ShyamSDeepti7“ਸੰਯੁਕਤ ਪਰਿਵਾਰਾਂ ਵਿੱਚ ਜਿੱਥੋਂ ਤਕ ਕਿ ਕਿਸੇ ਇੱਕ ਬੰਦੇ ਦੀ ਬਿਮਾਰੀ ਦਾ ਸਵਾਲ ਹੈ, ਆਰਥਿਕ ਪੱਖੋਂ ਉਸ ਦੀ ਸੰਭਾਲ ...”
(11 ਜੂਨ 2024)
ਇਸ ਸਮੇਂ ਪਾਠਕ: 260.


ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਨ!’ ਡਾਕਟਰ ਦਾ ਕੰਮ ਕੀ ਹੈ? ਇਹ ਜਾਣਨਾ ਕਿ ਮਰੀਜ਼ ਨੂੰ ਰੋਗ ਕੀ ਹੈ ਤੇ ਇਸ ਤੋਂ ਬਾਅਦ ਉਸ ਰੋਗ ਦਾ ਸਹੀ ਇਲਾਜ

ਟੀ.ਬੀ. ਇੱਕ ਛੂਤ ਦੀ ਬਿਮਾਰੀ ਹੈ, ਜਿਸਦਾ ਜ਼ਿਕਰ ਕਰੀਬ 2000 ਸਾਲ ਤੋਂ ਪਹਿਲਾਂ ਹੀ ਭਾਰਤੀ ਇਤਿਹਾਸ ਵਿੱਚ ਮਿਲਦਾ ਹੈਹਿਪੋਕਰੇਟ ਨੇ ਵੀ ਆਪਣੀਆਂ ਲਿਖਤਾਂ ਵਿੱਚ ਇਸ ਰੋਗ ਦਾ ਜ਼ਿਕਰਫਥੀਸਿਜਨਾਂ ਤੋਂ ਕੀਤਾ ਹੈ, ਜਿਸਦਾ ਅਰਥ ਹੈ, “ਸੁੱਕ ਜਾਣਾ।” ਇਹ ਬਿਮਾਰੀ ਦੁਨੀਆਂ ਦੇ ਹਰ ਮੁਲਕ ਵਿੱਚ ਹੈ, ਕਿਤੇ ਘੱਟ ਤੇ ਕਿਤੇ ਵੱਧਅਠਾਰ੍ਹਵੀਂ ਸਦੀ ਵਿੱਚ ਯੂਰਪ ਵਿੱਚ ਇਸਦਾ ਪੂਰਾ ਦਬਦਬਾ ਸੀਮਨੁੱਖ ਨੇ ਸ਼ੁਰੂ ਤੋਂ ਹੀ ਇਸ ਬਿਮਾਰੀਤੇ ਕਾਬੂ ਪਾਉਣ ਲਈ ਆਪਣੀ ਕੋਸ਼ਿਸ਼ ਜਾਰੀ ਰੱਖੀ ਹੈਇਸੇ ਕੋਸ਼ਿਸ਼ ਦੇ ਨਤੀਜੇ ਵਜੋਂ ਹੀ ਅਸੀਂ ਅੱਜ ਕਹਿ ਸਕਦੇ ਹਾਂ ਕਿ ਇਹ ਬਿਮਾਰੀ ਸੌ ਫੀਸਦੀ ਸਾਡੇ ਕਾਬੂ ਵਿੱਚ ਹੈਇਲਾਜ ਪੱਖੋਂ ਅਤੇ ਜਾਂਚ-ਪਰਖ ਪੱਖੋਂ ਵੀ

ਇਸ ਬਾਰੇ ਮੈਂ ਤੁਹਾਡੇ ਨਾਲ ਦੋ-ਤਿੰਨ ਤੱਥ ਸਾਂਝੇ ਕਰਨ ਲੱਗਾ ਹਾਂ
ਇਸ
ਬਿਮਾਰੀ ਬਾਰੇ: ਮਰੀਜ਼ ਦੇ ਲੱਛਣਾ ਤੋਂ, ਡਾਕਟਰੀ ਜਾਂਚ ਤੋਂ, ਲੈਬਾਰਟਰੀ ਟੈਸਟਾਂ ਤੋਂ ਬਾਅਦ ਅਸੀਂ ਬਿਨਾਂ ਕਿਸੇ ਸ਼ੱਕ-ਸ਼ੁਬੇ ਤੋਂ ਕਹਿ ਸਕਦੇ ਹਾਂ ਕਿਫਲਾਂ ਆਦਮੀ ਨੂੰ ਟੀ.ਬੀ. ਹੈ।’ ਇਸ ਤੋਂ ਬਾਅਦ ਸਾਡੇ ਗਿਆਨ ਵਿੱਚ ਇਸ ਤਰ੍ਹਾਂ ਦੀਆਂ ਕਈ ਕਿਸਮ ਦੀਆਂ ਦਵਾਈਆਂ ਹਨ, ਜਿਸ ਨਾਲ ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈਦਵਾਈਆਂ ਦੀਆਂ ਉਹ ਨਵੀਂਆਂ ਕਿਸਮਾਂ ਸਾਡੇ ਕੋਲ ਹਨ, ਜਿਨ੍ਹਾਂ ਨਾਲ ਇਸ ਬਿਮਾਰੀ ਤੋਂ ਹੁਣ ਪੰਜ ਮਹੀਨੇ ਛੁਟਕਾਰਾ ਮਿਲ ਜਾਂਦਾ ਹੈਦਵਾਈਆਂ ਜੇਕਰ ਖੁਦ ਖਰੀਦਣੀਆਂ ਪੈ ਜਾਣ ਤਾਂ ਖ਼ਰਚ ਜ਼ਰੂਰ ਵਧ ਜਾਂਦਾ ਹੈ ਪਰ ਫਿਲਹਾਲ ਇਹ ਦਵਾਈਆਂ ਟੀ.ਬੀ. ਦੇ ਕੌਮੀ ਪ੍ਰੋਗਰਾਮ ਤਹਿਤ ਮੁਫ਼ਤ ਵੀ ਮਿਲਦੀਆਂ ਹਨ

ਇਨ੍ਹਾਂ ਤੱਥਾਂ ਦੇ ਮੱਦੇਨਜ਼ਰ ਜੇਕਰ ਆਪਣੇ ਮੁਲਕ ਵਿੱਚ ਇਸ ਬਿਮਾਰੀ ਦਾ ਪਿਛੋਕੜ, ਦੇਸ਼ ਦੀ ਆਜ਼ਾਦੀ ਤੋਂ ਫੌਰਨ ਬਾਅਦ ਦੇਖੀਏ ਤਾਂ ਉਹ ਕੁਝ ਇਸ ਤਰ੍ਹਾਂ ਹੈ ਜਦੋਂ ਦੇਸ਼ ਆਜ਼ਾਦ ਹੋਇਆ ਤੇ ਸਾਰੇ ਖੇਤਰਾਂ ਵਿੱਚ ਯੋਜਨਾਵਾਂ ਬਣਾਉਣ ਲਈ ਸਰਵੇਖਣ ਹੋਏ, ਉਸ ਦੇ ਤਹਿਤ ਸਿਹਤ ਬਾਰੇ ਹੋਏ ਸਰਵੇਖਣ ਵਿੱਚੋਂ ਟੀ.ਬੀ. ਬਾਰੇ ਜਾਣਕਾਰੀ ਇਹ ਸੀ:

ਤਕਰੀਬਨ 40 ਫੀਸਦੀ ਲੋਕ ਇਸ ਬਿਮਾਰੀ ਦੇ ਜੀਵਾਣੂਆਂ ਨੂੰ ਆਪਣੇ ਸਰੀਰ ਵਿੱਚ ਲੈ ਜਾ ਚੁੱਕੇ ਹਨਟੁਬਰਕਲਿਨ ਜਾਂ ਮੋਂਟੋ ਟੈੱਸਟ ਰਾਹੀਂ ਇਹ ਪਤਾ ਚਲਦਾ ਹੈਭਾਵ ਜੀਵਾਣੂ ਅੰਦਰ ਗਏ ਹਨ, ਸਰੀਰ ਦੇ ਅੰਦਰ ਪ੍ਰਕ੍ਰਿਆ ਸ਼ੁਰੂ ਹੋਈ ਹੈ ਪਰ ਬਿਮਾਰੀ ਨਹੀਂ ਹੋਈ

ਤਕਰੀਬਨ ਇੱਕ ਫੀਸਦੀ ਲੋਕ ਇਸ ਬਿਮਾਰੀ ਤੋਂ ਪੀੜਤ ਹਨਭਾਵ ਜਿਨ੍ਹਾਂ ਨੂੰ ਟੀ.ਬੀ. ਦੀ ਬਿਮਾਰੀ ਹੈ ਤੇ ਉਹ ਆਪਣੀ ਬਲਗਮ ਰਾਹੀਂ ਟੀ.ਬੀ. ਦੇ ਜ਼ਰਮ ਫੈਲਾ ਵੀ ਰਹੇ ਹਨ

ਤਕਰੀਬਨ 0.1 ਫੀਸਦੀ ਲੋਕ ਹਰ ਸਾਲ ਇਸ ਬਿਮਾਰੀ ਨਾਲ ਮਰ ਜਾਂਦੇ ਸਨਕਿਉਂਕਿ ਕੋਈ ਵੀ ਕਾਰਗਰ ਇਲਾਜ ਉਸ ਵੇਲੇ ਸਾਡੇ ਕੋਲ ਨਹੀਂ ਸੀ

