ShyamSDeepti7“ਪਰ ਭਰਮਾਂ ਦਾ ਅੰਡਬਰ ਕਿ ਫੁੱਲਾਂ ਵਾਲਾ ਉਹ ਝੋਲਾ ਅਸੀਂ ਘਰ ਨਹੀਂ ਲਿਆ ਸਕੇ ਉੱਥੇ ਹੀ ਇੱਕ ਸਟੋਰ ਵਿੱਚ ...
(8 ਮਾਰਚ 2024)
ਇਸ ਸਮੇਂ ਪਾਠਕ: 255.


ਮਾਂ ਸਾਡੇ ਪਰਿਵਾਰ ਸਮਾਜ ਦੀ ਉਹ ਹਸਤੀ ਹੈ
, ਜਿਸ ਉੱਪਰ ਹਰ ਲੇਖਕਾਂ, ਬੁੱਧੀਜੀਵੀਆਂ ਨੇ ਆਪਣੇ ਵਿਚਾਰ ਪ੍ਰਗਟਾਏ ਹਨਪਰ ਹੈਰਾਨੀ ਦੀ ਗੱਲ ਇਹ ਹੈ ਤੇ ਸੱਚ ਵੀ ਕਿ ਮੇਰੇ ਕੋਲ ਆਪਣੇ ਮਾਪਿਆਂ ਤੇ ਖਾਸ ਤੌਰ ’ਤੇ ਪਿਤਾ ਜੀ ਲਈ ਕੋਈ ਪ੍ਰਭਾਵਸ਼ਾਲੀ ਪ੍ਰਸੰਗ ਨਹੀਂ ਹੈ, ਜਿਸ ਨੂੰ ਮੈਂ ਕਿਸੇ ਨਾਲ ਸਾਂਝਾ ਕਰ ਸਕਾਂ - ਜਿਵੇਂ ਅਕਸਰ ਲੋਕ ਕਹਿੰਦੇ ਹਨ, ਮਾਂ ਦੀ ਉਹ ਗੱਲ ਯਾਦ ਹੈ ਜਾਂ ਪਿਤਾ ਦੀ ਉਹ ਗੱਲ ਚੇਤੇ ਹੈ, ਰਹੇਗੀਮਾਂ ਅਕਸਰ ਕਹਿੰਦੀ ਸੀ, ਪਿਤਾ ਜੀ ਹਮੇਸ਼ਾ ਕਹਿੰਦੇ ਹੁੰਦੇ ਸੀ, ਅਜਿਹਾ ਕੋਈ ਵੀ ਵਾਕ ਮੇਰੇ ਚੇਤੇ ਵਿੱਚ ਨਹੀਂ ਹੈ ਜੋ ਸਾਂਝਾ ਕਰ ਸਕਾਂਪਿਤਾ ਜੀ ਦੀ ਮੌਤ ਅਤੇ ਤਕਰੀਬਨ 25 ਸਾਲ ਤਕ ਮਾਂ ਦਾ ਇਕੱਲਿਆਂ ਬੱਚਿਆਂ ਨੂੰ ਪਾਲਣਾ, ਉਸ ਦੇ ਇਸ ਸੰਘਰਸ਼ ਦੀ ਤੇ ਉਸ ਤੋਂ ਪਹਿਲਾਂ ਪਿਤਾ ਜੀ ਦੇ ਪਾਕਿਸਤਾਨ ਤੋਂ ਉਜਾੜੇ ਦੀ ਕਹਾਣੀ ਤੇ ਸਮੇਂ-ਸਮੇਂ ਉਨ੍ਹਾਂ ਦੇ ਚਿਹਰੇ ’ਤੇ ਆਏ ਅਹਿਸਾਸ, ਜ਼ਰੂਰ ਚੇਤੇ ਹਨਮਾਂ ਨੇ ਕਦੇ ਵੀ ਸਹੀ ਅਰਥਾਂ ਵਿੱਚ ਸੁਖ ਦਾ ਸਾਹ ਨਹੀਂ ਲਿਆ ਤੇ ਅਖੀਰ ਤਕ ਉਹਨੇ ਆਪਣੇ ਹੌਸਲੇ ਮੁਤਾਬਿਕ ਪਰਿਵਾਰ ਵਿੱਚ ਆਪਣਾ ਬਣਦਾ ਹਿੱਸਾ ਪਾਇਆ

