ShyamSDeepti7ਵੈਸੇ ਇੱਕ ਗੱਲ ਬਹੁਤ ਬਾਅਦ ਵਿੱਚ ਪਤਾ ਚੱਲੀਜਦੋਂ ਮੇਰੇ ਵਿਸ਼ੇ ਦੀ ਐੱਮ.ਡੀ. ਕਰਨ ਆਏ ...
(28 ਫਰਵਰੀ 2023)
ਇਸ ਸਮੇਂ ਪਾਠਕ: 178.


ਮੈਡੀਕਲ ਕਾਲਜ ਵਿੱਚ ਦਾਖਲਾ
ਚੜ੍ਹਦੀ ਜਵਾਨੀ ਦੇ ਦਿਨਉਮਰ ਕੋਈ ਵੀਹ ਸਾਲਡੇਢ ਸੌ ਜਮਾਤੀਇੱਕੀ ਕੁੜੀਆਂਦੋ ਕੁੜੀਆਂ ਮੇਰੇ ਹੀ ਸ਼ਹਿਰ ਤੋਂ, ਮੇਰੇ ਹੀ ਕਾਲਜ ਤੋਂਪਰ ਅਬੋਹਰ ਵਿੱਚ ਜਮਾਤੀ ਨਹੀਂਮੈਂ ਬੀ.ਐੱਸਸੀ. ਵਿੱਚ, ਉਹ ਦੋ ਸਾਲ ਪਿੱਛੇ ਬਾਰ੍ਹਵੀਂ ਵਿੱਚਇੱਥੇ ਆ ਕੇ ਜਮਾਤੀ ਹੋ ਗਏ

ਮੈਡੀਕਲ ਦੀ ਪੜ੍ਹਾਈ ਦੇ ਮੱਦੇਨਜ਼ਰ ਵਿਦਿਆਰਥੀਆਂ ਦੇ ਜੋ ਬੈਚ ਬਣਦੇ, ਪ੍ਰੈਕਟੀਕਲ ਦੇ ਮੁਤਾਬਕ, ਹਸਪਤਾਲ ਦੀ ਡਿਊਟੀ ਜਾਂ ਲੈਬਾਰਟਰੀ ਵਿੱਚ ਤਜਰਬੇ ਕਰਨੇ ਹੁੰਦੇ, ਹਰ ਛੋਟੇ ਤੋਂ ਛੋਟੇ ਬੈਚ ਵਿੱਚ ਅਨੁਪਾਤ ਮੁਤਾਬਕ ਇੱਕ ਜਾਂ ਦੋ ਕੁੜੀਆਂ ਜ਼ਰੂਰ ਹੁੰਦੀਆਂ ਮਰੀਜ਼ ਦੇਖਣੇ ਹੁੰਦੇ ਹਸਪਤਾਲ ਵਿੱਚ ਮਰੀਜ਼ ਔਰਤਾਂ ਵੀ ਹੁੰਦੀਆਂ, ਮਰਦ ਵੀਦੋਹਾਂ ਨੂੰ ਜਾਣਨਾ-ਸਮਝਣਾ ਹੁੰਦਾਸਾਡੇ ਸੱਭਿਆਚਾਰ ਮੁਤਾਬਕ ਔਰਤ ਦੀ ਖਹਿਸ਼ ਹੁੰਦੀ ਕਿ ਉਸ ਨੂੰ ਲੜਕੀ ਹੀ ਸਵਾਲ ਪੁੱਛੇ, ਉਹੀ ਨਬਜ਼ ਦੇਖੇ, ਬਲੱਡ ਪ੍ਰੈੱਸ਼ਰ ਚੈੱਕ ਕਰੇਪਰ ਮਰਦ ਮਾਨਸਿਕਤਾ ਵੀ ਉਜਾਗਰ ਹੁੰਦੀ, ਉਸ ਦੇ ਕਿੱਸੇ ਵੀ ਸਭ ਦੇ ਕੰਨੀਂ ਪੈਂਦੇਇਹ ਵੀ ਇੱਕ ਵੱਖਰੀ ਤਰ੍ਹਾਂ ਦਾ ਮਾਹੌਲ ਸਿਰਜਦੇ ਪਰ ਮਰੀਜ਼ ਦਾ ਮਕਸਦ ਤਾਂ ਸਿਹਤਮੰਦ ਹੋਣਾ ਹੈ, ਉਹ ਥੋੜ੍ਹਾ-ਬਹੁਤ ਸੰਗਦੇ ਪਰ ਆਪਣੀ ਭਲਾਈ ਦੇ ਮੱਦੇਨਜ਼ਰ ਰਾਜ਼ੀ ਵੀ ਹੋ ਜਾਂਦੇਇਸ ਤਰ੍ਹਾਂ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ, ਬੈਚ ਵਿੱਚ ਸੰਜੀਦਗੀ ਬਣੀ ਰਹਿੰਦੀਇਹ ਕੰਮ ਕੁੜੀਆਂ ਦੀ ਮੌਜੂਦਗੀ ਨਾਲ ਆਪ ਮੁਹਾਰੇ ਹੋ ਜਾਂਦਾ

