ShyamSDeepti7ਅਗਿਆਨਤਾ ਨੂੰ ਦੂਰ ਦੇਸ਼ ਨੇ ਕਰਨਾ ਸੀਸੱਤਾ ਨੇ,ਲੋਕਾਂ ਨੂੰ ਸਿੱਖਿਅਤ ਕਰਕੇ ਵਿਗਿਆਨਕ ਨਜ਼ਰੀਆ ਵਿਕਸਿਤ ਕਰਕੇ ...
(1 ਜੂਨ 2023)
ਇਸ ਸਮੇਂ ਪਾਠਕ: 364.

 

Dogs1


ਸਾਡੇ ਵਿਭਾਗ ਦੇ ਬਾਹਰ ਖੜ੍ਹੀ ਬੱਸ ਵਿੱਚ ਵਿਦਿਆਰਥੀ ਸਵਾਰ ਹੋ ਰਹੇ ਸੀ
ਅੱਜ ਇਨ੍ਹਾਂ ਨੂੰ ਵਿਭਾਗ ਤੋਂ ਕੋਈ ਦਸ ਕੁ ਕਿਲੋਮੀਟਰ ਦੀ ਦੂਰੀ ’ਤੇ ਇੱਕ ਡੇਰੇ ਦਾ ਸਰਵੇਖਣ ਕਰਵਾਉਣ ਲੈ ਕੇ ਜਾਣਾ ਸੀਇਸ ਡੇਰੇ ਦਾ ਬਾਬਾ ਕੁੱਤੇ ਦੇ ਕੱਟੇ ਵਿਅਕਤੀ ਨੂੰ ਇੱਕ ਟੁੱਕ ਦੇਣ ਲਈ ਮਸ਼ਹੂਰ ਹੈ ’ਤੇ ਖਾਸੀਅਤ ਕਹਿ ਲਵੋ, ਮਾਨਤਾ ਕਹਿ ਲਵੋ, ਇਹ ਸੀ ਕਿ ਉਸ ਨੂੰ ਖਾ ਕੇ ਵਿਅਕਤੀ ਹਲਕੇ ਕੁੱਤੇ ਦੇ ਕੱਟਣ ਨਾਲ ਹੋਣ ਵਾਲੀ ਲਾਇਲਾਜ ਬਿਮਾਰੀ ਹਲਕਾਅ ਤੋਂ ਬਚ ਜਾਂਦਾ ਹੈ

ਸਾਡੇ ਵਿਭਾਗ ਵਾਲੇ ਬੱਚਿਆਂ/ਵਿਦਿਆਰਥੀਆਂ ਨੂੰ ਇਸ ਲਈ ਇਸ ਡੇਰੇ ਲੈ ਕੇ ਜਾਂਦੇ ਕਿ ਸਾਡਾ ਵਿਸ਼ਾ ਹੈ, ਕਮਿਉਨਿਟੀ ਮੈਡੀਸਨ, ਲੋਕ ਸਿਹਤ, ਜਿਸ ਵਿੱਚ ਬਿਮਾਰੀ ਦੇ ਸਮਾਜਿਕ, ਆਲੇ-ਦੁਆਲੇ ਦੇ ਪੱਖਾਂ ਨੂੰ ਵਿਚਾਰਿਆ ਜਾਂਦਾ ਹੈਕਹਿ ਲਵੋ ਕਿ ਬਿਮਾਰੀ ਦੇ ਜਰਮ ਅਤੇ ਬਿਮਾਰ ਹੋਣ ਵਾਲੇ ਵਿਅਕਤੀ ਤੋਂ ਇਲਾਵਾ ਉਸ ਦਾ ਵਾਤਾਵਰਣਉਸ ਵਾਤਾਵਰਣ ਦੇ ਤਹਿਤ ਹੀ ਅਜਿਹੇ ਬਹੁਤ ਸਾਰੇ ਵਹਿਮ-ਭਰਮ, ਅੰਧਵਿਸ਼ਵਾਸ ਵਾਲੇ ਕਾਰੇ ਵੀ ਜੁੜੇ ਹੋਏ ਹਨ

ਸਾਡੇ ਵਿਭਾਗ ਦੀ, ਖਾਸ ਕਰਕੇ ਅੰਮ੍ਰਿਤਸਰ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਇਹ ਖਾਸੀਅਤ ਰਹੀ ਹੈ ਕਿ ਕੁੱਤੇ ਦੇ ਕੱਟੇ ਜਾਣ ਮਗਰੋਂ, ਹਲਕਾਅ ਦੇ ਬਚਾ ਲਈ ਲੱਗਣ ਵਾਲੇ ਟੀਕੇ, ਸਾਡੇ ਵਿਭਾਗ ਦੇ ਨਿਯੰਤਰਣ ਹੇਠ ਆਉਂਦੇ ਹਨਜਦੋਂ 1988 ਵਿੱਚ ਮੈਂ ਇੱਥੇ ਆਇਆ, ਉਨ੍ਹਾਂ ਦਿਨਾਂ ਵਿੱਚ ਇਹ ਟੀਕੇ ਪੇਟ ਵਿੱਚ ਲੱਗਦੇ ਸਨਆਮ ਟੀਕਿਆਂ ਦਾ ਹੀ ਡਰ ਹੁੰਦਾ ਹੈ, ਇਹ ਤਾਂ ਫਿਰ ਵੀ ਪੇਟ ਵਿੱਚ ਲੱਗਦੇ ਸਨ ਤੇ ਵਿਅਕਤੀ ਦੇ ਭਾਰ ਮੁਤਾਬਕ ਮਾਤਰਾ ਵੀ ਵੱਧ ਹੁੰਦੀ ਸੀ, ਬਾਰਾਂ ਤੋਂ ਚੋਦਾਂ ਦਿਨ ਲਗਾਤਾਰ

