ShyamSDeepti7ਸਿਹਤ ਦੀ ਸਹੀ ਸਮਝ ਮੁਤਾਬਿਕ ਮਨੁੱਖ ਨੂੰ ਸਰੀਰਮਨ ...
(18 ਜਨਵਰੀ 2025)

 

ਸਿਹਤ ਇੱਕ ਵਿਆਪਕ ਸਮੱਸਿਆ ਹੈ ਤੇ ਹੈ ਵੀ ਕਈ ਪੱਖਾਂ ਤੋਂਸਿਹਤ ਦੀਆਂ ਵੱਖ-ਵੱਖ ਸਮੱਸਿਆਵਾਂ ਸਰੀਰ ਦੇ ਵੱਖ-ਵੱਖ ਅੰਗਾਂ ਨਾਲ ਸੰਬੰਧਿਤ ਹਨ ਤੇ ਉਮਰ ਦੇ ਹਰ ਪੜਾਅ ਨਾਲ ਵੀ ਜੁੜੀਆਂ ਹਨਇਸ ਤਰ੍ਹਾਂ ਇਹ ਕਈ ਪੱਖਾਂ ਤੋਂ ਵਿਚਾਰ ਕਰਨ ਵਾਲਾ ਵਿਸ਼ਾ ਹੈਪਰ ਬਿਮਾਰੀ ਨਾਲ ਜੁੜੇ ਦੋ ਪਹਿਲੂ ਤਾਂ ਬਿਲਕੁਲ ਹੀ ਮਹੱਤਵਪੂਰਨ ਹਨਕੋਈ ਵੀ ਵਿਦਿਆਰਥੀ ਜਦੋਂ ਵੀ ਮੈਡੀਕਲ ਕਾਲਜ ਡਾਕਟਰੀ ਦੀ ਪੜ੍ਹਾਈ ਕਰਨ ਆਉਂਦਾ ਹੈ ਤੇ ਖਾਸ ਤੌਰ ’ਤੇ ਪਟਿਆਲਾ ਦੇ ਮੈਡੀਕਲ ਕਾਲਜ ਦੇ ਚਿੰਨ੍ਹ (ਐਂਬਲਮ Emblem) ਗੁਰਬਾਣੀ ਦੀ ਇੱਕ ਤੁਕ ਮੌਜੂਦ ਹੈ ‘ਰੋਗ ਦਾਰੂ ਦੋਵੇਂ ਬੁਝੇ ਤਾਂ ਵੈਦ ਸੁਜਾਨ।’

ਬਿਮਾਰੀ ਲੱਭਣ ਅਤੇ ਇਲਾਜ ਕਰਨ ਦਾ ਭਾਵ ਹਰੇਕ ਵਿਦਿਆਰਥੀ ਵਿੱਚ ਅਤੇ ਹਰ ਬਿਮਾਰ ਹੋਏ ਵਿਅਕਤੀ ਵਿੱਚ ਮੌਜੂਦ ਹੁੰਦਾ ਹੈਸਭ ਨੂੰ ਇਹੀ ਜਾਪਦਾ ਹੈ ਕਿ ਡਾਕਟਰ ਦੇ ਦੋ ਹੀ ਕੰਮ ਹਨਪਹਿਲੇ ਸਾਲ ਦੀ ਪੜ੍ਹਾਈ ਵੇਲੇ ਵਿਦਿਆਰਥੀ ਮ੍ਰਿਤਕ ਦੇਹਾਂ ਦੀ ਚੀੜ-ਫਾੜ ਕਰਕੇ ਸਰੀਰ ਦੇ ਵੱਖ-ਵੱਖ ਅੰਗਾਂ ਬਾਰੇ ਪੜ੍ਹ ਕੇ ਜਾਣਦੇ ਹਨਸਰੀਰਕ ਬਣਤਰ ਦੇ ਮਾਹਿਰ ਡਾਕਟਰ ਵਿਅਕਤੀ ਦੇ ਪੇਟ ਨੂੰ ਨੌ (9) ਹਿੱਸਿਆਂ ਵਿੱਚ ਵੰਡ ਕੇ ਸਮਝਾਉਂਦੇ ਹਨ, ਤੇ ਦੱਸਦੇ ਹਨ ਉੱਪਰ ਵਾਲੇ ਸੱਜੇ ਹਿੱਸੇ ਵਿੱਚ ਜਿਗਰ ਹੈ, ਖੱਬੇ ਵਿੱਚ ਪੇਟ ਅਤੇ ਇਸੇ ਤਰ੍ਹਾਂ ਜਿਗਰ ਦੇ ਥੱਲੇ ਗੱਲਬਲੈਡਰ (Gallbladder) ਤੇ ਫਿਰ ਹੋਰ ਥੱਲੇ ਗੁਰਦੇ ਆਦਿ

