾਂ ਮੁੱਦਾ, ਜਿਸਦਾ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਵਾਹ-ਵਾਸਤਾ ਨਹੀਂ, ਪੈਦਾ ਕੀਤਾ ਜਾਂਦਾ ਹੈ, ਉਸ ਨੂੰ ਆਪਣੀਆਂ ਭਾਸ਼ਣ-ਰੈਲੀਆਂ ਰਾਹੀਂ ਛੱਡਿਆ ਜਾਂਦਾ ਹੈਸ਼ਾਮੀ ਸਾਰੇ ਚੈਨਲ, ਫਾਲਤੂ ਦੀ ਸਮਾਂ ਬਰਬਾਦੀ ਵਾਲੀ ਬਹਿਸ ਕਰਵਾ ਰਹੇ ਹਨਬੁਲਾਰੇ ਚੀਖ ਰਹੇ ਹਨ ਤਾਂ ਕਿ ਕਿਸੇ ਨੂੰ ਕੁਝ ਸਮਝ ਨਾ ਆਵੇਸੋਸ਼ਲ ਮੀਡੀਆ ’ਤੇ ਉਹੀ ਖਾਸ ਪੰਜ-ਚਾਰ ਵਾਕ ਤੇ ਘਰਾਂ-ਦਫਤਰਾਂ ਵਿੱਚ ਬਹਿਸਸਾਰੇ ਬੁਲਾਰੇ, ਚਾਹੇ ਉਹ ਕਿਸੇ ਵੀ ਚੈਨਲ ’ਤੇ ਬੈਠੇ ਹੋਣ ਜਾਂ ਕਿਸੇ ਵੀ ਜਗ੍ਹਾ ’ਤੇ ਪ੍ਰੈੱਸ ਕਾਨਫਰੈਂਸ ਕਰ ਰਹੇ ਹੋਣ, ਇੱਕ ਸਾਰ ਰਟੀ-ਰਟਾਈ ਭਾਸ਼ਾ ਵਿੱਚ ਗੱਲ ਕਰ ਰਹੇ ਹਨ

ਇਸ਼ਤਿਹਾਰ ਬਣਾਉਣ ਦਾ ਆਪਣਾ ਇੱਕ ਮਨੋਵਿਗਿਆਨ ਹੈਉਸ ਵਿੱਚ ਕੋਈ ਵੀ ਕੰਪਨੀ ਆਪਣੇ ਮਾਲ ਦੀਆਂ ਅਸਲੀ ਖਾਸੀਅਤਾਂ ਨਹੀਂ ਦੱਸਦੀਉਹ ਕੁਝ ਹੋਰ ਹੀ ਪੱਖ ਇਸਤੇਮਾਲ ਕਰਦੀਆਂ ਹਨ ਕਿ ਚੀਜ਼ ਦਾ ਨਾਂ ਯਾਦ ਰਹੇਕੋਈ ਤਾਂ, ਉਸੇ ਤਰ੍ਹਾਂ ਦੀ ਪਹਿਲਾਂ ਮਿਲ ਰਹੀ ਚੀਜ਼ ਦੀ ਨਿੰਦਿਆ ਕਰਕੇ, ਆਪਣੇ ਆਪ ਨੂੰ ਵਧੀਆ ਕਹੇਗੀ ਜਾਂ ਕੋਈ ਜਜ਼ਬਾਤੀ, ਦਿਲ ਨੂੰ ਛੂਹਣ ਵਾਲਾ ਪੱਖ ਉਭਾਰੇਗੀਪਿੰਪਲ! ਇਹ ਕੀ ਹਾਲ ਬਣਾ ਲਿਆ ਚਿਹਰੇ ਦਾ, ਤੇਰੇ ਨਾਲ ਤਾਂ ਕੋਈ ਦੋਸਤੀ ਨਹੀਂ ਕਰੇਗਾ? ਇਹ ਟੁੱਥਪੇਸਟ, ਕਲੋਜ਼ ਅੱਪ, ਹੋਰ ਨੇੜੇਅੰਡਰਵੀਅਰ ਦੀ ਮਸ਼ਹੂਰੀ ਦੀ ਸ਼ਬਦਾਵਲੀ ਦੇਖੋਬਿਸਕੁਟ, ਬੋਰਨਵੀਟਾ ਆਦਿ ਬੱਚਿਆਂ ਦੀ ਸਿਹਤ ਨਹੀਂ, ਜੀ-ਮਤਲਬ ਜ਼ੀਨੀਅਸ, ਦੌੜ ਵਿੱਚ ਫਸਟ, ਪੜ੍ਹਾਈ ਵਿੱਚੋਂ ਅੱਵਲ! ਮਾਂ ਦੀ ਯਾਦ ਆ ਗਈ

