ShyamSDeepti7ਮੈਨੂੰ ਵੀ ਹੁਣ ਆਦਤ ਪੈ ਗਈ ਹੈ। ਗੱਡੀ ਵਿੱਚ ਨਾਲ ਦੀ ਸੀਟ ਖਾਲੀ ਹੋਵੇਅਜੀਬ ਲੱਗਦਾ ਹੈ। ਵੈਸੇ ਵੀ ...
(18 ਅਪਰੈਲ 2023)
ਇਸ ਸਮੇਂ ਪਾਠਕ: 180.


ਮੇਰੀ ਧਾਰਨਾ ਜਦੋਂ ਤੋਂ ਸਿਆਸਤ ਪ੍ਰਤੀ ਵਿਕਸਿਤ ਹੋਈ ਹੈ
, ਮੈਨੂੰ ਉਹ ਮਹਿਬੂਬਾ ਵਰਗੀ ਪਿਆਰੀ ਲੱਗੀ ਹੈ, ਮੇਰੇ ਦਿਲ ਦੇ ਕਰੀਬਕਿਸੇ ਦੀ ਪਰਵਾਹ ਕਰਨ ਵਾਲੀਸੁਕਰਾਤ ਨੇ ਵੀ ਇਹੀ ਕਿਹਾ ਹੈ ਕਿ ਸਿਆਸਤ ਦਾ ਨਿਸ਼ਾਨਾ ਨਾਗਰਿਕਾਂ ਨੂੰ ਸਦਗੁਣੀ ਬਣਾਉਣਾ ਹੈ ਤਾਂ ਜੋ ਉਹ ਇੱਕ ਵਧੀਆ ਜੀਵਨ ਜੀਉਂ ਸਕਣ

ਜਿਨ੍ਹਾਂ ਦਾ ਮੇਰੇ ਨਾਲ ਸਿੱਧਾ-ਅਸਿੱਧਾ ਵਾਹ-ਵਾਸਤਾ ਹੈ, ਉਹ ਜਾਣਦੇ ਨੇ ਕਿ ਮੈਨੂੰ ਡਾਇਬਟੀਜ਼ ਹੈ, ਸ਼ੂਗਰ ਰੋਗਦੋ ਕੁ ਸਾਲਾਂ ਨੂੰ ਪੰਜਾਹ ਸਾਲ ਹੋ ਜਾਣਗੇਵਿਦਿਆਰਥੀ ਸੀ, ਤਕਰੀਬਨ ਇੱਕੀ ਸਾਲ ਦਾਜੇ ਮੈਂ ਪੰਜਾਹ ਸਾਲ ਠੀਕ-ਠਾਕ ਤੁਰਿਆ ਫਿਰਦਾ ਹਾਂ ਤੇ ਇਸਦੇ ਕਾਰਨਾਂ ਦੀ ਸੂਚੀ ਬਣਾਉਣੀ ਹੋਵੇ ਤਾਂ ਸਭ ਤੋਂ ਪਹਿਲਾਂ ਨੰਬਰ ਮੇਰੀ ਪਤਨੀ ਦਾ ਹੋਵੇਗਾ, ਮੇਰੀ ਜਾਚੇ, ਜਿਸ ਕੋਲ ਸਿਆਸੀ ਸੂਝ, ਪਰਵਾਹ ਕਰਨ ਦਾ ਗੁਣ ਹੈਮਤਲਬ ਜਿਹਨੂੰ ਸਾਂਭ-ਸੰਭਾਲ ਦੀ ਜਾਚ ਹੈਰਿਸ਼ਤਿਆਂ ਨੂੰ ਬਣਾਉਣ-ਨਿਭਾਉਣ ਦਾ ਹੁਨਰ ਹੈਸਰੀਰਿਕ ਸਿਹਤ ਪ੍ਰਤੀ ਅਸੀਂ ਸੁਚੇਤ ਸੀ, ਮਾਨਸਿਕ ਸਿਹਤ ਪ੍ਰਤੀ ਹੋਏ ਹਾਂ ਪਰ ਸਮਾਜਿਕ ਸਿਹਤ, ਰਿਸ਼ਤਿਆਂ ਦੀ ਸਿਹਤ ਪ੍ਰਤੀ ਅਜੇ ਵੀ ਕਾਫ਼ੀ ਦੂਰ ਹਾਂ ਜਾਂ ਕਹੀਏ ਸਗੋਂ ਪਹਿਲੇ ਨਾਲੋਂ ਵੀ ਵੱਧ ਅਵੇਸਲੇ ਹੋਏ ਹਾਂ ਇੰਜ ਕਹਿ ਲਵੋ ਕਿ ਸਾਨੂੰ ਬਹੁਤਾ ਪਤਾ ਵੀ ਨਹੀਂਮੁਕੰਮਲ ਸਿਹਤ ਸਰੀਰਕ, ਮਾਨਸਿਕ ਅਤੇ ਸਮਾਜਿਕ ਸਿਹਤ ਦਾ ਚੰਗਾ ਹੋਣਾ ਮੰਨਿਆ ਜਾਂਦਾ ਹੈ

