ShyamSDeepti7ਅੱਜ ਜੇਕਰ ਮਨੋਰੋਗਾਂ ਦੇ ਕੇਂਦਰ ਬਿੰਦੂ ਜਾਂ ਮੂਲ ਕਾਰਨ ਦੀ ਗੱਲ ਕਰੀਏ ਤਾਂ ਉਹ ਹੈ ਤਣਾਉ। ਤਣਾਉ ਤੋਂ ਹੀ ਸਥਿਤੀ ...
(17 ਜੂਨ 2024)
ਇਸ ਸਮੇਂ ਪਾਠਕ: 285.


ਜੇਕਰ
ਬਿਮਾਰੀਆਂ ਦੇ ਇਤਿਹਾਸ ਨੂੰ ਬਿਮਾਰੀਆਂ ਦੀਆਂ ਕਿਸਮਾਂ ਦੇ ਨਾਂ ਨਾਲ ਵੰਡਣਾ ਜਾਂ ਜਾਣਨਾ ਹੋਵੇ ਤਾਂ ਕਹਿ ਸਕਦੇ ਹਾਂ ਕਿਸੇ ਵੇਲੇ ਲਾਗ ਦੀਆਂ, ਛੂਤ ਦੀਆਂ ਬਿਮਾਰੀਆਂ ਦਾ ਪਹਿਲਾ ਨੰਬਰ ਸੀਐਂਟੀਬਾਇਓਟਿਕ ਆਦਿ ਦੀ ਕਾਢ ਅਤੇ ਹਿਫ਼ਾਜ਼ਤੀ ਟੀਕਿਆਂ ਨਾਲ ਕਈ ਬਿਮਾਰੀਆਂ ਤਾਂ ਬਿਲਕੁਲ ਹੀ ਮੁੱਕ ਗਈਆਂ ਹਨ ਤੇ ਬਾਕੀ ਕਾਬੂ ਹੇਠ ਹਨਉਸ ਤੋਂ ਬਾਅਦ ਲੰਮੀਆਂ ਲਾਇਲਾਜ ਬਿਮਾਰੀਆਂ ਦਾ ਸਮਾਂ ਆਇਆ ਜਿਵੇਂ ਦਿਲ ਦੀਆਂ ਬਿਮਾਰੀਆਂ, ਕੈਂਸਰ, ਸ਼ੂਗਰ ਰੋਗ, ਮੋਟਾਪਾ ਅਤੇ ਹੁਣ ਇੱਕੀਵੀਂ ਸਦੀ ਮਾਨਸਿਕ ਰੋਗਾਂ ਦੀ ਚੜ੍ਹਤ ਦੀ ਸਦੀ ਹੈਮਾਨਸਿਕ ਰੋਗਾਂ ਵਿੱਚ ਉਦਾਸੀ ਰੋਗ ਪਹਿਲੀਆਂ ਚਾਰ ਬਿਮਾਰੀਆਂ ਵਿੱਚੋਂ ਇੱਕ ਹੈ, ਜਦੋਂ ਕਿ ਆਉਣ ਵਾਲੇ ਇੱਕ ਦਹਾਕੇ ਵਿੱਚ ਇਹ ਦੂਸਰੇ ਨੰਬਰਤੇ ਹੋਵੇਗਾ ਅਤੇ ਰੋਗਾਂ ਦੀ ਵਰਗ ਵੰਡ ਅਨੁਸਾਰ ਮਾਨਸਿਕ ਰੋਗ ਪਹਿਲੇ ਨੰਬਰ ’ਤੇ ਹੋਣਗੇ

ਜੇਕਰ ਸਾਰੀ ਦੁਨੀਆਤੇ ਮਾਨਸਿਕ ਰੋਗਾਂ ਦੀ ਗਿਣਤੀ ਬਾਰੇ ਨਜ਼ਰ ਮਾਰੀਏ ਤਾਂ 45 ਕਰੋੜ ਵਿਅਕਤੀ ਕਿਸੇ ਨਾ ਕਿਸੇ ਮਨੋਰੋਗ ਤੋਂ ਪੀੜਤ ਹਨਜੇਕਰ ਇਸ ਨੂੰ ਕੁੱਲ ਬਿਮਾਰੀਆਂ ਦੇ ਸੰਦਰਭ ਵਿੱਚ ਸਮਝਣਾ ਹੋਵੇ ਤਾਂ ਦੁਨੀਆ ਵਿੱਚ ਕੁੱਲ ਬਿਮਾਰੀਆਂ ਵਿੱਚੋਂ 15 ਫ਼ੀਸਦੀ ਬੋਝ ਮਾਨਸਿਕ ਰੋਗਾਂ ਦਾ ਹੈਦੁਨੀਆ ਵਿੱਚ ਕਿਸੇ ਵੀ ਵੇਲੇ ਸਰਵੇਖਣ ਕਰ ਲਿਆ ਜਾਵੇ ਤਾਂ 10 ਫ਼ੀਸਦੀ ਪ੍ਰੌੜ੍ਹ ਲੋਕ ਕਿਸੇ ਨਾ ਕਿਸੇ ਮਨੋਰੋਗ ਦਾ ਸ਼ਿਕਾਰ ਮਿਲਣਗੇਮੁਢਲੇ ਸਿਹਤ ਕੇਂਦਰਾਂ ਜਾਂ ਆਮ ਡਾਕਟਰਾਂ ਕੋਲ ਆਉਂਦੇ ਮਰੀਜ਼ਾਂ ਵਿੱਚੋਂ 20 ਫ਼ੀਸਦੀ ਮਰੀਜ਼ਾਂ ਨੂੰ ਮਨੋਰੋਗ ਮਾਹਿਰ ਦੀ ਲੋੜ ਹੁੰਦੀ ਹੈਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਸਰਵੇਖਣ ਤੋਂ ਪਤਾ ਲਾਇਆ ਗਿਆ ਹੈ ਕਿ 25 ਫ਼ੀਸਦੀ ਲੋਕ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਮਾਨਸਿਕ ਰੋਗ ਤੋਂ ਪੀੜਤ ਹੁੰਦਾ ਹੈ