ਸਾਡੇ ਵਿਭਾਗ ਦੇ ਮੁਖੀ, ਜਦੋਂ ਮੈਂ ਵਿਭਾਗ ਵਿੱਚ ਹਾਜ਼ਰੀ ਭਰੀ, ਡਾ. ਉਰਮਿਲ ਲਖਨਪਾਲ ਹਫ਼ਤੇ ਵਿੱਚ ਇੱਕ ਦਿਨ ਹਸਪਤਾਲ ਵਿੱਚ ਖੁਦ ਜਾਂਦੇ ਤੇ ਟੀਕਾ ਲਗਵਾਉਣ ਆਏ ਮਰੀਜ਼ਾਂ ਨੂੰ ਟੀਕਿਆਂ ਬਾਰੇ ਕੁਝ ਹਿਦਾਇਤਾਂ ਦਿੰਦੇਕੁੱਤੇ ਦੇ ਕੱਟੇ ਨਾਲ ਜੁੜੇ ਵਹਿਮਾਂ-ਭਰਮਾਂ ਨੂੰ, ਜਿਵੇਂ ਜਿਸ ਘਰ ਦਾ ਕੁੱਤਾ ਹੋਵੇ ਜਾਂ ਜਿਸ ਘਰ ਦੇ ਸਾਹਮਣੇ ਕੱਟੇ, ਉਸ ਘਰ ਤੋਂ ਆਚਾਰ ਲੈ ਕੇ ਜਾਂ ਹੋਰ ਕੋਈ ਫਾਲਤੂ ਦੇ ਸਮਾਨ ਜਿਵੇਂ ਗੋਬਰ ਵਗੈਰਾ ਲਗਾਉਣ ਦੀਆਂ ਮਾੜੀਆਂ ਰਿਵਾਇਤਾਂ ਪ੍ਰਤੀ ਸੁਚੇਤ ਕਰਦੇਜ਼ਖਮ ਤੋਂ ਇਲਾਵਾ ਟੀਕਿਆਂ ਦੇ ਬੁਰੇ ਪ੍ਰਭਾਵ ਜਾਂ ਟੀਕਿਆਂ ਦੀ ਤਕਲੀਫ਼ ਤੋਂ ਬਚਣ ਬਾਰੇ ਵੀ ਦੱਸਦੇਮੈਂ ਦੋ-ਤਿੰਨ ਹਫ਼ਤੇ ਨਾਲ ਗਿਆ ਤੇ ਫਿਰ ਉਹਨਾਂ ਦੀ ਰਿਟਾਇਰਮੈਂਟ ਹੋ ਗਈਪਰ ਵਿਭਾਗ ਦੀ ਇਹ ਕਾਰਜ ਵਿਧੀ ਕਾਇਮ ਰਹੀ

ਕੁੱਤਿਆਂ ਅਤੇ ਹਲਕੇ ਕੁੱਤੇ ਦੇ ਵੱਢਣ ਨਾਲ ਹੋਣ ਵਾਲੀ ਬਿਮਾਰੀ ਹਲਕਾਅ ਪ੍ਰਤੀ ਸਾਡਾ ਵਿਭਾਗ ਕਾਫ਼ੀ ਮਸ਼ਹੂਰ ਰਿਹਾ ਹੈ, ਭਾਵੇਂ ਕਿ ਇਨ੍ਹਾਂ ਟੀਕਿਆਂ ਨੂੰ ਬੰਦ ਹੋਏ ਤਕਰੀਬਨ ਵੀਹ ਸਾਲ ਹੋ ਚੱਲੇ ਹਨਇਨ੍ਹਾਂ ਟੀਕਿਆਂ ਨੂੰ ਬੰਦ ਕਰਵਾਉਣ ਲਈ ਦੇਸ਼ ਵਿੱਚ ਇੱਕ ਸੰਸਥਾ ਬਣਾਈ ਗਈ- ਅਧਕਰਾਈ ਜਿਸਦਾ ਪੂਰਾ ਨਾਂ ਹੈ, ਐਸੋਸੀਏਸ਼ਨ ਫਾਰ ਪਰੀਵੈਨਸ਼ਨ ਐਂਡ ਕੰਟਰੋਲ ਆਫ ਰੇਬੀਜ਼ ਇਨ ਇੰਡੀਆਸੰਸਥਾ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਗਈ ਤੇ ਪੇਟ ਵਾਲੇ ਟੀਕਿਆਂ ਦੇ ਨੁਕਸ ਗਿਣਵਾ ਕੇ ਪ੍ਰਾਈਵੇਟ ਕੰਪਨੀਆਂ ਵੱਲੋਂ ਬਣੇ ਟੀਕਿਆਂ ਲਈ ਰਾਹ ਪੱਧਰਾ ਕੀਤਾ ਗਿਆ