ਆਪਣੇ ਜੀਵਨ ਦੇ ਆਖਰੀ ਦਿਨ ਦੌਰਾਨ ਉਹ ਮੇਰੇ ਕੋਲ ਸੀ ਤੇ ਮੇਰੇ ਹੀ ਹੱਥਾਂ ਵਿੱਚ ਉਸ ਨੇ ਆਪਣੇ ਅੰਤਮ ਸਾਹ ਲਏ23 ਦਸੰਬਰ ਦੀ ਸਵੇਰ ਦਾ ਦਿਨ ਸੀ ਜਦੋਂ ਮਾਂ ਦਾ ਜਿਊਂਦਾ ਸਰੂਪ ਦੇਖਦੇ-ਦੇਖਦੇ ਹੀ, ਉਹ ਅੱਖਾਂ ਮੀਟ ਗਿਆਉਹ ਬਿਮਾਰ ਜ਼ਰੂਰ ਸੀ ਪਰ ਮਨ ਦੇ ਕਿਸੇ ਵੀ ਕੋਨੇ ਵਿੱਚ ਇੱਕ ਅਨਹੋਣੀ ਵਾਪਰਨ ਦਾ ਅਹਿਸਾਸ ਨਹੀਂ ਸੀਸਵੇਰੇ ਅਚਾਨਕ ਹਾਲਤ ਵਿਗੜ ਗਈ ਜੋਰਦਾਰ ਖਾਂਸੀ ਛਿੜੀ ਤੇ ਮੂੰਹ ਵਿੱਚੋਂ ਖੂਨ ਨਿਕਲਿਆ ਤੇ ਉਸ ਤੋਂ ਬਾਅਦ ਸ਼ਾਂਤੀਮੈਂ ਨਬਜ਼ ਟੋਹ ਕੇ ਦੇਖੀ, ਸਟੈਥੋਸਕੋਪ ਨਾਲ ਦਿਲ ਦੀ ਧੜਕਣ ਨੂੰ ਸੁਣਨ ਦੀ ਕੋਸ਼ਿਸ਼ ਕੀਤੀ, ਸਭ ਕੁਝ ਚੁੱਪਪਰ ਵਿਸ਼ਵਾਸ ਨਹੀਂ ਆਇਆ, ਆਪਣੀ ਮਾਂ ਦੀ ਮੌਤ ਦੱਸਣ ਵੇਲੇ ਜ਼ਬਾਨ ਕੰਬ ਗਈਦੌੜ ਕੇ ਆਪਣੇ ਦੋਸਤ ਡਾਕਟਰ ਕੋਲ ਗਿਆ, ਉਹ ਕਾਹਲੀ ਨਾਲ ਭੱਜਾ ਆਇਆ

“ਸ਼ੀ ਇਜ਼ ਨੋ ਮੋਰ” ਉਸ ਨੇ ਕਿਹਾ ਤੇ ਮੇਰਾ ਮੋਢਾ ਘੁੱਟਿਆਪਲਾਂ ਛਿਣਾਂ ਵਿੱਚ ਮਾਂ ਨੇ ਹੋਣ ਤੋਂ ਨਾ ਹੋਣ ਤਕ ਦਾ ਫਾਸਲਾ ਤੈਅ ਕਰ ਲਿਆਚੁੱਪ-ਚਪੀਤੇ, ਸਹਿਜ-ਸੁਭਾਅ

ਜਿਸ ਨੂੰ ਪਤਾ ਲੱਗਿਆ ਆਇਆ

“ਮਾਂ ਦਾ ਵਿਛੋੜਾ ਬੜਾ ਵੱਡਾ ਵਿਛੋੜਾ ਹੈਬਜ਼ੁਰਗ ਘਰ ਦਾ ਜਿੰਦਰਾ ਹੁੰਦੇ ਨੇ, ਜਿਸ ਹਾਲਤ ਵਿੱਚ ਵੀ ਹੋਣ ਇਨ੍ਹਾਂ ਦਾ ਬੜਾ ਸਹਾਰਾ ਹੁੰਦਾਇਹ ਘਰ ਦੇ ਥੰਮ੍ਹ ਹੁੰਦੇ ਨੇ ਇਨ੍ਹਾਂ ਦੀ ਹਾਜ਼ਰੀ ਵਿੱਚ ਬੰਦਾ ਆਪਣੇ ਆਪ ਨੂੰ ਬੱਚਾ ਹੀ ਸਮਝਦਾ ਹੈ।”