ਜੇਕਰ ਅਲੱਗ ਅਲੱਗ ਮਨੋਰੋਗਾਂ ਵਿੱਚ ਇਹ ਸਥਿਤੀ ਦੇਖਣੀ ਹੋਵੇ ਤਾਂ-

ਉਦਾਸੀ ਰੋਗ 19-20 ਕਰੋੜ
ਸ਼ਰਾਬੀ 7 ਤੋਂ 10 ਕਰੋੜ
ਮਿਰਗੀ 5 ਕਰੋੜ
ਸਕੀਜ਼ੋਫਰੀਨਿਆ 2.4 ਕਰੋੜ
ਆਤਮ ਹੱਤਿਆ ਦੀ ਕੋਸ਼ਿਸ਼ਾਂ 1-2 ਕਰੋੜ
ਆਤਮ ਹੱਤਿਆਵਾਂ 10 ਲੱਖ
ਮਾਨਸਿਕ ਰੋਗਾਂ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਵਿੱਚ ਔਰਤ-ਮਰਦ ਦੇ ਅਨੁਪਾਤ ਵਿੱਚ ਕੋਈ ਬਹੁਤ ਜ਼ਿਆਦਾ ਫ਼ਰਕ ਨਹੀਂ ਹੈਪਰ ਜੋ ਫ਼ਰਕ ਹੈ, ਉਹ ਇਹ ਕਿ ਉਦਾਸੀ ਰੋਗ ਔਰਤਾਂ ਵਿੱਚ ਵੱਧ ਹੁੰਦਾ ਹੈ (ਮਰਦ: 1.9% ਅਤੇ ਔਰਤਾਂ 3.2%) ਤੇ ਸ਼ਰਾਬ ਅਤੇ ਨਸ਼ਿਆਂ ਸੰਬੰਧੀ ਵਿਕਾਰਾਂ ਵਿੱਚ ਮਰਦ ਅੱਗੇ ਹਨਸਾਰੀ ਦੁਨੀਆ ਦੀ ਪ੍ਰੌੜ੍ਹ ਵਸੋਂ ਵਿੱਚ 1.7 ਫ਼ੀਸਦੀ ਲੋਕ ਸ਼ਰਾਬੀ ਹਨ (7 ਕਰੋੜ) ਇਸਦੀ ਸੈਕਸ ਵੰਡ ਅਨੁਸਾਰ ਆਦਮੀ 2.8 ਫ਼ੀ ਸਦੀ ਅਤੇ ਔਰਤਾਂ 0.5 ਫ਼ੀ ਸਦੀ ਸ਼ਰਾਬ ਦੇ ਨਸ਼ੇ ਦਾ ਸ਼ਿਕਾਰ ਹਨਸ਼ਰਾਬ ਤੇ ਸਮੈਕ ਦੇ ਰੁਝਾਨ ਨੇ ਭਾਵੇਂ ਕੁਝ ਵਾਧਾ ਕੀਤਾ ਹੈ ਜਾਂ ਨਹੀਂ, ਜੇਕਰ ਸ਼ਰਾਬੀਆਂ ਦੀ ਗਿਣਤੀ ਕੁਝ ਘਟੀ ਹੈ ਤਾਂ ਸਮੈਕੀਆਂ ਦੀ ਵੀ ਵਧੀ ਵੀ ਹੈ

ਸਕੀਜ਼ੋਫਰੀਨਿਆ ਵਿੱਚ ਕੋਈ ਸੈਕਸ ਦਰ ਦਾ ਫ਼ਰਕ ਨਹੀਂ ਹੈ

ਮਾਨਸਿਕ ਰੋਗਾਂ ਬਾਰੇ ਇਸ ਜਾਣਕਾਰੀ ਤੋਂ ਇੱਕ ਗੱਲ ਇਹ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਇਹ ਵਿਕਾਰ ਦੁਨੀਆ ਭਰ ਵਿੱਚ ਵਧ ਰਹੇ ਹਨ

ਆਖ਼ਿਰ ਕੀ ਕਾਰਨ ਹਨ ਕਿ ਇਨ੍ਹਾਂ ਦੀ ਤਾਦਾਦ ਵਿੱਚ ਵਾਧਾ ਹੋ ਰਿਹਾ ਹੈ ਤੇ ਵਿਸ਼ਵ ਸਿਹਤ ਸੰਸਥਾ ਮੁਤਾਬਕ ਇਹ ਹੋਰ ਵਧਣਗੇ