ਪਹਿਲੇ ਵਰ੍ਹੇ ਡੈੱਡ ਬਾਡੀਜ਼ (ਮੁਰਦਾ ਦੇਹ) ਨੂੰ ਚੀਰ-ਫਾੜ ਕਰਦੇ ਇੱਕ ਟੇਬਲ ’ਤੇ ਇੱਕ ਮ੍ਰਿਤਕ ਦੇਹਹਰ ਅੰਗ ਨੂੰ ਸਮਝਣ ਲਈ ਦੋ-ਦੋ ਵਿਦਿਆਰਥੀਆਂ ਦਾ ਬੈਚ ਹੁੰਦਾਦੋ ਬਾਹਾਂ, ਦੋ ਲੱਤਾਂ ਦੋ, ਪੇਟ ਤੇ ਦੋ ਛਾਤੀ ਫੇਫੜੇ ਅਤੇ ਦੋ ਗਰਦਨ ਤੇ ਸਿਰ ’ਤੇਇਸ ਤਰ੍ਹਾਂ ਦਸ ਵਿਦਿਆਰਥੀਆਂ ਵਿੱਚ ਇੱਕ-ਦੋ ਲੜਕੀਆਂ ਰਹਿੰਦੀਆਂਲੜਕੀ ਹੋਣ ਦੇ ਨਾਤੇ ਵੀ, ਮ੍ਰਿਤਕ ਦੇਹ ਨੂੰ ਇੱਜ਼ਤ ਮਿਲਦੀ, ਵੈਸੇ ਤਾਂ ਇਹ ਇੱਜ਼ਤ ਬਿਨਾਂ ਉਚੇਚ ਤੋਂ ਹੀ ਮਿਲਣੀ ਚਾਹੀਦੀ ਹੈ, ਲੜਕੀ ਦਾ ਹੋਣਾ ਨਾ ਹੋਣਾ, ਕੋਈ ਮਾਇਨੇ ਨਹੀਂ ਰੱਖਣਾ ਚਾਹੀਦਾਪਰ ਉਮਰ ਵੀ ਅਜਿਹੀ ਤੇ ਉੱਤੋਂ ਸੱਭਿਆਚਾਰਕ ਪਰਵਰਿਸ਼ ਅਤੇ ਸਮਾਜਿਕ ਮਾਹੌਲ ਵੀ ਠੀਕਠਾਕ, ਸਿਹਤਮੰਦ ਲੜਕੀ ਵੀ ਸੜਕ ’ਤੇ ਡਰਦੀ ਹੈ, ਜੋ ਕਿ ਚੀਖ ਵੀ ਸਕਦੀ ਹੈ, ਭੱਜ ਵੀਪਰ ਇੱਥੇ ਤਾਂ ਇਹ ਮ੍ਰਿਤਕ ਦੇਹ ਹੁੰਦੀਵਿਦਿਆਰਥੀ, ਖਾਸ ਕਰ ਮੁੰਡੇ, ਸਰੀਰ ਦੇ ਸੈਕਸ ਅੰਗਾਂ ਨੂੰ ਦੇਖਦੇ ਇੱਕ ਦੂਸਰੇ ਵੱਲ ਇਸ਼ਾਰੇ ਵੀ ਕਰਦੇ, ਝੇਡਾਂ ਵੀ, ਖਾਸ ਕਰ ਜਦੋਂ ਟੇਬਲ ’ਤੇ ਲੜਕੀ ਨਾ ਹੁੰਦੀ ਜਾਂ ਉਸ ਦਿਨ ਕਿਸੇ ਕਾਰਨ ਛੁੱਟੀ ’ਤੇ ਹੁੰਦੀ

ਵੈਸੇ ਇੱਕ ਗੱਲ ਬਹੁਤ ਬਾਅਦ ਵਿੱਚ ਪਤਾ ਚੱਲੀ, ਜਦੋਂ ਮੇਰੇ ਵਿਸ਼ੇ ਦੀ ਐੱਮ.ਡੀ. ਕਰਨ ਆਏ ਡਾ. ਗੁਰਮੀਤ ਸਿੰਘ ਦੇ ਬੇਟੇ ਨਾਲ ਮੁਲਾਕਾਤ ਹੋਈਉਹ ਵਿਆਹਿਆ ਹੋਇਆ ਸੀ ਤੇ ਬੱਚੇ ਤੇ ਪਤਨੀ ਇੰਗਲੈਂਡ ਰਹਿੰਦੇ ਤੇ ਬੱਚੇ ਉੱਥੇ ਪੜ੍ਹਦੇ ਸੀਬੇਟਾ ਉਸ ਦਾ ਐੱਮ.ਬੀ.ਬੀ.ਐੱਸ. ਕਰ ਰਿਹਾ ਸੀਉਸ ਨੇ ਦੱਸਿਆ ਕਿ ਪੜ੍ਹਾਈ ਦੌਰਾਨ ਤਿੰਨ ਮਹੀਨੇ ਮ੍ਰਿਤਕ ਦੇਹ ’ਤੇ ਕੰਮ ਕਰਕੇ, ਸਿੱਖ ਕੇ, ਜਦੋਂ ਹੱਡੀਆਂ ਦਿਸਣ ਲੱਗਦੀਆਂ, ਕੁਝ-ਕੁ ਚਮੜੀ ਜਾਂ ਮਾਸਪੇਸ਼ੀਆਂ ਦੇ ਵਾਧੂ ਅੰਸ਼ ਬਚ ਜਾਂਦੇ ਤਾਂ ਸਾਰੇ ਵਿਦਿਆਰਥੀ ਰਲ ਕੇ ਉਸ ਦਾ ਵਿਧੀਵਤ ਅੰਤਮ ਸੰਸਕਾਰ ਕਰਦੇਪੂਰੀ ਇੱਜ਼ਤ ਨਾਲ ਇਹ ਸਭ ਕਾਰਜ ਹੁੰਦਾ ਤੇ ਉਸ ਸਮੇਂ ਉਸ ਦਾ ਧੰਨਵਾਦ ਕਰਦੇ, ਸ਼ੁਕਰਾਨਾ ਕਰਦੇ ਕਿ ਤੂੰ ਸਾਡੀ ਪੜ੍ਹਾਈ-ਸਿਖਲਾਈ ਦੇ ਕੰਮ ਆਇਆ