ਇਨ੍ਹਾਂ ਅੰਗਾਂ ਨੂੰ ਜਾਣਕੇ ਇਹ ਸਮਝਣਾ ਹੈ ਜਾਂ ਮੰਨ ਲਵੋ ਕੋਈ ਆ ਕੇ ਕਹੇ ਕਿ ਮੇਰੇ ਪੇਟ ਦੇ ਇਸ ਹਿੱਸੇ ਵਿੱਚ ਦਰਦ ਹੈ ਤਾਂ ਪਤਾ ਲੱਗ ਸਕੇ ਕਿ ਇਹ ਦਰਦ ਜਿਗਰ ਦਾ ਹੈ ਜਾਂ ਗੁਰਦੇ ਦਾ ਜਾਂ ਅੰਤੜੀਆਂ ਦਾ ਇਸ ਸਮਝ ਨੂੰ ਅਜੋਕੇ ਦ੍ਰਿਸ਼ ਵਿੱਚ ਸਮਝੀਏ ਤਾਂ ਕੋਈ ਮਰੀਜ਼ ਪੇਟ ਦੇ ਦਰਦ ਦੀ ਗੱਲ ਕਰਦਾ ਹੈ ਤਾਂ ਫਟਾਫਟਾ ਡਾਕਟਰ ਦਾ ਪੈੱਨ ਪਰਚੀ ’ਤੇ ਪਹੁੰਚ ਜਾਂਦਾ ਹੈ ਤੇ ਲਿਖਿਆ ਜਾਂਦਾ ਹੈ ਅਲਟਰਾਸਾਊਂਡਜਦੋਂ ਕਿ ਡਾਕਟਰ ਆਪਣੀ ਸੂਝ ਅਤੇ ਪੜ੍ਹਾਈ ਨਾਲ ਬਗੈਰ ਮਸ਼ੀਨ ਦੇ ਸਹਾਰੇ ਬਿਮਾਰੀ ਲੱਭ ਸਕਦਾ ਹੈ, ਜੇਕਰ ਉਹ ਮਨ ਲਾ ਕੇ ਕੋਸ਼ਿਸ਼ ਕਰੇਡਾਕਟਰ ਨੂੰ ਕੁਝ ਸਵਾਲ ਹੋਰ ਪੁੱਛਣੇ ਪੈਂਦੇ ਹਨ, ਜੋ ਬਿਮਾਰੀ ਦੇ ਨੇੜੇ ਲੈ ਜਾਂਦੇ ਹਨਪਰ ਡਾਕਟਰਾਂ ਨੇ ਆਪਣੀ ਸੂਝ-ਬੂਝ ਮਸ਼ੀਨਾਂ ਹਵਾਲੇ ਕਰ ਦਿੱਤੀ ਹੈ ਇੱਕ ਸਮਾਂ ਉਹ ਵੀ ਸੀ ਜਦੋਂ ਕੁਝ ਮਾਹਿਰ ਨਬਜ਼ ਦੇਖ ਕੇ ਹੀ ਬਿਮਾਰੀ ਪਛਾਣ ਲੈਂਦੇ ਸਨ ਤੇ ਕੁਝ ਪਿਸ਼ਾਬ ਦੇਖ ਕੇ ਬਿਮਾਰੀ ਪਛਾਣਨ ਦਾ ਹੁਨਰ ਰੱਖਦੇ ਸਨਠੀਕ ਹੈ, ਅੱਜ ਤੁਹਾਡੇ ਕੋਲ ਨਵੇਂ ਅਤੇ ਵਧੀਆ ਰਾਹ ਆ ਗਏ ਹਨ