ਇਸ ਸਥਿਤੀ ਨੂੰ ਸਮਝਣ ਲਈ ਕਈ ਕਾਰਨ ਹੋ ਸਕਦੇ ਹਨ ਆਪਾਂ ਇਸ ਗੱਲ ਤੋਂ ਜਾਣੂ ਹਾਂ ਕਿ ਸਮਾਜ ਵਿੱਚ ਮਾਨਸਿਕ ਰੋਗਾਂ ਦਾ ਚਲਣ ਬਿਲਕੁਲ ਨਵਾਂ ਨਹੀਂ ਹੈਹਿਪੋਕਰੇਟਸ (Hippocrates) ਵੱਲੋਂ ਵੀ ਆਪਣੀਆਂ ਲਿਖਤਾਂ ਵਿੱਚ ਅਤੇ ਆਯੁਰਵੈਦ ਨਾਲ ਸੰਬੰਧਿਤ ਗ੍ਰੰਥਾਂ ਵਿੱਚ ਵੀ ਇਨ੍ਹਾਂ ਰੋਗਾਂ ਦਾ ਜ਼ਿਕਰ ਹੈਇਨ੍ਹਾਂ ਦੇ ਕਾਰਨ ਅਤੇ ਇਲਾਜ ਵੀ ਦੱਸੇ ਗਏ ਹਨ, ਚਾਹੇ ਉਹ ਬਹੁਤੇ ਵਿਗਿਆਨਕ ਨਹੀਂਇਹ ਵੀ ਅਸੀਂ ਜਾਣਦੇ ਹਾਂ ਕਿ ਸਮਾਜ ਵਿੱਚ ਵੱਖ ਵੱਖ ਸਮੇਂ ਵੱਖ ਵੱਖ ਬਿਮਾਰੀਆਂ ਹੁੰਦੀਆਂ ਰਹੀਆਂ ਹਨਅਜਿਹੀਆਂ ਬਿਮਾਰੀਆਂ ਵੀ ਰਹੀਆਂ ਹਨ, ਜਿਨ੍ਹਾਂ ਨੇ ਪਿੰਡਾਂ ਦੇ ਪਿੰਡ ਉਜਾੜ ਦੇਣੇ ਜਿਵੇਂ ਚੇਚਕ, ਪਲੇਗ, ਹੈਜ਼ਾ ਆਦਿਇਸ ਤਰ੍ਹਾਂ ਯਕੀਨਨ ਹੀ ਅਜਿਹੀਆਂ ਬਿਮਾਰੀਆਂ ਵੱਲ ਤਵੱਜੋ ਵੱਧ ਦਿੱਤੀ ਜਾਂਦੀ ਰਹੀਇਨ੍ਹਾਂ ਬਿਮਾਰੀਆਂ (ਛੂਤ ਅਤੇ ਲਾਗ ਵਾਲੀਆਂ) ਬਾਰੇ ਜ਼ਿਆਦਾ ਧਿਆਨ ਦਿੱਤਾ ਗਿਆਜਦੋਂ ਇਹ ਬਿਮਾਰੀਆਂ ਘਟ ਗਈਆਂ (ਸਾਫ਼ ਪਾਣੀ, ਐਂਟੀਬਾਓਟਿਕ ਆਦਿ ਨਾਲ) ਤਾਂ ਜੀਵਨ ਜਾਚ ਮਤਲਬ ਖਾਣ-ਪੀਣ, ਰਹਿਣ-ਸਹਿਣ ਦੀਆਂ ਬਿਮਾਰੀਆਂ ਵੱਲ ਵਧੇਰੇ ਧਿਆਨ ਹੋਇਆ ਭਾਵੇਂ ਉਹ ਪਹਿਲਾਂ ਵੀ ਸੀਕਹਿਣ ਤੋਂ ਭਾਵ ਹੈ, ਸਮੇਂ ਸਮੇਂ ’ਤੇ ਖੋਜਾਂ ਨਾਲ, ਇੱਕ ਬਿਮਾਰੀ ਦਾ ਵਰਗ ਮਨਫ਼ੀ ਹੋਣ ਲਗਦਾ ਹੈ ਤਾਂ, ਜੋ ਪਹਿਲਾਂ ਘੱਟ ਹੁੰਦਾ ਹੈ, ਉਹ ਮਹੱਤਤਾ ਹਾਸਲ ਕਰ ਲੈਂਦਾ ਹੈਹਸਪਤਾਲ ਵਿੱਚ ਕੋਈ ਹੋਰ ਬਿਮਾਰੀ ਨਾਲ ਪੀੜਤ ਮਰੀਜ਼ ਵੱਧ ਥਾਂ ਘੇਰਨ ਲੱਗ ਪੈਂਦੇ ਹਨਇਸ ਤਰ੍ਹਾਂ ਪਹਿਲਾਂ ਅਣਗੌਲੀ ਰਹਿ ਰਹੀ ਬਿਮਾਰੀ, ਹੁਣ ਸਾਹਮਣੇ ਆ ਜਾਂਦੀ ਹੈਭਾਵੇਂ ਉਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਉਸ ਤਰ੍ਹਾਂ ਦਾ ਵਾਧਾ ਨਹੀਂ ਵੀ ਹੋਇਆ ਹੁੰਦਾ

ਦੂਸਰੀ ਸਥਿਤੀ ਉਹ ਹੈ ਕਿ ਸਮੇਂ ਦੇ ਨਾਲ, ਵਿਗਿਆਨਕ ਸਮਝ ਅਤੇ ਖੋਜ ਨਾਲ, ਨਵੀਂਆਂ ਨਵੀਂਆਂ ਤਕਨੀਕਾਂ ਬਣ ਜਾਣ ਕਾਰਨ ਵੀ ਬਿਮਾਰੀਆਂ ਨੂੰ ਫੜਨਾ ਆਸਾਨ ਹੋ ਜਾਂਦਾ ਹੈਜਿਵੇਂ ਅਲਟਰਾਸਾਊਂਡ ਅਤੇ ਸਕੈਨ ਨੇ ਬਹੁਤ ਬਿਮਾਰੀਆਂ ਛੇਤੀ ਲੱਭਣ ਵਿੱਚ ਮਦਦ ਕੀਤੀ ਹੈਇਸੇ ਤਰ੍ਹਾਂ ਐੱਮ.ਆਰ.ਆਈ., ਕਲਰ ਡਾਪਲਰ ਆਦਿ ਆਏ ਹਨਹੁਣ ਦਿਮਾਗ਼ ਵਿੱਚ ਬਿਜਲਈ ਤਰੰਗਾਂ ਦੀਆਂ ਤਸਵੀਰਾਂ ਅਤੇ ਵੀਡੀਓ ਆਦਿ ਬਣਨ ਲੱਗੇ ਹਨਮਨੋਰੋਗਾਂ ਦੀ ਸਥਿਤੀ ਵਿੱਚ ਭਾਵੇਂ ਇਨ੍ਹਾਂ ਤਕਨੀਕਾਂ ਦਾ ਬਹੁਤ ਜ਼ਿਆਦਾ ਯੋਗਦਾਨ ਨਹੀਂ ਹੈ, ਪਰ ਫਿਰ ਵੀ ਨਵੀਂ ਸਮਝ, ਦਿਮਾਗ਼ ਅਤੇ ਮਨ ਬਾਰੇ ਖੋਜਾਂ, ਮਨੁੱਖ ਦੀਆਂ ਮਾਨਸਿਕ ਪ੍ਰਵਿਰਤੀਆਂ ਅਤੇ ਸੁਭਾਅ ਨੂੰ ਸਮਝਣ ਦੇ ਯਤਨ, ਮਨੁੱਖੀ ਮਨ, ਬੁੱਧੀ, ਵਿਅਕਤੀਤਵ ਬਾਰੇ ਨਵੀਂਆਂ ਵਿਗਿਆਨਕ ਪੱਧਰ ਦੀਆਂ ਖੋਜਾਂ, ਸਿਖਲਾਈ ਪੜ੍ਹਾਈ ਦੀ ਭੂਮਿਕਾ, ਚੇਤਨਾ ਦਾ ਮਹੱਤਵ ਆਦਿ ਨੇ ਬਹੁਤ ਕੁਝ ਨਵਾਂ ਜੋੜਿਆ ਹੈ

