ShyamSDeepti7ਤਰਕ ਕਰਨਾ ਦਿਮਾਗ ਦੇ ਵਿਕਾਸ ਦਾ ਪੜਾਅ ਹੈ। ਚੰਗੇ-ਬੁਰੇ ਦੀ ਪਛਾਣ ਤੋਂ ਬਾਅਦ, ਚੰਗੇ ਨਾਲ ਖੜ੍ਹਨਾ ਤੇ ਬੁਰੇ ਨੂੰ ਨਕਾਰਨਾ ...
(7 ਜੂਨ 2023)
ਇਸ ਸਮੇਂ ਪਾਠਕ: 193.


ਮੈਂ ਤਰਕਸ਼ੀਲ ਸੁਸਾਇਟੀ ਨਾਲ ਕਦੋਂ ਜੁੜਿਆ, ਲਗਾਤਾਰ ‘ਤਰਕਸ਼ੀਲ’ ਮੈਗਜ਼ੀਨ ਦਾ ਲੇਖਕ ਹੋਇਆ
, ਬੁਲਾਰਾ ਵੀ - ਇਸ ਪੱਖ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਮੈਂ ਤਰਕਸ਼ੀਲ ਕਦੋਂ ਹੋਇਆਮੇਰਾ ਮਤਲਬ ਤਰਕਸ਼ੀਲ ਸੋਚ ਤੋਂ ਹੈਤਰਕਸ਼ੀਲ ਅਤੇ ਵਿਗਿਆਨਕ ਸੋਚ ਸਮਾਨ ਅਰਥੀ ਸ਼ਬਦ ਹਨ, ਪਰ ਲੋਕ ਦੋਹਾਂ ਨੂੰ ਵੱਖੋ-ਵੱਖਰੇ ਅੰਦਾਜ਼ ਤੋਂ ਲੈਂਦੇ ਹਨਜੇ ਤਰਕਸ਼ੀਲ ਕਹੋ ਤਾਂ ਮਤਲਬ ਹੁੰਦਾ ਹੈ, ਸੁਸਾਇਟੀ ਨਾਲ ਜੁੜਿਆ ਤੇ ਨਾਸਤਕਭਾਵ ਰੱਬ ਨੂੰ ਨਾ ਮੰਨਣ ਵਾਲਾਵਿਗਿਆਨਕ ਸੋਚ ਵਿਆਪਕ ਘੇਰੇ ਵਾਲੀ ਹੈਨਾਸਤਕ ਸ਼ਬਦ ਉਂਜ ਮਾਰਕਸਵਾਦੀਆਂ, ਕਮਿਉਨਿਸਟਾਂ ਲਈ ਵੀ ਵਰਤਿਆ ਜਾਂਦਾ ਹੈ, ਪਰ ਸਾਰੇ ਤਰਕਸ਼ੀਲ ਮਾਰਕਸਵਾਦੀ ਨਹੀਂ ਹੁੰਦੇਇਹ ਬਿਆਨ ਹੋਰ ਵਿਆਖਿਆ ਦੀ ਮੰਗ ਕਰਦਾ ਹੈਵੈਸੇ ਮਾਰਕਸ ਨੇ ਖੁਦ ਵੀ ਇੱਕ ਵਾਰੀ ਰਿਹਾ, “ਮੈਂ ਮਾਰਕਸਵਾਦੀ ਨਹੀਂ ਹਾਂ।” ਇਸ ਨੂੰ ਵੀ ਡੂੰਘਾਈ ਨਾਲ ਸੋਚਣ-ਸਮਝਣ ਦੀ ਲੋੜ ਹੈਮਾਰਕਸੀ, ਤਰਕਸ਼ੀਲ ਅਤੇ ਨਾਸਤਕ ਇੱਕ-ਦੂਸਰੇ ਲਈ ਵਰਤੇ ਜ਼ਰੂਰ ਜਾਂਦੇ ਹਨ, ਪਰ ਇਹ ਸਾਰੇ ਸੰਕਲਪ ਹੀ ਆਜ਼ਾਦ ਸੰਕਲਪ ਹਨ

