ShyamSDeepti7ਇਸ ਸਥਿਤੀ ਨੂੰ ਭਵਿੱਖਮੁਖੀ ਪਹਿਲੂ ਤੋਂ ਸਮਝਣਚਿੰਤਨ ਕਰਨ ਅਤੇ ਲਗਾਤਾਰ ਇਸ ਨੂੰ ਅਦੋਲਨ ਨਾਲ ਜੋੜ ਕੇ ...
(16 ਦਸੰਬਰ 2021)

 

ਲੜਾਂਗੇ ਤਾਂ ਜਿਤਾਂਗੇ’ ਦਾ ਨਾਅਰਾ ਲੈ ਕੇ ਸੰਘਰਸ਼ ਵਿੱਚ ਨਿੱਤਰੇ ਲੋਕ ਆਖਰ ਜਿੱਤ ਗਏਭਾਵੇਂ ਕਿਸਾਨ ਮੋਹਰੀ ਸਨ ਪਰ ਇਹ ਜਿੱਤ ਸਭ ਦੀ ਹੈਪੰਜਾਬ ਭਾਵੇਂ ਮੋਹਰੀ ਸੀ ਪਰ ਇਹ ਜਿੱਤ ਪੂਰੇ ਦੇਸ਼ ਦੇ ਲੋਕਾਂ ਦੀ ਹੈ ਇੱਥੋਂ ਤਕ ਕਿ ਵਿਸ਼ਵ ਦੇ ਲੋਕਾਂ ਦੀ ਵੀ ਇਸ ਅੰਦੋਲਨ ਤੇ ਡੂੰਘੀ ਨਜ਼ਰ ਰਹੀ ਹੈ ਤੇ ਉਨ੍ਹਾਂ ਨੇ ਵੀ ਇਸ ਅੰਦੋਲਨ ਤੋਂ ਕਾਫ਼ੀ ਕੁਝ ਸਿੱਖਿਆ ਹੈਇਹ ਸਹੀ ਮਾਅਨਿਆਂ ਵਿੱਚ ਇਤਿਹਾਸਕ ਅੰਦਲੋਨ ਹੈ, ਜਿਸ ਤਰ੍ਹਾਂ ਇਹ ਲੜਿਆ ਗਿਆ ਤੇ ਜਿੱਤਿਆ ਗਿਆਉਂਜ ਦੇਸ਼ ਦੀ ਆਜ਼ਾਦੀ ਨੂੰ ਲੈ ਕੇ, ਮਹਾਤਮਾ ਗਾਂਧੀ ਨੂੰ ਸਮਰਪਿਤ ਇੱਕ ਗੀਤ ਹੈ, ‘ਲੈ ਦੀ ਹਮੇਂ ਆਜ਼ਾਦੀ, ਬਿਨਾਂ ਖੜਗ, ਬਿਨਾਂ ਢਾਲ, ਸਾਬਰਮਤੀ ਕੇ ਸੰਤ, ਤੂਨੇ ਕਰ ਦਿਆ ਕਮਾਲ।’ ਪਰ ਸਹੀ ਅਰਥਾਂ ਵਿੱਚ ਇਹ ਕਮਾਲ ਕਿਸਾਨੀ ਜਥੇਬੰਦਕ ਸੰਘਰਸ਼ ਨੇ ਕੀਤਾ ਹੈਬਿਨਾ ਕਿਸੇ ਖੂਨ ਖਰਾਬੇ ਤੋਂ ਜਿੱਤਇਸ ਵਿੱਚ ਇੱਕ ਸਲੀਕਾ ਸੀ, ਸ਼ਾਲੀਨਤਾ ਸੀ ਤੇ ਪੱਕਾ ਇਰਾਦਾ ਸੀ, ਮਤਲਬ ਕੋਈ ਗੁੱਸਾ, ਕਿਸੇ ਕਿਸਮ ਦੀ ਜ਼ਿੱਦ ਅਤੇ ਅੜੀਅਲਪੁਣਾ ਨਹੀਂ ਸੀ ਇੱਕ ਸਿਦਕ ਅਤੇ ਸਿਰੜ, ਇੱਕ ਜੇਤੂ ਜਜ਼ਬਾ