ਇੱਕ ਪੱਖ ਹੋਰ ਤੁਹਾਡੇ ਨਾਲ ਸਾਂਝਾ ਕਰਨ ਦੀ ਲੋੜ ਹੈ ਇੱਕ ਸਮਾਂ ਸੀ ਕਿ ਹੈਜੇ ਅਤੇ ਪਲੇਗ ਵਰਗੀਆਂ ਬਿਮਾਰੀਆਂ, (ਮਹਾਂ-ਮਾਰੀਆਂ) ਨਾਲ ਪਿੰਡ ਦਾ ਪਿੰਡ ਬਿਮਾਰੀ ਦੀ ਲਪੇਟ ਵਿੱਚ ਆ ਜਾਂਦਾ ਸੀਪਰ ਫਿਰ ਵੀ ਕੁਝ ਚੋਣਵੇਂ ਵਿਅਕਤੀ ਬਚ ਹੀ ਨਿਕਲਦੇ ਸਨਅਸੀਂ ਬਿਮਾਰੀਆਂ ਦੀ ਖੋਜ ਕੀਤੀ, ਦਵਾਈਆਂ ਦਾ ਪਤਾ ਚੱਲਿਆ ਤੇ ਬਿਮਾਰੀ ਕਾਬੂ ਹੇਠ ਆ ਗਈ, ਇਹ ਠੀਕ ਹੈ ਪਰ ਇੱਕ ਗੱਲ ਜੋ ਚੇਤੇ ਰੱਖਣ ਵਾਲੀ ਸੀ ਕਿ ਬਚੇ ਹੋਏ ਦੋ ਚਾਰ ਹੀ ਸਹੀ, ਉਹਨਾਂ ਸਿਹਤਮੰਦ ਵਿਅਕਤੀਆਂ ਦਾ ਅਧਿਐਨ ਵੀ ਜ਼ਰੂਰੀ ਸੀ, ਜੋ ਕਿ ਆਪਣੇ ਅਧਿਐਨ ਤੋਂ ਅਣਗੋਲੇ ਰਹੇਕਹਿ ਸਕਦੇ ਹਾਂ ਕਿ ਸਿਹਤ ਵਿਗਿਆਨ ਦਾ ਬਹੁਤਾ ਜ਼ੋਰ ਬਿਮਾਰੀਆਂ ਅਤੇ ਇਲਾਜ ਲੱਭਣ ਵਿੱਚ ਰਿਹਾ, ਨਾ ਕਿ ਸਿਹਤ ਨੂੰ ਕਾਇਮ ਰੱਖਣ ਵਾਲੇ ਕਾਰਕਾਂ ’ਤੇ

ਬਿਮਾਰੀ ਲੱਭਣ ਵੇਲੇ ਇੱਕ ਦੋ ਟੈੱਸਟ ਮਦਦ ਦੇ ਤੌਰ ’ਤੇ ਡਾਕਟਰ ਨੂੰ ਬਿਮਾਰੀ ਦਾ ਸ਼ੱਕ ਪੈਣ ਕਰਕੇ ਕਰਵਾਉਣੇ ਪੈਂਦੇ ਸੀ, ਜੋ ਸਹੀ ਤਰੀਕਾ ਹੈਬਿਮਾਰ ਦੀ ਕਹਾਣੀ ਸੁਣੋ ਤੇ ਮਰੀਜ਼ ਦੇ ਕਹੇ ਮੁਤਾਬਿਕ ਬਿਮਾਰੀ ਪਛਾਣਨ ਦੀ ਕੋਸ਼ਿਸ਼ ਕਰੋਜੇ ਹੁਣ ਕੁਝ ਟੈਸਟਾਂ ਦੀ ਲੋੜ ਪੈਂਦੀ ਹੈ ਤਾਂ ਉਹ ਕਰਵਾਉ ਇਸਦੇ ਅਧਾਰ ’ਤੇ ਤਕਰੀਬਨ-ਤਕਰੀਬਨ ਬਿਮਾਰੀ ਤਕ ਪਹੁੰਚਣ ਦੀ ਸੰਭਾਵਨਾ ਹੁੰਦੀ ਹੈਪਰ ਅੱਜ ਦੀ ਤਾਰੀਖ ਵਿੱਚ ਤਕਰੀਬਨ 200 ਟੈਸਟਾਂ ਵਾਲਾ ਪੈਕਜ ਵਿਕ ਰਿਹਾ ਹੈਬਿਮਾਰੀ ਅਤੇ ਡਾਕਟਰ ਵਿੱਚ ਲੈਬ ਟੈਸਟਾਂ ਦਾ ਇੱਕ ਸੰਬੰਧ ਹੁੰਦਾ ਸੀ, ਜੋ ਕਿ ਹੁਣ ਗਾਇਬ ਹੋ ਗਿਆ ਹੈਮਰੀਜ਼ ਸਿੱਧਾ ਹੀ ਲੈਬ ’ਤੇ ਪਹੁੰਚ ਜਾਂਦਾ ਹੈ ਜਾਂ ਟੈਲੀਫੋਨ ਕਰਕੇ ਘਰੇ ਹੀ ਖੂਨ ਦਾ ਸੈਂਪਲ ਦੇ ਦਿੰਦਾ ਹੈਇਹ ਕਾਰਪੋਰੇਟੀ ਸਿਹਤ ਵਿਵਸਥਾ ਦੀ ਸ਼ੁਰੂਆਤ ਹੈ, ਜਿਸ ਵਿੱਚ ਲੈਬ ਦੀ ਵਿਵਸਥਾ ਬਦੋਬਦੀ ਹੋ ਗਈ ਹੈ ਜਾਂ ਬਣਾ ਦਿੱਤੀ ਗਈ ਹੈ