ਜੇਕਰ ਵਿਧੀਵਤ ਤਰੀਕੇ ਨਾਲ ਤਰਕਸ਼ੀਲ ਵਿਚਾਰਧਾਰਾ ਨਾਲ ਜੁੜਨ ਦੀ ਗੱਲ ਕਰਾਂ ਤਾਂ ਉਹ ਨੌਂਵੀਂ ਜਮਾਤ ਵਿੱਚ ਦਾਖਲ ਹੋਣ ਵੇਲੇ ਦੀ ਗੱਲ ਹੈ, ਭਾਵ ਕਿ ਪੰਦਰਾਂ ਸਾਲ ਦੀ ਉਮਰੇਇਹ ਉਹ ਸਮਾਂ ਹੁੰਦਾ ਹੈ, ਜਦੋਂ ਇਹ ਤੈਅ ਹੁੰਦਾ ਹੈ ਕਿ ਵਿਦਿਆਰਥੀ ਨੇ ਅਗਲੀ ਪੜ੍ਹਾਈ ਵਿੱਚ ਵਿਗਿਆਨ ਰੱਖਣਾ ਹੈ ਜਾਂ ਆਰਟਸਮਾਂ-ਪਿਉ ਨੂੰ ਬਹੁਤਾ ਪਤਾ ਨਹੀਂ ਸੀ, ਅਧਿਆਪਕ ਖੁਦ ਹੀ ਹੁਸ਼ਿਆਰ ਬੱਚਿਆਂ ਨੂੰ ਵਿਗਿਆਨ ਦੇ ਵਿਸ਼ੇ ਵਿੱਚ ਦਾਖਲ ਕਰ ਲੈਂਦੇ ਕਿਉਂਕਿ ਇਹ ਵੀ ਧਾਰਨਾ ਸੀ ਕਿ ਵਿਗਿਆਨ ਦੀ ਪੜ੍ਹਾਈ ਔਖੀ ਹੁੰਦੀ ਹੈ, ਕਮਜ਼ੋਰ ਬੱਚੇ ਤੋਂ ਉਹ ਹੋਣੀ ਨਹੀਂਅੱਗੇ ਫਿਰ ਵਿਗਿਆਨ ਵਿੱਚ ਮੈਡੀਕਲ ਅਤੇ ਨਾਨ-ਮੈਡੀਕਲ ਦੀ ਗੱਲ ਆਉਂਦੀਇੱਕ ਵਿਸ਼ੇ ਦਾ ਫ਼ਰਕ ਹੁੰਦਾ ਹੈ, ਮੈਥ ਅਤੇ ਜੀਵ ਵਿਗਿਆਨਪਤਾ ਨਹੀਂ ਇਹ ਫੈਸਲਾ ਅਧਿਆਪਕਾਂ ਨੇ ਕਿਵੇਂ ਕੀਤਾ, ਮੈਂ ਮੈਡੀਕਲ ਪੜ੍ਹਨ ਲੱਗ ਗਿਆਕਹਿ ਲਵੋ ਵਿਗਿਆਨ ਨਾਲ ਜੁੜ ਗਿਆ, ਵਿਗਿਆਨ ਦੇ ਸਿਲੇਬਸੀ ਵਿਸ਼ੇ ਨਾਲ

ਸਿਲੇਬਸੀ ਵਿਗਿਆਨ ਮੈਂ ਤਾਂ ਕਹਿੰਦਾ ਹਾਂ ਕਿ ਵਿਗਿਆਨ ਦੀ ਪੜ੍ਹਾਈ ਦਾ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਕੋਈ ਸਬੰਧ ਨਹੀਂ, ਦੂਰ-ਦੂਰ ਤਕ ਨਹੀਂ ਘੱਟੋ-ਘੱਟ ਸਾਡੇ ਮੁਲਕ ਵਿੱਚਮੈਡੀਸਨ ਦੇ ਆਪਣੇ ਜਮਾਤੀ ਅਤੇ ਅੱਗੋਂ ਮੇਰੇ ਕੋਲ ਪੜ੍ਹੇ ਸੈਂਕੜੇ ਵਿਦਿਆਰਥੀ, ਮੇਰੇ ਨੇੜੇ-ਤੇੜੇ ਦੇ ਦੋਸਤ, ਰਿਸ਼ਤੇਦਾਰ, ਮੇਰਾ ਆਪਣਾ ਪਰਿਵਾਰ, ਭਾਈਚਾਰਾ ਬਹੁਗਿਣਤੀ, ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸੱਖਣੇ ਹਨਸਾਡੇ ਇਸ ਖਿੱਤੇ ਵਿੱਚ ਧਾਰਮਿਕ ਧਾਰਨਾਵਾਂ ਭਾਰੂ ਹਨਗੁਰੂਆਂ ਦੀ ਧਰਤੀ ਹੈਪਤਾ ਨਹੀਂ ਕਿਸ ਪੜਾਅ ’ਤੇ, ਧਰਮ ਅਤੇ ਵਿਗਿਆਨ ਵਿਰੋਧੀ ਕਰਾਰ ਦੇ ਦਿੱਤੇ ਗਏਇਸ ਧਰਤੀ ’ਤੇ ਵੇਦ ਰਚੇ ਗਏਸਭ ਤੋਂ ਵੱਧ ਇਸਦੇ ਲਈ ਸੱਤਾ ਦੀ ਭੂਮਿਕਾ ਹੁੰਦੀ ਹੈਦੇਸ਼ ਦੇ ਹਾਲਾਤ ਦੇਖਦੇ-ਸਮਝਦੇ ਧਰਮ ਨਿਰਪੇਖਤਾ ਦੀ ਗੱਲ ਕਰਦੇ, ਸੰਵਿਧਾਨ ਰਚਦੇ ਹੋਏ, ਵਿਗਿਆਨਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਦੀ ਧਾਰਾ ਜੋੜੀਪਰ ਜਿੰਨੀ ਮਿਹਨਤ ਧਾਰਮਿਕ ਅਦਾਰੇ ਕਰਦੇ ਹਨ, ਅੰਧਵਿਸ਼ਵਾਸ ਵਹਿਮ-ਭਰਮ ਬਣਾਈ ਰੱਖਣ ਲਈ, ਉਸ ਦੇ ਮੁਕਾਬਲੇ ਵਿਗਿਆਨਕ ਨਜ਼ਰੀਏ ਵਾਲਾ ਹਥਿਆਰ ਖੁੰਡਾ ਵੀ ਹੈ ਤੇ ਇਸ ਪਾਸੇ ਕਾਰਜਸ਼ੀਲ ਲੋਕਾਂ ਦੀ ਗਿਣਤੀ ਵੀ ਨਿਗੂਣੀ ਹੈਨਾਲ ਹੀ ਉਹ ਆਤਮ ਵਿਸ਼ਵਾਸੀ ਵੀ ਨਜ਼ਰ ਨਹੀਂ ਆਉਂਦੇ