ਇਹ ਪਰੰਪਰਾ ਵਧੀਆ ਲੱਗੀ, ਸੰਵੇਦਨਸ਼ੀਲ ਵੀ, ਜਿਸਦੀ ਕਿ ਲੋੜ ਹੁੰਦੀ ਹੈ, ਸਮਾਜ ਵਿੱਚ ਆਪਸੀ ਰਿਸ਼ਤਿਆਂ ਲਈ ਤੇ ਜੇ ਕਹਾਂ ਤਾਂ ਡਾਕਟਰ ਲਈ ਸਭ ਤੋਂ ਵੱਧ ਕਿ ਉਸ ਨੇ ਮਰੀਜ਼ਾਂ ਦੀ ਤਕਲੀਫ਼ ਨੂੰ ਸੰਵੇਦਨਸ਼ੀਲਤਾ ਨਾਲ ਲੈਣਾ ਹੁੰਦਾ ਹੈ, ਲੈਣਾ ਚਾਹੀਦਾ ਹੈਧੰਨਵਾਦੀ ਹੋਣਾ ਵੀ ਉਸੇ ਗੁਣ ਦਾ ਇੱਕ ਹੋਰ ਪਹਿਲੂ ਹੈਧੰਨਵਾਦ, ਸ਼ੁਕਰਗੁਜਾਰ ਹੋ ਕੇ ਵਿਅਕਤੀ ਆਪਣੇ ਅਹਿਮ ਨੂੰ ਵਧਣ ਤੋਂ ਰੋਕ ਰਿਹਾ ਹੁੰਦਾ ਹੈ, ਜੋ ਇੱਕ ਅੱਜ ਅਨੇਕਾਂ ਸਮੱਸਿਆਵਾਂ ਲਈ ਜ਼ਿੰਮੇਵਾਰ ਹੈ

ਇਨ੍ਹਾਂ ਇੱਕੀ ਕੁੜੀਆਂ ਵਿੱਚੋਂ ਇੱਕ ਸੀ, ਗੋਰੀਇਹ ਉਸ ਦਾ ਨਾਂ ਨਹੀਂ ਸੀ, ਸਿਰਫ਼ ਰੰਗ ਹੀ ਗੋਰਾ ਸੀਗੋਰੀ ਕੁੜੀ ਤੇ ਅੰਦਾਜ਼ਾ ਲਗਾਉ, ਜਦੋਂ ਸਾਡੇ ਅੰਦਰ ਕਾਲੇ ਨੂੰ ਛੱਡੋ, ਗੰਦਵੀਂ ਰੰਗ ਪ੍ਰਤੀ ਵੀ ਹੀਣਭਾਵਨਾ ਹੋਵੇਸਾਡੇ ਸੱਭਿਆਚਾਰਕ ਗੀਤ- ਅਖਾਣ ਜਿਵੇਂ, ਗੋਰੀ ਦੀਆਂ ਝਾਂਜਰਾਂ, ਗੋਰੇ ਰੰਗ ’ਤੇ ਇੰਨਾ ਗੁਮਾਨ ਨਾ ਕਰ ਤੇ ਇਸਦੇ ਉਲਟ ਕਾਲਾ ਸ਼ਾਹ ਕਾਲਾ ਮੇਰਾ ਕਾਲਾ ਨੀ ਸਰਦਾਰ, ਗੋਰਿਆਂ ਨੂੰ ਦਫ਼ਾ ਕਰੋ, ਇਹ ਵੀ ਹੀਣਭਾਵਨਾ ਵਿੱਚੋਂ ਨਿਕਲਿਆ ਗੀਤ ਹੈ