ਜੋ ਵੀ ਲੋਕ, ਸਮੇਂ ਸਮੇਂ ਹੀ ਚਾਹੇ, ਇਸ ਅੰਦੋਲਨ ਦਾ ਸਜੀਵ ਹਿੱਸਾ ਬਣੇ ਹਨ, ਉਨ੍ਹਾਂ ਨੇ ਮਹਿਸੂਸ ਕਰ ਲਿਆ ਸੀ ਕਿ ਜਿੱਤ ਯਕੀਨੀ ਹੈਭਾਵੇਂ ਕਿ ਸੱਤਾ ਦੇ ਸਿਖਰ ’ਤੇ ਬੈਠੇ ਲੋਕ, ਗਰਦਨ ਅਕੜਾ ਕੇ ਬੈਠੇ ਸੀਉਨ੍ਹਾਂ ਦੀਆਂ ਚਾਲਾਂ ਅਤੇ ਕਿਰਦਾਰ ਸੰਘਰਸ਼ ਨੂੰ ਤੋੜਨੇ, ਅਤੇ ਇਸ ਮਨਸ਼ਾ ਵਾਲੇ ਸੀ ਕਿ ਲੋਕ ਡੋਲ ਜਾਣ। ਪਰ ਨਹੀਂ, ਅੰਦੋਲਨ ਵਿੱਚ ਸਹਿਜਤਾ ਸੀ, ਇਕਮੁੱਠਤਾ ਸੀਅੰਦੋਲਨ ਉਨ੍ਹਾਂ ਲਈ ਆਪਣਾ ਘਰ, ਪਿੰਡ ਲੱਗ ਰਿਹਾ ਸੀਕੋਈ ਉਦਰੇਵਾਂ ਨਹੀਂ ਸੀ

ਅੰਦੋਲਨ ਜਿੱਤਿਆ ਗਿਆ ਹੈਸਰਕਾਰ ਦੇ ਝੁਕਣ ਦੇ ਕੀ ਕਾਰਨ ਰਹੇ ਹਨ, ਇਹ ਵੀ ਵਿਸਥਾਰ ਵਿੱਚ ਚਰਚਾ ਦੀ ਮੰਗ ਕਰਦਾ ਹੈ, ਪਰ ਭਾਰਤ ਸਰਕਾਰ ਦੀ ਮੋਹਰ ਲੱਗੀ ਹੈਸਰਕਾਰ ਨੇ ਕਿਸਾਨਾਂ ਦੇ ਸਿਰੜ ਅਤੇ ਸਿਦਕ ਨੂੰ ਸਲਾਮ ਨਹੀਂ ਕੀਤਾਰਾਤੋ-ਰਾਤ ਇਹਲਾਮ ਹੋਇਆ ਤੇ ਸਵੇਰੇ-ਸਵਖਤੇ ਹੀ, ਐਲਾਨ ਹੋ ਗਿਆਇਸ ਇਹਲਾਮ ਪਿੱਛੇ ਕੋਈ ਕੀ ਕਹਾਣੀ ਲੱਭਦਾ ਹੈਪਰ ਇੱਕ ਕਹਾਣੀ ਇਹ ਵੀ ਹੋ ਸਕਦੀ ਹੈ