ਇੱਕ ਨਾ ਇੱਕ ਦਿਨ ਸਭ ਨੇ ਜਾਣਾ ਹੀ ਹੈ ਇਹ ਸੰਸਾਰ ਦਾ ਨਿਯਮ ਹੈਜਦੋਂ ਹੁਕਮ ਆਇਆ ਨਾਲ ਤੁਰਨਾ ਹੀ ਪੈਣਾ ਹੈਮਹਾਰਾਜ ਨੇ ਜਿੰਨੀ ਲਿਖੀ ਭੋਗ ਲਈ।”

ਮੈਂ ਸਿਰ ਸੁੱਟ ਕੇ ਸੁਣ ਰਿਹਾ ਸੀ, ਇਹ ਸਮਝਦਾ ਜਾਣਦਾ ਸੀ ਕਿ ਇਸ ਤੋਂ ਅੱਗੇ ਕੋਈ ਦੁਨੀਆਂ ਨਹੀਂ ਹੁੰਦੀ, ਕੋਈ ਆਤਮਾ ਨਹੀਂ ਹੁੰਦੀਮੌਤ ਤੋਂ ਬਾਅਦ ਕੋਈ ਸਫ਼ਰ ਨਹੀਂ ਹੁੰਦਾਕੋਈ ਨਰਕ-ਸਵਰਗ ਨਹੀਂਮੈਂ ਚੁੱਪ ਸਾਂ, ਮੇਰੇ ਦੁੱਖ ਵਿੱਚ ਸ਼ਰੀਕ ਹੋਣ ਆਏ ਮੇਰੇ ਹੀ ਆਂਢੀ-ਗੁਆਂਢੀ ਆਪਣੀ ਸਮਝ ਅਨੁਸਾਰ ਵਿਚਾਰ ਰੱਖ ਰਹੇ ਹਨਇਹ ਵੇਲਾ ਇਸ ਵਿਸ਼ੇ ’ਤੇ ਵਾਧੂ ਬਹਿਸ ਕਰਨ ਦਾ ਉੱਕਾ ਨਹੀਂ ਸੀ

ਪਰ ਇਹ ਸੱਚ ਸੀ ਕਿ ਘਰ ਖਾਲੀ ਹੋ ਗਿਆਮਾਂ ਦੀ ਬਿਮਾਰੀ ਵਿੱਚ ਵੀ ਇੱਕ ਰੁਝੇਵਾਂ ਸੀਉਹ ਸਾਨੂੰ ਦੋਹਾਂ ਨੂੰ ਆਪਣੀ ਤੰਦਰੁਸਤੀ ਤਕ ਰੋਜ਼ ਸਵੇਰੇ ਨਾਸ਼ਤਾ ਕਰਵਾ ਕੇ ਡਿਊਟੀ ’ਤੇ ਤੋਰਦੀ ਤੇ ਦੁਪਹਿਰ ਆਉਂਦੇ ਵੀ ਰੋਟੀ ਬਣਾ ਕੇ ਦਿੰਦੀਸਾਡੇ ਮਨ੍ਹਾਂ ਕਰਨ ’ਤੇ ਵੀ ਕਹਿੰਦੀ, ਸਾਰਾ ਦਿਨ ਮੈਂ ਕੀ ਕਰਦੀ ਹਾਂਮਾਂ ਨੇ ਸਾਰੀ ਉਮਰ ਹੰਢ-ਭੰਨਵਾਂ ਕੰਮ ਕੀਤਾ ਹੈਮੈਂ ਚਾਹੁੰਦਾ ਸੀ, ਉਹ ਕੁਝ ਸਮਾਂ ਆਰਾਮ ਕਰੇਪਰ ਉਹ ਸੁਖ ਦੀ ਘੜੀ ਉਹਦੇ ਲਈ ਘੱਟ ਸਮਾਂ ਹੀ ਆਈ