ਅੱਜ 70 ਸਾਲ ਬਾਅਦ ਜੇਕਰ ਟੀ.ਬੀ. ਬਿਮਾਰੀ ਬਾਰੇ ਗੱਲ ਕਰੀਏ ਤੇ ਇਸਦੇ ਅਜੋਕੇ ਦ੍ਰਿਸ਼ ’ਤੇ ਝਾਤੀ ਮਾਰੀਏ ਤਾਂ ਤਕਰੀਬਨ 40 ਫੀਸਦੀ ਲੋਕਾਂ ਵਿੱਚ ਟੀ.ਬੀ. ਦਾ ਜੀਵਾਣੂ ਪ੍ਰਵੇਸ਼ ਕਰ ਰਿਹਾ ਹੈਭਾਵ ਕਿ ਇਸ ਬਿਮਾਰੀ ਦੇ ਜ਼ਰਮ ਹਵਾ ਵਿੱਚ ਹਨ ਇਸਦਾ ਮਤਲਬ ਕਿ ਬਿਮਾਰੀ ਫੈਲਾਉਣ ਵਾਲੇ ਟੀ.ਬੀ. ਦੇ ਮਰੀਜ਼ ਸਾਡੇ ਸਮਾਜ ਵਿੱਚ ਮੌਜੂਦ ਹਨ ਭਾਵ ਇਹ ਸਥਿਤੀ ਛੇ ਦਹਾਕਿਆਂ ਬਾਅਦ ਵੀ ਵੈਸੀ ਹੀ ਬਣੀ ਹੋਈ ਹੈ

ਇੱਕ ਫੀਸਦੀ ਤੋਂ ਕੁਝ ਕੁ ਘੱਟ ਲੋਕ ਅਜੇ ਵੀ ਇਸ ਬਿਮਾਰੀ ਤੋਂ ਪੀੜਤ ਹਨ

ਜੇਕਰ ਕੋਈ ਫ਼ਰਕ ਹੈ ਤਾਂ ਉਹ ਹੈ ਕਿ ਇਸ ਬਿਮਾਰੀ ਤੋਂ ਮੌਤ ਦਰ ਕੁਝ ਘੱਟ ਹੋਈ ਹੈ ਜੋ ਕਿ 0.1 ਫੀਸਦੀ ਤੋਂ 0.07 ਹੋ ਗਈ ਹੈਉਹ ਵੀ ਸ਼ਾਇਦ ਇਸ ਲਈ ਕਿ ਦਵਾਈ ਕਾਰਗਰ ਹੈ ਅਤੇ ਦੋ ਮਹੀਨੇ ਖਾਣ ਨਾਲ ਮਰੀਜ਼ ਲਗਭਗ ਠੀਕ ਹੋ ਜਾਂਦਾ ਹੈ ਤੇ ਫਿਰ ਉਹ ਦਵਾਈ ਵਿੱਚੇ ਹੀ ਛੱਡ ਦਿੰਦਾ ਹੈਇਸ ਤਰ੍ਹਾਂ ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਸੱਠ ਸਾਲਾਂ ਵਿੱਚ ਜਾਂਚ-ਪਰਖ ਦੇ ਖੇਤਰ ਵਿੱਚ ਹੋਏ ਵਿਕਾਸ ਅਤੇ ਨਵੀਂਆਂ ਦਵਾਈਆਂ ਦੇ ਆਉਣ ਨਾਲ ਵੀ ਸਥਿਤੀ ਤਕਰੀਬਨ ਉਸੇ ਤਰ੍ਹਾਂ ਕਿਉਂ ਹੈ? ਕਿੱਥੇ ਹੈ ਨਵੀਂ ਤਕਨੀਕ ਜਾਂਚ ਤੇ ਦਵਾਈਆਂ ਦੀ ਇਜ਼ਾਦ ਦਾ ਅਸਰ?

ਦੂਜੀ ਗੱਲ ਜੋ ਸਾਨੂੰ ਇੱਕ ਨਵਾਂ ਰਾਹ ਵਿਖਾਉਂਦੀ ਹੈ, ਉਹ ਇਹ ਹੈ ਕਿ ਵਿਕਸਿਤ ਦੇਸ਼ਾਂ ਵਿੱਚ, ਵੀਹਵੀਂ ਸਦੀ ਦੇ ਸ਼ੁਰੂ ਤੋਂ ਇਹ ਬਿਮਾਰੀ ਦਵਾਈਆਂ ਦੀ ਈਜ਼ਾਦ ਤੋਂ ਪਹਿਲਾਂ ਹੀ ਆਪਣੇ ਆਪ ਘਟਣੀ ਸ਼ੁਰੂ ਹੋ ਗਈ ਸੀ, ਜਿਸਦਾ ਮੁੱਖ ਕਾਰਨ ਉਨ੍ਹਾਂ ਦੇਸ਼ਾਂ ਦੀ ਮਾਲੀ ਹਾਲਤ ਵਿੱਚ ਸੁਧਾਰ ਅਤੇ ਰਹਿਣ-ਸਹਿਣ ਵਿੱਚ ਤਬਦੀਲੀ ਸੀਇੰਗਲੈਂਡ ਵਿੱਚ ਇਹ ਸਥਿਤੀ ਉੱਥੋਂ ਦੇ ਸਨਅਤੀ ਵਿਕਾਸ ਤੋਂ ਬਾਅਦ ਸਪਸ਼ਟ ਦੇਖੀ ਗਈ, ਜਿੱਥੇ ਕਿ ਇਸ ਤੋਂ ਪਹਿਲਾਂ ਟੀ.ਬੀ. ਦੀ ਦਰ ਸਾਡੇ ਮੁਲਕ ਜਿੰਨੀ ਹੀ ਸੀਉਨ੍ਹਾਂ ਦੇਸ਼ਾਂ ਵਿੱਚ ਜ਼ਿੰਦਗੀ ਜਿਊਣ ਦਾ ਪੱਧਰ ਚੰਗਾ ਹੋ ਗਿਆਆਰਥਿਕ ਵਿਕਾਸ ਨਾਲ ਚੰਗੇਰੇ ਘਰ, ਚੰਗੀ ਖੁਰਾਕ ਤੇ ਪੜ੍ਹਨ-ਪੜ੍ਹਾਉਣ ਦੀ ਪਰੰਪਰਾ ਤੇ ਫਿਰ ਚੰਗੀ ਸਿਹਤ ਨਾਲ ਚੰਗੀ ਕਮਾਈਇਸ ਤਰ੍ਹਾਂ ਇਹ ਚੱਕਰ ਸ਼ੁਰੂ ਹੋ ਗਿਆ ਅਤੇ ਟੀ.ਬੀ. ਆਪੇ-ਖਾਤਮੇ ਦੀ ਰਾਹ ’ਤੇ ਤੁਰ ਪਈ

ਇਸਦੇ ਨਾਲ ਇੱਕ ਗੱਲ ਹੋਰ ਜੋੜ ਲਈਏ ਤਾਂ ਆਪਾਂ ਇਸ ਬਿਮਾਰੀ ਦੀ ਪੂਰੀ ਸਥਿਤੀ ਨੂੰ ਸਮਝਣ ਵਿੱਚ ਵੱਧ ਕਾਮਯਾਬ ਹੋਵਾਂਗੇ ਜਦੋਂ ਇਸ ਬਿਮਾਰੀ ਦਾ ਇਲਾਜ ਨਹੀਂ ਸੀ ਤਾਂ ਉਸ ਵੇਲੇ ਮੈਡੀਕਲ ਵਿਭਾਗ ਵੱਲੋਂ, ਆਪਣੀ ਸਮਝ ਮੁਤਾਬਕ, ਇਸ ਬਿਮਾਰੀ ਲਈ ਸੈਨੀਟੋਰੀਅਮ ਬਣਾਏ ਗਏ ਜਿਸਦਾ ਮੁੱਖ ਆਧਾਰ ਸੀ:

- ਆਰਾਮ

- ਵਧੇਰੀ ਚੰਗੀ ਖੁਰਾਕ

- ਤਾਜ਼ੀ ਹਵਾ

ਇਸ ਲਈ ਇਹ ਸੈਨੀਟੋਰੀਅਮ ਸ਼ਹਿਰ ਤੋਂ ਬਾਹਰ ਜਾਂ ਪਹਾੜੀ ਇਲਾਕਿਆਂ ਵਿੱਚ ਹੁੰਦੇ मी

ਜੇਕਰ ਇਸ ਪੱਖ ਨੂੰ ਪਰਤਾ ਕੇ ਦੇਖੀਏ ਤਾਂ ਇਹ ਸਮਝ ਆਵੇਗੀ ਕਿ ਟੀ.ਬੀ. ਦੀ ਬਿਮਾਰੀ ਉਨ੍ਹਾਂ ਲੋਕਾਂ ਨੂੰ ਵੱਧ ਹੁੰਦੀ ਹੈ ਜੋ ਸਮਰੱਥਾ ਤੋਂ ਵੱਧ ਕੰਮ ਕਰਦੇ ਹਨ, ਜਿਨ੍ਹਾਂ ਨੂੰ ਲੋੜੀਂਦੀ ਵਧੀਆ ਖੁਰਾਕ ਨਹੀਂ ਮਿਲਦੀ ਅਤੇ ਜਿਨ੍ਹਾਂ ਦਾ ਰਹਿਣ-ਸਹਿਣ (ਘਰ ਆਦਿ) ਸਾਫ਼ ਸੁਥਰਾ ਅਤੇ ਹਵਾਦਾਰ ਨਹੀਂ ਹੈ