ਹਲਕਾਅ ਅਤੇ ਹੋਰ ਬਿਮਾਰੀਆਂ ਦੇ ਹਿਫ਼ਾਜਤੀ ਟੀਕੇ, ਹਿਮਾਚਲ ਪ੍ਰਦੇਸ਼ ਅਤੇ ਤਾਮਿਲਨਾਡੂ, ਦੋ ਥਾਂਵਾਂ ’ਤੇ ਬਣਦੇ ਸਨਹੌਲੀ-ਹੌਲੀ ਪ੍ਰਾਈਵੇਟ ਕੰਪਨੀਆਂ ਦੇ ਦਬਾਅ ਅਤੇ ਸਾਡੀਆਂ ਨੀਤੀਆਂ ਨੇ ਉਨ੍ਹਾਂ ਅਦਾਰਿਆਂ ਨੂੰ ਬੰਦ ਕਰਵਾ ਦਿੱਤਾਦਵਾਈ ਸਨਅਤ ਦੇ ਪਬਲਿਕ ਅਦਾਰੇ ਹੌਲੀ-ਹੌਲੀ ਹੱਥੋਂ ਜਾਂਦੇ ਰਹੇ

ਦਵਾਈਆਂ ਅਤੇ ਅਜਿਹੇ ਹਿਫ਼ਾਜਤੀ ਟੀਕਿਆਂ ਨੂੰ ਲੈ ਕੇ ਸਾਡਾ ਦੇਸ਼ ਦੁਨੀਆਂ ਭਰ ਵਿੱਚ ਮੋਹਰੀ ਕਤਾਰ ਵਿੱਚ ਗਿਣਿਆ ਜਾਂਦਾ ਹੈਪਰ ਜੋ ਨੁਕਸਾਨ ਹੋਇਆ ਹੈ ਕਿ ਇਹ ਸਹੂਲਤਾਂ ਗਰੀਬ ਆਦਮੀ ਨੂੰ ਮਿਲਣ ਵਿੱਚ ਦਿੱਕਤ ਆ ਰਹੀ ਹੈਕਿੱਥੇ ਪੇਟ ਵਿੱਚ ਲੱਗਣ ਵਾਲੇ ਟੀਕੇ ਮੁਫ਼ਤ ਮੁਹਈਆ ਹੋ ਰਹੇ ਸਨ ਤੇ ਇਹ ਨਵੇਂ ਟੀਕੇ, ਮੋਢੇ ’ਤੇ ਲੱਗਣ ਵਾਲੇ, ਪੂਰਾ ਕੋਰਸ ਖੁਦ ਕਰਨਾ ਹੋਵੇ ਤਾਂ ਤਿੰਨ ਤੋਂ ਪੰਜ ਹਜ਼ਾਰ ਰੁਪਏ ਖਰਚ ਹੋ ਜਾਂਦੇ ਹਨਪਹਿਲਾਂ ਕੁਝ ਲੋਕ ਹਲਕਾਅ ਨਾਲ ਮਰ ਜਾਂਦੇ ਸੀ, ਹੁਣ ਕੁਝ ਲੋਕ ਟੀਕੇ ਨਾ ਮਿਲਣ/ਲੱਗਣ ਕਾਰਨ ਮਰ ਜਾਂਦੇ ਹਨਹਾਲਤ ਵਿੱਚ ਮਿਕਦਾਰੀ ਫ਼ਰਕ ਨਹੀਂ ਆਇਆਮਾਮਲਾ ਟੀਕਿਆਂ ਦੇ ਨਾਲ-ਨਾਲ ਅਵਾਰਾ ਕੁੱਤਿਆਂ ਦੀ ਸਾਂਭ-ਸੰਭਾਲ ਦਾ ਵੀ ਹੈਸਰਕਾਰ ਦੇ ਸਿਹਤ ਬੱਜਟ ਦਾ ਵੀ

ਸਿਹਤ ਨਾਲ ਜੁੜੇ ਅਜਿਹੇ ਵਹਿਮਾਂ-ਭਰਮਾਂ ਦੀ ਭਰਮਾਰ ਹੈਸਿਹਤ ਅਤੇ ਬਿਮਾਰੀ ਮਨੁੱਖ ਨਾਲ ਉਸ ਦੀ ਹੋਂਦ ਤੋਂ ਜੁੜੇ ਹਨਪਹਿਲਾਂ ਮਨੁੱਖੀ ਦਿਮਾਗ ਵਿਗਿਆਨਕ ਤਰਜ਼ ’ਤੇ ਘੋਖ ਕਰਨ ਵਾਲਾ ਨਹੀਂ ਸੀ ਤੇ ਆਪਣੇ ਆਪ ਨੂੰ ਦਰਦ ਅਤੇ ਮੌਤ ਤੋਂ ਰਾਹਤ ਪਹੁੰਚਾਉਣ ਲਈ, ਜੋ ਸਮਝ ਆਇਆ ਕਰਦਾ ਰਿਹਾ ਤੇ ਫਿਰ ਉਹ ਜੀਵਨ ਢੰਗ ਵਿੱਚ ਢਲ਼ ਗਿਆ