ਸਮਾਜਿਕ ਸਿਹਤ, ਰਿਸ਼ਤਿਆਂ ਦੀ ਸਿਹਤ ਦਾ ਦਾਇਰਾ ਹੈ ਵੀ ਵਸੀਹਪਰਿਵਾਰ ਤੋਂ ਅੱਗੇ, ਇਹ ਰਾਜਨੀਤੀ ਤਕ ਜਾਂਦਾ ਹੈ ਤੇ ਗੱਲ ਸੱਤਾ ਵਿੱਚ ਬੈਠੇ ਲੋਕਾਂ ਨਾਲ ਜੁੜਦੀ ਹੈ। ਇੱਥੋਂ ਤਕ ਕਿ ਅੰਤਰਰਾਸ਼ਟਰੀ ਪੱਧਰ ’ਤੇ ਵੀ ਇਸਦੇ ਤਾਰ ਜੁੜਦੇ ਨੇ, ਜਦੋਂ ਅਜੋਕੇ ਸਰਮਾਏਦਾਰੀ-ਕਾਰਪੋਰੇਟੀ ਨਿਜ਼ਾਮ ਦਾ ਚਿਹਰਾ ਸਾਹਮਣੇ ਆਉਂਦਾ ਹੈ, ਸਮਾਜਿਕ ਸਿਹਤ ਦਾ ਚਿਹਰਾ ਕਰੂਪ ਕਰਨ ਵਿੱਚ

ਮੇਰੀ ਪਤਨੀ ਜਿਸਦਾ ਨਾਂ ਉਂਜ ਊਸ਼ਾ ਹੈ, ਪਰ ਮੈਂ ਕਦੇ ਉਸ ਨੂੰ ਇਸ ਨਾਂ ਨਾਲ ਨਹੀਂ ਬੁਲਾਇਆਅਜੀਬ ਲੱਗਦਾ ਹੈ ਨਾ, ਪਤਨੀਆਂ ਤਾਂ ਪਤੀ ਦਾ ਨਾਂ ਨਹੀਂ ਲੈਂਦੀਆਂ, ਜੋ ਸਾਡੀ ਪਰੰਪਰਿਕ ਸਿਖਲਾਈ ਹੈਇਹ ਆਦਤ ਸ਼ਾਇਦ ਮੈਨੂੰ ਮੇਰੇ ਪਿਤਾ ਜੀ ਤੋਂ ਮਿਲੀ ਹੈ, ਉਨ੍ਹਾਂ ਨੂੰ ਮੈਂ ਕਦੇ ਮੇਰੀ ਮਾਤਾ ਦਾ ਨਾਂ ਲੈਂਦੇ ਨਹੀਂ ਸੁਣਿਆਉਹ ਹਮੇਸ਼ਾ ਆਪਣੀ ਵੱਡੀ ਧੀ, ਮੇਰੀ ਵੱਡੀ ਭੈਣ ਕੱਲੋ (ਕਲਾਵਤੀ) ਦੇ ਨਾਂ ਨਾਲ ਜੋੜ ਕੇ, ‘ਕੱਲੋ ਦੀ ਭਾਬੀ’ ਕਹਿ ਕੇ ਬੁਲਾਉਂਦੇਮਾਂ ਨੂੰ ਅਸੀਂ ‘ਭਾਬੀ’ ਕਹਿੰਦੇ ਤੇ ਪਿਤਾ ਜੀ ਨੂੰ ‘ਲਾਲਾ।’ ਇਹ ਭਾਵ ਕਿਤੇ ਅਚੇਤ ਮਨ ਵਿੱਚ ਪਿਆ ਸੀ ਤੇ ਫਿਰ ਕਈ ਸਾਲਾਂ ਮਗਰੋਂ ਮੈਂ ਆਪਣੀ ਪਤਨੀ ਦਾ ਨਾਂ ‘ਸੋਨਮੋਮ’ ਰੱਖਿਆ ਤੇ ਕਦੇ-ਕਦੇ ਬੁਲਾਉਂਦਾ ਵੀ ਹਾਂ, ਸੋਨਮੋਮ ਬਣਿਆ ਸੰਨੀ ਦੀ ਮੰਮੀ ਤੋਂਸੰਨੀ ਮੇਰੇ ਬੇਟੇ ਦਾ ਘਰੇਲੂ ਨਾਂ ਹੈ, ਵੈਸੇ ਪਰਿਆਸ ਹੈ