ਤਰਕਸ਼ੀਲ ਹੋਣ ਲਈ, ਇਸ ਧਾਰਨਾ ਵਿੱਚ ਵਿਸ਼ਵਾਸ ਲਈ ਵਿਗਿਆਨ ਦੀ ਸਿਲੇਬਸੀ ਪੜ੍ਹਾਈ ਇੱਕ ਪੱਖ ਤਾਂ ਹੋ ਸਕਦੀ ਹੈ, ਪਰ ਉਸ ਨੂੰ ਪੜ੍ਹਾਉਣ ਵਾਲਾ ਅਧਿਆਪਕ ਕੌਣ ਹੈ, ਇਹ ਅਹਿਮ ਹੈਜੋ ਕਲਾਸ ਵਿੱਚ, ਪਾਠ ਸ਼ੁਰੂ ਕਰਨ ਵੇਲੇ, ਵਾਹਿਗੁਰੂ, ਹੇ ਰਾਮ, ਯਾ ਖੁਦਾ ਦੀ ਗੱਲ ਕਰੇ ਤਾਂ ਸਮਝ ਸਕਦੇ ਹਾਂਵਿਗਿਆਨ ਦਾ ਕੇਂਦਰੀ ਨੁਕਤਾ ਹੈ ਨਿਰਖ-ਪਰਖ਼, ਪੜਤਾਲ, ਕਾਰਨ ਦੀ ਤਲਾਸ਼ ਅਤੇ ਧਰਮ ਦਾ ਨੁਕਤਾ ਹੈ, ‘ਕਰੇ ਕਰਾਵੇ ਆਪੇ ਆਪ ਮਾਨਸ ਕੇ ਕਿਛੁ ਨਾਹੀ ਹਾਥ।’ ਮੈਡੀਕਲ ਦੀ ਪੜ੍ਹਾਈ ਕਰਕੇ, ਪੂਰਾ ਸਰੀਰ ਘੋਖ ਕੇ, ਜਰਮਾਂ ਦੀਆਂ ਕਿਸਮਾਂ ਪੜ੍ਹ ਕੇ, ਉਨ੍ਹਾਂ ਦੇ ਹਮਲੇ ਦੀ ਪੂਰੀ ਪ੍ਰਕ੍ਰਿਆ ਜਾਣ ਕੇ, ਲੱਛਣਾਂ ਦੀ ਪੈਦਾਵਾਰੀ ਤਰਤੀਬ ਨੂੰ ਸਮਝ ਕੇ, ਜੇ ਡਾਕਟਰ ਆਪਣੇ ਕਲੀਨਿਕ ਵਿੱਚ ਇਹ ਵਾਕ ਲਿਖ ਕੇ ਰੱਖੇ, ‘ਆਈ ਟ੍ਰੀਟ, ਹੀ ਕਿਉਰ’ ਮਤਲਬ ‘ਮੈਂ ਦਵਾ ਦਿੰਦਾ ਹਾਂ, ਉਹ ਰਾਜ਼ੀ ਕਰਦਾ ਹੈ। ‘ਉਹ, ਉਹੀ ‘ਆਪੇ ਆਪ’ ਵਾਲਾ ਸਿਲਸਿਲਾ ਹੈਸਾਫ਼ ਹੈ ਕਿ ਵਿਗਿਆਨਕ ਨਜ਼ਰੀਏ ਦੀ ਘਾਟ ਹੈ