ਮੈਨੂੰ ਬਚਪਨ ਵਿੱਚ ਸ਼ੀਤਲਾ ਮਾਤਾ ਦਾ ਪ੍ਰਕੋਪ ਝੱਲਣਾ ਪਿਆਚੇਚਕ ਹੋ ਗਈ ਸੀਇਸ ਤੋਂ ਬਾਅਦ ਮੈਂ ਮਾਂ ਨੂੰ ਹਰ ਸਾਲ ਸੀਤਲਾ ਮਾਤਾ ਦੀ ਯਾਦ ਵਿੱਚ ਚੇਤਰ ਦੇ ਮਹੀਨੇ, ਇੱਕ ਦਿਨ ਪੂਜਾ ਕਰਦੇ ਦੇਖਿਆਮਾਂ ਰਾਤ ਨੂੰ ਮਿੱਠੀਆਂ-ਮੋਟੀਆਂ ਰੋਟੀਆਂ ਬਣਾ ਕੇ ਰੱਖਦੀ ਤੇ ਅਗਲੇ ਦਿਨ ਸਵੇਰੇ ਠੰਢੀਆਂ (ਸ਼ੀਤ) ਰੋਟੀਆਂ ਖਾਂਦੇਸ਼ੀਤਲਾ ਮਾਤਾ ਚੇਚਕ ਤੋਂ ਬਚਾ ਦੀ ਦੇਵੀ ਮੰਨੀ ਜਾਂਦੀ ਹੈਮਨੁੱਖ ਦੀ ਸ਼ੁਰੂਆਤੀ ਦਿਨਾਂ ਦੀ ਸਮਝਮਾਤਾ ਨਰਾਜ਼ ਹੈ, ਗੁੱਸੇ ਵਿੱਚ ਹੈ, ਉਸ ਨੂੰ ਮਨਾਉ, ਪੂਜਾ ਕਰੋਵਿਸ਼ਵ ਪੱਧਰ ’ਤੇ ਵੀ ਮੁਢਲੀ ਸਮਝ ਇਹੀ ਹੈ, ਯੁਨਾਨ ਵਿੱਚ ਸਿਹਤ ਦੀ ਦੇਵੀ, ‘ਹਾੲਜੀਆ’ ਹੈ

ਜਦੋਂ ਮੈਂ ਐੱਮ.ਡੀ. ਕਰ ਲਈ, ਮੈਂ ਸਮਾਲ ਪਾਕਸ (ਚੇਚਕ) ਦੇ ਖਾਤਮੇ ਬਾਰੇ ਪੜ੍ਹਿਆਗੱਲਾਂ-ਗੱਲਾਂ ਵਿੱਚ ਇੱਕ ਦਿਨ ਮਾਂ ਨੂੰ ਕਿਹਾ, “ਚੇਚਕ ਤਾਂ ਮਰ-ਮੁੱਕ ਗਈ ਇਸਦਾ ਖਾਤਮਾ ਕਰ ਦਿੱਤਾ” ਮਾਂ ਝੱਟ ਬੋਲੀ, ਬਿਨਾਂ ਦਿਮਾਗ ’ਤੇ ਬੋਝ ਪਾਏ, “ਸੱਤ ਭੈਣਾਂ ਨੇ, ਤਾਂ ਕੀ ਹੋਇਆ ਜੇ ਇੱਕ ਮਰ ਗਈ।” ਸੱਤ ਭੈਣਾਂ ਬਾਰੇ ਵੀ ਮੈਨੂੰ ਅੰਦਾਜ਼ਾ ਸੀ, ਪਰ ਇਸ ਲਹਿਜ਼ੇ ਵਿੱਚ ਨਹੀਂਛੋਟੀ ਮਾਤਾ ਚਿਕਨ ਪਾਕਸ, ਖਸਰਾ, ਕੰਨ ਪੇੜੇ, ਰੁਬੇਲਾ ਆਦਿ ਸਾਰੀਆਂ ਹੀ ‘ਧੱਫੜ ਅਤੇ ਬੁਖਾਰ’ ਵਾਲੀਆਂ ਬਿਮਾਰੀਆਂ ਸਿਰਲੇਖ ਹੇਠ ਪੜ੍ਹਦੇ

ਵਿਗਿਆਨ ਨੇ ਸਮਝ ਵਿਕਸਿਤ ਕੀਤੀ, ਟੀਕਾਕਰਨ ਦੀ ਖੋਜ ਕੀਤੀ, ਬਿਮਾਰੀਆਂ ਨੂੰ ਕਾਬੂ ਕੀਤਾ ਅਤੇ ਖਾਤਮਾ ਵੀ, ਪਰ ਮਾਂ ਅਤੇ ਮਾਂ ਵਰਗੀਆਂ ਲੱਖਾਂ ਔਰਤਾਂ, ਵਿਅਕਤੀਆਂ ਤਕ ਉਹ ਗਿਆਨ ਨਹੀਂ ਪਹੁੰਚਿਆ