ਇਹਨਾਂ ਦੋਵਾਂ ਗੱਲਾਂ ਤੋਂ ਬਾਅਦ ਇਹ ਗੱਲ ਸਪਸ਼ਟ ਤੌਰ ’ਤੇ ਸਾਡੇ ਸਾਹਮਣੇ ਜਾਂਦੀ ਹੈ ਕਿ ਦਵਾਈ ਨਾਲੋਂ ਜ਼ਿਆਦਾਕੁਝ ਹੋਰ ਹੈ ਜਿਸ ਨੂੰਗੈਰ-ਖ਼ਾਸਕਾਰਨ ਕਿਹਾ ਜਾ ਸਕਦਾ ਹੈ ਤੇ ਜਿਸ ਕਾਰਨ ਟੀ.ਬੀ. ਨੂੰ ਇੱਕ ਸਮਾਜਿਕ ਬਿਮਾਰੀਦਾ ਨਾਂ ਵੀ ਦਿੱਤਾ ਜਾਂਦਾ ਹੈਉਹ ਕਿਹੜੇ ਕਾਰਨ ਹਨ ਜੋ ਕਿ ਅਸੀਂ ਅੱਖਾਂ ਤੋਂ ਓਹਲੇ ਕਰ ਦਿੰਦੇ ਹਾਂ ਜਾਂ ਜੋ ਸਾਡਾ ਧਿਆਨ ਆਪਣੇ ਵੱਲ ਦਿਵਾਉਂਦੇ ਹਨ ਤਾਂ ਕਿ ਬਿਮਾਰੀ ਨੂੰ ਕਾਬੂ ਕਰਨ ਦਾ ਹੀਲਾ ਕੀਤਾ ਜਾ ਸਕੇਇਹਗੈਰ-ਖਾਸਕਾਰਨ, ਸਾਡੀ ਸਮਾਜਿਕ ਵਿਵਸਥਾ ਵਿੱਚ ਖਾਸ ਤੌਰ ’ਤੇ ਪਏ ਹਨ

ਵਿਕਸਿਤ ਦੇਸ਼ਾਂ (ਯੂ.ਕੇ.) ਦੇ ਤਜਰਬੇ ਨੂੰ ਸਾਹਮਣੇ ਰੱਖਦੇ ਹੋਏ, ਜਿੱਥੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਇਹ ਬਿਮਾਰੀ 10-15 ਸਾਲ ਮਗਰੋਂ ਆਪਣੀ ਦਰ ਵਿੱਚ ਅੱਧੀ ਹੋ ਜਾਂਦੀ ਸੀ, ਅਸੀਂ ਇਸਦੇ ਸਮਾਜੀ ਕਾਰਨਾਂ ਵੱਲ ਝਾਤੀ ਮਾਰ ਸਕਦੇ ਹਾਂ:

1. ਆਰਥਿਕ ਕਾਰਨ

2. ਰਾਜਨੀਤਕ ਕਾਰਨ

3. ਅਨਪੜ੍ਹਤਾ/ਸਿੱਖਿਆ

4. ਸਮਾਜੀ-ਮਨੋਵਿਗਿਆਨਕ

ਇਹ ਗੱਲ ਠੀਕ ਹੈ ਕਿ ਬਿਮਾਰੀ ਵੇਲੇ ਦਵਾਈ ਦੀ ਭੂਮਿਕਾ ਕਾਫ਼ੀ ਵਧ ਜਾਂਦੀ ਹੈ, ਪਰ ਤਾਜ਼ੀ ਹਵਾ, ਅਰਾਮ, ਚੰਗੀ ਖੁਰਾਕ, ਬਿਮਾਰੀ ਤੋਂ ਪਹਿਲਾਂ, ਬਿਮਾਰੀ ਵੇਲੇ ਤੇ ਉਸ ਤੋਂ ਬਾਅਦ ਤਕ ਵੀ ਅਸਰਦਾਰ ਸਾਬਤ ਹੁੰਦੇ ਹਨ, ਚਾਹੇ ਸਿਹਤ ਵਿਗਿਆਨ ਵਿੱਚ ਜੀਵਾਣੂ ਸ਼ਾਸਤਰੀਆਂ ਵੱਲੋਂ ਇਸਦਾ ਅਸਰ ਕਿਤੇ ਘੱਟ ਹੀ ਜ਼ਿਕਰ ਵਿੱਚ ਆਉਂਦਾ ਹੈ

ਸੈਨੀਟੋਰੀਅਮ ਦਾ ਆਧਾਰ ਜਿਨ੍ਹਾਂ ਮੁੱਦਿਆਂ ’ਤੇ ਰੱਖਿਆ ਗਿਆ ,ਉਨ੍ਹਾਂ ਦਾ ਧੁਰਾ ਆਰਥਿਕਤਾ ਹੀ ਹੈ, ਕਿਉਂਕਿ ਇਹ ਸਹੂਲਤਾਂ ਸਿਰਫ਼ ਉਹੀ ਮਨੁੱਖ ਹਾਸਿਲ ਕਰ ਸਕਦਾ ਹੈ, ਜਿਹੜਾ ਕਿ ਮਾਲੀ ਪੱਖੋਂ ਕਾਫ਼ੀ ਮਜ਼ਬੂਤ ਹੋਵੇਗਾਆਰਥਿਕਤਾ ਦਾ ਅਰਥ ਸਿਰਫ਼ ਪੈਸਾ ਹੀ ਨਹੀਂ, ਇਸਦਾ ਅਰਥ ਬਹੁਮੁਖੀ ਹੈਚਲੋ ਆਪਾਂ ਤਨਖਾਹ ਨੂੰ ਜਾਂ ਖਰੀਦ ਸ਼ਕਤੀ ਨੂੰ ਸਾਹਮਣੇ ਰੱਖ ਕੇ ਚੱਲੀਏ ਤਾਂ ਉਹ ਆਪਣੀ ਤਨਖਾਹ ਦਾ ਇਸਤੇਮਾਲ, ਰਹਿਣ-ਸਹਿਣ, ਖਾਣ-ਪੀਣ, ਪਹਿਰਾਵੇ ਵਿੱਚ ਕਰਦਾ ਹੈਮੂਲ-ਭੂਤ ਜ਼ਰੂਰਤਾਂ ਪੂਰੀਆਂ ਕਰਨ ਮਗਰੋਂ ਹੀ ਕੁਝ ਹੋਰ ਸੋਚਦਾ ਹੈ

ਟੀ.ਬੀ. ਦੀ ਬਿਮਾਰੀ ਨੂੰ ਮੁੱਖ ਰੱਖਦੇ ਹੋਏ ਜੇਕਰ ਗੱਲ ਕਰੀਏ ਤਾਂ ਟੀ.ਬੀ. ਇੱਕ ਸਾਹ ਪ੍ਰਣਾਲੀ (ਫੇਫੜੇ) ਦਾ ਰੋਗ ਹੈ ਅਤੇ ਇਸਦੇ ਕਾਰਨਾਂ ਵਿੱਚ ਇੱਕ ਕਾਰਨ ਇਹ ਵੀ ਹੈ ਕਿ ਘਰ ਅਤੇ ਘਰ ਦਾ ਆਲਾ-ਦੁਆਲਾ ਸਾਫ਼-ਸੁਥਰਾ ਨਾ ਹੋਣਾਜਦੋਂ ਕਿ ਲੋੜ ਇਹ ਹੈ ਕਿ ਸਾਫ਼-ਸੁਥਰਾ ਘਰ, ਜਿਸ ਵਿੱਚ ਤਾਜ਼ਾ ਹਵਾ ਦੀ ਆਵਾਜਾਈ ਹੋਵੇ, ਰੌਸ਼ਨੀ ਪੂਰੀ ਤਰ੍ਹਾਂ ਪਹੁੰਚੇ, ਸਿਲ੍ਹਾਬ ਨਾ ਹੋਵੇਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਅਨੁਸਾਰ ਉੱਥੇ ਰਹਿਣ ਦੀ ਜਗ੍ਹਾ ਹੋਵੇਰਸੋਈ, ਗੁਸਲਖਾਨਾ, ਵਿਹੜਾ ਆਦਿ ਸਭ ਕੁਝ ਆਪਣੀ ਸਹੀ ਥਾਂ ’ਤੇ ਹੋਵੇਕੂੜੇ ਅਤੇ ਮੱਲਮੂਤਰ ਦੀ ਨਿਕਾਸੀ ਦਾ ਪੂਰਾ ਅਤੇ ਸਹੀ ਪ੍ਰਬੰਧ ਹੋਵੇਧੂੰਆਂ ਅਤੇ ਧੂੜ ਤੋਂ ਦੂਰ ਅਤੇ ਇਨ੍ਹਾਂ ਤੋਂ ਸਾਫ਼ ਆਲਾ-ਦੁਆਲਾ ਹੋਵੇ, ਕਿਉਂਕਿ ਮਨੁੱਖ ਦੇ ਸਰੀਰਕ ਵਿਕਾਸ ਲਈ ਇਹ ਸਭ ਜ਼ਰੂਰੀ ਹੈ ਤੇ ਸਿਹਤਮੰਦ ਸਾਹ-ਪ੍ਰਣਾਲੀ ਨਾਲ ਜੁੜਿਆ ਹੋਇਆ ਹੈ