ਊਸ਼ਾ ਨੂੰ ਸਿਆਸੀ ਸੂਝ ਹੈ, ਕਿਸੇ ਦੂਸਰੇ ਨੂੰ ਆਪਣਾ ਬਣਾਉਣ ਦੀ ਜਾਚਇਸ ਗੱਲ ਨੂੰ ਸਮਝ ਸਕਦੇ ਹੋ ਕਿ ਉਸ ਨੇ ਮੈਨੂੰ ਚਾਲੀ ਸਾਲ ਪਹਿਲਾਂ ਕਬੂਲ ਕੀਤਾ, ਪਤਾ ਹੋਣ ਦੇ ਬਾਵਜੂਦ ਕਿ ਮੈਨੂੰ ਸ਼ੂਗਰ ਰੋਗ ਹੈਮੈਂ ਹਰ ਖਾਣੇ ਤੋਂ ਪਹਿਲਾਂ ਇੰਸੁਲਿਨ ਦਾ ਟੀਕਾ ਲਗਾਉਂਦਾ ਹਾਂਕੀ ਭਾਵ ਸੀ, ਕਿਹੜੀ ਖਿੱਚ ਸੀ, ਇਸ਼ਕ-ਹਕੀਕੀ ਦਾ ਉਹ ਕਿਹੜਾ ਵਰਕਾ ਸੀ, ਵਰਕੇ ’ਤੇ ਲਿਖੇ ਹੋਏ ਕਿਹੜੇ ਸ਼ਬਦ ਸੀ, ਜਿਸ ਨੂੰ ਪੁਗਾ ਰਹੇ ਸੀਮਹੁੱਬਤ ਦਾ ਅਮਲ ਵੀ ਇਹੀ ਹੈ‘ਜਉ ਤਉ ਪ੍ਰੇਮ ਖੇਲ੍ਹਣ ਕਾ ਚਾਉ॥’ … …

ਮੈਂ ਇਹ ਵੀ ਮੰਨਦਾ ਕਿ ਕਿਰਦਾਰ-ਵਿਵਹਾਰ ਵਿੱਚ ਇਕਸਾਰਤਾ ਹੁੰਦੀ ਹੈਜੇ ਕੋਈ ਘਰੇ ਹੋਰ ਹੈ ਤੇ ਦਫਤਰ ਹੋਰ, ਆਪਣੇ ਬੱਚਿਆਂ ਨਾਲ ਹੋਰ ਤੇ ਗੁਆਂਢੀਆਂ ਦੇ ਬੱਚਿਆਂ ਨਾਲ ਵੱਖਰਾ ਤਾਂ ਇਹ ‘ਫਾਇਦਾ ਦੇਖ ਕੇ’ ਵਿਵਹਾਰ ਬਦਲਣ ਦੀ ਪੂੰਜੀਵਾਦੀ ਪ੍ਰਵਿਰਤੀ ਹੈਕੁਦਰਤੀ ਪ੍ਰਵਿਰਤੀ ਇਹ ਇਜਾਜ਼ਤ ਨਹੀਂ ਦਿੰਦੀਉਸਦਾ ਸੁਭਾਅ ਵੀ ਵੱਖਰਾ ਹੈ

ਊਸ਼ਾ ਨੇ ਮੈਡੀਕਲ ਕਾਲਜ ਅਤੇ ਉਨ੍ਹਾਂ ਨਾਲ ਲਗਦੇ ਹਸਪਤਾਲਾਂ ਵਿੱਚ ਬਤੌਰ ਜੂਨੀਅਰ, ਸੀਨੀਅਰ ਅਸਿਸਟੈਂਟ ਕਾਰਜ ਕਰਦਿਆਂ ਸੇਵਾ ਤੋਂ ਮੁਕਤੀ ਲਈ ਹੈ ਜ਼ਿਆਦਾ ਸਮਾਂ ਗੁਰੂ ਨਾਨਕ ਹਸਪਤਾਲ ਦੇ ਸਰਜਰੀ ਵਿਭਾਗ ਵਿੱਚ ਕਾਰਜ ਕੀਤਾ ਹੈਉਸ ਦਾ ਕਮਰਾ ਵਾਰਡ ਦੇ ਦਰਵਾਜ਼ੇ ਦੇ ਸੱਜੇ ਪਾਸੇ, ਵਾਰਡ ਦੇ ਮੁਖੀ ਦੇ ਨਾਲ ਪਹਿਲਾ ਕਮਰਾ ਹੁੰਦਾਜੋ ਵੀ ਮਰੀਜ਼ ਰਿਸ਼ਤੇਦਾਰ ਅੰਦਰ ਵੜਦਾ ਤਾਂ ਪਹਿਲਾਂ ਅੱਗੋਂ ਬੈਠੀ ਇਹ ਮਿਲਦੀਇੰਜ ਕਹਿ ਲਵੋ, ਇਹ ‘ਪੁੱਛ-ਗਿੱਛ ਕੇਂਦਰ’ ਦਾ ਕਾਰਜ ਵੱਧ ਕਰਦੀਫਲਾਂ ਵਾਰਡ ਕਿੱਥੇ ਹੈ? ਫਲਾਂ ਡਾਕਟਰ ਕਿੱਥੇ ਬੈਠਦੇ ਨੇ, ਅਪਰੇਸ਼ਨ ਥਿਏਟਰ, ਐਕਸ-ਰੇ ਦਾ ਕਮਰਾ ਆਦਿਕਾਫ਼ੀ ਪਰੇਸ਼ਾਨ ਹੁੰਦੀਇਸ ਲਈ ਨਹੀਂ ਕਿ ਸਾਰਾ ਦਿਨ ਲੋਕ ਪਰੇਸ਼ਾਨ ਕਰਦੇ ਨੇ, ਇਸ ਲਈ ਕਿ ਮਰੀਜ਼ਾਂ ਨੂੰ ਭਟਕਣਾ ਪੈਂਦਾ ਹੈਕਈ ਵਾਰ ਦੱਸਣ-ਸਮਝਾਉਣ ’ਤੇ ਵੀ ਉਨ੍ਹਾਂ ਨੂੰ ਕੁਝ ਨਾ ਲੱਭਦਾਕਮਰੇ ਵਿੱਚੋਂ ਬਾਹਰ ਆ ਕੇ ਸਮਝਾਉਂਦੀ ਜਾਂ ਸਮਾਂ ਹੁੰਦਾ ਤਾਂ ਛੱਡ ਵੀ ਆਉਂਦੀ