ਗੋਰੀ ਪੂਰੇ ਪੰਜ ਸਾਲਾਂ ਦੀ ਪੜ੍ਹਾਈ ਦੌਰਾਨ ਮੇਰੇ ਵਾਲੇ ਬੈਚ ਵਿੱਚ ਰਹੀ, ਛੋਟੇ ਤੋਂ ਛੋਟੇ ਹੀਹਸਪਤਾਲ ਦੇ ਛੇ-ਸੱਤ ਵਿਦਿਆਰਥੀਆਂ ਵਿੱਚ ਵੀਸੱਸੇ ਤੋਂ ਮੇਰਾ ਨਾਂ ਸ਼ੁਰੂ ਹੁੰਦਾ ਹੈ, ਉਸ ਦਾ ਵੀਕਲਾਸ ਦੇ ਨਾਂ, ਰੋਲ ਨੰਬਰ ਏ ਬੀ ਸੀ ਤੋਂ ਸ਼ੁਰੂ ਹੁੰਦੇਕੁੜੀਆਂ ਦੇ ਪਹਿਲਾਂ, ਫਿਰ ਮੁੰਡਿਆਂ ਦੇਕਲਾਸ ਵਿੱਚ ਰੋਲ ਨੰਬਰ ਦੀ ਤਰਤੀਬ ਵਿੱਚ ਬੈਠਣਾ ਹੁੰਦਾਮੁੰਡੇ ਕੁੜੀਆਂ ਖੁਦ ਹੀ ਅੱਡ ਅੱਡ ਬੈਂਚਾਂ ’ਤੇ ਹੋ ਜਾਂਦੇਵੈਸੇ ਵੀ ਕਾਲਜ ਵਾਲਿਆਂ ਦੀ ਪੂਰੀ ਕੋਸ਼ਿਸ਼ ਹੁੰਦੀ ਕਿ ਮੁੰਡੇ ਕੁੜੀਆਂ ਆਪਸ ਵਿੱਚ ਮਿਲਣ ਨਾਪਰ ਕੁਦਰਤ ਦੀ ਚਾਹਤ ਤਾਂ ਹੋਰ ਹੈ. ਉਹ ਤਾਂ ਹਰ ਹੀਲੇ ਮਿਲਾਉਣ ਦੀ ਕੋਸ਼ਿਸ਼ ਕਰਦੀ ਹੈਸਾਰੀਆਂ ਚੀਜ਼ਾਂ ਨੂੰ ਹੀ, ਬਨਸਪਤੀ ਨੂੰ ਵੀ ਤੇ ਜੀਵਾਂ ਨੂੰ ਵੀ

ਮੈਂ ਸ਼ਾਇਰੀ ਤਾਂ ਪਹਿਲਾਂ ਹੀ ਕਰਦਾ ਸੀ, ਹੁਣ ਕੋਈ ਨਾ ਕੋਈ ਨੁਕਤਾ ਮਿਲ ਜਾਂਦਾਜਿਵੇਂ ਕਹਿ ਲਵੋ, ਰੰਗ ਸੀ, ਕੁੜੀ ਸੀ, ਜਵਾਨੀ ਦੀ ਮੰਗ ਵੀ ਸੀ, ਕੁਦਰਤ ਦਾ ਸੁਨੇਹਾ ਸੀ ਬੱਸ ਕਵਿਤਾ ਬਣ ਜਾਂਦੀ, ਜਿਹੋ ਜਿਹੀ ਵੀ ਕੱਚੀ ਪੱਕੀਬਾਕੀ ਵਿਦਿਆਰਥੀ ਕਿਹੜਾ ਸਾਹਿਤ ਦੇ ਵਿਦਿਆਰਥੀ ਸੀ, ਮੈਂ ਵਖਰਾਇਆ ਜਾਂਦਾਇਹ ਸ਼ਾਇਰੀ ਹੋਸਟਲ ਦੇ ਜਮਾਤੀਆਂ ਨਾਲ ਸਾਂਝੀ ਹੁੰਦੀਫਿਰ ਇਹ ਸਾਰੀ ਕਲਾਸ ਤਕ ਪਹੁੰਚੀ, ਕਾਲਜ ਮੈਗਜ਼ੀਨ ਵਿੱਚ ਵੀ ਛਪੀ

ਮੇਰੇ ਵਰਗੇ, ਅਨੇਕਾਂ ਸੀ, ਗੋਰੇ ਰੰਗ ਦੇ ਸ਼ਦਾਈਜਦੋਂ ਗੋਰੀ ਦੀ ਗੱਲ ਚਲਦੀ ਤਾਂ ਮੇਰੀ ਵੀ ਗਿਣਤੀ ਹੁੰਦੀਮੈਂ ਮਸ਼ਹੂਰ ਹੋ ਰਿਹਾ ਸੀ