ਕਿਸੇ ਵਕਤ ‘ਪਾਗਲਪਣਹੀ ਮਾਨਸਿਕ ਸਥਿਤੀ ਦਾ ਅੰਤਿਮ ਪ੍ਰਗਟਾਵਾ ਹੁੰਦਾ ਸੀ, ਜਿਸਦੇ ਲਈ ਜ਼ੰਜੀਰਾਂ ਅਤੇ ਬੰਦ ਕਮਰਾ ਹੁੰਦਾ ਸੀਪਾਗਲਖ਼ਾਨੇ ਵੱਖਰੇ ਹੁੰਦੇ ਸਨ, ਜਿੱਥੇ ਲੋਕ ਅਜਿਹੇ ਲੋਕਾਂ ਨੂੰ ਛੱਡ ਆਉਂਦੇ ਸਨ, ਉੱਥੇ ਉਨ੍ਹਾਂ ਨਾਲ ਜਾਨਵਰਾਂ ਵਰਗਾ ਵਿਵਹਾਰ ਹੁੰਦਾ ਸੀਅੱਜ ਸਥਿਤੀ ਇਹ ਹੈ ਕਿ ਮਨ ਦੇ ਰੋਗ, ਸੁਭਾਅ ਦੀ ਤਬਦੀਲੀ ਨਾਲ ਜੁੜੇ ਹਨਕੋਈ ਵੀ ਵਿਅਕਤੀ ਆਪਣੇ ਮੂੜ ਜਾਂ ਸੁਭਾਅ ਵਿੱਚ ਜ਼ਰਾ ਜਿਹੀ ਬੇਚੈਨੀ, ਕੋਈ ਤਣਾਉ, ਉਦਾਸੀ ਦੇਖਦਾ ਹੈ ਤਾਂ ਮਨੋਰੋਗ ਜਾਂ ਮਨੋਵਿਗਿਆਨ ਦੇ ਮਾਹਿਰ ਕੋਲ ਚਲਾ ਜਾਂਦਾ ਹੈਇਸ ਤਰ੍ਹਾਂ ਕਿਸੇ ਵਰਗ ਦੀਆਂ ਬਿਮਾਰੀਆਂ ਦੀ ਸਮਝ ਵਿੱਚ ਤਬਦੀਲੀ ਆਉਣ ਨਾਲ ਵੀ ਇਸ ਤਰ੍ਹਾਂ ਲਗਦਾ ਹੈ ਕਿ ਮਰੀਜ਼ ਵਧ ਰਹੇ ਹਨ, ਭਾਵੇਂ ਅਜਿਹੀ ਸਥਿਤੀਆਂ ਵਿੱਚੋਂ ਵਿਅਕਤੀ ਪਹਿਲਾਂ ਵੀ ਲੰਘ ਰਹੇ ਹੁੰਦੇ ਹਨ

ਇਸ ਤੋਂ ਇਲਾਵਾ ਇੱਕ ਹੁੰਦਾ ਹੈ ਸਿਹਤ ਵਿਗਿਆਨ ਦੇ ਖੇਤਰ ਵਿੱਚ ਖੋਜਾਂ, ਬਿਮਾਰੀ ਦੀ ਭਾਲ ਅਤੇ ਸੰਭਾਲ ਵਿੱਚ ਨਵੀਂਆਂ ਪੈੜਾਂ, ਦੂਸਰਾ ਹੁੰਦਾ ਹੈ ਆਮ ਲੋਕਾਂ ਵਿੱਚ ਸਿਹਤ ਪ੍ਰਤੀ ਚੇਤਨਤਾਜੇਕਰ ਇਸ ਵਿਸ਼ੇ ਨੂੰ ਲੈ ਕੇ ਸਿਹਤ ਅਤੇ ਬਿਮਾਰੀ ਦਾ ਪਿਛੋਕੜ ਉਲੀਕਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਮਨੁੱਖ ਸ਼ੁਰੂ-ਸ਼ੁਰੂ ਵਿੱਚ ਮੌਤ ਪ੍ਰਤੀ ਚੇਤੰਨ ਹੋਇਆ, ਜਦੋਂ ਉਸ ਨੇ ਦੇਖਿਆ ਕਿ ਕੁਦਰਤੀ ਆਫ਼ਤਾਂ ਤੋਂ ਇਲਾਵਾ ਵੀ ਮਨੁੱਖ ਪਤਾ ਨਹੀਂ ਕਦੋਂ ਤੇ ਕਿਵੇਂ ਬੇਜਾਨ ਹੋ ਜਾਂਦਾ ਹੈਫਿਰ ਮਨੁੱਖ ਬਿਮਾਰੀਆਂ ਪ੍ਰਤੀ ਚੇਤੰਨ ਹੋਇਆਉਸ ਨੂੰ ਇਸ ਗੱਲ ਦਾ ਗਿਆਨ ਹੋਇਆ ਕਿ ਵਿਅਕਤੀ ਨੂੰ ਬਿਮਾਰੀ ਹੁੰਦੀ ਹੈਉਹ ਠੀਕ ਵੀ ਹੋ ਸਕਦਾ ਹੈ ਤੇ ਮਰ ਵੀ ਸਕਦਾ ਹੈਇਸ ਦੌਰਾਨ ਵੀ ਪਹਿਲਾਂ ਥੋੜ੍ਹੀ ਬਹੁਤ ਬਿਮਾਰੀ ਵੇਲੇ ਉਸ ਨੇ ਬਿਮਾਰੀ ਨੂੰ ਅਣਗੌਲ਼ਿਆ ਹੀ ਕਰੀ ਜਾਣਾ, ਗੰਭੀਰ ਸਥਿਤੀ ਵੇਲੇ ਹੀ ਪਹੁੰਚ ਕਰਨੀਫਿਰ ਉਸ ਨੇ ਦੇਖਿਆ ਕਿ ਬਿਮਾਰੀ ਨੂੰ ਮੁਢਲੀ ਹਾਲਤ ਵਿੱਚ ਫੜਨਾ ਹੀ ਲਾਹੇਵੰਦ ਹੈਇਸ ਤਰ੍ਹਾਂ ਇਸ ਸਥਿਤੀ ਦਾ ਤੀਸਰਾ ਪੜਾਅ ਹੈ ਜਦੋਂ ਮਨੁੱਖ ਸਿਹਤ ਪ੍ਰਤੀ ਚੇਤੰਨ ਹੋਇਆਹੁਣ ਜਿਵੇਂ ਲੋਕ ਸਿਹਤਮੰਦ ਹੁੰਦਿਆਂ ਵੀ ਡਾਕਟਰ ਦੀ ਸਲਾਹ ਲੈਂਦੇ ਹਨ ਕਿ ਕੀ ਖਾਈਏ, ਬੱਚਿਆਂ ਨੂੰ ਹਿਫ਼ਾਜ਼ਤੀ ਟੀਕੇ ਲਗਵਾਉਂਦੇ ਹਨ, ਸੈਰ ਕਰਦੇ ਹਨ ਕਿ ਭਾਰ ਨਾ ਵਧੇ, ਤਣਾਉ ਘੱਟ ਕਰਨ ਲਈ ਯੋਗਾ ਕਰਦੇ ਹਨਕਹਿਣ ਦਾ ਮਤਲਬ, ਇਹ ਤਬਦੀਲੀ ਲੋਕਾਂ ਦੀ ਸਮਝ ਦੀ ਤਬਦੀਲੀ ਹੈਭਾਵੇਂ ਅਜੇ ਵੀ ਤਿੰਨੇ ਸਥਿਤੀਆਂ ਦੇਖੀਆਂ ਜਾ ਸਕਦੀਆਂ ਹਨਲੋਕ ਅਨਪੜ੍ਹ ਅਤੇ ਗ਼ਰੀਬ ਹਨ ਅਤੇ ਸਿਹਤ ਸਹੂਲਤਾਂ ਉਨ੍ਹਾਂ ਦੇ ਘੇਰੇ ਵਿੱਚ ਨਹੀਂ ਹਨ ਜਾਂ ਉਨ੍ਹਾਂ ਬਾਰੇ ਉਹ ਜਾਣੂ ਨਹੀਂਪਰ ਫਿਰ ਵੀ ਚੇਤਨਾ ਦਾ ਪੱਧਰ ਜ਼ਰੂਰ ਉੱਚਾ ਹੋਇਆ ਹੈਲੋਕ ਜਦੋਂ ਆਪਣੀਆਂ ਸਮੱਸਿਆਵਾਂ ਨੂੰ ਪਛਾਣ ਕੇ ਅੱਗੇ ਆਉਣਗੇ, ਤਾਂ ਵੀ ਕਈ ਵਾਰ ਇੰਝ ਲਗਦਾ ਹੈ ਕਿ ਇਹ ਬਿਮਾਰੀ ਵਧ ਗਈ ਹੈ

