ShyamSDeepti7ਜਿਸ ਸੰਸਦ ਵਿੱਚ ਇਸ ਬਿੱਲ ਦਾ ਮੁੱਦਾ ਪਾਸ ਹੋਇਆ, ਉਸ ਸੰਸਦ ਵਿੱਚ ਬੈਠੇ ਸੌ ਦੇ ਕਰੀਬ ਸਾਂਸਦਾਂ ਨੇ ਖੁਦ ਆਪ ...
(19 ਜੁਲਾਈ 2023)

 

ਗੁਰੂਆਂ ਦੀ ਧਰਤੀ ਹੈ ਪੰਜਾਬ,
ਹਿਮਾਚਲ ਵਾਲੇ ਖੁਦ ਨੂੰ ਕਹਿਣ ਦੇਵਭੂਮੀ

ਦੋਹਾਂ ਧਰਤੀਆਂ ਨੂੰ ਜੋੜਦੀ ਸੜਕ ’ਤੇ ਉੱਸਰੀ,
ਮੈਡੀਕਲ ਕਾਲਜ ਦੀ ਇਮਾਰਤ,
ਦੁੱਖਾਂ-ਦਰਦਾਂ ਤੋਂ ਛੁਟਕਾਰੇ ਲਈ,
ਚਿੰਤਪੁਰਨੀ ਹੈ ਨਾਂ ਇਸ ਸੰਸਥਾ ਦਾ

ਮਾਂ ਚਿੰਤਪੁਰਨੀ, ਚਿੰਤਾਵਾਂ ਤੋਂ ਮੁਕਤ ਕਰਦੀ

ਉਂਜ ਦੇਸ਼ ਦਾ ਕਿਹੜਾ ਰਾਜ ਹੈ, ਜਿੱਥੇ ਦੇਵੀ ਦੇਵਤਿਆਂ ਦਾ ਸਾਇਆ ਨਹੀਂ ਹੈਨਾਲ ਹੀ ਹਰਿਆਣਾ ਹੈ, ਗੀਤਾ ਦੇ ਸੁਨੇਹੇ ਵਾਲੀ ਧਰਤੀਫਿਰ ਹਰਿਦੁਆਰ, ਅੱਗੇ ਰਾਮ ਭੂਮੀਹਰ ਪਾਸੇ ਸਰਵਸ਼ਕਤੀਮਾਨ ਦਾ ਅਸ਼ੀਰਵਾਦ

ਮੇਰੇ ਹੀ ਮਹੱਲੇ ਦੇ ਵਸਨੀਕ, ਮੇਰੇ ਕੁਲੀਗ ਰਹੇ ਡਾ. ਚਾਨਨਾ ਦਾ ਫੋਨ ਆਇਆ, ‘ਹੋਰ ਸੁਣਾਓ! ਇੱਥੇ ਹੀ ਹੋ?”

ਮੈਂ ਹਾਂ ਜੀ ਵਿੱਚ ਜਵਾਬ ਦਿੱਤਾਅੱਗੋਂ ਉਨ੍ਹਾਂ ਕਿਹਾ, “ਕਿਤੇ ਜਵਾਇਨ ਤਾਂ ਨਹੀਂ ਕੀਤਾ?”

ਮੈਂ ਨਾਂਹ ਵਿੱਚ ਜਵਾਬ ਦਿੱਤਾ ਅਤੇ ਨਾਲ ਹੀ ਕਿਹਾ, “ਦੱਸੋ ਤੁਸੀਂ?”

ਹੁਣ ਉਹ ਅਸਲੀ ਮੁੱਦੇ ‘ਤੇ ਆਏ, “ਇਕ ਦਿਨ ਮੈਡੀਕਲ ਕਾਲਜ ਦੀ ਇਨਸਪੈਕਸ਼ਨ ਹੈ, ਉਸ ਦਿਨ ਚੱਲੋਂਗੇ?”

ਮੈਂ ਕਿਹਾ, “ਜਨਾਬ ਜਦੋਂ ਇਹ ਕਾਲਜ ਸ਼ੁਰੂ ਹੋਇਆ ਸੀ, ਮੈਨੂੰ ਡਾ. ਮਹਾਜਨ ਦਾ ਫੋਨ ਆਇਆ ਸੀ - ਆਉ ਲੈ ਚੱਲੀਏ? ਤੋਰਾ-ਫੇਰਾ ਹੀ ਸਮਝੋਗੱਡੀ ਵਿੱਚ ਜਾਇਆ ਕਰਾਂਗੇਗੱਲਾਂ ਕਰਦੇ-ਕਰਦੇ ਮੁੜ ਆਵਾਂਗੇ - ਮੈਂ ਤਾਂ ਸਾਫ਼ ਕਹਿ ਦਿੱਤਾ ਸੀ ਕਿ ਨਹੀਂ, ਇਹ ਮੈਥੋਂ ਨਹੀਂ ਹੋਣਾ।”