ਹੈਰਾਨੀ ਵਾਲੀ ਗੱਲ ਹੈ ਕਿ ਕਦੇ ਖੁੱਲ੍ਹ ਕੇ ਗੱਲ ਨਹੀਂ ਕੀਤੀਪੰਜ ਸਾਲ ਇਕੱਠੇ ਰਹੇ ਇੱਕ ਹੀ ਬੈਚ ਵਿੱਚਕਦੇ ਆਹਮਣੇ ਸਾਹਮਣੇ ਬੈਠ ਕੇ ਇਕੱਲਿਆਂ ਦੋਹਾਂ ਨੇ ਚਾਹ ਨਹੀਂ ਪੀਤੀਸੰਗਾਉ ਵੀ ਸੀ, ਡਰਦਾ ਵੀ ਸੀ ਕਿ ਕਿਤੇ ਬਖੇੜਾ ਨਾ ਖੜ੍ਹਾ ਹੋ ਜਾਏਪਰਿਵਾਰਕ ਪਿਛੋੜਕ, ਘਰ ਦੀ ਹੈਸੀਅਤ, ਕਿਸ ਹਾਲਤ ਵਿੱਚ ਦਾਖਲਾ ਲਿਆਕਹਿ ਲਵੋ ਫੂਕ-ਫੂਕ ਕੇ ਕਦਮ ਰੱਖਣ ਵਾਲੀ ਗੱਲ ਸੀਸੋਹਣੀ-ਮਹੀਂਵਾਲ, ਲੈਲਾ-ਮਜਨੂੰ ਦੀਆਂ ਕਹਾਣੀਆਂ ਜ਼ਰੂਰ ਸੁਣੀਆਂ ਸਨ, ਪਰ ਉਸ ਤਰ੍ਹਾਂ ਦੀ ਹਿੰਮਤ ਨਹੀਂ ਸੀ ਇੱਕ ਸਹਿਜ ਦੋਸਤੀ ਵੀ ਹੋ ਸਕਦੀ ਸੀ, ਨਹੀਂ ਹੋਈਇਸ ਰਿਸ਼ਤੇ ਵਿੱਚ, ਦੋਸਤੀ ਦਾ ਸੰਕਲਪ ਤਾਂ ਅੱਜ ਵੀ ਪ੍ਰਵਾਨ ਨਹੀਂ ਹੈਕਦੇ ਇੱਕ ਦੂਸਰੇ ਨੂੰ ਦੇਖ ਕੇ ਮੁਸਕਰਾਏ ਵੀ ਨਹੀਂ

ਇਸ ਸਾਰੇ ਮਾਹੌਲ ਦੇ ਚੱਲਦਿਆਂ ਇੱਕ ਦਿਨ ਯਾਦ ਨਹੀਂ ਕਿਸ ਗੱਲ ’ਤੇ ਉਸ ਨੇ ਪ੍ਰਤੀਕਿਰਿਆ ਦਿੱਤੀ ਕਿ ਮਨ ਖੁਦ ਬ ਖੁਦ ਹੀ ਪਿੱਛੇ ਹਟ ਗਿਆਜੇ ਕਿਸੇ ਨੂੰ ਦੱਸੀਏ ਤਾਂ ਉਹ ਕਹੇਗਾ ਕਿ ਕੀ ਸੀ, ਜੋ ਗਵਾ ਲਿਆ, ਪਰ ਇੱਕ ਤਰਫ਼ਾ ਪਿਆਰ ਵੀ ਨਹੀਂ ਸੀ ਇੱਕ ਖਿੱਚ ਸੀ ਤੇ ਉਹ ਵੀ ਜਾਂਦੀ ਰਹੀਸਰੀਰ ਦੇ ਹਾਰਮੋਨਜ਼ ਦਾ ਸੁਭਾਅ, ਉਤਰਾਅ-ਚੜ੍ਹਾ ਇਸ ਤਰ੍ਹਾਂ ਦਾ ਹੀ ਹੁੰਦਾ ਹੈ

ਪਤਾ ਨਹੀਂ ਕੀ ਸੁੱਝਿਆ, ਉਸ ਸ਼ਾਮ ਮੈਂ ਹੋਸਟਲ ਵਿੱਚ ਜਾ ਕੇ ਇੱਕ ਰੁਮਾਲ ਲਿਆ ਤੇ ਉਸ ’ਤੇ ਲਿਖਿਆ, ਓ.ਕੇ. ਬਾਏ-ਬਾਏ, ਅਲਵਿਦਾਤੇ ਉਹ ਰੁਮਾਲ ਆਪਣੇ ਹੋਸਟਲ ਦੇ ਮੈੱਸ ਸਰਵੈਂਟ (ਸੇਵਾਦਾਰ) ਦੇ ਜ਼ਰੀਏ ਕੁੜੀਆਂ ਦੇ ਹੋਸਟਲ ਭੇਜ ਦਿੱਤਾ