ਸਿਹਤ ਵਿਵਸਥਾ ਵਿੱਚ ਦੂਜਾ ਪਹਿਲੂ ਹੈ ਇਲਾਜਗੋਲੀਆਂ, ਕੈਪਸੂਲਾਂ ਦੀ ਵਿਗਿਆਨਕ ਖੋਜ ਮਗਰੋਂ ਸਿਹਤ ਵਿਵਸਥਾ ਵਿੱਚ ਬਹੁਤ ਫਾਇਦਾ ਹੋਇਆਹੈਜ਼ਾ ਅਤੇ ਪਲੇਗ ਵਰਗੀਆਂ ਬਿਮਾਰੀਆਂ ਜੜ੍ਹੋਂ ਖਤਮ ਹੋ ਗਈਆਂ ਇੱਕ ਵਾਰੀ ਲਗਦਾ ਸੀ ਕਿ ਦੁਨੀਆਂ ਤੋਂ ਬਿਮਾਰੀਆਂ ਖਤਮ ਹੋ ਜਾਣਗੀਆਂ ਤੇ ਸਾਰੇ ਲੋਕ ਨਿਰੋਗ ਅਤੇ ਨਰੋਏ ਰਹਿਣ ਰਹਿਣਗੇਪਰ ਸਰਮਾਏਦਾਰੀ ਨੇ ਆਪਣੇ ਸੁਭਾਅ ਅਤੇ ਚਾਲ-ਚੱਲਣ ਮੁਤਾਬਿਕ ਬਿਮਾਰੀਆਂ ਦੀ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ

ਟੀਕਿਆਂ ਦੀ ਆਮਦ ਇੱਕ ਹੋਰ ਵਧੀਆ ਉਪਰਾਲਾ ਸੀਪਰ ਇੱਕ ਗੱਲ ਸਮਝਾਈ ਗਈ ਕਿ ਉਸ ਟੀਕੇ ਨੂੰ ਵਰਤਿਆ ਜਾਵੇ, ਜਿਸਦਾ ਬਦਲ ਕਿਸੇ ਦਵਾਈ ਵਿੱਚ ਨਹੀਂ ਹੈ, ਜਾਂ ਜੋ ਦਵਾਈ ਮੂੰਹ ਰਾਹੀਂ ਨਹੀਂ ਦਿੱਤੀ ਜਾ ਸਕਦੀ, ਜਾਂ ਜੇ ਉਹ ਦਵਾਈ  ਪੇਟ ਵਿੱਚ ਬੇਅਸਰ ਹੋ ਜਾਂਦੀ ਹੈਪਰ ਹੌਲੀ-ਹੌਲੀ ਨਾੜ ਵਿੱਚ ਟੀਕੇ ਲਾਉਣ ਦੀ ਵਿਧੀ ਸਿੱਖ ਕੇ ਹਰ ਸਿਖਾਂਦਰੂ ਜਾਂ ਪੜ੍ਹੇ-ਲਿਖੇ ਡਾਕਟਰਾਂ ਨੇ ਵੀ ਗੁਲੂਕੋਸ਼ ਅਤੇ ਟੀਕਿਆਂ ਰਾਹੀਂ ਆਪਣੇ ਬਜ਼ਾਰ ਨੂੰ ਵਧਾਉਣਾ ਸ਼ੁਰੂ ਕਰ ਦਿੱਤਾਸਰਮਾਏਦਾਰੀ ਦਾ ਅਰਥ ਹੀ ਹੈ- ‘ਲਾਲਚ ਅਤੇ ਮੁਨਾਫਾ।’ ਮੁਨਾਫੇ ਨੂੰ ਮੋਹਰੇ ਰੱਖਕੇ ਮਰੀਜ਼ ਨੂੰ ਬਗੈਰ ਲੋੜ ਤੋਂ ਕੁਝ ਘੰਟਿਆਂ ਲਈ ਦਾਖਲ ਕਰਕੇ ਦੋ ਚਾਰ ਬੋਤਲਾਂ ਗੁਲੂਕੋਸ਼ ਦੀਆਂ ਲਗਾ ਕੇ ਹਜ਼ਾਰਾਂ ਰੁਪਏ ਬਟੋਰਨ ਦੀ ਸ਼ੁਰੂਆਤ ਹੋ ਗਈ

ਬਿਮਾਰੀ ਦੀ ਤਲਾਸ਼ ਕਰਨ ਲਈ ਖੂਨ ਟੈਸਟਾਂ ਦੇ ਨਾਲ-ਨਾਲ ਮਸ਼ੀਨਾਂ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਗਿਆ ਤੇ ਹੌਲੀ ਹੌਲੀ ਮਸ਼ੀਨਾਂ ਦਾ ਦਬਦਬਾ ਵਧਣ ਲੱਗਿਆਇਹ ਠੀਕ ਹੈ ਕਿ ਮਸ਼ੀਨਾਂ ਨੇ ਸਰੀਰ ਦੇ ਅੰਦਰ ਤਕ ਪਹੁੰਚ ਕੀਤੀ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਫੜਿਆਗੱਲ ਉਹੀ ਹੈ, ਡਾਕਟਰ ਦੀ ਸੂਝ-ਬੂਝ ਵੀ ਮਸ਼ੀਨਾਂ ਹੇਠ ਦਬ ਗਈ