ਅੱਗੋਂ ਉਨ੍ਹਾਂ ਫਿਰ ਕਿਹਾ, “ਉਹ ਤਾਂ ਮੈਨੂੰ ਪਤਾ ਹੈ, ਹੁਣ ਤਾਂ ਸਿਰਫ਼ ਇੱਕ ਦਿਨ ਦੀ ਗੱਲ ਹੈਸਵੇਰੇ ਤੁਹਾਨੂੰ ਘਰੋਂ ਲੈ ਜਾਵਾਂਗੇ।”

ਚਿੰਤਪੁਰਨੀ ਮੈਡੀਕਲ ਕਾਲਜ, ਕਿਸੇ ਰਾਜਨੀਤਕ ਰਸੂਖ ਵਾਲੇ ਸ਼ਖਸ ਦਾ ਕਾਲਜਹੁਣੇ-ਹੁਣੇ ਖਰੀਦਿਆ ਹੈ ਉਸ ਨੇਹੁਣ ਵਿੱਦਿਆ ਵੇਚਣੀ ਹੈਮੈਡੀਕਲ ਕੌਂਸਿਲ ਤੋਂ ਮਾਣਤਾ ਲੈਣੀ ਹੈ ਇਸ ਕਾਲਜ ਨੇਪੂਰਾ ਸਟਾਫ ਦਿਖਾਉਣਾ ਹੈ ਇੱਕ ਦਿਨ ਦੀ ਇਨਸਪੈਕਸ਼ਨ, ਇਸਪੈਕਟਰਾਂ ਨੂੰ ਵੀ ਪਤਾ ਹੈਨਾਲੇ ਇਨ੍ਹਾਂ ਦੀ ਰਿਪੋਰਟ ਤਾਂ ਮਹਿਜ਼ ਕਾਰਵਾਈ ਹੈਅਸਲੀ ਮਾਣਤਾ ਤਾਂ ਉੱਪਰੋਂ ਮਿਲਣੀ ਹੈ

ਮੈਂ ਸੋਚ ਰਿਹਾ ਸੀ ਤੇ ਡਾ. ਚਨਨਾ ਦਾ ਮੁੜਵਾਂ ਜਵਾਬ ਆਇਆ, “ਡਾਕਟਰ ਸਾਹਿਬ, ਸੱਠ ਹਜ਼ਾਰ ਰੁਪਏ ਦੇਣਗੇ।” ਤਾਂ ਫਿਰ ਜ਼ਰਾ ਰੁਕ ਕੇ, “ਚੱਲੋ, ਕੀ ਫ਼ਰਕ ਪੈਂਦਾ ਹੈ?”

ਇਹੀ, ਚਾਰ ਸ਼ਬਦ, ‘ਕੀ ਫ਼ਰਕ ਪੈਂਦਾ ਹੈ’ ਤੇ ਪਿਛਲੇ ਪਚਹੱਤਰ ਸਾਲਾਂ ਵਿੱਚ ਕਿੰਨਾ ਫ਼ਰਕ ਪੈ ਗਿਆ ਹੈਅਸੀਂ ਫੌਰੀ ਨਤੀਜਿਆਂ ਨੂੰ, ਸਾਹਮਣੇ ਦਿਸਣ ਵਾਲੇ ਫ਼ਰਕ ਨੂੰ ਹੀ ਜਾਣਦੇ-ਸਮਝਦੇ ਹਾਂ