ਪਤਾ ਨਹੀਂ ਕੀ ਵਲਵਲਾ ਸੀ, ਕੀ ਉਬਾਲ਼, ਕਿਸ ਗੱਲ ਦੀ ਅਲਵਿਦਾ? ਪਰ ਹੋ ਗਿਆ‘ਅਲਵਿਦਾ’ ਸ਼ਬਦ ਲਿਖਿਆ ਸੀ ਤੇ ਅਰਥ ਹੋਰ ਹੀ ਹੋ ਗਏ, ਮੇਰੇ ਤੋਂ ਕੁੜੀਆਂ ਦੇ ਹੋਸਟਲ ਉਸ ਦੇ ਹੱਥ ਰੁਮਾਲ ਪਹੁੰਚਦੇ-ਪਹੁੰਚਦੇਉਸ ਨੇ ਮੇਰੀ ਅਬੋਹਰ ਵਾਲੀ ਜਮਾਤਣ ਸ਼ਸ਼ੀ ਨੂੰ ਦੱਸਿਆਉਨ੍ਹਾਂ ਨੇ ਪਤਾ ਨਹੀਂ ਕਿਵੇਂ ਪਤਾ ਲਾਇਆ ਕਿ ਸਭ ਕੁਝ ਠੀਕ ਹੀ ਹੈਫਿਰ ਕਿਸੇ ਵਕਤ ’ਤੇ ਇੱਕ ਕਵਿਤਾ ਲਿਖੀ ਗਈ:

ਰੰਗ ਗੋਰਾ ਸੀ, ਗੋਰਾ ਸੀ ਜ਼ਰੂਰ
ਗੁਲਾਬੀ ਭਾਅ ਵੀ ਨਹੀਂ ਸੀ
ਗੁਲਾਬੀ ਰੰਗ ਜੋ ਪਿਆਰ ਦਾ ਹੁੰਦਾ
,
ਇਸ਼ਕ ਕਰਨ ਵਾਲਿਆਂ ਦਾ ਹੁੰਦਾ,

ਰੰਗ ਗੋਰਾ ਸੀ, ਗੋਰਾ ਸੀ ਸਿਰਫ਼

ਹੋਸਟਲ ਵਿੱਚ ਸ਼ਾਇਰੀ ਸੁਣਾਉਂਦਾ, ਜੋ ਵੀ ਲਿਖਦਾਮੈਂ ਸੁਣਾਉਂਦਾ ਤਾਂ ਮੇਰਾ ਜਮਾਤੀ, ਪ੍ਰੇਮ ਖੋਸਲਾ ਖਾਸ ਕਰਕੇ ਕਿਸੇ ਵੱਡੇ ਸ਼ਾਇਰ ਦੀਆਂ ਯਾਦ ਕੀਤੀਆਂ ਸਤਰਾਂ ਵੀ ਸੁਣਾ ਦਿੰਦਾਹੋਰ ਬੈਠੇ ਸਾਥੀ ਵੀ ਆਪਣੀ-ਆਪਣੀ ਦਿਲਚਸਪੀ ਦੀ ਗੱਲ ਕਰਦੇਪ੍ਰੇਮ ਵੀ ਪ੍ਰੇਮ ਸ਼ਾਇਰੀ ਹੀ ਕਰਦਾਉਹ ਸ਼ਹਿਰ ਪਟਿਆਲੇ ਹੀ ਰਹਿੰਦਾਅਸੀਂ ਹੋਸਟਲ ਮੈਨੂੰ ਪਤਾ ਚੱਲਿਆ ਕਿ ਉਸ ਦੀ ਵੀ ਕੋਈ ਗੋਰੀ ਹੈ, ਸ਼ਹਿਰ ਵਿੱਚਭਾਵੇਂ ਉਹ ਸਾਂਵਲੀ ਹੈਸ਼ਾਇਰੀ ਦਾ ਕੇਂਦਰ ਉਹੀ ਹੁੰਦੀਮੇਰਾ ਦੋਸਤਾਨਾ ਪ੍ਰੇਮ ਨਾਲ, ਉਸ ਦੇ ਘਰ ਤਕ ਸੀਘਰੇ ਮਾਤਾ ਜੀ ਕੇਂਦਰ ਬਣੇ ਆਪਣੇ ਨਿੱਘੇ ਸੁਭਾਅ ਕਰਕੇਉਹ ਬੁਲਾ ਵੀ ਲੈਂਦੇ, ਮੈਂ ਖੁਦ ਵੀ ਜਾ ਆਉਂਦਾਇਸੇ ਤਰ੍ਹਾਂ ਹੀ ਮੇਰੇ ਮਾਮਾ ਜੀ, ਅਦਾਲਤ ਬਾਜ਼ਾਰ ਵੱਲ ਰਹਿੰਦੇ, ਬਾਜ਼ਾਰ ਜਾਂਦਾ ਮੈਂ ਉਨ੍ਹਾਂ ਨੂੰ ਮਿਲਣਾ ਹੁੰਦਾ ਹੀ

ਉਨੀਂ ਦਿਨੀਂ ਪ੍ਰੇਮ ਖੋਸਲੇ ਦੇ ਸੁਭਾਅ ਵਿੱਚ ਤਬਦੀਲੀ ਆਈਉਸ ਨੇ ਆਸ਼ਕੀ ਵਾਲੀ ਸ਼ਾਇਰੀ ਛੱਡ ਦਿੱਤੀ ਮੈਂ ਤਾਂ ਪਹਿਲਾਂ ਹੀ ‘ਗੋਰੀ’ ਨੂੰ ਅਲਵਿਦਾ ਕਹਿ ਚੁੱਕਾ ਸੀ, ਜੋ ਕਿ ਦੋ ਚਾਰ ਦੋਸਤਾਂ ਨੂੰ ਪਤਾ ਸੀ, ਹੋਸਟਲ ਵਾਲਿਆਂ ਨੂੰ