ਪ੍ਰਧਾਨ ਮੰਤਰੀ ਕੋਲ ਕੋਈ ਸੁਪਨੇ ਵਿੱਚ ਆਇਆਉਸ ਨੂੰ ਜਿਤਾਇਆ ਤੇ ਦੱਸਿਆ, ‘ਓ ਪ੍ਰਧਾਨ ਮੰਤਰੀ! ਤੂੰ ਰਾਜਾ ਨਹੀਂ ਹੈ, ਤੂੰ ਤਾਨਾਸ਼ਾਹ ਵੀ ਨਹੀਂ ਹੈਜੇਕਰ ਕਹਾਂ ਤੂੰ ਪ੍ਰਧਾਨ ਮੰਤਰੀ ਵੀ ਬਾਅਦ ਵਿੱਚ ਹੈ, ਪਹਿਲਾਂ ਤੂੰ ਸਾਂਸਦ ਹੈਂਸਾਂਸਦ ਤੋਂ ਪਹਿਲਾਂ ਤੂੰ ਆਮ ਆਦਮੀ ਹੈ, ਜਿਸ ਨੂੰ ਤੇਰੇ ਵਰਗੇ ਲੱਖਾਂ ਲੋਕਾਂ ਨੇ ਵੋਟ ਪਾ ਕੇ ਜਿਤਾਇਆ ਹੈਤੂੰ ਇਸ ਪ੍ਰਕ੍ਰਿਆ ਤਹਿਤ, ਕਦਮ ਦਰ ਕਦਮ ਪ੍ਰਧਾਨ ਮੰਤਰੀ ਬਣਿਆ ਹੈ ਇਸਦਾ ਇੱਕ ਪੱਖ, ਇੱਕ ਸੱਚ ਇਹ ਵੀ ਹੈ ਕਿ ਉਹੀ ਲੋਕ, ਜਿਨ੍ਹਾਂ ਦੇ ਹੱਥ ਵੋਟ ਦੀ ਤਾਕਤ ਹੈ, ਤੈਨੂੰ ਹਰਾ ਵੀ ਸਕਦੇ ਨੇ

ਲੋਕਤੰਤਰ ਦਾ ਇਹ ਖੂਬਸੂਰਤ ਅਹਿਸਾਸ ਹੈ, ਜੋ ਹਰ ਨੇਤਾ ਨੂੰ ਚੇਤੇ ਰੱਖਣਾ ਚਾਹੀਦਾ ਹੈ ਜਾਂ ਸੰਵਿਧਾਨ ਦੀ ਸਹੁੰ ਖਾਣ ਵੇਲੇ, ਉਨ੍ਹਾਂ ਦੇ ਸਹੁੰ-ਸ਼ਬਦਾਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਕਿ ਮੈਂ ਚੇਤੇ ਰੱਖਾਂਗਾ ਕਿ ‘ਮੈਂ ਜਿਨ੍ਹਾਂ ਲੋਕਾਂ ਕੋਲੋਂ ਜਿੱਤ ਕੇ ਆਇਆ ਹਾਂ, ਉਹ ਮੈਂਨੂੰ ਹਰਾ ਵੀ ਸਕਦੇ ਨੇ

ਦੇਸ਼ ਦਾ ਲੋਕਾਂ ਦਾ ਚੁਣਿਆ ਹੋਇਆ ਪ੍ਰਧਾਨ ਮੰਤਰੀ ਹੋਵੇ ਤੇ ਜਦੋਂ ਦੇਸ਼ ਦੇ ਨਾਂ ਸੰਬੋਧਨ ਹੋ ਕੇ ਕਹੇ ‘ਤਿੰਨੋਂ ਕਾਨੂੰਨ ਰੱਦ, ਸਾਰੇ ਆਪਣੇ ਆਪਣੇ ਘਰਾਂ ਨੂੰ ਜਾਉ’ ਤਾਂ ਲੋਕਾਂ ਨੂੰ ਯਕੀਨ ਹੀ ਨਾ ਹੋਵੇਗੁਰੂ ਨਾਨਕ ਦੇ ਜਨਮ ਦਿਹਾੜੇ ’ਤੇ ਐਲਾਨ ਹੋਵੇ ਤੇ ਫਿਰ ਵੀ ਉਸ ਪਵਿੱਤਰ ਦਿਹਾੜੇ ਨੂੰ ਸਾਹਮਣੇ ਰੱਖ ਕੇ ਕੀਤੇ ਐਲਾਨ ਨੂੰ ਪੇਸ਼ ਕਰ ਰਹੀ ਸਰਕਾਰ ’ਤੇ ਭਰੋਸਾ ਨਾ ਹੋਵੇਸੰਸਦ ਅਤੇ ਸਰਕਾਰ ਦੀ ਮੋਹਰ ਦਾ ਇੰਤਜ਼ਾਰ ਰਹੇਇਹ ਕੋਈ ਮਾਮੂਲੀ ਗੱਲ ਨਹੀਂ ਹੈਇਹ ਸਭ ਅੰਦੋਲਨ ਤੋਂ ਸਿੱਖਿਆ ਗਿਆ ਸਬਕ ਹੈ ਤੇ ਅੰਦੋਲਨ ਦੀ ਤਾਕਤ ਦਾ ਨਤੀਜਾ ਵੀ ਹੈ