ਰਿਟਾਇਰਮੈਂਟ ਦਾ ਸਮਾਂ ਆਇਆ ਤਾਂ ਉਸ ਨੇ ਇੱਛਾ ਜ਼ਾਹਿਰ ਕੀਤੀ ਕਿ ਉਹ ਰਿਟਾਇਰਮੈਂਟ ਤੋਂ ਬਾਅਦ, ਰੋਜ਼ ਹਸਪਤਾਲ ਦੋ ਘੰਟੇ ਲਾਇਆ ਕਰੇਗੀ ਤੇ ਹਸਪਤਾਲ ਦੇ ਮੁੱਖ ਦਰਵਾਜ਼ੇ ’ਤੇ ਕੁਰਸੀ ਢਾਹ ਕੇ ਬੈਠੇਗੀ ਤੇ ਮਰੀਜ਼ਾਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ, ਜਿਸ ਨੂੰ ਵੀ ਜਿੱਥੇ ਜਾਣ ਦੀ ਲੋੜ ਹੋਵੇਗੀ, ਉਹ ਛੱਡ ਕੇ ਆਇਆ ਕਰੇਗੀਘਰੋਂ ਕੀ ਦਿੱਕਤ ਹੋਣੀ ਸੀ, ਮੈਂ ਤਾਂ ਆਪ ਰਿਟਾਇਰਮੈਂਟ ਤੋਂ ਬਾਅਦ ਇਸ ਤਰ੍ਹਾਂ ਦਾ ਕੋਈ ਨਾ ਕੋਈ ਕਾਰਜ ਕਰਨ ਬਾਰੇ ਸੋਚ ਰਿਹਾ ਸੀ

ਉਸ ਦੀ ਇਹ ਭਾਵਨਾ ਕਰੋਨਾ ਨੇ ਰੋਕੀ, ਜਦੋਂ ਲੋਕਾਂ ਨੂੰ ਜਬਰਦਸਤੀ ਘਰੋਂ ਬਾਹਰ ਆਉਣ ਤੋਂ ਰੋਕਿਆ ਗਿਆਕਰੋਨਾ ਵਾਇਰਸ ਨਾਲ ਹੋਣ ਵਾਲੀ ਬਿਮਾਰੀ ਲਈ ਪੁਲਿਸ ਲਗਾਈ ਗਈਖੈਰ ਉਹ ਵੱਖਰਾ ਮੁੱਦਾ ਹੈ, ਗੱਲ ਸੀ ਲੋਕਾਂ ਦੇ ਕਿਰਦਾਰ ਜਾਂ ਵਿਵਹਾਰ ਦੀ ਇਕਸਾਰਤਾ ਦੀਊਸ਼ਾ ਮੇਰੀ ਪਤਨੀ ਹੈ, ਇਹ ਸ਼ਬਦ ਉਸ ਦੀ ਖੁਸ਼ਾਮਦੀ ਲਈ ਲੱਗ ਸਕਦੇ ਹਨ, ਪਰ ਮੈਂ ਇਸਦੇ ਕਿਰਦਾਰ ਨੂੰ ਵਿਆਪਕ, ਵੱਡੇ ਪੱਧਰ ’ਤੇ ਨਾਰੀ ਜਾਤ ਨਾਲ ਜੋੜ ਕੇ ਦੇਖਦਾ ਹਾਂ

ਮੈਨੂੰ ਮੇਰੀ ਮਾਂ ਚੇਤੇ ਆਉਂਦੀ ਹੈ ਇੱਕ ਨਹੀਂ ਕਈ ਮਾਵਾਂ, ਮੇਰੇ ਜਮਾਤੀਆਂ ਦੀਆਂ ਜਦੋਂ ਮੈਂ ਪਟਿਆਲੇ ਮੈਡੀਕਲ ਕਾਲਜ ਵਿੱਚ ਪੜ੍ਹਦਾ ਸੀ ਤੇ ਛੁੱਟੀ ਵਾਲੇ ਦਿਨ ਉਨ੍ਹਾਂ ਦੇ ਘਰੇ ਜਾਣ ਦਾ ਮੌਕਾ ਮਿਲਦਾਪ੍ਰੇਮ ਖੋਸਲਾ ਤਾਂ ਸੀ ਹੀ ਪਟਿਆਲੇ ਤੋਂ, ਵਿਜੇ ਜਿੰਦਲ ਬਸੀ ਪਠਾਨਾਂ ਤੋਂ ਸੀ, ਪਟਿਆਲੇ ਤੋਂ ਨੇੜੇ ਹੀਵਿਮਲ ਸੀਕਰੀ ਦੇ ਪਿਤਾ ਖੰਨਾ ਸ਼ਹਿਰ ਦੇ ਬੈਂਕ ਮੈਨੇਜਰਕੋਈ ਘੰਟੇ ਕੁ ਦਾ ਰਾਹ, ਤੇ ਹੋਰ ਵੀ। ਬਾਅਦ ਵਿੱਚ ਦੋਸਤਾਂ-ਮਿੱਤਰਾਂ ਦੀਆਂ ਪਤਨੀਆਂ ਦੇ ਵਿਵਹਾਰਸਾਡੇ ਕੋਲ ਰਿਵਾਇਤੀ ਕਿੱਸੇ ਕਹਾਣੀਆਂ ਵੀ ਹਨ, ਜਿੱਥੇ ਮਾਵਾਂ ਦਾ, ਔਰਤਾਂ ਦਾ ਨਿੱਘ ਅਤੇ ਮਨ ਵਾਲੇ ਰਿਸ਼ਤੇ ਦਾ ਜ਼ਿਕਰ ਹੈਮੇਰੀ ਮਾਂ ਕੁੱਤਿਆਂ, ਕਾਵਾਂ, ਗਾਵਾਂ ਲਈ ਵੀ ਰੋਟੀ ਬਣਾਉਂਦੀ