ਪਿਛਲੇ ਦਿਨਾਂ ਤੋਂ ਮਾਂ ਦੀ ਹਾਲਤ ਡਾਵਾਂ-ਡੋਲ ਸੀਖਾਣ ਪੀਣ ਵੀ ਨਾ ਦੇ ਬਰਾਬਰ ਸੀਉਹ ਅਬੋਹਰ ਵਸਦੇ ਦੂਜੇ ਪੁੱਤਾਂ ਨੂੰ ਉਡੀਕਦੀ, ਗੰਗਾਨਗਰ ਬੈਠੀ ਧੀ ਦਾ ਇੰਤਜ਼ਾਰ ਕਰਦੀ, ਮੈਨੂੰ ਵਾਰ ਵਾਰ ਸਭ ਨੂੰ ਸੁਨੇਹਾ ਲਾਉਣ ਨੂੰ ਕਹਿੰਦੀਹੁਣ ਮਾਂ ਦੇ ਨਾ ਹੋਣ ਬਾਰੇ ਫੋਨ ਕਰਦਿਆਂ ਮੇਰੀ ਜ਼ਬਾਨ ਕੰਬ ਰਹੀ ਸੀਸ਼ਾਮ ਢਲਦੇ ਨੂੰ ਸਾਰੇ ਆ ਗਏ

ਦੀਵਾ ਬੱਤੀ ਨਹੀਂ? ਮਾਂ ਨੂੰ ਭੁੱਜੇ ਵੀ ਨਹੀਂ ਲਾਹਿਆ” ਸਾਰਿਆਂ ਨੇ ਖੁਸਰ-ਮੁਸਰ ਕੀਤੀ

ਦੀਵਾ ਜਗਾ ਕੇ ਤਾਂ ਸਿਰਹਾਣੇ ਰੱਖ ਦੇਣਾ ਸੀ।”

ਮੈਂ ਸੋਚਿਆ, ਟਿਊਬ ਤਾਂ ਜਗ ਹੀ ਰਹੀ ਹੈ, ਦੀਵੇ ਦੀ ਕੀ ਲੋੜ ਆਫਿਰ ਵੀ ਦੂਜਿਆਂ ਦੀ ਇੱਛਾ ਦਾ ਸਤਿਕਾਰ ਕਰਦਿਆਂ ਦੀਵਾ ਜਗਾ ਦਿੱਤਾ ਗਿਆ

ਥੋੜ੍ਹੀ-ਥੋੜ੍ਹੀ ਦੇਰ ਬਾਦ ਦੀਵੇ ਵਿੱਚ ਤੇਲ ਪਾ ਦਿੰਦੇ, ਧੂਪ ਧੁਖਾ ਦਿੰਦੇਆਂਢੀ ਗੁਆਂਢੀ ਵਿੱਚ ਵਿਚਾਲੇ ਚਾਹ ਬਣਾ ਲਿਆਉਂਦੇਸਵੇਰੇ ਮਾਂ ਦੇ ਕਿਰਿਆ ਕਰਮ ਦਾ ਰੁਝੇਵਾਂ ਸ਼ੁਰੂ ਹੋਇਆਦੁਰਗਿਆਨਾ ਮੰਦਰ ਸ਼ਿਵਪੁਰੀ ਦੀ ਵੈਨ ਬੁੱਕ ਕਰਾਈਦੋਸਤਾਂ ਨੇ ਬਾਜ਼ਾਰੋਂ ਸਮਾਨ ਇਕੱਠਾ ਕੀਤਾਚਿੱਟੇ ਕੱਪੜਿਆਂ ਵਿੱਚ ਲਪੇਟੀ ਮਾਂ ਸੰਸਕਾਰ ਲਈ ਜਾਣ ਨੂੰ ਤਿਆਰ ਸੀ

ਕਿਸੇ ਨੇ ਆਖਿਆ, “ਬਜ਼ਾਰੋਂ ਗੁਬਾਰੇ ਮੰਗਵਾ ਲੈਣੇ ਸੀ, ਮੂੰਗਫਲੀ-ਰਿਉੜੀਆਂ ਵੀ ਚਾਹੀਦੀਆਂ ਸੀਮਾਂ ਨੂੰ ਵੱਡਾ ਕਰਨਾ ਚਾਹੀਦਾ ਸੀ”