ਮੈਂ ਫਿਰ ਵੀ ਨਾਂਹ ਕਰ ਦਿੱਤੀਸਵਾਲ ਹੀ ਨਹੀਂ ਸੀ ਪੈਂਦਾ ਹੁੰਦਾਨਾਲੇ ਇਹ ਪਹਿਲੀ ਵਾਰੀ ਨਹੀਂ ਸੀ ਹੋ ਰਿਹਾਸੱਠ ਹਜ਼ਾਰ ਅਜੂਬਾ ਲੱਗ ਸਕਦਾ ਹੈ, ਮਹਿਜ਼ ਦੋ-ਚਾਰ ਘੰਟਿਆਂ ਦਾਪਰ ਮੈਂ ਇਸ ਨੂੰ ਲੈ ਕੇ ਚਿੰਤਨ ਕੀਤਾ ਹੋਇਆ ਸੀਪਹਿਲੀ ਵਾਰੀ ਸਾਊਥ ਤੋਂ ਇੱਕ ਸ਼ਖਸ ਨੇ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਮੇਰੇ ਵਿਭਾਗ ਆ, ਮੈਡੀਕਲ ਕਾਲਜ ਵਿੱਚ ਨੌਕਰੀ ਕਰਨ ਬਾਰੇ ਵਿਸਥਾਰ ਵਿੱਚ ਦੱਸਿਆ, “ਰਾਜ਼ੀ ਹੋ ਜਾਉ ਉੱਥੇ ਆਉ, ਨਾ ਆਉ, ਜਿਵੇਂ ਸਹੂਲਤਸਾਲ ਵਿੱਚ ਇੱਕ ਦਿਨ ਆ ਕੇ ਇਨਸਪੈਕਸ਼ਨ ਕਰਵਾਉਣ ਆਉ, ਨਾਂ ਲਿਖਵਾਉ, ਬੱਸਉਸ ਟੂਰ ਦਾ ਸਾਰਾ ਖਰਚਾ ਕਾਲਜ ਦਾਹਵਾਈ ਟਿਕਟਾਂ, ਟੈਕਸੀ, ਹੋਟਲ ਅਤੇ ਜਾਂਦੇ ਹੋਏ ਸ਼ਗਨ ਵੀ ਪਾਇਆ ਜਾਵੇਗਾ ਤੇ ਹਰ ਮਹੀਨੇ ਕੁਝ ਨਾ ਕੁਝ ਤੁਹਾਡੇ ਖਾਤੇ ਵਿੱਚ।” ਇਨਸਪੈਕਸ਼ਨ ਟੀਮ, ਸਭ ਦੇ ਖਾਤਿਆਂ ਦਾ ਵੇਰਵਾ ਵੀ ਤਾਂ ਮੰਗਦੀ ਹੈ

ਦੱਖਣ ਭਾਰਤ ਮੋਹਰੀ ਰਿਹਾ ਹੈ, ਮੈਡੀਕਲ ਕਾਲਜ ਖੋਲ੍ਹਣ ਵਿੱਚ ਜਾਂ ਕਹੀਏ ਹਰ ਤਰ੍ਹਾਂ ਦੇ ਕੋਰਸਾਂ ਨੂੰ ਪ੍ਰਾਈਵੇਟ ਰੂਪ ਵਿੱਚ ਸ਼ੁਰੂ ਕਰਨ ਵਿੱਚਮੈਡੀਕਲ ਤੇ ਚਾਹੇ ਇੰਜੀਨਅਰਿੰਗਕਿਸੇ ਵਕਤ ਕਰਨਾਟਕ ਵਿੱਚ ਸਭ ਤੋਂ ਵੱਧ ਮੈਡੀਕਲ ਕਾਲਜ ਸਨ, ਇੱਕ ਹੀ ਸ਼ਹਿਰ ਵਿੱਚ ਪੱਚੀ ਕਾਲਜ, ਹੁਣ ਤਾਮਿਲਨਾਡੁ ਮੋਹਰੀ ਹੈਸੱਤਰ ਤੋਂ ਵੱਧ ਮੈਡੀਕਲ ਕਾਲਜ ਤੇ ਮੈਡੀਕਲ ਯੂਨੀਵਰਸਿਟੀਆਂਪੰਜਾਬ ਦੇ ਚੰਗੇ ਘਰਾਂ ਦੇ, ਸਰਦੇ-ਪੁੱਜਦੇ ਲੋਕ, ਬੱਚਿਆਂ ਨੂੰ ਇਹਨਾਂ ਕਾਲਜਾਂ ਵਿੱਚ ਭੇਜਦੇਹੁਣ ਇਹ ਦਿਸ਼ਾ ਵਿਦੇਸ਼ੀ ਧਰਤੀ ਵੱਲ ਮੁੜ ਗਈ ਹੈ

ਮੇਰੀ ਚਿੰਤਾ, ਉਸ ਚਿੰਤਨ ਵਿੱਚੋਂ ਪੈਦਾ ਹੋਈ ਕਿ ਮੇਰਾ ਜਾਂ ਮੇਰੇ ਵਰਗੇ ਡਾਕਟਰਾਂ ਦਾ ਕਿਰਦਾਰ ਕਿਸ ਤਰ੍ਹਾਂ ਦਾ ਹੈ ਉਸ ਤੋਂ ਵੱਧ ਇੱਕ ਡਾਕਟਰ ਬਣਨ ਆਏ, ਦੇਸ਼ ਦੇ ਲੋਕਾਂ ਦੀ ਸਿਹਤ ਬਾਰੇ ਕੁਝ ਸਿੱਖਣ ਆ ਰਹੇ ਬੱਚਿਆਂ, ਨੌਜਵਾਨ ਵਿਦਿਆਰਥੀਆਂ ਨਾਲ ਧੋਖੇ ਦਾ ਹੈ