ਇੱਕ ਹੋਰ ਪਹਿਲੂ ਹੈ ਮੈਡੀਕਲ ਕੈਂਪ ਜੋ ਕਿ ਦੂਰ-ਦਰਾਜੇ ਇਲਾਕਿਆਂ ਅਤੇ ਉਹਨਾਂ ਬਸਤੀਆਂ ਵਿੱਚ ਲਗਾਏ ਜਾਂਦੇ ਹਨ ਜਿੱਥੇ ਸਿਹਤ ਸਹੂਲਤਾਂ ਨਾ ਪਹੁੰਚ ਸਕਦੀਆਂ ਹੋਣਵੈਸੇ ਤਾਂ ਇਹ ਸੇਵਾ ਦਾ ਕੰਮ ਕਿਹਾ ਜਾਂਦਾ ਹੈ ਅਤੇ ਕੈਂਪ ਲਗਵਾਉਣ ਵਾਲੀ ਸੰਸਥਾ ਦੀ ਇੱਕ ਖਬਰ ਬਣ ਜਾਂਦੀ, ਪਰ ਸਿਹਤ ਵਰਗੀ ਜ਼ਰੂਰਤ ਲਈ ਕੈਂਪ ਕੋਈ ਉਸਾਰੂ ਵਿਵਸਥਾ ਨਹੀਂ, ਜਿੱਥੇ ਦੋ ਚਾਰ ਦਿਨਾਂ ਦੀ ਦਵਾਈ ਦੇ ਕੇ ਮਰੀਜ਼ਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਜਾਂਦਾ ਹੈਅਜੋਕੇ ਸਮੇਂ ਵਿੱਚ ਅਜਿਹੇ ਕੈਂਪਾਂ ਦਾ ਮਕਸਦ ਮਰੀਜ਼ਾਂ ਨੂੰ ਲੱਭਣਾ, ਪਕੜਨਾ ਅਤੇ ਆਪਣਾ ਪੱਕਾ ਮਰੀਜ਼ ਬਣਾਉਣਾ ਹੈ, ਜਾਂ ਕਹੀਏ ਇਹ ਵਿਵਸਥਾ ਮਰੀਜ਼ ਫਸਾਉਣ ਦੀ ਹੈ

ਡਾਕਟਰ ਦੇ ਲਾਲਚ ਨੇ ਇੱਕ ਕੰਮ ਹੋਰ ਕੀਤਾ ਜੋ ਕਿ ਸਜੇਰੀਅਨ ਸੈਕਸ਼ਨ (ਪੇਟ ਰਾਹੀਂ ਅਪ੍ਰੇਸ਼ਨ ਨਾਲ ਬੱਚਾ ਪੈਦਾ ਕਰਨਾ) ਕੇਸਾਂ ਨੂੰ ਲੋੜ ਤੋਂ ਬਿਨਾਂ ਅਪ੍ਰੇਸ਼ਨ ਕਰਨ ਲਈ ਤਿਆਰ ਕਰਨਾਇਸ ਨਾਲ ਆਮ ਜਣੇਪੇ ਦੇ ਮੁਕਾਬਲੇ ਮਰੀਜ਼ ਨੂੰ ਦਸ ਦਿਨ ਹਸਪਤਾਲ ਰੱਖਿਆ ਜਾ ਸਕਦਾਇਸ ਤਰ੍ਹਾਂ ਮਰੀਜ਼ ਦੀ ਤਕਲੀਫ ਤਾਂ ਵਧਦੀ ਹੀ ਹੈ ਪਰ ਵਾਧੂ ਦਿਨ ਹਸਪਤਾਲ ਵਿੱਚ ਰਹਿਣ ਕਰਕੇ ਮਰੀਜ਼ ਦਾ ਬਿੱਲ ਵੀ ਵਧਦਾ ਹੈ