ਮੇਰੇ ਕੋਲ ਸਰੀਰ ਅਤੇ ਸਮਾਜ ਵਿਗਿਆਨ ਦੀ ਵਿਧੀਵਤ ਪੜ੍ਹਾਈ ਦੇ ਉਲੇਖ ਹਨਮਾਂ ਦਾ ਬੱਚੇ ਨੂੰ ਦੁੱਧ ਪਿਲਾਉਣਾ ਤੇ ਛਾਤੀ ਨਾਲ ਲਾ ਕੇ ਰੱਖਣਾ, ਇਕਮਿਕਤਾ ਦਾ ਅਹਿਸਾਸ ਹੈਉਸ ਤੋਂ ਪਹਿਲਾਂ ਇੱਕ ਲੰਮੇ ਸਮੇਂ, ਨੌਂ ਮਹੀਨੇ ਤਕ ਆਪਣੀ ਕੁੱਖ ਵਿੱਚ ਰੱਖਣਾ ਤੇ ਉਸ ਦੀ ਹਿਲਜੁਲ ਦਾ ਅਹਿਸਾਸਉਹ ਅਸਲ ਵਿੱਚ ਦੋ ਸ਼ਖ਼ਸ ਇੱਕ ਜਾਨ ਹੁੰਦੇ ਹਨਜਣੇਪਾ-ਪੀੜਾ ਅਤੇ ਸਿਰਜਣਾ, ਇੱਕ ਅਲੱਗ ਹੀ ਅਹਿਸਾਸ ਹੈ, ਜਿਸਦੀ ਪੁਰਸ਼ ਕਲਪਨਾ ਤਾਂ ਕਰ ਸਕਦਾ ਹੈ, ਪਰ ਉਸ ਨੂੰ ਔਰਤ ਜੀਉਂਦੀ ਹੈਇਹ ਸਾਰੇ ਆਖਰ ਜਾ ਕੇ ਜੁੜਦੇ ਹਨ, ਸਾਂਭ-ਸੰਭਾਲ ਨਾਲਕਿਵੇਂ ਕਿਸੇ ਨੂੰ ਆਪਣੀ ਕਿਰਤ, ਆਪਣੀ ਸਿਰਜਣਾ ਨਾਲ ਲਗਾਵ ਹੁੰਦਾ ਹੈ? ਕਿਵੇਂ ਕੋਈ ਆਪਣੀ, ਕ੍ਰਿਤੀ ਨੂੰ ਸਾਂਭ-ਸੰਭਾਲ ਕੇ ਰੱਖਦਾ ਹੈ

ਕੀ ਅਸੀਂ ਸਿਆਸਤ ਤੋਂ ਇਹ ਆਸ ਨਹੀਂ ਕਰਦੇ? ਸਾਡੀ ਹਮੇਸ਼ਾ ਮਨਸ਼ਾ ਰਹਿੰਦੀ ਹੈ ਕਿ ਸੱਤਾ, ਮਾਂ ਦੀ ਤਰ੍ਹਾਂ ਬਿਨਾਂ ਬੋਲੇ ਹੀ ਸਮਝ ਜਾਵੇ ਕਿ ਬੱਚੇ ਨੂੰ ਕੀ ਲੋੜ ਹੈ? ਮਾਂ ਬੱਚੇ ਦੀ ਤਕਲੀਫ਼ ਉਸ ਦੀ ਚੁੱਪ ਤੋਂ ਸਮਝ ਜਾਂਦੀ ਹੈਉਸ ਦੀ ਕੋਸ਼ਿਸ਼ ਰਹਿੰਦੀ ਹੈ ਕਿ ਬੱਚੇ ਦੇ ਰੋਣ ਤੋਂ ਪਹਿਲਾਂ ਹੀ ਬੱਚੇ ਦੀ ਤਕਲੀਫ਼ ਨੂੰ ਸਮਝਿਆ ਜਾਵੇ ਤੇ ਉਸ ’ਤੇ ਵਿਚਾਰ ਕੀਤਾ ਜਾਵੇਹੱਲ ਵਲ ਵਧਿਆ ਜਾਵੇ