ਇਹੀ ਦੋਵੇਂ ਤਰੀਕੇ ਹੀ ਇਸ ਵਾਰ ਚੋਣਾਂ ਵਿੱਚ ਸਾਹਮਣੇ ਆਏਦੋਵੇਂ ਵੱਡੀਆਂ, ਦੇਸ਼ ਪੱਧਰੀ ਪਾਰਟੀਆਂ ਨੇ ਬੜੀ ਮਿਹਨਤ ਨਾਲ ਮੈਨੀਫੈਸਟੋ (ਵਾਅਦਾ ਪੱਤਰ) ਬਣਾਏ, ਪਰ ਲੋਕਾਂ ਵਿੱਚ ਲਿਆਂਦੇ ਚੋਣ ਸ਼ੁਰੂ ਹੋਣ ਤੋਂ ਦੋ-ਚਾਰ ਦਿਨ ਪਹਿਲਾਂਆਪਣੀਆਂ ਦੇਸ਼ ਪੱਧਰੀ, ਮਹਾਂ ਰੈਲੀਆਂ ਵਿੱਚ ਜ਼ਿਕਰ ਕਿਤੇ ਵੀ ਨਹੀਂ ਕੀਤਾਸ਼ਾਮੀਂ ਟੀ.ਵੀ. ਤੇ ਜੋ ਮੁੱਦੇ ਬਹਿਸ ਦਾ ਵਿਸ਼ਾ ਬਣਨੇ ਸੀ, ਉਹ ਪੇਸ਼ ਹੋਏਸੱਤਾ ਵਿੱਚ ਚਲੀ ਆ ਰਹੀ ਬੀ.ਜੇ.ਪੀ. ਤਾਂ ਆਪਣੇ ਕੰਮ ਗਿਣਵਾ ਸਕਦੀ ਸੀ, ਪਰ ਉਹ ਵੀ ਉਸ ਵਿੱਚ ਘੱਟ ਵਿਸ਼ਵਾਸ ਕਰਦੀ ਸੀਉਸ ਨੂੰ ਪਤਾ ਸੀ ਕਿ ਇਹ ਤਰੀਕਾ ਵੀਹਵੀਂ ਸਦੀ ਦਾ ਹੈ, ਇੱਕਵੀਂ ਸਦੀ ਵਿੱਚ, ਮਾਲ ਵੇਚਣਾ ਹੈ ਤਾਂ ਬਾਜ਼ਾਰ ਦੀ ਤਰਜ਼ ’ਤੇ, ਲੋਕਾਂ ਦੀ ਮਾਨਸਿਕਤਾ ਨੂੰ ਫੜ ਕੇ ਗੱਲ ਕਰਨੀ ਪਵੇਗੀ

ਮਾਲ ਵੇਚਣ ਦਾ ਤਰੀਕਾ, ਸਿੱਖਿਆ ਦਾ, ਸੂਝ ਦਾ ਪੱਲਾ ਨਹੀਂ ਫੜਦਾ, ਇਹ ਪਰੌਪੇਗੰਡਾ ਹੁੰਦਾ ਹੈਉਹ ਜਾਣਦਾ ਹੈ ਕਿਵੇਂ ਲੋਕਾਂ ਨੂੰ ਜਜ਼ਬਾਤੀ ਕਰਕੇ ਆਪਣੇ ਪਿੱਛੇ ਲਗਾਉਣਾ ਹੈਸਿੱਖਿਆ ਨਾਲ ਤਾਂ ਲੋਕ ਸੋਚਦੇ ਹਨ ਤੇ ਫਿਰ ਨਫ਼ਾ ਨੁਕਸਾਨ ਵਿਚਾਰ ਕੇ ਫੈਸਲਾ ਕਰਦੇ ਹਨਇਸ ਲਈ ਜਜ਼ਬਾਤੀ ਮੁੱਦੇ, ਜੋ ਕਦੇ ਰਾਮ ਮੰਦਰ ਹੁੰਦਾ ਸੀ, ਧਾਰਾ 370 ਹੁੰਦੀ ਸੀ, ਐਤਕੀਂ ਅੰਦਰੂਨੀ ਅਤੇ ਬਾਹਰੀ ਸੁਰੱਖਿਆ, ਅਰਬਨ ਨਕਸਲ, ਆਤੰਕਵਾਦ, ਦੇਸ਼ ਦੀ ਸੁਰੱਖਿਆ, ਘਰੇ ਵੜ ਕੇ ਮਾਰਨਾ, ਪਕਿਸਤਾਨ ਨੂੰ ਆਪਣੀਆਂ ਤਕਰੀਰਾਂ ਵਿੱਚ ਵਾਰ ਵਾਰ ਲੈ ਆਉਣਾਦੇਸ਼ ਵਿੱਚ ਪਹਿਲਾਂ ਹੀ ਇੱਕ ਜਜ਼ਬਾਤੀ ਬੇਚੈਨੀ ਦਾ ਮਾਹੌਲ ਹੈ, ਗਾਂ ਦੀ ਰੱਖਿਆ ਦੇ ਨਾਂ ’ਤੇ, ਗਾਂ ਦੇ ਮਾਸ ਦੀ ਵਿਕਰੀ ਦੇ ਨਾਂ ’ਤੇਕਿਤੇ ਵੀ ਬੇਰੋਜ਼ਗਾਰੀ, ਕਿਸਾਨਾਂ ਦੀ ਬਦਹਾਲੀ, ਮਾੜੀ ਹੁੰਦੀ ਜਾ ਰਹੀ ਅਰਥ ਵਿਵਸਥਾ ਮੁੱਦਾ ਨਹੀਂ ਬਣੀ