ਸਾਹ ਲੈਣ ਲੱਗਿਆਂ ਛਾਤੀ ਵਿੱਚ ਜਾਂਦੀ ਹਵਾ ਸਾਫ਼ ਨਹੀਂ ਹੋਵੇਗੀ ਤਾਂ ਜ਼ਰੂਰੀ ਹੈ ਕਿ ਉਹ ਆਪਣੇ ਨਾਲ ਉਸ ਬਿਮਾਰੀ ਦੇ ਜੀਵਾਣੂ ਵੀ ਲੈ ਜਾਵੇਗੀਚੰਗਾ ਮਕਾਨ ਤਾਂ ਆਰਥਿਕਤਾ ਨਾਲ ਸਿੱਧਾ ਜੁੜਿਆ ਸਵਾਲ ਹੈਨਹੀਂ ਤਾਂ ਮਨੁੱਖ ਸਭ ਤੋਂ ਪਹਿਲਾਂਸਿਰ ਢਕਣਾਚਾਹੁੰਦਾ ਹੈ ਇੱਕ ਛੱਤ ਲੱਭਦਾ ਹੈ, ਜਿਸਦੇ ਹੇਠਾਂ ਉਹ ਆਪਣੇ ਆਪ ਨੂੰ ਕੁਦਰਤ ਦੇ ਕਰੋਪਾਂ ਤੋਂ ਜਿਵੇਂ-ਧੁੱਪ, ਮੀਂਹ, ਹਨੇਰੀ ਤੋਂ ਬਚਾ ਸਕੇਖਰੀਦ ਸ਼ਕਤੀ ਨਾਲ ਉਸ ਥਾਂ ਦੀ ਭਾਲ ਕਰਦਾ ਹੈਆਰਥਿਕਤਾ ਦੀ ਮਾਰ ਹੇਠ ਆਲਾ-ਦੁਆਲਾ ਉਸ ਨੂੰ ਨਹੀਂ ਦਿਸਦਾਹਿੰਦੁਸਤਾਨ ਦੀ ਕਾਫ਼ੀ ਅਬਾਦੀ ਝੁੱਗੀਆਂ-ਝੌਂਪੜੀਆਂ, ਫੁੱਟਪਾਥਾਂ ’ਤੇ ਰਹਿੰਦੀ ਹੈ, ਕਾਫ਼ੀ ਪਰਿਵਾਰ ਇੱਕੋ ਕਮਰੇ ਵਿੱਚ ਹੀ ਗੁਜ਼ਾਰਾ ਕਰਦੇ ਹਨ, ਜੋ ਕਿ ਇੱਕੋ ਵਕਤ ਸੌਣ ਦਾ, ਰਸੋਈ ਦਾ, ਗੁਸਲਖਾਨੇ ਦਾ ਕੰਮ ਦਿੰਦਾ ਹੈ

ਸ਼ਹਿਰੀਕਰਨ ਅਤੇ ਉਦਯੋਗ (ਕਾਰਖਾਨੇ ਆਦਿ) ਦੇ ਵਧਣ ਨਾਲ ਜੋ ਲੋਕ ਕੰਮ ਦੀ ਭਾਲ ਵਿੱਚ ਸ਼ਹਿਰ ਆਉਂਦੇ ਹਨ, ਉਨ੍ਹਾਂ ਨੂੰ ਰਹਿਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ-ਕਈ ਲੋਕ ਇੱਕੋ ਕਮਰੇ ਵਿੱਚ ਗੁਜ਼ਾਰਾ ਕਰਦੇ ਹਨ

ਖਰੀਦ ਸ਼ਕਤੀ ਦਾ ਦੂਜਾ ਪਹਿਲੂ ਹੈ - ਖੁਰਾਕਖੁਰਾਕ ਦੀ ਵਰਤੋਂ ਵੀ ਮਨੁੱਖ ਆਪਣੀ ਜੇਬ ਨੂੰ ਸਾਹਮਣੇ ਰੱਖ ਕੇ ਕਰਦਾ ਹੈਚੰਗੀ ਤੇ ਸੰਤੁਲਿਤ ਖੁਰਾਕ ਤਾਂ ਬਹੁਤ ਦੂਰ ਦੀ ਗੱਲ ਹੈ, ਪਹਿਲਾਂ ਤਾਂ ਢਿੱਡ ਭਰਨ ਦੀ ਗੱਲ ਆਉਂਦੀ ਹੈਇਹ ਭਾਵੇਂ ਕਿਹਾ ਜਾਂਦਾ ਹੈ ਕਿ ਖੁਰਾਕ ਦਾ ਟੀ.ਬੀ. ਨਾਲ ਕੋਈ ਸੰਬੰਧ ਨਹੀਂ, ਪਰ ਆਦਮੀ ਜੇਕਰ ਚੰਗੀ ਖੁਰਾਕ ਦੀ ਵਰਤੋਂ ਨਹੀਂ ਕਰੇਗਾ ਤਾਂ ਉਹ ਸਰੀਰਕ ਪੱਖੋਂ ਕਮਜ਼ੋਰ ਹੋਵੇਗਾ, ਜਿਸ ਕਾਰਨ ਉਸਦੀ ਬਿਮਾਰੀ ਨਾਲ ਲੜਨ ਦੀ ਤਾਕਤ ਵੀ ਘਟ ਜਾਵੇਗੀਇਹ ਤਾਂ ਸਰਕਾਰੀ ਅੰਕੜੇ ਹਨ ਕਿ ਦੇਸ਼ ਦੀ ਤਕਰੀਬਨ ਇੱਕ-ਤਿਹਾਈ ਅਬਾਦੀ ਗਰੀਬੀ ਰੇਖਾ ਤੋਂ ਥੱਲੇ ਹੈ ਜੋ ਕਿ ਆਦਮੀ ਦੀ ਆਮਦਨ ਅਤੇ ਖੁਰਾਕ ਦੀ ਵਰਤੋਂ ਨੂੰ ਆਧਾਰ ਬਣਾ ਕੇ ਖਿੱਚੀ ਗਈ ਹੈ ਇੱਕ ਤਾਜ਼ਾ ਸਰਵੇਖਣ ਅਨੁਸਾਰ ਤਕਰੀਬਨ 20 ਫੀਸਦੀ ਲੋਕ ਪਿੰਡਾਂ ਵਿੱਚ 9 ਰੁਪਏ ਰੋਜ਼ਾਨਾ ਅਤੇ ਸ਼ਹਿਰਾਂ ਵਿੱਚ 11.60 ਰੁਪਏ ਰੋਜ਼ਾਨਾ ’ਤੇ ਗੁਜ਼ਾਰਾ ਕਰਦੇ ਹਨਇਸੇ ਰਿਪੋਰਟ ਵਿੱਚ ਹੀ ਕਿਹਾ ਗਿਆ ਹੈ ਕਿ 87 ਫੀਸਦੀ ਲੋਕ 20 ਰੁਪਏ ਰੋਜ਼ਾਨਾ ਤਕ ਖਰਚ ਕੇ ਆਪਣਾ ਜੀਵਨ ਬਸਰ ਕਰਦੇ ਹਨ

ਕਮਾਈ ਦੇ ਨਾਲ ਜੁੜਿਆ ਇੱਕ ਸਵਾਲ ਹੈ ਕਮਾਈ ਦੀ ਥਾਂਜਿਸ ਤਰ੍ਹਾਂ ਕਾਰਖਾਨਿਆਂ ਵਿੱਚ ਕੰਮ ਕਰਨ ਵਾਲੀ ਥਾਂ, ਖਾਸ ਤੌਰ ’ਤੇ ਜਿੱਥੇ ਧੂੜ-ਮਿੱਟੀ ਅਤੇ ਧੂੰਆਂ ਤੇ ਹੋਰ ਇਹੋ ਜਿਹੇ ਕਣ ਹੁੰਦੇ ਹਨ, ਜੋ ਕਿ ਸਾਹ ਦੇ ਰਸਤੇ ਫੇਫੜਿਆਂ ਨੂੰ ਨੁਕਸਾਨ ਕਰਦੇ ਹਨ ਜਿਵੇਂ ਕਿ ਕਪਾਹ (ਕੱਪੜਾ ਮਿੱਲਾਂ), ਕੋਲਾ, ਸੀਸ਼ਾ ਜੋ ਕਿ ਹੌਲੀ-ਹੌਲੀ ਫੇਫੜਿਆਂ ’ਤੇ ਅਸਰ ਕਰਦੇ ਹਨ ਤੇ ਫਿਰ ਟੀ.ਬੀ. ਲਈ ਇੱਕ ਉਪਜਾਊ ਜ਼ਮੀਨ ਤਿਆਰ ਕਰ ਦਿੰਦੇ ਹਨਕਾਰਖ਼ਾਨਿਆਂ ਦੇ ਮਾਲਕ ਵੀ ਵੱਧ ਤੋਂ ਵੱਧ ਕਮਾਈ ਦੇ ਲਾਲਚ ਵਿੱਚ ਨਾ ਤਾਂ ਆਪਣੇ ਕਾਰਖਾਨਿਆਂ ਵਿੱਚ ਸੁਧਾਰ ਕਰਦੇ ਹਨ ਤੇ ਨਾ ਹੀ ਆਪਣੇ ਮਜ਼ਦੂਰਾਂ ਨੂੰ ਮੁਕੱਰਰ ਸਹੂਲਤਾਂ ਦਿੰਦੇ ਹਨ, ਇੱਥੋਂ ਤਕ ਕਿ ਸਹੀ ਤਨਖਾਹ ਵੀ ਨਹੀਂ ਦਿੰਦੇ