ਮੈਂ ਕਿਹਾ ਨਾ ਕਿਰਦਾਰ, ਸੁਭਾਅ ਮੌਕਾ ਦੇਖ ਕੇ ਬਦਲਣ ਵਾਲੇ ਹੋਰ ਹੁੰਦੇ ਹਨਔਰਤਾਂ ਤੋਂ ਇਹ ਕੰਮ ਘੱਟ ਹੀ ਹੁੰਦਾ ਤੇ ਜਾਂ ਉਚੇਚੇ ਸਿੱਖਣਾ-ਸਿਖਾਉਣਾ ਪੈਂਦਾ ਹੈਸਾਡੇ ਘਰ ਵਿੱਚ ਮੇਡ-ਸਰਵੈਂਟ ਤਾਂ ਰੋਜ਼ ਆਉਂਦੀ ਹੈਉਹ ਵੀ ਇੱਕ ਪਰਿਵਾਰ, ਤਿੰਨ ਪੀੜ੍ਹੀਆਂ ਤੋਂਇਸ ਤੋਂ ਇਲਾਵਾ ਬਿਜਲੀ ਦਾ ਕੰਮ ਕਰਨ ਵਾਲਾ ਪ੍ਰਿੰਸ, ਸੈਨੇਟਰੀ ਵਾਲਾ ਰਾਮ, ਕੱਪੜੇ ਪ੍ਰੈੱਸ ਕਰਨ ਵਾਲਾ ਸੈਮਸ਼ੀ, ਕੱਪੜੇ ਸਿਉਣ ਅਤੇ ਮੁਰੰਮਤ ਕਰਨ ਵਾਲਾ ਸ਼ਿਵ, ਕਾਰਪੈਂਟਰ ਜੱਗਾ, ਮਾਲੀ ਸੁਖਪਾਲ, ਰੰਗ ਰੋਗਨ ਵਾਲਾ ਸ਼ਾਬੀ, ਤਕਰੀਬਨ ਵੀਹ ਸਾਲ ਤੋਂ ਉਹੀ ਹੀ ਨੇ ਉਨ੍ਹਾਂ ਨਾਲ ਉਸ ਦਾ ਰਿਸ਼ਤਾ ਉਮਰ ਮੁਤਾਬਕ ਹੈਉਸ਼ਾ ਨੂੰ ਸਭ ਦੇ ਬੱਚਿਆਂ ਦੇ ਨਾਂ ਤਕ ਪਤਾ ਨੇਅਕਸਰ ਹਾਲ-ਚਾਲ ਪੁੱਛਦੀ ਹੈ ਤਾਂ ਨਾਂ ਲੈ ਕੇ ਸੰਬੋਧਨ ਕਰਦੀ ਹੈ

ਪਾਣੀ ਟਿਪਟਿਪ ਕਰ ਰਿਹਾ ਹੈ, ਬਿਜਲੀ ਦਾ ਸਵਿੱਚ ਢਿੱਲਾ ਹੋ ਗਿਆ ਹੈਊਸ਼ਾ ਫੌਰੀ ਫੋਨ ਕਰੇਗੀ ਤੇ ਬੰਦਾ ਹਾਜ਼ਰਮੈਂ ਕਈ ਵਾਰ ਸੋਚਦਾ ਹਾਂ ਕਿ ਇੰਨੇ ਨਿੱਕੇ ਜਿਹੇ ਕੰਮ ਵਾਸਤੇ, ਉਹ ਮਿੰਟ ਵੀ ਨਹੀਂ ਲਗਾਉਂਦੀਮੈਂ ਕਈ ਵਾਰ ਸੋਚਦਾ ਹਾਂ ਕਿ ਕਿਸੇ ਉਦੋਂ ਬੁਲਾਇਆ ਜਾਵੇ, ਜਦੋਂ ਇੱਕ ਦੋ ਕੰਮ ਇਕੱਠੇ ਹੋ ਜਾਣਪਰ ਦੂਸਰੇ ਪਾਸਿਓਂ ਵੀ ਕੋਈ ਨਾਂਹ ਨੁੱਕਰ ਨਹੀਂਇਹ ਰਿਸ਼ਤਿਆਂ ਦਾ ਨਿੱਘ ਹੈ, ਆਪਣਾਪਨ ਹੈ