ਇਸੇ ਤਰ੍ਹਾਂ ਇੱਕ ਕੇਸ ਹੈ ਮਰੀਜ਼ਾਂ ਵਿੱਚ ਪੈ ਰਹੇ ਦਿਲ ਦੇ ਸਟੈਂਟ ਬਾਰੇ ਜਦੋਂ ਕਿਸੇ ਮਰੀਜ਼ ਨੂੰ ਐਂਜੀਉਗ੍ਰਾਫੀ (ਦਿਲ ਦਾ ਇੱਕ ਟੈੱਸਟ) ਕਰਵਾਉਣ ਲਈ ਟੇਬਲ ’ਤੇ ਪਾਇਆ ਹੁੰਦਾ ਤੇ ਫਿਰ ਹੌਲੀ ਜਿਹੀ ਕੰਨ ਵਿੱਚ ਕਿਹਾ ਜਾਂਦਾ ਕਿ ਖੂਨ ਦੀਆਂ ਨਾੜਾਂ ਬੰਦ ਹਨ, ਸਟੈਂਟ ਪਾਉਣਾ ਪਵੇਗਾ ਤੇ ਫਿਰ ਇਸ ਐਮਰਜੈਂਸੀ ਵਿੱਚ ਘਰ ਦੇ ਕਿਤੋਂ ਨਾ ਕਿਤੋਂ ਪੈਸੇ ਦਾ ਇੰਤਜ਼ਾਮ ਕਰਕੇ ਸਟੈਂਟ ਪਵਾਉਂਦੇ ਹਨ ਇਸਦੇ ਮੁਕਾਬਲੇ ਜੋ ਪੈਸੇ ਨਾ ਹੋਣ ਕਰਕੇ ਜਾਂ ਆਪਣੀ ਮਰਜ਼ੀ ਮੁਤਾਬਿਕ ਸਟੈਂਟ ਨਾ ਪਵਾਉਣਾ ਚਾਹੁੰਦੇ ਤਾਂ ਉਹ ਹੋਰ ਰਾਹ ਅਪਣਾ ਕੇ ਸਿਹਤਮੰਦ ਜੀਵਨ ਵੀ ਜਿਊਂਦੇ ਦੇਖੇ ਹਨ

ਸਿਹਤ ਵਿਵਸਥਾ ਵਿੱਚ ਇੱਕ ਹੋਰ ਝੁਕਾ ਜਿਹੜਾ ਦਿਨ-ਬ-ਦਿਨ ਦੇਖਣ ਨੂੰ ਮਿਲ ਰਿਹਾ ਹੈ, ਉਹ ਹੈ ਆਪਣੇ ਹਸਪਤਾਲ ਵਿੱਚ ਪਬਲਿਕ ਰਿਲੇਸ਼ਨ ਅਫਸਰ, ਆਮ ਲੋਕਾਂ ਨਾਲ ਸੰਪਰਕ ਬਣਾਉਣ ਵਾਲਾਵੱਡੇ ਸ਼ਹਿਰ ਵਿੱਚ ਮੁਹੱਲੇ ਮੁਹੱਲੇ ਅਤੇ ਪਿੰਡਾਂ ਵਿੱਚ ਗਰਭਵਤੀ ਮਹਿਲਾਵਾਂ ਨੂੰ ਆਪਣੇ ਕੋਲ ਬੁਲਾਉਣ ਲਈ ਪਿੰਡਾਂ ਦੀਆਂ ਦਾਈਆਂ ਨੂੰ ਲਾਲਚ ਦੇਣਾ ਤੇ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਜਣੇਪਾ ਕਰਾਉਣ ਲਈ ਤਿਆਰ ਕਰਨਾਇਹ ਹਾਲਤ ਵੀ ਆਮ ਸਿਹਤ ਸੇਵਾਵਾਂ ਦੇ ਉਲਟ ਇੱਕ ਲਾਲਚੀ ਪਰੰਪਰਾ ਹੈ ਮਰੀਜ਼ ਜੋ ਘਰ ਦੇ ਨੇੜੇ ਰਹਿ ਕੇ ਇਲਾਜ ਕਰਵਾ ਸਕਦਾ ਹੈ, ਹੁਣ ਦੋ-ਚਾਰ ਰਿਸ਼ਤੇਦਾਰਾਂ ਨਾਲ ਸ਼ਹਿਰ ਵਿੱਚ ਫਸਿਆ ਮਹਿਸੂਸ ਕਰਦਾ ਹੈ