ਬਿਮਾਰੀ ਦਾ ਸਹੀ ਮਾਅਨੇ ਵਿੱਚ ਵਧਣਾ, ਉਦੋਂ ਕਿਹਾ ਜਾਂਦਾ ਹੈ ਜਦੋਂ ਬਿਮਾਰੀ ਦੇ ਸਹੀ ਕਾਰਨਾਂ ਵਿੱਚ ਵਾਧਾ ਹੋ ਰਿਹਾ ਹੋਵੇਅਸੀਂ ਇਹ ਕਹਿੰਦੇ ਹਾਂ ਕਿ ਨਸ਼ੇ ਬਹੁਤ ਵਧ ਗਏ ਹਨ ਤਾਂ ਇਹ ਵੀ ਦੇਖਦੇ ਹਾਂ ਕਿ ਨਸ਼ੇ ਬਣ ਵੀ ਬਹੁਤ ਰਹੇ ਹਨਸ਼ਰਾਬ ਦੀ ਹੀ ਗੱਲ ਕਰੀਏ ਇਸਦਾ ਜ਼ਿਕਰ ਵੀ ਪੁਰਾਣੀਆਂ ਲਿਖਤਾਂ ਵਿੱਚ ਮਿਲਦਾ ਹੈ ਇਸਦੇ ਬਣਾਉਣ ਦੀ ਵਿਧੀ ਵੀ ਗ੍ਰੰਥਾਂ ਵਿੱਚ ਦਰਜ ਹੈਪਰ ਅੱਜ ਦੀ ਸਥਿਤੀ ਨਾਲ ਮੁਕਾਬਲਾ ਕਰੀਏ ਤਾਂ ਇਹ ਵਿਸ਼ਵ ਪੱਧਰ ’ਤੇ ਬਹੁਤ ਵੱਡਾ ਵਪਾਰ ਬਣ ਗਈ ਹੈਹਰ ਵਿਆਹ, ਪਾਰਟੀ, ਜਸ਼ਨ ਇਸ ਬਿਨਾਂ ਅਧੂਰਾ ਹੈਪੀਣ ਵਾਲਿਆਂ ਦੀ ਸ਼ੁਰੂਆਤੀ ਉਮਰ ਕਿਸ਼ੋਰ ਅਵਸਥਾ ਹੋ ਗਈ ਹੈਔਰਤਾਂ ਵਿੱਚ ਵੀ ਇਸਦਾ ਰੁਝਾਨ ਵਧ ਰਿਹਾ ਹੈਇਨ੍ਹਾਂ ਸਾਰੇ ਪਹਿਲੂਆਂ ਤੋਂ ਅੰਦਾਜ਼ਾ ਲਗਦਾ ਹੈ ਕਿ ਸ਼ਰਾਬ ਦੀ ਵਰਤੋਂ ਵਧੀ ਹੈਇਸੇ ਤਰ੍ਹਾਂ ਹੋਰ ਨਵੇਂ ਨਸ਼ਿਆਂ ਬਾਰੇ ਗੱਲ ਸਾਹਮਣੇ ਆਉਂਦੀ ਹੈਸਰਵੇਖਣ ਤੋਂ ਪਤਾ ਚਲਦਾ ਹੈ ਸਮੈਕ, ਫੀਨੋਥਾਰਥੀਟੋਨ, ਕਰੈਕਸ ਅਤੇ ਹੋਰ ਅਨੇਕਾਂ ਨਸ਼ੇ ਹਨਇਨ੍ਹਾਂ ਨਵੇਂ ਨਸ਼ਿਆਂ ਦਾ ਸਮਾਜ ਵਿੱਚ ਹੋਣਾ ਅਤੇ ਵਿਕਣਾ ਵੀ ਇਸ ਗੱਲ ਵਲ ਇਸ਼ਾਰਾ ਕਰਦਾ ਹੈ ਕਿ ਇਸ ਸਥਿਤੀ ਵਿੱਚ ਬਦਲਾਅ ਆਇਆ ਹੈ