ਅੰਦੋਲਨਕਾਰੀ ਵਾਪਸ ਤੁਰ ਪਏ ਹਨ, ਪਹੁੰਚ ਰਹੇ ਹਨਇਸ ਅੰਦੋਲਨ ਦੇ ਆਗੂ ਕਹਿ ਰਹੇ ਹਨ, ਜਾਂ ਮੀਡੀਆ ਵਾਲੇ ਪੁੱਛ ਰਹੇ ਹਨ ਕਿ ਹੁਣ ਤੁਸੀਂ ਰਾਜਨੀਤੀ ਵਿੱਚ ਜਾਵੋਗੇ, ਕਿਉਂ ਜੋ ਮੁਹਰੇ ਦੇਸ਼ ਦੀਆਂ ਚੋਣਾਂ ਹਨ, ਜੋ ਕਿ ਅਸਲ ਵਿੱਚ ਕਾਨੂੰਨ ਵਾਪਸੀ ਦਾ ਸਬੱਬ ਬਣੀਆਂ ਹਨਇਹ ਇੱਕ ਨਿਹਾਇਤ ਖੂਬਸੂਰਤ ਸਮਝ ਹੈ, ਜੋ ਇੱਕ ਕਿਸਾਨ ਨੇਤਾ ਨੇ ਕਹੀ ਹੈਲੋਕੀਂ ਕਹਿੰਦੇ ਨੇ ਤੂੰ ਰਾਜਨੀਤੀ ਛੱਡ, ਇਹ ਤੇਰੇ ਮਾਫ਼ਕ ਨਹੀਂਤੂੰ ਅੰਦੋਲਨ ਕਰਹੁਣ ਮੈਂ ਉਹੀ ਕਰਾਂਗਾ ਜਿੱਥੇ ਕਿਤੇ ਵੀ, ਕਿਸੇ ਵੀ ਮੁੱਦੇ ਤੇ, ਜ਼ਿਆਦਤੀ ਹੋਵੇਗੀ, ਉੱਥੇ ਆ ਕੇ ਅੰਦੋਲਨ ਕਰਾਂਗੇ, ਮੈਂ ਤੇ ਮੇਰੇ ਸਾਥੀ

ਇੱਕ ਆਗੂ ਕਹਿ ਰਿਹਾ ਸੀ, ਇੱਕ ਮਕਸਦ ਨੂੰ ਲੈ ਕੇ ਇਹ ਧਰਨਾ ਸੀ, ਇਹ ਅੰਦੋਲਨ ਸੀ, ਮਕਸਦ ਪੂਰਾ ਹੋਇਆ, ਇਹ ਮੋਰਚਾ, ਇਹ ਧਰਨਾ ਖਤਮ, ਅੰਦੋਲਨ ਜਾਰੀ ਰਹੇਗਾਅੰਦੋਲਨ ਜ਼ਰੂਰੀ ਹੈ, ਲਾਜ਼ਮੀ ਹੈ, ਲੋਕਤੰਤਰ ਦੀ ਜਾਨ ਹੈਮਨੁੱਖੀ ਹੋਂਦ ਦਾ ਇਸ ਨਾਲ ਗੂੜ੍ਹਾ ਸੰਬੰਧ ਹੈ