ਵੈਸੇ ਤਾਂ ਨੌਂਵੀਂ ਜਮਾਤ ਦਾ ਸਿਲੇਬਸ, ਪੰਦਰਾਂ ਸਾਲ ਦੀ ਉਮਰ - ਕਿਸ਼ੋਰ ਅਵਸਥਾ ਦੌਰਾਨ ਇਸ ਉਮਰ ’ਤੇ ਬੁੱਧੀ ਦਾ ਵਿਕਾਸ ਸ਼ੁਰੂ ਹੋਣਾ ਨੌਂਵੀਂ ਵਿੱਚ ਹੀ ਨਿਉਟਨ, ਆਰਕਮੈਡੀਜ਼, ਮੰਡਲ ਆਦਿ ਦੇ ਸਿਧਾਂਤ ਪੜ੍ਹਾਏ ਜਾਂਦੇ ਹਨਵਿਗਿਆਨ ਦਾ ਵਿਸ਼ਾ ਅੱਜ-ਕੱਲ੍ਹ ਭਾਵੇਂ ਪਹਿਲੀ ਜਮਾਤ ਤੋਂ ਸ਼ੁਰੂ ਹੋ ਜਾਂਦਾ ਹੈ, ਜੋ ਕਿ ਜਾਣਕਾਰੀ ਵਾਲਾ ਹੁੰਦਾ ਹੈਸਰੀਰ ਦੀਆਂ ਹੱਡੀਆਂ ਕਿੰਨੀਆਂ ਹਨ, ਖੁਰਾਕ ਪ੍ਰਣਾਲੀ ਦੇ ਅੰਗਾਂ ਦੇ ਨਾਂ ਕੀ ਹਨਪਰ ਕਿਸ਼ੋਰ ਉਮਰ ’ਤੇ ਸ਼ੁਰੂ ਹੁੰਦਾ ਹੈ, ਮੈਡਲ ਦਾ ਸਿਧਾਂਤ ਜੋ ਸਮਝਾਉਂਦਾ ਹੈ ਕਿ ਮਾਪਿਆਂ ਦੇ ਗੁਣ-ਦੋਸ਼ ਕਿਵੇਂ ਬੱਚਿਆਂ ਵਿੱਚ ਪਹੁੰਚਦੇ ਹਨਕਿਵੇਂ ਰੰਗ, ਕੱਦ, ਵਾਲਾਂ ਦੀ ਬਣਤਰ ਬੱਚੇ ਹਾਸਲ ਕਰਦੇ ਹਨਇਹ ਸਿਧਾਂਤ ਗਿਆਨਵਾਨ ਬਣਾਉਂਦੇ ਹਨ, ਕਿਸੇ ਤਰ੍ਹਾਂ ਦੇ ਵਹਿਮ-ਭੰਬਲਭੂਸੇ ਵਿੱਚ ਪੈਣ ਤੋਂ ਬਚਾਉਂਦੇ ਹਨ, ਪਿਛਲੱਗ ਬਣਨ ਤੋਂ ਰੋਕਦੇ ਹਨ

ਸਵਾਲ ਹੈ ਕਿ ਅਧਿਆਪਕ ਕੌਣ ਹੈ? ਮਾਪੇ ਅਤੇ ਘਰ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ? ਭੌਤਿਕ ਵਿਗਿਆਨ ਵਿੱਚ ਚੰਦਰ ਅਤੇ ਸੂਰਜ ਗ੍ਰਹਿਣ ਦਾ ਵਿਗਿਆਨਕ ਪੱਖ ਪੜ੍ਹਾਇਆ ਜਾ ਰਿਹਾ ਹੈ ਤੇ ਗ੍ਰਹਿਣ ਵਾਲੇ ਦਿਨ ਮਾਂ ਜਾਂ ਦਾਦੀ, ਰਾਹੂ-ਕੇਤੂ ਦੀ ਕਥਾ ਸੁਣਾਉਂਦੀ ਹੈਮੈਂ ਇਸ ਪੱਖੋਂ ਚੰਗਾ ਰਿਹਾ ਕਿ ਮੇਰੇ ਘਰ ਦਾ ਮਾਹੌਲ ਖੁੱਲ੍ਹਾ ਸੀਕਿਸੇ ਵਿਸ਼ੇਸ਼ ਗੁਰੂ, ਗ੍ਰੰਥ ਜਾਂ ਰੱਬ ਨੂੰ ਮੰਨਣ, ਮੱਥਾ ਟੇਕਣ, ਆਰਤੀ ਕਰਨ ਦਾ ਮਾਹੌਲ ਨਹੀਂ ਸੀਕਿਸੇ ਮੰਦਰ, ਗੁਰੂਦਵਾਰੇ ਵਿੱਚ ਜਾਣ ਦਾ ਰੁਟੀਨ ਵੀ ਨਹੀਂ ਸੀਉਂਜ ਨਾਸਤਿਕ ਵੀ ਨਹੀਂ ਸੀ

ਕਿਸ਼ੋਰ ਅਵਸਥਾ ਵਿੱਚ ਸਹਿਜ ਵਿਕਾਸ ਹੈ ਕਿ ਬੱਚਾ ਬੁੱਧੀਮਾਨ ਹੋ ਰਿਹਾ ਹੈ, ਮਤਲਬ ਜਿਗਿਆਸਾ ਦਾ ਨਿਵਾਰਨ ਕਰਨ ਵਾਲਾਸਵਾਲਾਂ ਦੇ ਜਵਾਬ ਮੰਗਣ ਵਾਲਾ ਜਾਂ ਤਲਾਸ਼ਣ ਵਾਲਾਇਸ ਸਮੇਂ ਅਧਿਆਪਕ ਜੇ ਸਾਥ ਨਹੀਂ ਦਿੰਦਾ, ਘਰ ਦਾ ਮਾਹੌਲ ਵੀ ਦਬਕੇ ਵਾਲਾ ਹੈ, ਪਰ ਬੱਚਾ ਜਿਗਿਆਸੂ ਹੈ - ਇਹ ਕੁਦਰਤੀ ਪ੍ਰਵਿਰਤੀ ਹੈ ਤੇ ਜੋ ਇਹ ਦਬਾਈ ਨਹੀਂ ਜਾਂਦੀ, ਮਾਰ-ਮੁਕਾਈ ਨਹੀਂ ਜਾਂਦੀਜਿਗਿਆਸਾ ਆਪ ਹੀ ਰਾਹ ਲੱਭ ਲੈਂਦੀ ਹੈ ਮੈਂ ਕਹਿ ਸਕਦਾ ਹਾਂ ਕਿ ਮੈਡੀਕਲ ਕਾਲਜ ਦੀ ਪੜ੍ਹਾਈ ਨੇ ਸਰੀਰ ਦੀ ਬਣਤਰ ਅਤੇ ਕਾਰਜ ਪ੍ਰਣਾਲੀ ਨੇ ਇਸ ਜਿਗਿਆਸਾ ਨੂੰ ਨਵੇਂ ਰਾਹ ਦਿਖਾਏ