ਇਸ ਕਾਰਪੋਰੇਟੀ ਇਲਾਜ ਵਿੱਚ ਸਿਖਰ ’ਤੇ ਪਹੁੰਚਿਆ ਕਾਰਪੋਰੇਟੀ ਹਸਪਤਾਲਾਂ ਦਾ ਜਾਲ ਹੈ, ਜਿਸ ਵਿੱਚ ਅਪੋਲੋ, ਫੋਰਟਿਸ, ਮੈਕਸ ਵਰਗੇ ਅਨੇਕਾਂ ਹੀ ਨਾਮ ਗਿਣੇ ਜਾ ਸਕਦੇ ਹਨਇਹ ਮਰੀਜ਼ ਦੇ ਦਾਖਲੇ ਤੋਂ ਲੈ ਕੇ ਮਰੀਜ਼ ਤੋਂ ਹਰ ਪੈਰ ’ਤੇ ਵਾਧੂ ਅਤੇ ਬੇਮਤਲਬ ਦੇ ਟੈੱਸਟ ਕਰਵਾਏ ਜਾਂਦੇ ਹਨਜਿਵੇਂ ਮਰੀਜ਼ ਨੂੰ ਖੂਨ ਦੇਣ ਦੀ ਲੋੜ ਹੈ ਜਾਂ ਨਹੀਂ ਹੈ, ਉਹ ਵੀ ਇਲਾਜ ਵਿੱਚ ਜੋੜਿਆ ਜਾਂਦਾ ਹੈਇੱਥੋਂ ਤਕ ਕਿ ਵੈਂਟੀਲੇਟਰ ਵਰਗੀ ਜਾਨ ਬਚਾਊ ਸੁਵਿਧਾ ਨੂੰ ਮਰੀਜ਼ ਦੇ ਮਰ ਜਾਣ ਤੇ ਕੁਝ ਦਿਨ ਜਿੰਦਾ ਰੱਖਣ ਦੀ ਕੋਸ਼ਿਸ਼ ਤਹਿਤ ਵਰਤਿਆ ਜਾਂਦਾ ਹੈ ਮਕਸਦ ਸਿਰਫ ਪੈਸਾ ਕਮਾਉਣਾ ਹੈ। (ਇਹੀ ਹੈ ਲਾਲਚ) ਜਿਸਦਾ ਦੂਜਾ ਨਾਮ ਸਰਮਾਏਦਾਰੀ ਹੈ

ਮਰੀਜ਼ ਦੇ ਛੋਟੇ ਤੋਂ ਛੋਟੇ ਲੱਛਣਾਂ ’ਤੇ ਵੱਡੇ-ਵੱਡੇ ਟੈੱਸਟ ਕਰਵਾਉਣ ਲਈ ਦਬਾਅ ਪਾਇਆ ਜਾਂਦਾ ਹੈ ਜਿਨ੍ਹਾਂ ਦਾ ਕੋਈ ਬਹੁਤਾ ਜ਼ਿਆਦਾ ਫਾਇਦਾ ਨਹੀਂ ਹੁੰਦਾਉਹੀ ਕਾਰਪੋਰੇਟੀ ਧਾਰਨਾ ਹੈ, ਲਾਲਚ ਹੈ

ਪਹਿਲਾਂ ਤਾਂ ਮਰੀਜ਼ ਨੂੰ ਇੱਕ-ਇੱਕ ਪ੍ਰਣਾਲੀ ਦੇ ਹਿਸਾਬ ਨਾਲ (ਸਾਹ, ਦਿਲ, ਗੁਰਦੇ, ਪੇਟ) ਆਦਿ ਤਹਿਤ ਵੰਡ ਕੇ ਦੇਖਿਆ, ਪਰਖਿਆ ਜਾਂਦਾ ਹੈ ਇਹ ਸਾਰੇ ਮਾਹਿਰ ਇੱਕ ਛੱਤ ਥੱਲੇ ਬੈਠੇ ਹੁੰਦੇ ਹਨ, ਫਿਰ ਵੀ ਮਰੀਜ਼ ਇੱਧਰ-ਉੱਧਰ ਭਟਕ ਰਹੇ ਹੁੰਦੇ ਹਨਅੰਤ ਨੂੰ ਬਿਮਾਰੀ ਫਿਰ ਵੀ ਨਹੀਂ ਫੜੀ ਜਾਂਦੀ

ਸਿਹਤ ਦੀ ਸਹੀ ਸਮਝ ਮੁਤਾਬਿਕ ਮਨੁੱਖ ਨੂੰ ਸਰੀਰ, ਮਨ ਅਤੇ ਆਪਸੀ ਸਮਾਜਿਕ ਰਿਸ਼ਤਿਆਂ ਮੁਤਾਬਕ ਸੰਪੂਰਨ ਅਤੇ ਸਮੁੱਚਤਾ ਵਿੱਚ ਸਮਝ ਕੇ ਮਨੁੱਖ ਦਾ ਇਲਾਜ ਕੀਤਾ ਜਾਣਾ ਚਾਹੀਦਾ ਹੈਇਹੀ ਵਧੀਆ ਸਿਹਤ ਦਾ ਇਸ਼ਾਰਾ ਹੈ, ਨਾ ਕਿ ਟੁਕੜੇ-ਟੁਕੜੇ ਕਰਕੇ ਮਨੁੱਖ ਨੂੰ ਦੇਖਣਾ, ਪਰਖਣਾ ਤੇ ਫਿਰ ਇਲਾਜ ਕਰਨਸੰਪੂਰਨਤਾ (Holistic) ਸੰਤੁਲਨ ਤੋਂ ਇਲਾਵਾ ਬਾਕੀ ਫਾਇਦੇ ਲਈ ਲਾਲਚ ਵੱਸ ਭਟਕਣਾ ਹੀ ਹੈ