ਪੀਰ ਧਰੀ ਦੀ ਗੱਲ ਚੱਲ ਰਹੀ ਸੀਹਲਕਾਅ ਅਤੇ ਕੁੱਤੇ ਦੇ ਕੱਟਣ ਦੀ ਚਰਚਾ ਕਰ ਰਹੇ ਸੀ, ਸਰਕਾਰੀ ਸਪਲਾਈ ਦੇ ਟੀਕੇ ਦੇ ਬੈਨ ਦੀ ਅਤੇ ਕੁੱਤੇ ਦੇ ਕੱਟੇ ਨੂੰ ਲੈ ਕੇ ਬਣੀ ਸੰਸਥਾ ਵੱਲੋਂ ਲੋਕ ਹਿਤ ਪਟੀਸ਼ਨ ਦੀ

ਪ੍ਰਾਈਵੇਟ ਕੰਪਨੀਆਂ ਦੀ ਖੁੱਲ੍ਹ ਅਤੇ ਸਾਡੇ ਵਿਭਾਗ ਵੱਲੋਂ ਸੰਚਾਲਿਤ ਹੁੰਦੇ ਕਲੀਨਿਕ ਦੇ ਮੱਦੇਨਜ਼ਰ ਕੰਪਨੀਆਂ ਦੇ ਐੱਮ.ਆਰ. (ਨੁਮਾਇੰਦੇ) ਆਪਣੇ ਟੀਕਿਆਂ ਦੇ ਪ੍ਰਚਾਰ ਲਈ ਆਉਂਦੇਆਮ ਦਵਾਈਆਂ ਦੇ ਪ੍ਰਚਾਰ ਵੇਲੇ, ਦਵਾਈਆਂ ਦੇ ਸੈਂਪਲ ਦਿੱਤੇ ਜਾਂਦੇ ਪਰ ਇਸ ਹਾਲਤ ਵਿੱਚ ਉਹ ਟੀਕਿਆਂ ਦੇ ਸੈਂਪਲ ਤਾਂ ਨਾ ਲਿਆਉਂਦੇ, ਪਰ ਖਾਲੀ ਹੱਥ ਆਉਣ ਦੀ ਥਾਂ ਕੋਈ ਛੋਟਾ-ਮੋਟਾ ਗਿਫ਼ਟ ਲੈ ਕੇ ਆਉਂਦੇ ਇੱਕ ਮੁਢਲੀ ਕੰਪਨੀ, ਹਰ ਮਹੀਨੇ ਜੋ ਗਿਫ਼ਟ ਲਿਆਉਂਦੀ, ਉਸ ਵਿੱਚ ਕੁੱਤਾ ਜ਼ਰੂਰ ਹੁੰਦਾ, ਉਹ ਚਾਹੇ ਟਰੇਅ ਹੋਵੇ, ਪੈੱਨ ਸਟੈਂਡ ਹੋਵੇ, ਇੱਥੋਂ ਤਕ ਕਿ ਇੱਕ ਵਾਰੀ ਸਟੈਪਲਰ ਵੀਮੈਂ ਕਿਹਾ, “ਜਨਾਬ, ਤੁਸੀਂ ਹਰ ਵਾਰੀ ਕੁੱਤਾ ਹੀ ਕਿਉਂ ਚੁਣਦੇ ਹੋ?” ਉਸ ਦਾ ਜਵਾਬ ਸੀ, “ਕੁੱਤਿਆਂ ਦਾ ਹੀ ਪ੍ਰਤਾਪ ਹੈ

ਪ੍ਰਤਾਪ! ਮੈਂ ਇਸ ਸ਼ਬਦ ਦੀ ਫਿਤਰਤ ਸਮਝਦਾ ਰਿਹਾਇਸੇ ਕੁੱਤੇ ਦੀ ਹੀ ਖੱਟੀ ਖਾਂਦੇ ਹਾਂਇਸ ਕਰਕੇ ਹੀ ਚਲਦਾ ਹੈ ਸਾਡਾ ਵਪਾਰਮਤਲਬ ਕਿ ਕੁੱਤੇ ਵਧਦੇ ਰਹਿਣ, ਕੱਟਦੇ ਰਹਿਣ ’ਤੇ ਸਾਡਾ ਧੰਦਾ ਤੁਰਿਆ ਰਹੇਉਂਜ ਕੁੱਤਾ ਸਾਡੇ ਸੱਭਿਆਚਾਰ ਵਿੱਚ ਦਰਵੇਸ਼ ਹੈਸਾਡੇ ਸੱਭਿਆਚਾਰਕ ਅਮਲ ਤਹਿਤ, ਘਰਾਂ ਵਿੱਚ ਇੱਕ ਰੋਟੀ ਗਾਂ ਦੀ ਹੁੰਦੀ ਤਾਂ ਇੱਕ ਕੁੱਤੇ ਦੀਕੁੱਤੇ ਦੇ ਕਈ ਗੁਣ ਹਨ, ਖਾਸੀਅਤਾਂ ਹਨਹੁਣ ਤਾਂ ਇਸਦੀ ਲੋੜ ਦਿਨ-ਬ-ਦਿਨ ਵਧ ਗਈ ਹੈਬੱਚੇ ਘਰ ਛੱਡ ਕੇ ਉਡਾਰੂ ਹੋ ਗਏ ਹਨ ਤਾਂ ਉਹ ਥਾਂ ਇਨ੍ਹਾਂ ਕੁੱਤਿਆਂ ਨੇ ਲੈ ਲਈ ਹੈਬੈੱਡਰੂਮ ਤਕ ਵੜ ਗਏ ਹਨਕੁੱਤਿਆਂ ਨੂੰ ਲੈ ਕੇ ਵੱਖਰਾ ਕਾਰੋਬਾਰ ਹੈ ਤੇ ਉਸ ਪੱਧਰੀ ਸਾਂਭ-ਸੰਭਾਲ ਵੀਨਾਲ ਹੀ ਜਾਨਵਰ ਪ੍ਰੇਮੀ ਸੰਸਥਾਵਾਂ ਵੀ ਹਨ