ਇਹ ਸਮਝ ਬਹੁਤ ਹੀ ਸਟੀਕ ਹੈ, ਅਗਾਂਹਵਧੂ ਹੈਇਹ ਠੀਕ ਹੈ ਕਿ ਰਾਜਨੀਤੀ ਨੇ ਹੌਲੀ ਹੌਲੀ ਜੋ ਪ੍ਰਭਾਵ ਬਣਾ ਦਿੱਤਾ ਹੈ ਕਿ ਰਾਜਨੀਤੀ ਹੀ ਪ੍ਰਮੁੱਖ ਤਾਕਤ ਹੈ, ਫੈਸਲਾਕੰਨ ਤਾਕਤਇਸ ਲਈ ਜੋ ਵੀ ਸੰਘਰਸ਼ ਕਰਦਾ ਹੈ, ਕੁਝ ਮੰਗਦਾ ਹੈ, ਉਸ ਨੂੰ ਰਾਜਨੀਤੀ ਦੀ ਸ਼ਰਨ ਵਿੱਚ ਜਾਣਾ ਪੈਂਦਾ ਹੈਕੋਈ ਖੁਦ ਰਾਜਨੀਤੀ ਵਿੱਚ ਜਾ ਕੇ ਉਹ ਸਭ ਕਰਨਾ ਚਾਹੇ ਤਾਂ ਉਸ ਦੇ ਰਸਤੇ ਬੰਦ ਕਰ ਦਿੱਤੇ ਗਏ ਹਨਉਂਜ ਗੌਰ ਨਾਲ, ਪੂਰੀ ਡੂੰਘਾਈ ਨਾਲ ਸੋਚਿਆ ਜਾਵੇ ਤਾਂ ਜਿੰਨੀ ਤਾਕਤ ਸੱਤਾ ਦੇ ਗਲਿਆਰਿਆਂ ਅਤੇ ਸੰਸਦ ਜਾਂ ਵਿਧਾਨ ਸਭਾ ਦੀਆਂ ਸੀਟਾਂ ’ਤੇ ਬੈਠ ਕੇ ਮਿਲਦੀ ਹੈ, ਉਸ ਤੋਂ ਵੱਧ ਤਾਕਤ ਸੰਸਦ ਤੋਂ ਬਾਹਰ ਹੈ, ਜੇਕਰ ਲੋਕ ਸੁਚੇਤ ਅਤੇ ਸੰਗਠਿਤ ਹੋਣਇਸ ਕਿਸਾਨ ਅੰਦੋਲਨ ਨੇ ਇਹ ਸਾਬਿਤ ਕੀਤਾ ਹੈਇਸ ਤੋਂ ਪਹਿਲਾਂ ਭਾਵੇਂ ਰਾਜਨੀਤੀ ਦੀ ਤਾਕਤ ਹੀ ਇੱਕੋ ਇੱਕ ਸੱਚ ਲਗਦੀ ਸੀਬਾਹਰ ਲੋਕਾਂ ਨੂੰ ਸੜਕਾਂ ’ਤੇ ਤੁਰਨਾ ਪੈਂਦਾ ਹੈ, ਸੌਣਾ ਪੈਂਦਾ ਹੈ, ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਕਿ ਸੱਤਾ ਦੀਆਂ ਕੁਰਸੀਆਂ ਵਿੱਚ ਆਰਾਮ ਹੈ, ਫੁੱਲਾਂ ਦੇ ਹਾਰ ਨੇ, ਸੁਰੱਖਿਆ ਹੈ, ਅਨੇਕਾਂ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਹਨ

ਪਰ ਜੇਕਰ ਸੰਸਦ ਤੋਂ ਬਾਹਰ ਦਬਾਅ ਦੀ ਲਗਾਤਾਰਤਾ ਰਹੇ ਤਾਂ ਸੱਤਾਧਾਰੀ ਵੀ ਚੈਨ ਨਾਲ ਨਹੀਂ ਸੌਂ ਸਕਦੇਉਨ੍ਹਾਂ ਨੂੰ ਹਰ ਦਮ ਫ਼ਿਕਰ ਵਿੱਚ ਰੱਖਣਾ ਕਿ ਕਿਤੇ ਕੁਝ ਗਲਤ ਨਾ ਹੋਵੇ, ਕਿਤੇ ਲੋਕਾਂ ਦੇ ਵਿਰੁੱਧ ਕੋਈ ਕਾਰਜ ਨਾ ਕਰ ਬੈਠੀਏ, ਕੋਈ ਨੀਤੀ ਲੋਕ ਵਿਰੋਧੀ ਨਾ ਬਣ ਜਾਵੇ

ਇਸ ਅੰਦੋਲਨ ਤੋਂ ਪਹਿਲਾਂ ਲੋਕਾਂ ਨੂੰ ਨਾ ਉਮੀਦੀ ਅਤੇ ਨਿਰਾਸ਼ਾ ਦੇ ਮਾਹੌਲ ਵਿੱਚ ਧਕੇਲ ਦਿੱਤਾ ਸੀ। ਕਿਤੇ ਕੋਈ ਆਸ ਦੀ ਕਿਰਨ ਨਹੀਂ ਸੀ, ਦੂਰ ਦੂਰ ਤਕ ਹਨੇਰੇ ਦਾ ਹੀ ਬੋਲਬਾਲਾਜਦੋਂ ਸਮਾਜ ਦਾ ਹਰ ਵਰਗ, ਕਾਮਿਆਂ ਤੋਂ ਲੈ ਕੇ ਦਫ਼ਤਰੀ ਬਾਬੂਆਂ ਅਤੇ ਵਿਦਿਆਰਥੀਆਂ ਤਕ ਮਾਹੌਲ ਪ੍ਰਤੀ ਕੁੱੜਤਣ ਸੀ, ਉੱਥੇ ਇਸ ਅੰਦੋਲਨ ਦੇ ਭਾਗੀਦਾਰ ਬਣ ਕੇ, ਵਿਸ਼ੇਸ਼ਕਰ ਨੌਜਵਾਨਾਂ ਅਤੇ ਔਰਤਾਂ ਨੇ ਆਪਣੇ ਵਜੂਦ ਦੀ ਅਹਿਮੀਅਤ ਨੂੰ ਪਛਾਣਿਆ ਹੈ

ਸਰਮਾਏਦਾਰੀ ਦੇ ਮਾਹੌਲ ਵਿੱਚ ਜਿੱਥੇ ਨਿੱਜਵਾਦ ਭਾਰੂ ਹੋ ਰਿਹਾ ਸੀ, ਜਿੱਥੇ ਹਰ ਕਿਸੇ ਨੂੰ ਇਕੱਲਾ ਇਕੱਲਾ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਸੀ, ਇਸ ਨਿੱਜਵਾਦ ਨੂੰ ਹੀ ਸਲਾਹਿਆ ਜਾ ਰਿਹਾ ਸੀ ਤੇ ਇਸ ਨੂੰ ਮਨੁੱਖੀ ਨਿਸ਼ਾਨੇ ਵਜੋਂ ਪ੍ਰਚਾਰਿਆ ਜਾ ਰਿਹਾ ਸੀ ਅਸੀਂ ਦੇਖ ਰਹੇ ਸੀ, ਸ਼ਹਿਰਾਂ ਵਿੱਚ ਤਾਂ ਇਹ ਬਿਲਕੁਲ ਸਪਸ਼ਟ ਸੀ, ਪਿੰਡਾਂ ਵਿੱਚ ਵੀ ਆਪਸੀ ਸਾਂਝ ਮੁੱਕ ਰਹੀ ਸੀਇਸ ਅੰਦੋਲਨ ਨੇ ਉਸ ਦੀ ਮੁੜ ਬਹਾਲੀ ਕੀਤੀ ਹੈ, ਆਪਸੀ ਭਾਈਚਾਰੇ ਨੂੰ ਸੁਰਜੀਤ ਕੀਤਾ ਹੈ

