BalwinderSBhullar7ਪੰਜਾਬ ਦੇ ਲੋਕਾਂ ਦੀ ਨਜ਼ਰ ਸ੍ਰੀ ਰਾਹੁਲ ਗਾਂਧੀ ’ਤੇ ਲੱਗੀ ਹੋਈ ਹੈ ਕਿ ਕੀ ਉਹ ...
(11 ਜੁਲਾਈ 2026)


ਕੀ ਪੰਜਾਬ ਕਾਂਗਰਸ ਦੀ ਅੰਦਰੂਨੀ ਧੜੇਬਾਜ਼ੀ ਦਾ ਮਾਮਲਾ ਖਤਮ ਹੋਣ ਦੇ ਕਿਨਾਰੇ ਹੈ
? ਕੀ ਇਹ ਧੜੇਬਾਜ਼ੀ ਖਤਮ ਕਰਕੇ ਕਾਂਗਰਸ ਇੱਕਜੁੱਟ ਹੋ ਜਾਵੇਗੀ? ਇਹ ਸਵਾਲ ਅੱਜ ਪੰਜਾਬ ਦੇ ਹਰ ਜਾਗਰੂਕ ਵਿਅਕਤੀ ਦੇ ਜ਼ਿਹਨ ਵਿੱਚ ਘੁੰਮ ਰਿਹਾ ਹੈਰਾਜ ਕਰਦੀ ਪਾਰਟੀ ਹੋਵੇ ਜਾਂ ਵਿਰੋਧੀ ਧਿਰ, ਦੋਵਾਂ ਦੀ ਹੀ ਸੂਬੇ ਵਿੱਚ ਮਜ਼ਬੂਤੀ ਲੋਕ ਭਲੇ ਲਈ ਹੁੰਦੀ ਹੈਇਸੇ ਕਰਕੇ ਪੰਜਾਬ ਵਾਸੀ ਕਾਂਗਰਸ ਦੀ ਧੜੇਬਾਜ਼ੀ ਤੋਂ ਵੀ ਚਿੰਤਤ ਹਨਪੰਜਾਬ ਕਾਂਗਰਸ ਦਾ ਮੌਜੂਦਾ ਪ੍ਰਧਾਨ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ, ਜਿਸਦਾ ਕਈ ਮਹੀਨੇ ਪਹਿਲਾਂ ਕਾਫ਼ੀ ਵਿਰੋਧ ਸ਼ੁਰੂ ਹੋ ਗਿਆ ਸੀਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਕਾਂਗਰਸ ਦੀ ਹਾਈਕਮਾਂਡ ਇਸ ਅੰਦਰੂਨੀ ਧੜੇਬੰਦੀ ਦੇ ਮਾਮਲੇ ਤੋਂ ਫਿਕਰਮੰਦ ਵਿਖਾਈ ਦਿੰਦੀ ਸੀ

ਪੰਜਾਬ ਵਿੱਚ ਰਾਜ ਕਰਦੀ ਆਮ ਆਦਮੀ ਪਾਰਟੀ ਦਾ ਵੀ ਸੂਬੇ ਵਿੱਚ ਕਾਫ਼ੀ ਵਿਰੋਧ ਹੋ ਰਿਹਾ ਹੈ। ਇਹ ਵਿਰੋਧ ਇਸ ਪਾਰਟੀ ਦੇ ਦਿੱਲੀ ਵਾਲੇ ਨੇਤਾਵਾਂ ਦੀ ਦਖਲ ਅੰਦਾਜ਼ੀ ਤੋਂ ਸ਼ੁਰੂ ਹੋਇਆ ਸੀ ਅਤੇ ਲਗਾਤਾਰ ਵਧਦਾ ਹੀ ਗਿਆ ਅਤੇ ਅਜੇ ਵੀ ਬਰਕਰਾਰ ਹੈ ਸ਼੍ਰੋਮਣੀ ਅਕਾਲੀ ਦਲ ’ਤੇ ਲੱਗੇ ਬੇਅਦਬੀ ਦੋਸ਼ਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਦੋਸ਼ ਪ੍ਰਵਾਨ ਕਰਕੇ ਮੁਨਕਰ ਹੋਣ ਕਾਰਨ ਉਹ ਵੀ ਅਜੇ ਉੱਠਦਾ ਨਜ਼ਰ ਨਹੀਂ ਆ ਰਿਹਾਭਾਜਪਾ ਅਜੇ ਤਕ ਪੇਂਡੂ ਖੇਤਰ, ਖਾਸ ਕਰਕੇ ਕਿਸਾਨਾਂ ਵਿੱਚ ਆਪਣੇ ਪੈਰ ਨਹੀਂ ਜਮਾ ਸਕੀਅਕਾਲੀ ਦਲ ਵਾਰਿਸ ਪੰਜਾਬ ਅਤੇ ਅਕਾਲੀ ਦਲ ਪੁਨਰ ਸੁਰਜੀਤੀ ਵੀ ਕੁਝ ਵਰਗਾਂ ਵਿੱਚ ਹੀ ਵਿਖਾਈ ਦੇ ਰਹੇ ਹਨ ਇਨ੍ਹਾਂ ਸਾਰੀਆਂ ਸਥਿਤੀਆਂ ਤੋਂ ਲਗਦਾ ਸੀ ਜਿਵੇਂ ਪੰਜਾਬ ਵਿੱਚ ਕਾਂਗਰਸ ਆਪਣੀ ਸਰਕਾਰ ਬਣਾਉਣ ਦੇ ਨੇੜੇ ਹੋਵੇਪਰ ਕਾਂਗਰਸ ਦੀ ਪਾਟੋਧਾੜ ਅਤੇ ਕਾਟੋ ਕਲੇਸ਼ ਦੇਖ ਕੇ ਲੋਕ ਇਹ ਕਹਿੰਦੇ ਵੀ ਸੁਣੇ ਜਾਂਦੇ ਹਨ ਕਿ ਲੋਕ ਕਾਂਗਰਸ ਦੀ ਸਰਕਾਰ ਚਾਹੁੰਦੇ ਹਨ, ਪਰ ਪੰਜਾਬ ਦੇ ਕਾਂਗਰਸੀ ਹੀ ਬਣਾਉਣੀ ਨਹੀਂ ਚਾਹੁੰਦੇ