ਮੇਰੇ ਨਾਲ ਪੰਜਾਬ ਦੀ ਧਰਤੀ ’ਤੇ ਪਹਿਲੀ ਵਾਰ ਉਦੋਂ ਹੋਇਆ, ਜਦੋਂ ਗਿਆਨ ਸਾਗਰ ਮੈਡੀਕਲ ਕਾਲਜ ਦੀ ਸ਼ੁਰੂਆਤ ਹੋਈਗਿਆਨ ਸਾਗਰ, ਵਿੱਦਿਆ ਦਾ ਦੂਰ-ਦੂਰ ਤਕ ਪਸਾਰਾਫੈਲਿਆ ਵੀ ਤੇ ਗਹਿਰਾ ਵੀਇਹੀ ਤਾਂ ਮਕਸਦ ਹੈ ਵਿੱਦਿਆ ਦਾ, ਖਾਸ ਕਰ ਮਨੁੱਖੀ ਸਰੀਰ ਬਾਰੇ ਜਾਣਨਾ ਅਤੇ ਉਸ ਦੀਆਂ ਸਮੱਸਿਆਵਾਂ ਨਾਲ ਨਜਿੱਠਣਾ

ਸਬੱਬ ਇੰਜ ਬਣਿਆ ਕਿ ਕਾਲਜ ਦਾ ਵਾਈਸ ਚੇਅਰਮੈਨ, ਮੇਰਾ ਕਾਲਜ ਸਮੇਂ ਦਾ ਨੇੜਲਾ ਜਾਣਕਾਰਕਾਲਜ ਦਾ ਮਾਲਕ ਵਪਾਰੀ ਦੋਵੇਂ ਇਕੱਠੇ-ਉੱਠਦੇ ਬੈਠਦੇਇਹ ਕਾਲਜ ਖੋਲ੍ਹਣ ਦਾ ਵਿਚਾਰ ਸਾਡੇ ਡਾਕਟਰ ਦਾ ਹੀ ਸੀਉਸ ਵਪਾਰੀ ਨੇ ਡਾਕਟਰ ਨੂੰ ਖੁੱਲ੍ਹਾ ਹੱਥ ਦਿੱਤਾ,ਵਿਉਂਤਣ ਤੋਂ ਲੈ ਕੇ ਚਲਾਉਣ ਤਕਉਸ ਨੇ ਆਪਣੇ ਜਾਣੂ ਡਾਕਟਰਾਂ ਨਾਲ ਗੱਲਬਾਤ ਕੀਤੀ ਤੇ ਗਿਆਨ ਸਾਗਰ ਵਿੱਚ ਡੁਬਕੀਆਂ ਲਗਾਉਣ ਨੂੰ ਪ੍ਰੇਰਿਆਮੇਰੇ ਇੱਕ ਹੋਰ ਜਮਾਤੀ, ਡਾ. ਪ੍ਰੇਮ ਖੋਸਲਾ ਨੂੰ ਜਦੋਂ ਬੁਲਾਇਆ ਤਾਂ ਉਸ ਨੇ ਅੱਗੋਂ ਹੋਰਾਂ ਨੂੰ ਆਵਾਜ਼ਾਂ ਮਾਰੀਆਂਮੇਰੇ ਨਾਲ ਉਸ ਦਾ ਪਰਿਵਾਰਕ ਰਿਸ਼ਤਾ ਵੀ ਰਿਹਾ ਸੀਕਹਿਣ ਲੱਗਿਆ, “ਆ ਜਾ ਸ਼ਾਮ ਸੁੰਦਰਆਪਣਾ ਹੀ ਸਮਝਆਪਾਂ ਹੀ ਚਲਾਉਣਾ।” ਨਾਲੇ ਗੱਲਾਂ-ਗੱਲਾਂ ਵਿੱਚ ਕਹਿ ਗਿਆ, “ਅੱਧੇ ਪੈਸੇ ਚੈੱਕ ਰਾਹੀਂ, ਅੱਧੇ ਕੈਸ਼ਇਨਕਮ ਟੈਕਸ ਦੀ ਵੀ ਬੱਚਤ (ਚੋਰੀ)ਸੋਚ ਨਾ, ਆ ਜਾ।”