ਮੈਂ ਸੁਣ ਕੇ ਵੀ ਚੁੱਪ ਸੀਸ਼ਿਵਪੁਰੀ ਤਕ ਘਰ ਦੇ ਕੁਝ ਲੋਕ ਵੈਨ ਵਿੱਚ ਗਏ ਤੇ ਸ਼ਮਸ਼ਾਨ ਘਾਟ ਪਹੁੰਚ ਕੇ ਵੱਡੇ ਭਰਾ ਨੇ ਚਿਤਾ ਨੂੰ ਅੱਗ ਦਿਖਾਈ, ਆਪਣੇ ਹੱਥੋਂ ਮਾਂ ਨੂੰ ਅਗਨੀ ਭੇਂਟ ਕਰਕੇ, ਅਸੀਂ ਘਰ ਨੂੰ ਆਏਤੀਸਰੇ ਦਿਨ ਫੁੱਲ ਚੁਗ ਕੇ, ਤੇਹਰਵੇਂ ਦਿਨ ਰਸਮ-ਪਗੜੀ ਦਾ ਪ੍ਰੋਗਰਾਮ ਦੇ ਦਿੱਤਾ ਗਿਆ

ਇੱਕ ਰਿਸ਼ਤੇਦਾਰ ਨੇ ਕਿਹਾ, “ਦੇਖ ਪੁੱਤਰ, ਤੇਹਰਵੇਂ ’ਤੇ ਖਾਣਾ ਸ਼ਾਨਦਾਰ ਬਣਵਾਈਘੱਟੋ-ਘੱਟ ਦੋ ਸਬਜ਼ੀਆਂ ਪਨੀਰ ਵਾਲੀਆਂ ਤੇ ਨਾਲ ਪੂੜੀਆਂਨਾਲ ਕੁਝ ਮਿੱਠਾ ਵੀ ਹੋਵੇ, ਪੈਸੇ ਦੀ ਕਿਰਸ ਨਾ ਕਰੀਂ, ਸਮਝਿਆ ਨਾ।” ਮੈਂ ਨਿਮਰਤਾ ਨਾਲ ਜਆਬ ਦਿੱਤਾ, “ਆਏ ਸਬੰਧੀਆਂ ਨੂੰ ਖਾਣਾ ਜ਼ਰੂਰ ਖੁਆਵਾਂਗੇ ਪਰ ਖਾਣਾ ਬਿਲਕੁਲ ਸਾਦਾਜੇ ਤੁਸੀਂ ਕਹੋ ਕਿ ਮਾਂ ਦੇ ਮਰਨ ਦੀ ਖੁਸ਼ੀ ਮਨਾਈ ਜਾਵੇ, ਉਹ ਨਹੀਂ ਹੋਵੇਗਾ।”

ਉਹ ਮੇਰਾ ਮੂੰਹ ਦੇਖਦਾ ਰਿਹਾ

ਮੈਂ ਫਿਰ ਕਿਹਾ, “ਪਹਿਲੀ ਗੱਲ, ਮਾਂ ਨੇ ਜ਼ਿੰਦਗੀ ਭਰ ਕੋਈ ਸੁਖ ਨਹੀਂ ਦੇਖਿਆ, 27 ਸਾਲ ਦਾ ਵਿਧਵਾ ਵਾਲਾ ਲੰਮਾ ਜੀਵਨ ਜੀਵਿਆਦੂਜੀ ਗੱਲ, ਅਜੇ ਛੋਟਾ ਭਰਾ ਵਿਆਹੁਣ ਵਾਲਾ ਹੈ ਤੇ ਫਿਰ ਮੌਤ-ਮੌਤ ਹੈ, ਮੌਤ ’ਤੇ ਕਾਹਦੀ ਖੁਸ਼ੀ।”