ਇਸ ਤਰ੍ਹਾਂ ਘੱਟ ਤਨਖਾਹ : ਜ਼ਿਆਦਾ ਕੰਮ

ਘੱਟ ਖੁਰਾਕ : ਜ਼ਿਆਦਾ ਕੰਮ

ਘੱਟ ਤਨਖਾਹ : ਰਹਿਣ ਲਈ ਸਮੱਸਿਆ

ਜ਼ਿਆਦਾ ਕੰਮ : ਘੱਟ ਆਰਾਮ

ਕੰਮ ਦੀ ਥਾਂ : ਬਿਮਾਰੀ ਦੀ ਥਾਂ

ਰਹਿਣ ਦੀ ਥਾਂ : ਬਿਮਾਰੀ ਦੀ ਥਾਂ

ਬਿਮਾਰੀ ਤੋਂ ਬਾਅਦ : ਇਲਾਜ ਦੀ ਸਮੱਸਿਆ

ਇਲਾਜ ਦੀ ਸਮੱਸਿਆ : ਸਸਤੇ ਇਲਾਜ ਦੀ ਭਾਲ

ਦੁੱਖ ਨਾਲ ਜੁੜੇ : ਰੱਬ ਨਾਲ ਜੁੜੇ

ਰੱਬ ਨਾਲ ਜੁੜੇ : ਅੰਧ ਵਿਸ਼ਵਾਸਾਂ ਨਾਲ ਜੁੜੇ … .

ਕੜੀ ਬਹੁਤ ਲੰਮੀ ਹੈ … …

ਇਸ ਤਰ੍ਹਾਂ ਇੱਕ ਚੱਕਰ ਹੈ, ਜੋ ਕਿ ਆਪਸ ਵਿੱਚ ਇੰਨਾ ਗੁੱਥਮਗੁਥਾ ਹੋਇਆ ਪਿਆ ਹੈ ਕਿ ਇਸਦਾ ਸਿਰਾ ਫੜਨਾ ਹੀ ਮੁਸ਼ਕਿਲ ਹੋ ਜਾਂਦਾ ਹੈਕਹਿਣ ਤੋਂ ਭਾਵ, ਮੰਦੀ ਆਰਥਿਕ ਹਾਲਤ ਵਿਅਕਤੀ ਨੂੰ ਬਿਮਾਰ ਕਰਦੀ ਹੈ; ਬਿਮਾਰ ਵਿਅਕਤੀ ਕੰਮਤੇ ਨਹੀਂ ਜਾ ਸਕਦਾ, ਸਹੀ ਇਲਾਜ ਨਹੀਂ ਕਰਵਾ ਸਕਦਾ ਤੇ ਫਿਰ ਉਹ ਟੋਟਕਿਆਂ-ਤਵੀਤਾਂ ਵੱਲ ਹੁੰਦਾ ਹੈ ਤੇ ਬੱਸ ਇਸ ਵਿੱਚ ਹੀ ਗੁੰਮ ਹੋ ਜਾਂਦਾ ਹੈ

2. ਰਾਜਨੀਤਕ ਕਾਰਨ: ਗੱਲ ਬੜੀ ਅਜੀਬ ਜਿਹੀ ਲਗਦੀ ਹੈ ਕਿ ਕਿਸੇ ਬਿਮਾਰੀ ਦੇ ਜੀਵਾਣੂ ਸਾਹ ਰਾਹੀਂ ਮਨੁੱਖ ਦੇ ਫੇਫੜਿਆਂ ਵਿੱਚ ਜਾਂਦੇ ਹਨਆਦਮੀ ਬਿਮਾਰ ਹੋ ਜਾਂਦਾ ਹੈਇਲਾਜ ਨਹੀਂ ਕਰਵਾ ਸਕਦਾ ਤੇ ਮਰ ਜਾਂਦਾ ਹੈਇਸ ਵਿੱਚ ਰਾਜਨੀਤੀ ਕਿੱਥੋਂ ਗਈ? ਤੁਹਾਨੂੰ ਦੱਸਿਆ ਨਾ ਕਿ ਕਈ ਵਾਰੀ ਗੱਲ ਇੰਨੀ ਉਲਝ ਜਾਂਦੀ ਹੈ ਕਿ ਸਿਰਾ ਹੀ ਗੁੰਮ ਹੋ ਜਾਂਦਾ ਹੈ, ਫਿਰ ਜਿੱਥੋਂ ਮਰਜ਼ੀ ਫੜ ਲਉ ਤੇ ਲੱਗ ਜਾਉ ਗੱਲ ਨੂੰ ਬਣਾਉਣ

ਟੀ.ਬੀ. ਜੀਵਾਣੂਆਂ ਤੋਂ ਹੁੰਦੀ ਹੈ, ਦਵਾਈ ਤੋਂ ਠੀਕ ਹੁੰਦੀ ਹੈਕਾਰਗਰ ਦਵਾਈ ਸਾਡੇ ਕੋਲ ਹੈ, ਬਿਮਾਰੀ ਫਿਰ ਵੀ ਰੁਕਣ ਦਾ ਨਾਂ ਨਹੀਂ ਲੈਂਦੀ, ਕਿਉਂ?

ਇੱਕ ਗੱਲ ਹੋਰ ਇਹ ਹੈ ਕਿ ਬਹੁਤ ਸਾਰੇ ਲੋਕ ਆਪਣੀਆਂ ਮੂਲ ਜ਼ਰੂਰਤਾਂ ਨੂੰ ਵੀ ਪੂਰਾ ਨਹੀਂ ਕਰ ਸਕਦੇਕੋਈ ਮਾਲਕ ਹੈ ਤੇ ਕੋਈ ਮਜ਼ਦੂਰਕਿਉਂ? ਇਸ ਵਿੱਚ ਪੈਦਾਵਾਰ ਤੇ ਵੰਡ ਪ੍ਰਣਾਲੀ ਨੂੰ ਪ੍ਰਬੰਧਕਾਰੀ ਰੂਪ ਦੇਣ ਵਾਲਿਆਂ ਦਾ ਹੱਥ ਹੈ

ਕਾਰਖਾਨਿਆਂ ਤੋਂ ਫਿਰ ਗੱਲ ਤੋਰਦੇ ਹਾਂ, ਜੋ ਕਿ ਉਦਯੋਗੀਕਰਨ ਦਾ ਹਿੱਸਾ ਨੇਉਦਯੋਗੀਕਰਨ ਕੋਈ ਮਾੜਾ ਨਹੀਂ ਜੇਕਰ ਯੋਜਨਾਬੱਧ ਹੋਵੇਹੁਣ ਹੁੰਦਾ ਕੀ ਹੈ? ਜਿਸਦਾ ਜੀਅ ਕਰਦਾ ਹੈ, ਉਹ ਕਾਰਖਾਨਾ ਲਾ ਲੈਂਦਾ ਹੈਵੱਧ ਤੋਂ ਵੱਧ ਮੁਨਾਫੇ ਦੇ ਲਾਲਚ ਵਿੱਚ ਉਹ ਕਾਰਖਾਨੇ ਦੀ ਉਸਾਰੀ ਉਨ੍ਹਾਂ ਲੀਹਾਂ ’ਤੇ ਨਹੀਂ ਕਰਦਾ ਜੋ ਕਿ ਕੰਮ ਕਰਨ ਵਾਲਿਆਂ ਦੀ ਸਿਹਤ ਦੇ ਹਿਤ ਵਿੱਚ ਹੁੰਦੀਆਂ ਹਨਸਹੀ ਔਜ਼ਾਰ ਤੇ ਸਹੀ ਸਹੂਲਤਾਂ ਦਾ ਪ੍ਰਬੰਧ ਨਾ ਕਰਨਾ (ਮਾਸਕ, ਐਨਕਾਂ, ਦਸਤਾਨੇ ਆਦਿ), ਧੂੜ-ਧੂੰਏਂ ਦੀ ਨਿਕਾਸੀ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਨਾ ਲਾਉਣਾ, ਮਜ਼ਦੂਰਾਂ ਨੂੰ ਮਿਥੀ ਗਈ ਘੱਟੋ-ਘੱਟ ਤਨਖਾਹ ਵੀ ਨਾ ਦੇਣਾ, ਵੱਧ ਟਾਈਮ ਕੰਮ ਕਰਵਾਉਣਾ, ਬੱਚਿਆਂ ਤੋਂ ਕੰਮ ਕਰਵਾਉਣਾ, ਡਾਕਟਰੀ ਜਾਂਚ ਕੀਤੇ ਬਗੈਰ ਰੱਖ ਲੈਣਾ ਤੇ ਫਿਰ ਰੈਗੂਲਰ ਚੈੱਕ-ਅੱਪ ਨਾ ਕਰਵਾਉਣਾ ਆਦਿ, ਇਹ ਸਭ ਕਿਸ ਤਰ੍ਹਾਂ ਹੋ ਜਾਂਦਾ ਹੈ? ਜਦੋਂ ਕਿ ਇਹ ਸਭ ਕੁਝਫੈਕਟਰੀ ਕਾਨੂੰਨਦੇ ਤਹਿਤ ਦਰਜ਼ ਹੈ