ਆਖਰੀ ਵਰ੍ਹਾ ਚੱਲ ਰਿਹਾ ਸੀਦਸੰਬਰ 1978 ਵਿੱਚ ਇਮਤਿਹਾਨ ਸੀਕੁਝ-ਕੁ ਜਮਾਤੀਆਂ ਦੇ ਸਹਿਯੋਗ ਨਾਲ, ਉਨ੍ਹਾਂ ਨੂੰ ਸੁਣਾਈਆਂ ਕਵਿਤਾਵਾਂ ਦਾ ਇੱਕ ਕਿਤਾਬਚਾ ਵੀ ਛਾਪਿਆ ‘ਮੈਂ ਔਰ ਤੁਮ’ ਜੋ ਕਾਲਜ ਦੇ ਕੌਫੀ ਹਾਊਸ ਵਿੱਚ, ਇੱਕ ਕੱਪ ਚਾਹ ’ਤੇ ਰਿਲੀਜ਼ ਹੋਇਆਉਸ ਦਾ ਸਮਰਪਣ ਵੀ, ਅੰਗਰੇਜ਼ੀ ਵਰਣਮਾਲਾ ਦੇ ਉੰਨੀਵੇਂ ਅੱਖਰ ਨੂੰ ਕੀਤਾਜੋ ਕਿ (ਐੱਸ) ਸੱਸਾ ਸ਼ਬਦ ਹੈਇਹ ਸਭ ਕੁਝ ਲੁਕੋਅ ਸੀ, ਰਹੱਸ ਦੀ ਤਰਜ਼ ’ਤੇਪਰ ਰਹੱਸ ਕੁਝ ਵੀ ਨਹੀਂ ਹੁੰਦਾ ਇੱਥੇ ਵੀ ਉਸ ਦਾ ਨਾਂ ਨਹੀਂ ਲੈ ਰਿਹਾਉਸ ਦਾ ਕੋਈ ਮਕਸਦ ਵੀ ਨਹੀਂ

ਗੱਲ ਇੰਜ ਹੋਈ ਕਿ ਇੱਕ ਦਿਨ ਪ੍ਰੇਮ ਖੋਸਲਾ ਕਹਿਣ ਲੱਗਾ, ਜਾਂ ਕਹਿ ਲਵੋ ਸਲਾਹ ਦਿੱਤੀ, “ਇਹ ਆਸ਼ਕੀ ਵਾਲੀ ਸ਼ਾਇਰੀ ਛੱਡ, ਦੇਖ ਆਲੇ ਦੁਆਲੇ ਕਿੰਨੀਆਂ ਦੁਸ਼ਵਾਰੀਆਂ ਝੇਲ ਰਹੇ ਲੋਕ, ਸਮਾਜ ਵੱਲ ਝਾਤੀ ਮਾਰ” ਮੈਨੂੰ ਬਾਅਦ ਵਿੱਚ ਪਤਾ ਚੱਲਿਆ ਇਹ ਮਾਰਕਸ ਦਾ ਭਗਤ ਹੋ ਗਿਆ ਹੈ

ਸਬੱਬੀਂ ਮੇਰੇ ਸ਼ਾਇਰੀ ਦੇ ਸ਼ੌਕ ਵਿੱਚ, ਖਾਸ ਕਰ ਪਾਕਿਸਤਾਨੀ ਗਾਇਕੀ ਦੀ ਸ਼ਾਇਰੀ ਵਿੱਚੋਂ, ਮਹਿਦੀ ਹਸਨ ਦਾ ਗਾਇਆ ਇੱਕ ਗਜ਼ਲ ਦਾ ਸ਼ੇਅਰ, ਹਫੀਜ਼ ਹੁਸ਼ਿਆਰਪੁਰੀ ਦੀ ਗਜ਼ਲ ਦਾ ਮੇਰੇ ਜ਼ਹਿਨ ਵਿੱਚ ਘੁੰਮ ਰਿਹਾ ਸੀ