ਉਹ ਚੁੱਪ-ਚਾਪ ਖੜ੍ਹੇ ਹੋ ਗਏ

ਸੰਸਕਾਰ ਦੇ ਤੀਜੇ ਦਿਨ ਅਸੀਂ ਮਾਂ ਦੇ ਫੁੱਲ ਚੁਗਣ ਗਏ, ਪਰ ਭਰਮਾਂ ਦਾ ਅੰਡਬਰ ਕਿ ਫੁੱਲਾਂ ਵਾਲਾ ਉਹ ਝੋਲਾ ਅਸੀਂ ਘਰ ਨਹੀਂ ਲਿਆ ਸਕੇ ਉੱਥੇ ਹੀ ਇੱਕ ਸਟੋਰ ਵਿੱਚ ਜਮ੍ਹਾਂ ਹੋ ਗਿਆਪਤਾ ਲੱਗਿਆ ਫੁੱਲ ਘਰ ਨਹੀਂ ਲਿਆਈਦੇ ਹਾਲਾਂਕਿ ਮੈਡੀਕਲ ਕਾਲਜ ਪੜ੍ਹਦਿਆਂ ਅਸੀਂ ਹੱਡੀਆਂ ਹੋਸਟਲ ਦੇ ਕਮਰੇ ਵਿੱਚ ਰੱਖੀ ਰੱਖਦੇ ਤੇ ਉਨ੍ਹਾਂ ਬਾਰੇ ਪੜ੍ਹਾਈ ਕਰਦੇ, ਉਦੋਂ ਖਿਆਲ ਹੀ ਨਹੀਂ ਸੀ ਕਿ ਕਿਸੇ ਮੁਰਦੇ ਦੀਆਂ ਹੱਡੀਆਂ ਨੂੰ ਕਮਰੇ ਵਿੱਚ ਨਹੀਂ ਰੱਖੀਦਾ

ਵਹਿਮਾਂ-ਭਰਮਾਂ ਅਤੇ ਰੂੜ੍ਹੀਆਂ ਦਾ ਇੱਕ ਅਜੀਬ ਤਾਣਾ-ਬਾਣਾ ਸਮਾਜ ਨੂੰ ਜਕੜੀ ਬੈਠਾ ਹੈਮੈਂ ਸੋਚ ਰਿਹਾ ਸੀ ਪੈਦਾ ਹੋਣ ਤੋਂ ਮੌਤ ਤਕ ਦੋ ਹੀ ਅਜਿਹੇ ਵਰਤਾਰੇ ਹਨ, ਜੋ ਸਹਿਜ-ਸੁਭਾਅ ਤੇ ਬਿਨਾਂ ਕਿਸੇ ਘੜੀ ਪਲ ਜਾਂ ਮਹੂਰਤ ਦੇਖੇ ਬਿਨਾਂ ਵਾਪਰਦੇ ਹਨ, ਇਸਦੇ ਵਿੱਚ ਅਸੀਂ ਕਿੰਨੇ ਅਡੰਬਰ ਉਸਾਰ ਲਏ ਨੇਤੇਰ੍ਹਾਂ ਦਿਨਾਂ ਤਕ ਸਭ ਤੋਂ ਪਹਿਲਾਂ ਗਊ ਨੂੰ ਰੋਟੀ ਖੁਆਉਣੀ ਹੈ, ਕਿਉਂਕਿ ਗਾਂ ਵਿੱਚ 33 ਕਰੋੜ ਦੇਵਤਿਆਂ ਦਾ ਵਾਸਾ ਹੈਗਾਂ ਨੂੰ ਖੁਆਇਆ ਮਰਨ ਵਾਲੇ ਨੂੰ ਮਿਲੇਗਾਘਰ ਦੀਆਂ ਧੀਆਂ ਨੂੰ ਸ਼ਗਨ ਪਾਏ ਜਾਣਗੇਭਾਈਚਾਰੇ ਨੂੰ ਜੋ ਰੋਟੀ ਖੁਆਈ ਜਾਣੀ ਹੈ, ਉਸ ਦਾ ਖਰਚਾ ਸਹੁਰੇ ਕਰਨਗੇ

ਇਸ ਸਭ ਦੇ ਵਿੱਚ ਵਿਚਕਾਰ ਖੜੋਤਾ, ਮੈਂ ਜੋ ਜ਼ਿੰਦਗੀ ਲਈ ਨਰੋਈਆਂ ਕਦਰਾਂ-ਕੀਮਤਾਂ ਅਤੇ ਤਰਕਸ਼ੀਲ ਸੋਚ ਲਈ ਕਲਮ ਚੁੱਕ ਰੱਖੀ ਸੀ, ਮੈਂ ਆਪਣੇ ਦੋਸਤਾਂ ਨਾਲ ‘ਇਨ੍ਹਾਂ’ ਰਿਵਾਜ਼ਾਂ ਦੀ ਸਾਰਥਿਕਤਾ ਬਾਰੇ ਗੱਲਾਂ ਕਰਦਾ, ਇਨ੍ਹਾਂ ਨੂੰ ਬੇਲੋੜੇ ਅਤੇ ਵਕਤ ਵਿਹਾ ਚੁੱਕੇ ਦੱਸਦਾ