‘ਸੋਚ ਨਾ’ ਦੀ ਗੱਲ ਕਰਨ ਵਾਲਾ ਪ੍ਰੇਮ ਖੋਸਲਾ, ਉਹ ਸ਼ਖਸ ਹੈ ਜਿਸ ਨੇ ਮੈਨੂੰ ਫੜਕੇ ਸਟਡੀ ਸਰਕਲ ਵਿੱਚ ਲੈ ਜਾਣ ਦਾ ਰਾਹ ਦਿਖਾਇਆਜਿਸਨੇ ਮੈਨੂੰ ਪ੍ਰੇਮ ਕਵਿਤਾਵਾਂ ਤੋਂ ਬਾਹਰ ਨਿਕਲ ਸਮਾਜ ਦੀਆਂ ਵਿਸੰਗਤੀਆਂ ਦੇਖਣ ਵੱਲ ਮੋੜਿਆਸਹੀ ਅਰਥ ਵਿੱਚ ਕਹਾਂ ਤਾਂ ਮਾਰਕਸ ਦਾ ‘ਸ਼ੋਸ਼ਣ (ਐਲੀਨੈਸ਼ਨ) ਵਾਲਾ ਸਿਧਾਂਤ’ ਪੜ੍ਹਾਇਆਮੈਂ ਸੁਣਦਾ ਰਿਹਾਦੂਸਰੀ ਗੱਲ ਸੀ ਕਿ ਮੈਡੀਕਲ ਕਾਲਜ ਨੂੰ ਚਲਾ ਰਹੇ ਵਾਈਸ ਚੇਅਰਮੈਨ, ਡਾ. ਸੁਖਵਿੰਦਰ ਨੇ ਮੈਨੂੰ ਇੱਕ ਵਾਰੀ ਵੀ ਨਹੀਂ ਕਿਹਾਮੈਂ ਸਮਝਦਾ ਹਾਂ ਕਿ ਉਸ ਨੂੰ ਮੇਰੀ ਮਾਨਸਿਕਤਾ ਦਾ ਵੱਧ ਪਤਾ ਸੀਖੈਰ!

ਡਾ. ਸੁਖਵਿੰਦਰ ਦੱਸਦਾ ਹੁੰਦਾ ਕਿ ਮੈਡੀਕਲ ਕਾਲਜ ਦੀ ਉਸਾਰੀ ਵਿੱਚ ਚਾਰ ਸੌ ਕਰੋੜ ਰੁਪਏ ਲੱਗੇ ਹਨਕਾਫੀ ਸਮਾਂ ਠੀਕ-ਠਾਕ ਚੱਲਿਆਕਹਿ ਸਕਦੇ ਹਾਂ ਬਾਖੂਬੀ ਨਾਲਾ ਚੱਲਿਆ

ਵਿਵਸਥਾ ਦਾ ਤੌਰ-ਤਰੀਕਾ ਅਜਿਹਾ ਹੀ ਹੈ ਕਿ ਸਾਨੂੰ ਸੰਸਥਾਵਾਂ ਚਲਾਉਣ ਵਾਲਿਆਂ ’ਤੇ ਯਕੀਨ ਨਹੀਂਵੈਸੇ ਬਹੁਤ ਅਦਾਰੇ ਮੁਨਾਫਾਖੋਰੀ ਲਈ ਹੀ ਹਨਭਾਵੇਂ ਕਿ ਸਭ ਨੂੰ ਚੈਰੀਟੇਬਲ ਟਰਸਟ ਬਣਾ ਕੇ ਵਿੱਦਿਅਕ ਅਦਾਰਾ ਖੋਲ੍ਹਣ ਦੀ ਇਜਾਜ਼ਤ ਮਿਲਦੀ ਹੈ, ਜੋ ਕਿ ਮੁਨਾਫਾ ਰਹਿਤ ਮਕਸਦ ਨਾਲ, ਸੇਵਾ ਭਾਵ ਨਾਲ ਇਸ ਖੇਤਰ ਵਿੱਚ ਪੈਰ ਧਰਦੇ ਹਨ

ਪੰਜਾਬ ਵਿੱਚ ਮੈਡੀਕਲ ਕਾਲਜ ਭਾਵੇਂ ਦੱਖਣ ਦੇ ਮੁਕਾਬਲੇ ਬਹੁਤ ਘੱਟ ਹਨ, ਪਰ ਨਰਸਿੰਗ ਕਾਲਜਾਂ ਦੀ ਗਿਣਤੀ ਬੇਪਨਾਹ ਹੈ ਮੈਨੂੰ ਵੀ ਮੌਕਾ ਮਿਲਿਆ ਹੈ ਉਨ੍ਹਾਂ ਦੀ ਇਨਸਪੈਕਸ਼ਨ ’ਤੇ ਜਾਣ ਦਾਤਿੰਨ ਇੰਸਪੈਕਟਰਾਂ ਦੀ ਟੀਮ ਹੁੰਦੀਜਿਵੇਂ ਕਿਹਾ ਕਿ ਸਾਡੇ ਤਾਂ ਦਸਤਖਤ ਹੁੰਦੇ, ਬਾਕੀ ਮਾਣਤਾ ਸਰਟੀਫਿਕੇਟ ਤਾਂ ਸਿਹਤ ਮੰਤਰਾਲੇ ਤੋਂ ਹੀ ਜਾਰੀ ਹੁੰਦਾ ਉੱਥੇ ਕੀ ਕੀ ਹੁੰਦਾ, ਇਹ ਵਿਵਸਥਾ ਦਾ ਤਰੀਕਾ ਹੀ ਬਣ ਗਿਆ ਹੈ ਭਾਵੇਂ ਸਰਕਾਰਾਂ ਇਹ ਨਾਅਰਾ ਦਿੰਦੀਆਂ ਹਨ ‘ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ’ ਦਾ