ਸਾਫ਼ ਹੈ ਕਿ ਪ੍ਰਬੰਧ ਪ੍ਰਣਾਲੀ ਵਿੱਚ ਕਿਸੇ ਥਾਂਤੇ ਨੁਕਸ ਹੈ? ਸਾਡੇ ਨੁਮਾਇੰਦੇ ਇਸ ਵੱਲ ਤਵੱਜੋ ਨਹੀਂ ਦਿੰਦੇ ਜਾਂ ਮਾਲਕ ਉਸ ਤਕ ਉਨ੍ਹਾਂ ਨੂੰ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਰੋਕ ਲੈਂਦੇ ਹਨ ਜਾਂ ਫਿਰ ਦਿਖਾਉਂਦੇ ਵੀ ਹਨ ਤਾਂ ਪਹਿਲੋਂ ਰੰਗਦਾਰ ਚਸ਼ਮਾ ਉਨ੍ਹਾਂ ਦੀਆਂ ਅੱਖਾਂ ਉੱਤੇ ਚੜ੍ਹਾ ਦਿੰਦੇ ਹਨ ਤਾਂ ਜੋ ਹੱਡੀਆਂ ਨਿਕਲੀਆਂ ਵਾਲਾ ਸਰੀਰ ਵੀ ਭਰਵਾਂ-ਭਰਵਾਂ ਲੱਗੇ

ਇਹ ਗੱਲ ਠੀਕ ਹੈ ਕਿ ਬਿਮਾਰ ਹੋਣਾ ਤੇ ਦਵਾਈ ਖਾਣਾ ਵਿਅਕਤੀਗਤ ਕੰਮ ਹੈਪਰ ਜੇ ਕੋਈ ਸਮੱਸਿਆ ਸਿਰਫ਼ ਵਿਅਕਤੀਗਤ ਨਾ ਰਹਿ ਕੇ ਪੂਰੇ ਰਾਜ ਜਾਂ ਮੁਲਕ ’ਤੇ ਭਾਰੂ ਹੋ ਜਾਵੇ- ਜਿਵੇਂ ਕਿ ਟੀ.ਬੀ., ਤਾਂ ਉਪਰਾਲੇ ਲਈ ਸਭ ਨੂੰ ਮਿਲਕੇ ਸੋਚਣਾ ਹੀ ਪਵੇਗਾਇਸ ਵਾਸਤੇ ਰਾਜਨੀਤਿਕ ਪ੍ਰਤੀਬੱਧਤਾ ਜਾਂ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈਹੁਣ ਜਿੱਥੋਂ ਤਕ ਟੀ.ਬੀ. ਦੀ ਸਮੱਸਿਆ ਹੈ, ਤੁਸੀਂ ਜਾਣ ਹੀ ਚੁੱਕੇ ਹੋ, ਪਰ ਰਾਜਨੀਤਿਕ ਪ੍ਰਤੀਬੱਧਤਾ ਦਾ ਸਵਾਲ, ਉਹ ਬਿਮਾਰੀ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਨੂੰ ਮੁੱਖ ਰੱਖਦਾ ਹੈਜਿਵੇਂ, ਇਸ ਸਮੱਸਿਆ ਨੂੰ ਸੁਲਝਾਉਣ ਨਾਲ ਕਿਸ ਵਰਗ ਨੂੰ ਫ਼ਾਇਦਾ ਹੋਵੇਗਾ? ਉਹ ਵਰਗਉਹਨਾਂਲਈ ਕਿੰਨਾ ਫਾਇਦੇਮੰਦ ਸਾਬਤ ਹੋਵੇਗਾ?

ਮੰਨਦੇ ਹਾਂ ਕਿ ਸਾਡੇ ਦੇਸ਼ ਵਿੱਚ ਆਬਾਦੀ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਹੈ, ਉਸ ਨੂੰ ਪਹਿਲ ਦੇਣੀ ਬਣਦੀ ਹੈ ਪਰ ਜੇਕਰ ਬਾਕੀ ਹੋਰ ਸਿਹਤ ਸਮੱਸਿਆਵਾਂ ਦੀ ਸੂਚੀ ਨੂੰ ਆਪਣੇ ਰਾਜਨੀਤਿਕ ਮੰਤਵ ਜਾਂਕੁਰਸੀ ਬਚਾਓਮੁਹਿੰਮ ਦੇ ਤਹਿਤ ਰੱਖ ਕੇ ਸੋਚਿਆ ਜਾਵੇ ਤਾਂ ਸਮੱਸਿਆਵਾਂ ਦਾ ਸਹੀ ਹੱਲ ਵੀ ਨਹੀਂ ਹੁੰਦਾ ਤੇ ਬਹੁਤ ਸਾਰਾ ਪੈਸਾ ਅਤੇ ਮਿਹਨਤ ਵੀ ਬਰਬਾਦ ਹੁੰਦੀ ਹੈ

ਰਾਜਨੀਤਕ ਪ੍ਰਬੰਧ ਹੇਠ ਸਾਰੇ ਲੋਕਾਂ ਦਾ ਹਿਤ ਸੋਚਣਾ ਵੀ ਇੱਕ ਅਹਿਮ ਕਾਰਜ ਹੈ ਇਸਦੇ ਲਈ ਅਜਿਹੇ ਕਾਨੂੰਨ ਹੋਂਦ ਵਿੱਚ ਲਿਆਉਣੇ ਤੇ ਲਾਗੂ ਕਰਵਾਉਣੇ ਵੀ ਰਾਜਪ੍ਰਬੰਧ ਦਾ ਹੀ ਕਾਰਜ ਹੈ ਕਿ ਸਮਾਜ ਅਤੇ ਦੇਸ਼ ਵਿੱਚੋਂ ਨਾਬਰਾਬਰੀ ਖਤਮ ਹੋਵੇਕਾਨੂੰਨ ਬਣਦੇ ਹਨ ਪਰ ਲਾਗੂ ਕਰਵਾਉਣ ਲਈ ਵੀ ਪ੍ਰਤਿਬੱਧਤਾ ਦੀ ਲੋੜ ਹੁੰਦੀ ਹੈ

ਸਰਮਾਏਦਾਰ ਕਦੇ ਵੀ ਜਨਹਿਤ ਵਿੱਚ ਕੰਮ ਨਹੀਂ ਕਰਦਾਉਸ ਦਾ ਕੇਂਦਰ ਮੁਨਾਫਾ ਹੁੰਦਾ ਹੈ ਜਨਹਿਤ ਦੇ ਕਾਰਜ ਸਰਕਾਰਾਂ ਕਰਦੀਆਂ ਅਤੇ ਕਰਵਾਉਂਦੀਆਂ ਹਨਦਵਾਈ ਸਨਅਤ ਦੀ ਹੀ ਉਦਾਹਰਣ ਹੈ ਕਿ ਉਹ ਨਵੀਂਆਂ ਦਵਾਈਆਂ ਦੀ ਖੋਜ ਉਨ੍ਹਾਂ ਬਿਮਾਰੀਆਂ ਲਈ ਕਰਦੀ ਹੈ ਜਿਸ ਨੂੰ ਅਮੀਰਾਂ ਨੇ ਇਸਤੇਮਾਲ ਕਰਨਾ ਹੁੰਦਾ ਹੈਉਨ੍ਹਾਂ ਦਾ 90 ਫੀਸਦੀ ਤੋਂ ਵੀ ਵੱਧ ਬੱਜਟ ਅਜਿਹੀਆਂ ਦਵਾਈਆਂ ਖੋਜਣ ਵਿੱਚ ਹੁੰਦਾ ਹੈ ਤੇ ਗਰੀਬ ਮੁਲਕਾਂ ਅਤੇ ਗਰੀਬ ਲੋਕਾਂ ਦੀਆਂ ਬਿਮਾਰੀਆਂ ਲਈ ਖੋਜ ਦਾ ਕਾਰਜ ਸਿਰਫ ਦਿਖਾਵਾ ਮਾਤਰ ਹੀ ਹੁੰਦਾ ਹੈ