ਸਰਮਾਏਦਾਰੀ ਦਾ ਸਾਹ ਜਾਤ-ਧਰਮ, ਇਲਾਕਾ, ਬੋਲੀ ਨੂੰ ਉਕਸਾ ਕੇ ਲੋਕਾਂ ਵਿੱਚ ਵੰਡੀਆਂ ਪਾਉਣ ਅਤੇ ਇਸ ਨੂੰ ਬਣਾਈ ਰੱਖਣ ਦਾ ਸਿਲਸਿਲਾ ਜਾਰੀ ਰੱਖਣ ਦੀ ਪ੍ਰਕ੍ਰਿਆ ਭਾਰੂ ਹੋ ਰਹੀ ਸੀ, ਅੰਦੋਲਨ ਨੇ ਉਸ ਨੂੰ ਵੀ ਤੋੜਿਆ ਅਤੇ ਮਿਲਕੇ ਰਹਿਣ, ਏਕੇ ਦੀ ਤਾਕਤ ਨਾਲ ਲੋਕਾਂ ਨੂੰ ਰੂਬਰੂ ਕਰਵਾਇਆ ਹੈ

ਇਨ੍ਹਾਂ ਸਾਰੇ ਮਨੁੱਖੀ ਗੁਣਾਂ ਦੇ ਪੁੰਗਰਣ ਲਈ ਜ਼ਮੀਨ ਭਾਵੇਂ ਹਮੇਸ਼ਾ ਹੀ ਮਨੁੱਖ ਕੋਲ ਰਹੀ ਹੈ, ਪਰ ਉਸ ਨੂੰ ਬੰਜਰ ਕੀਤਾ ਜਾ ਰਿਹਾ ਸੀਇਸ ਲੰਮੇ ਚੱਲੇ ਅੰਦੋਲਨ, ਇੱਕ ਪੂਰੇ ਸਾਲ ਦੌਰਾਨ, ਹਰ ਮੌਸਮ ਪਿੰਡਿਆਂ ’ਤੇ ਹੰਢਾਇਆ ਗਿਆ ਹੈ ਤਾਂ ਬੰਜਰ ਹੋ ਰਹੇ ਜਜ਼ਬਾਤ ਵੀ ਪੁੰਗਰੇ ਹਨ