ਜ਼ਮਾਨੇ ਭਰ ਕੇ ਗ਼ਮ ਔਰ ਇੱਕ ਤੇਰਾ ਗ਼ਮ
ਯੇ ਗ਼ਮ ਹੋਗਾ ਤੋਂ ਕਿਨ੍ਹੇ ਗ਼ਮ ਨਾ ਹੋਂਗੇ

ਵੈਸੇ ਤਾਂ ਮੈਂ ਜੀਵ ਅਤੇ ਮਨੁੱਖੀ ਸਰੀਰ ਵਿਸ਼ੇ ਦਾ ਵਿਦਿਆਰਥੀ ਰਿਹਾ ਹਾਂ, ਮੈਥ ਦਾ ਨਹੀਂਜ਼ਿੰਦਗੀ ਵਿੱਚ ਹਿਸਾਬ-ਕਿਤਾਬ ਕਦੇ ਮਨ ਨੂੰ ਨਹੀਂ ਭਾਇਆਪਰ ਇਸ ਸ਼ੇਅਰ ਦਾ ਸਮੀਕਰਨ ਮੇਰੇ ਦਿਮਾਗ ਵਿੱਚ ਉੱਭਰ ਆਇਆ ਇੱਕ ਪਾਸੇ ਤੇਰਾ ਗ਼ਮ ਤੇ ਦੂਸਰੇ ਪਾਸੇ ਜ਼ਮਾਨੇ ਭਰ ਦੇ ਗ਼ਮ, ਜੇਕਰ ਬਰਾਬਰ ਨੇ ਤਾਂ ਫਿਰ ਆਪਣੀ ਸਾਰੀ ਉਰਜਾ ਇਸ ਪਾਸੇ ਕਿਉਂ ਖਰਚ ਕਰਨੀ

ਇਹ ਸ਼ੇਅਰ ਗੋਰੀ ਨੂੰ ਅਲਵਿਦਾ ਦਾ ਸੁਨੇਹਾ, ਪ੍ਰੇਮ ਖੋਸਲੇ ਦਾ ਸਮਾਜ ਵੱਲ ਦੇਖਣ ਦਾ ਸੁਝਾਅ, ਮੈਂ ਇਸ ਸ਼ੇਅਰ ਦਾ ਸਮੀਕਰਨ ਉਲਟਾ ਲਿਆਮੈਂ ਕਵਿਤਾ ਦਾ ਰੁਖ਼ ਬਦਲ ਲਿਆ

ਵੈਸੇ ਤਾਂ ਬਹੁਤ ਵੱਡੀ ਗੱਲ ਹੈ, ਮਹਾਤਮਾ ਬੁੱਧ ਨਾਲ ਤੁਲਨਾਉਣਾਉਨ੍ਹਾਂ ਨੇ ਵੀ ਸਮਾਜ ਵਿੱਚ ਫੈਲੇ ਦੁੱਖ ਨੂੰ ਦੇਖਿਆ ਤੇ ਇੱਕ ਸੁਖਦਾਈ ਜ਼ਿੰਦਗੀ ਤੋਂ ਰਾਹ ਬਦਲ ਲਿਆਉਸੇ ਤਰ੍ਹਾਂ ਦਾ ਹੀ ਹੁਣ ਵਾਪਰਿਆ, ਜਿਵੇਂ ਬੁੱਧ ਨੂੰ ਇੱਕ ਨਵੇਂ ਗਿਆਨ ਦਾ ਰਾਹ ਲੱਭਿਆ

ਇਹ ਕਵਿਤਾ ਬਾਅਦ ਦੀ ਹੈ:

ਜਾਣ ਤੋਂ ਵਾਪਸ ਆਉਣ ਤਕ, ਕੁਝ ਵੀ ਨਹੀਂ ਬਦਲਿਆ
ਮੈਂ ਹੀ ਬਦਲ ਗਿਆ ਹਾਂ
ਤੂੰ ਅੱਜ ਵੀ ਤੁਰਦੇ ਫਿਰਦੇ ਹੋਏ ਮਿਲ ਜਾਨੀ ਐਂ
ਮੈਂ ਹੀ ਹੁਣ ਕਵਿਤਾ ਨਹੀਂ ਲਿਖਦਾ

ਕਵਿਤਾ ਨਹੀਂ ਲਿਖਦਾ, ਭਾਵ ਸੀ ਤੇਰੇ ਬਾਰੇ ਕਵਿਤਾਮੈਂ ਆਪਣੀ ਕਵਿਤਾ ਦੇ ਰਾਹ ਪੈਣ ਲੱਗ ਪਿਆਕਬੀਰ, ਬੁੱਧ ਬਾਅਦ ਵਿੱਚ ਮਿਲੇਮਾਰਕਸ ਦੀ ਇੱਕ ਸਤਰ ਵੀ ਬਹੁਤ ਬਾਅਦ ਵਿੱਚ ਪਤਾ ਚੱਲੀ ਕਿ ਦੁਨੀਆਂ ਵਿੱਚ ਸਭ ਤੋਂ ਖੁਸ਼ ਲੋਕ ਉਹ ਹਨ ਜੋ ਦੁਨੀਆ ਦੇ ਹੋਰ ਲੋਕਾਂ ਦੀ ਖੁਸ਼ੀ ਲਈ ਕੰਮ ਕਰਦੇ ਹਨ ਕਬੀਰ ਦੇ ਦੋਹੇ ਦੀ ਵੀ ਇੱਕ ਸਤਰ ਹੈ, ‘ਦੁਖੀਆ ਦਾਸ ਕਬੀਰ ਹੈ, ਜਾਗੇ ਔਰ ਰੋਏ।’ ਜਾਗਣਾ, ਕਿਸ ਲਈ? ਰੋਣਾ ਕਿਸ ਫ਼ਿਕਰ ਲਈ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3822)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com) 

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author