ਲੋਕਤੰਤਰ ਦੀਆਂ ਆਪਣੀਆਂ ਖਾਸੀਅਤਾਂ ਦੇ ਨਾਲ, ਲੋਕਤੰਤਰ ਦੀ ਜ਼ਰੂਰਤ ਸਿਆਣਪ ਵੀ ਹੈਇੱਕ ਵਿਵੇਕ ਦੀ ਲੋੜ ਹੈ ਕਿ ਲੋਕ ਸਭਾ ਦੀਆਂ ਸੀਟਾਂ ’ਤੇ ਬੈਠਣ ਜਾ ਰਿਹਾ ਵਿਅਕਤੀ ਕੀ ਇਸ ਕਾਬਿਲ ਵੀ ਹੈ ਕਿ ਦੇਸ਼ ਦੀਆਂ, ਆਪਣੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਆਵਾਜ਼ ਦੇਣ ਵਾਲਾ ਹੈਇਹ ਸਿਰਫ ਵਿਅਕਤੀ ਦੀ ਚੋਣ ਨਹੀਂ, ਸਗੋਂ ਇੱਕ ਸੂਝਵਾਨ, ਦਿਆਨਤਦਾਰ ਵਿਅਕਤੀ ਦੀ ਚੋਣ ਹੈਨੋਟਾ ਦੀ ਵਧ ਰਹੀ ਗਿਣਤੀ ਵੀ ਤਾਂ ਕੁਝ ਸੁਨੇਹਾ ਦੇ ਰਹੀ ਹੈ, ਭਾਵੇਂ ਅੱਜ ਦੀ ਤਰੀਖ ਵਿੱਚ ਉਸ ਕੋਲ ਕੋਈ ਮਹੱਤਤਾ ਨਹੀਂ ਹੈ

ਲੋਕਤੰਤਰ ਅਤੇ ਸਿਆਣਪ, ਉਮੀਦਵਾਰ ਦੀ ਚੋਣ ਵੇਲੇ ਇੱਕ ਦਿਮਾਗੀ ਕਸਰਤ, ਇਹ ਕਿਉਂ ਨਹੀਂ ਹੈਅਸੀਂ ਅਠਾਰਾਂ ਸਾਲ ਦੀ ਉਮਰ ’ਤੇ ਵੋਟ ਦਾ ਅਧਿਕਾਰ ਦੇਸ਼ ਵਿੱਚ ਸਭ ਨੂੰ ਦਿੱਤਾ ਹੈਇਹ ਇੱਕ ਸਿਹਤਮੰਦ ਗੱਲ ਹੈ, ਪਰ ਕੀ ਅਠਾਰਾਂ ਸਾਲ ਤੱਕ, ਤਕਰੀਬਨ ਪਲੱਸ ਟੂ ਦੀ ਪੜ੍ਹਾਈ ਕਰ ਚੁੱਕੇ ਵਿਦਿਆਰਥੀ ਨੂੰ ਕਿਸੇ ਵੀ ਪੱਧਰ ’ਤੇ ਸੰਵਿਧਾਨ ਬਾਰੇ, ਲੋਕ ਸਭਾ ਦੇ ਗਠਨ ਦੇ ਮਹੱਤਵ ਬਾਰੇ, ਚੋਣਾਂ ਦੀ ਸਹੀ ਪ੍ਰਕ੍ਰਿਆ ਬਾਰੇ, ਕਿਸੇ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ

ਇਹ ਗੱਲ ਠੀਕ ਹੈ, ਭਾਰਤੀ ਲੋਕਾਂ ਦੀ ਸ਼ਾਬਾਸ਼ੀ ਦੀ ਹੱਕਦਾਰ ਹੈ ਕਿ ਚੋਣਾਂ ਬਹੁਤ ਹੀ ਸੁਲਝੇ-ਤਰੀਕੇ ਨਾਲ ਪੂਰੀਆਂ ਹੁੰਦੀਆਂ ਹਨ, ਪਰ ਨਤੀਜੇ ਲੋਕਤੰਤਰ ਦੀ ਮਜ਼ਬੂਤੀ ਵਾਲੇ ਹੋਣ, ਇਸ ਦਿਸ਼ਾ ਵਿੱਚ, ਲੋਕਤੰਤਰ ਪ੍ਰਤੀ ਸਿਆਣਪ ਦੀ ਹੋਰ ਵਧੇਰੇ ਲੋੜ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1636)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author