ਐੱਮ.ਡੀ. ਦੀ ਪੜ੍ਹਾਈ ਦੌਰਾਨ, ਜਦੋਂ ਮੇਰਾ ਵਿਸ਼ਾ ਸੀ ਕਮਿਊਨਿਟੀ ਮੈਡੀਸਨ ਤੇ ਉਸ ਦਾ ਇੱਕ ਮਹੱਤਵਪੂਰਨ ਹਿੱਸਾ ਸੀ, ਐਪੀਡੇਮੀਆਲੋਜੀ, ਮਹਾਂਮਾਰੀ ਵਿਗਿਆਨਇਸ ਵਿੱਚ ਪੜ੍ਹਾਈ ਸੀ ਕਿਸੇ ਵੀ ਨਵੀਂ, ਪਹਿਲੀ ਵਾਰ ਆਈ ਮਹਾਂਮਾਰੀ ਦੇ ਕਾਰਨਾਂ ਤਕ ਕਿਵੇਂ ਪਹੁੰਚਿਆ ਜਾਵੇ, ਜੋ ਤਰਕਸ਼ੀਲਤਾ ਦੀ ਸਮਝ ਨੂੰ ਵਰਤੋਂ ਵਿੱਚ ਲਿਆਉਣਾ ਸੀ

ਪਟਿਆਲਾ ਮੈਡੀਕਲ ਕਾਲਜ ਦੇ ਆਪਣੇ ਚਿੰਨ੍ਹ ਵਿੱਚ ਇੱਕ ਵਾਕ ਹੈ, ‘ਰੋਗ ਦਾਰੂ ਦੋਵੇਂ ਬੁਝੈ ਤਾਂ ਵੈਦੁ ਸੁਜਾਣੁ।’ ਐੱਮ.ਬੀ.ਬੀ.ਐੱਸ. ਜਾਂ ਅੱਗੋਂ ਮਾਹਿਰ, ਸੁਪਰ ਮਾਹਿਰ ਹੋਣ ਦਾ ਟੀਚਾ ਹੀ ਇਹੀ ਹੈਬਿਮਾਰੀ ਤਕ ਪਹੁੰਚਣਾ ਅਤੇ ਉਸਦਾ ਇਲਾਜ ਬੁੱਝਣਾਇਹੀ ਤਰਕਸ਼ੀਲਤਾ ਹੈ, ਸਮਾਜਿਕ ਵਰਤਾਰਿਆਂ ਨੂੰ ਘੋਖ ਕੇ, ਪਰਖ਼ ਕਰਕੇ, ਸਹੀ ਕਾਰਨ ਤਕ ਪਹੁੰਚਣਾਕਾਰਨ ਜਾਣੇ ਬਿਨਾਂ ਇਲਾਜ ਹਨੇਰੇ ਵਿੱਚ ਟੱਕਰਾਂ ਮਾਰਨਾ ਹੈ

ਮਾਨਸਿਕ ਰੋਗਾਂ ਦੇ ਵਿਭਾਗ ਵਿੱਚ ਕੰਮ ਕਰਦਿਆਂ, ਇਹ ਤਰਕਸ਼ੀਲਤਾ ਦੀ ਵਿਧੀ ਹੋਰ ਸਪਸ਼ਟ ਹੋਈ, ਜਦੋਂ ਸਮਝ ਪਈ ਕਿ ਸਾਰੇ ਹੀ ਮਾਨਸਿਕ ਰੋਗ, ਡਿਪਰੈਸ਼ਨ, ਫੋਬੀਆਂ, ਔਬਸੈਸ਼ਨ, ਲੱਛਣਾਂ ਦੇ ਅੰਗਰੇਜ਼ੀ ਨਾਂ ਹਨਉਦਾਸ, ਡਰਪੋਕ, ਖਬਤੀ ਆਦਿਕਾਰਨ ਕਿਤੇ ਹੋਰ ਹੈ, ਬਿਮਾਰੀ ਦੀ ਜੜ੍ਹ ਕਿਤੇ ਹੋਰ, ਸਾਡੇ ਸਮਾਜ ਵਿੱਚਬਿਮਾਰੀਆਂ ਦੀ ਤਹਿ ਤਕ ਪਹੁੰਚਣ ਦੀ ਸਮਝ ਇੱਕ ਤਾਂ ਮਹਾਂਮਾਰੀ ਵਿਗਿਆਨ ਤੋਂ ਮਿਲੀ, ਦੂਸਰੀ ਸਮਾਜ ਵਿਗਿਆਨ ਦਾ ਸਿਖਾਂਦਰੂ ਹੋਣ ਨਾਲ ਵੀ