3. ਅਨਪੜ੍ਹਤਾ/ਸਿੱਖਿਆ - ਟੀ.ਬੀ. ਇੱਕ ਲੰਬੀ ਬਿਮਾਰੀ ਹੈ ਮਤਲਬ ਇਹ ਕਿ ਇਸ ਤੋਂ ਠੀਕ ਹੋਣ ਲਈ ਇਲਾਜ ਕਾਫੀ ਲੰਮਾ ਚਲਦਾ ਹੈਵੈਸੇ ਤਾਂ ਸਾਡੇ ਕੋਲ ਉਹ ਦਵਾਈਆਂ ਵੀ ਹਨ, ਜਿਸ ਨਾਲ ਮਰੀਜ਼ ਛੇ ਤੋਂ ਅੱਠ ਮਹੀਨੇ ਵਿੱਚ ਠੀਕ ਹੋ ਜਾਂਦਾ ਹੈਦਵਾਈਆਂ ਦੀ ਖੋਜ ਦੇ ਮੁਢਲੇ ਸਮੇਂ ਦੌਰਾਨ ਟੀ.ਬੀ. ਦੀਆਂ ਦਵਾਈਆਂ (ਤਿੰਨ ਤੋਂ ਚਾਰ ਦਵਾਈਆਂ) ਡੇਢ ਤੋਂ ਦੋ ਸਾਲ ਤਕ ਖਾਣੀਆਂ ਪੈਂਦੀਆਂ ਸੀਉਦੋਂ ਵੀ ਦਵਾਈ ਖਾਣ ਤੋਂ ਕਰੀਬ ਤਿੰਨ ਮਹੀਨੇ ਮਗਰੋਂ ਆਦਮੀ ਆਪਣੇ ਆਪ ਨੂੰ ਲਗਭਗ ਬਿਲਕੁਲ ਠੀਕ ਸਮਝਣ ਲੱਗ ਪੈਂਦਾ ਸੀ ਕਿਉਂ ਜੋ ਬਿਮਾਰੀ ਦੇ ਸਾਰੇ ਲੱਛਣ ਦੂਰ ਹੋ ਜਾਂਦੇ ਹਨਤੇ ਫਿਰ ਆਦਮੀ ਅਨਪੜ੍ਹਤਾ ਤੇ ਅਗਿਆਨਤਾ ਕਾਰਨ ਆਪਣਾ ਇਲਾਜ ਛੱਡ ਦਿੰਦਾ ਹੈ, ਜੋ ਕਿ ਇਸ ਬਿਮਾਰੀ ਨੂੰ ਕਾਬੂ ਨਾ ਕਰ ਸਕਣ ਦਾ ਇੱਕ ਵੱਡਾ ਕਾਰਨ ਹੈਇਸ ਵਿੱਚ ਡਾਕਟਰ ਦਾ ਜ਼ਿਆਦਾ ਕਸੂਰ ਹੈ ਜੋ ਕਿ ਮਰੀਜ਼ਾਂ ਨੂੰ ਪੂਰੀ ਜਾਣਕਾਰੀ ਦੇਣ ਵਿੱਚ ਢਿੱਲ ਵਰਤਦਾ ਹੈ ਜਾਂ ਗੱਲ ਨੂੰ ਲੁਕੋ ਕੇ ਰੱਖਣ ਵਿੱਚ ਉਹ ਜ਼ਿਆਦਾ ਅਹਿਮੀਅਤ ਸਮਝਤਾ ਹੈਪਰ ਟੀ.ਬੀ. ਰੋਗ ਹੁੰਦਾ ਹੀ ਉਨ੍ਹਾਂ ਲੋਕਾਂ ਵਿੱਚ ਹੈ ਜੋ ਕਿ ਅਨਪੜ੍ਹ ਹੁੰਦੇ ਨੇ, ਜੋ ਕਿ ਪਹਿਲਾਂ ਹੀ ਅਗਿਆਨਤਾ ਦਾ ਸ਼ਿਕਾਰ ਨੇ, ਗਰੀਬੀ ਦਾ ਸ਼ਿਕਾਰ ਨੇਇਸ ਤੋਂ ਬਾਅਦ ਫ਼ਰਜ਼ ਤਾਂ ਉਸ ਡਾਕਟਰ ਦਾ ਬਣਦਾ ਹੈ ਜਾਂ ਉਸ ਸਿਹਤ ਕਰਮਚਾਰੀ ਦਾ ਕਿ ਮਰੀਜ਼ ਨੂੰ ਇਲਾਜ ਬਾਰੇ ਤੇ ਬਿਮਾਰੀ ਬਾਰੇ ਪੂਰੀ ਜਾਣਕਾਰੀ ਦੇਵੇਉਸ ਨੂੰ ਹੌਸਲਾ ਦੇਵੇ, ਉਸ ਨੂੰ ਬਿਮਾਰੀ ਬਾਰੇ ਸਿੱਖਿਅਤ ਕਰੇ

4. ਸਮਾਜੀਮਨੋਵਿਗਿਆਨਕ-ਵਿਗਿਆਨਕ ਖੋਜਬੀਨ ਤੋਂ ਇਹ ਗੱਲ ਸਾਡੇ ਸਾਹਮਣੇ ਗਈ ਹੈ ਕਿ ਟੀ.ਬੀ. 100% (ਸੌ ਫੀਸਦੀ) ਠੀਕ ਹੋ ਜਾਂਦੀ ਹੈਪਰ ਇਹ ਗੱਲ ਪਤਾ ਲੱਗ ਜਾਣ ਤੋਂ ਬਾਅਦ ਇਸ ਸਚਾਈ ਨੂੰ ਲੁਕਾ ਕੇ ਰੱਖਣ ਦਾ ਕੀ ਫਾਇਦਾ? ਇਹ ਗੱਲ ਜ਼ੋਰ-ਸ਼ੋਰ ਨਾਲ ਪ੍ਰਚਾਰੀ ਜਾਣੀ ਚਾਹੀਦੀ ਹੈ ਅਤੇ ਲੋਕਾਂ ਦੇ ਮਨਾਂ ਵਿੱਚੋਂ ਡਰ ਦੂਰ ਕਰਨਾ ਚਾਹੀਦਾ ਹੈ, ਜਦੋਂ ਕਿ ਪਿਛਲੀਸਦੀ ਦੇ ਅੱਧ ਤਕ ਇਸ ਰੋਗ ਨੂੰਪਾਪ ਰੋਗ’, ‘ਬੁਰੇ ਕਰਮਾਂ ਦਾ ਫਲਮੰਨਿਆ ਜਾਂਦਾ ਸੀ ਇੱਕ ਵਾਰੀ ਇਸ ਰੋਗ ਦਾ ਪਤਾ ਲੱਗ ਜਾਣ ਮਗਰੋਂ ਆਦਮੀ ਦੀ ਮੌਤ ਨਿਸ਼ਚਿਤ ਹੋ ਜਾਂਦੀ ਸੀਮੌਤ ਤਾਂ ਜਦੋਂ ਹੁੰਦੀ ਸੀ ਉਦੋਂ ਹੁੰਦੀ ਸੀ, ਪਰ ਰੋਗੀ ਉਸ ਤੋਂ ਪਹਿਲਾਂ ਹੀ ਸਮਾਜ ਵੱਲੋਂਹੀਣ ਭਾਵਨਾਦਾ ਸ਼ਿਕਾਰ ਹੋ ਜਾਂਦਾ ਸੀਘਰ ਤੋਂ ਅੱਡ ਰਹਿਣਾ, ਭਾਂਡੇ ਵੱਖਰੇ, ਦੋਸਤ-ਮਿੱਤਰ-ਰਿਸ਼ਤੇਦਾਰਾਂ ਵੱਲੋਂ ਬੋਲਣਾ ਬੰਦਰੋਗੀ ਪਿੰਡੋਂ ਬਾਹਰ ਛੱਪਰੀ ਵਿੱਚ ਬੰਦ, ਕਿਉਂ ਜੋ ਲਾਗ ਦੀ ਬਿਮਾਰੀ (ਛੂਤ ਰੋਗ) ਹੋਣ ਕਰਕੇ ਉਹ ਨੇੜੇ ਹੀ ਨਹੀਂ ਸਨ ਲੱਗਦੇਇਹ ਭਾਵਨਾ ਅਜੇ ਵੀ ਲੋਕਾਂ ਵਿੱਚੋਂ ਨਿਕਲੀ ਨਹੀਂ, ਖਾਸ ਕਰਕੇ ਪਿੰਡਾਂ ਦੇ ਲੋਕਾਂ ਵਿੱਚੋਂਅਗਿਆਨਤਾ ਤਾਂ ਉੱਥੇ ਹੀ ਖੜ੍ਹੀ ਹੈ ਵਿੱਦਿਆ ਦਾ ਪਸਾਰਾ ਵੀ ਤਾਂ ਉਸ ਹੱਦ ਤਕ ਨਹੀਂ ਹੋਇਆਵੈਸੇ ਵੀ ਜੋ ਵਿੱਦਿਆ ਪੜ੍ਹਾਈ ਵੀ ਜਾਂਦੀ ਹੈ, ਉਸ ਵਿੱਚ ਸਿਹਤ ਬਾਰੇ ਘੱਟ ਅੰਧ-ਵਿਸ਼ਵਾਸਾਂ ਬਾਰੇ ਵੱਧ ਹੁੰਦਾ ਹੈਤੇ ਬਾਕੀ ਮਰੀਜ਼ ਬਣ ਜਾਣ ਪਿੱਛੋਂ ਵੀ ਉਸ ਖਾਸ ਬਿਮਾਰੀ ਦੀ ਜਾਣਕਾਰੀ ਦਾ ਲੁਕੋ ਰੱਖਣਾ ਤਾਂ ਮਰੀਜ਼ ਨਾਲ ਬੇਇਨਸਾਫੀ ਹੈ ਇੱਕ ਪਾਸੇ ਚਾਹੀਦਾ ਤਾਂ ਇਹ ਹੈ ਕਿ ਉਸ ਨੂੰ ਇਸ ਤਰ੍ਹਾਂ ਦਾ ਹੌਸਲਾ ਦਿੱਤਾ ਜਾਵੇ ਕਿ ਉਹ ਆਪਣੇ ਆਪ ਨੂੰ ਮਰੀਜ਼ ਹੀ ਨਾ ਸਮਝੇ, ਉਸ ਨੂੰ ਪੂਰਾ ਯਕੀਨ ਦਿਵਾਇਆ ਜਾਵੇ ਕਿ ਉਹ ਬਿਲਕੁਲ ਠੀਕ ਹੋ ਜਾਵੇਗਾਮਰੀਜ਼ ਦਾ ਤੇ ਉਸ ਦੇ ਪਰਿਵਾਰ ਦਾ ਡਰ ਦੂਰ ਕੀਤਾ ਜਾਵੇ ਤੇ ਸਮਾਜਿਕ ਪੱਧਰ ’ਤੇ ਉਸ ਨੂੰ ਬੁਲੰਦ ਰੱਖਿਆ ਜਾਵੇ, ਪਰ ਹੁੰਦਾ ਇਸ ਤਰ੍ਹਾਂ ਹੈ ਕਿ ਉਸ ਨੂੰ ਡਰਾ ਦਿੱਤਾ ਜਾਂਦਾ ਹੈ, ਧਮਕਾ ਦਿੱਤਾ ਜਾਂਦਾ ਹੈਉਹ ਪਹਿਲੋਂ ਹੀ ਸਮਾਜਿਕ ਤੌਰ ’ਤੇ ਛੇਕੇ ਜਾਣਜਾਂਅਲੱਗ ਹੋਣਤੋਂ ਡਰ ਦਾ ਘਬਰਾਉਂਦਾ ਹੈ ਤੇ ਇਸ ਲਈ ਆਪਣੀ ਬਿਮਾਰੀ ਲੁਕੋ ਜਾਂਦਾ ਹੈ, ਦੇਰ ਨਾਲ ਇਲਾਜ ਕਰਵਾਉਂਦਾ ਹੈ, ਥੋੜ੍ਹਾ ਜਿਹਾ ਠੀਕ ਹੋਣ ਪਿੱਛੋਂ ਹੀ ਇਲਾਜ ਵਿੱਚੇ ਹੀ ਛੱਡ ਦਿੰਦਾ ਹੈ