ਅੱਜ ਜੇਕਰ ਮਨੋਰੋਗਾਂ ਦੇ ਕੇਂਦਰ ਬਿੰਦੂ ਜਾਂ ਮੂਲ ਕਾਰਨ ਦੀ ਗੱਲ ਕਰੀਏ ਤਾਂ ਉਹ ਹੈ ਤਣਾਉ। ਤਣਾਉ ਤੋਂ ਹੀ ਸਥਿਤੀ ਸ਼ੁਰੂ ਹੁੰਦੀ ਹੈ ਤੇ ਫਿਰ ਉਹ ਵੱਖ ਵੱਖ ਮਨੋਰੋਗਾਂ ਦੇ ਪ੍ਰਗਟਾਵੇ ਤਕ ਪਹੁੰਚਦੀ ਹੈਜੇਕਰ ਮਨੁੱਖੀ ਵਿਕਾਸ ਦਾ ਇਤਿਹਾਸ ਫਰੋਲਿਆ ਜਾਵੇ ਤਾਂ ਕੋਈ ਵੀ ਸਮਾਂ ਅਜਿਹਾ ਨਹੀਂ ਰਿਹਾ, ਜਦੋਂ ਇਨਸਾਨ ਤਣਾਉ ਮੁਕਤ ਹੋਇਆ ਹੋਵੇਤਣਾਉ ਅਸਲ ਵਿੱਚ ਮਨੁੱਖ ਦੀ ਚਾਲਕ ਸ਼ਕਤੀ ਹੈ ਜੋ ਮਨੁੱਖ ਨੂੰ ਗਤੀਸ਼ੀਲਤਾ ਪ੍ਰਦਾਨ ਕਰਦੀ ਹੈਪਰ ਇੱਕ ਹੱਦ ਤੋਂ ਵੱਧ, ਇਹ ਤਣਾਉ ਮਾਨਸਿਕ ਸੰਤੁਲਨ ਨੂੰ ਤੋੜ ਵੀ ਦਿੰਦਾ ਹੈਜ਼ਿੰਦਗੀ ਸੰਘਰਸ਼ ਦਾ ਨਾਂ ਹੈ

ਜਾਨਵਰਾਂ ਵਿੱਚ ਵੀ ਸੰਘਰਸ਼ ਹੁੰਦਾ ਹੈ, ਜ਼ਿੰਦਾ ਰਹਿਣ ਲਈ ਜੱਦੋਜਹਿਦ ਹੁੰਦੀ ਹੈਪਰ ਹੁਣ ਮਨੁੱਖ ਸੱਭਿਆਚਾਰ ਵਿੱਚ ਤਣਾਉ ਗੈਰ-ਕੁਦਰਤੀ ਹੈਤੁਸੀਂ ਦੇਖੋ ਆਦਮੀ ਦੇ ਪੇਟ ਦੀ ਸਮਰੱਥਾ, ਇੱਕ ਵਕਤ ਦੇ ਖਾਣੇ ਲਈ ਤਕਰੀਬਨ ਚਾਰ ਸੌ ਗ੍ਰਾਮ ਹੈਇਸ ਚਾਰ ਸੌ ਗ੍ਰਾਮ ਵਿੱਚ ਅਲੱਗ ਅਲੱਗ ਖਾਧ ਪਦਾਰਥ (ਰੋਟੀ, ਦਾਲ ਸਬਜ਼ੀ, ਦੁੱਧ, ਫਲ਼, ਮੀਟ, ਆਂਡੇ … …) ਪਰ ਇਸ ਨੂੰ ਦਿਖਾਵੇ ਦੀ ਹੱਦ ਤਕ ਲੈ ਜਾਣਾ, ਝੂਠੀ ਜ਼ਿੰਦਗੀ ਜੀਣਾ, ਆਪਣੀ ਹੋੜ ਅਤੇ ਮੁਕਾਬਲੇਬਾਜ਼ੀ ਲਈ ਮਨੁੱਖੀ ਪ੍ਰਵਿਰਤੀਆਂ ਨੂੰ ਅਸਹਿ ਦਾ ਰੂਪ ਦੇ ਦੇਣਾ, ਆਦਮੀ ਲਈ ਤਣਾਉ ਦਾ, ਨੁਕਸਾਨ ਦਾ ਇੱਕ ਕਾਰਨ ਬਣ ਕੇ ਉੱਭਰਿਆ ਹੈ

ਇਸ ਤੋਂ ਇਲਾਵਾ ਮਾਨਸਿਕ ਰੋਗ ਹਨ, ਮਨ ਦੇ ਰੋਗ ਅਤੇ ਮਨ ਦੀ ਹੋਂਦ ਵਿੱਚ ਹਰ ਉਸ ਵਿਅਕਤੀ ਦੀ ਭੂਮਿਕਾ ਹੈ, ਜੋ ਸਾਡੇ ਸਮਾਜ ਵਿੱਚ ਸਾਡੇ ਆਲ਼ੇ ਦੁਆਲੇ ਵਿਚਰਦਾ ਹੈ