ਇਸ ਤਰਕਸ਼ੀਲਤਾ ਵਾਲੇ ਪਹਿਲੂ ਨੂੰ ਫਿਰ ਮੈਗਜੀਨਾਂ/ਅਖਬਾਰਾਂ ਵਿੱਚ ਲਿਖਿਆਲਿਖਦਾ ਮੈਂ ਪਹਿਲਾਂ ਵੀ ਸੀ, ਭਾਵੇਂ ਕਵਿਤਾਵਾਂ ਤੋਂ ਸ਼ੁਰੂ ਕੀਤਾ ਸੀਕਹਾਣੀ ਲਿਖੀ ਤੇ ਮਿੰਨੀ ਕਹਾਣੀ ਵੱਲ ਵੀ ਆਇਆਪਰ ਸਾਰੇ ਮਾਨਸਿਕ ਰੋਗਾਂ ਨੂੰ, ਉਦਾਸੀ ਰੋਗ ਤੋਂ ਸ਼ੁਰੂ ਕਰਕੇ, ਸਮਾਜ ਵਿਗਿਆਨ ਦੀ ਸਮਝ ਨਾਲ ਲਿਖਿਆਪਹਿਲਾਂ ਲੇਖ ਭਾਅ ਜੀ ਗੁਰਸ਼ਰਨ ਸਿੰਘ ਦੀ ਮੈਗਜ਼ੀਨ ‘ਸਮਤਾ’ ਵਿੱਚ ਛਪਿਆ ਤਾਂ ਹੌਸਲਾ ਵਧਿਆਫਿਰ ਸਾਰੇ ਲੇਖਾਂ ਨੂੰ ‘ਮਾਨਸਿਕ ਰੋਗ ਅਤੇ ਸਾਡਾ ਸਮਾਜ’ ਨਾਂ ਦੀ ਪੁਸਤਕ ਵਿੱਚ ਛਾਪਿਆਪਹਿਲਾਂ ਇਹ ਖੁਦ ਛਾਪੀ ਤੇ ਫਿਰ ਤਰਕਸ਼ੀਲ ਸੁਸਾਇਟੀ ਨੇ ਛਾਪੀਉਦੋਂ ਤਰਕਸ਼ੀਲ ਸੁਸਾਇਟੀ ਵੰਡੀ ਗਈ ਸੀਪੁਸਤਕ ਤਰਕ ਭਾਰਤੀ ਪ੍ਰਕਾਸ਼ਨ ਨੇ ਛਾਪੀਪ੍ਰਕਾਸ਼ਨ ਹੀ ਸ਼ਾਇਦ ਕਿਤੇ ਵੰਡ ਦਾ ਕਾਰਨ ਸੀਪੁਸਤਕ ਨੂੰ ਥੋੜ੍ਹਾ ਸੋਧ ਕੇ, ਕੁਝ ਹੋਰ ਜੋੜ ਕੇ, ‘ਮਨ, ਮਾਹੌਲ, ਮਨੋਰੋਗ’ ਸਿਰਲੇਖ ਹੇਠ ਛਾਪੀਇਹ ਕਿਤਾਬ ਤਰਕਸ਼ੀਲ ਸੁਸਾਇਟੀ ਨੇ ਖੁਦ ਛਾਪਣ ਦਾ ਫੈਸਲਾ ਲਿਆ

ਮਾਨਸਿਕ ਰੋਗਾਂ ਨੂੰ ਲੈ ਕੇ ਤਰਕਸ਼ੀਲ ਸੁਸਾਇਟੀ ਦਾ ਜ਼ਿਕਰਯੋਗ ਕੰਮ ਹੈਖਾਸ ਕਰਕੇ ਹਿਸਟੀਰਿਆ ਦੇ ਕੇਸਾਂ ਨੂੰ ਲੈ ਕੇਹਿਸਟੀਰੀਆ, ਸਧਾਰਨ ਸ਼ਬਦਾਂ ਵਿੱਚ ਅਚੇਤ ਰੂਪੀ ਮਨ ਦਾ ਵਿਕਾਰ ਹੈਪਰਿਵਾਰ ਵਿੱਚ ਵਿਸ਼ੇਸ਼ ਕਰਕੇ, ਜੋ ਕੋਈ ਅਣਗੌਲਿਆ ਹੁੰਦਾ ਹੈ, ਉਸ ਨੂੰ ਮਨ ਦੀਆਂ ਇੱਛਾਵਾਂ ਦਬਾ ਕੇ ਰੱਖਣੀਆਂ ਪੈਂਦੀਆਂ ਹਨ, ਕਿਉਂ ਜੋ ਉਸ ਕੋਲ ਹੋਰ ਕੋਈ ਜ਼ਰੀਆ ਨਹੀਂ ਹੁੰਦਾਸਮਝ ਸਕਦੇ ਹਾਂ ਸਾਡੇ ਸਮਾਜ ਵਿੱਚ ਇਹ ਹਾਲਤ ਔਰਤਾਂ ਵਿੱਚ ਵੱਧ ਹੈਇਸੇ ਕਰਕੇ ਹਿਸਟੀਰੀਆ ਵੀਉਹ ਦਬਾਅ ਫਿਰ ਮਾਨਸਿਕ ਵਿਕਾਰ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈਉਹ ਘਰੇ ਪਏ ਕੱਪੜੇ ਕੱਟਣਾ ਵੀ ਹੋ ਸਕਦਾ ਹੈ, ਘਰ ਅੰਦਰ ਰੋੜ ਪੱਥਰ ਵੱਜਣਾ, ਅੱਗ ਲੱਗਣਾ ਜਾਂ ਖੂਨ ਦੇ ਛਿੱਟੇ ਪੈਣਾ ਵੀ ਤਹਿ ਤਕ ਜਾ ਕੇ, ਪੂਰੀ ਤਰ੍ਹਾਂ ਘੋਖ ਪੜਤਾਲ ਕਰਕੇ ਪੀੜਤ ਵਿਅਕਤੀ ਤਕ ਪਹੁੰਚ ਸੰਭਵ ਹੈਤਰਕਸ਼ੀਲਾਂ ਨੇ ਅਨੇਕਾਂ ਅਜਿਹੇ ਕੇਸ ਸੁਲਝਾਏ ਹਨ