ਸਾਡੀ ਗਲੀ ਦੀ ਸਫਾਈ ਸੇਵਿਕਾ ਸਵੇਰੇ ਸਵੇਰੇ ਝਾੜੂ ਮਾਰਦੀ ਅਕਸਰ ਚਾਹ ਦੇ ਕੱਪ ਲਈ ਸਾਡੇ ਘਰ ਦਾ ਬੂਹਾ ਖੜਕਾਉਂਦੀ ਹੈਜਦੋਂ ਡਿਊਟੀ ’ਤੇ ਜਾਣਾ ਹੁੰਦਾ ਸੀ ਤਾਂ ਊਸ਼ਾ ਖਿਝਦੀਕਿਉਂ ਜੋ ਤਿਆਰ ਹੋਣਾ, ਨਾਸ਼ਤਾ ਬਣਾਉਣਾ ਬੱਚਿਆਂ ਦੇ ਟਿਫਨ ਆਦਿਪਰ ਚਾਹ ਪਿਲਾਉਣ ਤੋਂ ਕਦੇ ਮਨ੍ਹਾਂ ਨਹੀਂ ਕੀਤਾਉਸ ਦੀ ਖਿਝ ਨੂੰ ਘੱਟ ਕਰਨ ਲਈ ਮੈਂ ਕਹਿ ਦਿੰਦਾ, ਦੇਖ ਮਹੱਲੇ ਵਿੱਚ ਕਿੰਨੇ ਹੀ ਘਰ ਨੇ, ਤੂੰ ਸੁਭਾਗ ਸਮਝ ਕਿ ਉਹ ਤੇਰੇ ਕੋਲ ਆਉਂਦੀ ਹੈਤੇਰੇ ਵਿੱਚ ਜੋ ਖਾਸੀਅਤ ਹੈ, ਉਹ ਹੋਰਨਾਂ ਵਿੱਚ ਨਹੀਂ ਹੈਇਹ ਗੱਲ ਇਸ ਨੂੰ ਸਿਆਸੀ ਹੋਣਾ ਮਤਲਬ ਪਰਵਾਹ ਕਰਨੀ, ਉਸ ਹੁਨਰ ਦੀ ਲਿਖਾਇਕ ਹੈਪਰ ਸਿਆਸਤ ਦੀ ਸਮਝ ਅਤੇ ਵਿਆਖਿਆ ਵਿੱਚੋਂ ਅਰਸਤੂ ਅਤੇ ਪਲੈਟੋ ਤੋਂ ਲੈ ਕੇ ਕਾਰਲ ਮਾਰਕਸ ਤਕ, ਚਾਣਕਿਆ ਤੋਂ ਲੈ ਕੇ ਬਾਬਾ ਨਾਨਕ ਤਕ, ਰਾਜਾ ਜਾਂ ਸੱਤਾ ਵਿੱਚ ਬੈਠੇ ਲੋਕਾਂ ਤੋਂ ਜਿਸ ਤਰ੍ਹਾਂ ਦੀ ਤਵੱਕੋ ਕੀਤੀ ਜਾਂਦੀ ਹੈ, ਉਹ ਇਹੀ ਹੈਜੇਕਰ ਮਹਾਰਾਜਾ ਅਸ਼ੋਕ ਨੂੰ ਇਤਿਹਾਸ ਵਿੱਚ ਯਾਦ ਰੱਖਿਆ ਜਾਂਦਾ ਹੈ ਤਾਂ ਉਸ ਪਿੱਛੇ ਉਸ ਦੀ ਬਦਲੀ ਹੋਈ, ਲੋਕਾਂ ਦੀ ਪਰਵਾਹ ਕਰਨ ਵਾਲੀ ਤਸਵੀਰ ਸੀਜੇਕਰ ਕਾਰਲ ਮਾਰਕਸ ਵੀਹਵੀਂ ਸਦੀ ਦਾ ਪ੍ਰਭਾਵਸ਼ਾਲੀ ਵਿਅਕਤੀ ਮੰਨਿਆ ਗਿਆ ਹੈ, ਜਿਸਦਾ ਕਾਰਨ ਇਹ ਵੀ ਹੈ ਕਿ ਉਸ ਨੇ ਕਾਮਿਆਂ, ਮਜ਼ਦੂਰਾਂ ਲਈ ਪਰਵਾਹ ਕੀਤੀਉਸਨੇ ਉਚਿਤ ਦਿਹਾੜੀ ਤੋਂ ਅੱਗੇ, ਉਨ੍ਹਾਂ ਦੇ ਦਰਦ ਨੂੰ ਸਮਝਿਆ ਤੇ ਉਸ ਦੇ ਹੱਲ ਵੱਲ ਰਾਹ ਦਿਖਾਇਆ