ਮਾਂ ਨੇ ਸਾਦਗੀ ਭਰਿਆ ਜੀਵਨ ਜੀਵਿਆਮਿਹਨਤ ਦੇ ਬਲਬੂਤੇ ਨਾਲ ਪਰਿਵਾਰ ਨੂੰ ਥਾਂ ਸਿਰ ਕੀਤਾਔਖੇ ਵੇਲਿਆ ਵਿੱਚ ਵੀ ਹੌਸਲਾ ਅਤੇ ਦਲੇਰੀ ਦਾ ਪੱਲਾ ਨਹੀਂ ਛੱਡਿਆ ਇੱਕ ਖੂਬਸੂਰਤ ਕਿਰਦਾਰ ਦਾ ਵਾਸਾ ‘ਮਾਂ’ ਕੁਦਰਤ ਨੇ, ਉਸ ਨੂੰ ਪੌਣੀ ਸਦੀ ਦਾ ਇੱਕ ਕਿਰਦਾਰ ਨਿਭਾਉਣ ਦਾ ਸਮਾਂ ਦਿੱਤਾ, ਜੋ ਇਹ ਭੂਮਿਕਾ ਨਿਭਾ ਕੇ ਦੁਨੀਆਂ ਦੇ ਰੰਗ-ਮੰਚ ਤੋਂ ਪਾਸੇ ਹੋ ਗਈਪਿੱਛੇ ਛੱਡ ਗਈ ਉਹ ਪੈੜਾਂ, ਜਿਹੜੀਆਂ ਸਾਡੇ ਲਈ ਪ੍ਰੇਰਨਾਵਾਂ ਨੇਸਾਡੇ ਸੀਨੇ ਵਿੱਚ ਧੜਕਦਾ ਦਿਲ ਮਾਂ ਦਾ ਹੈ, ਭਾਵੇਂ ਮੇਰੇ ਕੋਲ ਮਾਂ ਦਾ ਕੋਈ ਕਥਨ ਚੇਤੇ ਰੱਖਣ ਲਾਇਕ ਨਹੀਂ ਹੈ, ਪਰ ਮਾਂ ਦੇ ਦਿਲ ਦਾ ਧੜਕਦਾ ਹੋਇਆ ਅਹਿਸਾਸ ਮੇਰੇ ਨਾਲ ਹੈ

ਇਹ ਭਰਮ-ਜਾਲ਼, ਇਹ ਵਿਖਾਵਾ, ਕਿਸੇ ਧਾਰਨਾ ਦਾ ਮੁਹਤਾਜ਼ ਨਹੀਂ ਹੈਮਾਂ ਸਾਡੇ ਸਾਹਾਂ ਵਿੱਚ ਹੈਸਾਡੀਆਂ ਗੱਲਾਂ-ਬਾਤਾਂ ਵਿੱਚ ਹੈ, ਸਾਡੇ ਸਮੁੱਚੇ ਸੱਭਿਆਚਾਰ ਵਿੱਚ ਮਾਂ ਦਾ ਪਸਾਰਾ ਹੈਉਦਾਸੀ ਸਿਰਫ਼ ਇਹ ਹੈ ਕਿ ਉਸ ਦੀ ਹੁਣ ਅਵਾਜ਼ ਨਹੀਂ ਪੈਂਦੀ ਹੈ, ਉਹਦੇ ਕੋਲ ਬੈਠਕੇ ਉਹਦੇ ਨਿੱਘੇ ਹੱਥਾਂ ਦੀ ਛੋਹ ਪ੍ਰਾਪਤ ਨਹੀਂ ਹੋਣੀ