ਇਸੇ ਦੌਰਾਨ ਤਰਕਸ਼ੀਲ ਸੁਸਾਇਟੀ ਦੇ ਮੁਖੀ ਰਾਜਿੰਦਰ ਭਦੌੜ ਨੇ ਕਿਹਾ ਕਿ ਅਜਿਹੇ ਕੇਸਾਂ ਨੂੰ ਸੁਲਾਉਂਦੇ ਹੋਏ, ਇੱਕ ਨਵਾਂ ਪੱਖ ਸਾਹਮਣੇ ਆ ਰਿਹਾ ਹੈਕਿਤੇ ਨਾ ਕਿਤੇ ਸੈਕਸ ਨੂੰ ਲੈ ਕੇ, ਲੋਕਾਂ ਦੀ ਨਾਸਮਝੀ ਅਤੇ ਅਗਿਆਨਤਾ ਦਾ ਵੀ ਪਹਿਲੂ ਹੈ ਮੈਨੂੰ ਕਿਹਾ ਗਿਆ ਕਿ ਸੈਕਸ ਦੀ ਵਿਗਿਆਨਕ ਵਿਆਖਿਆ ਨੂੰ ਲੈ ਕੇ ਕੁਝ ਲਿਖਾਂਆਪਾਂ ਸਾਰੇ ਹੀ ਜਾਣਦੇ ਹਾਂ ਕਿ ਸੈਕਸ ਨੂੰ ਲੈ ਕੇ ‘ਤਾਕਤ-ਜਵਾਨੀ’ ਦੇ ਬੋਰਡਾਂ ਵਾਲਾ ਕਿੰਨਾ ਵੱਡਾ ਬਾਜ਼ਾਰ ਹੈਸ਼ੋਸ਼ਣ ਹੈ, ਧੋਖਾ ਹੈ, ਕਿਉਂਕਿ ਇਹ ਆਮ ਬੋਲਚਾਲ ਵਿੱਚ ਆਪਸੀ ਚਰਚਾ ਕਰਨ ਲਈ ਵਰਜਿਤ ਵਿਸ਼ਾ ਹੈ

ਮੈਂ ਕੋਸ਼ਿਸ਼ ਕੀਤੀ ਤੇ ਤਕਰੀਬਨ ਦੋ ਸਾਲ, ਇਸਦੇ ਵੱਖ-ਵੱਖ ਪਹਿਲੂਆਂ ਬਾਰੇ ਲਿਖਿਆਕਾਫ਼ੀ ਪੜ੍ਹਿਆ ਗਿਆ ਤੇ ਉਸ ਤੋਂ ਵੱਧ ਨੌਜਵਾਨਾਂ ਦੇ ਫੋਨ ਆਏ ਤੇ ਆ ਕੇ ਮਿਲੇ ਵੀਸਾਰੇ ਲੇਖ, ਇੱਕ ਕਿਤਾਬ ‘ਨੌਜਵਾਨ ਅਤੇ ਸੈਕਸ ਸਮੱਸਿਆਵਾਂ’ ਦੇ ਰੂਪ ਵਿੱਚ ਛਪੀ ਤਾਂ ਕਰਨਾਲ ਤੋਂ ਮਨੋਰੋਗ ਮਾਹਿਰ ਡਾ. ਜਗਦੀਸ਼ ਬਾਠਲਾ ਦੇ ਹੱਥ ਲੱਗੀ ਤਾਂ ਉਨ੍ਹਾਂ ਨੇ ਮੈਨੂੰ ਅਨੁਵਾਦ ਕਰਕੇ ਛਪਵਾਉਣ ਦੀ ਇਜਾਜ਼ਤ ਲਈਇਹ ਕਿਤਾਬ ਹਿੰਦੀ ਵਿੱਚ ਉਹ ਆਪਣੇ ਮਰੀਜ਼ਾਂ ਨੂੰ ਮੁਫ਼ਤ ਵੰਡਦੇ ਹਨ