ਗਿਆਨ ਸਾਗਰ ਦੀ ਇੰਸਪੈਕਸਨ ਨੂੰ ਲੈ ਕੇ ਇੰਸਪੈਕਟਰ ਨੂੰ ਦੋ ਕਰੋੜ ਰੁਪਏ ਦੇਣ ਦੀ, ਰੰਗੇ ਹੱਥੀਂ ਫੜੇ ਜਾਣ ਦੀ ਗੱਲ ਪਤਾ ਚੱਲੀਰਿਸ਼ਵਤ ਦੇਣ ਵਾਲੇ ਫੜੇ ਵੀ ਗਏਕੇਸ ਵੀ ਚੱਲਿਆਸੁਖਵਿੰਦਰ ਕਹਿੰਦਾ, ‘ਸਾਡਾ ਕੇਸ ਮਜ਼ਬੂਤ ਹੈ ਮੈਂ ਪੁੱਛਿਆ, ‘ਕਿਵੇਂ?’ ਤਾਂ ਉਹ ਕਹਿੰਦਾ, “ਇਸਪੈਕਸ਼ਨ ਦੌਰਾਨ ਕਿਸੇ ਵੀ ਕਮੀ ਨੂੰ ਨਹੀਂ ਉਭਾਰਿਆ ਗਿਆਸੰਸਥਾ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਹੈ ਬੱਸ” ਫਿਰ ਕਹਿੰਦਾ, “ਹੁਣ ਸੋਚ ਕਿ ਅਸੀਂ ਕਿਉਂ ਦੇਵਾਂਗੇ ਰਿਸ਼ਵਤ, ਉਹ ਵੀ ਦੋ ਕਰੋੜ ਚੇਅਰਮੈਨ ਪੂਰੇ ਮਹਿਕਮੇ ਵਿੱਚ ਮੰਨਿਆ ਹੋਇਆ ਸੀ

ਦੇਸ਼ ਵਿੱਚ ਪ੍ਰਾਈਵੇਟ ਕਾਲਜ ਖੋਲ੍ਹਣ ਦੀ ਖੁੱਲ੍ਹ ਉਦੋਂ ਮਿਲੀ, ਜਦੋਂ ਸੰਸਦ ਵਿੱਚ ਦੇਸ਼ ਅੰਦਰ ਡਾਕਟਰਾਂ ਦੀ ਘਾਟ ਦਾ ਮੁੱਦਾ ਉੱਠਿਆਉਹ ਵੀ ਇਸ ਲਈ ਕਿ ਵਿਸ਼ਵ ਸਿਹਤ ਸੰਸਥਾ ਮੁਤਾਬਕ ਲੋਕਾਂ ਅਤੇ ਡਾਕਟਰਾਂ ਦੇ ਅਨੁਪਾਤ ਵਿੱਚ ਕਾਫ਼ੀ ਜ਼ਿਆਦਾ ਖੱਪਾ ਸੀਵਿਸ਼ਵ ਸਿਹਤ ਸੰਸਥਾ ਹਜ਼ਾਰ ਲੋਕਾਂ ਪਿੱਛੇ ਇੱਕ ਡਾਕਟਰ ਹੋਣ ਦੀ ਗੱਲ ਕਰਦੀ ਹੈ ਤੇ ਸਾਡੇ ਤਾਂ ਦਸ ਹਜ਼ਾਰ ਲੋਕਾਂ ਪਿੱਛੇ ਵੀ ਡਾਕਟਰ ਨਹੀਂ ਹੈਭਾਵੇਂ ਕਿ ਝੋਲਾਛਾਪ ਡਾਕਟਰ, ਆਰ.ਐੱਮ.ਪੀ. ਡਾਕਟਰਾਂ ਦੀ ਤਾਦਾਦ ਕਈ ਗੁਣਾ ਹੈ