ਹੁਣ ਸਵਾਲ ਸਾਫ਼ ਅਤੇ ਸਪਸ਼ਟ ਹੈ ਕਿ ਜੋ ਕੁਝ ਵੀ ਹਾਸਿਲ ਕੀਤਾ ਹੈ, ਸਹੀ ਅਰਥਾਂ ਵਿੱਚ ਬਹੁਤ ਕੁਝ ਹੈਤਿੰਨ ਕਾਨੂੰਨ ਆਪਣੀ ਥਾਂ ਹਨ, ਪਰ ਅਸਲ ਵਿੱਚ ਸਰਮਾਏਦਾਰੀ ਮਾਡਲ, ਕਾਰਪੋਰੇਟ ਵਿਕਾਸ, ਤਹਿਸ ਨਹਿਸ ਹੋ ਰਹੇ ਰਿਸ਼ਤਿਆਂ ਪ੍ਰਤੀ ਜੋ ਸਮਝ ਵਿਕਸਿਤ ਹੋਈ ਹੈ, ਲੋੜ ਉਸ ਨੂੰ ਬਰਕਰਾਰ ਰੱਖਣ ਦੀ ਹੈਇਹ ਰਿਸ਼ਤੇ ਪਹਿਲਾਂ ਵੀ ਸੀ, ਅਸੀਂ ਕਈ ਵਾਰੀ ਦੁਹਾਈ ਦਿੰਦੇ ਸੀ, ਬਜ਼ੁਰਗ ਯਾਦ ਕਰਦੇ ਸੀ, ਲੋਕਾਂ ਨੂੰ ਸਮਝਾਉਂਦੇ, ਦੱਸਦੇ ਸੀ, ਪਰ ਸਰਮਾਏਦਾਰੀ ਦੀ ਰੋਸ਼ਨੀ ਵਿੱਚ ਉਹ ਗੱਲਾਂ ਬੇਮਤਲਬ, ਫਾਲਤੂ ਪਿੱਛੇ ਵੱਲ ਲੈ ਜਾਣ ਵਾਲੀਆਂ, ਵਿਕਾਸ ਨੂੰ ਢਾਹ ਲਾਉਣ ਵਾਲੀਆਂ ਲੱਗਦੀਆਂ ਸਨਹੁਣ ਉਸ ਸਾਂਝ ਨੂੰ, ਉਸ ਭਾਈਚਾਰੇ ਅਤੇ ਮੇਲ ਮਿਲਾਪ ਨੂੰ, ਇੱਕ ਦੂਸਰੇ ਦੇ ਸੁਖ ਦੁੱਖ ਦੇ ਭਾਗੀਦਾਰ ਬਣ ਕੇ ਖੁਸ਼ੀ ਹਾਸਿਲ ਕਰਨ ਨੂੰ, ਸਭ ਨੇ ਜੀਵਿਆ ਹੈਇਹ ਬਰਕਰਾਰ ਰੱਖਣ ਦੀ ਲੋੜ ਹੈ

ਇਹ ਵੀ ਨਹੀਂ ਕਿ ਇਸ ਅੰਦੋਲਨ ਦੀ ਜਿੱਤ ਨੇ ਸਰਮਾਏਦਾਰੀ ਨੂੰ ਢਾਹ-ਢੇਰੀ ਕਰ ਦਿੱਤਾ ਹੈ, ਕਾਰਪੋਰੇਟ ਮਾਡਲ ਦਾ ਲੱਕ ਤੋੜ ਦਿੱਤਾ ਹੈਨਹੀਂ, ਉਹ ਬਹੁਤ ਹੀ ਸ਼ੈਤਾਨ ਹੈ ਤੇ ਉਸ ਕੋਲ ਆਪਣੇ ਆਧੁਨਿਕ ਸੰਦਾਂ ਦੀ ਤਾਕਤ ਵੀ ਹੈਉਸ ਕੋਲ ਮਨੁੱਖੀ ਰੋਬਟ ਹਨ, ਜ਼ਰੂਰ ਹਨ, ਪਰ ਉਹ ਜਜ਼ਬਾਤ ਵਿਹੂਣੇ ਹਨਇਸ ਸਥਿਤੀ ਨੂੰ ਭਵਿੱਖਮੁਖੀ ਪਹਿਲੂ ਤੋਂ ਸਮਝਣ, ਚਿੰਤਨ ਕਰਨ ਅਤੇ ਲਗਾਤਾਰ ਇਸ ਨੂੰ ਅਦੋਲਨ ਨਾਲ ਜੋੜ ਕੇ ਰੱਖਣ ਦੀ ਲੋੜ ਹੈ ਤੇ ਜਿੱਥੇ ਵੀ, ਜਦੋਂ ਵੀ ਇਹ ਵਿਕਾਸ, ਇਹ ਮਾਡਲ ਗੈਰ ਮਨੁੱਖੀ ਹੋਣ ਵੱਲ ਵਧੇ ਜਾਂ ਇਸਦੀ ਭਿਣਕ ਪਵੇ, ਇਸ ਨੂੰ ਪਛਾਣ ਕੇ, ਉੱਥੇ ਹੀ ਦਫ਼ਨ ਕਰਨ ਦੀ ਲੋੜ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3209)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author