ਮੌਜੂਦਾ ਪ੍ਰਧਾਨ ਸ੍ਰੀ ਰਾਜਾ ਵੜਿੰਗ ਦੇ ਖਿਲਾਫ ਬਹੁਤ ਸਾਰੇ ਸੀਨੀਅਰ ਆਗੂ ਸਾਬਕਾ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਇਕੱਤਰ ਹੋਏ ਅਤੇ ਉਹ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਬਦਲਣੀ ਚਾਹੁੰਦੇ ਸਨਪਾਰਟੀ ਹਾਈਕਮਾਂਡ ਦੇ ਸੀਨੀਅਰ ਨੇਤਾ ਸ੍ਰੀ ਰਾਹੁਲ ਗਾਂਧੀ ਵਿਦੇਸ਼ ਦੌਰੇ ’ਤੇ ਗਏ ਹੋਏ ਸਨ, ਫੈਸਲਾ ਤਾਂ ਉਹਨਾਂ ਦੇ ਵਾਪਸ ਆਉਣ ’ਤੇ ਹੀ ਹੋਣਾ ਸੀਪਰ ਪੰਜਾਬ ਕਾਂਗਰਸ ਦੀ ਸਥਿਤੀ ਤੋਂ ਪੂਰੀ ਤਰ੍ਹਾਂ ਜਾਣੂ ਕਰਵਾਉਣ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਸ੍ਰੀ ਭੁਪੇਸ਼ ਬਘੇਲ ਨੂੰ ਇਸ ਮਾਮਲੇ ਲਈ ਵਿਸ਼ੇਸ਼ ਡਿਊਟੀ ਲਾ ਕੇ ਭੇਜਿਆ ਗਿਆ ਕਿ ਉਹ ਵੱਖ ਵੱਖ ਧੜਿਆਂ ਅਤੇ ਆਗੂਆਂ ਨੂੰ ਮਿਲਣ, ਉਹਨਾਂ ਦੇ ਵਿਚਾਰ ਸੁਣਨ ਅਤੇ ਪਾਰਟੀ ਦੀ ਹਾਈਕਮਾਂਡ ਨੂੰ ਸਪਸ਼ਟ ਕਰਨ