ਕੁੱਤਿਆਂ ਦਾ ਪ੍ਰਤਾਪ’ ਮੇਰੇ ਉੱਤੇ ਵੀ ਹੋਇਆ, ਰੇਬੀਜ਼ ਵਾਲੀ ਸੰਸਥਾ ਦਾ ਮੈਂਬਰ ਬਣ ਕੇਆਜ਼ਾਦ ਭਾਰਤ ਦੀ, ਹਲਕਾਅ ਦੀ ਸਥਿਤੀ ਨੂੰ ਲੈ ਕੇ ਹੋਇਆ ਪਹਿਲਾ ਸਰਵੇਖਣ, ਜਿਸਦਾ ਮੈਂ ਹਿੱਸੇਦਾਰ ਬਣਿਆ ਤੇ ਉਸ ਸਰਵੇਖਣ ਦੀ ਵਿਧੀ ਨੂੰ ਲੈ ਕੇ ਹੋਈ ਟ੍ਰੇਨਿੰਗ ਲਈ ਪਹਿਲੀ ਵਾਰ ਹਵਾਈ ਜਹਾਜ਼ ਤੇ ਚੜ੍ਹ ਕੇ ਬੰਗਲੌਰ ਗਿਆ ਤੇ ਫਿਰ ਇਸ ਸੰਸਥਾ ਦੀਆਂ ਸਲਾਨਾਂ ਕਾਨਫਰੰਸਾਂ ਵਿੱਚ ਕਲਕੱਤਾ, ਜੰਮੂ, ਸ਼ਿਮਲਾ ਆਦਿ ਸ਼ਹਿਰਾਂ ਵਿੱਚ ਜਾਣ ਦਾ ਮੌਕਾ ਮਿਲਿਆਇਸ ਨੂੰ ਕਿਸ ਘੇਰੇ ਵਿੱਚ ਰੱਖਾਂਗੇ ਕਿ ਕਿਸੇ ਵੀ ਕਾਨਫਰੰਸ ਵਿੱਚ ਇੱਕ ਰੁਪਇਆ ਵੀ ਮੇਰੀ ਜੇਬੋਂ ਖਰਚ ਨਹੀਂ ਹੋਇਆਡੈਲੀਗੇਸ਼ਨ ਫੀਸ, ਰਹਿਣ ਦਾ ਇੰਤਜ਼ਾਮ ਅਤੇ ਆਉਣ ਜਾਣ ਦਾ ਬੰਦੋਬਸਤ, ਕੁੱਤਿਆਂ ਦੇ ਪ੍ਰਤਾਪ ਕਰਕੇ ਹੋਇਆਸੰਸਥਾ ਨਾਲ ਲੰਮਾ ਸਮਾਂ ਨਾ ਚੱਲ ਸਕਿਆਭਾਵੇਂ ਸੰਸਥਾ ਕੋਲ ਗਿਣਾਉਣ ਲਈ ਕੌਮੀ ਪੱਧਰ ਦੀਆਂ ਪ੍ਰਾਪਤੀਆਂ ਹਨ, ਦੇਸ਼ ਵਿੱਚੋਂ ਹਲਕਾਅ ਬਿਮਾਰੀ ਨੂੰ ਖ਼ਤਮ ਕਰਨ ਦੇ ਟੀਚੇ ਮਿੱਥੇ ਹਨਪਰ ਜ਼ਮੀਨੀ ਪੱਧਰ ’ਤੇ ਹਕੀਕਤ ਹੋਰ ਹੈ ਤੇ ਹਵਾਈ ਜਹਾਜ਼ ਦੇ ਸਫ਼ਰ ਅਤੇ ਪੰਜ ਤਾਰਾ ਹੋਟਲਾਂ ਵਿੱਚ ਠਹਿਰ ਕੇ ਚਰਚਾਵਾਂ ਕਰਨਾ ਹੋਰ