ਸਰਕਾਰ ਨੇ ਆਪਣੇ ਖੋਲ੍ਹੇ, ਕਾਲਜਾਂ ਵਿੱਚ ਸੀਟਾਂ ਵਧਾਈਆਂ ਤੇ ਨਿੱਜੀ ਅਦਾਰਿਆਂ ਨੂੰ ਵੀ ਮਨਜ਼ੂਰੀ ਦੇਣੀ ਸ਼ੁਰੂ ਕੀਤੀਫਿਰ ਹੀ ਗਿਆਨ ਦੇ ਸਾਗਰ ਹੋਂਦ ਵਿੱਚ ਆਏ ਤੇ ਨਾਲ ਹੀ ਮਾਂ ਚਿੰਤਪੁਰਨੀ ਦਾ ਅਸ਼ੀਰਵਾਦ ਤਾਂ ਸਾਡੀ ਧਰਤੀ ਦੀ ਧਰੋਹਰ ਹੈਜਿਸ ਸੰਸਦ ਵਿੱਚ ਇਸ ਬਿੱਲ ਦਾ ਮੁੱਦਾ ਪਾਸ ਹੋਇਆ, ਉਸ ਸੰਸਦ ਵਿੱਚ ਬੈਠੇ ਸੌ ਦੇ ਕਰੀਬ ਸਾਂਸਦਾਂ ਨੇ ਖੁਦ ਆਪ ਅੱਗੇ ਹੋ ਕਿ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਬੀੜਾ ਚੁੱਕਿਆ ਜਾਂ ਆਪਣੇ ਚਹੇਤੇ ਵਪਾਰੀਆਂ ਨਾਲ ਰਲ਼ ਕੇ ਉਸ ਵਿੱਚ ਭਾਗੀਦਾਰੀ ਬਣਾਈ

ਫਿਰ ਇਹ ਸਾਰਾ ਸਿਲਸਿਲਾ, ਕਾਲਜ ਖੁੱਲ੍ਹਣੇ, ਇੰਸਪੈਕਸ਼ਨ ਹੋਣੀ, ਲੋੜੀਂਦੀਆਂ ਸ਼ਰਤਾਂ ਦਾ ਪੂਰਾ ਹੋਣਾ ਆਦਿਅਧਿਆਪਕਾਂ ਦੀ ਗਿਣਤੀ ਤੋਂ ਲੈ ਕੇ ਸੀਨੀਅਰ ਡਾਕਟਰਾਂ ਦੀ ਲੋੜ, ਪੜ੍ਹਾਈ ਦੇ ਨਾਲ ਹਸਪਤਾਲ ਦੀ ਲੋੜ ਤਾਂ ਜੋ ਵਿਦਿਆਰਥੀ ਜਾ ਕੇ ਮਰੀਜ਼ਾਂ ਨੂੰ ਦੇਖ ਕੇ, ਬਿਮਾਰੀ ਬਾਰੇ ਜਾਣਨਾ ਸਿੱਖਣ, ਉਨ੍ਹਾਂ ਨੂੰ ਅਪਾਤ ਸਥਿਤੀ ਵਿੱਚ ਸੰਭਾਲਣਾ ਸਿੱਖਣ ਆਦਿ ਹਰ ਪੱਖ ਨੂੰ ਮੈਡੀਕਲ ਕਾਲਜ ਖੋਲ੍ਹਣ ਵਾਲੇ ਦੇ ਹੱਕ ਵਿੱਚ ਹੌਲੀ-ਹੌਲੀ ਪੇਤਲਾ ਕੀਤਾ ਗਿਆ

ਗਿਆਨ ਸਾਗਰ ਦੇ ਮਾਲਕ ਨੂੰ ਕਿਸੇ ਕਾਰਨ ਕਾਲਜ ਵੇਚਣਾ ਪਿਆਨਵਾਂ ਮਾਲਕ ਆਇਆ ਤਾਂ ਕੁਝ ਕੁ ਰਸਮਾਂ ਸਮਝਣ ਲਈ ਡਾ. ਸੁਖਵਿੰਦਰ ਨੂੰ ਬੁਲਾਇਆਕੁਝ ਦਿਨ ਪਹਿਲਾਂ ਮੈਂ ਫੋਨ ਕਰਕੇ ਕਾਲਜ ਦਾ ਹਾਲ ਪੁੱਛਣਾ ਚਾਹਿਆ ਤਾਂ ਕਹਿੰਦਾ ਹੈ, “ਮੈਂ ਛੱਡ ਦਿੱਤਾ ਹੈ।” ਕਾਰਨ ਦੱਸਿਆ ਕਿ ਨਵਾਂ ਮਾਲਕ ਕਹਿੰਦਾ ਹੈ, “ਮੈਂ ਬਿਨਾਂ ਸਟਾਫ ਤੋਂ ਮੈਡੀਕਲ ਕਾਲਜ ਚਲਾਉਣਾ ਹੈਅਧਿਆਪਕ ਵਿਹੂਣਾ ਕਾਲਜ।”