ਸ੍ਰੀ ਬਘੇਲ ਪੰਜਾਬ ਪਹੁੰਚ ਗਏਉਹਨਾਂ ਕੁਝ ਮੀਟਿੰਗਾਂ ਵੀ ਕੀਤੀਆਂ ਅਤੇ ਕਈ ਕਾਂਗਰਸੀ ਆਗੂਆਂ ਦੇ ਘਰੀਂ ਵੀ ਗਏਪਰ ਇਸੇ ਦੌਰਾਨ ਉਹਨਾਂ ਪ੍ਰੈੱਸ ਬਿਆਨ ਦਾਗ ਦਿੱਤਾ ਕਿ ਸੂਬੇ ਦਾ ਪ੍ਰਧਾਨ ਬਦਲਣਾ ਕੋਈ ਗੁੱਡੇ ਗੁੱਡੀ ਦੀ ਖੇਡ ਨਹੀਂਦੂਜੇ ਦਿਨ ਬਿਆਨ ਦਿੱਤਾ ਕਿ ਪੰਜਾਬ ਦਾ ਪ੍ਰਧਾਨ ਬਦਲਿਆ ਨਹੀਂ ਜਾਵੇਗਾਉਹਨਾਂ ਦੇ ਇਨ੍ਹਾਂ ਬਿਆਨਾਂ ਤੋਂ ਸਪਸ਼ਟ ਹੋ ਗਿਆ ਕਿ ਸ੍ਰੀ ਬਘੇਲ ਨੇ ਸੌਂਪੀ ਹੋਈ ਡਿਊਟੀ ਦੀ ਮਰਯਾਦਾ ਉਲੰਘੀ ਹੈਉਹਨਾਂ ਕੋਲ ਅਜਿਹਾ ਬਿਆਨ ਦੇਣ ਜਾਂ ਪ੍ਰਧਾਨ ਨੂੰ ਬਦਲਣ ਜਾਂ ਨਾ ਬਦਲਣ ਬਾਰੇ ਸਪਸ਼ਟ ਕਰਨ ਦਾ ਕੋਈ ਅਧਿਕਾਰ ਨਹੀਂ ਸੀਉਹਨਾਂ ਦਾ ਕੰਮ ਤਾਂ ਕਾਂਗਰਸੀ ਨੈਤਾਵਾਂ ਦੇ ਵਿਚਾਰ ਸੁਣ ਕੇ ਅੱਗੇ ਰਿਪੋਰਟ ਕਰਨ ਦਾ ਸੀ, ਪਰ ਸ੍ਰੀ ਬਘੇਲ ਤਾਂ ਖ਼ੁਦ ਹੀ ਹਾਈਕਮਾਂਡ ਵਾਲਾ ਕੰਮ ਕਰਨ ਲੱਗ ਪਏ

ਇਸੇ ਕਰਕੇ ਸ੍ਰੀ ਚੰਨੀ ਧੜੇ ਦੇ ਕੁਝ ਆਗੂਆਂ ਨੂੰ ਦਿੱਲੀ ਜਾ ਕੇ ਸ੍ਰੀਮਤੀ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਕੋਲ ਸਥਿਤੀ ਸਪਸ਼ਟ ਕਰਨੀ ਪਈ ਅਤੇ ਸ੍ਰੀ ਬਘੇਲ ਤੋਂ ਦੂਰੀ ਬਣਾਈ ਰੱਖੀਉਹ ਸਮਝ ਰਹੇ ਸਨ ਕਿ ਸ੍ਰੀ ਬਘੇਲ ਆਪਣੇ ਕਾਰਜ ਦੀ ਮਰਯਾਦਾ ਦੀ ਉਲੰਘਣਾ ਕਰਕੇ ਇੱਕ ਧੜੇ ਲਈ ਕੰਮ ਕਰ ਰਹੇ ਹਨ, ਇੱਕ ਧਿਰ ਨਾਲ ਡਟ ਕੇ ਖੜ੍ਹ ਗਏ ਹਨਸ੍ਰੀ ਰਾਹੁਲ ਗਾਂਧੀ ਵਿਦੇਸ਼ ਤੋਂ ਵਾਪਸ ਆ ਗਏ ਹਨ, ਅੰਤਿਮ ਫੈਸਲਾ ਉਹਨਾਂ ਕਰਨਾ ਹੈਪੰਜਾਬ ਦੇ ਲੋਕਾਂ ਦੀ ਨਜ਼ਰ ਸ੍ਰੀ ਰਾਹੁਲ ਗਾਂਧੀ ’ਤੇ ਲੱਗੀ ਹੋਈ ਹੈ ਕਿ ਕੀ ਉਹ ਸੂਬੇ ਦੀ ਕਾਂਗਰਸ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸਥਾਪਤ ਕਰਨ ਲਈ ਕੋਈ ਠੋਸ ਫੈਸਲਾ ਲੈਣਗੇ? ਪੰਜਾਬ ਦੇ ਆਮ ਲੋਕ ਤਾਂ ਸਰਕਾਰ ਦੇ ਨਾਲ ਨਾਲ ਵਿਰੋਧੀ ਧਿਰ ਦੀ ਮਜ਼ਬੂਤੀ ਦੇ ਵੀ ਹੱਕ ਵਿੱਚ ਹਨ, ਜੋ ਕਿਸੇ ਰਾਜ ਲਈ ਸਹਾਈ ਹੋ ਸਕਦੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author