ਪੀਰ ਧਰੀ ਵਾਲਾ ਬਾਬਾ ਆਪਣੀ ਅਗਿਆਨਤਾ ਰਾਹੀਂ ਲੋਕਾਂ ਦਾ ਹਮਦਰਦ ਬਣਿਆ ਹੋਇਆ ਹੈਪਰ ਇਹ ਕੰਪਨੀਆਂ ਵਿਗਿਆਨ ਦੀ ਆੜ ਵਿੱਚ, ਲੋਕਾਂ ਦੇ ਦਰਦ ਨੂੰ ਘੱਟ ਕਰਨ ਦੀ ਬਜਾਏ, ਉਨ੍ਹਾਂ ਨੂੰ ਸ਼ੋਸ਼ਣ ਦਾ ਸ਼ਿਕਾਰ ਬਣਾ ਰਹੀਆਂ ਹਨ ਤੇ ਸਾਨੂੰ ਵੀ ਇਸ ਸੋਚ ਦਾ ਧਾਰਨੀ ਬਣਾ ਰਹੀਆਂ ਹਨ ਕਿ ਇਹ ਇਕੱਲੇ ਹੀ ਕਿਉਂ ਖਾਣ? ਪਰਚੀ ਤਾਂ ਡਾਕਟਰ ਦੀ ਚੱਲਣੀ ਹੈਸਰਮਾਏਦਾਰੀ ਮੁਨਾਫ਼ੇ ਪਿੱਛੇ ਲਾ ਦਿੰਦੀ ਹੈ, ਜਦੋਂ ਕਿ ਅਗਿਆਨਤਾ ਨੂੰ ਦੂਰ ਦੇਸ਼ ਨੇ ਕਰਨਾ ਸੀ, ਸੱਤਾ ਨੇ, ਲੋਕਾਂ ਨੂੰ ਸਿੱਖਿਅਤ ਕਰਕੇ ਵਿਗਿਆਨਕ ਨਜ਼ਰੀਆ ਵਿਕਸਿਤ ਕਰਕੇ

ਉਦੋਂ ਮੈਂ ਅੱਠਵੀਂ-ਨੌਂਵੀਂ ਵਿੱਚ ਹੋਵਾਂਗਾ ਜਦੋਂ ਮੈਨੂੰ ਪੀਲੀਆ ਹੋ ਗਿਆਮੇਰਾ ਮਾਮਾ ਆਇਆ ਤੇ ਮੈਨੂੰ ਇੱਕ ‘ਸਿਆਣੇ’ ਕੋਲ ਲੈ ਗਿਆਉਹ ‘ਝਾੜੇ’ ਵਾਲਾ ਬਾਬਾ ਸੀ, ਪੀਲੀਆ ਬਿਮਾਰੀ ਨੂੰ ਦੂਰ ਕਰਨ ਦਾ ਮਾਹਿਰਮੈਂ ਇੱਕ ਕਾਂਸੇ ਦੇ ਬਾਟੇ ਵਿੱਚ ਪਿੱਤਲ ਦੇ ਕੁਝ ਸਿੱਕੇ ਅਤੇ ਹਲਦੀ ਦੀਆਂ ਦੋ ਗੱਠਾਂ ਪਾ ਕੇ ਲੈ ਜਾਂਦਾਉਹ ਮੋਰ ਪੰਖੀ ਨਾਲ ਕੁਝ ਬੋਲਦਾ ਤੇ ਮੈਨੂੰ ਬਾਟੇ ਵੱਲ ਦੇਖਣ ਨੂੰ ਕਹਿੰਦਾਉਸ ਦਾ ਦਾਅਵਾ ਸੀ ਅੱਖਾਂ ਦਾ ਪੀਲਾਪਣ ਘੱਟ ਹੁੰਦਾ ਜਾਵੇਗਾ ਤੇ ਬਾਟੇ ਵਾਲਾ ਸਰ੍ਹੋਂ ਦਾ ਤੇਲ ਹੋਰ ਗਾੜ੍ਹਾ ਪੀਲਾ ਹੋ ਜਾਵੇਗਾਇਸ ਤਰ੍ਹਾਂ ਹੋਇਆ ਵੀ ਤੇ ਮੈਂ ਕੁਝ ਦਿਨਾਂ ਵਿੱਚ ਠੀਕ ਹੋ ਗਿਆਤੇਲ ਦੇ ਵਧ ਰਹੇ ਪੀਲੇਪਣ ਦਾ ਅਤੇ ਪੀਲੀਏ ਦੇ ਠੀਕ ਹੋਣ ਦਾ ‘ਵਿਗਿਆਨ’ ਵੀ ਬਾਅਦ ਵਿੱਚ ਸਮਝ ਆਇਆਇਸ ਤਰ੍ਹਾਂ ਦੇ ਅਨੇਕਾਂ ਕਾਮਯਾਬ ਮਾਹਿਰ ਅਤੇ ਲੋਕ-ਵਿਸ਼ਵਾਸ ਵੀ ਦੂਰ-ਦੂਰ ਤਕ ਫੈਲੇ ਹੋਏ ਹਨ