ਅੱਜ ਤਕਰੀਬਨ ਸੱਤਰ ਸਾਲ ਬਾਅਦ, ਮਾਂ ਨੂੰ ਯਾਦ ਕਰਦਿਆਂ, ਇਹ ਨਹੀਂ ਹੋਣਾ ਚਾਹੀਦਾ, ਉਹ ਤਾਂ ਹਰਦਮ ਨਾਲ ਹੈਮੈਂ ਆਪਣੇ ਅੱਠ ਭੈਣ-ਭਰਾਵਾਂ ਵਿੱਚੋਂ ਚੌਥੀ ਥਾਂ ’ਤੇ ਹਾਂਤਿੰਨ ਵੱਡੇ, ਚਾਰ ਛੋਟੇਮੇਰੀ ਇੱਕ ਭੈਣ ਸਭ ਤੋਂ ਵੱਡੀ ਤੇ ਦੂਸਰੀ ਮੇਰੇ ਤੋਂ ਛੋਟੀ, ਛੇ ਸਾਲ ਛੋਟੀਮਾਂ ਦਾ ਹੱਥ ਵੰਡਾਉਣ ਵਾਲਾ ਮੈਂ ਸੀ ਵਿਚਕਾਰਲਾ ਬੱਸ ਫਾਇਦਾ ਇਹ ਹੋਇਆ ਕਿ ਮਾਂ ਨੇ ਉਹ ਸਭ ਸਿਖਾਇਆ, ਰੋਟੀ ਬਣਾਉਣੀ, ਸੂਈ ਧਾਗੇ ਦਾ ਕੰਮ, ਸਵੇਰੇ ਬਿਸਤਰੇ ਸਾਂਭਣੇ ਤੇ ਨਾਲ ਹੀ ਨਰਮ ਸੁਭਾਅਮੈਂ ਕਿਹਾ ਨਾ, ਮਾਂ ਦਾ ਮੇਰੇ ਕੋਲ ਬਹੁਤ ਕੁਝ ਹੈ ਦੱਸਣ ਵਾਲਾ, ਦਿਖਾਉਣ ਵਾਲਾ ਨਹੀਂ ਹੈਮੈਂ ਔਰਤ ਦਾ ਅਸਲੀ ਰੂਪ, ਮਾਂ ਦਾ ਸੁਭਾਅ, ਦੇਖਿਆ ਹੀ ਨਹੀਂ, ਜੀਵਿਆ ਹੈ

ਸਹੀ ਅਰਥਾਂ ਵਿੱਚ, ਮਾਂ ਮੇਰੇ ਕਿਰਦਾਰ ਵਿੱਚ ਹੈ, ਮੇਰੇ ਅੰਗ ਸੰਗ

(ਜਾਂਦੇ ਜਾਂਦੇ … …) ਸਹੀ ਹੈ ਕਿ ਮਾਂ ਬਾਰੇ ਦੁਨੀਆਂ ਬਹੁਤ ਭਾਵੁਕ ਹੈ, ਮੈਂ ਵੀ ਪਿਤਾ ਦਾ ਜ਼ਿਕਰ ਪੋਲਾ ਜਿਹਾ ਕੀਤਾ ਹੈਪਰ ਪਿਤਾ ਦਾ ਸੰਘਰਸ਼, ਮਾਂ ਜਿੰਨਾ ਹੀ ਹੈ, ਹੈ ਉਹ ਵੀ ਉੰਨਾ ਹੀ ਮੇਰੇ ਜੀਵਨ ਦਾ ਹਿੱਸਾ। ਭਾਵੇਂ ਮੈਨੰ ਚੇਤਾ ਨਹੀਂ, ਉਦੋਂ ਕੀ-ਕੀ, ਵਾਪਰਿਆਛੋਟਾ ਸੀ ਨੌਂਵੀਂ ਵਿੱਚ ਪੜ੍ਹਦਾ ਬੱਚਾ ਛੋਟਾ ਨਹੀਂ ਹੁੰਦਾ, ਪਰ ਤਿੰਨ ਵੱਡੇ ਭੈਣ ਭਰਾ, ਮਾਂ, ਭੂਆ, ਮਾਸੀ, ਮਾਮੇ-ਮਾਮੀਆਂ ਅੱਗੇ ਛੋਟਾ ਹੀ ਸੀ ਤੇ ਸਭ ਤੋਂ ਪਿੱਛੇ ਵੀ)

* * * * *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4786)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author