ਵੈਸੇ ਸਾਡੀ ਧਾਰਨਾ ਅਤੇ ਸਮਝ ਔਰਤਾਂ ਨੂੰ ਵਧੀਆ ਮੈਨੇਜਰ ਹੋਣ ਦਾ ਮਾਣ ਨਹੀਂ ਦਿੰਦੀਜਦੋਂ ਕਿ ਹੁਣ ਔਰਤਾਂ ਨੂੰ ‘ਹਾਊਸ ਵਾਈਫ’ ਦੀ ਥਾਂ ‘ਹੋਮ ਮੇਕਰ’ ਕਿਹਾ ਜਾਣ ਦੀ ਰਿਵਾਇਤ ਬਣੀ ਹੈਆਪਾਂ ਜਾਣਦੇ ਹਾਂ ਕਿ ਨੌਕਰੀ ਵਿੱਚ ਜਦੋਂ ਕਿਸੇ ਦੀ ਤਰੱਕੀ ਮੁਖੀ ਦੇ ਤੌਰ ’ਤੇ ਹੋਣ ਲਗਦੀ ਹੈ ਤਾਂ ਅੜਿੱਕੇ ਲਗਾਏ ਜਾਂਦੇ ਹਨ ਤੇ ਕਈ ਸੰਸਥਾਵਾਂ ਦੇ ਨੇਮ ਵੀ ਪ੍ਰਵਾਨਗੀ ਨਹੀਂ ਦਿੰਦੇ ਇਸਦਾ ਇੱਕ ਹੋਰ ਪੱਖ ਹੈ ਕਿ ਔਰਤ ਨੂੰ ਗਰਭ ਅਤੇ ਜਣੇਪੇ ਦੇ ਸੰਦਰਭ ਵਿੱਚ ਸਾਡਾ ਮੁਲਕ ਛੇ ਮਹੀਨੇ ਦੀ ਛੁੱਟੀ ਦਿੰਦਾ ਹੈਦੂਸਰੇ ਪਾਸੇ ਜਰਮਨੀ ਵਿੱਚ ਇਹ ਸਹੂਲਤ ਤਿੰਨ ਸਾਲ ਦੀ ਹੈਉਨ੍ਹਾਂ ਦਾ ਇੱਕ ਸਰਵੇਖਣ ਇਸ ਨਤੀਜੇ ਤੇ ਪਹੁੰਚਿਆ ਕਿ ਔਰਤਾਂ, ਆਦਮੀ ਦੀ ਔਸਤਨ 35 ਸਾਲ ਦੀ ਸੇਵਾ ਦੇ ਮੁਕਾਬਲੇ 29 ਸਾਲ ਕੰਮ ਕਰਦੀਆਂ ਹਨ, ਪਰ ਜੇਕਰ 35 ਅਤੇ 29 ਸਾਲਾਂ ਦੀ ਕਾਰਗੁਜ਼ਾਰੀ ਦੀ ਤੁਲਨਾ ਕਰੋ ਤਾਂ ਇਸ ਪੱਖੋਂ ਔਰਤਾਂ ਅੱਗੇ ਹੁੰਦੀਆਂ ਹਨ

ਊਸ਼ਾ ਜਾਂ ਸੋਨਮੋਮ ਜਿਸ ਨੇ ਮੈਨੂੰ ਕਬੂਲ ਕੀਤਾ, ਬੱਚਿਆਂ ਨੂੰ ਸਾਂਭਿਆ ਤੇ ਮੈਨੂੰ ਸਾਹਿਤ ਦੇ ਲੜ ਲੱਗੇ ਰਹਿਣ ਲਈ ਖੁੱਲ੍ਹਾ ਛੱਡਿਆਅੱਜ ਬੱਚੇ ਆਪਣੇ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਹਨ ਤਾਂ ਜੋ ਸਮਾਂ ਮੈਂ ਇਕੱਲੇ ਸਾਹਿਤਕ ਸਮਾਜ ਵਿੱਚ ਬਿਤਾਇਆ ਹੈ, ਹੁਣ ਪੂਰੀ ਤਨਦੇਹੀ ਨਾਲ, ਉਹ ਮੇਰੇ ਨਾਲ ਹੁੰਦੀ ਹੈਪੂਰਾ ਸਮਾਂ ਬੈਠਦੀ ਹੈ ਤੇ ਕਦੇ-ਕਦੇ ਸਰਗਰਮ ਹਿੱਸਾ ਵੀ ਲੈਂਦੀ ਹੈਕਹਿ ਸਕਦਾ ਹਾਂ ਕਿ ਹੁਣ ਲੋਕਾਂ ਨੂੰ ਵੀ ਮੇਰਾ ਇਕੱਲੇ ਜਾਣਾ ਕਬੂਲ ਨਹੀਂ ਹੁੰਦਾ, ਉਹ ਵੀ ਊਸ਼ਾ ਦੀ ਹਾਜ਼ਰੀ ਦੀ ਮੰਗ ਕਰਦੇ ਹਨ

ਮੈਨੂੰ ਵੀ ਹੁਣ ਆਦਤ ਪੈ ਗਈ ਹੈਗੱਡੀ ਵਿੱਚ ਨਾਲ ਦੀ ਸੀਟ ਖਾਲੀ ਹੋਵੇ, ਅਜੀਬ ਲੱਗਦਾ ਹੈਵੈਸੇ ਵੀ ਊਸ਼ਾ ਦਾ ਸਾਥ, ਚੜ੍ਹਦੇ ਸੂਰਜ ਦੀ ਲਾਲੀ, ਪਹਿਲੀ ਕਿਰਨ ਵਰਗਾ ਹਮਸਫ਼ਰਉਸ ਤੋਂ ਬਾਅਦ ਹੀ ਜੀਵ ਤੁਰਦੇ-ਉਡਦੇ ਨੇ ਕੁਦਰਤ ਵਿੱਚਦੇਸ਼ ਦੀ ਫਿਜ਼ਾ ਵੀ ਅਜਿਹੀ ਸੁਹਾਵਨੀ ਹੋਵੇ, ਲੋਕਾਂ ਦਾ ਰਹਿਣ ਨੂੰ ਜੀਅ ਕਰੇ, ਜੀਉਣ ਦਾ ਚਾਅ ਹੋਵੇ ਲੋਕਾਂ ਵਿੱਚਇਹ ਮਸਲਾ ਕੋਈ ਅਜੂਬਾ ਨਹੀਂ ਹੈ, ਸਿਆਸੀ ਜ਼ਰੂਰ ਹੋ ਗਿਆ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3917)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author