ਬਚਪਨ ਵਿੱਚ ਮਾਂ-ਪਿਉ ਦਾ ਸਾਥ, ਨਿੱਘ, ਪਿਆਰ ਭਰਿਆ ਪੋਸਣ ਇੱਕ ਕੁਦਰਤੀ ਸੌਗਾਤ ਹੁੰਦਾ ਹੈਅੱਜ ਅਸੀਂ ਪੈਸੇ ਦੀ ਦੌੜ ਵਿੱਚ ਦੋਵੇਂ ਜੀਆਂ (ਮਾਂ ਅਤੇ ਪਿਉ) ਦਾ ਕਮਾਊ ਹੋਣਾ ਜ਼ਰੂਰੀ ਸਮਝਦੇ ਹਾਂਜਿੱਥੇ ਇਹ ਨਹੀਂ ਵੀ ਹੈ, ਉੱਥੇ ਔਰਤਾਂ ਗੈਰ-ਜ਼ਰੂਰੀ ਕਾਰਜਾਂ ਵਿੱਚ ਉਲਝੀਆਂ ਰਹਿੰਦੀਆਂ ਹਨਇਸ ਤੋਂ ਬਾਅਦ ਵੀ ਜੇ ਕਿਸੇ ਪਰਿਵਾਰ ਨਾਲ ਗੱਲ ਕਰੋ, ਹਰ ਕੋਈ ਇਹੀ ਕਹੇਗਾ ਕਿ ਇਹ ਭੱਜ ਨੱਠ ਬੱਚਿਆਂ ਲਈ ਹੀ ਤਾਂ ਹੈਪਰ ਅਸਲ ਵਿੱਚ ਬੱਚਿਆਂ ਨੂੰ ਪੂਰਾ ਸਮਾਂ ਨਾ ਦੇ ਕੇ, ਅਸੀਂ ਉਨ੍ਹਾਂ ਦਾ ਭਵਿੱਖ/ਜ਼ਿੰਦਗੀ ਵਿਗਾੜ ਰਹੇ ਹੁੰਦੇ ਹਾਂ

ਬਚਪਨ ਵਿੱਚ ਹੀ ਸਕੂਲ ਇੱਕ ਅਜਿਹੀ ਥਾਂ ਹੈ ਜੋ ਮਾਨਸਿਕ ਵਿਕਾਸ ਲਈ ਅਹਿਮ ਹੈਪਰ ਅੱਜ, ਸਕੂਲ ਬੱਚਿਆਂ ਦੇ ਵਿਅਕਤਿਤਵ ਵੱਲ ਧਿਆਨ ਨਾ ਦੇ ਕੇ, ਉਨ੍ਹਾਂ ਨੂੰ ਵਿਉਪਾਰੀ ਬਣਾ ਰਹੇ ਹਨ ਇੱਕ ਮੁਕਾਬਲੇ ਦੀ ਦੌੜ ਲਈ ਤਿਆਰ ਕਰ ਰਹੇ ਹਨ

ਮਾਂ-ਪਿਉ, ਅਧਿਆਪਕ, ਧਾਰਮਿਕ, ਰਾਜਨੀਤਿਕ ਨੇਤਾ ਸਾਰੇ ਦੇ ਸਾਰੇ ਹੀ ਰਹਿਨੁਮਾ ਅੱਜ ਦੋਗਲੇ ਸੁਭਾਅ ਵਾਲੇ ਹਨ, ਕਹਿਣੀ-ਕਰਨੀ ਦੇ ਫ਼ਰਕ ਵਾਲੇਬੱਚਿਆਂ ਦਾ ਵਿਕਾਸ ਜੇਕਰ ਅਜਿਹੇ ਮਾਹੌਲ ਵਿੱਚ ਹੁੰਦਾ ਹੈ ਤਾਂ ਜਦੋਂ ਉਹ ਸੋਝੀ ਸੰਭਾਲਦੇ ਹਨ ਤਾਂ ਭੰਬਲਭੂਸੇ ਵਿੱਚ ਪੈ ਜਾਂਦੇ ਹਨ ਤੇ ਸੰਤੁਲਨ ਗਵਾ ਬੈਠਦੇ ਹਨ

ਅੱਜ ਦੇ ਮਾਹੌਲ ਨੂੰ ਆਪਾਂ ਇਸ ਤਰ੍ਹਾਂ ਬਿਆਨ ਕਰ ਸਕਦੇ ਹਾਂ ਕਿ ਮਨੁੱਖ ਨੇ ਆਪਣੇ ਨਾਲ, ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਅਤੇ ਕੁਦਰਤ ਨਾਲ ਗੈਰ-ਜ਼ਰੂਰੀ ਮੁਕਾਬਲਾ ਸਹੇੜਿਆ ਹੋਇਆ ਹੈ

ਮਾਨਸਿਕ ਰੋਗਾਂ ਦੇ ਕਈ ਕਾਰਨਾਂ ਵਿੱਚੋਂ ਇੱਕ ਕਾਰਨ ਜੀਨਜ਼ ਵਿੱਚ ਤਬਦੀਲੀ ਵੀ ਦੱਸਿਆ ਜਾਂਦਾ ਹੈਪਰ ਜੇਕਰ ਜੀਨਜ਼ ਦੀ ਤਬਦੀਲੀ ਦੀ ਡੁੰਘਾਈ ਵਿੱਚ ਵੀ ਜਾਈਏ ਤਾਂ ਇਹ ਗੱਲ ਸਪਸ਼ਟ ਹੋ ਜਾਵੇਗੀ ਕਿ ਵਾਤਾਵਰਣ ਹੀ ਮਨੁੱਖੀ ਸਰੀਰ ਵਿੱਚ ਅਜਿਹੇ ਹਾਲਾਤ ਪੈਦਾ ਕਰਦਾ ਹੈ ਜਿਸ ਰਾਹੀਂ ਜੀਨਜ਼ ਵਿੱਚ ਤਬਦੀਲੀ ਆਉਂਦੀ ਹੈਜੀਨਜ਼ ਵਿੱਚ ਤਬਦੀਲੀ ਕਿਉਂ ਜੋ ਬਹੁਤ ਹੀ ਧੀਮੀ ਰਫ਼ਤਾਰ ਨਾਲ ਸਾਹਮਣੇ ਆਉਂਦੀ ਹੈ ਜੋ ਕਿ ਦਹਾਕਿਆਂ ਦਾ ਨਹੀਂ ਸਗੋਂ ਸਦੀਆਂ ਦਾ ਕਾਰਜ ਹੁੰਦਾ ਹੈ, ਤਾਂ ਇਹ ਇੱਕ ਸੁਤੰਤਰ ਕਾਰਨ ਨਜ਼ਰ ਆਉਂਦਾ ਹੈ, ਪਰ ਜੇਕਰ ਇਸਦਾ ਵਿਗਿਆਨਕ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਸਦਾ ਪਿਛੋਕੜ ਵਾਤਾਵਰਣ ਵਿੱਚੋਂ ਹੀ ਤਲਾਸ਼ ਹੋਵੇਗਾਮਨੁੱਖੀ ਵਿਕਾਸ ਦੀ ਕਹਾਣੀ ਵਿੱਚ, ਜੀਵਾਂ ਦੇ ਨਵੇਂ ਨਵੇਂ ਰੂਪ ਵਿਕਸਿਤ ਹੋਣ ਵਿੱਚ ਇਹੀ ਸਿਧਾਂਤ ਹੀ ਕਾਰਜਸ਼ੀਲ ਹੈਪ੍ਰਕ੍ਰਿਤੀ ਕਿਵੇਂ ਜੀਵ ਨੂੰ ਆਪਣੇ ਅਨੁਸਾਰ ਢਾਲਣ ਲਈ ਪ੍ਰੇਰਦੀ ਹੈ, ਉਸ ਵਿੱਚ ਤਬਦੀਲੀਆਂ ਲਿਆਉਂਦੀ ਹੈਇਸੇ ਤਰ੍ਹਾਂ ਮਨੁੱਖ ਜਦੋਂ ਕੁਦਰਤੀ ਤੋਂ ਗੈਰ-ਕੁਦਰਤੀ ਅਸੂਲਾਂ ਵੱਲ ਝੁਕਦਾ ਹੈ ਤਾਂ ਨਕਾਰਾਤਮਿਕ ਤਬਦੀਲੀ ਆਉਂਦੀ ਹੈ ਤੇ ਮਨੁੱਖ ਰੋਗਾਂ ਤੋਂ ਪੀੜਤ ਹੁੰਦਾ ਹੈਇਸ ਸਿਧਾਂਤ ਦਾ ਆਪਣਾ ਮਹੱਤਵ ਹੈ, ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ

ਇਸ ਤਰ੍ਹਾਂ, ਆਪਾਂ ਕਹਿ ਸਕਦੇ ਹਾਂ ਕਿ ਮਨੋਰੋਗਾਂ ਨੂੰ ਸਮਝਣ ਅਤੇ ਆਮ ਲੋਕਾਂ ਵਿੱਚ ਆਈ ਸੋਝੀ ਦੀ ਤਬਦੀਲੀ ਦੇ ਬਾਵਜੂਦ, ਅਜਿਹੀ ਸਮਾਜਿਕ ਅਤੇ ਮਾਨਸਿਕ ਸਥਿਤੀਆਂ ਵਿੱਚ ਸਪਸ਼ਟ ਬਦਲਾਅ ਆਇਆ, ਜਿਨ੍ਹਾਂ ਕਾਰਨ ਮਾਨਸਿਕ ਰੋਗਾਂ ਦੀ ਗਿਣਤੀ ਵਿੱਚ ਵਾਧਾ ਹੋਇਆ

ਇੱਕ ਗੱਲ ਜੋ ਸਮਝਣ ਦੀ ਜ਼ਰੂਰਤ ਹੈ ਕਿ ਵਿਗਿਆਨਕ ਵਿਕਾਸ ਸਦਕਾ, ਨਵੀਂਆਂ ਮਸ਼ੀਨਾਂ ਅਤੇ ਤਕਨੀਕ ਕਰਕੇ, ਨਵੇਂ ਖੋਜ ਪ੍ਰਬੰਧਾਂ ਕਰਕੇ ਰੋਗਾਂ ਦੀ ਗਿਣਤੀ ਵਧਣ ਪਿੱਛੇ ਜੋ ਕਾਰਨ ਹੈ, ਉਹ ਇਹ ਕਿ ਪਹਿਲਾਂ ਲੁਕੀ ਹੋਈ ਬਿਮਾਰੀ ਸਮਝਣ ਦਾ ਕੋਈ ਜ਼ਰੀਆ ਨਹੀਂ ਸੀਪਰ ਇਸ ਤੋਂ ਵੀ ਮਹੱਤਵਪੂਰਨ ਪੱਖ ਹੈ ਕਿ ਬਿਮਾਰੀ ਦੇ ਸਮੁੱਚੇ ਵਾਧੇ ਪਿੱਛੇ ਜੋ ਕਾਰਨ ਹੈ, ਉਹ ਹੈ ਸਮਾਜਿਕ ਰਿਸ਼ਤਿਆਂ ਵਿੱਚ ਆਈ ਤਬਦੀਲੀਇਹ ਤਬਦੀਲੀ ਜੋ ਪਰਿਵਾਰ ਤੋਂ ਲੈ ਕੇ ਪਤੀ-ਪਤਨੀ ਦੇ ਰਿਸ਼ਤਿਆਂ ਵਿੱਚ ਸਾਫ਼ ਦੇਖੀ ਜਾ ਸਕਦੀ ਹੈ

ਇਹ ਪੱਖ ਅਣਗੌਲਿਆ ਕਰਨ ਵਾਲਾ ਨਹੀਂ ਹੈ, ਇਸ ਨੂੰ ਸਮਝਣ ਤੇ ਗੌਰ ਕਰਨ ਦੀ ਲੋੜ ਹੈਸਮਾਜਿਕ ਰਿਸ਼ਤਿਆਂ ਅਤੇ ਮਨੋਰੋਗਾਂ ਦੇ ਵਾਧੇ ਵਾਲਾ ਪੱਖ ਇੰਨਾ ਸੂਖ਼ਮ ਹੈ ਤੇ ਇੱਕੋ ਦਮ ਉਸ ’ਤੇ ਉਂਗਲ ਨਹੀਂ ਧਰੀ ਜਾ ਸਕਦੀ, ਪਰ ਸਮਝਾਂਗੇ ਤਾਂ ਸਮਝ ਆਉਣ ਲੱਗੇਗਾਜਿੰਨੀ ਛੇਤੀ ਸਮਝਾਂਗੇ, ਓਨੀ ਛੇਤੀ ਰਿਸ਼ਤਿਆਂ ਨੂੰ ਸੁਧਾਰਨ ਵੱਲ ਵੀ ਸੋਚਣ ਲੱਗਾਂਗੇ ਤੇ ਮਾਨਸਿਕ ਰੋਗਾਂ ਦੇ ਨਵੇਂ ਜੰਜਾਲ ਵਿੱਚ ਫਸਣ ਤੋਂ ਬਚ ਜਾਵਾਂਗੇ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5058)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author