ਆਪਣੀ ਗੱਲ ਨੂੰ ਮੈਂ ਇੱਕ ਕਥਾ-ਨੁਮਾ ਵਰਤਾਰੇ ਦੇ ਰੂਪ ਵਿੱਚ ਪੇਸ਼ ਕਰਦਾ ਹਾਂ ਇੱਕ ਮਰੀਜ਼ ਆਪਣੀ ਤਕਲੀਫ ਲੈ ਕੇ ਡਾਕਟਰ ਵੱਲ ਪਹੁੰਚਿਆ ਤੇ ਕਿਹਾ, “ਡਾਕਟਰ ਸਾਹਿਬ, ਮੇਰੇ ਵਾਲ ਝੜ ਰਹੇ ਹਨ

ਡਾਕਟਰ ਨੇ ਦਵਾਈ ਲਿਖ ਦਿੱਤੀ ਤੇ ਖਾਣ ਲਈ ਕਿਹਾਹਫਤੇ ਬਾਦ ਮਰੀਜ਼ ਆਇਆ, ਕਹਿਣ ਲੱਗਿਆ, “ਵਾਲ ਝੜਣੇ ਤਾਂ ਘੱਟ ਹੋ ਗਏ ਹਨ ਪਰ ਜੋੜਾ ਵਿੱਚ ਦਰਦ ਸ਼ੁਰੂ ਹੋ ਗਿਆ ਹੈ

ਡਾਕਟਰ ਨੇ ਕਿਹਾ, “ਕੋਈ ਨਾ, ਪਹਿਲੀ ਦਵਾਈ ਦਾ ਕੁਝ ਸਾਈਡ ਇਫੈਕਟ ਲਗਦਾ, ਦਵਾਈ ਲਿਖ ਦਿੱਤੀ ਹੈ, ਠੀਕ ਹੋ ਜਾਵੇਂਗਾ

ਇੱਕ ਹਫ਼ਤੇ ਬਾਅਦ ਮਰੀਜ਼ ਫਿਰ ਆਇਆ, “ਜੋੜਾਂ ਦਾ ਦਰਦ ਤਾਂ ਠੀਕ ਹੈ ਡਾਕਟਰ ਸਾਹਿਬ ਪਰ ਦਵਾਈ ਖਾ ਕੇ ਪੇਟ ਵਿੱਚ ਸਾੜ ਪੈਂਦੀ ਹੈ

ਡਾਕਟਰ ਨੇ ਇੱਕ ਦਵਾਈ ਹੋਰ ਲਿਖ ਦਿੱਤੀਕੁਝ ਦਿਨਾਂ ਬਾਦ ਮਰੀਜ਼ ਦੀ ਸ਼ਿਕਾਇਤ ਸੀ, “ਹੋਰ ਤਾਂ ਸਭ ਠੀਕ ਹੈ ਡਾਕਟਰ ਸਾਹਿਬ ਸਿਰ ਦੇ ਵਾਲ ਝੜਨ ਲੱਗ ਪਏ ਹਨ।”

ਇਹ ਗੱਲ ਸੁਣਾਉਣ ਦਾ ਮਕਸਦ ਹੈ ਕਿ ਸਾਡਾ ਸਿਹਤ ਵਿਗਿਆਨ ਦਵਾਈਆਂ ਦੇ ਸਾਈਡ ਇਫੈਕਟ ਨੂੰ ਲੈ ਕੇ ਖੋਜ ਕਰਦਾ ਹੈ, ਪਰ ਬਿਮਾਰੀ ਦੀ ਜੜ੍ਹ ਫੜਨ ਨੂੰ ਤਰਜੀਹ ਨਹੀਂ ਦੇ ਰਿਹਾ ਤਾਂ ਹੀ ਤਾਂ ਡਾਕਟਰ ਦੀ ਪਰਚੀ ’ਤੇ ਦਵਾਈਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ

ਇਸ ਸਾਰੀ ਗੱਲਬਾਤ ਵਿੱਚ ਜੋ ਸ਼ਬਦ ਗੌਰ ਕਰਨ ਵਾਲੇ ਹਨ, ਉਹ ਹਨ ਸਰਮਾਏਦਾਰੀ, ਲਾਲਚ, ਵਾਧੂ ਮੁਨਾਫ਼ਾ, ਮਰੀਜ਼ ਦੀ ਖੱਜਲ਼-ਖੁਆਰੀ, ਕੁਦਰਤ ਤੋਂ ਦੂਰ ਹੋ ਰਿਹਾ ਰਿਸ਼ਤਾ ਅਤੇ ਦੇਸ਼ ਦੀਆਂ ਨੀਤੀਆਂ ਵਿੱਚ ਬੇ-ਧਿਆਨੀ ਅਤੇ ਸਿਹਤ ਪ੍ਰਤੀ ਲੋਕ-ਪੱਖੀ ਰਵੱਈਆ ਨਾ ਹੋਣਾ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author