ਸੰਯੁਕਤ ਪਰਿਵਾਰਾਂ ਵਿੱਚ ਜਿੱਥੋਂ ਤਕ ਕਿ ਕਿਸੇ ਇੱਕ ਬੰਦੇ ਦੀ ਬਿਮਾਰੀ ਦਾ ਸਵਾਲ ਹੈ, ਆਰਥਿਕ ਪੱਖੋਂ ਉਸ ਦੀ ਸੰਭਾਲ ਹੋ ਸਕਦੀ ਹੈਪਰ ਉੱਥੇ ਦੂਜਾ ਪੱਖ ਵੀ ਹੈ, ਆਪਸੀ ਤਣਾਓ ਜੋ ਕਿ ਆਦਮੀ ਨੂੰ ਤੋੜਦਾ ਹੈ

“ਪੈ ਗਿਆ ਮੰਜੇ ’ਤੇ, ਆਪ ਤਾਂ ਬਿਮਾਰੀ ਲੈ ਆਇਆ, ਸਾਨੂੰ ਵੀ ਚੰਬੇੜੂਗਾ” ਇਸ ਕਰਕੇ ਆਰਥਿਕ ਪੱਖੋਂ ਵੀ ਛੇਤੀ ਕੰਮ ’ਤੇ ਮੁੜ ਜਾਣ ਲਈ ਉਹ ਵਿਅਕਤੀ ਕਾਹਲਾ ਰਹਿੰਦਾ ਹੈ ਕਿ ਪਰਿਵਾਰ ਦੇ ਲੋਕ ਉਸ ਨੂੰ ਬੋਝ ਨਾ ਸਮਝਣ ਤੇ ਨਤੀਜਾ ਆਪਾਂ ਸਮਝ ਸਕਦੇ ਹਾਂ ਕਿ ਅੱਧੀ ਅਧੂਰੀ ਠੀਕ ਬਿਮਾਰੀ ਲੈ ਕੇ ਉਹ ਕੰਮ ਕਰੇਗਾ ਤਾਂ ਨਾ ਖੁਦ ਪੂਰਾ ਠੀਕ ਹੋਵੇਗਾ ਤੇ ਨਾਲ ਹੀ ਹੋਰਾਂ ਤਕ ਵੀ ਬਿਮਾਰੀ ਫੈਲਾਵੇਗਾ

ਇਸ ਤਰ੍ਹਾਂ ਆਰਾਮ, ਚੰਗੀ ਖੁਰਾਕ, ਤਾਜ਼ੀ ਹਵਾ (ਸੈਨੀਟੋਰੀਅਮ ਦਾ ਨਕਸ਼ਾ) ਜਦੋਂ ਸਾਡੀਆਂ ਅੱਖਾਂ ਸਾਹਮਣੇ ਆਉਂਦਾ ਹੈ ਤਾਂ ਬਿਮਾਰੀ ਖੁਦ-ਬਖੁਦ ਅੱਖਾਂ ਤੋਂ ਉਹਲੇ ਹੋ ਜਾਂਦੀ ਹੈਇਹ ਠੀਕ ਹੈ ਕਿ ਦਵਾਈਆਂ ਨੇ ਇਲਾਜ ਨੂੰ ਯਕੀਨੀ ਬਣਾ ਦਿੱਤਾ ਹੈ, ਪਰ ਜੇਕਰ ਹਾਲਾਤ ਹੀ ਹੱਕ ਵਿੱਚ ਨਾ ਹੋਣਗੇ ਤਾਂ ਫਿਰ ਕੀ ਹੋਵੇਗਾ? ਅੰਧ ਵਿਸ਼ਵਾਸ।

ਇੱਕ ਗੱਲ ਹੋਰ ਯਾਦ ਆਈ ਹੈ! ਇੱਕ ਡਾਕਟਰ ਬਿਮਾਰੀ ਦੀ ਜਾਂਚ ਪਿੱਛੋਂ ਦਵਾਈ ਦੇਣ ਲੱਗਾ ਤੇ ਸਮਝਾ ਰਿਹਾ ਸੀ, “'ਦੇਖ ਭਈ! ਇਹ ਜੋ ਪੁੜੀ ਹੈ ਸਵੇਰੇ ਮੱਖਣ ਵਿੱਚ ਪਾ ਕੇ ਖਾ ਲਈਂ ਤੇ ਦੂਜੀ ਰਾਤੀਂ ਪੈਣ ਲੱਗਿਆ ਸ਼ਹਿਦ ਨਾਲ ਚੱਟ ਲਈ

ਮਰੀਜ਼ ਨੇ ਕਿਹਾ, “ਡਾਕਟਰ ਸਾਹਿਬ! ਜੇਕਰ ਮੱਖਣ ਤੇ ਸ਼ਹਿਦ ਹੀ ਖਾਣ ਨੂੰ ਹੁੰਦੇ ਤਾਂ ਬਿਮਾਰ ਹੀ ਕਿਉਂ ਹੁੰਦੇ?”

ਦਵਾਈ ਦੇ ਨਾਲ ਸੌ ਫੀਸਦੀ ਇਲਾਜ ਦੀ ਗੱਲ ਭਾਵੇਂ ਆਪਾਂ ਕਹੀ ਹੈ ਤੇ ਇਹ ਠੀਕ ਵੀ ਹੈ ਕਿ ਜੀਵਾਣੂ ਇਸ ਦਵਾਈ ਨਾਲ ਸੌ ਫੀਸਦੀ ਮਰ ਜਾਂਦੇ ਹਨ ਤੇ ਮਰੀਜ਼ ਇਕਦਮ ਨਰੋਆ ਹੋ ਜਾਂਦਾ ਹੈ ਪਰ ਦਵਾਈ ਇਸ ਗੱਲ ਦੀ ਗਾਰੰਟੀ ਨਹੀਂ ਦਿੰਦੀ ਕਿ ਹੁਣ ਇੱਕ ਵਾਰੀ ਦਵਾਈ ਖਾ ਲਈ ਹੈ ਤੇ ਵਿਅਕਤੀ ਆਪਣੀ ਬਾਕੀ ਸਾਰੀ ਜ਼ਿੰਦਗੀ ਟੀ.ਬੀ. ਦੀ ਬਿਮਾਰੀ ਤੋਂ ਬਚਿਆ ਰਹੇਗਾਬਿਮਾਰੀ ਦੇ ਜੀਵਾਣੂ ਹਵਾ ਵਿੱਚ ਹਨ, ਉਹ ਫਿਰ ਵੀ ਤਾਂ ਸਰੀਰ ਵਿੱਚ ਦਾਖਲ ਹੋ ਸਕਦੇ ਹਨਇਸ ਲਈ ਬਿਮਾਰੀ ਨੂੰ ਜੜ੍ਹੋਂ ਪੁੱਟਣ ਲਈ ਨਿਸ਼ਾਨਾ ਹੋਣਾ ਚਾਹੀਦਾ ਹੈ- ਲੋਕਾਂ ਨੂੰ ਆਰਥਿਕ ਤੌਰਤੇ ਸਮਰੱਥ ਬਣਾਇਆ ਜਾਵੇ ਤਾਂ ਜੋ ਉਨ੍ਹਾਂ ਦੀ ਸਰੀਰਕ ਸੁਰੱਖਿਆ ਪ੍ਰਣਾਲੀ ਮਜ਼ਬੂਤ ਹੋਵੇ ਤੇ ਉਹ ਵਧੀਆ ਸਿਹਤਮੰਦ ਜੀਵਨ ਜੀ ਸਕਣ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5043)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author