ਗੱਲ ਫਿਰ ਉਹੀ ਹੈ, ਵਿਵਸਥਾ ਖੁਦ ਇਸਦਾ ਰਾਹ ਖੋਲ੍ਹਦੀ ਹੈਪ੍ਰਚਾਰਿਆ ਗਿਆ ਕਿ ਐੱਮ.ਬੀ.ਬੀ.ਐੱਸ. ਦੀ ਹੁਣ ਵੁੱਕਤ ਨਹੀਂ ਐੱਮ.ਡੀ. ਕਰਨੀ ਪੈਣੀ ਹੈਦਾਖਲਾ ਨੀਟ ਰਾਹੀਂ ਹੁੰਦਾ ਹੈ, ਕੌਮੀ ਦਾਖਲਾ ਟੈਸਟਟੈਸਟ ਵਿੱਚ ਮਲਟੀਪਲ ਚਵਾਈਸ ਦੇ ਪ੍ਰਸ਼ਨ ਹਨਪ੍ਰੈਕਟੀਕਲ ਕੋਈ ਨਹੀਂਬੱਚੇ ਉਸੇ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦੇ ਹਨ, ਉਨ੍ਹਾਂ ਨੂੰ ਕਲਾਸਾਂ ਦਾ ਕੋਈ ਸ਼ੌਕ ਨਹੀਂਉਹ ਐੱਮ.ਬੀ.ਬੀ.ਐੱਸ. ਵਿੱਚ ਵੀ ਨੀਟ ਰਾਹੀਂ, ਸਕੂਲ ਵਿੱਚ ਫਰਜ਼ੀ ਦਾਖਲਾ ਲੈ ਕੇ, ਕੋਚਿੰਗ ਰਾਹੀਂ ਹੀ ਪਹੁੰਚੇ ਹਨਉਨ੍ਹਾਂ ਕੋਲ ਸਕੂਲ ਨਾ ਜਾ ਕੇ, ਕਿਸੇ ਹੋਰ ਤਰੀਕੇ ਨਾਲ ਪੜ੍ਹ ਕੇ ਕਾਮਯਾਬ ਹੋਣ ਦਾ ਤਜਰਬਾ ਹੈਮੈਡੀਕਲ ਕਾਲਜ ਦੇ ਨਵੇਂ ਮਾਲਕ ਦੀ ਸੋਚ ਕਿਤੋਂ ਅਸਮਾਨੋਂ ਨਹੀਂ ਆਈ ਹੈ

ਐੱਮ.ਬੀ.ਬੀ.ਐੱਸ. ਦੀ ਕੋਚਿੰਗ, ਐੱਮ.ਡੀ. ਦੇ ਦਾਖਲੇ ਦੀ ਕੋਚਿੰਗਪ੍ਰਾਈਵੇਟ ਕਾਲਜਾਂ ਦੀਆਂ ਫੀਸਾਂ ਤੇ ਫਿਰ ਨਰਸਿੰਗ ਹੋਮ ਜਾਂ ਕਾਰਪੋਰੇਟ ਹਸਪਤਾਲਾਂ ਦੀ ਲੜੀਸਿਹਤ ਅਤੇ ਬਿਮਾਰੀ ਵੇਲੇ ਖੱਜਲ-ਖੁਆਰੀ ਤੋਂ ਵੱਧ ਲੱਖਾਂ ਰੁਪਏ ਦੇ ਬਿੱਲ‘ਜਾਨ ਹੈ ਤਾਂ ਜਹਾਨ ਹੈ,’ ਭੁੱਲ-ਭੁਲਾ ਚੁੱਕੇ ਲੋਕਾਂ ਨੂੰ ਕਰੋਨਾ ਵੇਲੇ ਚੇਤਾ ਕਰਵਾਇਆ ਤੇ ਪ੍ਰਾਈਵੇਟ ਡਾਕਟਰਾਂ ਨੇ ਤਾਂ ਇਸ ਤੱਥ ਨੂੰ ਆਪਣੇ ਨਾਲ ਹੀ ਬੰਨ੍ਹ ਲਿਆਸਰਕਾਰਾਂ ਤਾਂ ਬੱਜਟ ਵਿੱਚ ਨਗੂਣੀ ਜਿਹੀ ਰਕਮ ਹੀ ਰੱਖਦੀਆਂ ਹਨ ਤੇ ਕੋਸ਼ਿਸ਼ ਹੁੰਦੀ ਹੈ ਕਿ ਇਸ ਤੋਂ ਵੀ ਖਹਿੜਾ ਛੁਡਾਇਆ ਜਾਵੇਲੋਕੀਂ ਮਾਤਾ ਚਿੰਤਪੁਰਨੀ ਦੇ ਭਰੋਸੇ ਰਹਿਣਇਸ ਪਾਸੇ ਵੱਧ ਜ਼ੋਰ ਲੱਗ ਰਿਹਾ ਹੈ, ਜੋ ਸਾਡੇ ਸਾਹਮਣੇ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4096)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author