ਐੱਮ.ਡੀ. ਕਰਨ ਮਗਰੋਂ ਮੈਂ ਇਨ੍ਹਾਂ ਨੂੰ ਪਖੰਡੀ ਕਹਿ ਕੇ ਨਹੀਂ ਭੰਡਿਆਇਨ੍ਹਾਂ ਦੀ ਕਾਰਜਵਿਧੀ ਦਾ ਵਿਗਿਆਨ ਸਮਝਿਆ ਤੇ ‘ਸਿਹਤ ਸੱਭਿਆਚਾਰ ਤੇ ਅੰਧ ਵਿਸ਼ਵਾਸ’ ਕਿਤਾਬ ਲਿਖੀਇਸ ਤੋਂ ਬਾਅਦ ਆਪਣੇ ਇੱਕ ਵਿਦਿਆਰਥੀ ਕੋਲੋਂ ਐੱਮ.ਡੀ. ਦਾ ਖੋਜ ਪੱਤਰ ਵੀ ਲਿਖਵਾਇਆ

ਸਿਹਤ ਨਾਲ ਵਹਿਮ-ਭਰਮ ਅਤੇ ਭਾਰਤ ਦੇ ਸੰਵਿਧਾਨ ਦੀ ਧਾਰਾ 51, ਅਸੀਂ ਖੁਦ ਦੋ ਕੁ ਸਾਲ ਪਹਿਲਾਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਤਾਲੀ-ਥਾਲੀ, ਨੌਂ ਤਰੀਖ, ਨੌਂ ਵਜੇ, ਨੌਂ ਮਿੰਟ ਲਈ ਦੀਵੇ, ਮੋਮਬੱਤੀ, ਟਾਰਚ ਕੁਝ ਵੀ ਰੋਸ਼ਨ ਕਰਨ ਦੀ ਗੱਲ, ਦੇਸ਼ ਵਿੱਚ ਵਾਪਰਦੀ ਦੇਖੀਦੇਸ਼ ਨੇ ਕਰੋਨਾ ਦੇ ਪ੍ਰਕੋਪ ਤੋਂ ਮੁਕਤੀ ਤਾਂ ਹਾਸਿਲ ਕੀ ਕਰਨੀ ਸੀ, ਪਰ ਦੇਸ਼ ਨੇ ਸਾਬਤ ਕੀਤਾ ਕਿ ਉਨ੍ਹਾਂ ਦਾ ਵਿਗਿਆਨਕ ਨਜ਼ਰੀਆ ਮਿੱਟੀ ਵਿੱਚ ਰਲਿਆ ਪਿਆ ਹੈਇਹ ਦੇਸ਼ ਦੇ ਹਾਕਮਾਂ ਲਈ ਵੀ ਸੁਨੇਹਾ ਸੀ ਕਿ ਦੇਸ਼ ਨੂੰ ਕਦੇ ਵੀ ਬੇਵਕੂਫ਼ ਬਣਾਇਆ ਜਾ ਸਕਦਾ ਹੈ, ਜੋ ਅਸੀਂ ਹਰ ਰੋਜ਼ ਭੁਗਤ ਰਹੇ ਹਾਂ

ਪੀਰ ਧੂਰੀ ਦਾ ਬਾਬਾ ਰੇਬੀਜ਼ ‘ਮਾਹਰ’ ਹੈ, ਜਿਸਦਾ ਇਲਾਜ ਪੂਰੀ ਦੁਨੀਆਂ ਦੇ ਮਾਹਿਰ ਤੋਂ ਮਾਹਿਰ ਅਖਵਾਉਂਦੇ ਅਦਾਰਿਆਂ ਵੱਲੋਂ ਅੱਜ ਤਕ ਨਹੀਂ ਲੱਭਿਆ ਗਿਆ ਹੈ। ਫਿਰ ਕਰੋਨਾ ਨਾਲ ਲੱਖਾਂ ਮੌਤਾਂ ਦਾ ਕਿਸੇ ਨੇ ਵੀ ਜੁੰਮਾ ਨਹੀਂ ਲਿਆ ਹੈ, ਸਗੋਂ ਇੱਕ ਦੂਸਰੇ ਦੀ ਪਿੱਠ ਥਾਪੜੀ ਗਈ ਹੈਕਰੋਨਾ, ਲੌਕਡਾਊਨ, ਕੰਮ ਤੋਂ ਫਾਰਗੀ, ਦੇਸ਼ ਦੀ ਅਰਥ ਵਿਵਸਥਾ ਦਾ ਭੁੰਜੇ ਡਿਗਣਾ ਤੇ ਦੂਸਰੇ ਪਾਸੇ ਫਾਇਦਾ ਹੋਇਆ ਹੈ ਕਿ ਦਵਾਈ ਸਨਅਤ ਦੀਆਂ ਅਨੇਕਾਂ ਕੰਪਨੀਆਂ ਲੱਖਪਤੀ ਤੋਂ ਅਰਬਪਤੀਆਂ ਦੀ ਕਤਾਰ ਵਿੱਚ ਸ਼ਾਮਿਲ ਹੋ ਗਈਆਂ ਹਨਇਹ ਕਰੋਨਾ ਦੀ ਦੇਣ ਹੈ, ਲੋਕਾਂ ਦੀਆਂ ‘ਮੁਸੀਬਤਾਂ’ ਦਾ ਪ੍ਰਤਾਪ

*****

 ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4003)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author