ਇਸ ਤਰ੍ਹਾਂ ਮੈਂ ਤਰਕਸ਼ੀਲ ਸੁਸਾਇਟੀ ਦੇ ਨੇੜੇ ਹੋਇਆ ਜਾਂ ਉਹ ਮੇਰੇ ਸੰਪਰਕ ਵਿੱਚ ਆਏਮੇਰੀਆਂ ਤਕਰੀਬਨ ਬਾਰਾਂ ਕਿਤਾਬਾਂ ਉਨ੍ਹਾਂ ਨੇ ਛਾਪੀਆਂ ਹਨ ਤੇ ਤਰਕਸ਼ੀਲ ਹੋਣ ਨਾਲ ਜੋ ਮੈਨੂੰ ਮਿਲਿਆ, ਉਹ ਬਹੁਤ ਵਸੀਹ ਹੈਮੈਂ ਸਮਝਿਆ ਹੈ ਕਿ ਤਰਕਸ਼ੀਲ ਹੋਣਾ ਸਿਹਤਮੰਦ ਹੋਣ ਦੀ ਨਿਸ਼ਾਨੀ ਹੈਜੇ ਕੋਈ ਸਰੀਰਕ ਤੌਰ ’ਤੇ ਆਪਣੇ ਆਪ ਨੂੰ ਸਿਹਤਮੰਦ ਕਹਿੰਦਾ, ਸਮਝਦਾ ਹੈ, ਭਾਵ ਕੋਈ ਬੁਖਾਰ ਨਹੀਂ, ਕੋਈ ਖੰਘ ਨਹੀਂ, ਕਿਸੇ ਤਰ੍ਹਾਂ ਦੀ ਢਿੱਡ ਪੀੜ ਨਹੀਂ, ਪਰ ਨਾਲ ਹੀ ਉਹ ਇੱਧਰ-ਉੱਧਰ ਭਟਕਦਾ ਹੈ, ਕਿਸਮਤ ਨੂੰ ਕੋਸਦਾ ਤੇ ਡੇਰਿਆਂ ਤੇ ਚੱਕਰ ਕੱਟਦਾ ਹੈ, ਮੰਨਤਾਂ ਮੰਗਦਾ ਤੇ ਵਰਤ ਰੱਖਦਾ ਹੈ, ਉਹ ਸਿਹਤਮੰਦ ਨਹੀਂ ਹੈ, ਇਹ ਭਟਕਣ ਦੀ ਸਥਿਤੀ ਹੈਤਰਕਸ਼ੀਲ ਹੋਣਾ ਇਸ ਹਾਲਤ ਨੂੰ ਘੱਟ ਕਰਦਾ ਹੈ

ਇੱਕ ਵਾਰਤਾਲਾਪ:

- ਜੇਕਰ ਜਾਨਵਰਾਂ ਤੋਂ ਵੱਖਰਾਉਂਦੀ, ਮਨੁੱਖ ਦੀ ਇੱਕ ਖਾਸੀਅਤ ਉਭਾਰਨੀ ਹੋਵੇ?

- ਮਨੁੱਖ ਸੋਚਦਾ ਹੈ

- ਸੋਚਦੇ ਤਾਂ ਜਾਨਵਰ ਵੀ ਨੇ, ਜਦੋਂ ਭੁੱਖ-ਪਿਆਸ ਲਗਦੀ ਹੈ, ਜਦੋਂ ਸਿਰ ’ਤੇ ਕੋਈ ਖਤਰਾ ਹੋਵੇ

- ਮਨੁੱਖ ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਫੈਸਲਾ ਕਰਦਾ ਹੈ, ਸੋਚ ਸਮਝ ਕੇ ਫੈਸਲਾ ਲੈਂਦਾ ਹੈ

- ਫੈਸਲਾ ਜਾਨਵਰਾਂ ਨੂੰ ਵੀ ਕਰਨਾ ਪੈਂਦਾ ਹੈ, ਹਾਲਾਤ ਦੇ ਮੱਦੇਨਜ਼ਰਭੱਜਣਾ ਹੈ ਜਾਂ ਭਿੜਨਾ ਹੈ

- ਮਨੁੱਖ ਵਿਸ਼ਲੇਸ਼ਣ ਕਰਦਾ ਹੈ, ਫਿਰ ਫੈਸਲਾ ਕਰਦਾ ਹੈ

- ਵਿਸ਼ਲੇਸ਼ਣ ਤਾਂ ਜਾਨਵਰ ਵੀ ਕਰਦੇ ਹਨਬਚਣ ਜਾਂ ਮਰਨ?

- ਮਨੁੱਖ ਹਰ ਹਾਲਾਤ ਵਿੱਚ ਬਚਣ, ਮਰਨ ਤੋਂ ਅੱਗੇ ਇਨ੍ਹਾਂ ਤੋਂ ਇਲਾਵਾ ਹਾਲਾਤ ਨਾਲ ਨਜਿੱਠਦਾ ਵੀ ਹੈਮਨੁੱਖ ਦਾ ਵਿਸ਼ਲੇਸ਼ਣ ਤਰਕ ਉੱਤੇ ਆਧਾਰਿਤ ਹੈਚੰਗੇ-ਬੁਰੇ ਦੀ ਪਛਾਣ, ਸਹੀ-ਗਲਤ ਪ੍ਰਤੀ ਘੋਖ-ਪੜਤਾਲ

ਤਰਕ ਕਰਨਾ ਦਿਮਾਗ ਦੇ ਵਿਕਾਸ ਦਾ ਪੜਾਅ ਹੈਚੰਗੇ-ਬੁਰੇ ਦੀ ਪਛਾਣ ਤੋਂ ਬਾਅਦ, ਚੰਗੇ ਨਾਲ ਖੜ੍ਹਨਾ ਤੇ ਬੁਰੇ ਨੂੰ ਨਕਾਰਨਾ, ਮਨੁੱਖੀ ਸੋਚ ਦੇ ਅਗਲੇ ਪੜਾਅ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4016)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author